ਯੂਰੀਨਰੀ ਬਲੈਡਰ ਬਿਮਾਰੀਆਂ ਤੋਂ ਕਰੋ ਬਚਾਅ -ਡਾ. ਰਘੁਵਿੰਦਰ
Posted on:- 28-04-2013
ਪੇਸ਼ਾਬ ਦੀ ਥੈਲੀ (ਯੂਰੀਨਰੀ ਬਲੈਡਰ) ਸਰੀਰ ਦੇ ਮੂਤਰ ਤੰਤਰ (ਯੂਰੀਨਰੀ ਸਿਸਟਮ) ਦਾ ਇਕ ਮਹੱਤਵਪੂਰਣ ਅੰਗ ਹੈ। ਇਸ ਥੈਲੀ ਦਾ ਮੁੱਖ ਕੰਮ ਪੇਸ਼ਾਬ ਨੂੰ ਬਲੈਡਰ 'ਚ ਇਕੱਤਰ ਕਰਨਾ ਅਤੇ ਫਿਰ ਇਸਨੂੰ ਇੱਛਾ ਅਨੁਸਾਰ ਬਾਹਰ ਕੱਢਣਾ ਹੈ। ਕਈ ਕਾਰਨਾਂ ਨਾਲ ਇਸ ਥੈਲੀ 'ਚ ਵਿਕਾਰ ਪੈਦਾ ਹੋ ਜਾਂਦੇ ਹਨ। ਇਸ ਸੰਦਰਭ 'ਚ ਕੁਝ ਗੱਲਾਂ 'ਤੇ ਧਿਆਨ ਪਹਿਲਾਂ ਤੋਂ ਦਿੱਤਾ ਜਾਵੇ ਤਾਂ ਕਈ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ।
ਜੇ ਪੇਸ਼ਾਬ ਇਕੱਠਾ ਕਰਨ 'ਚ ਬਲੈਡਰ ਦੀ ਸਮਰੱਥਾ ਘੱਟ ਹੋ ਗਈ ਹੋਵੇ ਜਾਂ ਦਬਾਅ ਜ਼ਿਆਦਾ ਹੋਵੇ ਤਾਂ ਪੀੜਤ ਵਿਅਕਤੀ ਨੂੰ ਪੇਸ਼ਾਬ ਰੋਕਣ 'ਚ ਪ੍ਰੇਸ਼ਾਨੀ ਹੁੰਦੀ ਹੈ। ਇਸ ਸਥਿਤੀ 'ਚ ਪੇਸ਼ਾਬ ਨਿਕਲ ਜਾਂਦਾ ਹੈ। ਇਸ ਸਿਹਤ ਸਮੱਸਿਆ ਦੇ ਹੱਲ ਲਈ ਡਾਕਟਰ ਦਵਾਈਆਂ ਦਿੰਦੇ ਹਨ। ਜੇ ਬਲੈਡਰ ਦੀਆਂ ਮਾਸਪੇਸ਼ੀਆਂ 'ਚ ਦਬਾਅ ਪੈਦਾ ਕਰਨ ਦੀ ਸਮਰੱਥਾ ਘੱਟ ਹੋ ਜਾਵੇ, ਤਾਂ ਪੇਸ਼ਾਬ ਹੌਲੀ-ਹੌਲੀ ਨਿਕਲਦਾ ਹੈ ਜਾਂ ਫਿਰ ਥੈਲੀ ਦੇ ਅੰਦਰ ਕਾਫੀ ਮਾਤਰਾ 'ਚ ਇਕੱਠਾ ਰਹਿੰਦਾ ਹੈ।
ਇਸ ਸਥਿਤੀ ਦੇ ਇਲਾਜ ਲਈ ਪੀੜਤ ਵਿਅਕਤੀ ਨੂੰ ਡਾਕਟਰ ਤੋਂ ‘ਸੈਲਫ ਕੈਥੇਟਰਾਈਜੇਸ਼ਨ' ਵਿਧੀ ਸਿੱਖਣੀ ਪੈਂਦੀ ਹੈ। ਪੇਸ਼ਾਬ ਦੀ ਥੈਲੀ ਦੀ ਸਮੱਸਿਆ ਤੋਂ ਗ੍ਰਸਤ ਲੋਕਾਂ 'ਚ ਪੇਸ਼ਾਬ ਦੀ ਨਲੀ 'ਚ ਸੰਕ੍ਰਮਣ (ਯੂਰੀਨਰੀ ਟਰੈਕ ਇਨਫੈਕਸ਼ਨ) ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਸਮੇਂ-ਸਮੇਂ 'ਤੇ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰੋ। ਜੇ ਪੇਸ਼ਾਬ ਦੀ ਥੈਲੀ ਦਾ ਸਹੀ ਇਲਾਜ ਨਹੀਂ ਕੀਤਾ ਗਿਆ ਤਾਂ ਦੇਰ-ਸਵੇਰ ਕਿਡਨੀ ਫੇਲ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
Batr
I'm impressed by your writing. Are you a professional or just very knoeledgwable?