Thu, 21 November 2024
Your Visitor Number :-   7256605
SuhisaverSuhisaver Suhisaver

ਸੀ-ਸੈਕਸ਼ਨ ਭਾਵ ਸਿਜੇਰੀਅਨ ਜਣੇਪਾ - ਗੋਬਿੰਦਰ ਸਿੰਘ ਢੀਂਡਸਾ

Posted on:- 21-10-2018

suhisaver

ਸੰਸਾਰ ਵਿੱਚ ਬੱਚੇ ਦਾ ਜਨਮ ਦੋ ਤਰੀਕਿਆਂ ਨਾਲ ਹੁੰਦਾ ਹੈ ਸਾਧਾਰਣ ਪ੍ਰਸਵ ਅਤੇ ਸੀ-ਸੈਕਸ਼ਨ ਭਾਵ ਸਿਜੇਰੀਅਨ ਜਣੇਪਾ। ਵਿਸ਼ਵ ਸਿਹਤ ਸੰਗਠਨ ਅਨੁਸਾਰ ਜੇਕਰ ਦੇਸ਼ ਵਿੱਚ 10 ਤੋਂ 15 ਫੀਸਦੀ ਸੀ-ਸੈਕਸ਼ਨ ਦੁਆਰਾ ਬੱਚਿਆਂ ਦਾ ਜਨਮ ਹੋ ਰਿਹਾ ਹੈ ਤਾਂ ਸਾਧਾਰਣ ਹੈ ਪਰੰਤੂ ਜੇਕਰ ਦਰ ਇਸਤੋਂ ਜ਼ਿਆਦਾ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ।

ਕੁਝ ਵਿਸ਼ੇਸ਼ ਹਾਲਤਾਂ ਜਿਵੇਂ ਗਰਭ ਵਿੱਚ ਪਲ ਰਹੇ ਬੱਚੇ ਜੁੜਵਾਂ ਹੋਣ, ਮਾਂ ਦੀ ਸਿਹਤ ਠੀਕ ਨਾ ਹੋਵੇ, ਮਾਂ ਨੂੰ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਹੈ, ਐੱਚ.ਆਈ.ਵੀ. ਪੀੜਤ ਆਦਿ ਹੋਣ ਦੀ ਹਾਲਤ ਵਿੱਚ ਸਾਧਾਰਣ ਪ੍ਰਸਵ ਦੀ ਥਾਂ ਸਿਜੇਰੀਅਨ ਨੂੰ ਪਹਿਲ ਦਿੱਤੀ ਜਾਂਦੀ ਹੈ ਜੋ ਕਿ ਸਥਿਤੀ ਅਨੁਸਾਰ ਸੁਵਿਧਾਜਨਕ ਹੈ। ਜਦੋਂ ਮਾਂ ਜਾਂ ਬੱਚੇ ਦੀ ਜਾਨ ਨੂੰ ਖਤਰਾ ਹੁੰਦਾ ਹੈ ਤਾਂ ਉਦੋਂ ਸਿਜੇਰੀਅਨ ਹੀ ਜ਼ਿਆਦਾ ਸਹੀ ਅਤੇ ਜ਼ਰੂਰੀ ਹੈ।

ਸੀ-ਸੈਕਸ਼ਨ ਅੱਜਕੱਲ੍ਹ ਆਮ ਹੋ ਚੁੱਕਾ ਹੈ ਅਤੇ ਸਾਧਾਰਣ ਪ੍ਰਸਵ ਦੀ ਥਾਂ ਸੀ-ਸੈਕਸ਼ਨ ਰਾਹੀਂ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਇਹ ਦੁਖਾਂਤ ਹੈ ਕਿ ਕੁਝ ਔਰਤਾਂ ਸਾਧਾਰਣ ਪ੍ਰਸਵ ਪੀੜ ਤੋਂ ਬਚਣ ਲਈ ਸੀ-ਸੈਕਸ਼ਨ ਨੂੰ ਪਹਿਲ ਦਿੰਦੀਆਂ ਹਨ ਜੋ ਕਿ ਸਹੀ ਨਹੀਂ ਹੈ ਅਤੇ ਡਾਕਟਰਾਂ ਦਾ ਇੱਕ ਵਰਗ ਪੈਸੇ ਕਮਾਉਣ ਜਾਂ ਆਪਣੇ ਹਿੱਤ ਸਾਧਨ ਲਈ ਸਿੱਧੇ ਅਸਿੱਧੇ ਢੰਗਾਂ ਨਾਲ ਸਾਧਾਰਣ ਪ੍ਰਸਵ ਦੀ ਥਾਂ ਸੀ-ਸੈਕਸ਼ਨ ਨੂੰ ਪਹਿਲ ਦੇ ਰਿਹਾ ਹੈ ਜੋ ਕਿ ਡਾਕਟਰੀ ਪੇਸ਼ੇ ਨਾਲ ਬੇਇਨਸਾਫ਼ੀ ਹੈ।

ਸੀ-ਸੈਕਸ਼ਨ ਵਿੱਚ ਔਰਤ ਦਾ ਅਪ੍ਰੇਸ਼ਨ ਕਰਕੇ ਬੱਚਾ ਪੇਟ ਚੋਂ ਬਾਹਰ ਕੱਢਿਆ ਜਾਂਦਾ ਹੈ। ਸੀ-ਸੈਕਸ਼ਨ ਬਾਦ ਔਰਤ ਦਾ ਰਿਕਵਰੀ ਸਮਾਂ ਵੱਧ ਜਾਂਦਾ ਹੈ ਜੋ ਕਿ ਦੋ ਮਹੀਨੇ ਤੱਕ ਜਾਂ ਇਸਤੋਂ ਵੱਧ ਸਮਾਂ ਹੋ ਸਕਦਾ ਹੈ। ਸਾਧਾਰਣ ਪ੍ਰਸਵ ਦੇ ਮੁਕਾਬਲੇ ਸੀ-ਸੈਕਸ਼ਨ ਵਾਲੀ ਔਰਤ ਜਲਦੀ ਬੱਚੇ ਨੂੰ ਆਪਣਾ ਦੁੱਧ ਸ਼ੁਰੂ ਨਹੀਂ ਕਰ ਸਕਦੀ। ਜੇਕਰ ਪਹਿਲੀ ਡਿਲਵਰੀ ਸੀ-ਸੈਕਸ਼ਨ ਰਾਹੀਂ ਹੋਈ ਹੈ ਤਾਂ ਭਵਿੱਖ ਵਿੱਚ ਵੀ ਸੀ-ਸੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ ਪਰੰਤੂ ਸੰਬੰਧਤ ਮਾਮਲੇ ਵਿੱਚ ਸਾਧਰਣ ਪ੍ਰਸਵ ਔਰਤ ਦੀ ਸਥਿਤੀ ਦੇ ਨਿਰਭਰ ਕਰਦਾ ਹੈ। ਸਿਜੇਰੀਅਨ ਦੁਆਰਾ ਪੈਦਾ ਹੋਏ ਬੱਚਿਆਂ ਵਿੱਚ ਜਨਮ ਦੇ ਸਮੇਂ ਅਤੇ ਬਚਪਨ ਦੌਰਾਨ ਦਮਾ ਵਰਗੀ ਸਿਹਤ ਸਮੱਸਿਆ ਹੋ ਸਕਦੀ ਹੈ। ਅਜਿਹੇ ਬੱਚਿਆਂ ਵਿੱਚ ਮੋਟਾਪੇ ਹੋਣ ਦੀ ਵੀ ਸੰਭਾਵਨਾ ਹੋ ਸਕਦੀ ਹੈ। ਪਲਸੈਂਟ ਸਮੱਸਿਆ ਦਾ ਖਤਰਾ ਇੱਕ ਔਰਤ ਦੀ ਹਰ ਸੀ-ਸੈਕਸ਼ਨ ਦੇ ਨਾਲ ਵੱਧਦਾ ਜਾਂਦਾ ਹੈ।
    
ਆਮ ਔਰਤਾਂ ਦੀ ਇਹ ਧਾਰਣਾ ਹੈ ਕਿ ਸਾਧਾਰਣ ਪ੍ਰਸਵ ਨਾਲ ਔਰਤ ਦਾ ਬੱਚੇ ਨਾਲ ਮਾਨਸਿਕ ਲਗਾਅ ਜ਼ਿਆਦਾ ਵੱਧ ਜਾਂਦਾ ਹੈ ਅਤੇ ਪ੍ਰਸਵ ਪੀੜ ਦੇ ਬਾਵਜੂਦ ਵੀ ਉਹਨਾਂ ਨੂੰ ਆਤਮਿਕ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਬੱਚੇ ਨੂੰ ਕੁਦਰਤੀ ਰੂਪ ਵਿੱਚ ਜਨਮਦੀਆਂ ਹਨ ਜਿਸ ਤਰ੍ਹਾਂ ਕੁਦਰਤ ਨੇ ਨਿਯਮ ਬਣਾਏ ਹਨ।

ਲੋੜ ਹੈ ਗਰਭਵਤੀ ਮਹਿਲਾਵਾਂ ਨੂੰ ਮਾਨਸਿਕ ਤੌਰ ਤੇ ਸਾਧਾਰਣ ਪ੍ਰਸਵ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਅਤੇ ਇਸ ਵਿੱਚ ਪਰਿਵਾਰ ਨੂੰ ਵੀ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਕੇਵਲ ਆਪਣੇ ਹਿੱਤ ਸਾਧਨ ਦੀ ਥਾਂ ਡਾਕਟਰਾਂ ਨੂੰ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਅਤੇ ਆਪਣੇ ਪੇਸ਼ੇ ਨਾਲ ਨਿਆਂ ਕਰਦਿਆਂ ਸਾਧਾਰਣ ਪ੍ਰਸਵ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਅਤੇ ਵਿਸ਼ੇਸ਼ ਹਾਲਤਾਂ ਵਿੱਚ ਹੀ ਸੀ-ਸੈਕਸ਼ਨ ਦੁਆਰਾ ਬੱਚੇ ਨੂੰ ਜਨਮ ਦਿਵਾਉਣਾ ਚਾਹੀਦਾ ਹੈ।

ਈਮੇਲ  [email protected]

Comments

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ