ਸਾਇਨਸ ਦੇ ਵਾਰ ਕਰੋ ਬੇਕਾਰ -ਡਾ. ਸੰਜੀਵ ਸ਼ਰਮਾ
Posted on:- 19-11-2012
ਦੇਸ਼ ’ਚ ਸਾਇਨਸ ਦੀ ਸਮੱਸਿਆ ਨਾਲ ਗ੍ਰਸਤ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜੇ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਨਾਲ ਕੰਨਾਂ ਅਤੇ ਚੈਸਟ ਨਾਲ ਸਬੰਧਤ ਤਕਲੀਫਾਂ ਵੀ ਹੋਣ ਲੱਗ ਪੈਂਦੀਆਂ ਹਨ। ਸਾਡੇ ਦੇਸ਼ ’ਚ ਇਸ ਦਾ ਹਰ ਤਰਾਂ ਨਾਲ ਇਲਾਜ ਸੰਭਵ ਹੈ। ਰਾਹਤ ਭਰੀ ਗੱਲ ਤਾਂ ਇਹ ਹੈ ਕਿ ਫੰਕਸ਼ਨਲ ਇੰਡੋਸਕੋਪਿਕ ਸਾਇਨਸ ਸਰਜਰੀ ਦੇ ਪ੍ਰਚਲਨ ’ਚ ਆਉਣ ਨਾਲ ਇਸ ਸਿਹਤ ਸਬੰਧੀ ਸਮੱਸਿਆ ਨਾਲ ਗ੍ਰਸਤ ਰੋਗੀਆਂ ਦਾ ਇਲਾਜ ਹੁਣ ਕਿਤੇ ਜ਼ਿਆਦਾ ਬਿਹਤਰ ਤਰੀਕੇ ਨਾਲ ਹੋਣ ਲੱਗਾ ਹੈ।
ਕੀ ਹੁੰਦਾ ਹੈ ਸਾਇਨਸ
ਚਿਹਰੇ ਦੀਆਂ ਹੱਡੀਆਂ ’ਚ ਜਿਹੜੇ ਖਾਲੀ ਸਥਾਨ (ਕੈਵਿਟੀ) ਹੁੰਦੇ ਹਨ, ਉਸ ਨੂੰ ਸਾਇਨਸ ਕਹਿੰਦੇ ਹਨ। ਇਹ ਸਾਰੇ ਨੱਕ ’ਚ ਖੁੱਲਦੇ ਹਨ। ਸਾਇਨਸ ’ਚ ਹੋਣ ਵਾਲੀ ਇਨਫੈਕਸ਼ਨ ਨੂੰ ਮੈਡੀਕਲ ਭਾਸ਼ਾ ’ਚ ਸਾਇਨੂਸਾਈਟਿਸ ਕਹਿੰਦੇ ਹਨ। ਪਰ ਆਮ ਲੋਕਾਂ ਦੀ ਭਾਸ਼ਾ ’ਚ ਇਸ ਇਨਫੈਕਸ਼ਨ ਨੂੰ ਸਾਇਨਸ ਦੀ ਤਕਲੀਫ ਹੀ ਕਹਿੰਦੇ ਹਨ। ਸਾਇਨਸ ਦਾ ਆਮ ਕੰਮ ਵਿਅਕਤੀ ਦੀ ਆਵਾਜ਼ ਨੂੰ ਇਕ ਚੰਗਾ ਸਰੂਪ ਪ੍ਰਦਾਨ ਕਰਨਾ ਹੈ। ਸਾਇਨਸ ਤੋਂ ਦ੍ਰਵ ਨਿਕਲਦੇ ਹਨ, ਉਸ ਨਾਲ ਨੱਕ ਨਮ ਰਹਿੰਦਾ ਹੈ। ਇਸ ਸਥਿਤੀ ’ਚ ਨੱਕ ਤੋਂ ਫੇਫੜਿਆਂ ’ਚ ਜਾਣ ਵਾਲੀ ਹਵਾ ਵੀ ਨਮ ਰਹਿੰਦੀ ਹੈ।
ਲੱਛਣ
* ਨੱਕ ਬੰਦ ਰਹਿਣ ਦੀ ਸ਼ਿਕਾਇਤ ਰਹਿੰਦੀ ਹੈ। ਨੱਕ ’ਚ ਖਾਜ ਜਾਂ ਦਰਦ ਹੁੰਦੀ ਹੈ।
* ਸਾਹ ਲੈਣ ’ਚ ਤਕਲੀਫ ਹੁੰਦੀ ਹੈ।
* ਗਲੇ ’ਚ ਲਗਾਤਾਰ ਰੇਸ਼ਾ ਦਾ ਡਿੱਗਣਾ।
* ਸੁੰਘਣ ਦੀ ਸਮਰੱਥਾ ਘੱਟ ਰਹੀ ਹੈ, ਤਾਂ ਮੰਨੋ ਕਿ ਸਾਇਨਸ ਦਾ ਪ੍ਰਕੋਪ ਹੈ।
* ਸਰਦੀ ਜਾਂ ਅਲਰਜੀ ਦੀ ਸ਼ਿਕਾਇਤ ਹੋਣਾ।
ਜਾਂਚ
ਸਭ ਤੋਂ ਪਹਿਲਾਂ ਤਾਂ ਜਨਰਲ ਚੈਕਅਪ ਰਾਹੀਂ ਇਸ ਸਮੱਸਿਆ ਦਾ ਪਤਾ ਲਾਇਆ ਜਾਂਦਾ
ਹੈ। ਉਸ ਤੋਂ ਬਾਅਦ ਇਸ ਨੂੰ ਪੁਖਤਾ ਕਰਨ ਲਈ ਐਕਸ-ਰੇ ਕੀਤਾ ਜਾਂਦਾ ਹੈ, ਜਿਸ ਤੋਂ ਇਸ ਦੀ
ਪੁਸ਼ਟੀ ਕੀਤੀ ਜਾਂਦੀ ਹੈ। ਇੰਡੋਸਕੋਪੀ ਅਤੇ ਸੀਟੀ ਸਕੈਨ ਵੀ ਇਕ ਮਾਧਿਅਮ ਹਨ ਜਿਨਾਂ ਰਾਹੀਂ
ਇਸ ਸਮੱਸਿਆ ਦਾ ਪਤਾ ਲੱਗਦਾ ਹੈ। ਕਈ ਵਾਰ ਸਾਇਨਸ ਬੰਦ ਹੋਣ ਕਾਰਨ ਰਸੌਲੀਆਂ ਬਣਨ
ਲੱਗਦੀਆਂ ਹਨ ਅਤੇ ਅਲਰਜੀ ਵਰਗੀ ਸਮੱਸਿਆ ਹੋ ਜਾਂਦੀ ਹੈ। ਸ਼ੁਰੂ ’ਚ ਦਵਾਈਆਂ ਨਾਲ ਇਸ ਰੋਗ
ਨੂੰ ਠੀਕ ਕੀਤਾ ਜਾਂਦਾ ਹੈ, ਪਰ ਰੋਗੀ ਨੂੰ ਰਾਹਤ ਨਾ ਮਿਲਣ ’ਤੇ ਸਰਜਰੀ ਦੇ ਸਿਵਾਏ ਕੋਈ
ਬਦਲ ਨਹੀਂ ਰਹਿੰਦਾ।
ਇੰਡੋਸਕੋਪਿਕ ਸਾਇਨਸ ਸਰਜਰੀ
ਸਾਇਨਸ ਦੀ ਸਮੱਸਿਆ
ਤੋਂ ਛੁਟਕਾਰਾ ਦਵਾਉਣ ’ਚ ਫੰਕਸ਼ਨਲ ਇੰਡੋਸਕੋਪਿਕ ਸਰਜਰੀ ਬੇਹੱਦ ਕਾਰਗਰ ਮੰਨੀ ਜਾਂਦੀ ਹੈ।
ਇਸ ਤਕਨੀਕ ਦਾ ਭਾਰਤ ’ਚ ਉਪਲਬਧ ਹੋਣਾ ਸਾਇਨਸ ਦੇ ਵਿਕਾਰਾਂ ਤੋਂ ਪੀੜਤ ਲੋਕਾਂ ਲਈ ਰਾਹਤ
ਭਰੀ ਖ਼ਬਰ ਹੈ। ਇਸ ਸਰਜਰੀ ’ਚ ਇਕ ਤੋਂ ਦੋ ਘੰਟੇ ਦਾ ਸਮਾਂ ਲੱਗਦਾ ਹੈ। ਸਰਜਰੀ ਤੋਂ ਬਾਅਦ
ਦੋ ਦਿਨ ਤੱਕ ਹਸਪਤਾਲ ’ਚ ਹੀ ਰਹਿਣਾ ਪੈਂਦਾ ਹੈ। ਇਸ ਰੋਗ ਦੇ ਖਤਮ ਹੋਣ ’ਚ ਚਾਰ ਤੋਂ ਛੇ
ਹਫਤੇ ਲੱਗ ਸਕਦੇ ਹਨ।