ਅੱਜ ਵਿਸ਼ਵ ਸਿਹਤ ਦਿਵਸ 'ਤੇ ਵਿਸ਼ੇਸ਼
(ਇਸ ਸਾਲ ਇਸ ਦਿਹਾੜੇ ਦਾ ਥੀਮ ਹੈ: ਵੱਧ ਰਹੀ ਸ਼ੂਗਰ ਦੀ ਬਿਮਾਰੀ ਨੂੰ ਰੋਕੋ)
ਵਿਸ਼ਵ ਸਿਹਤ ਸੰਗਠਨ ਨੇ ਸ਼ੂਗਰ ਸਬੰਧੀ ਪਹਿਲੀ ਵਿਸ਼ਵ ਰਿਪੋਰਟ ਪੇਸ਼ ਕੀਤੀ ਹੈ।
ਦੁਨੀਆਂ ਵਿੱਚ 42 ਕਰੋੜ ਲੋਕ ਸ਼ੂਗਰ ਤੋਂ ਪੀੜਤ ਹਨ ਜਿਸ ਵਿੱਚ 10 ਕਰੋੜ ਲੋਕ ਭਾਰਤ ਵਿੱਚ ਰਹਿੰਦੇ ਹਨ।
ਸਾਲ 1980 ਵਿੱਚ ਜਿੱਥੇ ਦੁਨੀਆਂ ਦੀ ਆਬਾਦੀ ਦੇ 4.7 ਫੀਸਦ ਲੋਕ ਪੀੜਤ ਸਨ ਉੱਥੇ ਸਾਲ 2014 ਵਿੱਚ ਇਹ ਅੰਕੜਾ ਦੁੱਗਣਾ ਹੋ ਕੇ 8.5 ਫੀਸਦ ਹੋ ਗਿਆ ਹੈ।
ਪਿਛਲੇ ਕੁਝ ਦਹਾਕਿਆਂ ਤੋਂ ਸ਼ੂਗਰ ਪੀੜਤਾਂ ਦੀ ਗਿਣਤੀ ਵਿਕਸਿਤ ਦੇਸ਼ਾਂ ਦੀ ਬਜਾਏ ਵਿਕਾਸਸ਼ੀਲ ਮੁਲਕਾਂ ਵਿੱਚ ਵਧੀ ਹੈ।
ਕਿ ਸ਼ੂਗਰ ਨੂੰ ਭਾਵੇਂ ਕਿ ਵਧਦੀ ਉਮਰ ਨਾਲ ਜੋੜਿਆ ਜਾਂਦਾ ਹੈ, ਪਰ ਵਿਸ਼ਵ ਸਿਹਤ ਸੰਗਠਨ ਦੇ ਸਰਵੇਖਣ ਅਨੁਸਾਰ ਹੁਣ ਇਹ ਬਿਮਾਰੀ 20 ਸਾਲ ਦੀ ਉਮਰ ਤੋਂ ਹੋਣ ਲੱਗੀ ਹੈ ਅਤੇ ਇਸ ਨਾਲ ਹੋਣ ਵਾਲੀਆਂ 43 ਫੀਸਦ ਮੌਤਾਂ 70 ਸਾਲ ਤੋਂ ਘੱਟ ਉਮਰ ਦਿਆਂ ਲੋਕਾਂ ਦੀਆਂ ਹੁੰਦੀਆਂ ਹਨ।
ਦੁਨੀਆਂ ਦੇ ਅੱਧੇ ਸ਼ੂਗਰ ਪੀੜਤ ਦੱਖਣ-ਪੂਰਵ ਏਸ਼ੀਆ ਅਤੇ ਪੱਛਮੀ ਪ੍ਰਸ਼ਾਂਤ ਦੇਸ਼ਾਂ ਵਿੱਚ ਹਨ ਜਿਸ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਭਾਰਤ ਅਤੇ ਚੀਨ ਵਿੱਚ ਹੈ।'ਬੀਬੀਸੀ ਹਿੰਦੀ' ਤੋਂ ਧੰਨਵਾਦ ਸਹਿਤ