ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵੱਲੋਂ ਸ਼ਾਇਰ ਬੀਬੀ ਬਲਵੰਤ ਗੁਰਦਾਸਪੁਰੀ ਦਾ ਸਨਮਾਨ
Posted on:- 09-08-2015
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵੱਲੋਂ ਸਥਾਨਕ ਅੱਕੀ ਕੰਪਲੈਕਸ ਵਿਖੇ 27ਵਾਂ ਸਲਾਨਾ ‘ ਸਾਵਣ ਆਇਆ’ ਕਵੀ ਦਰਬਾਰ ਸਭਾ ਦੇ ਪ੍ਰਧਾਨ ਪ੍ਰਿੰ. ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਸਿਰਮੌਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਜਿਕ ਬੁਰਾਈਆਂ ’ਤੇ ਕਰਾਰੀ ਚੋਟ ਕੀਤੀ। ਇਸ ਮੌਕੇ ਕਰਵਾਏ ਗਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਡਾ ਦਿਲਬਾਗ ਰਾਏ ਪ੍ਰਧਾਨ ਭਾਜਪਾ ਪੰਜਾਬ ਐਸ ਸੀ ਮੋਰਚਾ, ਅਵਤਾਰ ਸਿੰਘ ਬਾਹੋਵਾਲ, ਜਗਦੀਪ ਸਿੰਘ ਕੌਂਸਲਰ, ਅਜਮੇਰ ਸਿੰਘ ਢਿੱਲੋਂ, ਡਾ ਜਗਤਾਰ ਸਿੰਘ ਮਿਸਤਰੀ, ਬੀਬਾ ਬਲਵੰਤ ਗੁਰਦਾਸਪੁਰੀ, ਪਿ੍ਰੰ ਜਗ ਸਿੰਘ, ਗੁਰਮੇਲ ਸਿੰਘ ਭਾਮ, ਦਿਯਾ ਸਿੰਘ ਮੇਘੋਵਾਲ ਸਰਕਲ ਪ੍ਰਧਾਨ ਅਕਾਲੀ ਦਲ ਅਤੇ ਸੁਰਜੀਤ ਸਿੰਘ ਖ਼ਾਨਪੁਰੀ ਨੇ ਕੀਤੀ।
ਸਮਾਗਮ ਦੀ ਸ਼ੁਰੂਆਤ ਸ਼ਮਾ ਰੌਸ਼ਨ ਨਾਲ ਕੀਤੀ ਗਈ। ਉਸ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਕਵੀਆਂ ਪ੍ਰੋ ਸੰਧੂ ਵਰਿਆਣਵੀ , ਕਸ਼ਿਸ਼ ਹੁਸ਼ਿਆਰਪੁਰੀ, ਅਮਰੀਕ ਡੋਗਰਾ, ਧਰਮਪਾਲ ਸਾਹਿਲ ਜੋਗਾ ਸਿੰਘ ਬਠੁੱਲਾ, ਪ੍ਰੀਤ ਨੀਤਪੁਰੀ, ਸੁਖਦੇਵ ਸਿੰਘ ਨਡਾਲੋਂ ਪਿ੍ਰੰ ਨਵਤੇਜ ਗੜ੍ਹਦੀਵਾਲਾ , ਰੇਸ਼ਮ ਚਿੱਤਰਕਾਰ, ਜਸਵੰਤ ਸਿੰਘ ਸੀਹਰਾ, ਗੁਰਪ੍ਰੀਤ ਕੌਰ, ਹਰਮਿੰਦਰ ਸਾਹਿਲ, ਰਘੁਵੀਰ ਸਿੰਘ ਟੇਰਕੀਆਣਾ, ਜਗਤਾਰ ਮਿਸਤਰੀ,ਅਮਰੀਕ ਹਮਰਾਜ, ਪਰਮਜੀਤ ਕਾਤਿਬ, ਸਿਮਰਜੀਤਸਿੰਘ ਰੋਮੀ , ਬਲਜਿੰਦਰ ਮਾਨ, ਅਵਤਾਰ ਲੰਗੇਰੀ, ਲਾਲੀ ਖ਼ਾਨਪੁਰ, ਪਿ੍ਰੰ ਸੋਹਣ ਸਿੰਘ ਸੁੰਨੀ, ਰੁਪਿੰਦਰਜੋਤ ਸਿੰਘ ਬੱਬੂ ਮਾਹਿਲਪੁਰੀ, ਪੰਮੀ ਖੁਸ਼ਹਾਲਪੁਰੀ, ਸੁਖਵਿੰਦਰ ਸਿੰਘ ਸਫਰੀ , ਕਰਮ ਸਿੰਘ ਸ਼ਮਾ, ਗੁਰਪ੍ਰੀਤ ਕੌਰ, ਹਰਮਿੰਦਰ ਸਾਹਿਲ, ਸਾਬੀ ਈਸਪੁਰੀ, ਹਰਵਿੰਦਰ ਕਾਲੇਵਾਲ, ਮਨਜੀਤ ਕੌਰ ਗਿੱਲ, ਰਣਜੀਤ ਪੋਸੀ, ਪਰਮਿੰਦਰ ਬੀਹੜਾ, ਜਗਤਾਰ ਬਾਹੋਵਾਲ, ਬੱਗਾ ਸਿੰਘ ਚਿੱਤਰਕਾਰ, ਕਿਰਨਦੀਪ ਕੌਰ, ਪ੍ਰਿੰ ਸਰਬਜੀਤ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਜਿਕ ਬੁਰਾਈਆਂ ਤੇ ਚੋਟ ਕਰਦਿਆਂ ਨਵੇਂ ਲੇਖ਼ਕਾਂ ਅਤੇ ਕਵੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੇਖ਼ਣੀ ਨੂੰ ਸਮਾਜਿਕ ਮਰਿਆਦਾ ਅੰਦਰ ਹੀ ਰੱਖਣ।
ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਵੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਵੀ ਸਮਾਜ ਦੀਆਂ ਕਮੀਆਂ ਅਤੇ ਗੁਣਾ ਨੂੰ ਲੋਕਾਂ ਦੇ ਦਿਲ ਦਿਮਾਗ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਵਧੀਆਂ ਕਵੀਆਂ ਉਤਸਾਹਿਤ ਕਰ ਰਹੀ ਹੈ। ਇਸ ਮੌਕੇ ਸਭਾ ਵਲੋਂ ਪ੍ਰਸਿੱਧ ਸ਼ਾਇਰ ਬੀਬਾ ਬਲਵੰਤ ਗੁਰਦਾਸਪੁਰੀ ਦਾ ਸਭਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਰਘੁਵੀਰ ਸਿੰਘ ਠੱਕਰਵਾਲ, ਸੁਰਿੰਦਰਪਾਲ ਸਿੰਘ ਕਾਕਾ, ਸਤਪਾਲ ਕਾਲੀਆ, ਜਤਿੰਦਰ ਕੁਮਾਰ ਸ਼ਰਮਾ ਸੋਨੂੰ, ਅਨੁਰਾਗ ਹਾਂਡਾ, ਜਸਵਿੰਦਰ ਸਿੰਘ ਜੱਲੋਵਾਲ, ਜਸਵੰਤ ਸਿੰਘ ਸੀਹਰਾ, ਪ੍ਰੋ ਸਰਵਣ ਸਿੰਘ, ਮਾ ਹਰਵਿੰਦਰ ਸਿੰਘ ਹਵੇਲੀ, ਪਿ੍ਰੰ ਜਸਵੀਰ ਕੌਰ, ਦਵਿੰਦਰ ਸਿੰਘ, ਬਲਵੀਰ ਸਿੰਘ ਢਿੱਲੋਂ, ਮੋਤਾ ਸਿੰਘ ਜੇ ਈ ਸਮੇਤ ਭਾਰੀ ਗਿਣਤੀ ਵਿਚ ਕਵਿਤਾ ਪ੍ਰੇਮੀ ਵੀ ਹਾਜ਼ਰ ਸਨ। ਸਮੂਹ ਕਵੀਆਂ ਦਾ ਵੀ ਸਨਮਾਨ ਕੀਤਾ ਗਿਆ। ਆਏ ਹੋਏ ਮਹਿਮਾਨਾ ਦਾ ਧੰਨਵਾਦ ਪਿ੍ਰੰਸੀਪਲ ਸੁਰਿੰਦਰਪਾਲ ਸਿੰਘ ਪ੍ਰਦੇਸੀ ਨੇ ਕੀਤਾ।