ਸੀ.ਓ.ਪੀ.ਡੀ. 'ਚ ਰੱਖੋ ਸਾਵਧਾਨੀਆਂ -ਡਾ. ਐੱਚ.ਜੇ. ਸਿੰਘ
Posted on:- 04-09-2012
ਕ੍ਰਾਨਿਕ ਓਬਸਟ੍ਰਕਟਿਵ ਪਾਲਮੋਨਰੀ ਡਿਜੀਜ਼ (ਸੀ.ਓ.ਪੀ.ਡੀ.) ਫੇਫੜਿਆਂ ਦੀ ਇਕ ਗੰਭੀਰ ਬਿਮਾਰੀ ਹੈ। ਦੁਨੀਆਂ ਭਰ 'ਚ ਵੱਖ-ਵੱਖ ਬਿਮਾਰੀਆਂ ਦੀ ਵਜ੍ਹਾ ਨਾਲ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ 'ਚੋਂ ਇਹ ਡਿਜੀਜ਼ 6ਵੇਂ ਨੰਬਰ 'ਤੇ ਆਉਂਦੀ । ਇਸ ਦਾ ਸਭ ਤੋਂ ਵੱਡਾ ਕਾਰਨ ਸਿਗਰਟਨੋਸ਼ੀ ਹੁੰਦਾ ਹੈ। ਇਸ 'ਚ ਸਾਹ ਦੀਆਂ ਨਾਲੀਆਂ ਸੁੰਗੜ ਜਾਂਦੀਆਂ ਹਨ ਅਤੇ ਉਨ੍ਹਾਂ 'ਚ ਸੋਜ ਆ ਜਾਂਦੀ ਹੈ। ਇਹ ਸੋਜ ਲਗਾਤਾਰ ਵੱਧਦੀ ਰਹਿੰਦੀ ਹੈ, ਜਿਸ ਨਾਲ ਅੱਗੇ ਜਾ ਕੇ ਫੇਫੜੇ ਛਲਨੀ ਹੋ ਜਾਂਦੇ ਹਨ। ਇਹ ਬਿਮਾਰੀ ਸਾਹ 'ਚ ਰੁਕਾਵਟ ਨਾਲ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਸਾਹ ਲੈਣ 'ਚ ਮੁਸ਼ਕਲ ਹੋਣ ਲੱਗਦੀ ਹੈ।
ਸ਼ੁਰੂ-ਸ਼ੁਰੂ 'ਚ ਥਕਾਵਟ, ਘਬਰਾਹਟ ਅਤੇ ਪੇਸ਼ਾਬ 'ਚ ਸਮੱਸਿਆ ਹੋਣ ਲੱਗਦੀ ਹੈ। ਉਸ ਤੋਂ ਬਾਅਦ ਇਹ ਪੂਰੇ ਸਰੀਰ ਨੂੰ ਵੀ ਪ੍ਰਭਾਵਿਤ ਕਰ ਦਿੰਦੀ ਹੈ। 40 ਸਾਲ ਦੀ ਉਮਰ ਦੇ ਲਾਗੇ ਇਹ ਬਿਮਾਰੀ ਆਪਣਾ ਅਸਰ ਦਿਖਾਉਣ ਲੱਗਦੀ ਹੈ ਪਰ ਅੱਜ-ਕੱਲ੍ਹ ਇਹ ਛੋਟੀ ਉਮਰ ਦੇ ਲੋਕਾਂ 'ਚ ਵੀ ਆਮ ਹੋ ਰਹੀ ਹੈ। ਲੰਗਜ਼ ਦੀ ਫੰਕਸ਼ਨਿੰਗ ਦੇ ਟੈਸਟ ਤੋਂ ਇਸ ਬਿਮਾਰੀ ਦੇ ਬਾਰੇ 'ਚ ਪਤਾ ਲੱਗਦਾ ਹੈ।
ਬਹੁਤ ਲੋਕ ਇਸਨੂੰ ਦਮਾ ਹੀ ਸਮਝ ਲੈਂਦੇ ਹਨ, ਜਿਹੜੀ ਕਿ ਇਕ ਬਹੁਤ ਵੱਡੀ ਭੁੱਲ ਹੁੰਦੀ ਹੈ ਕਿਉਂਕਿ ਇਸਦਾ ਇਲਾਜ ਦਮੇ ਨਾਲੋਂ ਵੱਖਰਾ ਹੁੰਦਾ ਹੈ। ਜੇ ਸ਼ੁਰੂ ਵਿਚ ਇਸ ਬਿਮਾਰੀ ਬਾਰੇ ਪਤਾ ਲੱਗ ਜਾਵੇ ਤਾਂ ਇਸਨੂੰ ਕਾਬੂ 'ਚ ਕੀਤਾ ਜਾ ਸਕਦਾ ਹੈ ਨਹੀਂ ਤਾਂ ਸਮੱਸਿਆ ਬਹੁਤ ਜ਼ਿਆਦਾ ਵੱਧ ਸਕਦੀ ਹੈ। ਸੀ.ਓ.ਪੀ.ਡੀ. ਦੇ ਇਲਾਜ 'ਚ ਰਿਸਕ ਫੈਕਟਰਾਂ ਰੋਕਣਾ ਅਹਿਮ ਹੁੰਦਾ ਹੈ। ਰਿਸਕ ਫੈਕਟਰ ਜਿਵੇਂ ਸਿਗਰਟਨੋਸ਼ੀ, ਚੁੱਲ੍ਹੇ ਦਾ ਧੂੰਆਂ, ਘੱਟਾ ਅਤੇ ਪ੍ਰਦੂਸ਼ਣ ਆਦਿ ਤੋਂ ਬਚਣਾ ਜ਼ਰੂਰੀ ਹੈ।
ਸਾਵਧਾਨੀਆਂ
- ਸਿਗਰਟਨੋਸ਼ੀ ਤੁਰੰਤ ਛੱਡ ਦਿਓ।
- ਜੇ ਤੁਹਾਡੇ ਘਰ 'ਚ ਪੈਸਟ ਕੰਟਰੋਲ ਜਾਂ ਰੰਗ ਦਾ ਕੰਮ ਹੋ ਰਿਹਾ ਹੈ, ਤਾਂ ਇਸ ਤੋਂ ਦੂਰ ਰਹੋ।
- ਜ਼ਿਆਦਾ ਪ੍ਰਦੂਸ਼ਣ 'ਚ ਬਾਹਰ ਨਾ ਨਿਕਲੋ।
- ਕਿਚਨ 'ਚ ਉ¥ਠਣ ਵਾਲੇ ਧੂੰਏਂ ਅਤੇ ਮਸਾਲਿਆਂ ਦੀ ਮਹਿਕ
ਤੋਂ ਦੂਰ
ਰਹੋ। ਬੱਤੀ ਵਾਲੇ ਕੈਰੋਸੀਨ ਦੇ ਸਟੋਵ ਦਾ ਇਸਤੇਮਾਲ ਨਾ ਕਰੋ।
- ਪੌਸ਼ਟਿਕ ਖਾਣਾ ਖਾਓ। ਖਾਣੇ 'ਚ ਫਲ ਅਤੇ
ਸਬਜ਼ੀਆਂ ਦੇ ਨਾਲ ਪ੍ਰੋਟੀਨ ਦੀ ਮਾਤਰਾ ਵਧਾਓ।
- ਜੇ ਖਾਣਾ ਖਾਂਦੇ ਸਮੇਂ ਸਮੇਂ ਸਾਹ ਫੁੱਲਣ ਲੱਗੇ ਤਾਂ ਹੌਲੀ ਖਾਓ।
- ਵਜ਼ਨ ਜ਼ਿਆਦਾ ਹੈ ਤਾਂ ਉਸਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ।
- ਸਾਹ ਵਾਲੀਆਂ ਕਸਰਤਾਂ ਕਰੋ। ਖਾਸ ਤੌਰ 'ਤੇ ਸਿੱਧੇ ਬੈਠ ਕੇ ਨੱਕ ਤੋਂ ਸਾਹ ਖਿੱਚ ਕੇ ਮੂੰਹ ਤੋਂ ਸੀਟੀ ਵਜਾਉŽਦੇ ੋਏ ਹੌਲੀ-ਹੌਲੀ ਸਾਹ ਛੱਡੋ।
- ਹਮੇਸ਼ਾਂ ਆਪਣੇ ਡਾਕਟਰ ਦੇ ਸੰਪਰਕ 'ਚ ਰਹੋ।
ਥੋੜੀ ਜਿਹੀ ਸਮੱਸਿਆ ਹੋਣ 'ਤੇ ਵੀ ਡਾਕਟਰ ਕੋਲ ਜਾਓ।