ਸਵਾਇਨ ਫਲੂ ਦੀ ਪਛਾਣ ਅਤੇ ਬਚਾਓ
Posted on:- 13-02-2015
-ਵਿਕਰਮ ਸਿੰਘ ਸੰਗਰੂਰ
ਸਵਾਇਨ ਫਲੂ ਕੀ ਹੈ?
ਸਵਾਇਨ ਫਲੂ ਇੱਕ ਫੇਫੜਿਆਂ ਦੀ ਬਿਮਾਰੀ ਹੈ, ਜਿਹੜੀ ਕਿ ਐੱਚ 1 ਐੱਨ 1 ਵਾਇਰਸ ਨਾਲ ਹੁੰਦੀ ਹੈ।ਇਹ ਬਿਮਾਰੀ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਡਰੋਪਲਿਟ ਇਨਫੈਕਸ਼ਨ (ਬੂੰਦ ਜਾਂ ਛਿੱਟ ਦੀ ਲਾਗ) ਨਾਲ ਫੈਲਦੀ ਹੈ।ਇਸ ਬਿਮਾਰੀ ਦੇ ਟੈਸਟ, ਇਲਾਜ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਉਪਲਭਦ ਹਨ।
ਲ਼ੱਛਣ:
•ਤੇਜ਼ ਬੁਖਾਰ
•ਭੁੱਖ ਘੱਟ ਲੱਗਣੀ
•ਉਲਟੀਆਂ
•ਖ਼ਾਂਸੀ
•ਜ਼ੁਕਾਮ
•ਗਲਾ ਖਰਾਬ ਹੋਣਾ
•ਡਾਇਰੀਆ (ਦਸਤ)
ਇਹ ਕਰੋ
•ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀਆਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ।
•ਜੇਕਰ ਸੰਭਵ ਹੋਵੇ ਤਾਂ ਬਿਮਾਰ ਵਿਅਕਤੀ ਆਪਣੇ ਘਰ ਵਿੱਚ ਰਹੇ ਅਤੇ ਜਨਤਕ ਥਾਵਾਂ `ਤੇ ਨਾ ਜਾਵੇ।
•ਖ਼ਾਂਸੀ ਜਾਂ ਛਿੱਕ ਆਉਣ `ਤੇ ਮੂੰਹ ਰੁਮਾਲ ਨਾਲ ਢੱਕ ਕੇ ਰੱਖੋ।
•ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
•ਭੀੜ ਭਰੀਆਂ ਥਾਵਾਂ `ਤੇ ਨਾ ਜਾਓ।
•ਪੂਰੀ ਨੀਂਦ ਲਵੋ, ਸਰੀਰਿਕ ਤੌਰ `ਤੇ ਚੁਸਤ ਰਹੋ ਅਤੇ ਤਨਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟੋ।
•ਬਹੁਤ ਸਾਰਾ ਪਾਣੀ ਪੀਓ ਅਤੇ ਪੌਸ਼ਟਿਕ ਭੋਜਣ ਖਾਓ।
ਇਹ ਨਾ ਕਰੋ
•ਹੱਥ ਮਿਲਾਉਣਾ, ਗਲੇ ਮਿਲਣਾ, ਚੁੰਮਣਾ ਜਾਂ ਕਿਸੇ ਤਰ੍ਹਾਂ ਨਾਲ ਸੰਪਰਕ ਕਰਨਾ।
•ਬਿਨਾਂ ਡਾਕਟਰੀ ਜਾਂਚ ਤੋਂ ਦਵਾਈ ਲੈਣਾ।
•ਬਾਹਰ ਥੁੱਕਣਾ।