ਲਾਇਲਾਜ ਨਹੀਂ ਮਿਰਗੀ -ਡਾ. ਸੁਮੇਸ਼ ਹਾਂਡਾ
Posted on:- 31-07-2014
ਮਿਰਗੀ ਨੂੰ ਲੈ ਕੇ ਸਾਡੇ ਸਮਾਜ ਵਿਚ ਬਹੁਤ ਸਾਰੇ ਵਹਿਮ ਭਰਮ ਪ੍ਰਚਲਿਤ ਹਨ। ਇਨ੍ਹਾਂ ਦੀ ਵਜ੍ਹਾ ਨਾਲ ਹੀ ਅਸੀਂ ਬਹੁਤੀ ਵਾਰੀ ਡਾਕਟਰ ਤਕ ਨਹੀਂ ਪਹੁੰਚ ਪਾਉਦੇ ਅਤੇ ਦੇਸੀ ਟੋਟਕਿਆਂ ਦੇ ਚੱਕਰ ਵਿਚ ਬਿਮਾਰੀ ਨੂੰ ਕਾਫੀ ਵਧਾ ਲੈਂਦੇ ਹਾਂ। ਇਹ ਇਕ ਅਜਿਹੀ ਬਿਮਾਰੀ ਹੈ, ਜਿਹੜੀ ਅੱਜ-ਕੱਲ੍ਹ ਲਾਇਲਾਜ ਨਹੀਂ ਹੈ। ਬਸ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਸੇ ਨਿੳੂਰੋਲੌਜਿਸਟ ਦੇ ਸੰਪਰਕ ’ਚ ਰਿਹਾ ਜਾਵੇ।
ਜੇ ਇਸ ਬਿਮਾਰੀ ਨੂੰ ਸਮਝਣਾ ਹੋਵੇ ਤਾਂ ਇਸਨੂੰ ਇਸ ਰੂਪ ’ਚ ਸਮਝਿਆ ਜਾ ਸਕਦਾ ਹੈ ਕਿ ਇਕ ਸਾਧਾਰਨ ਵਿਅਕਤੀ ਦੇ ਸਰੀਰ ਅੰਦਰਲੀਆਂ ਮਾਸਪੇਸ਼ੀਆਂ ਵਿਚ ਹੋਣ ਵਾਲੀ ਹਲਚਲ ਵਿਚ ਇਕ ਲੈਅ ਅਤੇ ਤਾਲ ਹੁੰਦੀ ਹੈ, ਜੋ ਉਨ੍ਹਾਂ ਦੇ ਸੁੰਘੜਨ ਜਾਂ ਫੈਲਣ ਦੌਰਾਨ ਨਜ਼ਰ ਆਉਂਦੀ ਹੈ। ਇਨ੍ਹਾਂ ਮਾਸਪੇਸ਼ੀਆਂ ’ਤੇ ਸਾਡੇ ਦਿਮਾਗ ਦਾ ਕੰਟਰੋਲ ਰਹਿੰਦਾ ਹੈ ਪਰ ਕਿਸੇ ਕਾਰਨ ਜੇ ਦਿਮਾਗ ਵਿਚ ਕੋਈ ਨੁਕਸ ਹੋ ਜਾਵੇ ਜਿਵੇਂ ਸੱਟ ਲੱਗਣ ਪਿੱਛੋਂ, ਇਨਫੈਕਸ਼ਨ ਕਾਰਨ ਜਾਂ ਕਿਸੇ ਖਾਸ ਬਿਮਾਰੀ ਕਾਰਨ ਤਾਂ ਦਿਮਾਗ ਵਲੋਂ ਭੇਜੇ ਜਾਣ ਵਾਲੇ ਸੰਦੇਸ਼ ਵਿਚ ਗੜਬੜ ਪੈਦਾ ਹੋ ਜਾਂਦੀ ਹੈ।
ਇਸ ਕਾਰਨ ਮਾਸਪੇਸ਼ੀਆਂ ਵਿਚ ਨੁਕਸ ਪੈਣ ਕਾਰਨ ਉਹ ਝਟਕੇ ਮਾਰਨ ਲੱਗਦੀਆਂ ਹਨ, ਜਕੜੀਆਂ ਜਾਂਦੀਆਂ ਹਨ ਜਾਂ ਮਰੋੜੇ ਖਾਣ ਲਗਦੀਆਂ ਹਨ, ਇਸਨੂੰ ‘ਕਨਵਲਸ਼ਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਹੀ ਮਿਰਗੀ ਦਾ ਦੌਰਾ ਕਹਿੰਦੇ ਹਨ। ਇਸ ਮੁੱਖ ਕਾਰਨ ਦੇ ਨਾਲ-ਨਾਲ ਕੁਝ ਹੋਰ ਕਾਰਨ ਵੀ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਮੱਸਿਆ ਪਨਪ ਸਕਦੀ ਹੈ।
ਇਸ ਤਰ੍ਹਾਂ ਦੀ ਸਥਿਤੀ ਦੇ ਪੈਦਾ ਹੋਣ ਪਿੱਛੋਂ ਕਈ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ, ਜਿਵੇਂ ਮਿਰਗੀ ਜਾਂ ਅਪਸਮਾਰ, ਦਿਮਾਗ ਵਿਚ ਖੂਨ ਦਾ ਰਿਸਾਅ ਹੋਣਾ ਜਾਂ ਖੂਨ ਦਾ ਥੱਕਾ ਜੰਮ ਜਾਣਾ, ਸਿਰ ਵਿਚ ਸੱਟ ਲੱਗਣੀ, ਬਹੁਤ ਤੇਜ਼ ਬੁਖ਼ਾਰ, ਦਿਮਾਗ ਦੀ ਇਨਫੈਕਸ਼ਨ, ਖਸਰਾ ਜਾਂ ਗਲੇ ਦੀ ਸੋਜ, ਗਰਭ ਅਵਸਥਾ ਦੀਆਂ ਮੁਸ਼ਕਲਾਂ ਕਾਰਨ ਇਹ ਦੌਰੇ ਪੈ ਸਕਦੇ ਹਨ।
ਲੱਛਣ : ਇਨ੍ਹਾਂ ਨੂੰ ਤਿੰਨ ਅਵਸਥਾਵਾਂ ’ਚ ਵੰਡਿਆ ਜਾ ਸਕਦਾ ਹੈ।
ਪਹਿਲੀ ਅਵਸਥਾ : ਸਾਰਾ ਸਰੀਰ ਆਕੜ ਜਾਂਦਾ ਹੈ। ਇਹ ਅਵਸਥਾ 30 ਸੈਕਿੰਡ ਤੋਂ ਵਧੇਰੇ ਨਹੀਂ ਹੁੰਦੀ ਪਰ ਇਸ ਦੌਰਾਨ ਮਰੀਜ਼ ਦਾ ਸਾਹ ਰੁਕ ਸਕਦਾ ਹੈ। ਉਹ ਆਪਣੀ ਜੀਭ ਦੰਦਾਂ ਨਾਲ ਚਿੱਥ ਸਕਦਾ ਹੈ। ਕਈ ਮਰੀਜ਼ਾਂ ਦਾ ਵਿਚ ਹੀ ਪਖਾਨਾ ਜਾਂ ਪੇਸ਼ਾਬ ਨਿਕਲ ਜਾਂਦਾ ਹੈ।
ਦੂਜੀ ਅਵਸਥਾ : ਇਹ ਵਧੇਰੇ ਖਤਰਨਾਕ ਹੁੰਦੀ ਹੈ। ਦੋ ਤੋਂ ਪੰਜ ਮਿੰਟਾਂ ਤਕ ਬਣੀ ਰਹਿਣ ਵਾਲੀ ਇਸ ਅਵਸਥਾ ਦੌਰਾਨ ਮਰੀਜ਼ ਨੂੰ ਤੇਜ਼ ਝਟਕੇ ਲੱਗਦੇ ਹਨ, ਉਸਦੇ ਮੂੰਹ ਤੋਂ ਝੱਗ ਵਗਣ ਲੱਗਦੀ ਹੈ ਅਤੇ ਬੁੱਲ੍ਹ ਤੇ ਚਿਹਰਾ ਨੀਲੇ ਪੈ ਜਾਂਦੇ ਹਨ।
ਤੀਜੀ ਅਵਸਥਾ : ਝਟਕੇ ਲੱਗਣੇ ਬੰਦ ਹੋ ਜਾਂਦੇ ਹਨ ਜਾਂ ਤਾਂ ਮਰੀਜ਼ ਹੋਸ਼ ਵਿਚ ਆ ਜਾਂਦਾ ਹੈ ਜਾਂ ਫਿਰ ਅਜਿਹੀ ਅਵਸਥਾ ਵਿਚ ਚਲਾ ਜਾਂਦਾ ਹੈ, ਜਿਸ ਵਿਚ ਉਹ ਖੁਮਾਰੀ ਜਾਂ ਭੁਲੇਖੇ ਵਿਚ ਰਹਿੰਦਾ ਹੈ।
ਇਹ ਬਿਮਾਰੀ ਵੀ ਝਟਕਿਆਂ ਜਾਂ ਦੌਰਿਆਂ ਦੇ ਰੂਪ ਵਿਚ ਹੁੰਦੀ ਹੈ। ਇਸ ਦੀ ਇਕ ਖਾਸੀਅਤ ਇਹ ਹੈ ਕਿ ਮਰੀਜ਼ ਨੂੰ ਝਟਕਿਆਂ ਦਾ ਦੌਰਾ ਪੈਣ ਦਾ ਪਹਿਲਾਂ ਪਤਾ ਲੱਗ ਜਾਂਦਾ ਹੈ। ਉਸਨੂੰ ਜਾਂ ਤਾਂ ਅੱਖਾਂ ਅੱਗੇ ਤੇਜ਼ ਰੌਸ਼ਨੀ ਨਜ਼ਰ ਆਉਂਦੀ ਹੈ ਜਾਂ ਫਿਰ ਰੰਗਾਂ ਦਾ ਫੈਲਾਅ ਨਜ਼ਰ ਆਉਂਦਾ ਹੈ।
ਕੀ ਕਰੀਏ?
ਮਰੀਜ਼ ਨੂੰ ਜ਼ਮੀਨ ’ਤੇ ਜਾਂ ਸਮਤਲ ਜਗ੍ਹਾ ’ਤੇ ਟੇਢਾ ਲਿਟਾ ਦਿਓ। ਕੱਸੇ ਹੋਏ ਤੇ ਰੁਕਾਵਟ ਪੈਦਾ ਕਰਨ ਵਾਲੇ ਕੱਪੜੇ ਲਾਹ ਦਿਓ।
ਉਸ ਦੇ ਆਲੇ ਦੁਆਲਿਓਂ ਤਿੱਖੀਆਂ ਚੀਜ਼ਾਂ ਹਟਾ ਦਿਓ ਤਾਂ ਕਿ ਮਰੀਜ਼ ਨੂੰ ਹੋਰ ਕਿਸੇ ਕਿਸਮ ਦੀ ਸੱਟ ਨਾ ਲੱਗ ਸਕੇ।
ਮਰੀਜ਼ ਨੂੰ ਜ਼ਖਮੀ ਹੋਣ ਤੋਂ ਬਚਾਓ। ਬਿਹਤਰ ਹੋਵੇਗਾ ਕਿ ਝਟਕੇ ਲੱਗਣ ਦਿੱਤੇ ਜਾਣ, ਜਿਵੇਂ ਹੀ ਝਟਕੇ ਬੰਦ ਹੋ ਜਾਣ, ਮਰੀਜ਼ ਨੂੰ ਆਰਾਮ ਦੀ ਸਥਿਤੀ ਵਿਚ ਲਿਟਾ ਦਿਓ ਅਤੇ ਉਸਦੀ ਗਰਦਨ ਇਕ ਪਾਸੇ ਮੋੜ ਦਿਓ ਤਾਂ ਕਿ ਮੂੰਹ ਵਿਚ ਜੰਮੀ ਲਾਰ ਅਤੇ ਝੱਗ ਬਾਹਰ ਨਿਕਲ ਜਾਣ।
ਯਾਦ ਰੱਖੋ, ਝਟਕਿਆਂ ਦੌਰਾਨ ਮਰੀਜ਼ ਦੇ ਮੂੰਹ ਵਿਚ ਕੁਝ ਨਾ ਰੱਖੋ। ਪਾਣੀ ਵੀ ਨਹੀਂ ਪਿਆਉਣਾ ਚਾਹੀਦਾ। ਮਰੀਜ਼ ਅਕਸਰ ਕੱਪੜਿਆਂ ਵਿਚ ਹੀ ਪਿਸ਼ਾਬ ਜਾਂ ਪਖਾਨਾ ਕਰ ਦਿੰਦਾ ਹੈ। ਅਵਚੇਤਨ ਦੀ ਅਵਸਥਾ ਵਿਚ ਪੈਦਾ ਹੋਈ ਇਹ ਸਥਿਤੀ ਮਰੀਜ਼ ਦੇ ਹੋਸ਼ ਆਉਣ ’ਤੇ ਉਸ ਲਈ ਸ਼ਰਮ ਦਾ ਕਾਰਨ ਬਣ ਜਾਂਦੀ ਹੈ। ਬਿਹਤਰ ਹੋਵੇਗਾ ਕਿ ਤਮਾਸ਼ਬੀਨਾਂ ਨੂੰ ਮਰੀਜ਼ ਦੇ ਨੇੜਿਓਂ ਹਟਾ ਦਿੱਤਾ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਸਥਿਤੀ ਚੋਂ ਉਸਨੂੰ ਉਭਾਰਿਆ ਜਾ ਸਕੇ।
ਇਸ ਦੌਰਾਨ ਡਾਕਟਰ ਨਾਲ ਸੰਪਰਕ ਕਰਕੇ ਜਾਂ ਤਾਂ ਉਸਨੂੰ ਉਥੇ ਹੀ ਬੁਲਾ ਲਓ ਜਾਂ ਫਿਰ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਜਾਓ।
Daljit singh
Isda pakka ilaaj hai koi ji jis naal eh band ho jaan je tusi eh kr skde ho ta plz mainu is no te call krna 9501698852