ਵਾਲ ਰੰਗਣ ਦਾ ਖਤਰਾ -ਡਾ. ਪ੍ਰਮੋਦ
Posted on:- 31-07-2014
ਵਾਲਾਂ ਨੂੰ ਨਵੇਂ-ਨਵੇਂ ਰੰਗਾਂ ’ਚ ਰੰਗਣਾ ਅੱਜ ਦੇ
ਫੈਸ਼ਨ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਅੱਜ ਬਾਜ਼ਾਰ ’ਚ ਵੱਖ-ਵੱਖ ਤਰ੍ਹਾਂ ਦੀਆਂ ਕੈਮੀਕਲ ਯੁਕਤ ਹੇਅਰ ਡਾਈਜ਼ ਉਪਲਬਧ ਹਨ। ਕੰਪਨੀਆਂ ਤੁਹਾਨੂੰ ਸੁੰਦਰ ਅਤੇ ਆਕਰਸ਼ਕ ਦਿੱਖ ਦੇਣ ਦੇ ਨਾਲ
ਹੀ ਇਹ ਦਾਅਵੇ ਵੀ ਕਰਦੀਆਂ ਹਨ ਕਿ ਇਸਦੇ ਇਸਤੇਮਾਲ ਨਾਲ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ
ਨਹੀਂ ਪਹੁੰਚੇਗਾ, ਪਰ ਇਕ ਨਵੀਂ ਖੋਜ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਇਕ ਸਾਲ ’ਚ 9 ਤੋਂ ਜ਼ਿਆਦਾ ਵਾਰ ਆਪਣੇ ਵਾਲਾਂ ਨੂੰ ਰੰਗਣ ਨਾਲ 60 ਫੀਸਦੀ ਵਾਲਾਂ ’ਚ ਕ੍ਰੌਨਿਕ ਲਿੰਫੋਸਾਏਟਿਕ ਲਿਊਕੇਮੀਆ (ਬਲੱਡ ਸੈੱਲਜ਼ ਦਾ ਇਕ ਤਰ੍ਹਾਂ ਦਾ ਕੈਂਸਰ) ਹੋਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਭਾਰਤ ’ਚ ਇਕ ਅਨੁਮਾਨ ਅਨੁਸਾਰ ਲਗਭਗ 60 ਫੀਸਦੀ ਔਰਤਾਂ ਅਤੇ 10 ਫੀਸਦੀ ਮਰਦ ਵਾਲਾਂ ਨੂੰ ਰੰਗਦੇ ਹਨ। ਖੋਜ ਅਨੁਸਾਰ ਜੋ ਔਰਤਾਂ ਗਾੜ੍ਹੀ ਡਾਈ ਦੀ ਵਰਤੋਂ ਕਰਦੀਆਂ ਹਨ, ਉਨ੍ਹਾਂ ਵਿਚ ਇਕ ਵੱਖਰੀ ਤਰ੍ਹਾਂ ਦੇ ਕੈਂਸਰ ਫੋਲੀਕਿਊਲਰ ਲਿੰਫੋਮਾ ਤੋਂ ਪੀੜਤ ਹੋਣ ਦਾ ਖ਼ਤਰਾ 50 ਫੀਸਦੀ ਵੱਧ ਰਹਿੰਦਾ ਹੈ।
ਮਾਹਰਾਂ ਮੁਤਾਬਕ ਹੇਅਰ ਡਾਈਜ਼ ਨੂੰ ਸਿੱਧਾ ਸਿਰ ’ਤੇ ਵਰਤ ਲਿਆ ਜਾਂਦਾ ਹੈ। ਵਾਲਾਂ ਦੀਆਂ ਜੜ੍ਹਾਂ ’ਚ ਖੂਨ ਦਾ ਸੰਚਾਰ ਸਭ ਤੋਂ ਤੇਜ਼ ਹੁੰਦਾ ਹੈ, ਜਿਸ ਕਰਕੇ ਕੈਂਸਰ ਗ੍ਰਸਤ ਕਰਨ ਵਾਲੇ ਕਾਰਕ ਖੂਨ ਪ੍ਰਣਾਲੀ ਵਿਚ ਮਿਲ ਸਕਦੇ ਹਨ। ਗਾੜ੍ਹੇ ਰੰਗ ਵਾਲੀ ਸਿਆਹੀ ਹੇਅਰ
ਡਾਈ ਆਸਾਨੀ ਨਾਲ ਸਿਰ ਦੀ ਚਮੜੀ ਦੁਆਰਾ ਖੂਨ ਵਿਚ ਸੋਖ ਲਈ ਜਾਂਦੀ ਹੈ, ਜੋ ਬਲੈਡਰ ਵਿਚ ਜਮ੍ਹਾਂ ਹੋ ਜਾਂਦੀ ਹੈ। ਪਰਮਾਨੈਂਟ ਹੇਅਰ ਡਾਈ ਵਿਚ ਮੌਜੂਦ ਕੈਮੀਕਲ ਵਾਲਾਂ, ਚਮੜੀ ਅਤੇ ਖੂਨ ਵਿਚ ਦਾਖਲ ਹੋ ਕੇ ਲਿੰਫੋਸਾਏਟਿਕ ਲਿਊਕੇਮੀਆ ਤੋਂ ਪੀੜਤ ਕਰ ਸਕਦੇ ਹਨ। ਸਥਾਈ ਅਤੇ ਗਾੜ੍ਹੀ
ਹੇਅਰ ਡਾਈ ਖ਼ਤਰਨਾਕ ਹੋ ਸਕਦੀ ਹੈ।
ਪਰਮਾਨੈਂਟ ਹੇਅਰ ਡਾਈਜ਼ ਨਾਲ ਕੈਂਸਰ ਤੋਂ ਪੀੜਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਜਦਕਿ ਟੈਂਪਰੇਰੀ ਹੇਅਰ ਡਾਈਜ਼, ਜੋ ਕਿ ਥੋੜ੍ਹੀ ਦੇਰ ਬਾਅਦ ਵਾਲ ਧੋਣ ਨਾਲ ਧੋਤੀਆਂ ਜਾਂਦੀਆਂ ਹਨ, ਨੁਕਸਾਨ ਘੱਟ ਕਰਦੀਆਂ ਹਨ।
ਹੇਅਰ ਡਾਈ ਵਿਚ ਇਕ ਅਜਿਹਾ ਕੈਮੀਕਲ ਹੁੰਦਾ ਹੈ, ਜਿਸ ਨੂੰ ਪੀ. ਫੈਨੀਲੇਨੇ ਡਾਯਾਮਾਈਨ (ਪੀ. ਪੀ. ਡੀ) ਕਹਿੰਦੇ ਹਨ। ਪਰਮਾਨੈਂਟ ਹੇਅਰ ਡਾਈਜ਼ ਵਿਚ ਇਸ ਦੀ ਕਾਫੀ ਵਰਤੋਂ ਹੁੰਦੀ ਹੈ। ਹੋਰ ਖ਼ਤਰਨਾਕ ਕੈਮੀਕਲ ਹਨ, ਅਮੋਨੀਆ। ਇਹ ਉਹ ਕੈਮੀਕਲ ਹੈ, ਜੋ ਚਮੜੀ ’ਤੇ ਜਲਣ ਆਦਿ ਪੈਦਾ ਕਰਦਾ ਹੈ।