ਬਿਮਾਰੀਆਂ ਦੀ ਪੋਲ ਖੋਲਦੀ ਬਾਇਓਪਸੀ -ਡਾ. ਲਖਵਿੰਦਰ ਸਿੰਘ
Posted on:- 10-05-2012
ਅਕਸਰ ਬਾਇਓਪਸੀ ਸ਼ਬਦ ਸੁਣਦੇ ਹੀ ਲੋਕ ਕੈਂਸਰ ਦੇ ਪ੍ਰਤੀ ਚਿੰਤਿਤ ਹੋ ਜਾਂਦੇ ਹਨ। ਹਾਲਾਂਕਿ ਘਬਰਾਉਣ ਦੀ ਲੋੜ ਨਹੀਂ ਹੁੰਦੀ। ਮਰੀਜ਼ਾਂ ’ਚ ਬਾਇਓਪਸੀ ਦੇ ਬਾਰੇ ’ਚ ਦੋ ਤਰਾਂ ਦੇ ਵਹਿਮ ਪਾਏ ਜਾਂਦੇ ਹਨ। ਪਹਿਲਾ ਕਿ ਇਹ ਜਾਂਚ ਸਿਰਫ ਕੈਂਸਰ ’ਚ ਹੀ ਕੀਤੀ ਜਾਂਦੀ ਹੈ। ਦੂਜਾ ਇਹ ਕਿ ਬਾਇਓਪਸੀ ਕਰਨ ਤੋਂ ਬਾਅਦ ਕੈਂਸਰ ਫੈਲ ਜਾਂਦਾ ਹੈ। ਇਹ ਦੋਵੇਂ ਹੀ ਬਿਲਕੁਲ ਗਲਤ ਹਨ। ਬਾਇਓਪਸੀ ਦਾ ਮਤਲਬ ਹੈ ‘ਟਿਸ਼ੂ ਸੈਂਪਲਿੰਗ’ ਯਾਨੀ ਬਿਮਾਰੀ ਦਾ ਪਤਾ ਲਾਉਣ ਲਈ ਸਰੀਰ ਦੇ ਕਿਸੇ ਭਾਗ ’ਤੋਂ ਕੁਝ ਕੋਸ਼ਿਕਾਵਾਂ ਕੱਢੀਆਂ ਜਾਂਦੀਆਂ ਹਨ। ਇਨਾਂ ਕੋਸ਼ਿਕਾਵਾਂ ਦੀ ਜਾਂਚ ਕਰਕੇ ਬਿਮਾਰੀ ਦਾ ਨਿਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਿਮਾਰੀ ਕੋਈ ਵੀ ਹੋ ਸਕਦੀ ਹੈ, ਕੈਂਸਰ, ਗੈਸਟ੍ਰਾਈਟਿਸ, ਟੀਬੀ, ਸਿਲੀਅਕ ਡਿਸੀਜ਼, ਈਓਸਿਨੋਫਿਲਿਕ, ਇਸੋਫੇਜਾਈਟਿਸ, ਕੋਲਾਈਟਿਸ, ਹੈਪੇਟਾਈਟਿਸ, ਟ੍ਰਾਪੀਕਲ ਸਪਰੂ ਇਸ ’ਚ ਸ਼ਾਮਲ ਹਨ। ਕਿਡਨੀ ਦੀਆਂ ਬਿਮਾਰੀਆਂ ਦੇ ਹੱਲ ’ਚ ਇਸ ਦੀ ਅਹਿਮ ਭੂਮਿਕਾ ਹੈ।
ਆਮ ਤੌਰ ’ਤੇ ਬਾਇਓਪਸੀ ਲੈਣ ਲਈ ਐਂਡੋਸਕੋਪੀ ਰਾਹੀਂ ਸਰੀਰ ਦੇ ਅੰਦਰ ਪਹੁੰਚਿਆ ਜਾਂਦਾ ਹੈ। ਕਦੀ-ਕਦੀ ਸੋਨੋਗ੍ਰਾਫੀ ਨਾਲ ਅੰਦਰ ਦੇਖ ਕੇ ਵੀ ਬਾਇਓਪਸੀ ਕੀਤੀ ਜਾਂਦੀ ਹੈ। ਤੀਸਰਾ ਮਾਧਿਅਮ ਹੈ ਐਂਡੋਸੋਨੋਗ੍ਰਾਫੀ। ਇਹ ਬਹੁਤ ਉਪਯੋਗੀ ਤਕਨੀਕ ਹੈ। ਇਸ ’ਚ ਇੰਡੋਸਕੋਪ ਦੇ ਉੱਪਰ ਸੋਨੋਗ੍ਰਾਫੀ ਦੀ ਮਸ਼ੀਨ ਲੱਗੀ ਹੁੰਦੀ ਹੈ। ਜਿੱਥੋਂ ਤੱਕ ਬਾਇਓਪਸੀ ਲੈਣ ਤੋਂ ਬਾਅਦ ਬਿਮਾਰੀ ਦੇ ਫੈਲਣ ਦਾ ਡਰ ਹੈ, ਇਹ ਸਿਰਫ ਵਹਿਮ ਭਰ ਹੀ ਹੈ। ਇਸ ਡਰ ਨਾਲ ਕਈ ਲੋਕ ਬਾਇਓਪਸੀ ਨਹੀਂ ਕਰਾਉਦੇ ਅਤੇ ਜਗਾ-ਜਗਾ ਦਿਖਾਉਦੇ ਰਹਿੰਦੇ ਹਨ, ਪਰ ਸਹੀ ਨਿਦਾਨ ਨਾ ਹੋਣ ਕਰਕੇ ਇਲਾਜ ਨਹੀਂ ਹੁੰਦਾ ਅਤੇ ਬਿਮਾਰੀ ਲਗਾਤਾਰ ਵੱਧਦੀ ਜਾਂਦੀ ਹੈ।
ਬਾਇਓਪਸੀ ਤੋਂ ਇਲਾਵਾ ਹੋਰ ਵੀ ਤਰੀਕੇ ਹਨ, ਸਰੀਰ ਦੇ ਟਿਸ਼ੂ ਲੈਣ ਲਈ ਜਿਵੇਂ ਐਫਐਨਏਸੀ ਅਤੇ ਬ੍ਰਸ਼ਿੰਗ ਇਹ ਦੋਵੇਂ ਹੀ ਉੱਤਮ ਤਕਨੀਕਾਂ ਹਨ। ਇਸ ’ਚ ਸਿਰਫ ਇਕ ਪਤਲੀ ਸੂਈ ਜਾਂ ਬ੍ਰਸ਼ ਨਾਲ ਪ੍ਰਭਾਵਿਤ ਅੰਗ ਤੋਂ ਸੈਂਪਲ ਲਿਆ ਜਾਂਦਾ ਹੈ। ਐਫਐਨਏਸੀ ਅਤੇ ਬ੍ਰਸ਼ ਬਾਇਓਪਸੀ ਦੀ ਰਿਪੋਰਟ ਕੁਝ ਹੀ ਘੰਟਿਆਂ ’ਚ ਆ ਜਾਂਦੀ ਹੈ, ਜਦੋਂਕਿ ਬਾਇਓਪਸੀ ’ਚ 24 ਤੋਂ 48 ਘੰਟੇ ਦਾ ਸਮਾਂ ਲੱਗਦਾ ਹੈ। ਬਿਨਾਂ ਟਿਸ਼ੂ ਡਾਇਗਨੋਸਿਸ ਤੋਂ ਬਿਮਾਰੀ ਦਾ ਇਲਾਜ ਕਰਾਉਣਾ ਠੀਕ ਨਹੀਂ ਹੈ। ਮਰੀਜ਼ ਐਂਡੋਸਕੋਪੀ ਤੋਂ ਡਰਨ ਨਾ ਅਤੇ ਜੇ ਉਸ ’ਚ ਕੁਝ ਬਿਮਾਰੀ ਨਿਕਲਦੀ ਹੈ ਤਾਂ ਬਾਇਓਪਸੀ ਦਾ ਫੈਸਲਾ ਡਾਕਟਰ ’ਤੇ ਛੱਡ ਦਿਓ। ਇਹ ਬਿਮਾਰੀ ਦਾ ਪਤਾ ਲਾਉਣ ਦੀ ਇਕ ਤਕਨੀਕ ਹੈ, ਜਿਹੜੀ ਪੂਰਣ ਰੂਪ ’ਚ ਨੁਕਸਾਨ ਰਹਿਤ ਹੁੰਦੀ ਹੈ। ਬਾਇਓਪਸੀ, ਐਫਐਨਏਸੀ ਜਾਂ ਬ੍ਰਸ਼ ਬਾਇਓਪਸੀ, ਸਾਰੀਆਂ ਬਾਇਓਪਸੀਆਂ ਲਈ ਕੁਸ਼ਲ ਹਿਸਟੋ ਪੈਥੋਲੌਜਿਸਟ ਦੀ ਜ਼ਰੂਰਤ ਹੁੰਦੀ ਹੈ।
(ਲੇਖਕ ਜਲੰਧਰ ’ਚ ਪ੍ਰਸਿੱਧੀ ਹਾਸਲ ਸਰਜਨ ਹਨ)
preet sanghreri
baht vdia lagea ji pad k... dr sahib ki mainu tuhada contect no mil skda hai ji....? ya fir address jrur devo ji..main tuhanu jruri milna chahunda ha ji..thanks