By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਘਰ ਹੁੰਦਾ ਸੀ ਇੱਕ -ਡਾ. ਅਮਰਜੀਤ ਟਾਂਡਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਘਰ ਹੁੰਦਾ ਸੀ ਇੱਕ -ਡਾ. ਅਮਰਜੀਤ ਟਾਂਡਾ
ਕਾਵਿ-ਸ਼ਾਰ

ਘਰ ਹੁੰਦਾ ਸੀ ਇੱਕ -ਡਾ. ਅਮਰਜੀਤ ਟਾਂਡਾ

Suhi Saver
Last updated: May 7, 2026 6:01 am
Suhi Saver
Published: May 22, 2016
Share
SHARE
ਲਿਖਤ ਨੂੰ ਇੱਥੇ ਸੁਣੋ

ਘਰ ਹੁੰਦਾ ਸੀ ਇੱਕ
‘ਕੱਠੀਆਂ ਕਰ ਰੀਝਾਂ ਡਾਉਣ ਜੋਗਾ
ਅੰਗੀਠੀਆਂ ਕਿੱਲੀਆਂ ਸਜਾਉਣ ਵਾਲਾ
ਰਸੋਈ ‘ਚ ਸੂਰਜ ਪਕਾਉਣ ਵਾਲਾ
ਸੁੰਨ੍ਹਾ ਜੇਹਾ ਬੈਠਾ ਹੈ ਅੱਜਕਲ-ਕੋਈ ਹੋਰ ਸੁੰਬਰਦਾ, ਵਿਹੜਾ
ਸ਼ਿੰਗਾਰਦਾ ਹੈ ਦੀਵਾਰਾਂ
ਪਾਣੀ ਕਦੇ ਕਦੇ ਪਾਉਂਦਾ ਹੈ ਕੋਈ
ਸਾਡੇ ਬੀਜੀ ਦੇ
ਲਾਏ ਸੁਪਨਿਆ ਨੂੰ-

ਓਦਣ ਦੇ ਫੁੱਲ ਵੀ ਕਿਹੜਾ ਹੱਸੇ ਨੇ ਕਦੇ ਨਿਮਾਣੇ-
ਮਾਂ ਦੀਆਂ ਛੁਹਾਂ
ਏਦਾਂ ਬੈਠੀਆਂ ਉਡੀਕਦੀਆਂ ਹਨ
ਜਿਵੇਂ ਹੁਣੇ ਹੀ ਬੀ ਜੀ ਨੇ ਕਿਤਿਓਂ ਆ ਜਾਣਾ ਹੋਵੇ-

 

 

ਤੇ ਆ ਕੇ ਪੁੱਛੇਗੀ-
ਨੀ ਆਹ ਹਾਲ ਕਰਨਾ ਸੀ ਘਰ ਦਾ
ਜੇ ਮੈਂ ਜਰਾ ਅਰਸ਼ ਤੇ ਚਲੀ ਗਈ ਸਾਂ
ਨਾ ਏਸ ਲਈ ਛੱਡ ਕੇ ਗਈ ਸੀ ਤੈਨੂੰ ਮੈਂ
ਕਿ ਘਰ ਦੀ ਦਸ਼ਾ ਹੀ ਵਗਾੜ ਦੇਵੇਂ-ਘਰ ਸੋਚੇਗਾ
ਕਿ ਮੋਹ ਵੀ ਕਦੇ ਮਰਦੇ ਨੇ-
ਰੂਹਾਂ ਵੀ ਕਦੇ ਛੁਪਦੀਆਂ ਨੇ-
ਫਿਰ ਸ਼ਾਮ ਪਈ
ਪਾਪਾ ਵੀ ਆ ਜਾਣਗੇ
ਥੱਕੇ ਟੁੱਟੇ ਕੰਮ ਤੋਂ
ਸਾਈਕਲ ਰੱਖ ਨਹਾ ਧੋ ਕੇ –
ਵਲੈਤੀ ਦਾਰੂ ਦਾ ਪੈੱਗ ਪਾਉਣਗੇ
ਤੇ ਕਹਿਣਗੇ ਲਿਆਓ ਰੋਟੀ
ਕੀ ਬਣਾਇਆ ਹੈ ਅੱਜ?

ਤਾਜ਼ੇ ਤੜਕੇ ਸਾਗ ਚ
ਤਰਦੇ ਘਿਓ ਦੀ ਲਜ਼ਤ ਵੰਡੇਗੀ ਖੁਸ਼ਬੂਆਂ-
ਅੰਬ ਦੇ ਅਚਾਰ ਤੇ ਮੂਲੀ ਗਾਜ਼ਰ ਮਿਰਚ ਟਮਾਟਰ
ਨਾਲ ਮਹਿਕੇਗਾ ਚੌਂਕਾ-

ਵਿਹੜਾ ਫਿਰ ਨੱਚੇਗਾ ਗਾਏਗਾ
ਨਿੱਕੇ ਆਉਣਗੇ ਪੜ੍ਹ ਕੇ
ਪੱਠਿਆਂ ਦਾ ਕੰਮ ਕਾਰ ਮੁਕਾ
ਰੋਟੀ ਤੋਂ ਵਿਹਲੇ ਹੋ-
ਕੱਢਣਗੇ ਅਲਜਬਰੇ ਦੇ ਸਵਾਲ-
ਲਿਖਣਗੇ ਲੇਖ-ਵਿਸਾਖੀ ਦੇ ਮੇਲੇ ਤੇ-
ਗੁਆਂਢਣ ਆਵੇਗੀ-ਕੀ ਧਰਿਆ ਹੈ ਚਾਚੀ-
ਆਹ ਦੇਵੀਂ ਇੱਕ ਕੌਲੀ ਸਾਗ ਦੀ-

ਫਿਰ ਵੇਲਾ ਆਵੇਗਾ
ਮੰਜੇ ਵਿਛਾਉਣ ਦਾ
ਥਕਾਵਟਾਂ ਨੂੰ ਅਰਾਮ ਨਾਲ ਲਿਟਾਉਣ ਦਾ-

ਬਿਸਤਰਿਆ ਤੇ ਟੱਪਾਂਗੇ ਨੱਚਾਂਗੇ
ਝਿੜਕਾਂ ਪੈਣਗੀਆਂ ਰੋਜ਼ ਵਾਂਗ-
ਪਹਿਲਾਂ ਵੇਖਾਂਗੇ-ਧਰੂ ਕਿੱਥੇ ਹੈ-
ਚੋਰ ਸਿਪਾਹੀ ਵੀ ਨਹੀਂ ਦਿਸਦੇ-
ਚੰਨ ਵੀ ਅੱਜ ਲੁਕਦਾ ਛੁਪਦਾ ਹੈ-

ਦਾਦੀ ਬਾਤ ਪਾਏਗੀ
ਹੌਲੀ ਹੌਲੀ ਨੀਂਦ ‘ਚ ਹੁੰਗਾਰਾ ਬੰਦ ਹੋ ਜਾਵੇਗਾ
ਦਾਦੀ ਪੁੱਛੇਗੀ-ਲੈ ਸੌਂ ਵੀ ਗਏ ਸਾਰੇ-

ਘਰ ਸੀ ਉਹ
ਜਿਥੇ ਚੀਜ਼ਾਂ ਨੂੰ ਖਿੱਲਰਣ ਦੇ ਚਾਅ ਸਨ-
ਲੁਕਣਮੀਟੀ ਹੁੰਦੀ ਸੀ ਜਿਥੇ-
ਚਾਚੀਆਂ ਤਾਈਆਂ ਵਰਗੀਆਂ
ਪੀੜੀਆਂ ਡੱਠਦੀਆਂ ਟੁੱਟਦੀਆਂ ਸਨ-
ਸੁਪਨਿਆਂ ਵਾਂਗ ਮਿਲਦੇ ਸਨ ਫਾਂਟਾਂ ਵਾਲੇ ਪਜ਼ਾਮੇ
ਚਾਦਰਾਂ ਘਸ ਘਸ ਪਾਟਦੀਆਂ ਸਨ-

ਨਵੇਂ ਝੱਗੇ ਮਿਲਦੇ ਸਨ-ਵਿਆਹਾਂ ਵਾਂਗ
ਨਵੇਂ ਸਾਈਕਲ ਨੂੰ ਦੇਖਣ ਗੁਆਂਢ ਆਉਂਦਾ ਸੀ
ਰੇਡੀਓ ਵਾਲੇ ਘਰ ਭਰਦੇ ਸਨ ਖਬਰਾਂ ਵੇਲੇ
ਟੁਣੀਆਂ ਰਾਮ ਤੇ ਮਾਸਟਰ ਜੀ ਹੀ ਸਿਤਾਰੇ ਸਨ ਪਿੰਡਾਂ ਦੇ-
ਕੌਣ ਜਾਣਦਾ ਸੀ -ਚੰਦੀਗੜ ਤੇ ਦਿੱਲੀ

ਦਿਨ ਰਾਤ ਵਿਵਿਧ ਭਾਰਤੀ ਤੇ
ਸੀਲੋਨ ਤੋਂ ਹੀ ਸੁਣਦੇ ਸਾਂ ਹਿੰਦੀ ਦੇ ਨਗਮੇਂ
ਜਾਂ ਲਹੌਰ ਤੋਂ ਨੂਰਜਹਾਂ ਦੇ ਗੀਤ-
ਪਰਾਹੁਣਾ ਆਉਣਾ

ਤਾਂ ਚਾਅ ਚੜ੍ਹ ਜਾਣੇ ਪਿੰਡ ਨੂੰ-
ਨਵੇਂ ਮੇਜ਼ਪੋਸ਼,ਦਰੀਆਂ ਵਿਛਦੀਆਂ ਸਨ ਪਿੰਡਾਂ ਚ
ਬੱਚਿਆਂ ਨੂੰ ਕੁਝ ਖਾਣ ਨੂੰ ਮਿਲਦਾ ਸੀ
ਚੀਜ਼ੀ ਲੈ ਕੇ ਆਈ ਮਾਸੀ ਭੂਆ
ਦਾ ਝੋਲਾ ਪਹਿਲਾਂ ਫੋਲਦਾ ਸੀ ਜਹਾਨ-

ਓਹੀ ਘਰ ਟੋਲਦੇ ਦੇਖੇ
ਘਰਾਂ ਨੂੰ ਪਰਤੇ ਮੇਰੇ ਬੁੱਢੇ ਹੋਏ ਦੋਸਤ-
ਕੁੜੀਆਂ ਚਿੜੀਆਂ ਦਾਦੀਆਂ ਬਣੀਆਂ
ਪੇਕੇ ਮਾਪੇ ਲੱਭਦੀਆਂ-

ਔਰਤ – ਬਿੰਦਰ ਜਾਨ -ਏ-ਸਾਹਿਤ
ਇਹ ਤਸਵੀਰਾਂ -ਡਾ. ਅਮਰਜੀਤ ਟਾਂਡਾ
ਸਜਦਾ ਸ਼ਹੀਦਾਂ ਨੂੰ – ਸੰਧੂ ਗਗਨ
ਪ੍ਰੋ. ਤਰਸਪਾਲ ਕੌਰ ਦੇ ਕੁਝ ਗੀਤ ਅਤੇ ਗ਼ਜ਼ਲਾਂ
ਗ਼ਜ਼ਲ -ਮਨਦੀਪ ਗਿੱਲ ਧੜਾਕ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਸਰਕਾਰ ਹੱਥੋਂ ਭਵਿੱਖ ਦੇ ਅਧਿਆਪਕਾਂ ਦੀ ਹੋ ਰਹੀ ਲੁੱਟ – ਕੁਲਦੀਪ ਚੰਦ

ckitadmin
ckitadmin
August 26, 2014
ਸਮਿਆਂ ਦੇ ਵਾਰਸਾਂ ਦੇ ਨਾਂ – ਕੁਲਦੀਪ ਸਿੰਘ ਘੁਮਾਣ
ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਆਰਥਿਕ ਮੰਦਹਾਲੀ ਕਾਰਨ ਸਰਕਾਰ ਲਈ ਘਾਟੇ ਦਾ ਕਾਰਨ ਬਣਿਆ -ਸ਼ਿਵ ਕੁਮਾਰ ਬਾਵਾ
ਮਨਰੇਗਾ ਸਕੀਮ ਤਹਿਤ ਖਰਚੇ ਕਰੌੜਾ ਰੁਪਏ ’ਚ ਲੱਖਾਂ ਦਾ ਘਪਲਾ
ਅਲਬਰਟਾ ਅਸੰਬਲੀ ਚੋਣਾਂ ਵਿੱਚ ਯੁਨਾਈਟਡ ਕੰਜ਼ਰਵੇਟਿਵ ਨੂੰ ਭਾਰੀ ਬਹੁਮਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?