By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਆਰ.ਬੀ.ਸੋਹਲ ਦੀਆਂ ਦੋ ਗ਼ਜ਼ਲਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਆਰ.ਬੀ.ਸੋਹਲ ਦੀਆਂ ਦੋ ਗ਼ਜ਼ਲਾਂ
ਕਾਵਿ-ਸ਼ਾਰ

ਆਰ.ਬੀ.ਸੋਹਲ ਦੀਆਂ ਦੋ ਗ਼ਜ਼ਲਾਂ

Suhi Saver
Last updated: May 7, 2026 6:02 am
Suhi Saver
Published: October 20, 2014
Share
SHARE
ਲਿਖਤ ਨੂੰ ਇੱਥੇ ਸੁਣੋ

(1)

ਤੁਸਾਂ  ਜੋ ਕਿਹਾ  ਉਹ ਪੁਗਾਇਆ ਕਦੋਂ ਹੈ
ਦਿਲ  ਨਾਲ  ਦਿਲ ਨੂੰ ਵਟਾਇਆ ਕਦੋਂ ਹੈ

ਜਿਸਮਾਂ  ਦੀ   ਸਾਂਝ ਪਰ ਰੂਹਾਂ ਤੋਂ ਬੇਰੰਗ
ਇਸ਼ਕ  ਹਕੀਕੀ  ਵੀ  ਕਮਾਇਆ  ਕਦੋਂ ਹੈ

ਬਣ  ਗਏ  ਪਾਂਧੀ  ਹੁਣ  ਰਾਹ  ਵੀ  ਇੱਕਠੇ
ਸਾਡੇ  ਨਾਲ  ਕਦਮ  ਮਿਲਾਇਆ  ਕਦੋਂ ਹੈ

ਦਿਲ  ਵਿਚ  ਖੋਟ ਰੱਖ  ਮਿਲਿਆ ਹੈ ਸਾਨੂੰ
ਪਰਦਾ ਇਹ ਝੂਠ ਦਾ ਗਿਰਾਇਆ ਕਦੋਂ ਹੈ

ਤੰਦ  ਪਿਆਰ  ਦੀ ਕਦੇ  ਤਕਲੇ  ਨਾ ਚੜੀ
ਇਸ਼ਕੇ  ਦਾ   ਚੱਰਖਾ   ਡਾਇਆ  ਕਦੋਂ  ਹੈ

ਅਰਸ਼ਾਂ  ਤੇ  ਪੀਂਘ   ਇੱਕ  ਪਲ ਵਿੱਚ ਪਾਵੇਂ
ਹਾਰ  ਪਰ  ਬਾਹਾਂ ਦਾ  ਬਣਾਇਆ ਕਦੋਂ ਹੈ

ਸੋਹਲ  ਹੁਣ  ਕਰਦਾ  ਸਵੇਰ ਦੀਆਂ ਗਲਾਂ
ਰਾਤ   ਨੂੰ   ਦੀਪ ਵੀ  ਜਗਾਇਆ ਕਦੋਂ ਹੈ

 

 

(2)

ਸਬਰ ਸਿਧਕ ਨੂੰ  ਜਿਨ੍ਹਾਂ ਲਾਇਆ ਸੀਨੇ
ਕਿਸੇ ਹਾਲ ‘ਚ ਨਾ ਕਦੀ ਉਹ ਡੋਲਦੇ ਨੇ

ਹੱਕ  ਹਲਾਲੀ  ਜਨਮ ਤੋਂ  ਮਿਲੇ ਗੁੜਤੀ
ਬੰਦੇ   ਘੱਟ   ਨਾ  ਕਦੀ  ਵੀ  ਤੋਲਦੇ ਨੇ

ਸਾਰਥਿਕ  ਸੋਚ ਨਾਲ  ਜੋ  ਪੇਸ਼ ਆਉਂਦੇ
ਕਦੀ  ਔਗਣ  ਨਾ  ਕਿਸੇ  ਦੇ  ਫੋਲਦੇ ਨੇ

ਸੋਮੇਂ  ਅੰਮ੍ਰਿਤ  ਦੇ  ਜਿਨ੍ਹਾਂ  ਨੇ  ਖੋਲ ਰੱਖੇ
ਜ਼ਿੰਦਗੀ ਕਿਸੇ ‘ਚ ਜ਼ਹਿਰ ਨਾ ਘੋਲਦੇ ਨੇ

ਕਾਬਜ਼  ਹੋ  ਗਏ  ਜਿਹੜੇ ਜ਼ੁਬਾਨ ਉੱਤੇ
ਮਾੜੇ  ਬੋਲ  ਨਾ  ਕਦੀ  ਉਹ ਬੋਲਦੇ ਨੇ

ਜੋ  ਤੁਰਦੇ  ਤਲਵਾਰ   ਦੀ  ਧਾਰ  ਉੱਤੇ
ਵਿਚ  ਤੁਫਾਨਾਂ  ਦੇ  ਕਦੀ ਨਾ ਡੋਲਦੇ ਨੇ

ਠੋਕਰਾਂ  ਖਾ ਕੇ ਕਦਮ  ਫਿਰ ਰਵਾਂ ਕੀਤੇ
ਸੋਹਲ  ‘ਸ਼ੁਕਰ ਹੈ’  ਔਕੜਾਂ  ਦਾ ਬੋਲਦੇ

ਜਗਤਾਰ ਸਿੰਘ ਭਾਈਰੂਪਾ ਦੀਆਂ ਕੁਝ ਨਜ਼ਮਾਂ
ਜਾਗੋ ਕਲਮੋਂ ਜਾਗੋ – ਬਿੰਦਰ ਜਾਨ -ਏ-ਸਾਹਿਤ
ਬਾਲੜੀ ਦਿਵਸ -ਗੁਰਪ੍ਰੀਤ ਸਿੰਘ ਰੰਗੀਲਪੁਰ
ਡੁਰਲੂ ਬਨਾਮ ਸੁਤੰਤਰ – ਹਰਜਿੰਦਰ ਗੁਲਪੁਰ
ਸੁਰਜੀਤ ਦੀਆਂ ਕੁਝ ਨਜ਼ਮਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ – ਗੋਬਿੰਦਰ ਸਿੰਘ ਢੀਂਡਸਾ

Suhi Saver
Suhi Saver
March 25, 2020
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
ਸਮੁੱਚੇ ਮੀਡੀਆ ਨੂੰ ਆਪਣੇ ਮੂਲ ਉਦੇਸ਼ ਤੋਂ ਦੂਰ ਧੱਕਣ ਦਾ ਕੰਮ ਆਰੰਭ -ਰਾਜਿੰਦਰ ਸ਼ਰਮਾ
ਪਿੰਡਾਂ ਦੇ ਚੌਂਕੀਦਾਰਾਂ ਦੀ ਮੰਦੀ ਹਾਲਤ ਵੱਲ ਧਿਆਨ ਦੇਵੇ ਸਰਕਾਰ -ਬੇਅੰਤ ਸਿੰਘ ਬਾਜਵਾ
ਉੱਤਰਾਖੰਡ ਕੁਦਰਤੀ ਆਫ਼ਤ ਅਤੇ ਮੀਡੀਆ -ਵਿਕਰਮ ਸਿੰਘ ਸੰਗਰੂਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?