ਮਹੁਤਰਮਾ ਸਈਦਾ ਦੀਪ ਨੇ ਆਪਣੀ ਸੰਸਥਾ ਬਾਰੇ ਦੱਸਿਆ ਕਿ ਉਨ੍ਹਾਂ ਨੇ ਇਹ ਸੰਸਥਾ 1995 ਦਾ ਆਪਣੇ ਅਗਾਂਹ ਵਧੂ ਦੋਸਤਾਂ ਨਾਲ ਰਲ ਕੇ ਬਣਾਈ ਸੀ। ਜਿਸ ਦਾ ਉਦੇਸ਼ ਭਾਰਤ-ਪਾਕਿਸਤਾਨ ਦੋਵਾਂ ਮੁਲਕਾਂ ’ਚ ਆਪਸੀ ਮੇਲ ਜੋਲ ਦਾ ਮਾਹੌਲ ਪੈਦਾ ਕਰਨਾ ਹੈ। ਇਸ ਮਕਸ਼ਦ ਤਹਿਤ ਉਨ੍ਹਾਂ ਦੀ ਸੰਸਥਾਂ ਵੱਲੋਂ ਸਮੇਂ-ਸਮੇਂ ਵਿਦਿਆਰਥੀਆਂ, ਵਕੀਲਾਂ, ਡਾਕਟਰਾਂ ਆਦਿ ਦੇ ਦੋਵਾਂ ਮੁਲਕਾਂ ’ਚ ਸੈਮੀਨਾਰ ਕਰਵਾਏ ਜਾਂਦੇ ਹਨ।
ਪਾਕਿਸਤਾਨ ਦੇ ਸਿਆਸੀ ਮਾਹੌਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ ਦੀ ਨਵੀਂ ਸਰਕਾਰ ਤੋਂ ਕਾਫ਼ੀ ਉਮੀਦਾਂ ਹਨ। ਖ਼ਾਸਕਰ ਭਾਰਤ-ਪਾਕਿਸਤਾਨ ਰਿਸ਼ਤਿਆਂ ਨੂੰ ਸੁਧਾਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਾਫ਼ੀ ਸੰਜੀਦਾ ਹਨ।
ਵਿਸ਼ਵ ਕਬੱਡੀ ਕੱਪ ਬਾਰੇ ਟਿੱਪਣੀ ਕਰਦਿਆਂ ਪਾਕਿਸਤਾਨ ਸਮਾਜਿਕ ਕਾਰਕੁੰਨ ਨੇ ਕਿਹਾ ਕਿ ਇਹ ਮੈਚ ਉਸਨੇ ਆਪਣੀ ਮਿੱਤਰ ਦੇ ਘਰ ਬੈਠ ਕੇ ਭਾਰਤ ’ਚ ਹੀ ਵੇਖਿਆ। ਇਸ ਮੈਚ ’ਚ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੀ ਆਓ ਭਗਤ ਕਰਨ ਲਈ ਲੋੜੋਂ ਵੱਧ ਪੈਸਾ ਖ਼ਰਚਾ ਕੀਤਾ ਗਿਆ, ਜਦਕਿ ਦੋਵਾਂ ਮੁਲਕਾਂ ’ਚ ਅਨਪੜ੍ਹਤਾ ਗਰੀਬੀ ਵਰਗੀਆਂ ਸਮੱਸਿਆਵਾਂ ਮੌਜੂਦ ਹਨ। ਭਾਰਤ ਆ ਕਿ ਉਸਨੰੂ ਪਤਾ ਲੱਗਾ ਕਿ ਪੰਜਾਬ ਦੇ ਪਾਣੀ ’ਚ ਯੂਰੇਨੀਅਮ ਦੇ ਅੰਗ ਹਨ। ਇਥੇ ਇੱਕ ਕੈਂਸਰ ਪੱਟੀ ਹੈ। ਸੋ ਇਹ ਪੈਸਾ ਅਜਿਹੇ ਕਬੱਡੀ ਮੈਚਾਂ ਦੀ ਥਾਂ ਲੋਕਾਂ ਦੀਆਂ ਸਮੱਸਿਆਵਾਂ ਤੇ ਲਗਾਇਆ ਜਾਵੇ।
ਦੀਪ ਦਾ ਕਹਿਣਾ ਹੈ ਕਿ ਨੌਜਵਾਨ ਪੀੜ੍ਹੀ ਤੇ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਹਨ ਪਰ ਭਾਰਤ ਨੌਜਵਾਨਾਂ ’ਚ ਪਾਕਿਸਤਾਨ ਬਾਰੇ ਬੜੀਆਂ ਗ਼ਲਤ ’ਚ ਪਾਕਿਸਤਾਨ ਬਾਰੇ ਭਾਰਤੀ ਮੀਡੀਆਂ ਪੈਦਾ ਕਰ ਰਿਹਾ ਹੈ, ਜਦਕਿ ਪਾਕਿਸਤਾਨ ਦੀ ਨਵੀਂ ਪੀੜ੍ਹੀ ਦਾ ਇਸ ਤਰ੍ਹਾਂ ਦੀਆਂ ਭਾਵਨਾਵਾਂ ਘੱਟ ਹਨ ਕਿਉ ਇਕ ਇਹ ਭਾਰਤੀ ਸਿਨੇਮੇ ਤੋਂ ਟੀਵੀ ਨਾਲ ਖੁਦ ਜੁੜ ਹੋਏ ਹਨ।

