By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜਮਹੂਰੀ ਪਸੰਦ ਲੋਕਾਂ ਨੂੰ ਅਪੀਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਜਮਹੂਰੀ ਪਸੰਦ ਲੋਕਾਂ ਨੂੰ ਅਪੀਲ
ਖ਼ਬਰਸਾਰ

ਜਮਹੂਰੀ ਪਸੰਦ ਲੋਕਾਂ ਨੂੰ ਅਪੀਲ

ckitadmin
Last updated: August 25, 2025 9:02 am
ckitadmin
Published: July 31, 2019
Share
SHARE
ਲਿਖਤ ਨੂੰ ਇੱਥੇ ਸੁਣੋ

ਸਤਿਕਾਰਯੋਗ ਦੋਸਤੋ, ਪਿਛਲੇ ਦਿਨੀਂ ਦੇਸ਼ ਦੀਆਂ ਮਸ਼ਹੂਰ ਫਿਲਮੀ ਅਤੇ ਹੋਰ 49 ਹਸਤੀਆਂ ਨੇ ਪ੍ਰਧਾਨ ਮੰਤਰੀ ਦੇ ਨਾਂ ਖੁੱਲ੍ਹੀ ਚਿੱਠੀ ਲਿਖ ਕੇ ਹਜੂਮੀ ਹੱਤਿਆਵਾਂ ਨੂੰ ਰੋਕਣ ਦੀ ਮੰਗ ਕੀਤੀ ਸੀ। ਉਹਨਾਂ ਵੱਲੋਂ ਇਹ ਪਹਿਲ ਭਗਵੇਂ ਬਰਗੇਡ ਵੱਲੋਂ ਦੁਬਾਰਾ ਸੱਤਾ ਵਿਚ ਆ ਕੇ ਬਣਾਏ ਜਾ ਰਹੇ ਖ਼ਤਰਨਾਕ ਮਾਹੌਲ ਪ੍ਰਤੀ ਗੰਭੀਰ ਫ਼ਿਕਰਮੰਦੀ ’ਚੋਂ ਕੀਤੀ ਗਈ ਸੀ। ਪਰ ਫਾਸ਼ੀਵਾਦੀ ਸੋਚ ਇਸ ਆਲੋਚਨਾ ਨੂੰ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਇਕ ਪਾਸੇ ਬਾਲੀਵੁੱਡ ਵਿਚਲੇ ਅਤੇ ਹੋਰ ਆਰ.ਐੱਸ.ਐੱਸ. ਪੱਖੀ 62 ਲੋਕਾਂ ਵੱਲੋਂ ਇਸ ਖੁੱਲ੍ਹੀ ਚਿੱਠੀ ਦੇ ਵਿਰੋਧ ਵਿਚ ਖੁੱਲ੍ਹੀ ਚਿੱਠੀ ਜਾਰੀ ਕਰਕੇ ਅਤੇ ਪ੍ਰਧਾਨ ਮੰਤਰੀ ਦੇ ਨਾਂ ਚਿੱਠੀ ਨੂੰ ਪੱਖਪਾਤੀ ਅਤੇ ਦੇਸ਼ ਵਿਰੋਧੀ ਕਰਾਰ ਦੇ ਕੇ ਸੰਜੀਦਾ ਸੰਵਾਦ ਦਾ ਅਕਸ ਵਿਗਾੜਣ ਦੀ ਮੁਹਿੰਮ ਚਲਾਈ ਗਈ ਹੈ ਦੂਜੇ ਪਾਸੇ ਸੰਘ ਪਰਿਵਾਰ ਦੀਆਂ ਤਾਕਤਾਂ ਵੱਲੋਂ ਮੁਜੱਫਰਪੁਰ (ਬਿਹਾਰ) ਵਿਚ 49 ਹਸਤੀਆਂ ਵਿਰੁੱਧ ਦੇਸ਼ਧੋ੍ਰਹ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
ਮੁਕੱਦਮਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਖੁੱਲ੍ਹੀ ਚਿੱਠੀ ਨੇ ਬਦੇਸ਼ਾਂ ਵਿਚ ਸਾਡੇ ਦੇਸ਼ ਦਾ ਅਕਸ ਵਿਗਾੜਿਆ ਹੈ ਅਤੇ ਇਹ ਚਿੱਠੀ ਵੱਖਵਾਦੀਆਂ ਨਾਲ ਮਿਲ ਕੇ ਦੇਸ਼ ਨੂੰ ਟੁਕੜੇ ਟੁਕੜੇ ਕਰਨ ਦਾ ਕੰਮ ਕਰ ਰਹੀ ਹੈ। ਹੋਰ ਵੀ ਚਿੰਤਾਜਨਕ ਇਹ ਹੈ ਕਿ ਅਦਾਲਤ ਨੇ ਇਸ ਵਾਹਿਯਾਤ ਕੇਸ ਨੂੰ ਮਨਜ਼ੂਰੀ ਦੇ ਕੇ ਇਸ ਦੀ ਸੁਣਵਾਈ ਦੀ ਤਰੀਕ 3 ਅਗਸਤ ਤੈਅ ਕਰ ਦਿੱਤੀ ਹੈ।

 

 

ਇਸ ਹਾਲਤ ਵਿਚ ਸਾਡਾ ਸਮੂਹ ਜਮਹੂਰੀ ਅਤੇ ਇਨਸਾਫ਼ਪਸੰਦ ਤਾਕਤਾਂ, ਖ਼ਾਸ ਕਰਕੇ ਲੇਖਕਾਂ, ਬੁੱਧੀਜੀਵੀਆਂ, ਕਲਾਕਾਰਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਚਿੰਤਨਸ਼ੀਲ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਪਰੋਕਤ ਹਸਤੀਆਂ ਵੱਲੋਂ ਉਠਾਏ ਅੱਜ ਦੇ ਬਹੁਤ ਹੀ ਗੰਭੀਰ ਮੁੱਦੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਉਹਨਾਂ ਨਾਲ ਇਕਮੁੱਠਤਾ ਜ਼ਾਹਰ ਕਰੀਏ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਵਰਤੇ ਜਾ ਰਹੇ ਹੱਥਕੰਡਿਆਂ ਦਾ ਡੱਟ ਕੇ ਵਿਰੋਧ ਕਰੀਏ।

ਆਓ ਉਹਨਾਂ ਦੀ ਹੇਠ ਦਿੱਤੀ ਚਿੱਠੀ ਨਾਲ ਸਹਿਮਤੀ ਪ੍ਰਗਟਾ ਕੇ ਉਹਨਾਂ ਵੱਲੋਂ ਉਠਾਈ ਆਵਾਜ਼ ਦਾ ਹਿੱਸਾ ਬਣੀਏ:

ਅਪੀਲ ਕਰਤਾ:
ਬੂਟਾ ਸਿੰਘ ਨਵਾਂਸ਼ਹਿਰ (ਅਨੁਵਾਦਕ ਅਤੇ ਐਕਟੀਵਿਸਟ), 94634-74342, ਈਮੇਲ: atoozed@gmail.com
ਸ਼ਿਵਇੰਦਰ ਸਿੰਘ (ਪੱਤਰਕਾਰ, ਸੰਸਥਾਪਕ ਸੂਹੀ ਸਵੇਰ) 99154-11894, ਈਮੇਲ: suhisaver@gmail.com
ਨੋਟ: ਜਿਹੜੇ ਦੋਸਤਾਂ ਦੀ ਸਾਡੀ ਇਸ ਅਪੀਲ ਨਾਲ ਸਹਿਮਤੀ ਹੈ ਉਹ ਆਪਣੀ ਸਹਿਮਤੀ ਇਹਨਾਂ ਦੋ ਮੋਬਾਈਲ ਨੰਬਰਾਂ ਉੱਪਰ ਟੈਕਸਟ ਮੈਸੇਜ/ਵੱਟਸਐਪ ਮੈਸੇਜ ਕਰਕੇ ਜਾਂ ਈਮੇਲ ਕਰਕੇ ਨੋਟ ਕਰਵਾ ਦੇਣ।)
ਮਿਤੀ: 31 ਜੁਲਾਈ 2019

—————————
23 ਜੁਲਾਈ 2019
ਵੱਲ, ਸ੍ਰੀ ਨਰਿੰਦਰ ਦਮੋਦਰ ਮੋਦੀ

ਮਾਣਯੋਗ ਪ੍ਰਧਾਨ ਮੰਤਰੀ ਭਾਰਤ

ਪਿਆਰੇ ਪ੍ਰਧਾਨ ਮੰਤਰੀ ਜੀ,

ਅਸੀਂ ਬਤੌਰ ਸ਼ਾਂਤੀਪਸੰਦ ਭਾਰਤੀ, ਜਿਹਨਾਂ ਨੂੰ ਇਸ ਦੇਸ਼ ਉੱਪਰ ਮਾਣ ਹੈ, ਉਹਨਾਂ ਹੌਲਨਾਕ ਘਟਨਾਵਾਂ ਨੂੰ ਲੈ ਕੇ ਬਹੁਤ ਹੀ ਫ਼ਿਕਰਮੰਦ ਹਾਂ ਜੋ ਸਾਡੇ ਪਿਆਰੇ ਦੇਸ਼ ਵਿਚ ਇਸ ਵਕਤ ਵਾਪਰ ਰਹੀਆਂ ਹਨ।

ਸਾਡਾ ਸੰਵਿਧਾਨ ਕਹਿੰਦਾ ਹੈ ਕਿ ਭਾਰਤ ਇਕ ਧਰਮਨਿਰਪੱਖ ਸਮਾਜਵਾਦੀ ਜਮਹੂਰੀ ਗਣਰਾਜ ਹੈ ਜਿਥੇ ਸਾਰੇ ਧਰਮਾਂ, ਨਸਲੀ-ਸੱਭਿਆਚਾਰਕ ਪਿਛੋਕੜ, ਲਿੰਗ ਅਤੇ ਜਾਤਾਂ ਦੇ ਲੋਕ ਬਰਾਬਰ ਹਨ। ਹਰ ਨਾਗਰਿਕ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਨੂੰ ਮਾਣ ਸਕੇ ਇਹ ਯਕੀਨੀਂ ਬਣਾਉਣ ਲਈ ਅਸੀਂ ਆਪ ਜੀ ਨੂੰ ਗੁਜ਼ਾਰਿਸ਼ ਕਰਦੇ ਹਾਂ:

1. ਮੁਸਲਮਾਨਾਂ, ਦਲਿਤਾਂ ਅਤੇ ਹੋਰ ਘੱਟਗਿਣਤੀਆਂ ਨਾਲ ਹੋ ਰਹੀਆਂ ਹਜੂਮੀ ਹੱਤਿਆਵਾਂ ਦੀਆਂ ਵਾਰਦਾਤਾਂ ਨੂੰ ਤੁਰੰਤ ਰੋਕਿਆ ਜਾਵੇ। ਕੌਮੀ ਜੁਰਮ ਰਿਕਾਰਡਜ਼ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜੇ ਦੇਖ ਕੇ ਸਾਡੇ ਹੋਸ਼ ਉੱਡ ਗਏ ਕਿ ਸਾਲ 2016 ’ਚ ਦੇਸ਼ ਵਿਚ ਦਲਿਤਾਂ ਨਾਲ ਘੱਟੋ ਘੱਟ 840 ਘਟਨਾਵਾਂ ਵਾਪਰੀਆਂ। ਇਸ ਦੇ ਨਾਲ ਹੀ ਸਾਨੂੰ ਉਹਨਾਂ ਮਾਮਲਿਆਂ ਵਿਚ ਸਜ਼ਾ ਦੀ ਘਟ ਰਹੀ ਪ੍ਰਤੀਸ਼ਤ ਵੀ ਦੇਖਣ ਨੂੰ ਮਿਲੀ।

ਫੈਕਟਚੈੱਕਰ.ਇਨ ਡੇਟਾਬੇਸ ਦੇ 30 ਅਕਤੂਬਰ 2018 ਦੇ ਅੰਕੜਿਆਂ ਅਨੁਸਾਰ, 1 ਜਨਵਰੀ 2009 ਤੋਂ 29 ਅਕਤੂਬਰ 2018 ਤਕ ਧਾਰਮਿਕ ਪਛਾਣ ਦੇ ਅਧਾਰ ’ਤੇ ਨਫ਼ਰਤ ਦੇ ਜੁਰਮਾਂ ਦੇ 254 ਮਾਮਲੇ ਦੇਖਣ ਨੂੰ ਮਿਲੇ ਜਿਹਨਾਂ ਵਿਚ ਘੱਟੋਘੱਟ 91 ਵਿਅਕਤੀਆਂ ਦੀ ਹੱਤਿਆ ਕੀਤੀ ਗਈ ਅਤੇ 579 ਜ਼ਖ਼ਮੀ ਹੋਏ (ਫੈਕਟਚੈੱਕਰ.ਇਨਡੇਟਾਬੇਸ, 30 ਅਕਤੂਬਰ 2018)। ਦੀ ਸਿਟੀਜ਼ਨਜ਼ ਦੀ ਰਿਲੀਜੀਅਸ ਹੇਟ ਕ੍ਰਾਈਮ ਵਾਚ ਦੇ ਅਨੁਸਾਰ, ਐਸੇ ਮਾਮਲਿਆਂ ਦੇ 62 ਪ੍ਰਤੀਸ਼ਤ ਸ਼ਿਕਾਰ ਮੁਸਲਮਾਨ (ਦੇਸ਼ ਦੀ 14 ਪ੍ਰਤੀਸ਼ਤ ਆਬਾਦੀ) ਅਤੇ 14 ਪ੍ਰਤੀਸ਼ਤ ਸ਼ਿਕਾਰ ਈਸਾਈ (ਦੇਸ਼ ਦੀ 2 ਪ੍ਰਤੀਸ਼ਤ ਆਬਾਦੀ) ਹੋਏ।

ਪ੍ਰਧਾਨ ਮੰਤਰੀ ਜੀ, ਤੁਸੀਂ ਸੰਸਦ ਵਿਚ ਹਜੂਮੀ ਹੱਤਿਆਵਾਂ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਜੋ ਕਿ ਕਾਫ਼ੀ ਨਹੀਂ ਹੈ! ਸਵਾਲ ਇਹ ਹੈ ਕਿ ਦੋਸ਼ੀਆਂ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ? ਅਸੀਂ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ ਕਿ ਐਸੇ ਜੁਰਮਾਂ ਨੂੰ ਗ਼ੈਰਜ਼ਮਾਨਤੀ ਬਣਾਉਣ ਦੇ ਨਾਲ-ਨਾਲ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ, ਅਤੇ ਨਾਲ ਹੀ ਇਹਨਾਂ ਮਾਮਲਿਆਂ ਵਿਚ ਤੇਜ਼ੀ ਨਾਲ ਮਿਸਾਲੀ ਸਜ਼ਾ ਯਕੀਨੀਂ ਬਣਾਈ ਜਾਣੀ ਚਾਹੀਦੀ ਹੈ। ਜੇ ਕਤਲ ਦੇ ਮਾਮਲਿਆਂ ਵਿਚ ਬਿਨਾਂ ਪੈਰੋਲ ਦੀ ਵਿਵਸਥਾ ਦੇ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਐਸੀ ਹੀ ਵਿਵਸਥਾ ਹਜੂਮੀ ਹੱਤਿਆਵਾਂ ਦੇ ਮਾਮਲਿਆਂ ਵਿਚ ਕਿਉ ਨਹੀਂ ਹੋ ਸਕਦੀ, ਜੋ ਕਿ ਹੋਰ ਵੀ ਘਿਣਾਉਣੇ ਹਨ? ਕਿਸੇ ਵੀ ਨਾਗਰਿਕ ਨੂੰ ਆਪਣੇ ਹੀ ਦੇਸ਼ ਵਿਚ ਭੈਅ ਦੇ ਸਾਏ ਹੇਠ ਕਿਉ ਜਿਊਣਾ ਪਵੇ!

ਅਫਸੋਸ ਇਸ ਗੱਲ ਦਾ ਹੈ ਕਿ ਇਹਨੀਂ ਦਿਨੀਂ ‘‘ਜੈ ਸ਼੍ਰੀਰਾਮ’’ ਭੜਕਾਊ ਜੰਗੀ ਨਾਅਰਾ ਬਣ ਗਿਆ ਹੈ, ਜਿਸ ਨਾਲ ਕਾਨੂੰਨ ਵਿਵਸਥਾ ਦੀ ਸਮੱਸਿਆ ਖੜ੍ਹੀ ਹੋ ਰਹੀ ਹੈ। ਇਸ ਨਾਂਅ ਹੇਠ ਬਹੁਤ ਸਾਰੀਆਂ ਹਜੂਮੀ ਹਮਲਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਸਦਮਾਜਨਕ ਹੈ ਕਿ ਧਰਮ ਦੇ ਨਾਂਅ ’ਤੇ ਇਸ ਕਦਰ ਹਿੰਸਾ ਕੀਤੀ ਜਾ ਰਹੀ ਹੈ। ਇਹ ਮੱਧ ਯੁਗ ਨਹੀਂ ਹੈ! ਰਾਮ ਦਾ ਨਾਮ ਭਾਰਤ ਦੇ ਬਹੁਗਿਣਤੀ ਭਾਈਚਾਰੇ ਦੇ ਕਈ ਲੋਕਾਂ ਲਈ ਪਵਿੱਤਰ ਹੈ। ਇਸ ਦੇਸ਼ ਦੀ ਸਰਵਉੱਚ ਕਾਰਜਪਾਲਿਕਾ ਦੇ ਤੌਰ ’ਤੇ ਤੁਹਾਨੂੰ ਰਾਮ ਦੇ ਨਾਮ ਨੂੰ ਅਪਵਿੱਤਰ ਕਰਨ ਦੇ ਯਤਨਾਂ ਨੂੰ ਰੋਕਣਾ ਚਾਹੀਦਾ ਹੈ।

2. ਅਸਹਿਮਤੀ ਤੋਂ ਬਗੈਰ ਕੋਈ ਲੋਕਤੰਤਰ ਨਹੀਂ ਹੁੰਦਾ। ਲੋਕਾਂ ਨੂੰ ਆਪਣੇ ਹੀ ਦੇਸ਼ ਵਿਚ ਦੇਸ਼ਧੋ੍ਰਹੀ, ਅਰਬਨ ਨਕਸਲ ਕਿਹਾ ਜਾ ਰਿਹਾ ਹੈ ਅਤੇ ਸਰਕਾਰ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਜੇਲ੍ਹਾਂ ਵਿਚ ਸਾੜਿਆ ਜਾ ਰਿਹਾ ਹੈ। ਭਾਰਤ ਦੇ ਸੰਵਿਧਾਨ ਦਾ ਆਰਟੀਕਲ-19 ਭਾਸ਼ਣ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੁਰੱਖਿਆ ਦਿੰਦਾ ਹੈ, ਅਸਹਿਮਤੀ ਇਸ ਦਾ ਅਨਿੱਖੜ ਅੰਗ ਹੈ।

ਸੱਤਾਧਾਰੀ ਪਾਰਟੀ ਦੀ ਆਲੋਚਨਾ ਦੇਸ਼ ਦੀ ਆਲੋਚਨਾ ਨਹੀਂ ਹੈ। ਕੋਈ ਵੀ ਸੱਤਾਧਾਰੀ ਪਾਰਟੀ ਦੇਸ਼ ਦਾ ਸਮਾਨਅਰਥੀ ਨਹੀਂ ਹੋ ਸਕਦੀ। ਇਹ ਉਸ ਦੇਸ਼ ਦੀਆਂ ਹੋਰ ਰਾਜਨੀਤਕ ਪਾਰਟੀਆਂ ਵਿੱਚੋਂ ਹੀ ਇਕ ਹੁੰਦੀ ਹੈ। ਇਸ ਕਰਕੇ, ਸਰਕਾਰ ਦੇ ਖ਼ਿਲਾਫ਼ ਉੱਠਣ ਵਾਲੇ ਮੁੱਦਿਆਂ ਨੂੰ ਦੇਸ਼ ਵਿਰੋਧੀ ਭਾਵਨਾਵਾਂ ਨਾਲ ਨਾ ਜੋੜਿਆ ਜਾਵੇ। ਅਸਹਿਮਤੀਆਂ ਨੂੰ ਬਰਦਾਸ਼ਤ ਕਰਨ ਵਾਲਾ ਖੁੱਲ੍ਹਾ ਮਾਹੌਲ ਹੀ ਇਕ ਦੇਸ਼ ਨੂੰ ਮਜ਼ਬੂਤ ਬਣਾ ਸਕਦਾ ਹੈ।

ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੁਝਾਵਾਂ ਨੂੰ ਇਕ ਫ਼ਿਕਰਮੰਦ ਭਾਰਤੀ ਅਤੇ ਦੇਸ਼ ਦੇ ਭਵਿੱਖ ਨੂੰ ਲੈ ਕੇ ਬੇਚੈਨ ਨਾਗਰਿਕ ਦੁਆਰਾ ਪ੍ਰਗਟਾਈਆਂ ਗਈਆਂ ਭਾਵਨਾਵਾਂ ਦੇ ਰੂਪ ’ਚ ਲਿਆ ਜਾਵੇਗਾ।

ਸਤਿਕਾਰ ਸਹਿਤ

ਅਸੀਂ ਹਾਂ ਤੁਹਾਡੇ,

ਅਦਿਤੀ ਬਸੂ (ਸੋਸ਼ਲ ਵਰਕਰ), ਅਡੂਰ ਗੋਪਾਲ ਕ੍ਰਿਸ਼ਨਨ (ਫਿਲਮਸਾਜ਼), ਅਮਿਤ ਚੌਧਰੀ (ਲੇਖਕ) ਅੰਜਨ ਦੱਤ (ਫਿਲਮਸਾਜ਼, ਐਕਟਰ), ਅਨੁਪਮ ਰਾਏ (ਗਾਇਕ-ਗੀਤਕਾਰ, ਸੰਗੀਤ ਨਿਰਦੇਸ਼ਕ), ਅਨੁਰਾਧਾ ਕਪੂਰ (ਸੋਸ਼ਲ ਐਕਟੀਵਿਸਟ), ਅਨੁਰਾਗ ਕਸ਼ਿਯਪ (ਫਿਲਮਸਾਜ਼), ਅਪਰਨਾ ਸੇਨ (ਫਿਲਮਸਾਜ਼, ਐਕਟਰ), ਆਸ਼ਾ ਆਚੀ ਜੋਸਫ਼ (ਅਕਾਦਮਿਕ, ਫਿਲਮਸਾਜ਼), ਅਸ਼ੀਸ ਨੰਦੀ (ਸਕਾਲਰ, ਸਮਾਜਵਿਗਿਆਨੀ), ਬੈਸਾਖੀ ਘੋਸ਼ (ਫਲੋਰਲ ਡਿਜ਼ਾਈਨਰ, ਕਲਾਕਾਰ), ਬਿਨਾਇਕ ਸੇਨ (ਫਿਜ਼ੀਸ਼ੀਅਨ, ਸੋਸ਼ਲ ਐਕਟੀਵਿਸਟ), ਬੋਲਨ ਗੰਗੋਪਾਧਿਆਏ (ਸੋਸ਼ਲ ਐਕਟੀਵਿਸਟ, ਜਰਨਲਿਸਟ), ਬੋਨਾਨੀ ਕਕੜ (ਵਾਤਾਵਰਣ ਪ੍ਰੇਮੀ, ਫਾਊਂਡਰ ਪਬਲਿਕ), ਚਿਤਰਾ ਸਿਰਕਾਰ (ਡਿਜ਼ਾਈਨਰ), ਦਰਸ਼ਨ ਸ਼ਾਹ (ਫਾਊਂਡਰ, ਵੀਵਰਜ਼ ਸਟੂਡੀਓ), ਡੇਬਲ ਸੇਨ (ਕਾਰਡੀਆਲੋਜਿਸਟ), ਗੌਤਮ ਘੋਸ਼ (ਫਿਲਮਸਾਜ਼), ਇਫ਼ਤਿਖ਼ਾਰ ਅਹਿਸਾਨ (ਫਾਊਂਡਰ ਸੀ.ਈ.ਓ., ਕੈਲਕਟਾ ਵਾਕਸ/ਕੈਲਕਟਾ ਬੰਗਲਾ), ਜੈਯਾਸ੍ਰੀ ਬਰਮਨ (ਆਰਟਿਸਟ), ਜੋਇਆ ਮਿਤਰਾ (ਵਾਤਾਵਰਣ ਪ੍ਰੇਮੀ, ਲੇਖਿਕਾ), ਕਨੀ ਕਸਰੁਤੀ (ਐਕਟਰ), ਕੌਸ਼ਿਕ ਸੇਨ (ਫਿਲਮਸਾਜ਼ ਅਤੇ ਥੀਏਟਰ ਹਸਤੀ), ਕੇਤਨ ਮਹਿਤਾ (ਫਿਲਮਸਾਜ਼), ਕੋਂਕਣਾ ਸੇਨਸ਼ਰਮਾ (ਫਿਲਮਸਾਜ਼, ਐਕਟਰ), ਮਣੀ ਰਤਨਮ (ਫਿਲਮਸਾਜ਼), ਮੁਦਾਰ ਪਥੇਰੀਆ (ਸਿਟੀਜ਼ਨ), ਨਰਾਇਣ ਸਿਨਹਾ (ਮੂਰਤੀਕਾਰ), ਨਵੀਨ ਕਿਸ਼ੋਰ (ਪਬਲਿਸ਼ਰ, ਸੀਗਲ ਪਬਲੀਕੇਸ਼ਨਜ਼), ਪਰਮਬ੍ਰਤਾ ਚੱਟੋਪਾਧਿਆਏ (ਫਿਲਮਸਾਜ਼, ਐਕਟਰ), ਪਾਰਥਾ ਚੈਟਰਜੀ (ਇਤਿਹਾਸਕਾਰ, ਸਮਾਜ ਵਿਗਿਆਨੀ), ਪੀਯਾ ਚਕਰਾਬਰਤੀ (ਖੋਜਕਰਤਾ), ਪ੍ਰਾਦੀਪ ਕਕੜ (ਫਾਊਂਡਰ, ਪਬਲਿਕ), ਰਾਮਚੰਦਰ ਗੁਹਾ (ਇਤਿਹਾਸਕਾਰ), ਰਤਨਾਬੌਲੀ ਰਾਏ (ਮਾਨਸਿਕ ਸਿਹਤ ਐਕਟੀਵਿਸਟ), ਰੇਵਾਤੀ ਆਸ਼ਾ (ਫਿਲਮਸਾਜ਼, ਐਕਟਰ), ਰਿਧੀ ਸੇਨ (ਐਕਟਰ), ਰੂਪਮ ਇਸਲਾਮ (ਗਾਇਕ-ਗੀਤਕਾਰ, ਸੰਗੀਤਕਾਰ), ਰੂਪਸ਼ਾ ਦਾਸਗੁਪਤਾ (ਡਾਇਰੈਕਟਰ, ਕੋਲਕਾਤਾ ਸੁ�ਿਤੀ ਫਾਊਂਡੇਸ਼ਨ), ਸਾਕਤੀ ਰਾਏ ਚੌਧਰੀ (ਪ੍ਰੋਫੈਸਰ ਆਫ ਸੰਸ�ਿਤ, ਥੀਏਟਰ ਹਸਤੀ), ਸਾਮਿਕ ਬੈਨਰਜੀ (ਸਕਾਲਰ, ਫਿਲਮ ਅਤੇ ਥੀਏਟਰ ਆਲੋਚਕ), ਸ਼ਿਵਾਜੀ ਬਸੂ (ਸਰਜਨ, ਯੂਰਾਲੋਜਿਸਟ), ਸ਼ੁਭਾ ਮੁਦਗਲ (ਗਾਇਕ, ਸੰਗੀਤਕਾਰ), ਸ਼ਿਆਮ ਬੈਨੇਗਲ (ਫਿਲਮਸਾਜ਼), ਸੌਮਿਤਰਾ ਚੈਟਰਜੀ (ਐਕਟਰ), ਸੁਮਨ ਘੋਸ਼ (ਫਿਲਮਸਾਜ਼), ਸੁਮੀਤ ਸਰਕਾਰ (ਇਤਿਹਾਸਕਾਰ), ਤਾਨਿਕਾ ਸਰਕਾਰ (ਇਤਿਹਾਸਕਾਰ) ਅਤੇ ਤਪਸ ਰਾਏਚੌਧਰੀ (ਕਾਰਡੀਅਕ ਸਰਜਨ)

ਨਰਮੇ ਦੀ ਰਾਹਤ ਰਾਸ਼ੀ ਭ੍ਰਿਸ਼ਟ ਅਫਸਰਸ਼ਾਹੀ ਦੀ ਭੇਟ ਚੜ੍ਹੀ
ਅਧਿਆਪਕਾਂ ਤੋਂ ਸੱਖਣੇ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ਨੂੰ ਮਾਪਿਆਂ ਮਾਰਿਆ ‘ਜਿੰਦਰਾ’
ਕੈਪਟਨ ਅਮਰਿੰਦਰ ਸਰਕਾਰ ਦੇ ਤਿੰਨਾਂ ਸਾਲਾਂ ਦਾ ਲੇਖਾ-ਜੋਖਾ
ਅਤੇ ਇਸ ਕਰਕੇ ਹੈ ਪੰਜਾਬ ਵਿੱਚ ਕੈਂਸਰ ਦੀ ਉੱਚੀ ਦਰ ! -ਰਿਸ਼ੀ ਨਾਗਰ
10 ਬਾਇ 10 ਦੀ ਜ਼ਿੰਦਗੀ ਨੂੰ ਸਲਾਮ -ਅਮਨਦੀਪ ਹਾਂਸ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

‘ਨਿਊ ਇੰਡੀਆ’ ਦਾ ਨਵਾਂ ਜੁਮਲਾ -ਸੁਕੀਰਤ

ckitadmin
ckitadmin
August 22, 2017
ਅਮੀਰ ਅਤੇ ਮੁਲਾਜ਼ਮ ਵਰਗ ਹੀ ਸਰਕਾਰਾਂ ਨੂੰ ਪਿਆਰਾ ਕਿਉਂ – ਗੁਰਚਰਨ ਪੱਖੋਕਲਾਂ
ਗ਼ਜ਼ਲ -ਹਰਦਮ ਸਿੰਘ ਮਾਨ
ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ
ਰੌਲਾ ਤਾ ਹੈ… – ਰਵੀ ਸੱਚਦੇਵਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?