By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੁੱਤਾਂ ਦੀਆਂ ਫੋਟੋਆਂ – ਮਲਕੀਤ ਸਿੰਘ ਸੰਧੂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਪੁੱਤਾਂ ਦੀਆਂ ਫੋਟੋਆਂ – ਮਲਕੀਤ ਸਿੰਘ ਸੰਧੂ
ਕਾਵਿ-ਸ਼ਾਰ

ਪੁੱਤਾਂ ਦੀਆਂ ਫੋਟੋਆਂ – ਮਲਕੀਤ ਸਿੰਘ ਸੰਧੂ

ckitadmin
Last updated: October 20, 2025 5:38 am
ckitadmin
Published: December 20, 2015
Share
SHARE
ਲਿਖਤ ਨੂੰ ਇੱਥੇ ਸੁਣੋ

ਪੁੱਤਾਂ ਦੀਆਂ ਫੋਟੋਆਂ ਸਜਾਵਦਿਓਂ ਕੰਧੀਂ,
ਕਿਤੇ ਧੀਆਂ ਦੀਆਂ ਫੋਟੋਆਂ ਵੀ ਟੰਗਿਆ ਕਰੋ।
ਮਾਪਿਓ ਵੇ ਗੁਰਾ ਦੇ ਪੰਜਾਬ ਦਿਓ ਵਾਸੀਓ,
ਧੀਆਂ ਦੀਆਂ ਲੋਹੜੀਆਂ ਵੀ ਵੰਡਿਆ ਕਰੋ।

‘ਮਾਂ ਗੁਜਰੀ’ ਵੀ ਬੇਟੀ ਬਣ ਕੇ ਮਾਪਿਆਂ ਦੇ ਘਰ ਜਾਈ।
ਚਾਵਾਂ-ਲਾਡਾਂ ਨਾਲ ਮਾਪਿਆਂ ਗੋਦੀ ਚੁੱਕ ਖਿਡਾਈ।
ਵੱਡੀ ਹੋਈ ‘ਨਾਨਕ ਦੇ ਨੌਵੇਂ ਘਰ’ ਗਈ ਵਿਆਹੀ।
‘ਗੋਬਿੰਦ ਸਿੰਘ’ ਨੂੰ ਜਨਮ ਕੇ ਜਗ ਦੀ ‘ਮਾਂ ਗੁਜਰੀ’ ਅਖਵਾਈ।
‘ਦਸਵੇਂ ਪਿਤਾ’ ਦਾ ਨਾਹਰਾ ਮਨ ‘ਚ ਵਸਾ ਕੇ ਕੁੜੀ-
ਮਾਰਾਂ ਨਾਲ ਰਿਸ਼ਤੇ ਨਾ ਗੰਢਿਆ ਕਰੋ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ….

 

 

ਸ੍ਰਿਸ਼ਟੀ ਦੇ ਪੈਦਾ ਹੁੰਦਿਆਂ ਹੀ ਹੋਂਦ ‘ਚ ਆਈ ਨਾਰੀ।
ਮੁੱਢ-ਕਦੀਮੋਂ ਲੈ ਕੇ ਹੁਣ ਤਕ ਜਾਂਦੀ ਰਹੀ ਨਿਕਾਰੀ।
ਜਾਂ ਜਰਵਾਣਿਆਂ ਧਿੰਗੋਜ਼ੋਰੀ ਕਰੀ ਗ਼ੁਲਾਮ ਵਿਚਾਰੀ।
ਜਾਂ ਵਿਆਹ ਦੇ ਖ਼ਰਚੇ ਤੋਂ ਡਰ ਕੇ ਜਨਮੋਂ ਪਹਿਲਾਂ ਮਾਰੀ।
ਜਗ ਉੱਤੇ ਲਾਹਨਤਾਂ ਨੇ ਪੁੱਤਾਂ ਦਾ ਮੰਗਣ ਵਾਲ਼ੇ,
ਦਾਜ ਲੈਣ ਵਾਲਿਆਂ ਨੂੰ ਭੰਡਿਆ ਕਰੋ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ…..

ਕਿਤਨੇ ਜਾਂਦੇ ਗੁਰੂਦੁਆਰੇ ਮਨ ਵਿਚ ਆਸਾਂ ਲਾ ਕੇ!
ਕਿੰਨੇ ਜਾਂਦੇ ਸੁੱਖਾਂ ਸੁੱਖਣ ਪੀਰਾਂ ਦੀ ਦਰਗਾਹ ‘ਤੇ!
ਕਿੰਨੇ ਜਾਂਦੇ ਠਾਕਰਦੁਆਰੇ, ਕਿੰਨੇ ਮੰਦਰ ਜਾ ਕੇ!
ਦੁੱਧ ਪੁੱਤਰ ਤੇ ਮਾਇਆ ਮੰਗਣ ਸਭ ਮੱਥੇ ਰਗੜਾ ਕੇ।
ਕਦੇ ਨਾ ਕਦਾਈਂ ਤੁਸੀਂ ਭੁੱਲ ਕੇ ਵੀ ਰੱਬ ਕੋਲ਼ੋਂ,
ਪੁੱਤਰੀ ਦੀ ਦਾਤ ਵੀ ਤਾਂ ਮੰਗਿਆ ਕਰੋ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ…..

ਵਿਆਹ ਪੁੱਤਰ ਦੇ ਵੇਲ਼ੇ ਸਭ ਨੂੰ ਚਾ ਐਨਾ ਚੜ੍ਹ ਜਾਂਦਾ!
ਮਾਂ ਸੁਹਾਗਣ ਪਾਣੀ ਵਾਰੇ ਲੈ ਚਾਂਦੀ ਦਾ ਭਾਂਡਾ।
ਚਲਦੇ ਦੌਰ ਸ਼ਰਾਬਾਂ ਦੇ ਵਿਚ ਰੰਗ ਰਚਾਇਆ ਜਾਂਦਾ।
ਪਰ ਧੀ ਦੇ ਪੇਕਿਆਂ ਦਾ ਚੁਲ੍ਹਾ ਠੰਢਾ ਪਾਇਆ ਜਾਂਦਾ।
ਧੀਆਂ ਵਾਲ਼ੇ ਹਿੱਸੇ ਦੀਆਂ ਲੋਰੀਆਂ ਦੇ ਨਾਲ ‘ਸੰਧੂ’
ਬੇਟੀਆਂ ਦੇ ਮਨਾਂ ਨੂੰ ਵੀ ਰੰਗਿਆ ਕਰੋ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ…..

ਸੰਪਰਕ: +91 98722 85421
ਬਲਜਿੰਦਰ ਮਾਨ ਦੀਆਂ ਦੋ ਰਚਨਾਵਾਂ
ਆ ਬੇਲੀਆ – ਮਲਕੀਅਤ ‘ਸੁਹਲ’
ਅਖ਼ਬਾਰ – ਸੁਨੀਲ ਕੁਮਾਰ
ਪੈਨਸ਼ਨ ਸਾਡਾ ਹੱਕ – ਗੁਰਪ੍ਰੀਤ ਸਿੰਘ ਰੰਗੀਲਪੁਰ
ਗ਼ਜ਼ਲ -ਰਣਜੀਤ ਕੌਰ ਸਵੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕੋਰੋਨਾ ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ

ckitadmin
ckitadmin
May 22, 2020
ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਨੇ BJP ‘ਤੇ ਵੋਟ ਤੇ ਨੋਟ ਚੋਰੀ ਦੇ ਲਗਾਏ ਦੋਸ਼
ਦੁਨੀਆਂ ਦਾ ਸਭ ਤੋਂ ਵਿਵਾਦਤ ਨਾਵਲ ‘ਦਾ ਵਿੰਚੀ ਕੋਡ’ – ਤਨਵੀਰ ਕੰਗ
ਆਓ ਨਵੇਂ ਪੈਂਡੇ ਤੈਅ ਕਰੀਏ – ਐੱਸ ਸੁਰਿੰਦਰ ਇਟਲੀ
ਨੋਟਬੰਦੀ ਬਨਾਮ ਕਾਲਾ ਧਨ: ਅਣਗੌਲੇ ਪੱਖ – ਸੰਦੀਪ ਕੁਮਾਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?