By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਆਓ ਨਵੇਂ ਪੈਂਡੇ ਤੈਅ ਕਰੀਏ – ਐੱਸ ਸੁਰਿੰਦਰ ਇਟਲੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਆਓ ਨਵੇਂ ਪੈਂਡੇ ਤੈਅ ਕਰੀਏ – ਐੱਸ ਸੁਰਿੰਦਰ ਇਟਲੀ
ਨਿਬੰਧ essay

ਆਓ ਨਵੇਂ ਪੈਂਡੇ ਤੈਅ ਕਰੀਏ – ਐੱਸ ਸੁਰਿੰਦਰ ਇਟਲੀ

Suhi Saver
Last updated: May 7, 2026 6:01 am
Suhi Saver
Published: October 24, 2016
Share
SHARE
ਲਿਖਤ ਨੂੰ ਇੱਥੇ ਸੁਣੋ

ਜਦੋਂ ਵੀ ਕਿਸੇ ਨਵੀਂ ਚੀਜ਼ ਦੀ ਆਮਦ ਹੁੰਦੀ ਹੈ, ਉਸ ਨੂੰ ਅਸੀਂ ਸਾਰੇ ਜੀ ਆਇਆ ਆਖਦੇ ਹਾਂ । ਇਹ ਤਕਰੀਬਨ ਹਰ ਦੇਸ਼ ਦੇ ਲੋਕ ਕਰਦੇ ਹਨ ਤੇ ਹਰ ਸਮਾਜ ਦੇ ਲੋਕ ਨਵੇਂ ਸਾਲ ਨੂੰ ਜੀ ਆਇਆਂ ਆਖਦੇ ਹਨ । ਵੈਸੇ ਤਾਂ ਕੇਵਲ 2015 ਦੀ ਥਾਂ 2016 ਨੇ ਕੁਦਰਤੀ ਤੌਰ ਤੇ ਲੈ ਲੈਣੀ ਹੈ । 2015 ਨੂੰ ਜਾਣੋਂ ਕੋਈ ਵੀ ਰੋਕ ਨਹੀਂ ਸਕਦਾ । 2016 ਨੂੰ ਆਣ ਤੋਂ ਕੋਈ ਰੋਕ ਨਹੀਂ ਸਕਦਾ । ਸਿਰਫ਼ ਕੈਲੰਡਰ ਬਦਲ ਜਾਣਾ ਹੈ, ਸੂਰਜ ਹਮੇਸ਼ਾ ਵਾਂਗ ਚੜ੍ਹਨਾ ਹੈ, ਰਾਤ ਹਮੇਸ਼ਾ ਵਾਂਗ ਪੈਣੀ ਹੈ । ਇਹ ਪਰਕਿਰਿਆ ਜਦੋਂ ਦੀ ਮਨੁੱਖਤਾ ਪੈਂਦਾ ਹੋਈ ਹੈ, ਉਦੋਂ ਦੀ ਚਲ ਰਹੀ ਹੈ । ਹਰ ਜਾਣ ਵਾਲਾ ਸਮਾਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਛੱਡ ਜਾਂਦਾ ਹੈ । ਚੰਗਾ ਵਕਤ ਸਾਨੂੰ ਮਿੱਠੀ ਯਾਦ ਦੇ ਜਾਂਦਾ ਹੈ, ਤੇ ਬੁਰਾ ਵਕਤ ਸਾਨੂੰ ਕੌੜੀ ਯਾਦ ਦੇ ਜਾਂਦਾ ਹੈ ।
             
ਜਦੋਂ ਦੀ ਮਨੁੱਖ ਜਾਤੀ ਪੈਂਦਾ ਹੋਈ ਹੈ, ਨਿਤਾਣੇ-ਜਰਵਾਣੇ, ਅਮੀਰ-ਗਰੀਬ, ਰੰਗ-ਨਸਲ, ਭੇਦ-ਭਾਵ, ਜਾਤ-ਪਾਤ, ਛੂਤ-ਛਾਤ, ਦਾ ਵਖਰੇਵਾਂ ਸਦੀਆਂ ਤੋਂ ਚੱਲ ਰਿਹਾ ਹੈ । ਭੁੱਖ, ਗਰੀਬੀ, ਜਹਾਲਤ, ਧਾਰਮਿਕ ਕੱਟੜਤਾ ਦੀ ਅਲਾਮਤ ਅੱਜ ਤੱਕ ਸਾਰੀ ਦੁਨੀਆਂ ਖਤਮ ਨਹੀਂ ਕਰ ਸਕੀ । 21ਵੀਂ ਸਦੀ ਵਿੱਚ ਵੀ ਔਰਤ ਦਾ ਸੋਸ਼ਣ, ਬਾਲ ਮਜ਼ਦੂਰੀ, ਭਰੂਣ ਹੱਤਿਆ, ਆਰਥਿਕ ਮੰਦਹਾਲੀ ਦਾ ਸੰਤਾਪ ਅਜੇ ਤੱਕ ਖਤਮ ਨਹੀਂ ਹੋ ਸਕਿਆ ।  

 

 

ਅੱਜ ਸਾਡੇ ਸਮਾਜ ਦਾ ਵੱਡਾ ਹਿੱਸਾ ਪੜ੍ਹਿਆ ਲਿਖਿਆ ਹੈ, ਲੇਕਿਨ ਇਸ ਦੇ ਬਾਵਜੂਦ ਅਸੀਂ ਨਸ਼ਿਆਂ ਦੀ ਬੁਰਾਈ ਮੁਕਾ ਨਹੀਂ ਸਕੇ । ਗੁੰਡੇ, ਬਦਮਾਸ਼ ਹਲਕੇ ਕੁੱਤੇ ਵਾਂਗ ਘੁੰਮ ਰਹੇ ਹਨ । ਗਰੀਬ ਇਨਸਾਫ਼ ਲਈ ਧੱਕੇ ਖਾ ਰਿਹਾ ਹੈ । ਲੋਕ ਬੇਇਲਾਜ਼ ਮਰ ਰਹੇ ਹਨ । ਅੱਜ ਇਲਾਜ ਐਨਾ ਮਹਿੰਗਾ ਹੋ ਗਿਆ ਹੈ ਕਿ ਸਾਡੇ ਵਿੱਤ ਤੋਂ ਬਾਹਰ ਦੀ ਗੱਲ ਹੈ । ਘਰੇਲੂ ਪਰੇਸ਼ਾਨੀਆਂ ਲਾ-ਇਲਾਜ ਬੀਮਾਰੀਆਂ ਬਣ ਰਹੀਆਂ ਹਨ । ਕਿਤੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ । ਕਿਤੇ ਬਜ਼ੁਰਗ ਮਾਤਾ-ਪਿਤਾ ਬਿਰਧ ਆਸ਼ਰਮ ਵਿੱਚ ਜ਼ਿੰਦਗੀ ਦਾ ਆਖ਼ਰੀ ਸਮਾਂ ਬਤੀਤ ਕਰ ਰਹੇ ਹਨ । ਇੱਕ ਨੌਕਰੀ ਹੈ ਹਜ਼ਾਰ ਬੇਰੁਜ਼ਗਾਰ ਹਨ । ਨਵੀਂ ਪੀੜੀ ਨੂੰ ਨੌਕਰੀ ਦੀ ਕੋਈ ਆਸ ਨਹੀਂ ਦਿਸਦੀ, ਇਸੇ ਕਰਕੇ ਜਵਾਨੀ ਕੁਰਾਹੇ ਪਈ ਹੋਈ ਹੈ । ਹਰ ਰੋਜ਼ ਜੁਰਮ, ਮਾਰ-ਧਾੜ ਵੱਧ ਰਹੀਂ ਹੈ । ਜ਼ਿੰਦਗੀ ਆਪਣੀ ਚੂਲ ਤੋਂ ਹਿਲ ਗਈ ਜਾਪਦੀ ਹੈ । ਅਰਾਜਕਤਾ, ਬੇ-ਯਕੀਨੀ, ਅੰਧ-ਵਿਸ਼ਵਾਸ ਨੇ ਆਲਮ ਨੂੰ ਜਕੜਿਆ ਹੋਇਆ ਹੈ ।
                       
ਚਾਰੇ ਪਾਸੇ ਰਿਸ਼ਵਤ, ਮਿਲਾਵਟ, ਅਫ਼ਸਰ ਸ਼ਾਹੀ ਦਾ ਰਾਜ ਹੈ । ਅਯੋਗ ਲੋਕ ਯੋਗ ਅਹੁਦਿਆਂ ਤੇ ਬੈਠ ਕੇ ਸਾਡੇ ਅਦਾਰਿਆਂ ਨੂੰ ਬਰਬਾਦ ਕਰ ਰਹੇ ਹਨ । ਅਯੋਗ ਲੋਕਾਂ ਨੂੰ ਅੱਗੇ ਲਿਆ ਕੇ ਸਾਰੇ ਸਿਸਟਮ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ ।
      
ਭਾਰਤ ਵਿੱਚ ਲੋਕਤੰਤਰ ਦੇ ਨਾਂ ਤੇ ਧ੍ਰਿਤਰਾਸ਼ਟਰਾਂ , ਦੁਰਯੋਧਨਾਂ ਨੇ ਲੋਕਾਂ ਤੇ ਜ਼ੁਲਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਵੋਟ ਦੀ ਰਾਜਨੀਤੀ ਸਾਡੇ ਲੀਡਰਾਂ ਦਾ ਕਾਮਯਾਬ ਹਥਿਆਰ ਹੈ । ਬੜੀ ਚਲਾਕੀ ਨਾਲ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਹਟਾ ਕੇ ਦੂਜੇ ਪਾਸੇ ਜੋੜਿਆ ਜਾ ਰਿਹਾ ਹੈ । ਭਾਰਤ ਵਿੱਚ ਰਾਜ ਕਿਸੇ ਪਾਰਟੀ  ਦਾ ਵੀ ਆ ਜਾਵੇ ਆਮ ਬੰਦਾ ਸਦਾ ਨਿਤਾਣਾ ਹੀ ਰਹਿੰਦਾ ਹੈ । ਪੂਰਾ ਰਾਜਨੀਤਿਕ ਢਾਂਚਾ ਗੰਦਗੀ ਦਾ ਢੇਰ ਹੈ, ਕੇਵਲ ਸਿਆਸੀ ਪਾਰਟੀਆਂ ਨੇ ਨਾਂ ਹੀ ਬਦਲੇ ਹਨ । ਆਮ ਲੋਕ ਸਿਆਸੀ ਲੋਕਾਂ ਦਾ ਕੇਵਲ ਵੋਟ ਬੈਂਕ ਬਣ ਕੇ ਰਹਿ ਗਏ ਹਨ । ਸਾਡੇ ਲੀਡਰਾਂ ਨੂੰ ਲੋਕਾਂ ਨਾਲੋਂ ਜ਼ਿਆਦਾ ਵੋਟ ਬੈਂਕ ਦੀ ਚਿੰਤਾ ਰਹਿੰਦੀ ਹੈ ।
             
ਵਾਤਾਵਰਨ ਐਨਾ ਦੁਸ਼ਿਤ ਹੈ ਮਨੁੱਖ ਤਾ ਕੀ, ਜੀਵ-ਜੰਤੂ ਵੀ ਸਾਹ ਨਹੀਂ ਲੈ ਸਕਦੇ । ਪਾਣੀ ਦੁਸ਼ਿਤ, ਹਵਾ ਦੁਸ਼ਿਤ, ਵਾਯੂਮੰਡਲ ਦੂਸ਼ਿਤ । ਕਿਵੇਂ ਸਾਫ਼ ਹੋਵੇਗਾ ਸਾਡਾ ਆਲਾ- ਦੁਆਲਾ, ਕਿਵੇਂ ਤੰਦਰੁਸਤ ਹੋਵੇਗਾ ਸਾਡਾ ਸਮਾਜ, ਪਰਿਵਾਰ ਅਤੇ ਅਸੀਂ, ਆਣ ਵਾਲੀ ਨਸਲ ਬਿਮਾਰੀ ਗਰਭ ਵਿੱਚੋਂ ਲੈ ਕੇ ਆਵੇਗੀ । ਕਿਵੇਂ ਕਾਬੂ ਪਾਵਾਂਗੇ ਇਨ੍ਹਾਂ ਸਮੱਸਿਆਵਾਂ ਤੇ ? ਇਹ ਗੰਭੀਰ ਮਸਲੇ ਪੂਰੀ ਮਨੁੱਖਤਾ ਲਈ ਚੈਲਿਜ਼ ਹਨ । ਇਹ ਮਸਲੇ ਬਗੈਰ ਸੁਹਰਿਦ ਸੋਚ ਤੋਂ ਹੱਲ ਨਹੀਂ ਹੋ ਸਕਦੇ । ਇਹ ਮਸਲੇ ਅੱਜ ਦੁਖਾਂਤ ਬਣ ਚੁੱਕੇ ਹਨ ।
          
ਦੋਸਤੋ ! ਆਓ ਅੱਜ ਭਵਿੱਖ ਤੇ ਚਿੰਤਨ ਕਰੀਏ । ਆਪਣੀਆਂ ਸੋਚਾਂ ਵਿੱਚ ਜਾਗਰੂਕਤਾ ਲਿਆਈਏ । ਸਿਆਣੇ ਕਹਿੰਦੇ ਹਨ, ਜਦੋਂ ਕਿਸੇ ਨੂੰ ਅਹਿਸਾਸ ਹੋ ਜਾਵੇ, ਮੈਂ ਕੀ ਗਲਤੀਆਂ ਕਰਦਾ ਹਾਂ, ਉਹ ਮੁੜਕੇ ਕੁਰਾਹੇ ਨਹੀਂ ਪੈਂਦਾ। ਨਿਰਸੰਦੇਹ ਜੀਵਨ-ਜਾਂਚ ਵਿੱਚ ਤਬਦੀਲੀ ਆਉਂਦੀ ਹੈ । ਜਦੋਂ ਤੱਕ ਸੋਚ ਚੇਤਨ ਨਹੀਂ ਹੋ ਜਾਂਦੀ, ਕੋਈ ਵੀ ਤਬਦੀਲੀ ਸੰਭਵ ਨਹੀਂ । ਸੋਚ ਦੀ ਸ਼ਕਤੀ ਨੇ ਮਸਤਕ ਵਿੱਚ ਗਿਆਨ ਦਾ ਦੀਵਾ ਬਾਲਣਾ ਹੈ ।  
   
ਆਓ ਅੱਜ ਸੋਚਾਂ ਵਿੱਚ ਤਰਕ ਦਾ ਦੀਵਾ ਬਾਲੀਏ । ਆਓ ਇੱਕ ਸਿਹਤਮੰਦ, ਨਰੋਈ ਦੁਨੀਆਂ ਦਾ ਨਿਰਮਾਣ ਕਰੀਏ, ਜਦੋਂ ਸਾਡੀ ਸੋਚ ਬਦਲ ਗਈ ਸਾਡਾ ਹਰ ਦਿਨ ਨਵੇਂ ਸਾਲ ਵਰਗਾ ਹੋਵੇਗਾ । ਚਾਰੇ ਪਾਸੇ ਖੁਸ਼ਹਾਲੀ ਤੇ ਤੰਦਰੁਸਤ ਜੀਵਨ ਮਹਿਕ ਉਠੇਗਾ । ਆਓ । ਦੋਸਤੋ ਅੱਜ ਸੋਚਾਂ ਦਾ ਨਿਰਮਾਣ ਕਰੀਏ ।
   

ਕਲ ਕਰੇ ਸੋਂ ਆਜ ਕਰ , ਆਜ ਕਰੇ ਸੋਂ ਅਬ
   ਪਲ ਮੇਂ ਪਰਲੋਂ ਹੋਗੀ , ਫੇਰ ਕਰੇਗਾ ਕਬ ।
ਸੰਪਰਕ: 0034 914 72590
‘ਸਿਰਜਣਾ’ ਦਾ ਸਫ਼ਰ -ਜਸਵੀਰ ਸਮਰ
ਅਜ਼ਾਦ – ਅਮਨਦੀਪ ਸਿੰਘ
ਸਮੇਂ ਦੀ ਧੂੜ ਵਿੱਚ ਗੁਆਚਿਆ ਬੰਦਾ – ਰਵੇਲ ਸਿੰਘ
ਅੱਖਾਂ ਹਨ ਅਨਮੋਲ ਦਾਤ -ਸਤਵਿੰਦਰ ਕੌਰ ਸੱਤੀ
ਭਾਰਤੀ ਖੇਤੀਬਾੜੀ ਸੰਕਟ ਅਤੇ ਇਸ ਦਾ ਹੱਲ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਸ਼ੁਰੂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਚਿੰਤਾ ਦਾ ਸਬੱਬ ਬਣੀ ਇਸਲਾਮਿਕ ਸਟੇਟ – ਗੁਰਪ੍ਰੀਤ ਸਿੰਘ ਖੋਖਰ

ckitadmin
ckitadmin
September 12, 2014
ਪ੍ਰਵਾਸ ਕੇਂਦਰਤ ਨਾਵਲਕਾਰੀ ਵਿੱਚ ਠੋਸ ਵਾਧਾ ਹੈ ਜਤਿੰਦਰ ਹਾਂਸ ਦਾ ਪਲੇਠਾ ਨਾਵਲ ‘ਬੱਸ ਅਜੇ ਏਨਾ ਹੀ’
ਪੰਜਾਬ ਦੇ 16 ਜ਼ਿਲ੍ਹਿਆਂ ’ਚੋਂ ਤਿੰਨਾਂ ਸਾਲਾਂ ਅੰਦਰ 2173 ਮਰਦ, ਔਰਤਾਂ, ਬੱਚੇ ਤੇ ਬੁੱਢੇ ਅਲੋਪ – ਬਲਜਿੰਦਰ ਕੋਟਭਾਰਾ
ਪੰਜਾਬੀ ਮਿੰਨੀ ਕਹਾਣੀ: ਵਿਭਿੰਨ ਪੜਾਵਾਂ ਦਾ ਅਹਿਮ ਦਸਤਾਵੇਜ਼ -ਪ੍ਰੋ. ਤਰਸਪਾਲ ਕੌਰ
ਕੌਮੀ ਰੁਜ਼ਗਾਰ ਗਰੰਟੀ ਕਾਨੂੰਨ: ਚੁਣੌਤੀਆਂ ਤੇ ਸੁਝਾਅ – ਸੁਮੀਤ ਸ਼ੰਮੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?