
ਉਹਨਾਂ ਦੱਸਿਆ ਕਿ ਸਕੂਲਾਂ ਵਿਚ ਅਨੇਕਾਂ ਖਾਮੀਆਂ ਬੱਚਿਆ ਦੇ ਭਵਿੱਖ ਨਾਲ ਖਿਲਵਾੜ ਕਰ ਰਹੀਆਂ ਹਨ ਤੇ ਸਰਕਾਰ ਵਿਕਾਸ ਦੀਆਂ ਝੂਠੀਆਂ ਡੀਂਗਾਂ ਮਾਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਹਰਜੀਆਣਾ ਦੇ ਐਲੀਮੈਂਟਰੀ ਸਕੂਲ ਵਿਚ ਜਾ ਕਿ ਵੇਖਿਆ ਕਿ ਸਕੂਲ ਬਿਨ੍ਹਾਂ ਅਧਿਆਪਕ ਤੋਂ ਚਲ ਰਿਹਾ ਸੀ ਤੇ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ 2 ਦੁਕਾਨ ਤੋਂ ਮਿਡ ਡੇ ਮੀਲ ਦਾ ਸਮਾਨ ਖ੍ਰੀਦਣ ਗਏ ਹੋਏ ਸੀ ।
ਉਹਨਾਂ ਦੱਸਿਆ ਕਿ ਸਕੂਲ ਵਿਚ ਪਿਛਲੇ 3 ਸਾਲਾਂ ਤੋਂ ਇਕੋ ਅਧਿਆਪਕ ਹੀ 20 ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਇਸੇ ਤਰ੍ਹਾਂ ਚੱਕ ਨਾਥਾਂ ਵਿੱਚ ਪਿੱਛਲੇ 18 ਮਹੀਨਿਆਂ ਤੇ ਬੱਚੇ 09, ਕਾਂਗੜ, ਕੋਠੀ ਪਿੰਡ ਦੇ ਐਲੀਮੈਟਰੀ ਸਕੂਲਾਂ ਦੀ ਦਾਸਤਾਂ ਹੀ ਅਲੱਗ ਹੈ, ਇਹ ਸਕੂਲ ਪਿਛਲੇ 30 ਮਹੀਨਿਆਂ ਤੋਂ ਟੀਚਰ ਲੈਸ ਹੈ ਅਤੇ ਕਦੇ ਕੋਈ ਅਧਿਆਪਕ ਤੇ ਕਦੇ ਕੋਈ ਡੈਪੂਟੈਸ਼ਨ ਉਤੇ। ਪਿੰਡ ਗੱਜਰ ਦੇ ਐਲੀਮੈਂਟਰੀ ਸਕੂਲ ਵਿੱਚ 18 ਮਹੀਨਿਆਂ ਤੋਂ, ਬਦੋਵਾਲ 6 ਸਾਲਾਂ ਤੋਂ, ਲਸਾੜਾ1 ਸਾਲ ਤੋਂ ਹਰਜੀਆਣਾ 2 ਸਕੂਲ 3 ਸਾਲਾਂ ਤੋਂ ਇਕ ਹੀ ਅਧਿਆਪਕ ਹਨ। ਉਕਤ ਸਕੂਲਾਂ ਵਿਚ ਸਫਾਈ ਕਰਮਚਾਰੀ ਨਾ ਹੋਣ ਕਰਕੇ ਜਾਂ ਤਾਂ ਬੱਚੇ ਖੁਦ ਸਫਾਈ ਕਰਦੇ ਹਨ ਜਾਂ ਫਿਰ ਅਧਿਆਪਕ ਅਪਣੇ ਕੋਲੋਂ 400, 400 ਰੁਪਇਆ ਮਹੀਨੇ ਦਾ ਦਿੰਦੇ ਹਨ। ਸਭ ਤੋਂ ਹਰਾਨੀ ਵਾਲੀ ਗੱਲ ਹੈ ਕਿ ਸਕੂਲਾਂ ਵਿਚ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਕਿਸੇ ਵੀ ਸਕੂਲ ਵਿਚ ਕੋਈ ਵੀ ਪ੍ਰਬੰਧ ਨਹੀਂ ਹੈ। ਕੋਈ ਆਰ ਓ ਸਿਸਟਿਮ ਨਹੀਂ ਲਭ ਰਿਹਾ। ਇਨ੍ਹਾਂ ਪਿੰਡਾਂ ਦੇ ਸਕੂਲਾਂ ਵੱਲ ਨਾ ਤਾਂ ਕੋਈ ਵੀ ਆਵਾਜਾਈ ਦੇ ਲੋੜੀਂਦੇ ਸਾਧਨ ਹਨ ਤੇ ਨਾ ਹੀ ਕੇਂਦਰ ਸਰਕਾਰ ਦੇ ਦੂਰ ਸੰਚਾਰ ਵਿਭਾਗ ਮੋਬਾਇਲਾਂ ਦੇ ਸਿਗਨਲ ਹਨ, ਟੈਲੀਫੋਨ ਕੰਪਨੀਆਂ ਬਿਨ੍ਹਾਂ ਸਰਵਿਸ ਮੁਹੱਈਆ ਕਰਵਾਇਆਂ ਪੈਸੇ ਇਕੱਠੇ ਕਰ ਰਹੀਆਂ ਹਨ।
ਸਕੂਲਾਂ ਵਿਚ ਵਿਦਿਆ ਦਾ ਹੱਕ ਖੋਣਾ ਕਿਹੜੇ ਵਿਕਾਸ ਦੀ ਨੀਤੀ ਹੈ। ਲੋਕ ਸਭਾ ਮੈਂਬਰ ਸਕੂਲਾਂ ਵਿਚ ਨਕਲ ਦੇ ਵਿਰੁਧ ਸੈਮੀਨਾਰ ਕਰ ਰਹੇ ਹਨ, ਪ੍ਰੰਤੂ ਜਿਨ੍ਹਾਂ ਬੱਚਿਆਂ ਕੋਲ ਅਧਿਆਪਕ ਹੀ ਨਹੀਂ ਹਨ ਉਹ ਫਿਰ ਨਕਲ ਨਹੀਂ ਤਾਂ ਹੋਰ ਕੀ ਕਰਨਗੇ, ਨਕਲ ਵੀ ਤਾਂ ਕਮਜੋਰ ਵਿਦਿਆਰਥੀ ਮਾਰਦਾ ਹੈ। ਸਰਕਾਰ ਜੀ ਐਨੀ ਮਿਆਰੀ ਵਿਦਿਆ ਨਾ ਦਿਓ ਕਿ ਬੱਚੇ ਸਕੂਲਾਂ ਵਿਚ ਆਉਣੇ ਹੀ ਬੰਦ ਹੋ ਜਾਣ, ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘਟਣ ਦਾ ਵੀ ਇਹ ਹੀ ਕਾਰਨ ਹੈ! ਵਿਦਿਆ ਪ੍ਰਤੀ ਸਰਕਾਰੀ ਗਲਤ ਨੀਤੀਆਂ ਦੇ ਸਿਟਿੱਆਂ ਦਾ ਖਮਿਆਜਾ ਨਿਰਦੋਸ਼ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਕੀ ਬਿਨ੍ਹਾਂ ਅਧਿਆਪਕਾਂ ਤੋਂ ਬੱਚੇ ਵਿਗਿਆਨੀ ਤੇ ਚੰਗੇ ਆਈ ਪੀ ਐਸ, ਆਈ ਏ ਐਸ ਅਤੇ ਨੇਤਾ ਬਣ ਸਕਦੇ ਹਨ? ਇਹਨਾਂ ਬੱਚਿਆਂ ਨਾਲ ਸਰਾਸਰ ਬੇਇਨਸਾਫੀ ਹੈ ਅਤੇ ਜਾਣਬੁਝੱ ਕੇ ਕੀਤੀ ਜਾ ਰਹੀ ਹੈ। ਪੰਜਾਬ ਨੂੰ ਅਨਪੜ੍ਹਤਾ ਵਾਲੇ ਪਾਸੇ ਲਜਾਇਆ ਜਾ ਰਿਹਾ ਹੈ। ਸਰਕਾਰ ਜਾਣਦੀ ਹੋਈ ਵੀ ਖਾਮੋਸ਼ ਹੈ। ਕੀ ਹਰ ਕੰਮ ਮਾਨਯੋਗ ਹਾਈ ਕੋਰਟ ਵਿਚ ਜਾਣ ਨਾਲ ਹੋਣਗੇ! ਅਧਿਆਪਕ ਬੱਚਿਆਂ ਦੀ ਗਿਆਨ ਮੁਹੱਈਆ ਕਰਵਾਉਣ ਵਾਲੀ ਮਾਂ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦਾ ਬਚਪਨ ਬਚਾਉਣ ਲਈ ਸੋਸ਼ਲ ਡੈਮੋਕੇ੍ਰਟਿਕ ਪਾਰਟੀ ਨੂੰ ਸਹਿਯੋਗ ਦੇਣ ਲਈ ਅਗੇ ਆਉਣ।

