ਕਿਰਤੀ ਲੈ ਕੇ ਆਇਆ ਕ੍ਰਾਂਤੀ
ਹੱਥ ਵਿਚ ਝੰਡੇ ਲਾਲਦਾਤੀਆਂ ਅਤੇ ਹਥੋੜੇ ਲੜਨਗੇ
ਪੂਜੀਵਾਦ ਦੇ ਨਾਲ
ਹੱਥ ਵਿਚ ਝੰਡੇ ਲਾਲਦਾਤੀਆਂ ਅਤੇ ਹਥੋੜੇ ਲੜਨਗੇ
ਪੂਜੀਵਾਦ ਦੇ ਨਾਲ
ਮਹਿਨਤ ਵਾਲਾ ਪਸੀਨਾਂ ਬਦਲੂ
ਦਰਿਆਵਾਂ ਦੀ ਚਾਲ
ਸਦੀਆਂ ਤੋਂ ਵਿੱਛਿਆ ਏ ਜਿਹੜਾ
ਹੁਣ ਕੱਟਣਾ ਏ ਜਾਲ
ਉਚ ਨੀਚ ਦਾ ਫਰਕ ਨਾ ਦਿਸੇਗਾ
ਹਿਰਦੇ ਵੇਖ ਵਿਸ਼ਾਲ
ਨੀਵੇ ਵੱਲ ਨਾ ਡਿਗੇਗਾ ਪਾਣੀ
ਬਦਲ ਦੇਣੀ ਏ ਢਾਲ
ਧਰਮਾਂ ਦੇ ਪਾੜੇ ਦਾ ਦਿਲ ਵਿਚ
ਉਠਣਾ ਨਹੀ ਸਵਾਲ
ਮੁੜ ਨਾ ਦਿਉ ਕੋਈ ਕਿਸੇ ਨੂੰ
ਗੁਰਬਤ ਵਾਲ਼ੀ ਗਾਲਬਿੰਦਰਾ ਵੇਖੀਂ ਇੱਕ ਕਰ ਦੇਣੇ
ਅੰਬਰ ਅਤੇ ਪਤਾਲ
ਗੁਰਬਤ ਵਾਲ਼ੀ ਗਾਲਬਿੰਦਰਾ ਵੇਖੀਂ ਇੱਕ ਕਰ ਦੇਣੇ
ਅੰਬਰ ਅਤੇ ਪਤਾਲ
ਸੰਪਰਕ: 0039 327 8159218


