By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ ਵੰਡ ਦਾ ਦੁੱਖ –ਕੁਲਦੀਪ ਨਈਅਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ ਵੰਡ ਦਾ ਦੁੱਖ –ਕੁਲਦੀਪ ਨਈਅਰ
ਨਜ਼ਰੀਆ view

ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ ਵੰਡ ਦਾ ਦੁੱਖ –ਕੁਲਦੀਪ ਨਈਅਰ

ckitadmin
Last updated: August 6, 2025 8:57 am
ckitadmin
Published: August 29, 2014
Share
SHARE
ਲਿਖਤ ਨੂੰ ਇੱਥੇ ਸੁਣੋ

ਭਾਰਤ ਦੀ ਆਜ਼ਾਦੀ ਜਾਂ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਰਮ ਦੇ ਆਧਾਰ ‘ਤੇ ਹੋਏ ਪਲਾਇਨ ਨੂੰ 67 ਸਾਲ ਹੋ ਚੁੱਕੇ ਹਨ। ਮੈਂ 14 ਅਗਸਤ ਨੂੰ ਸਿਆਲਕੋਟ ਸ਼ਹਿਰ ਵਿਚ ਆਪਣਾ ਘਰ ਛੱਡਣ ਨੂੰ ਯਾਦ ਕਰਦਾ ਹਾਂ, ਕਿਉਂਕਿ ਪਾਕਿਸਤਾਨ ਦੇ ਨਵੇਂ ਦੇਸ਼ ਨੇ ਗ਼ੈਰ-ਮੁਸਲਮਾਨਾਂ ਨੂੰ ਸਵੀਕਾਰ ਕਰਨ ਤੋਂ ਉਸੇ ਤਰ੍ਹਾਂ ਮਨ੍ਹਾ ਕਰ ਦਿੱਤਾ ਸੀ ਜਿਵੇਂ ਪੂਰਬੀ ਪੰਜਾਬ ਆਪਣੇ ਇਥੇ ਕਿਸੇ ਮੁਸਲਮਾਨ ਨੂੰ ਨਹੀਂ ਸੀ ਵੇਖਣਾ ਚਾਹੁੰਦਾ। ਜਵਾਹਰ ਲਾਲ ਨਹਿਰੂ ਦਾ ‘ਹੋਣੀ ਨਾਲ ਮਿਲਣੀ’ ਵਾਲਾ ਪ੍ਰਸਿੱਧ ਭਾਸ਼ਣ ਮੈਂ ਪਾਕਿਸਤਾਨ ਵਿਚ ਹੀ ਸੁਣਿਆ ਸੀ, ਆਪਣੇ ਸ਼ਹਿਰ ਸਿਆਲਕੋਟ ਵਿਚ। ਮੈਂ ਆਜ਼ਾਦੀ ਦੇ 32 ਦਿਨ ਬਾਅਦ, 17 ਸਤੰਬਰ ਨੂੰ ਸਰਹੱਦ ਪਾਰ ਕੀਤੀ। ਉਦੋਂ ਤੱਕ ਕਤਲੇਆਮ ਅਤੇ ਲੁੱਟਮਾਰ ਦਾ ਤਾਂਡਵ ਮੱਠਾ ਪੈ ਚੁੱਕਾ ਸੀ। ਮੈਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਝਗੜਦਿਆਂ, ਅਸਲ ਵਿਚ ਲੜਦਿਆਂ, ਨਹੀਂ ਸੀ ਵੇਖਿਆ। ਪਰ ਮੈਂ ਦਰਦ ਭਰੇ ਚਿਹਰਿਆਂ ਔਰਤਾਂ ਅਤੇ ਮਰਦਾਂ ਨੂੰ ਆਪਣੀਆਂ ਛੋਟੇ-ਮੋਟੇ ਸਾਮਾਨ ਨਾਲ ਭਰੀਆਂ ਗਠੜੀਆਂ ਸਿਰਾਂ ‘ਤੇ ਉਠਾਈ ਜਾਂਦਿਆਂ ਅਤੇ ਉਨ੍ਹਾਂ ਦੇ ਪਿੱਛੇ ਡਰ ਨਾਲ ਸਹਿਮੇ ਬੱਚਿਆਂ ਨੂੰ ਜਾਂਦਿਆਂ ਵੇਖਿਆ। ਹਿੰਦੂ ਅਤੇ ਮੁਸਲਮਾਨ ਦੋਵੇਂ ਆਪਣੇ ਚੁੱਲ੍ਹੇ-ਚੌਂਕੇ, ਘਰ-ਬਾਰ, ਦੋਸਤਾਂ-ਮਿੱਤਰਾਂ ਅਤੇ ਗੁਆਂਢੀਆਂ ਨੂੰ ਛੱਡ ਕੇ ਆਏ ਸਨ। ਦੋਵਾਂ ਭਾਈਚਾਰਿਆਂ ਨੂੰ ਇਤਿਹਾਸ ਦੇ ਤਸ਼ੱਦਦ ਨੇ ਭੰਨ ਦਿੱਤਾ ਸੀ। ਦੋਵੇਂ ਰਿਫਿਊਜੀ ਸਨ।

 

ਵੰਡ ਦਾ ਦੁੱਖ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ ਪਰ ਇਸ ਨੂੰ ਹਿੰਦੂ ਅਤੇ ਮੁਸਲਮਾਨ ਦੇ ਸਵਾਲ ਵਿਚ ਬਦਲਣਾ ਸਮੱਸਿਆ ਦਾ ਸਿਆਸੀਕਰਨ ਕਰਨਾ ਹੈ। ਦੰਗਿਆਂ ਨੇ 10 ਲੱਖ ਲੋਕਾਂ ਦੀਆਂ ਜਾਨਾਂ ਲਈਆਂ ਅਤੇ 2 ਕਰੋੜ ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੂੰ ਆਪਣੀਆਂ ਜੜ੍ਹਾਂ ਤੋਂ ਉਖਾੜ ਦਿੱਤਾ। ਪਾਕਿਸਤਾਨ ਵਿਚਲੇ ਕੁਝ ਤੁਅੱਸਬੀ ਤੱਤਾਂ ਨੇ ਦੰਗਿਆਂ ਦੇ ਦ੍ਰਿਸ਼ਾਂ ਨੂੰ ਇਕ ਤਰ੍ਹਾਂ ਦੇ ਬੋਰਡਾਂ ‘ਤੇ ਦਰਸਾ ਕੇ ਇਨ੍ਹਾਂ ਨੂੰ ‘ਮੁਸਲਮਾਨਾਂ ‘ਤੇ ਅੱਤਿਆਚਾਰ’ ਦੇ ਰੂਪ ‘ਚ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਬਦਕਿਸਮਤੀ ਨਾਲ ਅਜਿਹਾ ਹਿੰਦੂਆਂ ਖਿਲਾਫ਼ ਨਫ਼ਰਤ ਨੂੰ ਵਧਾਏਗਾ ਜੋ ਕਿ ਪਾਕਿਸਤਾਨ ਵਿਚ ਉਸੇ ਤਰ੍ਹਾਂ ਸਭ ਕੁਝ ਸਹਿਣ ਲਈ ਮਜਬੂਰ ਸਨ, ਜਿਵੇਂ ਭਾਰਤ ਵਿਚ ਮੁਸਲਮਾਨ ਸਨ।

 

 

ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀਆਂ ਕਹਾਣੀਆਂ ਦੇ ਬਾਵਜੂਦ ਮੁਸਲਮਾਨਾਂ ਵੱਲੋਂ ਹਿੰਦੂਆਂ ਨੂੰ ਬਚਾਉਣ ਅਤੇ ਹਿੰਦੂਆਂ ਵੱਲੋਂ ਮੁਸਲਮਾਨਾਂ ਦੀ ਰਾਖੀ ਕਰਨ ਦੀਆਂ ਮਿਸਾਲਾਂ ਵੀ ਭਾਰਤ ਵਿਚ ਹਨ। ਭਾਰਤ ਦੇ ਇਕ ਮਸ਼ਹੂਰ ਬੁੱਧੀਜੀਵੀ ਅਸ਼ੀਸ਼ ਨੰਦੀ ਦੀ ਇਕ ਖੋਜ ਅਨੁਸਾਰ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਇਕ-ਦੂਜੇ ਭਾਈਚਾਰੇ ਦੇ 50 ਫ਼ੀਸਦੀ ਲੋਕਾਂ ਨੂੰ ਤਸ਼ੱਦਦ ਤੋਂ ਬਚਾਇਆ।

ਸਦੀਆਂ ਤੋਂ ਇਕੱਠੇ ਰਹਿਣ ਵਾਲੇ ਲੋਕਾਂ ਵਿਚਕਾਰ ਆਪਸੀ ਕਤਲੇਆਮ ਕਿਉਂ ਵਾਪਰਿਆ? ਇਸ ਤੋਂ ਜ਼ਿਆਦਾ ਬੇਕਾਰ ਕੋਸ਼ਿਸ਼ ਹੋਰ ਕੋਈ ਨਹੀਂ ਹੋਵੇਗੀ ਕਿ ਇਹ ਲੱਭਿਆ ਜਾਵੇ ਕਿ ਉਪ-ਮਹਾਂਦੀਪ ਦੀ ਵੰਡ ਲਈ ਕੌਣ ਜ਼ਿੰਮੇਵਾਰ ਸੀ? ਇਸ ਨਾਲ ਜੁੜੀਆਂ ਘਟਨਾਵਾਂ ਦਾ ਸਿਲਸਿਲਾ ਤਕਰੀਬਨ ਛੇ ਦਹਾਕਿਆਂ ਤੱਕ ਫੈਲਿਆ ਹੋਇਆ ਹੈ, ਜਿਸ ਦੇ ਮੱਦੇਨਜ਼ਰ ਅਜਿਹੀ ਕੋਈ ਕਸਰਤ ਸਿਰਫ ਇਕ ਕਿਤਾਬੀ ਕੋਸ਼ਿਸ਼ ਹੀ ਹੋਵੇਗੀ। ਪਰ ਏਨਾ ਸਾਫ਼ ਹੈ ਕਿ 40ਵਿਆਂ ਦੇ ਸ਼ੁਰੂ ਦੇ ਦਹਾਕੇ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਮਤਭੇਦ ਏਨੇ ਤਿੱਖੇ ਹੋ ਗਏ ਸਨ ਕਿ ਵੰਡ ਵਰਗਾ ਕੁਝ ਵਾਪਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਇਹ ਸਿੱਧ ਕਰਨ ਵਿਚ ਲੱਗੇ ਰਹੇ ਕਿ ਹਿੰਦੂ ਅਤੇ ਮੁਸਲਮਾਨ ਦੋ ਕੌਮਾਂ ਹਨ ਅਤੇ ਇਹ ਗੱਲ ਦੋਵਾਂ ਨੂੰ ਲਗਾਤਾਰ ਇਕ-ਦੂਜੇ ਤੋਂ ਦੂਰ ਕਰਦੀ ਗਈ।

ਜੋ ਲੋਕ ਅਜੇ ਵੀ ਵੰਡ ਬਾਰੇ ਅਫ਼ਸੋਸ ਕਰਦੇ ਹਨ, ਉਨ੍ਹਾਂ ਨੂੰ ਮੈਂ ਏਨਾ ਹੀ ਕਹਿ ਸਕਦਾ ਹਾਂ ਕਿ ਅੰਗਰੇਜ਼ ਉਪ-ਮਹਾਂਦੀਪ ਨੂੰ ਇਕੱਠਾ ਰੱਖ ਸਕਦੇ ਸਨ ਜੇ 1942 ਵਿਚ ਉਹ ਉਦੋਂ ਜ਼ਿਆਦਾ ਅਧਿਕਾਰ ਦੇਣ ਨੂੰ ਤਿਆਰ ਹੁੰਦੇ, ਜਦੋਂ ਸਰ ਸਟੈਫਰਡ ਕ੍ਰਿਪਸ ਨੇ ਆਪਣੇ ਸੀਮਤ ਸਮੇਂ ਦੌਰਾਨ ਭਾਰਤੀ ਜਨਤਾ ਦੀਆਂ ਖਾਹਸ਼ਾਂ ਨੂੰ ਥਾਂ ਦੇਣ ਦਾ ਯਤਨ ਕੀਤਾ ਸੀ। ਕਾਂਗਰਸ ਪਾਰਟੀ ਵੀ ਅਜਿਹਾ ਕਰ ਸਕਦੀ ਸੀ, ਜੇ ਇਸ ਨੇ 1946 ਵਿਚ ਕੈਬਨਿਟ ਮਿਸ਼ਨ ਦੇ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰ ਕਰ ਲਿਆ ਹੁੰਦਾ ਕਿ ਵਿਦੇਸ਼, ਰੱਖਿਆ ਅਤੇ ਸੰਚਾਰ ਦੇ ਵਿਭਾਗਾਂ ਨਾਲ ਇਕ ਕੇਂਦਰ ਹੋਵੇਗਾ ਅਤੇ ਖੇਤਰਾਂ ਦੇ ਆਧਾਰ ‘ਤੇ 4 ਸ਼੍ਰੇਣੀਆਂ ਦੇ ਰਾਜ ਹੋਣਗੇ। ਪਰ ਇਤਿਹਾਸ ਦੇ ਇਹ ਦੋਵੇਂ ‘ਜੇ’ ਮੁੱਖ ਤੌਰ ‘ਤੇ ਕਾਲਪਨਿਕ ਅਤੇ ਗ਼ੈਰ-ਹਕੀਕੀ ਹਨ। ਵੰਡ ਕਿਸੇ ਗਰੀਕ ਦੁਖਾਂਤ ਕਥਾ ਵਾਂਗ ਹੈ। ਸਾਰਿਆਂ ਨੂੰ ਪਤਾ ਸੀ ਕਿ ਕੀ ਹੋਣ ਵਾਲਾ ਹੈ। ਇਸ ਦੇ ਬਾਵਜੂਦ ਇਸ ਨੂੰ ਰੋਕਣ ਲਈ ਉਹ ਕੁਝ ਨਹੀਂ ਸਨ ਕਰ ਸਕਦੇ। ਦੇਸ਼ ਦਾ ਮਾਹੌਲ ਏਨਾ ਦੂਸ਼ਿਤ ਹੋ ਚੁੱਕਾ ਸੀ ਕਿ ਕਤਲੇਆਮ ਅਤੇ ਪਲਾਇਨ ਤੋਂ ਬਚਿਆ ਨਹੀਂ ਸੀ ਜਾ ਸਕਦਾ। ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ, ਇਹ ਉਪਾਧੀ ਉਨ੍ਹਾਂ ਨੂੰ ਮਹਾਤਮਾ ਗਾਂਧੀ ਨੇ ਦਿੱਤੀ ਸੀ, ਵੱਲੋਂ 11 ਅਗਸਤ, 1947 ਨੂੰ ਭਾਸ਼ਣ ਦਿੱਤਾ ਗਿਆ ਸੀ ਕਿ ਤੁਸੀਂ ਜਾਂ ਤਾਂ ਪਾਕਿਸਤਾਨੀ ਹੋ ਜਾਂ ਹਿੰਦੁਸਤਾਨੀ ਅਤੇ ਧਰਮ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ। ਪਰ ਇਹ ਭਾਸ਼ਣ ਉਨ੍ਹਾਂ ਸੌੜੀਆਂ ਭਾਵਨਾਵਾਂ ਨੂੰ ਸ਼ਾਂਤ ਨਹੀਂ ਕਰ ਸਕਿਆ, ਜਿਨ੍ਹਾਂ ਨੂੰ ਪਾਕਿਸਤਾਨੀ ਸੰਵਿਧਾਨ ਨੂੰ ਜਾਇਜ਼ ਠਹਿਰਾਉਣ ਲਈ ਅੱਗੇ ਵਧਾਇਆ ਜਾ ਰਿਹਾ ਸੀ।

ਕੀ ਵੰਡ ਨਾਲ ਮੁਸਲਮਾਨਾਂ ਦਾ ਮਕਸਦ ਪੂਰਾ ਹੋਇਆ? ਮੈਂ ਨਹੀਂ ਜਾਣਦਾ। ਉਸ ਦੇਸ਼ ਦੇ ਦੌਰੇ ਦੌਰਾਨ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਉਹ ਖੁਸ਼ ਹਨ ਕਿ ਚਲੋ ਇਕ ਥਾਂ ਤਾਂ ਹੈ, ਜਿਥੇ ਉਹ ਹਿੰਦੂਆਂ ਦੇ ਪ੍ਰਭਾਵ ਤੋਂ ਜਾਂ ਹਿੰਦੂਆਂ ਦੇ ‘ਹਮਲੇ’ ਤੋਂ ਸੁਰੱਖਿਅਤ ਮਹਿਸੂਸ ਕਰਦੇ ਹਨ, ਪਰ ਮੈਂ ਸਮਝਦਾ ਹਾਂ ਕਿ ਮੁਸਲਮਾਨਾਂ ਨੂੰ ਸਭ ਤੋਂ ਵਧੇਰੇ ਨੁਕਸਾਨ ਹੋਇਆ ਹੈ, ਉਹ ਅੱਜ ਤਿੰਨ ਦੇਸ਼ਾਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਵੰਡੇ ਹੋਏ ਹਨ। ਜ਼ਰਾ ਸੋਚੋ, ਉਨ੍ਹਾਂ ਦੀ ਗਿਣਤੀ ਅਤੇ ਉਨ੍ਹਾਂ ਦੀਆਂ ਵੋਟਾਂ ਦਾ ਅਣਵੰਡੇ ਉਪ-ਮਹਾਂਦੀਪ ਵਿਚ ਕਿੰਨਾ ਅਸਰ ਹੋਣਾ ਸੀ। ਉਹ ਕੁੱਲ ਆਬਾਦੀ ਦਾ ਇਕ ਤਿਹਾਈ ਹੁੰਦੇ।

ਸਰਹੱਦ ‘ਤੇ ਲੱਗੇ ਬੋਰਡਾਂ ਨਾਲ ਦੋਵਾਂ ਦੇਸ਼ਾਂ ਵਿਚਕਾਰ ਦੂਰੀ ਹੀ ਵਧੇਗੀ। ਇਕ-ਦੂਜੇ ‘ਤੇ ਦੋਸ਼ ਲਾਉਣ ਦੀ ਥਾਂ ਬਿਹਤਰ ਇਹੀ ਹੁੰਦਾ ਕਿ ਦੁਸ਼ਮਣੀ ਅਤੇ ਨਫ਼ਰਤ, ਜੋ ਬਟਵਾਰੇ ਦਾ ਨਤੀਜਾ ਹੈ, ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾਂਦੀ। ਇਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਬੇਹਾਲ ਕਰੀ ਰੱਖਿਆ ਹੈ। ਮੈਂ ਵਾਹਗਾ ਸਰਹੱਦ ਤੋਂ ਨਿਰਾਸ਼ ਹੋ ਕੇ ਪਰਤਿਆ ਹਾਂ। ਇਸ ਲਈ ਨਹੀਂ ਕਿ ਉਥੇ ਸ਼ਾਮ ਦੇ ਸਮੇਂ ਹੋਣ ਵਾਲੀ ਪਰੇਡ ਦੌਰਾਨ ਫ਼ੌਜੀਆਂ ਦੇ ਲੜਾਕੂ ਤੇਵਰਾਂ ਵਿਚ ਕੋਈ ਕਮੀ ਨਹੀਂ ਆਈ। ਸਗੋਂ ਇਸ ਕਰਕੇ ਕਿ ਉਥੇ ਨਵੀਂ ਤਰ੍ਹਾਂ ਦੀ ਰਾਖਸ਼ੀ ਪ੍ਰਵਿਰਤੀ ਉੱਭਰ ਆਈ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਉਥੇ 10 ਬੋਰਡ ਲਾਏ ਹੋਏ ਹਨ, ਜਿਨ੍ਹਾਂ ‘ਤੇ ਦਿਖਾਇਆ ਗਿਆ ਹੈ ਕਿ ਹਿੰਦੂਆਂ ਅਤੇ ਸਿੱਖਾਂ ਨੇ ਵੰਡ ਵੇਲੇ ਮੁਸਲਮਾਨਾਂ ਨੂੰ ਕਿਵੇਂ ਲੁੱਟਿਆ ਅਤੇ ਮਾਰਿਆ ਸੀ। ਇਹ ਬੋਰਡ ਇਸ ਤਰ੍ਹਾਂ ਲਾਏ ਗਏ ਹਨ ਕਿ ਇਹ ਸਿਰਫ਼ ਭਾਰਤ ਵਾਲੇ ਪਾਸਿਉਂ ਹੀ ਨਜ਼ਰ ਆਉਂਦੇ ਹਨ। ਪਾਕਿਸਤਾਨ ਵਾਲੇ ਪਾਸਿਉਂ ਇਸ ਲਈ ਨਜ਼ਰ ਨਹੀਂ ਆਉਂਦੇ ਕਿ ਇਨ੍ਹਾਂ ਦੇ ਪਿੱਛੇ ਹੋਰ ਵੱਡੇ-ਵੱਡੇ ਬੋਰਡ ਲੱਗੇ ਹੋਏ ਹਨ।

ਜੋ ਕੁਝ ਇਨ੍ਹਾਂ ਰਾਹੀਂ ਦਰਸਾਇਆ ਗਿਆ ਹੈ ਉਹ ਹਮਲਾਵਰੀ ਹੈ ਅਤੇ ਦੁਸ਼ਟਤਾ ਭਰੇ ਮਕਸਦਾਂ ਵਾਲਾ ਹੈ। ਇਹ ਪਿਛਲੇ ਦੋ ਮਹੀਨਿਆਂ ਦੌਰਾਨ ਹੀ ਉਥੇ ਲਗਾਏ ਗਏ ਹਨ, ਸ਼ਾਇਦ ਇਸ ਕਰਕੇ ਕਿ ਭਾਰਤ ਵਿਚਲੀਆਂ ਸ਼ਾਂਤੀ ਦੀਆਂ ਸੁਰਾਂ ਨੂੰ ਪਾਕਿਸਤਾਨ ਵਿਚ ਵੀ ਤਾਕਤ ਮਿਲਣ ਲੱਗੀ ਹੈ ਅਤੇ ਪਿਛਲੇ ਸਾਲਾਂ ਤੋਂ ਉਥੋਂ ਦੀ ਲੋਕ ਸਰਹੱਦ ‘ਤੇ, ਜ਼ੀਰੋ ਲਾਈਨ ‘ਤੇ, ਮੋਮਬੱਤੀਆਂ ਜਗਾਉਣ ਲਈ ਆਉਣ ਲੱਗ ਪਏ ਹਨ। ਇਕ ਗੱਲ ਹੋਰ ਵੀ ਹੈ ਕਿ ਸਰਹੱਦ ‘ਤੇ ਜੋ ਬੋਰਡ ਲਗਾਏ ਹਨ, ਉਹ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਜੋ ਕੁਝ ਦਿਖਾਇਆ ਗਿਆ ਹੈ ਉਹ ਦੋਵੇਂ ਪਾਸੇ ਵਾਪਰਿਆ ਸੀ। ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖ ਇਸ ਦੇ ਸ਼ਿਕਾਰ ਹੋਏ ਸਨ ਅਤੇ ਭਾਰਤ ਵਿਚ ਮੁਸਲਮਾਨ। ਨਵੇਂ ਬਣੇ ਦੇਸ਼ਾਂ ਵਿਚ ਇਕੋ ਜਿਹਾ ਸ਼ਰਮਨਾਕ ਦ੍ਰਿਸ਼ ਸੀ। ਨਾ ਤਸ਼ੱਦਦ ਵਿਚ ਕੋਈ ਕਮੀ ਸੀ ਅਤੇ ਨਾ ਹੀ ਦੁਖਾਂਤ ਵਿਚ। ਔਰਤਾਂ ਅਤੇ ਬੱਚੇ ਇਸ ਦਾ ਮੁੱਖ ਨਿਸ਼ਾਨਾ ਬਣੇ।

ਜੇ ਕੋਈ ਮੈਨੂੰ ਕਹੇ ਕਿ ਹਿੰਦੂ ਧਰਮ ਜ਼ਿਆਦਾ ਉਦਾਰ ਹੈ ਜਾਂ ਇਹ ਕਿ ਇਸਲਾਮ ਜ਼ਿਆਦਾ ਮੁਹੱਬਤ ਪੈਦਾ ਕਰਦਾ ਹੈ ਤਾਂ ਮੈਂ ਇਸ ਰਾਇ ਨਾਲ ਮਤਭੇਦ ਪ੍ਰਗਟ ਕਰਨਾ ਚਾਹਾਂਗਾ। ਮੈਂ ਦੋਵਾਂ ਧਰਮਾਂ ਦੇ ਪੈਰੋਕਾਰਾਂ ਨੂੰ ਧਰਮ ਦੇ ਨਾਂਅ ‘ਤੇ ਕਤਲ ਕਰਦੇ ਵੇਖਿਆ ਹੈ। ਉਹ ‘ਹਰ ਹਰ ਮਹਾਂਦੇਵ’ ਜਾਂ ‘ਯਾ ਅਲੀ’ ਦਾ ਨਾਅਰਾ ਲਾ ਕੇ ਇਕ-ਦੂਜੇ ਦੇ ਸਰੀਰ ਵਿਚ ਤਲਵਾਰਾਂ ਜਾਂ ਨੇਜ਼ੇ ਘੁਸੇੜ ਰਹੇ ਸਨ। ਉਸ ਸਮੇਂ ਪ੍ਰਕਾਸ਼ਿਤ ਹੋਈਆਂ ਕੁਝ ਕਿਤਾਬਾਂ ਵਿਚ ਤਤਕਾਲੀ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਰਾਮਾਨੰਦ ਸਾਗਰ ਦੀ ਪ੍ਰਸਿੱਧ ਕਿਤਾਬ ‘ਔਰ ਇਨਸਾਨ ਜਾਗ ਉਠਾ’ ਅਤੇ ਪ੍ਰਸਿੱਧ ਉਰਦੂ ਲੇਖਕ ਕ੍ਰਿਸ਼ਨ ਚੰਦਰ ਦੀ ‘ਪਿਸ਼ਾਵਰ ਐਕਸਪ੍ਰੈੱਸ’ ਅਜਿਹੀਆਂ ਘਟਨਾਵਾਂ ਦੇ ਵੇਰਵੇ ਦਿੰਦੀਆਂ ਹਨ ਕਿ ਜਦੋਂ ਆਦਮੀ ਦੇ ਅੰਦਰਲਾ ਸ਼ੈਤਾਨ ਜਾਗ ਉਠਦਾ ਹੈ ਤਾਂ ਇਨਸਾਨ ਕਿਵੇਂ ਮਰ ਜਾਂਦਾ ਹੈ। ਉਰਦੂ ਵਿਚ ਸਆਦਤ ਹਸਨ ਮੰਟੋ ਦੀਆਂ ਛੋਟੀਆਂ ਕਹਾਣੀਆਂ ਵੀ ਹਨ ਜੋ ਦੱਸਦੀਆਂ ਹਨ ਕਿ ਦੋਵਾਂ ਭਾਈਚਾਰਿਆਂ ਵਿਚ ਅਪਰਾਧ ਅਤੇ ਤਸ਼ੱਦਦ ਕਿੰਨੇ ਹੇਠਲੇ ਪੱਧਰ ਤੱਕ ਪਹੁੰਚ ਗਿਆ ਸੀ।

ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਉੱਤੇ ਸੁਕੀਰਤ ਦੇ ਲੇਖ ਨਾਲ ਸ਼ੁਰੂ ਹੋਈ ਬਹਿਸ ਨੂੰ ਅਸੀਂ ਇਸ ਲਈ ਰੋਕ ਦਿੱਤਾ ਸੀ ਕਿ ਇਸ ਬਹਿਸ ’ਚ ਸੰਜੀਦਗੀ ਵਾਲਾ ਕੁਝ ਨਹੀਂ ਸੀ (ਖ਼ਾਸ ਕਰ ਸਾਡੇ ਤੱਤੇ ਵੀਰਾਂ ਵੱਲੋਂ ਜੋ ਬਿਆਨਬਾਜ਼ੀ ਹੋ ਰਹੀ ਸੀ ਜਾਂ ਲਿਖਿਆ ਜਾ ਰਿਹਾ ਸੀ)। ਇਸ ਸਭ ਹਾਲਤ ਬਾਰੇ ਕਰਮ ਬਰਸਟ ਹੁਰਾਂ ਇੱਕ ਲੇਖ ਭੇਜਿਆ ਹੈ, ਜਿਸ ਨੂੰ ਇੱਥੇ ਛਾਪ ਰਹੇ ਹਾਂ ਤੇ ਇਹ ਆਸ ਵੀ ਕਰਦੇ ਹਾਂ ਕਿ ਇਸ ਲੇਖ ਤੋਂ ਸਾਡੇ ਜਨੂਨੀ ਵੀਰ ਸੇਧ ਲੈ ਕੇ ਸੰਵਾਦ ਦਾ ਲੜ੍ਹ ਜ਼ਰੂਰ ਫੜਨਗੇ। (ਸੰਪਾ.) ਸੁਕੀਰਤ ਨੇ ਮਨੁੱਖੀ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਬਾਬਤ ਕੁਝ ਬੁਨਿਆਦੀ ਸਵਾਲ ਉਠਾਏ ਹਨ। ਇਨ੍ਹਾਂ ਸਵਾਲਾਂ ਬਾਬਤ ਠਰ੍ਹਮੇ ਨਾਲ ਚਰਚਾ ਕਰਨ ਦੀ ਥਾਂ ਕੁਝ ਦੇਸੀਂ ਜਾਂ ਬਦੇਸ਼ੀਂ ਬੈਠੇ ਤੱਤੇ ਭਰਾਵਾਂ ਨੇ ਕਾਮ-ਰੇਟ ਵਰਗੇ ਪੁਰਾਣੇ ਲਕਬ ਵਰਤ ਕੇ ਗੱਲ ਨੂੰ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਹੈ। ਅਸੀਂ ਅਨੇਕਾਂ ਸਾਲਾਂ ਤੋਂ ਕਮਿਊਨਿਸਟਾਂ ਲਈ ”ਕੌਮਨਸ਼ਟ” ਜਿਹੇ ਵਿਸ਼ੇਸ਼ਣ ਸੁਣਦੇ ਆ ਰਹੇ ਹਾਂ। ਇਹ ਕਿਸੇ ਲਿਖਤ ‘ਤੇ ਸੰਵਾਦ ਕਰਨ ਦਾ ਨਹੀਂ, ਬਲਕਿ ਵਿਵਾਦ ਕਰਨ ਦਾ ਤਰੀਕਾ ਹੈ। ਇਸੇ ਲਈ ਅੱਜ ਤੱਕ ਸਿੱਖਾਂ ਸਮੇਤ ਦੁਨੀਆਂ ਦੇ ਕਿਸੇ ਵੀ ਧਰਮ ਦਾ ਆਮ ਸ਼ਰਧਾਲੂ ਤਾਂ ਦੂਰ ਦੀ ਗੱਲ ਹੈ, ਕੋਈ ਵੱਡੇ ਤੋਂ ਵੱਡਾ ਧਰਮ-ਗੁਰੂ ਵੀ ਕਮਿਊਨਿਸਟਾਂ ਨਾਲ ਚੱਜ ਨਾਲ ਸੰਵਾਦ ਨਹੀਂ ਰਚਾ ਸਕਿਆ। ਇਹ ਕੋਈ ਅਨਹੋਣੀ ਗੱਲ ਨਹੀਂ, ਸ਼ਾਇਦ ਬਹੁਤੇ ਵੀਰਾਂ ਨੂੰ ਪਤਾ ਹੀ ਨਾ ਹੋਵੇ, ਕਿ ਖਾਲਿਸਤਾਨੀ ਲਹਿਰ ਨੇ ਆਪਣੇ ਮੁੱਢ ਵਿੱ ਚ ਹੀ ਕਮਿਊਨਿਸਟਾਂ ਨੂੰ ਆਪਣੇ ਸਭ ਤੋਂ ਵੱਡੇ ਚਾਰ ਦੁਸ਼ਮਣਾਂ ‘ਚੋਂ ਇਕ ਮਿੱਥ ਲਿਆ ਸੀ। ਇਸੇ ਨੀਤੀ ਵਿੱਚੋਂ ਹੀ ‘ਚੰਗਿਆੜੀ’ ਦੇ ਸੰਪਾਦਕ ਸੁਖਰਾਜ ਖੱਦਰ ਅਤੇ ‘ਪ੍ਰੀਤਲੜੀ’ ਦੇ ਸੰਪਾਦਕ ਸੁਮੀਤ ਸਿੰਘ ਨੂੰ ”ਬਾਬਿਆਂ” ਨੇ ਪਹਿਲੇ ਹੱਲੇ ਵਿੱਚ ਹੀ ਸੋਧਾ ਲਾ ਦਿੱਤਾ ਸੀ। ਇਹ ਉਹ ਦੌਰ ਸੀ, ਜਦੋਂ ਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਆਸੀ ਦ੍ਰਿਸ਼ ਉੱਪਰ ਮਸ਼ਹੂਰ ਹੋਏ ਸਨ, ਨਾ ਬਦਨਾਮ ”ਸਾਕਾ ਨੀਲਾ ਤਾਰਾ” ਅਤੇ ਨਾ ਹੀ ਦਿੱਲੀ ਜਾਂ ਹੋਰਨਾਂ ਥਾਵਾਂ ‘ਤੇ ਅਤਿ ਦੇ ਵਹਿਸ਼ੀ ਸਿੱਖ ਵਿਰੋਧੀ ਨਸਲਕੁਸ਼ੀ ਵਰਗੇ ਵਰਤਾਰੇ ਹੋਂਦ ਵਿਚ ਆਏ ਸਨ। ਇਨ੍ਹਾਂ ਸਾਰੀਆਂ ਸਿੱਖ ਖਾਸ਼ ਕਰਕੇ ਮਨੁੱਖਤਾ ਵਿਰੋਧੀ ਕਰਤੂਤਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਕਮਿਊਨਿਸਟਾਂ ਵਿਸ਼ੇਸ਼ ਕਰਕੇ ਉਨ੍ਹਾਂ ਬਜ਼ੁਰਗ ਦੇਸ਼ ਭਗਤਾਂ ਦੇ ਕਤਲ ਹੋਣੇ ਸ਼ੁਰੂ ਹੋ ਚੁੱਕੇ ਸਨ, ਜਿਨ੍ਹਾਂ ਨੇ ਗਦਰ ਲਹਿਰ ਤੋਂ ਲੈਕੇ ਪੰਜਾਬ ਵਿਚ ਚੱਲੀ ਹਰੇਕ ਖਾੜਕੂ ਲਹਿਰ ਦੌਰਾਨ ਕੇਂਦਰੀ ਅਤੇ ਸੂਬਾਈ ਹਕੂਮਤ ਦੇ ਕਹਿਰ ਨੂੰ ਆਪਣੇ ਪਿੰਡਿਆਂ ‘ਤੇ ਝੱਲਿਆ ਸੀ। ਭਾਈ ਰਾਜੋਆਣਾ ਦੇ ਸਮਰਥਕਾਂ ਨੂੰ ਇਹ ਵੀ ਚੇਤੇ ਨਾ ਹੋਵੇ ਕਿ ਪੰਜਾਬ ਵਿੱਚ ਆਰੀਆ ਸਮਾਜੀ ਗ੍ਰੋਹ ਦੇ ਸਭ ਤੋਂ ਵੱਡੇ ਥੰਮ ਲਾਲਾ ਜਗਤ ਨਰਾਇਣ ਦਾ ਕਤਲ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰਾਈਂ (ਮਰਹੂਮ) ਭਾਈ ਨਛੱਤਰ ਸਿੰਘ ਰੋਡੇ ਨੇ ਹੀ ਕੀਤਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਖ਼ੁਦ ਆਪ ਜਾਂ ਆਪਣੇ ਕਿਸੇ ਨਿਕਟਵਰਤੀ ਨੂੰ ਇਸ ਝਮੇਲੇ ਵਿੱਚ ਫਸਿਆ ਦੇਖਣਾ ਨਹੀਂ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਆਪਣੇ ਪਿੰਡ ਦੇ ਸਭ ਤੋਂ ਪਤਿਤ ਲੇਕਿਨ ਹੱਦ ਦਰਜੇ ਦੇ ਈਮਾਨਦਾਰ, ਲੜਾਕੂ ਅਤੇ ‘ਲਾਈਲੱਗ’ ਵੀਰ ਨੂੰ ”ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ” ਦੀ ਕਹਾਵਤ ਮੁਤਾਬਕ ਵੰਝ ‘ਤੇ ਚੜ੍ਹਾ ਦਿੱਤਾ ਅਤੇ ਆਪ ਪਹਿਲਾਂ ਹੀ ਧਰਮ ਪ੍ਰਚਾਰ ਕਰਨ ਹਿੱਤ ਬੰਬਈ ਵੱਲ ਨਿਕਲ ਗਏ ਸਨ। ਇਹ ਉਨ੍ਹਾਂ ਦੀ ਸੋਚੀ ਸਮਝੀ ਰਣਨੀਤੀ ਸੀ ਜਾਂ ਕੁਝ ਹੋਰ, ਇਹ ਨਿਰੀ ਤੁੱਕੇਬਾਜ਼ੀ ਹੋਵੇਗੀ। ਇਨ੍ਹਾਂ ਵੀਰਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਨੂੰ ਦਾਦਰ ਦੇ ਗੁਰਦਵਾਰੇ ‘ਚੋਂ ਰਾਤੋ ਰਾਤ ਮਹਿਤਾ ਚੌਕ ਪਹੁੰਚਾਣ ਵਾਲਿਆਂ ਵਿਚ ਗਿਆਨੀ ਜ਼ੈਲ ਸਿੰਘ ਅਤੇ ਬੀਬੀ ਇੰਦਰਾ ਦੀਆਂ ਖੂਫ਼ੀਆ ਏਜੰਸੀਆਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਸਿੱਖਾਂ ਦੇ ਇਕ ਹੋਰ ਵੱਡੇ ਦੁਸ਼ਮਣ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ (ਮਰਹੂਮ) ਭਜਨ ਲਾਲ ਨੇ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਵਿਚ ਪੂਰੀ ਵਾਹ ਲਗਾ ਦਿੱਤੀ ਸੀ। ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਬੱਸ ਦੰਦ ਪੀਹਣ ਜੋਗਾ ਰਹਿ ਗਿਆ ਸੀ। ਪੰਜਾਬ ਪੁਲੀਸ ਨੇ ਇਸੇ ਬੁਖਲਾਹਟ ਵਿਚ ਚੰਦੋਕਲਾਂ ਵਾਲਾ ਕੁਕਰਮ ਕਰ ਦਿਖਾਇਆ ਸੀ। ਮੇਰੀ ਸੁਕੀਰਤ ਨਾਲ ਜਾਣ ਪਛਾਣ ਨਹੀਂ ਅਤੇ ਜੇ ਹੁੰਦੀ ਵੀ ਤਦ ਵੀ ਮੈਂ ਉਸ ਨਾਲ ਬਹੁਤ ਸਾਰੀਆ ਗੱਲਾਂ ‘ਤੇ ਸਹਿਮਤ ਨਹੀਂ ਹਾਂ। ਪਹਿਲੀ ਗੱਲ ਮੈਂ ਫਾਂਸੀ ਦੇਣ ਵਰਗੀ ਕਰਤੂਤ ਨੂੰ ਸੱਭਿਅਕ ਸਮਾਜ ਦੇ ਮੱਥੇ ‘ਤੇ ਕਲੰਕ ਸਮਝਦਾ ਹਾਂ। ਦੁਨੀਆਂ ਭਰ ਦੇ 57 ਦੇਸ਼ਾਂ ਵਿੱਚੋਂ ਇਹ ਲਾਹਨਤ ਖ਼ਤਮ ਕੀਤੀ ਜਾ ਚੁੱਕੀ ਹੈ। ਦੂਜੀ ਗੱਲ ਭਾਈ ਰਾਜੋਆਣਾ ਦੇ ਸੰਬੰਧ ਵਿੱਚ ਭਾਵੇਂ ਅਕਾਲੀ ਸਰਕਾਰ ਦੀ ਸਰਪਰਸਤੀ ਅਧੀਨ ਹੀ ਪੰਜਾਬੀਆਂ ਨੇ ਉਸ ਦੀ ਫ਼ਾਂਸੀ ਦੀ ਸ਼ਜ਼ਾ ਮੁਆਫ਼ ਕਰਵਾਉਣ ਲਈ ਜਿਸ ਏਕੇ ਦਾ ਸਬੂਤ ਦਿੱਤਾ ਹੈ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਤੀਜੀ ਗੱਲ ਜੇਕਰ ਕੋਈ ਧਰਮ ਅਸਥਾਨ ਜਾਂ ਧਰਮ ਗੁਰੂ ਕਿਸੇ ਵਿਅਕਤੀ ਨੂੰ ”ਜ਼ਿੰਦਾ ਸ਼ਹੀਦ” ਦਾ ਰੁਤਬਾ ਦਿੰਦਾ ਹੈ, ਭਾਵੇਂ ਉਹ ਕੋਈ ਰਾਜੋਆਣਾ ਹੋਵੇ, ਦਾਰਾ ਸਿੰਘ ਹੋਵੇ ਜਾਂ ਅਫ਼ਜ਼ਲ ਕਸਾਬ ਹੋਵੇ, ਇਹ ਸਬੰਧਤ ਮਜ਼੍ਹਹਬ ਦੇ ਧਰਮ ਗੁਰੂਆਂ ਅਤੇ ਸੰਗਤਾਂ ਉੱਪਰ ਛੱਡ ਦੇਣਾ ਚਾਹੀਦਾ ਹੈ। ਜੇ ਕਿਸੇ ਲਈ ਇੰਦਰਾ ਜਾਂ ਬੇਅੰਤ ਸਿੰਘ ਵਰਗੇ ਕਸਾਈ ”ਸ਼ਹੀਦ” ਹੋ ਸਕਦੇ ਹਨ ਤਾਂ ਘੱਟ ਗਿਣਤੀਆਂ ਨੂੰ ਵੀ ਉਨਾ ਹੀ ਹੱਕ ਹੈ, ਕਿ ਉਹ ਆਪਣੇ ਕਿਸੇ ਮੈਂਬਰ ਨੂੰ ਸ਼ਹੀਦ ਮੰਨਣ ਜਾਂ ਨਾ ਮੰਨਣ। ਇਹੀ ਹੱਕ ਕਮਿਊਨਿਸਟਾਂ ਦੇ ਹਿੱਸੇ ਵੀ ਆਉਂਦਾ ਹੈ, ਕਿ ਉਨ੍ਹਾਂ ਨੇ ਕਿਸ ਵਿਅਕਤੀ ਨੂੰ ਸ਼ਹੀਦ ਮੰਨਣਾ ਹੈ ਜਾਂ ਨਹੀਂ। ਕਿਸੇ ਅਨਭੋਲ ਵਿਅਕਤੀ ਦੀ ਵਿਧਵਾ ਦੀ ਫਰਿਆਦ ‘ਤੇ ਗੌਰ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਸ ਦੀ ਮਰਜ਼ੀ ਅੱਗੇ ਸਿਰ ਨਹੀਂ ਝੁਕਾਇਆ ਜਾ ਸਕਦਾ। ਉਸ ਦਾ ਦੁਖ ਵੰਡਾਉਣ ਦੇ ਹੋਰ ਬੜੇ ਤਰੀਕੇ ਹਨ। ਕੋਈ ”ਦੁਸ਼ਮਣ” ਵਾਰ ਵਾਰ ਅੜਿੱਕੇ ਨਹੀਂ ਆਉਂਦਾ ਹੁੰਦਾ। ਕੁਝ ਅਨਭੋਲ ਰੂਹਾਂ ਦੀ ਬਲੀ ਦੀ ਵੀ ਅਣਸਰਦੀ ਲੋੜ ਪੈ ਜਾਂਦੀ ਹੈ। ਅਸਲ ਵਿੱਚ ਗੱਲ ਤਾਂ ਗੁਰਬਾਣੀ ਦੀਆਂ ਪ੍ਰੰਪਰਾਵਾਂ ਨੂੰ ਮੁੜ ਤੋਂ ਬੁਲੰਦ ਕਰਨ ਦੀ ਲੋੜ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਤੋਂ ਬਾਅਦ ਗੁਰਬਾਣੀ ਦੀ ਚੌਥੀ ਵੱਡੀ ਮਹਾਨ ਪ੍ਰੰਪਰਾ ”ਗੋਸਟਿ” ਭਾਵ ਸੰਵਾਦ ਦੀ ਹੈ। ਇਸ ਵੇਲੇ ਮੇਰੇ ਦਿਮਾਗ ਵਿੱਚ ਉਹ ਸਾਖੀ ਆ ਰਹੀ ਹੈ, ਜਦੋਂ ਗੁਰੂ ਨਾਨਕ ਸਾਹਿਬ ਮੱਕੇ ਵਿਚ ਬੈਠੇ ਮੁਲਾਣਿਆਂ ਨਾਲ ਗੋਸਟਿ ਕਰ ਰਹੇ ਹਨ। ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ 33ਵੀਂ ਪਉੜੀ ਵਿੱਚ ਬਹੁਤ ਹੀ ਖੂਬਸੂਰਤ ਸ਼ਬਦੀ-ਚਿੱਤਰ ਪੇਸ਼ ਕੀਤਾ ਹੈ। ਗੋਸਟਿ ਦੌਰਾਨ ਮੁਲਾਣੇ ਪੁੱਛ ਰਹੇ ਸਨ। ਪੁੱਛਨਿ ਫੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦਰਗਹ ਅੰਦਰ ਲਹਨਿ ਨ ਢੋਈ। ਕਰਨ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ। ਇਹ ਉਹ ਸਮਾਂ ਸੀ, ਜਦੋਂ ਬਾਬਾ ਜੀ ਹਾਲੇ ਸਿਰਫ਼ ਸਿੱਖ ਧਰਮ ਦੀ ਨੀਂਹ ਰੱਖ ਰਹੇ ਸਨ ਅਤੇ ਮੱਕੇ ਵਿਚ ਮੁਲਾਣਿਆਂ ਦੇ ਸਥਾਪਤ ਸੰਸਾਰ ਵਿੱਚ ਉਨ੍ਹਾਂ ਨਾਲ ਹੀ ਤਿੱਖੇ ਸੰਵਾਦੀ ਖਹਿਭੇੜ ਵਿਚ ਪਏ ਹੋਏ ਤਰਕ-ਰੱਤੇ ਗਿਆਨ ਨਾਲ ਲਲਕਾਰ ਰਹੇ ਸਨ। ਹੁਣ ਸੁਕੀਰਤ ਦੇ ਲੇਖ ‘ਤੇ ਜਿਹੋ ਜਿਹੇ ਪ੍ਰਤੀਕਰਮ ਕੁਝ ਗਰਮ ਖਿਆਲੀ ਵੀਰਾਂ ਨੇ ਕੀਤੇ ਹਨ, ਅਤੇ 1977 ਤੋਂ ਲੈਕੇ ਬੇਅੰਤ ਸਿੰਘ ਦੇ ਕਤਲ ਤੱਕ ਪੰਜਾਬ ਵਿੱਚ ”ਸਿੱਖੀ ਭੇਖ ਵਿਚਲੇ ਮੌਲਾਣਿਆਂ” ਨੇ ਜਿਹੜਾ ਖਰੂਦ ਪਾਇਆ ਹੈ, ਤਾਂ ਮੈਨੂੰ ਸ਼ੱਕ ਹੀ ਨਹੀਂ, ਸਗੋਂ ਪੱਕਾ ਯਕੀਨ ਹੈ, ਕਿ ਮੱਕੇ ਵਿੱਚ ਆਪਣੇ ਬਾਬਾ ਜੀ ਦੀ ਮ੍ਰਿਤਕ ਦੇਹ ਵੀ ਕਿਸੇ ਨੇ ਨਹੀਂ ਸਾਂਭਣੀ ਸੀ। ਇਸ ਲਈ ਵੀਰਨੋ, ਅਜੇ ਵੀ ਡੁੱਲੇ ਬੇਰ ਬੇਸ਼ਕ ਚੋਖੇ ਖ਼ਰਾਬ ਹੋ ਚੁੱਕੇ ਹਨ, ਲੇਕਿਨ ਜੇਕਰ ਚੰਗੀ ਤਰ੍ਹਾਂ ਝਾੜਪੂੰਝ ਕੇ ਝੋਲੀ ਵਿੱਚ ਪਾ ਲਈਏ ਅਤੇ ਗੁਰਬਾਣੀ ਦੀ ਗੋਸਟਿ ਪ੍ਰੰਪਰਾ ਉੱਪਰ ਦ੍ਰਿੜਤਾ ਨਾਲ ਪਹਿਰਾ ਦੇਈਏ, ਤਾਂ ਅਸੀਂ ਬਾਕੀ ਧਰਮਾਂ ਦੇ ਕੁਰਾਹੇ ਪਏ ਮਨਮਤੀਆਂ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਹਾਂ। ਈ-ਮੇਲ: karambarsat@gmail.com
ਪਾਣੀ ’ਚ ਆਪਾ ਗਾਲ ਰਹੇ ਅੰਦੋਲਨਕਾਰੀ ਕਿਸਾਨਾਂ ਦੀ ਵਿਥਿਆ – ਹਰਜਿੰਦਰ ਸਿੰਘ ਗੁਲਪੁਰ
ਅਜੋਕੀ ਔਰਤ ਅਜੇ ਵੀ ਵਧੀਕੀਆਂ ਦੀ ਸ਼ਿਕਾਰ – ਗੁਰਤੇਜ ਸਿੱਧੂ
ਦੇਸ਼ ਅੰਦਰ ਗੰਭੀਰ ਹੋ ਰਿਹਾ ਹੈ ਪਾਣੀ ਦਾ ਸੰਕਟ – ਗੁਰਤੇਜ ਸਿੰਘ
ਵਹਿਸ਼ਤ ਦੀ ਇੰਤਹਾ ਹੈ ਤੇਲੰਗਾਨਾ ਦਾ ਹਾਲੀਆ ਪੁਲਿਸ ‘ਮੁਕਾਬਲਾ’ -ਬੂਟਾ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਆਤਮਹੱਤਿਆ ਸਮੱਸਿਆਵਾਂ ਦਾ ਹੱਲ ਨਹੀਂ- ਗੁਰਵਿੰਦਰ ਸਿੰਘ

Suhi Saver
Suhi Saver
November 10, 2014
‘ਇਨਕਲਾਬੀ ਦਰਸ਼ਨ’ ’ਤੇ ਬਹਿਸ ਵਿੱਚ ਹਿੱਸਾ ਲੈਂਦਿਆਂ – ਬਲਕਰਨ ਮੋਗਾ
ਪੰਜਾਬ ਵਿੱਚ ਵੱਧ ਰਿਹਾ ਨਸ਼ਿਆਂ ਦਾ ਪ੍ਰਕੋਪ -ਮਨਦੀਪ
ਲਿਖਣ ਦਾ ਕਾਰਜ ਬਿਲਕੁਲ ਸੌਖਾ ਨਹੀਂ -ਕੇਹਰ ਸ਼ਰੀਫ਼
ਬਰਤਾਨੀਆ ’ਚ ਖ਼ਤਮ ਹੋ ਰਹੀਆਂ ਲੋਕ ਭਲਾਈ ਸਕੀਮਾਂ -ਜਗਦੀਸ਼ ਸਿੰਘ ਚੋਹਕਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?