By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵਿਸ਼ਵ ਦੀਆਂ ਪ੍ਰਮੁੱਖ ਸੱਭਿਅਤਾਵਾਂ ਇੱਕ ਫੇਰ ਆਹਮੋ ਸਾਹਮਣੇ – ਹਰਜਿੰਦਰ ਸਿੰਘ ਗੁਲਪੁਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਵਿਸ਼ਵ ਦੀਆਂ ਪ੍ਰਮੁੱਖ ਸੱਭਿਅਤਾਵਾਂ ਇੱਕ ਫੇਰ ਆਹਮੋ ਸਾਹਮਣੇ – ਹਰਜਿੰਦਰ ਸਿੰਘ ਗੁਲਪੁਰ
ਨਜ਼ਰੀਆ view

ਵਿਸ਼ਵ ਦੀਆਂ ਪ੍ਰਮੁੱਖ ਸੱਭਿਅਤਾਵਾਂ ਇੱਕ ਫੇਰ ਆਹਮੋ ਸਾਹਮਣੇ – ਹਰਜਿੰਦਰ ਸਿੰਘ ਗੁਲਪੁਰ

ckitadmin
Last updated: July 26, 2025 10:19 am
ckitadmin
Published: February 19, 2019
Share
SHARE
ਲਿਖਤ ਨੂੰ ਇੱਥੇ ਸੁਣੋ

ਕੁਝ ਕੁ ਸਾਲ ਪਹਿਲਾਂ ਮਹਾਨ ਅਮਰੀਕੀ ਚਿੰਤਕ ਸੈਮੁਅਲ ਪੀ।ਹਟਿੰਗਟਨ ਨੇ ਦੋ ਸਭਿਅਤਾਵਾਂ ਦਾ ਭੇੜ(clash of two civilisations)ਨਾਮਕ ਚਰਚਿਤ ਕਿਤਾਬ ਲਿਖੀ ਸੀ ਜਿਸ ਨੂੰ 2014  ਦੌਰਾਨ ਵਿਸ਼ਵ ਦੀ ਵਧੀਆ ਕਿਤਾਬ ਹੋਣ ਦਾ ਖਿਤਾਬ ਮਿਲਿਆ ਸੀ।ਅਸਲ ਵਿਚ ਇਸ ਕਿਤਾਬ ਨੂੰ ਵਿਸ਼ਵ ਦੇ ਚਿੰਤਕ ਹਲਕਿਆਂ ਨੇ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਇੱਕ ਅਜਿਹੀ ਪੇਸ਼ੀਨ ਗੋਈ ਵਜੋਂ ਲਿਆ ਸੀ ਜਿਸ ਨੇ ਦੇਰ ਸਵੇਰ ਵਾਪਰਨਾ ਹੀ ਹੈ।ਇਹ ਭਵਿਖਬਾਣੀ ਕਿਸੇ ਪਤਰੀ ਵਾਲੇ ਜੋਤਸ਼ੀ ਦੀ ਨਾ ਹੋ ਕੇ ਇੱਕ ਸਮਾਜਿਕ ਵਿਗਿਆਨੀ ਦੀ ਹੋਣ ਕਾਰਨ ਆਪਣੇ ਆਪ ਨੂੰ ਅਤਿ ਆਧੁਨਿਕ ਹੋਣ ਦਾ ਵਿਖਾਵਾ ਅਤੇ ਦਾਅਵਾ ਕਰਨ ਵਾਲੀਆਂ ਵਿਸ਼ਵ ਦੀਆਂ ਭਾਰੂ ਤਾਕਤਾਂ ਨੂੰ ਇਸ ਸੰਭਾਵੀ ਹੋਣੀ ਨੂੰ ਰੋਕਣ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ ਸੀ, ਪ੍ਰੰਤੂ ਉਹਨਾਂ ਨੇ ਨਹੀਂ ਪਾਇਆ।ਇਥੋਂ ਤੱਕ ਕਿ ਇੱਕ ਮਹਾਨ ਚਿੰਤਕ ਦੇ ਖਦਸ਼ੇ ਨੂੰ ਹਵਾ ਵਿਚ ਉਡਾ ਦਿੱਤਾ ਗਿਆ। ਮਾਨਵ ਸਰੋਕਾਰਾਂ ਨੂੰ ਪਰਣਾਏ ਸਮਾਜ ਸਾਸ਼ਤਰੀਆਂ ਵਲੋਂ ਦਿਨ ਬ ਦਿਨ ਬਦਲ ਰਹੀਆਂ ਵਿਸ਼ਵ ਵਿਆਪੀ ਹਾਲਤਾਂ ਨੂੰ ਦੇਖ ਕੇ ਉਸ ਭੂਤਕਾਲੀ ਇਤਿਹਾਸਕ ਜਮੀਨ ਨੂੰ ਲਗਾਤਾਰ ਫਰੋਲਿਆ ਜਾ ਰਿਹਾ ਹੈ,ਜਿਥੇ ਇਸ ਅਦਿਖ ਭੇੜ ਦੀਆਂ ਜੜਾਂ ਪਈਆਂ ਹਨ।

 

 

ਜੇਕਰ ਇਸ ਕਿਤਾਬ ਨੂੰ ਆਉਣ ਵਾਲੇ ਵਿਨਾਸ਼ ਦੀ ਘੰਟੀ ਸਮਝਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੈ।ਸਮਝ ਵਿਚ ਨਹੀਂ ਆਉਂਦਾ ਕਿ ਇਹ ਵਿਸ਼ਵ ਵਿਆਪੀ ਦੋ ਧਿਰਾਂ ਜਿਹੜੀ ਅੱਗ ਬਾਲਣ ਲਈ ਯਤਨ ਸ਼ੀਲ ਹਨ, ਉਸ ਅਗ ਉੱਤੇ ਉਹ ਨਿਕੀਆਂ ਨਿੱਕੀਆਂ ਧਿਰਾਂ ਵੀ ਤੇਲ ਪਾ ਰਹੀਆਂ ਹਨ ਜਿਹਨਾਂ ਦੀ ਗਿਣਤੀ ਆਟੇ  ਵਿਚ ਲੂਣ ਦੇ ਬਰਾਬਰ ਵੀ ਨਹੀਂ ਹੈ।ਇਹ ਵਿਸ਼ਾ ਭਾਵੇਂ ਬਹੁਤ ਵੱਡਾ ਹੈ ਪ੍ਰੰਤੂ ਪੰਜਾਬ ਦੇ ਚੌਖਟੇ ਵਿਚ ਰਖ ਕੇ ਜੇਕਰ ਇਸ ਵਿਸ਼ਵ ਵਿਆਪੀ ਵਰਤਾਰੇ ਨੂੰ ਦੇਖਿਆ ਜਾਵੇ ਤਾਂ  ਇਹ ਕਿਹਾ ਜਾ ਸਕਦਾ ਹੈ ਕਿ ਉਂਗਲਾਂ ਤੇ ਗਿਣੇ ਜਾਣ ਵਾਲੇ ਸਿਖਾਂ ਅਤੇ ਹਿੰਦੂਆਂ ਲਈ ਭਿੰਡਰਾਂ ਵਾਲਾ ਅਤੇ ਬਾਲ ਠਾਕਰੇ ਉਹਨਾਂ ਦੀਆਂ ਸਾਰੀਆਂ ਸਮਸਿਆਵਾਂ ਦਾ ਹੱਲ ਹਨ।”ਕੀੜੀ ਵਾਸਤੇ ਠੂਠਾ ਹੀ ਦਰਿਆ”ਵਾਲੀ ਕਹਾਵਤ ਸ਼ਾਇਦ ਇਹਨਾਂ ਭਦਰ ਪੁਰਸ਼ਾਂ ਵਾਸਤੇ ਹੀ ਸਿਰਜੀ ਗਈ ਲਗਦੀ ਹੈ। ਵਕਤ ਸਭ ਤੋਂ ਵਧ ਤਾਕਤਵਰ ਹੈ।ਇਹੀ ਕਰਨ ਹੈ ਕਿ ਸਮੇਂ ਦੇ ਬੀਤਣ ਨਾਲ ਹਰ ਫਿਰਕੇ ਦੀ ਵਿਚਾਰਧਾਰਾ ਅਤੇ ਨਾਇਕ ਬਦਲਦੇ ਰਹੇ ਹਨ ਅਤੇ ਬਦਲਦੇ ਰਹਿਣਗੇ ।ਇਥੇ ਕੁਝ ਵੀ ਯੁਗੋ ਯੁਗ ਅਟੱਲ ਨਹੀਂ ਹੈ।ਇਹ ਕੱਟੜ ਪੰਥੀ ਸੋਚ ਦਾ ਹੀ ਕਮਾਲ ਹੈ ਕਿ ਕੱਟੜ ਵਾਦੀ ਹਿੰਦੂ ਸਿਖਾਂ ਵਾਂਗ ਹਰ ਫਿਰਕੇ ਨੂੰ ਨਫਰਤ ਦੀ ਅੱਗ ਉਗਲਣ ਵਾਲੇ ਕੱਟੜ ਪੰਥੀ ਨੇਤਾ ਆਪੋ ਆਪਣੇ ਧਾਰਮਿਕ ਬਰਹਿਮੰਡਾਂ ਦੇ ਕੇਂਦਰ ਬਿੰਦੂ ਦਿਖਾਈ ਦਿੰਦੇ ਹਨ।ਭੂਗੋਲਿਕ ਅਤੇ ਵਿਚਾਰਧਾਰਕ ਪਖੋਂ ਸੀਮਤ ਹੋਣ ਕਾਰਨ ਇਹ ਸੋਚ ਸਹੀ ਨਹੀਂ ਹੈ ।ਕੱਟੜ ਵਾਦ ਦੀ ਸਮਸਿਆ ਬਹੁਤ ਵਿਆਪਕ ਅਤੇ ਵਿਕਰਾਲ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਦੇ ਵਿਗਿਆਨਕ ਅਤੇ ਸਭਿਅਕ ਕਹੇ ਜਾਣ ਵਾਲੇ ਦੌਰ ਵਿਚ ਵੀ ਨਿੱਕੇ ਨਿੱਕੇ ਫਿਰਕਿਆਂ ਤੋਂ ਲੈ ਕੇ ਵੱਡੇ ਵੱਡੇ ਫਿਰਕਿਆਂ ਦਰਮਿਆਨ ਰੁਕ ਰੁਕ ਕੇ ਚੱਲ ਰਹੇ ਖੂਨੀ ਟਕਰਾਵਾਂ ਦਾ ਕੇਂਦਰ ਬਿੰਦੂ ਵੀ ਹਜਾਰਾਂ ਸਾਲ ਪਹਿਲਾਂ ਵਾਂਗ ਧਰਮ ਹੀ ਹੈ।ਦੋ ਜਾ ਦੋ ਤੋਂ ਵਧ ਸਭਿਅਤਾਵਾਂ ਦੇ ਸੰਭਾਵੀ ਟਕਰਅ ਨੂੰ ਸਮਝਣ ਲਈ ਵਿਸ਼ਵ ਵਿਆਪੀ ਇਤਿਹਾਸ ‘ਤੇ ਸੰਖੇਪ ਨਜਰ ਮਾਰਨੀ ਉਚਿਤ ਰਹੇਗੀ ।ਉਪਰੋਕਤ ਲੇਖਕ ਨੇ ਭਾਵੇ ਇਸ ਸੰਭਾਵੀ ਭੇੜ ਨੂੰ ਦੋ ਸਭਿਅਤਾਵਾਂ ਦੇ ਭੇੜ ਦਾ ਨਾਮ ਦਿੱਤਾ ਹੈ ਪ੍ਰੰਤੂ ਵਿਸ਼ਵ ਇਤਿਹਾਸ ਅੰਦਰ ਇਹ ਭੇੜ ਦੋ ਧਰਮਾਂ ਦੇ ਪਰਸਪਰ ਭੇੜ ਦੇ ਨਾਮ ਹੇਠ ਦਰਜ ਹੈ।ਇਤਿਹਾਸਕਾਰਾਂ ਵਲੋਂ ਮਧ ਕਾਲ ਦੌਰਾਨ ਇੱਕ ਅਜਿਹੇ ਅੰਧਕਾਰ ਮਈ ਦੌਰ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ ਜਦੋਂ ਦੁਨੀਆਂ ਦੇ ਦੋ  ਪਰਮੁਖ ਧਰਮਾਂ ਦਰਮਿਆਨ ਲਹੂ ਵੀਟਵੀੰ ਲੰਬੀ ਲੜਾਈ ਚੱਲੀ ਸੀ ,ਇਸ ਵਿਆਪਕ ਖੂਨ ਖਰਾਬੇ ਸਾਹਮਣੇ ਸਮਕਾਲੀ ਜੰਗਾਂ ਬਹੁਤ ਮਾਮੂਲੀ ਸਨ। ਲੇਕਿਨ ਸਾਡੇ ਦੇਸ਼ ਵਾਸੀਆਂ ਵਲੋਂ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਬਹਾਦਰ ਲੋਕ ਸਾਬਤ ਕਰਨ ਹਿਤ ਇਸ ਸਮੇਂ ਦੌਰਾਨ ਭਾਰਤ ਅੰਦਰ ਹੋਈਆਂ ਜੰਗਾਂ ਅਤੇ ਹਿੰਸਕ ਟੱਕਰਾਵਾਂ ਨੂੰ ਕਾਫੀ ਵਧਾ ਚੜਾ ਕੇ ਦੱਸਿਆ ਜਾਂਦਾ ਹੈ।

ਇਹੀ ਕਾਰਨ ਹੈ ਕਿ ਸਚ ਦੀ ਖੋਜ ਕਰਨ ਵਾਲੇ ਇਤਿਹਾਸਕਾਰ ਸਮੇਤ ਹੋਰ ਵਿਸ਼ਿਆਂ ਨਾਲ ਸਬੰਧਿਤ ਮਾਹਿਰ ਇਤਿਹਾਸਿਕ ਪਰਤਾਂ ਵਿਚ ਜਾਣ ਬੁਝ ਕੇ ਲੁਕਾਏ ਗਏ ਸਚ ਨੂੰ ਆਏ ਦਿਨ ਆਮ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹਨ। ਵਰਨਣ ਯੋਗ ਹੈ ਕਿ ਅਤੀਤ ਵਿਚ ਹੋਏ ਦੋ ਧਰਮਾਂ ਦੇ ਉਪਰੋਕਤ ਭੇੜ ਨੂੰ ਵਿਸ਼ਵ ਇਤਿਹਾਸ ਅੰਦਰ ਕਰੂਸੇਡ ਜਾਂ “ਹੋਲੀ ਵਾਰ” (“ਪਵਿੱਤਰ ਜੰਗ”)ਦੇ ਨਾਮ ਹੇਠ ਦਰਜ ਕੀਤਾ ਗਿਆ ਹੈ ।ਦੋ ਧਰਮਾਂ ਨੂੰ ਮਨਣ ਵਾਲੀਆਂ ਦੋ ਧਿਰਾਂ ਸੰਨ 1050 ਤੋਂ ਲੈ ਕੇ ਸੰਨ 1295  ਤੱਕ ਦੇ ਤਕਰੀਬਨ 250 ਸਾਲ ਖੂਨ ਖਰਾਬੇ ਵਿਚ ਲੱਗੀਆਂ ਰਹੀਆਂ । ਇਸਾਈਅਤ ਅਤੇ ਇਸਲਾਮ ਨੂੰ ਮੰਨਣ ਵਾਲਿਆਂ ਵਿਚਕਾਰ ਹੋਏ ਲੰਬੇ ਯੁਧ ਨੂੰ ਲੈ ਕੇ ਇਤਿਹਾਸਕਾਰਾਂ ਵਿਚ ਦੋ ਮਾਨਤਾਵਾਂ ਪਾਈਆਂ ਜਾਂਦੀਆਂ ਹਨ ।ਇੱਕ ਵਿਚਾਰ ਅਨੁਸਾਰ ਇਹ ਜੰਗ ਪੂਰਬ ਅੰਦਰ ਰੋਮਨ ਕੈਥੋਲਿਕ ਚਰਚ ਦੇ ਵਿਸਥਾਰ ਨੂੰ ਲੈ ਕੇ ਸੀ । ਇਸ ਵਿਚਾਰ ਅਨੁਸਾਰ ਕੈਥੋਲਿਕ ਚਰਚ ਇਸ ਜੰਗ ਦੇ ਜਰੀਏ ਯੋਰੂਸਲਮ ਅਤੇ ਉਸ ਦੇ ਆਸ ਪਾਸ ਸਥਿਤ ਪਵਿਤਰ ਸਥਾਨਾਂ ਉੱਤੇ ਕਬਜਾ ਕਰਨਾ ਚਾਹੁੰਦਾ ਸੀ ।ਜਦੋਂ ਕਿ ਦੂਜਾ ਮਤ ਇਹ ਹੈ ਕਿ “ਹੋਲੀ ਵਾਰ”ਅਸਲ ਵਿਚ ਇਸਲਾਮ ਦੇ ਹਿੰਸਕ ਵਿਸਥਾਰ ਨੂੰ ਰੋਕਣ ਦੇ ਉਦੇਸ਼ ਨਾਲ ਯੂਰਪੀਨ ਦੇਸ਼ਾਂ ਵਲੋਂ ਸ਼ੁਰੂ ਕੀਤੀ ਗਈ ਸੀ।ਥੱਕ ਹਾਰ ਕੇ ਇਹ ਲੜਾਈ ਆਖਰ ਬੰਦ ਹੋ ਗਈ ।ਫਲਸਰੂਪ ਇਸਾਈਅਤ ਨੇ ਖੁਦ ਨੂੰ ਯੂਰਪੀ ਖੇਤਰ ਤੱਕ ਸੀਮਤ ਕਰ ਲਿਆ ਅਤੇ ਇਸਲਾਮ ਨੇ ਆਪਣੇ ਆਪ ਨੂੰ ਅਰਬ ਅਤੇ ਯੂਰਪੀ ਸੀਮਾਵਾਂ ਤੱਕ ਮਹਿਦੂਦ ਕਰ ਲਿਆ ।ਇਹ ਲੜਾਈਆਂ ਭਾਵੇਂ ਖਤਮ ਹੋ ਗਈਆਂ ਲੇਕਿਨ ਇਹਨਾਂ ਦੀਆਂ ਮੂਲ ਜੜਾਂ ਕਿਤੇ ਨਾ ਕਿਤੇ ਬਚੀਆਂ ਰਹੀਆਂ ।ਇਹਨਾਂ ਜੜਾਂ ਦਾ ਕੇਂਦਰ ਬਿੰਦੂ ਬਿਨਾਂ ਸ਼ੱਕ ਧਰਮ ਸੀ।

ਇੰਨਾ ਪਾਣੀ ਵਕਤ ਦੇ ਪੁਲਾਂ ਥੱਲਿਓਂ ਲੰਘ ਜਾਣ ਦੇ ਬਾਵਯੂਦ ਅੱਜ ਫਿਰ ਹਾਲਤ ਉਹੀ ਬਣਦੇ ਜਾ ਰਹੇ ਹਨ। ਅੱਜ ਦੁਨੀਆਂ ਅੰਦਰ ਵਖ ਵਖ ਧਰਮ ਆਹਮੋ ਸਾਹਮਣੇ ਹਨ ।ਜਿਥੇ ਇੱਕ ਪਾਸੇ ਇਸਲਾਮ ਦਾ ਇੱਕ ਹਿੰਸਕ ਚਿਹਰਾ ਦੇਖਣ ਨੂੰ ਮਿਲ ਰਿਹਾ ਹੈ ਉਥੇ ਦੂਜੇ ਪਾਸੇ ਆਰਥਿਕ ਮਹਾਂਸ਼ਕਤੀਆਂ ਅਮਰੀਕਾ ਦੀ ਅਗਵਾਈ ਹੇਠ ਵਿਸ਼ਵ ਅੰਦਰ ਅਮਨ ਚੈਨ ਸਥਾਪਤ ਕਰਨ ਦੀ ਥਾਂ ਕੰਮਜੋਰ ਧਿਰਾਂ ਉੱਤੇ ਧੌਂਸ ਵਾਦੀ ਨੀਤੀਆਂ ਠੋਸ ਕੇ ਆਪਣਾ ਇੱਕ ਵਿਸ਼ਵ ਸਰਕਾਰ ਦੇ ਗਠਨ ਦਾ ਅਣ ਐਲਾਨਿਆਂ  ਮਿਸ਼ਨ ਪੂਰਾ ਕਰਨ ਦੀ ਤਾਕ ਵਿਚ ਹਨ। ਹੈਰਾਨੀ ਦੀ ਗੱਲ ਹੈ ਕਿ ਅਜਿਹਾ ਉਹ ਵਿਸ਼ਵ ਅੰਦਰ ਅਮਨ ਅਤੇ ਲੋਕ ਰਾਜ ਦੀ ਬਹਾਲੀ ਦੇ ਲੋਕ ਲੁਭਾਉਣੇ ਨਾਮ ਹੇਠ ਕਰ ਰਹੀਆਂ ਹਨ।ਅੱਜ ਦੀ ਸਮੱਸਿਆ ਇਹ ਹੈ ਕਿ ਹੋਲੀ ਵਾਰ ਦੇ ਸਮੇਂ ਤੋਂ ਉਲਟ ਚੱਲ ਰਿਹਾ ਮੌਜੂਦਾ ਟਕਰਾਅ ਸਿਰਫ ਇਸਾਈਅਤ ਅਤੇ ਇਸਲਾਮ ਦੇ ਟਕਰਾਅ ਤੱਕ ਸੀਮਤ ਨਹੀਂ ਰਹਿ ਗਿਆ । ਜਿਆਦਾਤਰ ਚਿੰਤਕਾਂ ਦੀ ਜੋ ਸੋਚ ਅਤੇ ਧਾਰਨਾਵਾਂ ਬਣ ਰਹੀਆਂ ਹਨ ਉਹਨਾਂ ਅਨੁਸਾਰ ਇਸਲਾਮ ਅੱਜ ਇਸਾਈਅਤ ਤੋਂ ਇਲਾਵਾ ਦੂਜੇ ਧਰਮਾਂ ਅਤੇ ਪੰਥਾਂ ਨਾਲ ਟਕਰਾਅ ਦੀ ਹਾਲਤ ਵਿਚ ਦਿਖਾਈ ਦਿੰਦਾ ਹੈ ।ਇਸਲਾਮ ਦੇ ਅੰਦਰ ਵੀ ਵਿਚਾਰਧਾਰਕ ਮਤਭੇਦ ਸਿਖਰ ਤੇ ਹਨ ਜੋ ਸਮੇਂ ਸਮੇਂ ਹਿੰਸਕ ਰੂਪ ਧਾਰਨ ਕਰਨ ਲੱਗ ਪਏ ਹਨ। ਦੂਜੇ ਪਾਸੇ ਇਸਾਈਅਤ ਦੇ ਕਰਨਧਾਰ ਵੀ ਇਸ ਅਲਾਮਤ ਤੋਂ ਬਚੇ ਹੋਏ ਨਹੀਂ ਹਨ।ਇੱਕ ਪਾਸੇ ਨਾਟੋ ਵਲੋਂ ਇਸਲਾਮੀ ਦੇਸ਼ਾ ਸਮੇਤ ਵਿਰੋਧੀ ਸੁਰ ਰਖਣ ਵਾਲੇ ਦੇਸ਼ਾਂ ਉੱਤੇ ਆਰਥਿਕ ਅਤੇ ਫੌਜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਦੂਜੇ ਪਾਸੇ ਇਸਲਾਮੀ ਅੱਤਵਾਦੀਆਂ ਵਲੋਂ ਦੁਨੀਆਂ ਦੇ ਹਰ ਇੱਕ ਦੇਸ਼ ਅੰਦਰ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਦੋ ਕੁ ਦਹਾਕਿਆਂ ਤੋਂ ਇਸਲਾਮ ਦੇ ਨਾਮ ਹੇਠ ਆਤੰਕਵਾਦ ਦਾ ਪ੍ਰਸਾਰ ਹੋਇਆ ਹੈ।ਇਸਾਇਅਤ ਅਤੇ ਯ੍ਹੂਦੀਅਤ ਨੂੰ ਆਪਣਾ ਦੁਸ਼ਮਣ ਮੰਨਣ ਵਾਲੇ ਇਸਲਾਮੀ ਦੇਸ਼ ਵੀ ਆਤੰਕਵਾਦੀ ਹਮਲਿਆਂ ਤੋਂ ਬਚ ਨਹੀਂ ਸਕੇ।ਅੱਜ ਕੋਈ ਵੀ ਦੇਸ਼ ਅੱਤਵਾਦ ਤੋਂ ਮਹਿਫੂਜ ਨਹੀਂ ਹੈ । ਹਰ ਰੋਜ ਇਸਲਾਮਿਕ ਅਤਵਾਦੀ ਸੰਗਠਨਾਂ ਵਲੋਂ ਵਖ ਵਖ ਦੇਸ਼ਾਂ ਨਾਲ ਸਬੰਧਿਤ ਯਰਗਮਾਲ ਬਣਾਏ ਨਿਹਥੇ ਨਾਗਰਿਕਾਂ ਦੇ ਸਿਰ ਕਲਮ ਕਰਨ ਵਾਲੀਆਂ ਵੀਡੀਓ ਜਾਰੀ ਕਰਕੇ ਵਿਸ਼ਵ ਪਧਰੀ ਖੌਫ਼ ਪੈਦਾ ਕੀਤਾ ਜਾ ਰਿਹਾ ਹੈ ।ਅੱਜ ਫੇਰ ਮੀਡੀਆ ਦੇ ਵੱਡੇ ਹਿੱਸੇ ਵਿਚ ਇੱਕੀ ਇਸਾਈਆਂ ਦੇ ਸਮੂਹਿਕ ਕਤਲ ਕਰਨ ਦੀ ਖਬਰ ਛਪੀ ਹੈ ਜੋ ਬਲਦੀ ਉੱਤੇ ਤੇਲ ਦਾ ਕੰਮ ਕਰੇਗੀ। ਉਂਝ ਜੰਗੀ ਖੇਤਰਾਂ ਦੇ ਹਾਲਤ ਇਹੋ ਜਿਹੇ ਬਣਾ ਦਿੱਤੇ ਗਏ ਹਨ ਜਿਥੋਂ ਅਸਲੀਅਤ ਦਾ ਆਮ ਲੋਕਾਂ ਤੱਕ ਪਹੁੰਚਣਾ ਨਾਮੁਮਕਿਨ ਹੈ ।ਪੂਰੇ ਮੀਡੀਆ ਉੱਤੇ ਪਛਮੀ ਤਾਕਤਾਂ ਦਾ ਗਲਬਾ ਹੈ ।ਨਿਰਪਖ ਹਲਕਿਆਂ ਅਨੁਸਾਰ ਉਹੀ ਖਬਰਾਂ ਆਵਾਮ ਤੱਕ ਪਹੁੰਚਦੀਆਂ ਹਨ ਜੋ ਪਛਮੀ ਤਾਕਤਾਂ ਦੇ ਹਿਤ ਪੂਰਨ ਵਾਲੀਆਂ ਹੋਣ। ਇੱਕ ਤਰਾਂ ਨਾਲ ਪੂਰਾ ਵਿਸ਼ਵ ਇਹਨਾ ਦੋਹਾਂ ਧਿਰਾਂ ਦੇ ਰਹਿਮੋ ਕਰਮ ਤੇ ਖੜਾ ਪਰਤੀਤ ਹੋ ਰਿਹਾ ਹੈ ।ਸਵਾਲ ਪੈਦਾ ਹੁੰਦਾ ਹੈ ਕਿ ਕੀ ਦੁਨੀਆਂ ਇੱਕ ਵਾਰ ਫਿਰ ਤੋਂ ਭੁੱਲੀ ਵਿਸਰੀ ਹੋਲੀ ਵਾਰ ਦੇ ਕੁਚਕਰ ਵਿਚ ਫਸਦਾ ਜਾ ਰਹੀ  ਹੈ ?

ਇਸ ਸੰਭਾਵੀ ਭੇੜ ਦੇ ਇੱਕ ਸਿਰੇ ਉੱਤੇ ਅਜ ਅਤਿਵਾਦੀ ਇਸਲਾਮਿਕ ਪ੍ਰਤੀਨਿਧ ਖੜੇ ਹਨ ਅਤੇ ਦੂਜੇ ਸਿਰੇ ਉੱਤੇ ਅਮਰੀਕਾ ਵਰਗੇ ਦੇਸ਼।ਇਸ ਵਰਤਾਰੇ ਦੇ ਸੰਧਰਭ ਵਿਚ ਭਾਰਤ ਦੀ ਤਰਾਸਦੀ ਇਹ ਹੈ ਕਿ ਉਹ ਉਸ ਅਮਰੀਕਾ ਦੇ ਖੇਮੇ ਵਿਚ ਖੜਾ ਹੈ ਜਾ ਖੜਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਇਸਲਾਮਿਕ ਅੱਤਵਾਦ ਦਾ ਜਨਮ ਦਾਤਾ ਆਖਿਆ ਜਾਂਦਾ ਹੈ।ਇਸ ਸਮੇਂ ਭਾਰਤ ਅੰਦਰ ਦੁਨੀਆਂ ਦੀ ਦੂਜੀ ਵੱਡੀ ਵਸੋਂ ਰਹਿੰਦੀ ਹੈ ।ਪਤਾ ਨਹੀ ਭਾਰਤੀ ਮੀਡੀਆ ਦੇ ਇਹਨਾਂ ਦਾਅਵਿਆਂ ਵਿਚ ਕਿੰਨੀ ਕੁ ਸਚਾਈ ਹੈ ਕਿ ਕੁਝ ਭਾਰਤੀ ਨੌਜਵਾਨ ਹਾਲ ਹੀ ਵਿਚ ਆਈ ਐਸ ਆਈ ਐਸ  ਵਰਗੇ ਅਤਿਵਾਦੀ ਸੰਗਠਨਾਂ ਦੇ ਸੰਘਰਸ਼ ਵਿਚ ਹਿੱਸਾ ਲੈਣ ਲਈ ਸੀਰੀਆ ਆਦਿ ਮੁਲਕਾਂ ਵਿਚ ਗਏ ਹਨ ।ਜੇ ਇਹ ਸਹੀ ਹੈ ਤਾਂ ਇਹ ਰੁਝਾਨ ਬਹੁਤ ਚਿੰਤਾ ਜਨਕ ਹੈ ਜਿਸ ਨੂੰ ਰੋਕਿਆ ਜਾਣਾ ਪੂਰੇ ਭਾਰਤੀ ਸਮਾਜ ਦੀ ਜੁੰਮੇਵਾਰੀ ਹੈ ।ਦੂਜੇ ਪਾਸੇ ਭਾਰਤ ਦੀ ਇਸ ਵੱਡੀ ਗਿਣਤੀ ਵਾਲੀ ਆਬਾਦੀ ਨੂੰ ਗੱਲ ਗੱਲ ਉੱਤੇ ਤਨਜਾਂ ਕਸਣੀਆਂ ਅਤੇ ਉਸ ਨਾਲ ਅਜਿਹਾ ਵਰਤਾਉ ਕਰਨਾ ਜੋ ਉਸ ਅੰਦਰ ਬੇਗਾਨੇ ਪਣ ਦੇ ਅਹਿਸਾਸ ਨੂੰ ਵਿਕਸਤ ਕਰੇ ਵੀ ਕਦਾਚਿਤ ਸਹੀ ਨਹੀ ਹੈ।ਜਿਸ ਤਰਾਂ ਦੀ ਗਾਲੀ ਗਲੋਚ ਵਾਲੀ ਬਿਆਨ ਬਾਜੀ ਕੁਝ ਮਹੀਨਿਆਂ ਤੋਂ ਹਾਕਮ ਧਿਰ ਦੇ ਕੁਝ ਰਾਜਨੀਤਕ ਕਮ ਧਾਰਮਿਕ ਨੇਤਾ ਵਿਰੋਧੀ ਵਿਚਾਰ ਰਖਣ ਵਾਲੇ ਲੋਕਾਂ ਖਿਲਾਫ਼ ਕਰਦੇ ਆ ਰਹੇ ਹਨ ਉਹ ਬੇ ਹੱਦ ਸ਼ਰਮਨਾਕ ਅਤੇ ਨਿੰਦਣ ਯੋਗ ਹੈ।ਦੇਸ਼ ਦਾ ਭਲਾ ਘੱਟ ਗਿਣਤੀਆਂ ਨੂੰ ਹਿੱਕ ਨਾਲ ਲਾਉਣ ਵਿਚ ਹੈ ਨਾ ਕਿ ਉਹਨਾਂ ਨਾਲ ਮਤਰੇਆ ਸਲੂਕ ਕਰਨ ਵਿਚ ।ਕਿਓਂ ਕਿ ਹੁਣ ਬਹੁਗਿਣਤੀ ਦੀ ਆਪੇ ਬਣੀ ਪ੍ਰਤੀਨਿਧ ਤਨਜੀਮ ਸਤਾ ਵਿਚ ਹੈ ਇਸ ਲਈ ਉਸ ਦੀ ਜ਼ੁੰਮੇਵਾਰੀ ਹੋਰ ਵੀ ਵਧ ਜਾਂਦੀ ਹੈ।ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸਲਾਮ ਧਰਮ ਅੰਦਰ ਹੀ ਕੋਈ ਖਾਮੀ ਹੈ ਜਾ ਇਸਲਾਮ ਦਾ ਡੀਐਨਏ ਹੀ ਕੁਝ ਅਜਿਹਾ ਹੈ ਕਿ ਇਸ ਦਾ ਹਰ ਪੈਰੋਕਾਰ ਜਹਾਦ ਦੇ ਨਾਮ ‘ਤੇ ਹਿੰਸਕ ਹੋ ਜਾਂਦਾ ਹੈ ਜਾ ਫਿਰ ਇਹ ਕੁਝ ਸਿਰ ਫਿਰੇ ਅਤੇ ਜਾਹਿਲ ਲੋਕਾਂ ਨਾਲ ਰਲ ਕੇ ਕਠਮੁੱਲਿਆਂ ਦੀ ਸਾਜ਼ਿਸ਼ ਹੈ ?

ਕੀ ਇਹ ਇਸਲਾਮੋ ਫੋਬੀਆ ਤਾਂ ਨਹੀਂ ਜਾਂ ਇਸਲਾਮਿਕ ਸਤਾਧਾਰੀਆਂ ਵਲੋਂ ਇਸਲਾਮ ਨੂੰ ਖਤਰੇ ਦੇ ਨਾਮ ਹੇਠ ਆਪੋ ਆਪਣੀ ਸਤਾ ਬਚਾਉਣ ਦੀ ਖੂਨੀ ਖੇਡ। ਹਾਲਾਂ ਕਿ ਇਹ ਰਾਹਤ ਵਾਲੀ ਖਬਰ ਹੈ ਕਿ ਇਸ ਵਿਸ਼ੇ ਤੇ ਹੋ ਰਹੀ ਆਲਮੀ ਬਹਿਸ ਚੋਂ ਇਹ ਸਿੱਟਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਇਹਨਾਂ ਹਿੰਸਕ ਕਾਰਵਾਈਆਂ ਵਿਚ ਇਸਲਾਮ ਧਰਮ ਦੀ ਮੁਖ ਧਾਰਾ ਨਹੀਂ ਸਗੋਂ ਕੁਝ ਸਿਰ ਫਿਰੇ ਕੱਟੜ ਪੰਥੀ ਲੋਕ ਸ਼ਾਮਿਲ ਹਨ ।ਇਸ ਲਈ ਵਿਸ਼ਵ ਅਮਨ ਨੂੰ ਚਿਰ ਸਥਾਈ ਬਣਾਉਣ ਖਾਤਿਰ ਜਿਥੇ ਅਮਰੀਕਾ ਦੀ ਅਗਵਾਈ ਵਾਲੀਆਂ ਤਾਕਤਾਂ ਨੂੰ ਆਪਣੀਆਂ ਵਿਸ਼ਵ ਪਧਰੀ ਨੀਤੀਆਂ ਤੇ ਪੁਨਰ ਵਿਚਾਰ ਕਰਨੀ ਚਾਹੀਦੀ ਹੈ ਉਥੇ  ਭਾਰਤ ਸਰਕਾਰ ਨੂੰ ਮੁਸਲਿਮ ਭਾਈਚਾਰੇ ਦੀਆਂ ਸਮਸਿਆਵਾਂ ਸ਼ਾਲੀਨਤਾ ਨਾਲ ਸੁਲਝਾਉਣ ਲਈ ਹਰ ਤਰਾਂ ਦੀ ਚੋਣ ਦੌਰਾਨ ਫਿਰਕੂ ਪੱਤਾ ਵਰਤਣ ਤੋਂ ਗੁਰੇਜ ਕਰਦਿਆਂ ਠੋਸ,ਧਰਮ ਨਿਰਪਖ ਅਤੇ ਸੰਤੁਲਿਤ ਨੀਤੀਆਂ ਅਪਣਾਉਣ ਵਲ ਅਗਸਰ ਹੋਣਾ ਚਾਹੀਦਾ ਹੈ।ਆਮ ਲੋਕਾਂ ਸਮੇਤ ਵਿਸ਼ਵ ਪਧਰੀ ਹਾਲਤਾਂ ਨਾਲ ਸੋਸ਼ਿਲ ਮੀਡਿਆ ਰਸਤੇ ਜੁੜੇ ਮਿਤਰ ਚਿੰਤਕਾਂ ਦਾ ਇਹ ਵਿਚਾਰ ਸੌ ਹਥ ਰੱਸੇ ਨੂੰ ਸਿਰੇ ਤੇ ਗੰਢ ਮਾਰ ਦਿੰਦਾ ਹੈ ਕਿ ਸਾਰੇ ਪੁਆੜੇ ਦੀ ਜੜ ਅਰਥਚਾਰੇ ਵਿਚ ਪਈ ਹੈ ਜਿਸ ਨੂੰ ਹਰਾ ਭਰਾ ਰਖਣ ਲਈ ਧਰਮ ਨਾਲੋਂ ਕਾਰਗਰ ਹੋਰ ਕੋਈ ਸਾਧਨ ਨਹੀਂ ਹੈ।

 

ਸੰਪਰਕ: 0061 469 976214
ਮਸਲਾ ਕੈਲੰਡਰ ਦਾ -ਹਜ਼ਾਰਾ ਸਿੰਘ
ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਉੱਤੇ ਸੁਕੀਰਤ ਦੇ ਲੇਖ ਨਾਲ ਸ਼ੁਰੂ ਹੋਈ ਬਹਿਸ ਨੂੰ ਅਸੀਂ ਇਸ ਲਈ ਰੋਕ ਦਿੱਤਾ ਸੀ ਕਿ ਇਸ ਬਹਿਸ ’ਚ ਸੰਜੀਦਗੀ ਵਾਲਾ ਕੁਝ ਨਹੀਂ ਸੀ (ਖ਼ਾਸ ਕਰ ਸਾਡੇ ਤੱਤੇ ਵੀਰਾਂ ਵੱਲੋਂ ਜੋ ਬਿਆਨਬਾਜ਼ੀ ਹੋ ਰਹੀ ਸੀ ਜਾਂ ਲਿਖਿਆ ਜਾ ਰਿਹਾ ਸੀ)। ਇਸ ਸਭ ਹਾਲਤ ਬਾਰੇ ਕਰਮ ਬਰਸਟ ਹੁਰਾਂ ਇੱਕ ਲੇਖ ਭੇਜਿਆ ਹੈ, ਜਿਸ ਨੂੰ ਇੱਥੇ ਛਾਪ ਰਹੇ ਹਾਂ ਤੇ ਇਹ ਆਸ ਵੀ ਕਰਦੇ ਹਾਂ ਕਿ ਇਸ ਲੇਖ ਤੋਂ ਸਾਡੇ ਜਨੂਨੀ ਵੀਰ ਸੇਧ ਲੈ ਕੇ ਸੰਵਾਦ ਦਾ ਲੜ੍ਹ ਜ਼ਰੂਰ ਫੜਨਗੇ। (ਸੰਪਾ.) ਸੁਕੀਰਤ ਨੇ ਮਨੁੱਖੀ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਬਾਬਤ ਕੁਝ ਬੁਨਿਆਦੀ ਸਵਾਲ ਉਠਾਏ ਹਨ। ਇਨ੍ਹਾਂ ਸਵਾਲਾਂ ਬਾਬਤ ਠਰ੍ਹਮੇ ਨਾਲ ਚਰਚਾ ਕਰਨ ਦੀ ਥਾਂ ਕੁਝ ਦੇਸੀਂ ਜਾਂ ਬਦੇਸ਼ੀਂ ਬੈਠੇ ਤੱਤੇ ਭਰਾਵਾਂ ਨੇ ਕਾਮ-ਰੇਟ ਵਰਗੇ ਪੁਰਾਣੇ ਲਕਬ ਵਰਤ ਕੇ ਗੱਲ ਨੂੰ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਹੈ। ਅਸੀਂ ਅਨੇਕਾਂ ਸਾਲਾਂ ਤੋਂ ਕਮਿਊਨਿਸਟਾਂ ਲਈ ”ਕੌਮਨਸ਼ਟ” ਜਿਹੇ ਵਿਸ਼ੇਸ਼ਣ ਸੁਣਦੇ ਆ ਰਹੇ ਹਾਂ। ਇਹ ਕਿਸੇ ਲਿਖਤ ‘ਤੇ ਸੰਵਾਦ ਕਰਨ ਦਾ ਨਹੀਂ, ਬਲਕਿ ਵਿਵਾਦ ਕਰਨ ਦਾ ਤਰੀਕਾ ਹੈ। ਇਸੇ ਲਈ ਅੱਜ ਤੱਕ ਸਿੱਖਾਂ ਸਮੇਤ ਦੁਨੀਆਂ ਦੇ ਕਿਸੇ ਵੀ ਧਰਮ ਦਾ ਆਮ ਸ਼ਰਧਾਲੂ ਤਾਂ ਦੂਰ ਦੀ ਗੱਲ ਹੈ, ਕੋਈ ਵੱਡੇ ਤੋਂ ਵੱਡਾ ਧਰਮ-ਗੁਰੂ ਵੀ ਕਮਿਊਨਿਸਟਾਂ ਨਾਲ ਚੱਜ ਨਾਲ ਸੰਵਾਦ ਨਹੀਂ ਰਚਾ ਸਕਿਆ। ਇਹ ਕੋਈ ਅਨਹੋਣੀ ਗੱਲ ਨਹੀਂ, ਸ਼ਾਇਦ ਬਹੁਤੇ ਵੀਰਾਂ ਨੂੰ ਪਤਾ ਹੀ ਨਾ ਹੋਵੇ, ਕਿ ਖਾਲਿਸਤਾਨੀ ਲਹਿਰ ਨੇ ਆਪਣੇ ਮੁੱਢ ਵਿੱ ਚ ਹੀ ਕਮਿਊਨਿਸਟਾਂ ਨੂੰ ਆਪਣੇ ਸਭ ਤੋਂ ਵੱਡੇ ਚਾਰ ਦੁਸ਼ਮਣਾਂ ‘ਚੋਂ ਇਕ ਮਿੱਥ ਲਿਆ ਸੀ। ਇਸੇ ਨੀਤੀ ਵਿੱਚੋਂ ਹੀ ‘ਚੰਗਿਆੜੀ’ ਦੇ ਸੰਪਾਦਕ ਸੁਖਰਾਜ ਖੱਦਰ ਅਤੇ ‘ਪ੍ਰੀਤਲੜੀ’ ਦੇ ਸੰਪਾਦਕ ਸੁਮੀਤ ਸਿੰਘ ਨੂੰ ”ਬਾਬਿਆਂ” ਨੇ ਪਹਿਲੇ ਹੱਲੇ ਵਿੱਚ ਹੀ ਸੋਧਾ ਲਾ ਦਿੱਤਾ ਸੀ। ਇਹ ਉਹ ਦੌਰ ਸੀ, ਜਦੋਂ ਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਆਸੀ ਦ੍ਰਿਸ਼ ਉੱਪਰ ਮਸ਼ਹੂਰ ਹੋਏ ਸਨ, ਨਾ ਬਦਨਾਮ ”ਸਾਕਾ ਨੀਲਾ ਤਾਰਾ” ਅਤੇ ਨਾ ਹੀ ਦਿੱਲੀ ਜਾਂ ਹੋਰਨਾਂ ਥਾਵਾਂ ‘ਤੇ ਅਤਿ ਦੇ ਵਹਿਸ਼ੀ ਸਿੱਖ ਵਿਰੋਧੀ ਨਸਲਕੁਸ਼ੀ ਵਰਗੇ ਵਰਤਾਰੇ ਹੋਂਦ ਵਿਚ ਆਏ ਸਨ। ਇਨ੍ਹਾਂ ਸਾਰੀਆਂ ਸਿੱਖ ਖਾਸ਼ ਕਰਕੇ ਮਨੁੱਖਤਾ ਵਿਰੋਧੀ ਕਰਤੂਤਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਕਮਿਊਨਿਸਟਾਂ ਵਿਸ਼ੇਸ਼ ਕਰਕੇ ਉਨ੍ਹਾਂ ਬਜ਼ੁਰਗ ਦੇਸ਼ ਭਗਤਾਂ ਦੇ ਕਤਲ ਹੋਣੇ ਸ਼ੁਰੂ ਹੋ ਚੁੱਕੇ ਸਨ, ਜਿਨ੍ਹਾਂ ਨੇ ਗਦਰ ਲਹਿਰ ਤੋਂ ਲੈਕੇ ਪੰਜਾਬ ਵਿਚ ਚੱਲੀ ਹਰੇਕ ਖਾੜਕੂ ਲਹਿਰ ਦੌਰਾਨ ਕੇਂਦਰੀ ਅਤੇ ਸੂਬਾਈ ਹਕੂਮਤ ਦੇ ਕਹਿਰ ਨੂੰ ਆਪਣੇ ਪਿੰਡਿਆਂ ‘ਤੇ ਝੱਲਿਆ ਸੀ। ਭਾਈ ਰਾਜੋਆਣਾ ਦੇ ਸਮਰਥਕਾਂ ਨੂੰ ਇਹ ਵੀ ਚੇਤੇ ਨਾ ਹੋਵੇ ਕਿ ਪੰਜਾਬ ਵਿੱਚ ਆਰੀਆ ਸਮਾਜੀ ਗ੍ਰੋਹ ਦੇ ਸਭ ਤੋਂ ਵੱਡੇ ਥੰਮ ਲਾਲਾ ਜਗਤ ਨਰਾਇਣ ਦਾ ਕਤਲ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰਾਈਂ (ਮਰਹੂਮ) ਭਾਈ ਨਛੱਤਰ ਸਿੰਘ ਰੋਡੇ ਨੇ ਹੀ ਕੀਤਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਖ਼ੁਦ ਆਪ ਜਾਂ ਆਪਣੇ ਕਿਸੇ ਨਿਕਟਵਰਤੀ ਨੂੰ ਇਸ ਝਮੇਲੇ ਵਿੱਚ ਫਸਿਆ ਦੇਖਣਾ ਨਹੀਂ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਆਪਣੇ ਪਿੰਡ ਦੇ ਸਭ ਤੋਂ ਪਤਿਤ ਲੇਕਿਨ ਹੱਦ ਦਰਜੇ ਦੇ ਈਮਾਨਦਾਰ, ਲੜਾਕੂ ਅਤੇ ‘ਲਾਈਲੱਗ’ ਵੀਰ ਨੂੰ ”ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ” ਦੀ ਕਹਾਵਤ ਮੁਤਾਬਕ ਵੰਝ ‘ਤੇ ਚੜ੍ਹਾ ਦਿੱਤਾ ਅਤੇ ਆਪ ਪਹਿਲਾਂ ਹੀ ਧਰਮ ਪ੍ਰਚਾਰ ਕਰਨ ਹਿੱਤ ਬੰਬਈ ਵੱਲ ਨਿਕਲ ਗਏ ਸਨ। ਇਹ ਉਨ੍ਹਾਂ ਦੀ ਸੋਚੀ ਸਮਝੀ ਰਣਨੀਤੀ ਸੀ ਜਾਂ ਕੁਝ ਹੋਰ, ਇਹ ਨਿਰੀ ਤੁੱਕੇਬਾਜ਼ੀ ਹੋਵੇਗੀ। ਇਨ੍ਹਾਂ ਵੀਰਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਨੂੰ ਦਾਦਰ ਦੇ ਗੁਰਦਵਾਰੇ ‘ਚੋਂ ਰਾਤੋ ਰਾਤ ਮਹਿਤਾ ਚੌਕ ਪਹੁੰਚਾਣ ਵਾਲਿਆਂ ਵਿਚ ਗਿਆਨੀ ਜ਼ੈਲ ਸਿੰਘ ਅਤੇ ਬੀਬੀ ਇੰਦਰਾ ਦੀਆਂ ਖੂਫ਼ੀਆ ਏਜੰਸੀਆਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਸਿੱਖਾਂ ਦੇ ਇਕ ਹੋਰ ਵੱਡੇ ਦੁਸ਼ਮਣ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ (ਮਰਹੂਮ) ਭਜਨ ਲਾਲ ਨੇ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਵਿਚ ਪੂਰੀ ਵਾਹ ਲਗਾ ਦਿੱਤੀ ਸੀ। ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਬੱਸ ਦੰਦ ਪੀਹਣ ਜੋਗਾ ਰਹਿ ਗਿਆ ਸੀ। ਪੰਜਾਬ ਪੁਲੀਸ ਨੇ ਇਸੇ ਬੁਖਲਾਹਟ ਵਿਚ ਚੰਦੋਕਲਾਂ ਵਾਲਾ ਕੁਕਰਮ ਕਰ ਦਿਖਾਇਆ ਸੀ। ਮੇਰੀ ਸੁਕੀਰਤ ਨਾਲ ਜਾਣ ਪਛਾਣ ਨਹੀਂ ਅਤੇ ਜੇ ਹੁੰਦੀ ਵੀ ਤਦ ਵੀ ਮੈਂ ਉਸ ਨਾਲ ਬਹੁਤ ਸਾਰੀਆ ਗੱਲਾਂ ‘ਤੇ ਸਹਿਮਤ ਨਹੀਂ ਹਾਂ। ਪਹਿਲੀ ਗੱਲ ਮੈਂ ਫਾਂਸੀ ਦੇਣ ਵਰਗੀ ਕਰਤੂਤ ਨੂੰ ਸੱਭਿਅਕ ਸਮਾਜ ਦੇ ਮੱਥੇ ‘ਤੇ ਕਲੰਕ ਸਮਝਦਾ ਹਾਂ। ਦੁਨੀਆਂ ਭਰ ਦੇ 57 ਦੇਸ਼ਾਂ ਵਿੱਚੋਂ ਇਹ ਲਾਹਨਤ ਖ਼ਤਮ ਕੀਤੀ ਜਾ ਚੁੱਕੀ ਹੈ। ਦੂਜੀ ਗੱਲ ਭਾਈ ਰਾਜੋਆਣਾ ਦੇ ਸੰਬੰਧ ਵਿੱਚ ਭਾਵੇਂ ਅਕਾਲੀ ਸਰਕਾਰ ਦੀ ਸਰਪਰਸਤੀ ਅਧੀਨ ਹੀ ਪੰਜਾਬੀਆਂ ਨੇ ਉਸ ਦੀ ਫ਼ਾਂਸੀ ਦੀ ਸ਼ਜ਼ਾ ਮੁਆਫ਼ ਕਰਵਾਉਣ ਲਈ ਜਿਸ ਏਕੇ ਦਾ ਸਬੂਤ ਦਿੱਤਾ ਹੈ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਤੀਜੀ ਗੱਲ ਜੇਕਰ ਕੋਈ ਧਰਮ ਅਸਥਾਨ ਜਾਂ ਧਰਮ ਗੁਰੂ ਕਿਸੇ ਵਿਅਕਤੀ ਨੂੰ ”ਜ਼ਿੰਦਾ ਸ਼ਹੀਦ” ਦਾ ਰੁਤਬਾ ਦਿੰਦਾ ਹੈ, ਭਾਵੇਂ ਉਹ ਕੋਈ ਰਾਜੋਆਣਾ ਹੋਵੇ, ਦਾਰਾ ਸਿੰਘ ਹੋਵੇ ਜਾਂ ਅਫ਼ਜ਼ਲ ਕਸਾਬ ਹੋਵੇ, ਇਹ ਸਬੰਧਤ ਮਜ਼੍ਹਹਬ ਦੇ ਧਰਮ ਗੁਰੂਆਂ ਅਤੇ ਸੰਗਤਾਂ ਉੱਪਰ ਛੱਡ ਦੇਣਾ ਚਾਹੀਦਾ ਹੈ। ਜੇ ਕਿਸੇ ਲਈ ਇੰਦਰਾ ਜਾਂ ਬੇਅੰਤ ਸਿੰਘ ਵਰਗੇ ਕਸਾਈ ”ਸ਼ਹੀਦ” ਹੋ ਸਕਦੇ ਹਨ ਤਾਂ ਘੱਟ ਗਿਣਤੀਆਂ ਨੂੰ ਵੀ ਉਨਾ ਹੀ ਹੱਕ ਹੈ, ਕਿ ਉਹ ਆਪਣੇ ਕਿਸੇ ਮੈਂਬਰ ਨੂੰ ਸ਼ਹੀਦ ਮੰਨਣ ਜਾਂ ਨਾ ਮੰਨਣ। ਇਹੀ ਹੱਕ ਕਮਿਊਨਿਸਟਾਂ ਦੇ ਹਿੱਸੇ ਵੀ ਆਉਂਦਾ ਹੈ, ਕਿ ਉਨ੍ਹਾਂ ਨੇ ਕਿਸ ਵਿਅਕਤੀ ਨੂੰ ਸ਼ਹੀਦ ਮੰਨਣਾ ਹੈ ਜਾਂ ਨਹੀਂ। ਕਿਸੇ ਅਨਭੋਲ ਵਿਅਕਤੀ ਦੀ ਵਿਧਵਾ ਦੀ ਫਰਿਆਦ ‘ਤੇ ਗੌਰ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਸ ਦੀ ਮਰਜ਼ੀ ਅੱਗੇ ਸਿਰ ਨਹੀਂ ਝੁਕਾਇਆ ਜਾ ਸਕਦਾ। ਉਸ ਦਾ ਦੁਖ ਵੰਡਾਉਣ ਦੇ ਹੋਰ ਬੜੇ ਤਰੀਕੇ ਹਨ। ਕੋਈ ”ਦੁਸ਼ਮਣ” ਵਾਰ ਵਾਰ ਅੜਿੱਕੇ ਨਹੀਂ ਆਉਂਦਾ ਹੁੰਦਾ। ਕੁਝ ਅਨਭੋਲ ਰੂਹਾਂ ਦੀ ਬਲੀ ਦੀ ਵੀ ਅਣਸਰਦੀ ਲੋੜ ਪੈ ਜਾਂਦੀ ਹੈ। ਅਸਲ ਵਿੱਚ ਗੱਲ ਤਾਂ ਗੁਰਬਾਣੀ ਦੀਆਂ ਪ੍ਰੰਪਰਾਵਾਂ ਨੂੰ ਮੁੜ ਤੋਂ ਬੁਲੰਦ ਕਰਨ ਦੀ ਲੋੜ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਤੋਂ ਬਾਅਦ ਗੁਰਬਾਣੀ ਦੀ ਚੌਥੀ ਵੱਡੀ ਮਹਾਨ ਪ੍ਰੰਪਰਾ ”ਗੋਸਟਿ” ਭਾਵ ਸੰਵਾਦ ਦੀ ਹੈ। ਇਸ ਵੇਲੇ ਮੇਰੇ ਦਿਮਾਗ ਵਿੱਚ ਉਹ ਸਾਖੀ ਆ ਰਹੀ ਹੈ, ਜਦੋਂ ਗੁਰੂ ਨਾਨਕ ਸਾਹਿਬ ਮੱਕੇ ਵਿਚ ਬੈਠੇ ਮੁਲਾਣਿਆਂ ਨਾਲ ਗੋਸਟਿ ਕਰ ਰਹੇ ਹਨ। ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ 33ਵੀਂ ਪਉੜੀ ਵਿੱਚ ਬਹੁਤ ਹੀ ਖੂਬਸੂਰਤ ਸ਼ਬਦੀ-ਚਿੱਤਰ ਪੇਸ਼ ਕੀਤਾ ਹੈ। ਗੋਸਟਿ ਦੌਰਾਨ ਮੁਲਾਣੇ ਪੁੱਛ ਰਹੇ ਸਨ। ਪੁੱਛਨਿ ਫੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦਰਗਹ ਅੰਦਰ ਲਹਨਿ ਨ ਢੋਈ। ਕਰਨ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ। ਇਹ ਉਹ ਸਮਾਂ ਸੀ, ਜਦੋਂ ਬਾਬਾ ਜੀ ਹਾਲੇ ਸਿਰਫ਼ ਸਿੱਖ ਧਰਮ ਦੀ ਨੀਂਹ ਰੱਖ ਰਹੇ ਸਨ ਅਤੇ ਮੱਕੇ ਵਿਚ ਮੁਲਾਣਿਆਂ ਦੇ ਸਥਾਪਤ ਸੰਸਾਰ ਵਿੱਚ ਉਨ੍ਹਾਂ ਨਾਲ ਹੀ ਤਿੱਖੇ ਸੰਵਾਦੀ ਖਹਿਭੇੜ ਵਿਚ ਪਏ ਹੋਏ ਤਰਕ-ਰੱਤੇ ਗਿਆਨ ਨਾਲ ਲਲਕਾਰ ਰਹੇ ਸਨ। ਹੁਣ ਸੁਕੀਰਤ ਦੇ ਲੇਖ ‘ਤੇ ਜਿਹੋ ਜਿਹੇ ਪ੍ਰਤੀਕਰਮ ਕੁਝ ਗਰਮ ਖਿਆਲੀ ਵੀਰਾਂ ਨੇ ਕੀਤੇ ਹਨ, ਅਤੇ 1977 ਤੋਂ ਲੈਕੇ ਬੇਅੰਤ ਸਿੰਘ ਦੇ ਕਤਲ ਤੱਕ ਪੰਜਾਬ ਵਿੱਚ ”ਸਿੱਖੀ ਭੇਖ ਵਿਚਲੇ ਮੌਲਾਣਿਆਂ” ਨੇ ਜਿਹੜਾ ਖਰੂਦ ਪਾਇਆ ਹੈ, ਤਾਂ ਮੈਨੂੰ ਸ਼ੱਕ ਹੀ ਨਹੀਂ, ਸਗੋਂ ਪੱਕਾ ਯਕੀਨ ਹੈ, ਕਿ ਮੱਕੇ ਵਿੱਚ ਆਪਣੇ ਬਾਬਾ ਜੀ ਦੀ ਮ੍ਰਿਤਕ ਦੇਹ ਵੀ ਕਿਸੇ ਨੇ ਨਹੀਂ ਸਾਂਭਣੀ ਸੀ। ਇਸ ਲਈ ਵੀਰਨੋ, ਅਜੇ ਵੀ ਡੁੱਲੇ ਬੇਰ ਬੇਸ਼ਕ ਚੋਖੇ ਖ਼ਰਾਬ ਹੋ ਚੁੱਕੇ ਹਨ, ਲੇਕਿਨ ਜੇਕਰ ਚੰਗੀ ਤਰ੍ਹਾਂ ਝਾੜਪੂੰਝ ਕੇ ਝੋਲੀ ਵਿੱਚ ਪਾ ਲਈਏ ਅਤੇ ਗੁਰਬਾਣੀ ਦੀ ਗੋਸਟਿ ਪ੍ਰੰਪਰਾ ਉੱਪਰ ਦ੍ਰਿੜਤਾ ਨਾਲ ਪਹਿਰਾ ਦੇਈਏ, ਤਾਂ ਅਸੀਂ ਬਾਕੀ ਧਰਮਾਂ ਦੇ ਕੁਰਾਹੇ ਪਏ ਮਨਮਤੀਆਂ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਹਾਂ। ਈ-ਮੇਲ: karambarsat@gmail.com
ਭਾਰਤ ਦਾ ਜਮਹੂਰੀ ਅਕਸ ਖ਼ਤਰੇ ’ਚ -ਕੁਲਦੀਪ ਨਈਅਰ
ਹੋਰ ਕਰੇੜਾ ਕਸ ਨੀ… – ਬੇਅੰਤ
ਪ੍ਰਚੰਡ ਬਹੁਮਤ ਦਾ ਸੱਚ -ਪਰਮ ਪੜਤੇਵਾਲਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਮਨ ਨਿਰੰਤਰ – ਵਰਿੰਦਰ ਖੁਰਾਣਾ

ckitadmin
ckitadmin
May 22, 2013
ਸਰਘੀਆਂ ਦੇ ਬੋਲਾਂ ਦਾ ਮਘਦਾ ਸੂਰਜ ਦਰਸ਼ਨ ਦੁਸਾਂਝ – ਜਸਵੀਰ ਕੌਰ ਮੰਗੂਵਾਲ
.. ਤਾਂ ਅੱਗੇ ਥੋੜ੍ਹੇ ਚੰਦ ਚੜ੍ਹਾਏ ਨੇ ਪੰਜਾਬੀਆਂ ਨੇ ! – ਕਰਨ ਬਰਾੜ
ਪੱਤ ਕੁਮਲਾ ਗਏ (ਕਾਂਡ-3) -ਅਵਤਾਰ ਸਿੰਘ ਬਿਲਿੰਗ
ਦੱਖਣੀ ਕੋਰੀਆ ਦੇ ਕਾਮਿਆਂ ਦਾ ਵਿਸ਼ਾਲ, ਸਾਂਝਾ ਤੇ ਲੰਮਾ ਸੰਘਰਸ਼ -ਮਨਦੀਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?