By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨੀਮ ਪਹਾੜੀ ਖੇਤਰ ਦੇ ਪੇਂਡੂ ਕਿਸਾਨਾ ਨੇ ਮੂੰਗਫਲੀ ਅਤੇ ਪੇਠਾ ਬੀਜਣ ਤੋਂ ਮੂੰਹ ਫੇਰਿਆ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਨੀਮ ਪਹਾੜੀ ਖੇਤਰ ਦੇ ਪੇਂਡੂ ਕਿਸਾਨਾ ਨੇ ਮੂੰਗਫਲੀ ਅਤੇ ਪੇਠਾ ਬੀਜਣ ਤੋਂ ਮੂੰਹ ਫੇਰਿਆ
ਖ਼ਬਰਸਾਰ

ਨੀਮ ਪਹਾੜੀ ਖੇਤਰ ਦੇ ਪੇਂਡੂ ਕਿਸਾਨਾ ਨੇ ਮੂੰਗਫਲੀ ਅਤੇ ਪੇਠਾ ਬੀਜਣ ਤੋਂ ਮੂੰਹ ਫੇਰਿਆ

ckitadmin
Last updated: August 27, 2025 7:39 am
ckitadmin
Published: December 12, 2014
Share
SHARE
ਲਿਖਤ ਨੂੰ ਇੱਥੇ ਸੁਣੋ

ਜੰਗਲੀ ਜਾਨਵਰਾਂ ਦਾ ਉਜਾੜਾ ਅਤੇ ਸਰਕਾਰ ਦੀ ਬੇਧਿਆਨੀ ਬਣੀ ਮੁੱਖ ਮਾਰਨ
-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ ਦੇ ਨੀਮ ਪਹਾੜੀ ਖੇਤਰ ਸਮੇਤ ਬੀਤ ਇਲਾਕੇ ਦੇ ਲੱਗਭਗ 200 ਪਿੰਡਾਂ ਦੇ ਕਿਸਾਨਾ ਵਲੋਂ ਬੜੀ ਰੀਝ ਨਾਲ ਹਰ ਸਾਲ ਵਿਚ ਮੂੰਗਫਲੀ, ਬਾਗਬਾਨੀ ਅਤੇ ਪੈਠੇ ਦੀ ਫਸਲ ਨੂੰ ਬੀਜਿਆ ਜਾਂਦਾ ਸੀ ਜਿਸ ਤੋਂ ਉਹਨਾਂ ਹੁਣ ਮੂੰਹ ਫੇਰ ਲਿਆ ਹੈ। ਮੂੰਗਫਲੀ ਅਤੇ ਪੇਠੇ ਦੀ ਫਸਲ ਤਾਂ ਇਸ ਖਿੱਤੇ ਦੇ ਖੇਤਾਂ ਵਿਚ ਬਹੁਤ ਹੀ ਘੱਟ ਨਜ਼ਰ ਆਉਂਦੀ ਹੈ। ਉਕਤ ਪਿੰਡਾਂ ਵਿਚ ਪਿੱਛਲੇ ਕੁੱਝ ਸਾਲਾਂ ਤੋਂ ਰਵਾਇਤੀ ਫਸਲੀ ਚੱਕਰ ਨੂੰ ਛੱਡਕੇ ਪੇਠਾ ਮੂੰਗਫਲੀ ਤੇ ਬਾਗਾਂ ਦੀ ਕਾਸ਼ਤ ਕਰਨ ਦਾ ਰੁਝਾਨ ਸੀ ਪਰ ਜੰਗਲੀ ਜਾਨਵਰਾਂ ਦੇ ਉਜਾੜੇ, ਮੌਸਮੀ ਅਸੰਤੁਲਨ ਤੇ ਨਵੀਆਂ ਫਸਲਾਂ ਦੇ ਮਾਰਕੀਟਿੰਗ ਦੀ ਕਮੀ ਕਾਰਨ ਕਿਸਾਨਾ ਦਾ ਇਸ ਪਾਸੇ ਪੈਦਾ ਹੋਇਆ ਉਤਸ਼ਾਹ ਖੱਤਮ ਹੋਣ ਕੰਢੇ ਹੈ। ਕਿਸਾਨਾਂ ਨੇ ਦੱਸਿਆ ਕਿ ਕਦੇ ਹੁਸ਼ਿਆਰਪੁਰ ਕਸਬੇ ਦੇ ਪਹਾੜੀ ਪਿੰਡਾਂ ਅਨੰਦਗੜ੍ਹ, ਮੱਲਮਜਾਰਾ, ਨਾਰੂ ਨੰਗਲ ਤੋਂ ਇਲਾਵਾ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਖੰਨੀ , ਲਲਵਾਨ , ਜੇਜੋਂ ਦੋਆਬਾ , ਲਸਾੜਾ, ਬਰਿਆਣਾ, ਹੇਲਰਾਂ ,ਕੁੱਕੜਾਂ ,ਹਾਜੀਪੁਰ ਸਮੇਤ 50 ਪਿੰਡਾਂ ਨਜ਼ਦੀਕ ਪੈਂਦੀ ਰੇਤਲੀ ਜ਼ਮੀਨ ਵਿਚ ਹਰ ਸਾਲ ਮੂੰਗਫਲੀ ਅਤੇ ਪੇਠੇ ਦੀ ਫਸਲ ਬੀਜ਼ੀ ਜਾਂਦੀ ਸੀ ਜਿਹੜੀ ਕਿ ਅੱਜ ਕੱਲ੍ਹ ਸਰਦੀਆਂ ਦੇ ਤਿਉਹਾਰਾਂ ਦੇ ਮੌਸਮ ਵਿਚ ਚੰਗੀ ਪੈਦਾਵਰ ਦਿੰਦੀ ਸੀ ਪਰ ਅੱਜ ਕੱਲ੍ਹ ਉਕਤ ਪਿੰਡਾਂ ਵਿਚ ਮੂੰਗਫਲੀ ਅਤੇ ਪੇਠੇ ਦੀ ਫਸਲ ਨਾਮਾਤਰ ਰੂਪ ਵਿਚ ਹੈ।

 

 

ਕਿਸਾਨਾਂ ਅਨੁਸਾਰ ਮੌਸਮ ਤੇ ਅਸੁੰਤਲਨ ਤੇ ਜੰਗਲੀ ਜੰਗਲੀ ਸੂਰਾਂ , ਗਾਵਾਂ ਦੇ ਉਜਾੜ ਕਾਰਨ ਖੇਤਰ ਦੀ ਕਾਫੀ ਫਸਲ ਪ੍ਰਭਾਵਿਤ ਹੋ ਚੁੱਕੀ ਹੈ। ਕੰਢੀ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਸਰਪੰਚ ਦਿਲਬਾਗ ਸਿੰਘ ਮਹਿਦੂਦ, ਸਰਪੰਚ ਚੰਨਣ ਸਿੰਘ ਫਤਿਹਪੁਰ ਆਦਿ ਨੇ ਦੱਸਿਆ ਕਿ ਸਰਕਾਰ ਵਲੋਂ ਪੇਠੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੋਈ ਸਬਸਿਡੀ ਦੇਣ , ਪੇਠੇ ਦਾ ਸਰਕਾਰ ਭਾਅ ਨਿਰਧਾਰਤ ਕਰਨ ਤੇ ਜੰਗਲੀ ਪਸ਼ੂਆਂ ਦਾ ਉਜਾੜਾ ਰੋਕਣ ਲਈ ਕੋਈ ਕਦਮ ਨਾਂ ਚੁੱਕਣ ਕਰਕੇ ਕਿਸਾਨਾਂ ਨੇ ਇਸ ਫਸਲ ਨੂੰ ਬੀਜਣਾ ਬੰਦ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਮੂੰਗਫਲੀ ਦੀ ਫਸਲ ਪ੍ਰਤੀ ਵੀ ਸਰਕਾਰ ਗੰਭੀਰ ਨਹੀਂ ਹੈ ਜਦਕਿ ਖੇਤਰ ਦਾ ਹਜ਼ਾਰਾਂ ਏਕੜ ਰਕਬਾ ਮੀਂਹ ਦੇ ਪਾਣੀ ਤੇ ਨਿਰਭਰ ਹੋਣ ਕਰਕੇ ਮੂੰਗਫਲੀ ਦੀ ਵਧੀਆ ਪੈਦਾਵਰ ਦਿੰਦਾ ਰਿਹਾ ਹੈ।

ਪਿੰਡਾਂ ਦੇ ਬਹੁਤੇ ਕਿਸਾਨਾਂ ਨੇ ਦੱਸਿਆ ਕਿ ਸੂਬੇ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੰਢੀ ਖਿੱਤੇ ਦੇ ਕਿਸਾਨਾਂ ਨੂੰ ਸਿਵਾਏ ਲਾਰਿਆਂ ਦੇ ਕੁੱਝ ਨਹੀਂ ਦਿੱਤਾ। ਜੇਕਰ ਸਰਕਾਰ ਕਿਸਾਨਾ ਨੂੰ ਉਕਤ ਫਸਲਾ ਬੀਜਣ ਲਈ ਉਤਸ਼ਾਹਿਤ ਸਮੇਤ ਜੰਗਲੀ ਜਾਨਵਰਾਂ ਵਲੋਂ ਉਕਤ ਫਸਲਾਂ ਦੇ ਉਜਾੜੇ ਦਾ ਕੋਈ ਢੁੱਕਵਾਂ ਪ੍ਰਬੰਧ ਕਰਦੀ ਤਾਂ ਕਿਸਾਨ ਕਦੇ ਵੀ ਉਕਤ ਫਸਲਾਂ ਬੀਜਣ ਤੋਂ ਨਾਂਹ ਨਾ ਕਰਦੇ। ਉਹਨਾਂ ਕਿਹਾ ਕਿ ਜੰਗਲੀ ਸੂਰਾਂ ਦੇ ਉਜਾੜੇ ਕਾਰਨ ਉਕਤ ਦੋਵੇਂ ਫਸਲਾਂ ਪ੍ਰਭਾਵਿਤ ਹੁੰਦੀਆਂ ਹਨ ਜਿਸ ਸਦਕਾ ਕਿਸਾਨਾਂ ਦਾ ਹਜਾਰਾਂ ਰੁਪਿਆ ਬੇਅਰਥ ਹੋ ਜਾਂਦਾ ਸੀ। ਉਹਨਾਂ ਦੱਸਿਆ ਕਿ ਮੂੰਹ ਫੇਰਨ ਦਾ ਦੂਸਰਾ ਕਾਰਨ ਫਸਲਾਂ ਲਈ ਢੁੱਕਵਾਂ ਮਾਰਕੀਟਿੰਗ ਪ੍ਰਬੰਧ ਨਾ ਹੋਣਾ ਹੈ। ਉਹਨਾਂ ਦੱਸਿਆ ਕਿ ਇਸ ਖਿੱਤੇ ਦੇ ਉਕਤ ਪਿੰਡ ਉਕਤ ਫਸਲਾਂ ਲਈ ਪੂਰੇ ਭਾਰਤ ਵਿਚ ਜਾਣੇ ਜਾਂਦੇ ਸਨ ।

ਦੂਰ ਦੁਰੇਡੇ ਤੋਂ ਵਪਾਰੀ ਮੂੰਗਫਲੀ ਅਤੇ ਪੇਠੇ ਦੀ ਖਰੀਦ ਕਰਨ ਪੁੱਜਦੇ ਸਨ। ਇਥੇ ਮੂੰਗਫਲੀ ਭੁੰਨਣ ਲਈ ਪਿੰਡ ਰਾਮਪੁਰ, ਝੰਜੋਵਾਲ ਸਮੇਤ ਦਰਜਨ ਦੇ ਕਰੀਬ ਸ਼ਪੈਸ਼ਲ ਭੱਠੀਆਂ ਲੱਗੀਆਂ ਹੋਈਆਂ ਸਨ ਜਿਹੜੇ ਅੱਜ ਕੱਲ੍ਹ ਕਿਸਾਨਾਂ ਵਲੋਂ ਉਕਤ ਫਸਲਾਂ ਨਾ ਬੀਜਣ ਕਾਰਨ ਆਰਥਿਕ ਮੰਦਹਾਲੀ ਦੇ ਸ਼ਿਕਾਰ ਹਨ। ਭੱਠੀ ਮਾਲਕਾਂ ਦਾ ਕਹਿਣ ਹੈ ਕਿ ਹੁਣ ਤਾਂ ਉਹਨਾਂ ਦਾ ਕਾਰੋਬਾਰ ਚੌਥਾ ਹਿੱਸਾ ਵੀ ਨਹੀਂ ਬਚਿਆ ਜਦਕਿ ਉਹਨਾਂ ਦਾ ਇਹ ਜੱਦੀ ਪੁਸ਼ਤੀ ਧੰਦਾ ਰਿਹਾ ਹੈ ਪ੍ਰੰਤੂ ਪਿਛਲੇ ਸਾਲਾਂ ਤੋਂ ਕਿਸਾਨਾਂ ਨੇ ਮੂੰਗਫਲੀ ਬੀਜਣੀ ਬੰਦ ਕਰਕੇ ਹੋਰ ਫਸਲਾਂ ਵੱਲ ਰੁਚੀ ਲੈ ਲੲਂੀ ਹੈ ਜਿਸ ਨਾਲ ਉਹਨਾਂ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ। ਪਿੰਡ ਜੇਜੋਂ ਦੋਆਬਾ ਦੇ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੂੰ ਮੂੰਗਫਲੀ ਦੀ ਫਸਲ ਸਬੰਧੀ ਬੀਜ ਖਾਦ ਤੇ ਮਾਰਕੀਟਿੰਗ ਦਾ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੀ ਬੇਧਿਆਨੀ ਕਾਰਨ ਪਹਾੜੀ ਖਿੱਤੇ ਦੇ ਕਿਸਾਨ ਆਪਣੀਆਂ ਮਹਿੰਗੀਆਂ ਜ਼ਮੀਨਾ ਸਸਤੇ ਭਾਅ ਵੇਚਕੇ ਸ਼ਹਿਰਾਂ ਵੱਲ ਭੱਜ ਰਹੇ ਹਨ। ਉਹਨਾਂ ਦੱਸਿਆ ਕਿ ਸਰਕਾਰ ਵਲੋਂ ਉਕਤ ਪਿੰਡਾਂ ਵਿਚ 75.25 ਦੀ ਸਬਸਿਡੀ ਤੇ ਕਿੰਨੂ ਦੇ ਕਾਫੀ ਬਾਗ ਲਾਏ ਹੋਏ ਹਨ ਪ੍ਰੰਤੂ ਉਕਤ ਬਾਗਬਾਨੀ ਦੇ ਕਿੱਤੇ ਵੱਲ ਵੀ ਸਰਕਾਰ ਦੀ ਬੇਰੁਖੀ ਕਾਰਨ ਉਹਨਾਂ ਤੋਂ ਵੀ ਕਿਸਾਨ ਭੱਜ ਰਹੇ ਹਨ। ਉਹਨਾਂ ਦੱਸਿਆ ਕਿ ਬਾਗਾਂ ਨੂੰ ਜੰਗਲੀ ਗਾਵਾਂ ਉਜਾੜ ਰਹੀਆਂ ਹਨ , ਵੱਡੀ ਮਾਤਰਾ ਵਿਚ ਫਲ ਡਿਗਕੇ ਉਜੜ ਜਾਂਦੇ ਹਨ ਤੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਬਹੁਤੇ ਬਾਗ ਧਰਤ ਤੇ ਫਲ ਡਿਗਣ ਸਬੰਧੀ ਲੱਗੀਆਂ ਕਈ ਬਿਮਾਰੀਆਂ ਕਾਰਨ ਬਰਬਾਦ ਹੋ ਰਹੇ ਹਨ ।

ਖੇਤਰ ਦੇ ਕਿਸਾਨਾਂ ਨੇ ਸਰਕਾਰ ਤੋਂ ਫਸਲਾਂ ਦੇ ਨੁਕਸਾਨ ਸਬੰਧੀ ਮੁਆਵਜ਼ੇ ਦੇਣ ਦੀ ਮੰਗ ਤੋਂ ਇਲਾਵਾ ਐਲਾਨੇ ਮੁਲਾਵਜੇ ਤੁਰੰਤ ਦੇਣ ਦੀ ਮੰਗ ਕੀਤੀ ਹੈ। ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਸਰਕਾਰੀ ਅਧਿਕਾਰੀਆਂ ਅਤੇ ਮੰਤਰੀਆਂ ਦੇ ਬਿਆਨ ਕੰਢੀ ਖੇਤਰ ਦੇ ਕਿਸਾਨਾ ਨੂੰ ਵਿਦੇਸ਼ੀ ਸੈਲਾਨੀਆਂ ਵਾਲਾ ਖੇਤਰ ਬਣਾਉਣ ਵਾਲੇ ਸੁਣਕੇ ਇਸ ਇਥੋਂ ਦੇ ਕਿਸਾਨ ਅੱਕੇ ਪਏ ਹਨ। ਉਹਨਾਂ ਦਾ ਕਹਿਣ ਹੈ ਕਿ ਸਰਕਾਰ ਦੇ ਦਾਅਵੇ ਅਤੇ ਬਾਅਦਿਆਂ ਵਿਚ ਵੱਡਾ ਫਰਕ ਹੈ। ਕਿਸਾਨਾਂ ਨੂੰ ਸੰਚਾਈ ਲਈ ਲੱਗੇ ਟਿੳੂਬਵੈਲਾਂ ਨੂੰ ਤਾਂ ਪਿੰਡਾਂ ਦੇ ਕਿਸਾਨ ਬਿਜ਼ਲੀ ਕੁਨੈਸ਼ਨ ਨਾ ਮਿਲਣ ਕਾਰਨ ਇੰਜਣਾ ਨਾਲ ਚਲਾਕੇ ਡੰਗ ਟਪਾ ਰਹੇ ਹਨ।

ਇੰਦਰਾ ਅਵਾਸ ਯੋਜਨਾ ਤਹਿਤ ਦਿੱਤੇ ਪਲਾਟਾਂ ਦੇ ਮਾਲਕ ਬਣੇ ਹੋਰ
ਬਾਦਲਾਂ ਦੀ ਓਰਬਿਟ ਦੇ ਸਟਾਫ਼ ਵੱਲੋਂ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ
ਪਿੰਡ ਬਾਲਦ ਕਲਾਂ ਜ਼ਿਲ੍ਹਾ ਸੰਗਰੂਰ ਵਿੱਚ ਦਲਿਤਾਂ ਉੱਤੇ ਹੋਏ ਲਾਠੀਚਾਰਜ ਦੀ ਜਾਂਚ ਰਿਪੋਰਟ
ਜ਼ਿਲ੍ਹਾ ਹੁਸ਼ਿਆਰਪੁਰ ’ਚ ਆਂਗਣਵਾੜੀ ਸੈਂਟਰਾਂ ਦੇ ਬੱਚੇ ਸਰਕਾਰੀ ਸਹੂਲਤਾਂ ਤੋਂ ਸੱਖਣੇ
ਸਿੱਖਿਆ ਵਿਭਾਗ ਦੀ ਅਣਦੇਖੀ ਕਾਰਨ ਚੁਣੌਤੀ ਗ੍ਰਸਤ ਬੱਚਿਆਂ ਦੀ ਪੜ੍ਹਾਈ ਠੱਪ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਿਤਾਬਾਂ

ਪੁਸਤਕ: ਪ੍ਰਿਜ਼ਮ ‘ਚੋਂ ਲੰਘਦਾ ਸ਼ਹਿਰ

ckitadmin
ckitadmin
October 19, 2015
ਪੁਸਤਕ: ‘ਓਥੇ’
ਅਸਾਵਾਂ ਮਾਨਵ ਵਿਕਾਸ : ਦੱਖਣੀ ਭਾਰਤ ਨਾਲ਼ੋਂ ਪਛੜਿਆ ਉੱਤਰੀ ਭਾਰਤ – ਨਿਰਮਲ ਰਾਣੀ
ਦੋਆਬੇ ’ਚ ਹਰ ਰੋਜ਼ ਨਿਗਲ ਰਿਹਾ ਨੌਜਵਾਨਾਂ ਨੂੰ ਨਸ਼ੀਲਾ ਚਿੱਟਾ ਪਾਊਡਰ
ਹੰਝੂਆਂ ਦਾ ਹੜ੍ਹ – ਰਮੇਸ ਸੇਠੀ ਬਾਦਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?