By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪਾਕਿਸਤਾਨ `ਚ ਪੰਜਾਬੀ ਦੀ ਤਰਸਯੋਗ ਹਾਲਤ ਤੋਂ ਪਾਕਿ ਵਿਦਵਾਨ ਚਿੰਤਤ -ਸ਼ਿਵ ਇੰਦਰ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਪਾਕਿਸਤਾਨ `ਚ ਪੰਜਾਬੀ ਦੀ ਤਰਸਯੋਗ ਹਾਲਤ ਤੋਂ ਪਾਕਿ ਵਿਦਵਾਨ ਚਿੰਤਤ -ਸ਼ਿਵ ਇੰਦਰ ਸਿੰਘ
ਖ਼ਬਰਸਾਰ

ਪਾਕਿਸਤਾਨ `ਚ ਪੰਜਾਬੀ ਦੀ ਤਰਸਯੋਗ ਹਾਲਤ ਤੋਂ ਪਾਕਿ ਵਿਦਵਾਨ ਚਿੰਤਤ -ਸ਼ਿਵ ਇੰਦਰ ਸਿੰਘ

Suhi Saver
Last updated: May 7, 2026 6:01 am
Suhi Saver
Published: September 25, 2016
Share
SHARE
ਲਿਖਤ ਨੂੰ ਇੱਥੇ ਸੁਣੋ

ਲਹਿੰਦੇ ਪੰਜਾਬ ਦੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਵੱਲੋਂ ਪੰਜਾਬੀ ਜ਼ੁਬਾਨ ਨੂੰ ਸੂਬੇ ਦੀ ਦੂਜੀ ਭਾਸ਼ਾ ਵਜੋਂ ਮਾਨਤਾ ਦਿੱਤੇ ਤਿੰਨ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ , ਪਰ ਪਾਕਿਸਤਾਨ ਦੇ ਪੰਜਾਬੀ ਵਿਦਵਾਨ ਅਜੇ ਵੀ ਇਸ ਫੈਸਲੇ ਤੋਂ ਖੁਸ਼ ਨਹੀਂ ਹਨ । ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ `ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 65 ਫ਼ੀਸਦੀ ਹੈ । ਇਸ ਲਈ ਪੰਜਾਬੀ ਨੂੰ ਸੂਬੇ ਅੰਦਰ ਪਹਿਲੀ ਭਾਸ਼ਾ ਵਜੋਂ ਮਾਨਤਾ ਮਿਲਣੀ ਚਾਹੀਦੀ ਸੀ ;  ਉਹਨਾਂ ਦਾ ਇਹ ਵੀ ਆਖਣਾ ਹੈ ਕਿ ਦੂਜੀ ਭਾਸ਼ਾ ਦਾ ਵੀ ਐਲਾਨ ਹੀ ਹੋਇਆ ਸੀ ਪੰਜਾਬ ਦੇ ਸਕੂਲਾਂ ਅੰਦਰ ਪੰਜਾਬੀ ਪੜ੍ਹਾਈ ਦਾ ਕੋਈ ਬੰਦੋਬਸਤ ਅਜੇ ਤੱਕ ਨਹੀਂ ਕੀਤਾ ਗਿਆ ।
                  
ਦੱਸਣਯੋਗ ਹੈ ਕਿ ਪਾਕਿਸਤਾਨ `ਚ ਕੌਮੀ ਭਾਸ਼ਾ ਵਜੋਂ ਉਰਦੂ ਨੂੰ ਮਾਨਤਾ ਹੈ , ਜੋ ਉਥੇ ਦੇ ਕਿਸੇ ਇਲਾਕੇ ਦੀ ਬੋਲੀ (ਮਾਂ-ਬੋਲੀ ) ਨਹੀਂ ਹੈ । ਭਾਵੇਂ ਪਾਕਿਸਤਾਨ ਦੀਆਂ ਹੋਰਨਾਂ ਭਾਸ਼ਾਵਾਂ ਦੀ ਹਾਲਤ ਵੀ ਉਰਦੂ ਨਾਲੋਂ ਵਧੀਆ ਨਹੀਂ  , ਪਰ ਉਹਨਾਂ ਜ਼ੁਬਾਨਾਂ `ਚ ਕੰਮ  ਚੋਖਾ ਹੋ ਰਿਹਾ ਹੈ , ਖਾਸਕਰ ਸਿੰਧੀ ਤੇ ਪਸ਼ਤੋ ਵਿੱਚ ।

 

 

ਇਹ ਗੱਲ ਵੀ ਦਿਲਚਸਪ ਹੈ ਕਿ 90 ਵਿਆਂ ਦੇ ਸ਼ੁਰੂ ਵਿਚ ਗੁਲਾਮ ਹੈਦਰ ਵਾਈਂ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹੇ  , ਜੋ ਠੇਠ ਪੰਜਾਬੀ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਸਨ, ਉਨ੍ਹਾਂ ਹੀ ਦਿਨਾਂ `ਚ ਪਾਕਿਸਤਾਨ ਦੀ ਮਰਕਜ਼ੀ ਹਕੂਮਤ (ਕੇਂਦਰ ਸਰਕਾਰ ) ਨੇ ਉਹਨਾਂ ਨੂੰ ਕਿਹਾ  ਕਿ ਜੇ ਉਹ ਪੰਜਾਬੀ ਨੂੰ ਪਹਿਲੀ ਜਮਾਤ ਤੋਂ ਸਕੂਲਾਂ ਵਿਚ ਲਾਗੂ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ , ਪਰ ਉਸ ਠੇਠ ਪੰਜਾਬੀ ਮੁੱਖ ਮੰਤਰੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ । ਪਾਕਿਸਤਾਨੀ ਮੂਲ ਦੇ ਕੈਨੇਡਾ ਵਸਦੇ ਅੰਗਰੇਜ਼ੀ ਪੱਤਰਕਾਰ ਤਾਰਿਕ ਫਤਿਹ ਦਾ ਕਹਿਣਾ ਹੈ , “ ਧਾਰਮਿਕ ਕੱਟੜਤਾ ਪੰਜਾਬੀ ਦੇ ਰਾਹ `ਚ ਸਭ ਤੋਂ ਵੱਡਾ ਰੋੜਾ ਏ , ਪਾਕਿਸਤਾਨ ਵਿਚ ।“
           
ਪਾਕਿਸਤਾਨ ਦੇ ਨਾਮਵਰ ਕਹਾਣੀਕਾਰ ਤੇ ਰੋਜ਼ਾਨਾ `ਲੋਕਾਈ`  ਅਖ਼ਬਾਰ ਦੇ ਸੰਪਾਦਕ ਜਮੀਲ ਅਹਿਮਦ ਪਾਲ ਦਾ ਕਹਿਣਾ ਹੈ , “ਪਾਕਿਸਤਾਨੀ ਪੰਜਾਬ `ਚ ਹਰ ਸਾਲ 100 ਦੇ ਕਰੀਬ ਬੱਚੇ ਪੰਜਾਬੀ `ਚ ਪੀਐੱਚਡੀ  ਤੇ 1200 ਦੇ ਕਰੀਬ ਐੱਏ ਪੰਜਾਬੀ ਕਰਦੇ ਹਨ ਜੋ ਕਿ ਪੰਜਾਬ ਦੀ ਨੌਂ ਕਰੋੜ ਅਬਾਦੀ ਸਾਹਮਣੇ ਕੁਝ ਵੀ ਨਹੀਂ , ਸਰਕਾਰ ਦੇ ਐਲਾਨ ਦੇ ਬਾਵਜੂਦ ਅਜੇ ਵੀ ਪੰਜਾਬੀ ਦੀ ਪੜ੍ਹਾਈ ਪਹਿਲੀ ਜਮਾਤ  ਤੋਂ ਨਹੀਂ ਸਗੋਂ ਛੇਵੀਂ ਤੋਂ ਸ਼ੁਰੂ ਹੁੰਦੀ ਹੈ । ਉਹ ਵੀ ਨਾ ਦੇ ਬਰਾਬਰ , ਕਿਓਂਕਿ ਸਕੂਲਾਂ ਕਾਲਜਾਂ `ਚ ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ । ਸੋ ਇਸ ਕਰਕੇ  ਵਿਦਿਆਰਥੀਆਂ ਦੀ ਪੰਜਾਬੀ ਪੜ੍ਹਨ `ਚ ਰੁਚੀ ਖ਼ਤਮ ਹੋ ਜਾਂਦੀ ਹੈ ।“
         
ਪੰਦਰਾਂ ਰੋਜ਼ਾ `ਰਵੇਲ` ਦੇ ਸੰਪਾਦਕ ਤੇ  ਨੌਜਵਾਨ ਅਦੀਬ ਕਰਾਮਤ ਅਲੀ ਮੁਗਲ ਦੇ ਦੱਸਣ ਮੁਤਾਬਕ , “ਪੰਜਾਬ `ਚ ਪੰਜਾਬੀ ਨੂੰ ਦੂਜੇ ਨੰਬਰ ਦੀ ਮਾਨਤਾ ਮਿਲਣ ਨਾਲ  ਪੰਜਾਬੀ ਪਿਆਰਿਆਂ ਦੀ ਲੰਮੀ ਜੱਦੋ-ਜਹਿਦ ਨੂੰ ਥੋੜ੍ਹਾ ਜਿਹਾ ਬੂਰ ਪਿਆ ਹੈ, ਪਰ ਸਰਕਾਰ ਦੀ ਇਮਾਨਦਾਰੀ ਤਾਂ ਮੰਨਾਗੇ ਜੇ ਸਾਰੇ ਸਕੂਲਾਂ -ਕਾਲਜਾਂ `ਚ ਪੰਜਾਬੀ ਮੁੱਢ-ਕਦੀਮ ਤੋਂ ਲਾਗੂ  ਹੋਵੇ ਤੇ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀਆਂ ਵੱਡੀ ਗਿਣਤੀ `ਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ।“
         
ਜੇਕਰ ਪਾਕਿਸਤਾਨ `ਚ ਛਪਦੇ ਪੰਜਾਬੀ ਅਖ਼ਬਾਰਾਂ, ਰਸਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਵੀ ਹਾਲਤ ਬੜੀ ਨਿਰਾਸ਼ਾਜਨਕ ਹੀ ਮਿਲੇਗੀ । ਪੰਜਾਬੀ ਦੇ ਕਈ ਮਿਆਰੀ ਅਖ਼ਬਾਰ ਤੇ ਰਸਾਲੇ ਸਰਕਾਰੀ ਸਰਪ੍ਰਸਤੀ ਨਾ ਮਿਲਣ ਅਤੇ ਮਾੜੇ ਆਰਥਿਕ ਹਾਲਾਤਾਂ ਕਰਕੇ ਬੰਦ ਹੋ ਗਏ । ਜਿਨ੍ਹਾਂ `ਚੋਂ ਰੋਜ਼ਾਨਾ `ਸੱਜਣ`  ਅਖ਼ਬਾਰ ਇੱਕ ਸੀ , ਜਿਸ ਨੇ ਕਰੀਬ 7 ਸਾਲ ਪਾਕਿ ਪੰਜਾਬੀ ਜਗਤ `ਚ ਆਪਣੇ ਨਾਮ ਦੀਆਂ ਧੁੰਮਾਂ ਪਾਈ ਰੱਖੀਆਂ ।
        
 ਇਸ ਸਮੇਂ ਪੰਜਾਬੀ `ਚ ਦੋ ਅਖ਼ਬਾਰ ਰੋਜ਼ਾਨਾ ਦੀ ਗਿਣਤੀ `ਚ  ਛਪ ਰਹੇ ਹਨ ; ਰੋਜ਼ਾਨਾ `ਭੁਲੇਖਾ` ਜੋ ਮੁਦੱਸਰ ਇਕਬਾਲ ਬੱਟ ਦੀ ਸੰਪਾਦਨਾ ਹੇਠ ਛਪਦਾ ਹੈ, ਇਹਦੀ ਛਪਣ ਗਿਣਤੀ ਮਹਿਜ਼ 500 ਦੇ ਕਰੀਬ ਹੈ (ਸੰਪਾਦਕ ਦੇ ਦੱਸਣ ਮੁਤਾਬਕ ), ਦੂਜਾ `ਲੋਕਾਈ ` ਹੈ ਜੋ ਜਮੀਲ ਅਹਿਮਦ ਪਾਲ ਦੀ ਸੰਪਾਦਨਾ ਹੇਠ ਨਿਕਲਦਾ ਹੈ ।ਇਹਦੀ ਛਪਣ ਗਿਣਤੀ ਇੱਕ ਹਜ਼ਾਰ  ਦੇ ਕਰੀਬ ਹੈ । 8-9 ਸਾਲ ਪਹਿਲਾਂ ਪਾਕਿਸਤਾਨ ਦੇ ਨਾਮਵਰ ਮੀਡੀਆ ਗਰੁੱਪ `ਖ਼ਬਰੇਂ` ਨੇ ਪੰਜਾਬੀ ਵਿਚ `ਖ਼ਬਰਾਂ` ਅਖ਼ਬਾਰ ਕੱਢਿਆ, ਜਿਸਦੇ ਸੰਪਾਦਕ ਚੌਧਰੀ ਰਿਆਜ਼ ਸ਼ਾਹਿਦ ਸਨ , ਇਹ ਅਖ਼ਬਾਰ 2 ਸਾਲ ਬਾਅਦ ਬੰਦ ਹੋ ਗਿਆ ।
               
ਇਸ ਤੋਂ ਬਿਨਾਂ ਉਥੇ 14 -15 ਪਰਚੇ ਪੰਦਰਵਾੜਾ, ਮਾਸਿਕ , ਦੋ ਮਾਸਿਕ , ਤ੍ਰੈ – ਮਾਸਿਕ ਤੇ ਛਿਮਾਹੀ ਰੂਪ ਚ ਨਿਕਲਦੇ ਹਨ, ਜਿਨ੍ਹਾਂ `ਚ ਸਰਕਾਰੀ ਪਰਚਾ, ਤਿੰਞਣ(ਔਰਤਾਂ ਲਈ ) ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਵੱਲੋਂ ਕੱਢਿਆ ਜਾਂਦਾ ਆਲੋਚਨਾ ਦਾ ਪਰਚਾ `ਖੋਜ`, `ਪੰਚਮ` , `ਰਵੇਲ`, `ਸਵੇਰ ਇੰਟਰਨੈਸ਼ਨਲ`, `ਸਾਂਝ` `ਪਖੇਰੂ ( ਬਾਲਾਂ ਲਈ ) , `ਲਹਿਰਾਂ` ,`ਪੰਜਾਬੀ` `ਲਿਖਾਰੀ` ਤੇ    `ਸਰਘੀ` ਸ਼ਾਮਿਲ ਹਨ ।
          
ਪੰਚਮ ਦੇ ਸੰਪਾਦਕ ਤੇ    ਸੁਪ੍ਰਸਿੱਧ ਕਹਾਣੀਕਾਰ ਮਕਸੂਦ ਸਾਕਿਬ ਨੇ `ਸੂਹੀ ਸਵੇਰ` ਨਾਲ ਗੱਲ ਕਰਦਿਆਂ ਕਿਹਾ ਕਿ ਇਥੇ ਤੁਸੀਂ ਸਰਕੂਲੇਸ਼ਨ ਦੀ ਗੱਲ ਨਾ ਕਰੋ , ਬਲਕਿ  ਇੱਧਰ ਪਰਚੇ ਨਿਰੰਤਰ ਚਲਾਈ ਰੱਖਣਾ ਹੀ ਵੱਡੀ ਗੱਲ ਹੈ । ਕੁਝ ਇਸੇ ਤਰ੍ਹਾਂ ਦੇ ਵਿਚਾਰ ਪੰਜਾਬੀ ਅਦੀਬ ਅਫ਼ਜ਼ਲ ਸਾਹਿਰ ਨੇ ਵੀ ਪ੍ਰਗਟ ਕੀਤੇ ।
                
ਲਾਹੌਰ ਤੋਂ ਮਾਸਿਕ ਉਰਦੂ ਪਰਚੇ `ਨਯਾ ਜ਼ਮਾਨਾ` ਦੇ ਐਡੀਟਰ ਤੇ ਕਾਲਮ ਨਵੀਸ ਮੁਹੰਮਦ ਸ਼ੋਇਬ ਆਦਿਲ (  ਜੋ ਅੱਜ-ਕੱਲ੍ਹ ਜਲਾਵਤਨੀ ਹੰਢਾ ਰਹੇ ਨੇ ) ਦਾ ਮੰਨਣਾ ਹੈ , “ ਪੰਜਾਬੀ ਦੀ ਮਾੜੀ ਹਾਲਤ ਲਈ ਸਰਕਾਰਾਂ ਦੇ ਨਾਲ -ਨਾਲ ਪੰਜਾਬੀ ਵਿਦਵਾਨ ਵੀ ਦੋਸ਼ੀ ਹਨ , ਜੋ ਆਪਣੇ 6-7 ਸਕੂਲ ਬਣਾਈ ਬੈਠੇ ਹਨ ਤੇ ਆਪਸ `ਚ ਲੜਦੇ ਰਹਿੰਦੇ ਹਨ । ਅਜੇ ਤੱਕ ਉਹ ਪੰਜਾਬੀ ਦਾ ਇੱਕ ਕੈਦਾ ਤਾਂ ਬਣਾ ਨਹੀਂ ਸਕੇ । “
ਛੱਤੀਸਗੜ੍ਹ ਦੀ ਜੇਲ੍ਹਰ ਵਰਸ਼ਾ ਡੋਂਗਰੇ : ਆਦਿਵਾਸੀਆਂ ਦੇ ਤਸ਼ੱਦਦ ਅਤੇ ਜਿਨਸੀ ਸ਼ੋਸ਼ਣ ਨੂੰ ਸਾਹਮਣੇ ਲਿਆਉਣ ਲਈ ਜੋ ਹੋਈ ਮੁਅੱਤਲ
ਸਵੱਸ਼ ਭਾਰਤ ਮੁਹਿੰਮ ਤੋਂ ਟੁੱਟੀਆਂ ‘ਆਸਾਂ’ ਮਜ਼ਦੂਰਾਂ ਲਈ ‘ਮੌਤ’ ਦੀਆਂ ‘ਡਾਕਾਂ…
`ਜਨਚੇਤਨਾ ` ਅਦਾਰੇ `ਤੇ ਹਿੰਦੂ ਕੱਟੜਵਾਦੀਆਂ ਦੇ ਹਮਲੇ ਦੀ ਚੁਫੇਰਿਉਂ ਨਿਖੇਧੀ
ਜ਼ਿਲ੍ਹਾ ਹੁਸ਼ਿਆਰਪੁਰ ’ਚ ਆਂਗਣਵਾੜੀ ਸੈਂਟਰਾਂ ਦੇ ਬੱਚੇ ਸਰਕਾਰੀ ਸਹੂਲਤਾਂ ਤੋਂ ਸੱਖਣੇ
ਜਾਨਵਰਾਂ ਦੇ ਸ਼ਿਕਾਰ ਲਈ ਲਾਈਆਂ ਤਾਰਾਂ ਤੇ ਕੁੰਡੀਆਂ ਕਾਰਣ ਕੰਢੀ ਖੇਤਰ ਦੀ ਬਿਜਲੀ ਰਹਿੰਦੀ ਗੁੱਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸਵਰਨਜੀਤ ਸਿੰਘ ਦੀਆਂ ਦੋ ਰਚਨਾਵਾਂ

ckitadmin
ckitadmin
July 19, 2014
ਆਨ ਲਾਈਨ ਪੜਾਈ ਜਾਂ ਬੱਚਿਆਂ ‘ਤੇ ਅੱਤਿਆਚਾਰ –ਡਾ. ਨਿਸ਼ਾਨ ਸਿੰਘ ਰਾਠੌਰ
ਜੱਗ ਜਨਨੀ ਅਤੇ ਸਮਾਜ ਦੀ ਸੰਜੀਦਗੀ ? -ਗੋਬਿੰਦਰ ਸਿੰਘ ‘ਬਰੜ੍ਹਵਾਲ’
ਫੂਡ ਇੰਸਪੈਕਟਰਾਂ ਦੀ ਪ੍ਰੀਖਿਆ ਰੱਦ ਨਾ ਕਰਨ ਦੇ ਸੁਆਲ ’ਤੇ ਕਿਉਂ ਅੜੀ ਸਰਕਾਰ?-ਨਿਰੰਜਣ ਬੋਹਾ
ਗ਼ਜ਼ਲ -ਐੱਸ ਸੁਰਿੰਦਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?