By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਾਹਿਤ ਅਕਾਡਮੀ ਦਿੱਲੀ ਵੱਲੋਂ ਪੰਜਾਬੀ ਸਾਹਿਤ ਨਾਲ ਕੀਤੇ ਜਾਂਦੇ ਪੱਖ-ਪਾਤ ਦੀ ਮੂੰਹ ਬੋਲਦੀ ਤਸਵੀਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਸਾਹਿਤ ਅਕਾਡਮੀ ਦਿੱਲੀ ਵੱਲੋਂ ਪੰਜਾਬੀ ਸਾਹਿਤ ਨਾਲ ਕੀਤੇ ਜਾਂਦੇ ਪੱਖ-ਪਾਤ ਦੀ ਮੂੰਹ ਬੋਲਦੀ ਤਸਵੀਰ
ਖ਼ਬਰਸਾਰ

ਸਾਹਿਤ ਅਕਾਡਮੀ ਦਿੱਲੀ ਵੱਲੋਂ ਪੰਜਾਬੀ ਸਾਹਿਤ ਨਾਲ ਕੀਤੇ ਜਾਂਦੇ ਪੱਖ-ਪਾਤ ਦੀ ਮੂੰਹ ਬੋਲਦੀ ਤਸਵੀਰ

ckitadmin
Last updated: August 29, 2025 7:01 am
ckitadmin
Published: July 4, 2014
Share
SHARE
ਲਿਖਤ ਨੂੰ ਇੱਥੇ ਸੁਣੋ

-ਕਰਮਜੀਤ ਸਿੰਘ ਔਜਲਾ, ਮਿੱਤਰ ਸੈਨ ਮੀਤ


ਕਰੀਬ ਅੱਧੀ ਸਦੀ ਪਹਿਲਾਂ ਸਾਹਿਤ ਅਕਾਡਮੀ, ਦਿੱਲੀ ਦੀ ਸਥਾਪਨਾ ਸਾਹਿਤਿਕ ਸੰਵਾਦ ਰਚਾਉਣ, ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਸਾਹਿਤ ਦੇ ਵਿਕਾਸ ਅਤੇ ਲੋਕਾਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਕੀਤੀ ਗਈ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਹਿਤ ਅਕਾਡਮੀ ਵੱਲੋਂ ਖੇਤਰੀ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਅਨੁਵਾਦ ਕਰਵਾ ਕੇ ਭਾਰਤ ਦੀਆਂ ਬਾਕੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਸਾਹਿਤ ਅਕਾਡਮੀ ਦੇ ਇੱਕ ਦਾਅਵੇ ਅਨੁਸਾਰ ਹੁਣ ਤਕ ਸਾਹਿਤ ਅਕਾਡਮੀ ਕਰੀਬ 5000 ਪੁਸਤਕਾਂ 30 ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰ ਚੁੱਕੀ ਹੈ। ਹਰ 30 ਘੰਟਿਆਂ ਵਿੱਚ ਅਕਾਡਮੀ ਨੂੰ ਇੱਕ ਪੁਸਤਕ ਪ੍ਰਕਾਸ਼ਿਤ ਕਰਨ ਦਾ ਮਾਣ ਪ੍ਰਾਪਤ ਹੈ।

ਸਾਹਿਤ ਅਕਾਡਮੀ ਦਾ ਕੰਮ ਮਿਆਰੀ ਹੋਵੇ, ਇਸ ਲਈ ਸਲਾਹ ਮਸ਼ਵਰੇ ਲਈ ਅਕਾਡਮੀ ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਸਲਾਹਕਾਰ ਬੋਰਡ ਗਠਿਤ ਕੀਤੇ ਜਾਂਦੇ ਹਨ। ਇਹਨਾਂ ਸਲਾਹਕਾਰ ਬੋਰਡਾਂ ਦੇ, ਹੋਰਾਂ ਤੋਂ ਇਲਾਵਾ, ਦੋ ਮੁੱਖ ਕਾਰਜ ਆਪਣੀ ਭਾਸ਼ਾ ਦੇ ਉੱਤਮ ਸਾਹਿਤ ਦੀ ਚੋਣ ਕਰਕੇ ਉਸਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਪ੍ਰਕਾਸ਼ਿਤ ਕਰਾਉਣ, ਅਤੇ ਦੂਜੀਆਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਚੋਣ ਕਰਕੇ ਉਸਨੂੰ ਆਪਣੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਾਉਣ ਦੀ ਸਿਫਾਰਿਸ਼ ਕਰਨਾ ਹੈ।

ਸਾਹਿਤ ਅਕਾਡਮੀ ਵੱਲੋਂ ਹਰ ਸਾਲ ਭਾਰਤੀ ਭਾਸ਼ਾ ਦੀ ਹਰ ਮਾਨਤਾ ਪ੍ਰਾਪਤ ਭਾਸ਼ਾ ਦੀ ਇੱਕ ਉੱਤਮ ਸਾਹਿਤਿਕ ਕਿਰਤ ਨੂੰ ਪ੍ਰਤਿਸ਼ਠਿਤ ‘ਸਾਹਿਤ ਅਕਾਡਮੀ ਪੁਰਸਕਾਰ’ ਦਿੱਤਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿੱਚ ਪਹਿਲਾ ਪੁਰਸਕਾਰ ਸਾਲ 1955 ਵਿੱਚ ਭਾਈ ਵੀਰ ਸਿੰਘ ਦੇ ਕਾਵਿ-ਸੰਗ੍ਰਿਹ ‘ਮੇਰੇ ਸਾਈਆਂ ਜੀਓ’ ਨੂੰ ਪ੍ਰਾਪਤ ਹੋਇਆ। ਸਾਲ 2013 ਦਾ ਪੁਰਸਕਾਰ ਮਨਮੋਹਨ ਦੇ ਨਾਵਲ ‘ਨਿਰਵਾਨ’ ਨੂੰ ਪ੍ਰਾਪਤ ਹੋਇਆ ਹੈ। ਕੁਝ ਵਰ੍ਹੇ ਕਿਸੇ ਵੀ ਪੁਸਤਕ ਨੂੰ ਇਨਾਮ ਪ੍ਰਾਪਤ ਨਹੀਂ ਹੋਇਆ। ਹੁਣ ਤੱਕ ਕੁੱਲ ਮਿਲਾ ਕੇ 53 ਪੁਸਤਕਾਂ ਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਹਾਸਲ ਹੋ ਚੁੱਕਾ ਹੈ।

ਅਕਾਡਮੀ ਦੇ ਨਿਯਮਾਂ ਅਨੁਸਾਰ ਸਾਹਿਤ ਅਕਾਡਮੀ ਪੁਰਸਕਾਰ ਨਾਲ ਸਨਮਾਨਿਤ ਹਰ ਪੁਸਤਕ ਭਾਰਤ ਦੀ ਹਰ ਭਾਸ਼ਾ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਈ ਜਾਣੀ ਹੁੰਦੀ ਹੈ। ਪੁਰਸਕਾਰ ਵਿੱਚ ਮਿਲਦੀ ਰਕਮ ਨਾਲੋਂ ਇਹੋ ਉੱਤਮ ਪੁਰਸਕਾਰ ਹੁੰਦਾ ਹੈ।

ਅਕਾਡਮੀ ਦੇ ਇੱਕ ਹੋਰ ਨਿਯਮ ਅਨੁਸਾਰ ਜੇ ਕਿਸੇ ਖੇਤਰੀ ਭਾਸ਼ਾ ਦੀ ਕਿਸੇ ਪੁਸਤਕ ਨੂੰ ਦੂਸਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਾਇਆ ਜਾਣਾ ਹੋਵੇ ਤਾਂ ਪਹਿਲਾਂ ਉਸ ਭਾਸ਼ਾ ਦਾ ਸਲਾਹਕਾਰ ਬੋਰਡ ਪੁਸਤਕ ਨੂੰ ਅਨੁਵਾਦ ਕਰਾਉਣ ਦੀ ਸਿਫਾਰਿਸ਼ ਕਰਦਾ ਹੈ ਅਤੇ ਫੇਰ ਅਨੁਵਾਦ ਹੋਣ ਵਾਲੀ ਭਾਸ਼ਾ ਦਾ ਸਲਾਹਕਾਰ ਬੋਰਡ ਅਨੁਵਾਦ ਦੀ ਾਭ}{ੋਹ ਦਿੰਦਾ ਹੈ। ਦੋਹਾਂ ਪ੍ਰਕਿਰਿਆਵਾਂ ਵਿੱਚੋਂ ਲੰਘਣ ਬਾਅਦ ਹੀ ਪੁਸਤਕ ਦਾ ਅਨੁਵਾਦ ਸੰਭਵ ਹੁੰਦਾ ਹੈ।

ਪੰਜਾਬੀ ਭਾਸ਼ਾ ਦਾ ਇਹ ਦੁਖਾਂਤ ਹੈ ਕਿ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਬਣੇ ਹਨ, ਉਹਨਾਂ ਦੇ ਮੈਂਬਰਾਂ ਵੱਲੋਂ ਸਦਾ ਪੰਜਾਬੀ ਸਾਹਿਤ ਦੀ ਥਾਂ ਆਪਣੇ ਨਿੱਜੀ ਸਵਾਰਥਾਂ ਨੂੰ ਪਹਿਲ ਦਿੱਤੀ ਗਈ ਹੈ।

ਖੋਜ ਦੀਆਂ ਸੀਮਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ, ਇਸ ਲੇਖ ਵਿੱਚ ਪੰਜਾਬੀ ਦੀਆਂ ਕੇਵਲ ਉਹਨਾਂ ਪੁਸਤਕਾਂ ਦੇ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦਾ ਲੇਖਾ-ਜੋਖਾ ਕੀਤਾ ਗਿਆ ਹੈ, ਜਿਹਨਾਂ ਨੂੰ ‘ਸਾਹਿਤ ਅਕਾਡਮੀ ਪੁਰਸਕਾਰ’ ਦਾ ਸਨਮਾਨ ਪ੍ਰਾਪਤ ਹੋ ਚੁੱਕਾ ਹੈ।

ਸਾਹਿਤ ਅਕਾਡਮੀ ਵੱਲੋਂ ਆਪਣੀਆਂ ਕੁੱਲ ਪ੍ਰਕਾਸ਼ਨਾਵਾਂ ਦੀ ਇੱਕ ਸੂਚੀ ਅੰਗਰੇਜ਼ੀ ਵਿੱਚ ਜਿਸ ਦਾ ਨਾਂ ‘ਸਾਹਿਤਿਯ ਅਕਾਡਮੀ ਪਬਲੀਕੇਸ਼ਨਜ਼’ ਅਤੇ ਇੱਕ ਸੂਚੀ ਪੰਜਾਬੀ ਪੁਸਤਕਾਂ ਦੀ, ਜਿਸ ਦਾ ਨਾਂ ‘ਪੁਸਤਕ ਸੂਚੀ’ ਛਾਪੀ ਗਈ ਹੈ। ਇਹਨਾਂ ਸੂਚੀਆਂ ਅਤੇ ਅਕਾਡਮੀ ਵੱਲੋਂ ਸੂਚਨਾ ਅਧਿਕਾਰ ਕਾਨੂੰਨ 2005 ਤਹਿਤ ਉਪਲੱਬਧ ਕਰਵਾਈ ਗਈ ਸੂਚਨਾ ਦੇ ਵਿਸ਼ਲੇਸ਼ਣ ਤੋਂ ਹੇਠ ਲਿਖੇ ਸਿੱਟੇ ਨਿਕਲੇ ਹਨ।

  1. ਹੁਣ ਤਕ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਪੁਸਤਕਾਂ ਬਾਰੇ ਜਾਣਕਾਰੀ

ਇਨਾਮ ਪ੍ਰਾਪਤ 53 ਲੇਖਕਾਂ ਦੀਆਂ ਪੁਸਤਕਾਂ ਵਿੱਚੋਂ ਹੁਣ ਤੱਕ ਕੇਵਲ 22 ਲੇਖਕਾਂ ਦੀਆਂ ਪੁਸਤਕਾਂ ਨੂੰ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਵੇਰਵਾ ਹੇਠ ਲਿਖੇ ਅਨੁਸਾਰ ਹੈ :-

ਲੜੀ ਨੰ:ਲੇਖਕ ਦਾ ਨਾਂਪੁਸਤਕ ਦਾ ਨਾਂਇਨਾਮ ਵਰ੍ਹਾਭਾਸ਼ਾਵਾਂ ਅਤੇ ਅਨੁਵਾਦ ਵਰ੍ਹਾ
1.ਕਰਤਾਰ ਸਿੰਘ ਦੁੱਗਲਇੱਕ ਛਿੱਟ ਚਾਨਣ ਦੀ1965ਉਰਦੂ (1992), ਨੇਪਾਲੀ (2001), ਅਸਮੀ (2004), ਤੇਲਗੂ (2006), ਤਾਮਿਲ (?), ਬੰਗਾਲੀ (2007), ਅੰਗਰੇਜ਼ੀ (2009), ਕੋਨਕਣੀ (2011), ਉੜੀਆ (2011)

ਕੁੱਲ ਭਾਸ਼ਾਵਾਂ-9

2.ਨਰਿੰਦਰ ਪਾਲ ਸਿੰਘਬਾ-ਮੁਲਾਹਜਾ ਹੋਸ਼ਿਆਰ1976ਤੇਲਗੂ (1990), ਕੰਨੜ (1994), ਤਾਮਿਲ (1995), ਮਲਿਆਲਮ (2001)

ਕੁੱਲ ਭਾਸ਼ਾਵਾਂ-4

3.ਅਜੀਤ ਕੌਰਖ਼ਾਨਾਬਦੋਸ਼1985ਬੰਗਾਲੀ (2009), ਮਰਾਠੀ (2011), ਉੜੀਆ (2011)

ਕੁੱਲ ਭਾਸ਼ਾਵਾਂ-3

4.ਮੋਹਨ ਭੰਡਾਰੀਮੂਨ ਦੀ ਅੱਖ1998ਰਾਜਸਥਾਨੀ (2002), ਅੰਗਰੇਜ਼ੀ (2003), ਬੰਗਾਲੀ (2008)

ਕੁੱਲ ਭਾਸ਼ਾਵਾਂ-3

5.ਨਰਿੰਜਨ ਤਸਨੀਮਗੁਆਚੇ ਅਰਥ1999ਅੰਗਰੇਜ਼ੀ (2006), ਉਰਦੂ (2009), ਤਾਮਿਲ (2010)

ਕੁੱਲ ਭਾਸ਼ਾਵਾਂ-3

6.ਸ਼ਿਵ ਕੁਮਾਰ ਬਟਾਲਵੀਲੂਣਾ1967ਅੰਗਰੇਜ਼ੀ (2003), ਮਲਿਆਲਮ (2004)

ਕੁੱਲ ਭਾਸ਼ਾਵਾਂ-2

7.ਮਨਜੀਤ ਟਿਵਾਣਾਉਨੀਂਦਾ ਵਰਤਮਾਨ1990ਹਿੰਦੀ (1994), ਅੰਗਰੇਜ਼ੀ (2003)

ਕੁੱਲ ਭਾਸ਼ਾਵਾਂ-2

8.ਮਹਿੰਦਰ ਸਿੰਘ ਸਰਨਾਨਵੇਂ ਯੁੱਗ ਦਾ ਵਾਰਸ1994ਅੰਗਰੇਜ਼ੀ(2009),ਡੋਗਰੀ (2010)

ਕੁੱਲ ਭਾਸ਼ਾਵਾਂ-2

9.ਭਾਈ ਵੀਰ ਸਿੰਘਮੇਰੇ ਸਾਈਆਂ ਜੀਓ1955ਕੰਨੜ (2000)

ਭਾਸ਼ਾ-1

10.ਅੰਮ੍ਰਿਤਾ ਪ੍ਰੀਤਮਸੁਨੇਹੜੇ1956ਉਰਦੂ (2003)

ਭਾਸ਼ਾ-1

11.ਪ੍ਰਭਜੋਤ ਕੌਰਪੱਬੀ1964ਸਿੰਧੀ (1995)

ਭਾਸ਼ਾ-1

12.ਕੁਲਵੰਤ ਸਿੰਘ ਵਿਰਕਨਵੇਂ ਲੋਕ1968ਅੰਗਰੇਜ਼ੀ (2011)

ਭਾਸ਼ਾ-1

13.ਹਰਿਭਜਨ ਸਿੰਘਨਾ ਧੁੱਪੇ ਨਾ ਛਾਵੇਂ1969ਰਾਜਸਥਾਨੀ (1997)

ਭਾਸ਼ਾ-1

14.ਗੁਰਦਿਆਲ ਸਿੰਘਅੱਧ ਚਾਨਣੀ ਰਾਤ1975ਡੋਗਰੀ (2009)

ਭਾਸ਼ਾ-1

15.ਗੁਲਜ਼ਾਰ ਸਿੰਘ ਸੰਧੂਅਮਰਕਥਾ1982ਉਰਦੂ (2001)

ਭਾਸ਼ਾ-1

16.ਰਾਮ ਸਰੂਪ ਅਣਖੀਕੋਠੇ ਖੜਕ ਸਿੰਘ1987ਅੰਗਰੇਜ਼ੀ (2006)

ਭਾਸ਼ਾ-1

17.ਪ੍ਰੇਮ ਪ੍ਰਕਾਸ਼ਕੁਝ ਅਣਕਿਹਾ ਵੀ1992ਉਰਦੂ (1998)

ਭਾਸ਼ਾ-1

18.ਸੁਰਜੀਤ ਪਾਤਰਹਨੇਰੇ ਵਿੱਚ ਸੁਲਗਦੀ ਵਰਣਮਾਲਾ1993ਉਰਦੂ (2001)

ਭਾਸ਼ਾ-1

19.ਵਰਿਆਮ ਸਿੰਘ ਸੰਧੂਚੌਥੀ ਕੂਟ2000ਹਿੰਦੀ (2011)

ਭਾਸ਼ਾ-1

20.ਦੇਵਸ਼ਬਦਾਂਤ2001ਅੰਗਰੇਜ਼ੀ (2007)

ਭਾਸ਼ਾ-1

21.ਆਤਮਜੀਤਤੱਤੀ ਤਵੀ ਦਾ ਸੱਚ2009ਹਿੰਦੀ (2011)

ਭਾਸ਼ਾ-1

22.ਵਨੀਤਾਕਾਲ ਪਹਿਰ ਘੜੀਆਂ2011ਕੋਨਕਣੀ (2011)

ਭਾਸ਼ਾ-1

ਨੋਟ:- ਕਰਤਾਰ ਸਿੰਘ ਦੁੱਗਲ ਵੱਲੋਂ ਉਰਦੂ ਵਿੱਚ, ਮਨਜੀਤ ਟਿਵਾਣਾ ਵੱਲੋਂ ਹਿੰਦੀ ਵਿੱਚ, ਨਰਿੰਜਨ ਤਸਨੀਮ ਵੱਲੋਂ ਅੰਗਰੇਜ਼ੀ ਵਿੱਚ ਅਤੇ ਪ੍ਰੇਮ ਪ੍ਰਕਾਸ਼ ਵੱਲੋਂ ਉਰਦੂ ਵਿੱਚ ਆਪਣੀਆਂ ਪੁਸਤਕਾਂ ਖ਼ੁਦ ਅਨੁਵਾਦ ਕੀਤੀਆਂ ਗਈਆਂ।

  1. ਉਕਤ ਸੂਚਨਾ ਦਾ ਸੰਖੇਪ
ਕੁੱਲ ਇਨਾਮ ਪ੍ਰਾਪਤ ਪੁਸਤਕਾਂਇਹਨਾਂ ਵਿੱਚੋਂ ਅਨੁਵਾਦ ਹੋਈਆਂ ਪੁਸਤਕਾਂਅਨੁਵਾਦਿਤ ਭਾਸ਼ਾਵਾਂ ਦੀ ਗਿਣਤੀਵੱਖ-ਵੱਖ ਭਾਸ਼ਾਵਾਂ ਵਿੱਚ ਛਪੇ ਅਡੀਸ਼ਨਾਂ ਦੀ ਗਿਣਤੀਭਾਸ਼ਾਵਾਂ ਦੀ ਗਿਣਤੀ ਜਿਹਨਾਂ ਵਿੱਚ ਕੇਵਲ ਇੱਕ ਪੁਸਤਕ ਛਪੀਭਾਸ਼ਾਵਾਂ ਦੀ ਗਿਣਤੀ ਜਿਹਨਾਂ ਵਿੱਚ ਇੱਕ ਵੀ ਪੁਸਤਕ ਅਨੁਵਾਦ ਨਹੀਂ ਹੋਈਪੁਸਤਕਾਂ ਦੀ ਗਿਣਤੀ ਜਿਹੜੀਆਂ ਹਾਲੇ ਤੱਕ ਇੱਕ ਵੀ ਭਾਸ਼ਾ ਵਿੱਚ ਅਨੁਵਾਦ ਨਹੀਂ ਹੋਈ
5322164114831
  1. ਸੰਪਰਕ ਭਾਸ਼ਾਵਾਂ ਵਜੋਂ ਜਾਣੀਆਂ ਜਾਂਦੀਆਂ ਭਾਸ਼ਾਵਾਂ ਅੰਗਰੇਜ਼ੀ,ਹਿੰਦੀ ਅਤੇ ਉਰਦੂ ਵਿੱਚ ਅਨੁਵਾਦਿਤ ਹੋਈਆਂ ਪੁਸਤਕਾਂ ਦੀ ਗਿਣਤੀ

ਅੰਗਰੇਜ਼ੀ ਅਤੇ ਹਿੰਦੀ ਨੂੰ ਸੰਪਰਕ ਭਾਸ਼ਾ ਮੰਨਿਆ ਜਾਂਦਾ ਹੈ। ਪਹਿਲਾਂ ਪੁਸਤਕ ਇਹਨਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਾਈ ਜਾਂਦੀ ਹੈ। ਫਿਰ ਉਹਨਾਂ ਅਨੁਵਾਦਾਂ ਦੇ ਅਧਾਰ `ਤੇ ਪੁਸਤਕ ਬਾਕੀ ਭਾਸ਼ਾਵਾਂ ਵਿੱਚ ਅਨੁਵਾਦ ਹੁੰਦੀ ਹੈ। ਉਰਦੂ ਨੂੰ ਵੀ ਕਦੇ-ਕਦੇ ਸੰਪਰਕ ਭਾਸ਼ਾ ਦੇ ਤੌਰ `ਤੇ ਵਰਤ ਲਿਆ ਜਾਂਦਾ ਹੈ। ਇਹਨਾਂ ਸੰਪਰਕ ਭਾਸ਼ਾਵਾਂ ਵਿੱਚ ਪੰਜਾਬੀ ਦੀਆਂ ਅਨੁਵਾਦਿਤ ਪੁਸਤਕਾਂ ਦਾ ਵੇਰਵਾ ਹੇਠ ਲਿਖੇ ਅਨੁਸਰ ਹੈ:

ਅੰਗਰੇਜ਼ੀਹਿੰਦੀਉਰਦੂ
1036
  1. ਛਪਾਈ ਅਧੀਨ ਪੁਸਤਕਾਂ
ਲੜੀ ਨੰ:ਪੁਸਤਕਲੇਖਕਪੁਰਸਕਾਰ ਵਰ੍ਹਾਭਾਸ਼ਾ
1.ਮੇਰੇ ਸਾਈਆਂ ਜੀਓਭਾਈ ਵੀਰ ਸਿੰਘ1955ਰਾਜਸਥਾਨੀ
2.ਖ਼ਾਨਾ ਬਦੋਸ਼ਅਜੀਤ ਕੌਰ1985ਮਣੀਪੁਰੀ
3.ਕਮੰਡਲਜਸਵੰਤ ਦੀਦ2007ਅੰਗਰੇਜ਼ੀ ਅਤੇ ਰਾਜਸਥਾਨੀ
4.ਕਾਲ ਪਹਿਰ ਘੜੀਆਂਵਨੀਤਾ2011ਹਿੰਦੀ
  1. ਨਵੇਂ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਵੱਲੋਂ ਅਨੁਵਾਦ ਲਈ ਚੁਣੀਆਂ ਪੁਸਤਕਾਂ ਦੀ ਸੂਚੀ

ਸਾਲ 2013 ਵਿੱਚ ਨਵੇਂ ਬਣੇ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਵੱਲੋਂ, ਆਪਣੀ ਜੂਨ 2013 ਵਿੱਚ ਹੋਈ ਮੀਟਿੰਗ ਵਿੱਚ ਹੇਠ ਲਿਖੀਆਂ ਪੁਸਤਕਾਂ ਨੂੰ ਅਨੁਵਾਦ ਕਰਾਉਣ ਦਾ ਫੈਸਲਾ ਕੀਤਾ ਗਿਆ :-

ਲੜੀ ਨੰ:ਪੁਸਤਕਲੇਖਕਪੁਰਸਕਾਰ ਵਰ੍ਹਾਭਾਸ਼ਾ
1.ਮਹਾਂ ਕੰਬਣੀਦਰਸ਼ਨ ਬੁੱਟਰ2012ਹਿੰਦੀ
2.ਢਾਵਾਂ ਦਿੱਲੀ ਦੇ ਕਿੰਗਰੇਬਲਦੇਵ ਸਿੰਘ2011ਹਿੰਦੀ ਅਤੇ ਡੋਗਰੀ
3.ਸੁਧਾਰ ਘਰਮਿੱਤਰ ਸੈਨ ਮੀਤ2008ਹਿੰਦੀ ਅਤੇ ਅੰਗਰੇਜ਼ੀ
4.ਅਮਰ ਕਥਾਗੁਲਜ਼ਾਰ ਸਿੰਘ ਸੰਧੂ1982ਅੰਗਰੇਜ਼ੀ
  1. ਪੰਜਾਬੀ ਵਿੱਚ ਪ੍ਰਕਾਸ਼ਿਤ ਹੋਈਆਂ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ

ਹੁਣ ਤੱਕ ਹੋਰ ਭਾਸ਼ਾਵਾਂ ਦੀਆਂ ਕੁੱਲ 45 ਪੁਸਤਕਾਂ ਪੰਜਾਬੀ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਲੜੀ ਨੰ:ਵੰਨਗੀਕੁੱਲਹਿੰਦੀਅੰਗਰੇਜ਼ੀ
1.ਨਾਵਲ2976
2.ਨਾਟਕ100
3.ਕਵਿਤਾ850
4.ਕਹਾਣੀ711

ਨੋਟ :- ਇਨ੍ਹਾਂ ਪੁਸਤਕਾਂ ਦੀ ਗਿਣਤੀ ਪੰਜਾਬੀ ਦੀਆਂ ਪੁਸਤਕਾਂ (22) ਨਾਲੋਂ ਦੋ ਗੁਣਾ ਹੈ।

  1. ਟਿੱਪਣੀਆਂ:

ੳ) ਪੰਜਾਬੀ ਦੀ ਪਹਿਲੀ ਪੁਸਤਕ ਨੂੰ ਸਾਲ 1955 ਵਿੱਚ ਪੁਰਸਕਾਰ ਪ੍ਰਾਪਤ ਹੋਇਆ। ਇਸਦਾ ਪਹਿਲਾ ਅਨੁਵਾਦ ਸਾਲ 2000, ਪੁਰਸਕਾਰ ਦੇ 45 ਸਾਲ ਬਾਅਦ ਪ੍ਰਕਾਸ਼ਿਤ ਹੋਇਆ। ਦੂਜਾ ਅਨੁਵਾਦ ਸ਼ਾਇਦ ਸਾਲ 2014/2015 ਯਾਨੀ 61/62 ਸਾਲ ਬਾਅਦ ਹੋਵੇ।

ਅ) ਪੰਜਾਬੀ ਦੀ ਪਹਿਲੀ ਅਨੁਵਾਦ ਹੋਈ ਪੁਸਤਕ (ਕਰਨਲ ਨਰਿੰਦਰ ਪਾਲ ਸਿੰਘ ਦਾ ਨਾਵਲ) ਸਾਲ 1990 ਵਿੱਚ ਪ੍ਰਕਾਸ਼ਿਤ ਹੋਈ। ਪਹਿਲੀ ਪੁਸਤਕ (1955) ਦੇ ਪੁਰਸਕਾਰਿਤ ਹੋਣ ਦੇ 35 ਸਾਲ ਬਾਅਦ।

  1. ਪੱਖ-ਪਾਤ ਦੀ ਮੂੰਹ ਬੋਲਦੀ ਤਸਵੀਰ

ਸਾਹਿਤ ਅਕਾਡਮੀ ਵੱਲੋਂ ਪੁਸਤਕਾਂ ਦੀ ਚੋਣ ਸਮੇਂ ਕਿਸ ਤਰ੍ਹਾਂ ਦੇਖ-ਦੇਖ ਟਿੱਕੇ ਕੱਢੇ ਗਏ, ਇਸਦਾ ਅੰਦਾਜ਼ਾ ਹੇਠ ਲਿਖੇ ਤੱਥਾਂ ਤੋਂ ਭਲੀ ਪ੍ਰਕਾਰ ਲਗ ਜਾਂਦਾ ਹੈ।

ਪਹਿਲਾ ਪੱਖ

ੳ) ਸਾਹਿਤ ਅਕਾਡਮੀ ਵੱਲੋਂ ਭਾਈ ਵੀਰ ਸਿੰਘ, ਗੁਰਮੁਖ ਸਿੰਘ ਮੁਸਾਫ਼ਿੳਮਪ;ਰ, ਕੁਲਵੰਤ ਸਿੰਘ ਵਿਰਕ ਅਤੇ ਪ੍ਰੀਤਮ ਸਿੰਘ ਸਫ਼ੳਮਪ;ੀਰ ਨੂੰ ‘ਭਾਰਤੀ ਸਾਹਿਤ ਦੇ ਨਿਰਮਾਤਾ’ ਮੰਨ ਕੇ ਇਹਨਾਂ ਦੇ ਯੋਗਦਾਨ ਬਾਰੇ ਪੁਸਤਕਾਂ ਛਾਪੀਆਂ ਗਈਆਂ ਹਨ। ਅਫ਼ੳਮਪ;ਸੋਸ ਦੀ ਗੱਲ ਹੈ ਕਿ ‘ਭਾਰਤੀ ਸਾਹਿਤ ਦੇ ਇਹਨਾਂ ਨਿਰਮਾਤਾਵਾਂ’ ਵਿੱਚੋਂ ਕੇਵਲ 2 ਸਾਹਿਤਕਾਰਾਂ, ਭਾਈ ਵੀਰ ਸਿੰਘ ਅਤੇ ਕੁਲਵੰਤ ਸਿੰਘ ਵਿਰਕ ਦੀ ਕੇਵਲ ਇੱਕ ਇੱਕ ਪੁਸਤਕ ਦੂਜੀ ਕੇਵਲ ਇੱਕ ਇੱਕ ਭਾਸ਼ਾ ਵਿੱਚ ਅਨੁਵਾਦ ਕੀਤੀ ਗਈ ਹੈ।

ਗੁਰਮੁਖ ਸਿੰਘ ਮੁਸਾਫ਼ਿੳਮਪ;ਰ ਅਤੇ ਪ੍ਰੀਤਮ ਸਿੰਘ ਸਫ਼ੳਮਪ;ੀਰ ਨੂੰ ਇਹ ਸਨਮਾਨ ਪ੍ਰਾਪਤ ਨਹੀਂ ਹੈ।

ਅ) ਪੰਜਾਬੀ ਦੇ ਹੇਠ ਲਿਖੇ ਕਲਾਸੀਕਲ ਸਾਹਿਤਕਾਰਾਂ ਦੀ ਪੁਸਤਕ ਨੂੰ ਇੱਕ ਵੀ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਗਿਆ :

ਪ੍ਰੋ:ਮੋਹਨ ਸਿੰਘ (1959), ਨਾਨਕ ਸਿੰਘ (1961), ਬਲਵੰਤ ਗਾਰਗੀ (1962), ਸੰਤ ਸਿੰਘ ਸੇਖੋਂ (1972), ਹਰਚਰਨ ਸਿੰਘ (1973), ਸੋਹਣ ਸਿੰਘ ਸੀਤਲ (1974), ਕਪੂਰ ਸਿੰਘ ਘੁੰਮਣ (1984), ਸੁਜਾਨ ਸਿੰਘ (1986), ਜਗਤਾਰ (1995), ਸੰਤੋਖ ਸਿੰਘ ਧੀਰ (1996), ਜਸਵੰਤ ਸਿੰਘ ਕਮਲ (1997) ਅਤੇ ਅਜਮੇਰ ਸਿੰਘ ਔਲਖ (2006)

ੲ)  ਪੰਜਾਬੀ ਦੇ ਕੇਵਲ ਦੋ ਲੇਖਕਾਂ (ਅੰਮ੍ਰਿਤਾ ਪ੍ਰੀਤਮ ਅਤੇ ਗੁਰਦਿਆਲ ਸਿੰਘ) ਨੂੰ ਗਿਆਨਪੀਠ ਪੁਰਸਕਾਰ ਅਤੇ ਦੋ ਲੇਖਕਾਂ (ਦਲੀਪ ਕੌਰ ਟਿਵਾਣਾ ਅਤੇ ਸੁਰਜੀਤ ਪਾਤਰ) ਨੂੰ ਸਰਸਵਤੀ ਅਵਾਰਡ ਪ੍ਰਾਪਤ ਹੋਏ ਹਨ। ਦਲੀਪ ਕੌਰ ਟਿਵਾਣਾ ਦੀ ਇਨਾਮ ਪ੍ਰਾਪਤ ਪੁਸਤਕ ਨੂੰ ਹਾਲੇ ਤੱਕ ਇੱਕ ਵੀ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਗਿਆ। ਬਾਕੀ ਤਿੰਨਾਂ ਲੇਖਕਾਂ ਦੀ ਇਨਾਮ ਪ੍ਰਾਪਤ ਪੁਸਤਕ ਨੂੰ ਕੇਵਲ ਇੱਕ ਇੱਕ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ

ਦੂਜੇ ਪਾਸੇ ਕਰਤਾਰ ਸਿੰਘ ਦੁੱਗਲ ਦੀ ਪੁਸਤਕ ਨੂੰ 9 ਭਾਸ਼ਾਵਾਂ ਵਿੱਚ ਅਨੁਵਾਦ ਹੋਣ ਦਾ ਮਾਣ ਪ੍ਰਾਪਤ ਹੈ।

ਸ)  ਦੇਵਨਾਗਰੀ, ਗੁਜਰਾਤੀ, ਕਸ਼ਮੀਰੀ, ਮੈਥਿਲੀ, ਮਣੀਪੁਰੀ, ਸੰਸਕ੍ਰਿਤ ਭਾਸ਼ਾ ਵਿੱਚ ਹਾਲੇ ਤੱਕ ਇੱਕ ਵੀ ਪੁਸਤਕ ਅਨੁਵਾਦ ਹੋ ਕੇ ਨਹੀਂ ਛਪੀ।

ਹ)  ਅਸਮੀ, ਨੇਪਾਲੀ, ਮਰਾਠੀ ਅਤੇ ਸਿੰਧੀ ਭਾਸ਼ਾ ਵਿੱਚ ਕੇਵਲ ਇੱਕ ਇੱਕ ਪੁਸਤਕ ਪ੍ਰਕਾਸ਼ਿਤ ਹੋਈ ਹੈ। 49 ਪੁਸਤਕਾਂ ਪ੍ਰਕਾਸ਼ਿਤ ਹੋਣੀਆਂ ਬਾਕੀ ਹਨ।

ਦੂਜਾ ਪੱਖ

ੳ) ਸਾਲ 2009 ਵਿੱਚ ਇਨਾਮ ਪ੍ਰਾਪਤ ਕਰਨ ਵਾਲੀ ਆਤਮਜੀਤ ਅਤੇ 2010 ਵਿੱਚ ਇਨਾਮ ਪ੍ਰਾਪਤ ਕਰਨ ਵਾਲੀ ਵਨੀਤਾ ਦੀ ਪੁਸਤਕ ਇੱਕ ਇੱਕ ਭਾਸ਼ਾ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਵੀ ਹੋ ਚੁੱਕੀ ਹੈ।

ਅ) ਜਸਵੰਤ ਦੀਦ ਦੀ ਸਾਲ 2007 ਦੀ ਪੁਰਸਕਾਰ ਪ੍ਰਾਪਤ ਪੁਸਤਕ ਅੰਗਰੇਜ਼ੀ ਅਤੇ ਰਾਜਸਥਾਨੀ ਭਾਸ਼ਾ ਅਤੇ ਵਨੀਤਾ ਦੀ ਹਿੰਦੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਣ ਜਾ ਰਹੀ ਹੈ।

ੲ)  ਬਲਦੇਵ ਸਿੰਘ (ਸੜਕਨਾਮਾ) ਸਾਲ 2013 ਵਿੱਚ ਨਵੇਂ ਬਣੇ ‘ਪੰਜਾਬੀ ਭਾਸ਼ਾ ਸਲਾਹਕਾਰ ਬੋਰਡ’ ਦਾ ਮੈਂਬਰ ਹੈ। ਉਸਦੇ ਨਾਵਲ ‘ਢਾਵਾਂ ਦਿੱਲੀ ਦੇ ਕਿੰਗਰੇ’ ਨੂੰ ਸਾਲ 2011 ਵਿੱਚ ਪੁਰਸਕਾਰ ਮਿਲਿਆ ਸੀ। ਬੋਰਡ ਦੀ ਪਹਿਲੀ ਮੀਟਿੰਗ ਵਿੱਚ ਹੀ ਉਸ ਵੱਲੋਂ ਆਪਣੇ ਨਾਵਲ ਨੂੰ ਦੋ ਭਾਸ਼ਾਵਾਂ, ਹਿੰਦੀ ਅਤੇ ਡੋਗਰੀ ਵਿੱਚ ਅਨੁਵਾਦ ਕਰਵਾਉਣ ਦੀ ਸਿਫਾਰਿਸ਼ ਕਰਵਾ ਲਈ ਗਈ ਹੈ।

  1. ਥੋੜ੍ਹਾ ਜਿਹਾ ਤੁਲਨਾਤਮਿਕ ਅਧਿਐਨ

ਆਪਣੇ ਉੱਤਮ ਸਾਹਿਤ ਨੂੰ ਭਾਰਤ ਪੱਧਰ ਉੱਪਰ ਪ੍ਰਚਾਰਨ ਵਿੱਚ ਪੰਜਾਬੀ ਭਾਸ਼ਾ ਕਿੰਨੀ ਪਛੜੀ ਹੋਈ ਹੈ, ਇਸਦਾ ਅੰਦਾਜ਼ਾ ਇਸਦੇ ਬਰਾਬਰ ਦੀਆਂ ਦੋ ਭਾਸ਼ਾਵਾਂ, ਬੰਗਾਲੀ ਅਤੇ ਹਿੰਦੀ ਦੀ ਸਥਿਤੀ ਨਾਲ ਤੁਲਨਾ ਕਰਕੇ ਲਗਾਇਆ ਜਾ ਸਕਦਾ ਹੈ। ਬੰਗਾਲੀ ਭਾਸ਼ਾ ਵੱਲੋਂ ਪੰਜਾਬੀ ਨਾਲੋਂ ਕਰੀਬ ਤਿੰਨ ਗੁਣਾ ਅਤੇ ਹਿੰਦੀ ਭਾਸ਼ਾ ਵੱਲੋਂ ਕਰੀਬ ਦੋ ਗੁਣਾ ਟਾਈਟਲ ਦੂਜੀਆਂ ਭਾਸ਼ਾਵਾਂ ਵਿੱਚ ਛਪਵਾ ਲਏ ਗਏ ਹਨ। ਵੇਰਵਾ ਹੇਠ ਲਿਖੇ ਅਨੁਸਾਰ ਹੈ:

ਭਾਸ਼ਾਬੰਗਾਲੀ ਦੀਆਂ ਪੁਸਤਕਾਂਹਿੰਦੀ ਦੀਆਂ ਪੁਸਤਕਾਂਪੰਜਾਬੀ ਦੀਆਂ ਪੁਸਤਕਾਂ
ਅਸਮੀ511
ਬੰਗਾਲੀਭਾਸ਼ਾ ਖ਼ੁਦ143
ਦੇਵਨਾਗਰੀ000
ਡੋਗਰੀ162
ਅੰਗਰੇਜ਼ੀ1869
ਗੁਜਰਾਤੀ970
ਹਿੰਦੀ12ਭਾਸ਼ਾ ਖ਼ੁਦ3
ਕੰਨੜ7102
ਕਸ਼ਮੀਰੀ130
ਕੋਕਣੀ032
ਮੈਥਿਲੀ620
ਮਲਿਆਲਮ432
ਮਣੀਪੁਰੀ120
ਮਰਾਠੀ151
ਨੇਪਾਲੀ001
ਉੜੀਆ11150
ਪੰਜਾਬੀ111ਭਾਸ਼ਾ ਖ਼ੁਦ
ਰਾਜਸਥਾਨੀ1112
ਸੰਸਕ੍ਰਿਤ000
ਸਿੰਧੀ111
ਤਾਮਿਲ1133
ਤੇਲਗੂ242
ਉਰਦੂ2106
ਕੁੱਲ ਜੋੜ:
231179441

ਇਸ ਤਰਸਯੋਗ ਸਥਿਤੀ ਕਾਰਨ ਉੱਠਦੇ ਕੁੱਝ ਮਹੱਤਵਪੂਰਨ ਪ੍ਰਸ਼ਨ

  1. ਇਨਾਮ ਪ੍ਰਾਪਤ ਹੋਣ ਦੇ ਅੱਧੀ ਸਦੀ ਬੀਤਜਾਣ ਬਾਅਦ ਕੀ ਪ੍ਰਕਾਸ਼ਿਤ ਹੋਈ ਪੁਸਤਕ ਦੀ ਕੋਈ ਸਾਰਥਕਤਾ ਰਹਿ ਜਾਂਦੀ ਹੈ?
  2. ਕੀ ਸਾਹਿਤ ਅਕਾਦਮੀ ਇਨਾਮ ਪ੍ਰਾਪਤਪੁਸਤਕਾਂ ਦੇ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਾਉਣ ਤੋਂ ਇਸ ਲਈ ਤਾਂ ਝਿਜਕ ਨਹੀਂ ਜਾਂਦੀ ਕਿ ਪੁਸਤਕਾਂ ਦੇ ਮਿਆਰ ਦਾ ਪਰਦਾ ਫਾਸ਼ ਨਾ ਹੋ ਜਾਵੇ।
  3. ਕੀ ਸਲਾਹਕਾਰ ਬੋਰਡ ਦੇ ਮੈਂਬਰ ਆਪਣੇਫਰਜਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਚੁੱਕੇ ਹਨ? ਕੀ ਉਨ੍ਹਾਂ ਨੂੰ ਆਪਣੇ ਅਤੇ ਆਪਣੇ ਮਿੱਤਰ ਪਿਆਰਿਆਂ ਦੀਆਂ ਝੋਲੀਆਂ ਭਰਨ ਤੋਂ ਬਿਨ੍ਹਾਂ ਹੋਰ ਕੋਈ ਕੰਮ ਨਹੀ ਰਹਿ ਗਿਆ।

ਪੰਜਾਬੀ ਸਾਹਿਤ ਦੇ ਇਸ ਪੱਛੜੇਪਨ ਦਾ ਵੱਡਾ ਕਾਰਨ:

ਪਹਿਲੇ ਦਿਨ ਤੋਂ ਹੀ ਪੰਜਾਬੀ ਭਾਸ਼ਾ ਦੇ ਸਲਾਹਕਾਰ ਬੋਰਡ ਤੇ ਕਾਬਿਜ਼ ਮੈਂਬਰ ਪੰਜਾਬੀ ਸਾਹਿਤ ਦੀ ਥਾਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਯਤਨਸ਼ੀਲ ਰਹੇ। ਸਬੂਤ ਵਜੋਂ ਦਿੱਲੀ ਸਰਕਾਰ ਵਿੱਚ ਅਸਰ ਰਸੂਖ ਰੱਖਣ ਵਾਲੇ ਕਰਤਾਰ ਸਿੰਘ ਦੁੱਗਲ ਵੱਲੋਂ ਆਪਣੀ ਪੁਸਤਕ ਨੂੰ 9 ਭਾਸ਼ਾਵਾਂ, ਕਰਨਲ ਨਰਿੰਦਰ ਪਾਲ ਸਿੰਘ ਵੱਲੋਂ 4 ਭਾਸ਼ਾਵਾਂ, ਅਜੀਤ ਕੌਰ ਵੱਲੋਂ 3 ਭਾਸ਼ਾਵਾਂ ਅਤੇ ਮਹਿੰਦਰ ਸਿੰਘ ਸਰਨਾ ਵੱਲੋਂ 2 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਵਾ ਲੈਣਾ ਹੈ। ਹੁਣ ਵੀ ਦਿੱਲੀ ਵਾਲੇ ਬਾਜ਼ੀ ਮਾਰ ਰਹੇ ਹਨ। ਸਾਲ 2011 ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲੀ ਵਨੀਤਾ ਵੱਲੋਂ ਆਪਣੀ ਪੁਸਤਕ ਪੁਰਸਕਾਰ ਦੇ ਪਹਿਲੇ ਵਰ੍ਹੇ ਹੀ ਕੋਨਕਣੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਵਾ ਲਈ ਹੈ। ਹਿੰਦੀ ਵਿੱਚ ਅਨੁਵਾਦ ਹੋਈ ਪੁਸਤਕ ਛਪਾਈ ਅਧੀਨ ਹੈ।

ਇੱਕ ਸੁਨਿਹਰੀ ਦੌਰ ਵੀ

ਹੁਣ ਤੱਕ ਪ੍ਰਕਾਸ਼ਿਤ ਹੋਏ 41 ਟਾਈਟਲਾਂ ਵਿੱਚੋਂ 13 ਟਾਈਟਲ ਸਾਲ 1990 ਤੋਂ 2001 ਤੱਕ ਪ੍ਰਕਾਸ਼ਿਤ ਹੋਏ। ਇਹਨਾਂ ਵਿੱਚੋਂ ਬਹੁਤੇ ਦਿੱਲੀ ਵਿੱਚ ਰਹਿੰਦੇ ਪ੍ਰਭਾਵਸ਼ਾਲੀ ਸਾਹਿਤਕਾਰਾਂ ਦੇ ਸਨ। ਇਹਨਾਂ ਸਾਲਾਂ ਵਿੱਚ ਕਰਨਲ ਨਰਿੰਦਰ ਪਾਲ ਸਿੰਘ ਦੇ 4 ਅਤੇ ਕਰਤਾਰ ਸਿੰਘ ਦੁੱਗਲ ਦੇ 2 ਟਾਈਟਲ ਪ੍ਰਕਾਸ਼ਿਤ ਹੋਏ। ਇੱਕ ਇੱਕ ਟਾਈਟਲ ਪ੍ਰਭਜੋਤ ਕੌਰ, ਹਰਿਭਜਨ ਸਿੰਘ ਅਤੇ ਗੁਲਜ਼ਾਰ ਸਿੰਘ ਸੰਧੂ ਦਾ ਪ੍ਰਕਾਸ਼ਿਤ ਹੋਇਆ। ਬਾਕੀ ਟਾਈਟਲ ਪ੍ਰੇਮ ਪ੍ਰਕਾਸ਼, ਮਨਜੀਤ ਟਿਵਾਣਾ, ਭਾਈ ਵੀਰ ਸਿੰਘ ਅਤੇ ਸੁਰਜੀਤ ਪਾਤਰ ਦੇ ਸਨ। ਡਾ.ਸਤਿੰਦਰ ਸਿੰਘ ਨੂਰ ਸਾਲ 2002 ਤੋਂ 2007 ਤੱਕ ‘ਪੰਜਾਬੀ ਭਾਸ਼ਾ ਸਲਾਹਕਾਰ ਬੋਰਡ’ ਦੇ ਕੰਨਵੀਨਰ ਅਤੇ ਫਿਰ ਸਾਲ 2010 ਤੱਕ ਸਾਹਿਤ ਅਕਾਡਮੀ ਦੇ ਵਾਈਸ ਚੇਅਰਮੈਨ ਰਹੇ। ਉਹਨਾਂ ਦੇ ਇਸ ਸਮੇਂ ਦੌਰਾਨ 41 ਟਾਈਟਲਾਂ ਵਿੱਚੋਂ 28 ਟਾਈਟਲ ਪ੍ਰਕਾਸ਼ਿਤ ਹੋਏ। ਉਹਨਾਂ ਤੋਂ ਪਿੱਛੋਂ ਪ੍ਰਕਾਸ਼ਿਤ ਹੋਏ ਬਹੁਤੇ ਟਾਈਟਲ ਵੀ ਉਹ ਸਨ ਜਿਹਨਾਂ ਦੀ ਮੰਨਜ਼ੂਰੀ ਉਹਨਾਂ ਵੱਲੋਂ ਹੀ ਦਿੱਤੀ ਗਈ ਸੀ। ਪੰਜਾਬੀ ਸਾਹਿਤ ਦੀਆਂ ਉੱਤਮ ਪੁਸਤਕਾਂ ਲਈ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦੇ ਇਸ ਸਮੇਂ ਨੂੰ ‘ਪੰਜਾਬੀ ਸਾਹਿਤ ਦਾ ਸੁਨਿਹਰੀ ਸਮਾਂ’ ਆਖਣਾ ਅਣਉਚਿਤ ਨਹੀਂ ਹੋਵੇਗਾ।

ਅੱਗੋਂ ਕੀ ਕੀਤਾ ਜਾਵੇ

  1. ਸਾਹਿਤਅਕਾਦਮੀ ਉੱਪਰ ਦਬਾਅ ਪਾਇਆ ਜਾਵੇ ਕਿ ਪੰਜਾਬੀ ਭਾਸ਼ਾ ਦੇ ਸਲਾਹਕਾਰ ਬੋਰਡ ਦੀ ਚੌਣ ਸੋਚ ਸਮਝ ਕੇ ਹੋਵੇ। ਮੈਂਬਰ ਸਿਫਾਰਸ਼ੀਆਂ ਦੀ ਥਾਂ, ਉਚ ਕੋਟੀ ਦੇ ਮਾਨਤਾ ਪ੍ਰਾਪਤ ਸਾਹਿਤਕਾਰ, ਚਿੰਤਕ, ਪ੍ਰਬੰਧਕੀ ਯੋਗਤਾ ਦੇ ਨਾਲ ਨਾਲ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹੋਣ।
  2. ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਦੇਮੌਜੂਦਾ ਮੈਂਬਰਾਂ ਉੱਪਰ ਦਬਾਅ ਬਣਾਇਆ ਜਾਵੇ ਕਿ ਉਹ ਆਪਣੇ ਕੰਮ-ਕਾਜ ਵਿੱਚ ਚੁਸਤੀ ਲਿਆਉਣ, ਆਪਣੇ ਨਿੱਜੀ ਸਵਾਰਥਾਂ ਨੂੰ ਤਿਆਗ ਕੇ ਸਮੂਚੇ ਪੰਜਾਬੀ ਸਾਹਿਤ ਦੀ ਤਰੱਕੀ ਵੱਲ ਧਿਆਨ ਦੇਣ। ਪੰਜਾਬੀ ਦੀ ਹਰ ਇਨਾਮ ਪ੍ਰਾਪਤ ਪੁਸਤਕ ਨੂੰ, ਭਾਰਤ ਦੀ ਹਰ ਭਾਸ਼ਾ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਉਣ ਲਈ ਵਿਸ਼ੇਸ਼ ਯਤਨ ਕਰਨ।
  3. ਹਰ ਭਾਸ਼ਾ ਦੇ ਸਲਾਹਕਾਰ ਬੋਰਡ ਨੂੰ ਇਹਯਾਦ ਕਰਵਾਇਆ ਜਾਵੇ ਕਿ ਉਨ੍ਹਾਂ ਦੀ ਦਖਲਅੰਦਾਜੀ ਕੇਵਲ ਉਨ੍ਹਾਂ ਪੁਸਤਕਾਂ ਦੀ ਚੌਣ ਵਿੱਚ ਉਚਿਤ ਹੈ ਜਿਹੜੀਆਂ ਇਨਾਮ ਪ੍ਰਾਪਤ ਨਹੀਂ ਹਨ। ਪੁਰਸਕਾਰਤ ਪੁਸਤਕਾਂ ‘ਉੱਤਮ ਸਾਹਿਤ’ ਦੇ ਸਾਰੇ ਮਾਪਦੰਡ ਪਹਿਲਾਂ ਹੀ ਲੰਘ ਚੁੱਕੀ ਹੁੰਦੀਆਂ ਹਨ। ਉਨ੍ਹਾਂ ਦੇ ਮਿਆਰ ਤੇ ਕਿੰਤੂ ਪਰੰਤੂ ਕਰ ਕੇ ਅਨੁਵਾਦ ਨੂੰ ਰੋਕਣਾ, ਸਾਹਿਤ ਅਕਾਦਮੀ ਦੇ ਫੈਸਲੇ ਦਾ ਨਿਰਾਦਰ ਹੈ। ਇਨਾਮਪ੍ਰਾਪਤ ਪੁਸਤਕਾਂ ਦੇ ਅਨੁਵਾਦ ਵਿੱਚ ਕਿਸੇ ਵੀ ਭਾਸ਼ਾ ਦੇ ਸਲਾਹਕਾਰ ਬੋਰਡ ਦੀ ਸਲਾਹ ਦੀ ਜਰੂਰਤ ਨਹੀਂ ਹੈ। ਅਜਿਹੀਆਂ ਪੁਸਤਕਾਂ ਨੂੰ ਸਿੱਧੇ ਹੀ ਅਨੁਵਾਦ ਲਈ ਭੇਜ ਦੇਣਾ ਚਾਹੀਦਾ ਹੈ।
  4. ਕੇਂਦਰ ਸਰਕਾਰ ਦੇ ਮਾਨਵ ਸੰਸਾਧਨ ਵਿਕਾਸਮੰਤਾਰਲੇ ਨਾਲ ਸੰਪਰਕ ਕਾਇਮ ਕਰ ਕੇ ਸਾਹਿਤ ਅਕਾਦਮੀ ਨੂੰ ਨਿਰਦੇਸ਼ ਜਾਰੀ ਕਰਵਾਏ ਜਾਣ ਕਿ ਉਹ ਨਿਸ਼ਚਿਤ ਸਮਾਂ ਸੀਮਾ ਵਿੱਚ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਇਨਾਮਪ੍ਰਾਪਤ ਪੁਸਤਕਾਂ ਨੂੰ ਬਾਕੀ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਤ ਕਰਵਾਏ ਤਾਂ ਜੋ ਸਾਹਿਤ ਪ੍ਰੇਮੀ ਭਾਰਤ ਦੇ ਸਮੂਚੇ ੳੁੱਤਮ ਸਾਹਿਤ ਤੋਂ ਜਾਣੂ ਹੋ ਸਕਣ ਅਤੇ ਉਸ ਦਾ ਆਨੰਦ ਮਾਣ ਸਕਣ।

***

ਭਾਜਪਾ ਆਗੂ ’ਤੇ 20 ਹਜ਼ਾਰ ਰੁਪਏ ਲੈ ਕੇ +2 ਮੈਡੀਕਲ ਦੇ ਜਾਅਲੀ ਸਰਟੀਫਿਕੇਟ ਦੇਣ ਦਾ ਦੋਸ਼
ਸਿਰਾਂ ‘ਤੇ ਇਨਸਾਨੀ ਗੰਦਗੀ ਢੋਂਹਦੇ ਨੇ ਮਹਿਣਾ ਪਿੰਡ ਦੇ ਗੁਰਬਤ ਮਾਰੇ ਲੋਕ
ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਮਿਜਾਜ਼ ਨੂੰ ਪੜਦਿਆਂ -ਤਰਨਦੀਪ ਬਿਲਾਸਪੁਰ
`ਜਨਚੇਤਨਾ ` ਅਦਾਰੇ `ਤੇ ਹਿੰਦੂ ਕੱਟੜਵਾਦੀਆਂ ਦੇ ਹਮਲੇ ਦੀ ਚੁਫੇਰਿਉਂ ਨਿਖੇਧੀ
ਹੁਣ ਮੈਂ ਕਦੀ ਨਿਰਾਸ਼ ਨਹੀਂ ਹੁੰਦੀ.. -ਅਮਨਦੀਪ ਹਾਂਸ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਭਾਰਤ ਦਾ ਸਦਮਾ ਇਲਾਜ –ਖ਼ੁਸ਼ਪਾਲ

ckitadmin
ckitadmin
May 28, 2020
ਗ਼ਜ਼ਲ – ਗੁਰਪ੍ਰੀਤ ਸਿੰਘ ਰੰਗੀਲਪੁਰ
ਮੀਡੀਆ ਨੂੰ ਕਾਰਪੋਰੇਟ ਦੀ ਅਜਾਰੇਦਾਰੀ ਤੋਂ ਬਚਾਇਆ ਜਾਏ -ਪ੍ਰਫੁੱਲ ਬਿਦਵਈ
ਅਮਰੀਕਾ ਦਾ ਇਕਲੱਵਿਆ -ਗੁਰਪ੍ਰੀਤ ਸਿੰਘ
ਸ਼ਰੀਫ ਬਣਨਾ ਮਨ੍ਹਾਂ ਹੈ – ਗੁਰਤੇਜ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?