ਧਰਮ
ਇੱਕ ਚੱਕੀ,
ਪਿਸਦੇ ਨੇ ਦਾਣੇ,
ਬਣਦਾ ਆਟਾ,
ਇੱਕ ਚੱਕੀ,
ਪਿਸਦੇ ਨੇ ਦਾਣੇ,
ਬਣਦਾ ਆਟਾ,
ਪੀਹ ਪੀਹ ਕੇ,
ਪੱਕਦੀਆਂ ਰੋਟੀਆਂ,
ਇਸ ਆਟੇ ਦੀਆਂ
ਰਾਜਨੀਤੀ ਦੇ ਤਵੇ ’ਤੇ,
ਭਰਦਾ ਢਿੱਡ
ਕੁੱਤਿਆਂ ਦਾ ।
ਧਰਮ
ਇੱਕ ਜੇਲ,
ਨਿਰਧਾਰਿਤ ਨੇ ਦਾਇਰੇ,
ਬਣਦੇ ਨੇ ਕਾਨੂੰਨ
ਚਾਰ ਦਿਵਾਰੀ ’ਚ ਡੱਕਣ ਲਈ,
ਫੇਰ ਵੀ ਜੇਲਰ
ਦਿੰਦਾ ਦੁਹਾਈ,
“ਸੋ ਕਿਓ ਮੰਦਾ ਆਖੀਏ
ਜਿਤ ਜੰਮੈ ਰਾਜਾਨੁ”
ਲੱਗਦੀਆਂ ਨੇ ਸੰਨ੍ਹਾ
ਜੇਲਰ ਦੇ ਗੀਝੇ ਭਰਦੇ ਨੇ ।
ਧਰਮ
ਇੱਕ ਕਸਾਈ,
ਵੱਢਦਾ ਹੈ ਸੂਰ
ਖਾਂਦਾ ਹੈ ਗਾਈਆਂ,
ਝਟਕਾਓਂਦਾ ਬੱਕਰੇ,
ਇੱਕ ਕਸਾਈ,
ਵੱਢਦਾ ਹੈ ਸੂਰ
ਖਾਂਦਾ ਹੈ ਗਾਈਆਂ,
ਝਟਕਾਓਂਦਾ ਬੱਕਰੇ,
ਕਰਦਾ ਕਤਲ,
ਲੁੱਟਦਾ ਇੱਜ਼ਤਾਂ,
ਸਾੜਦਾ ਜਿਉਂਦੇ.
ਸਰਵ-ਸਾਂਝੀਵਾਲਤਾ ਲਈ ।
ਸੰਪਰਕ: +61 430 432 716

