ਡਕੌਂਦਾ ਵੱਲੋਂ ਖੇਤੀਬਾੜੀ ਮੋਟਰਾਂ ਦੇ ਬਿੱਲ ਲਾਗੂ ਕਰਨ ਦੀਆਂ ਤਿਆਰੀਆਂ ਖਿਲਾਫ ਪੰਜਾਬ ਭਰ 'ਚ ਮੁਜ਼ਾਹਰੇ
Posted on:- 02-06-2020
ਚੰਡੀਗੜ੍ਹ : ਖੇਤੀਬਾੜੀ-ਮੋਟਰਾਂ 'ਤੇ ਬਿਲ ਲਾਗੂ ਕਰਨ ਸਬੰਧੀ ਚਰਚਿਆਂ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਵੱਲੋਂ ਦਿੱਤੇ ਦੋ-ਰੋਜ਼ਾ ਵਿਰੋਧ ਪ੍ਰਦਰਸ਼ਨ ਦੇ ਸੱਦੇ ਦੌਰਾਨ ਅੱਜ ਪੰਜਾਬ ਭਰ 'ਚ ਵੱਖ-ਵੱਖ ਥਾਵਾਂ 'ਤੇ ਪਾਵਰ-ਕਾਰਪੋਰੇਸ਼ਨ ਦਫਤਰਾਂ ਅੱਗੇ ਅਰਥੀ-ਫੂਕ ਮੁਜ਼ਾਹਰੇ ਕੀਤੇ ਗਏ। ਪਹਿਲੇ ਦਿਨ ਹੋਏ ਰੋਸ-ਪ੍ਰਦਰਸ਼ਨਾਂ ਦੀ ਰਿਪੋਰਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਭਾਵੇਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਰਾਹੀਂ ਬਿਲ ਲਾਗੂ ਨਾ ਕਰਨ ਸਬੰਧੀ ਬਿਆਨ ਦੇ ਦਿੱਤਾ ਹੈ, ਪ੍ਰੰਤੂ ਜਥੇਬੰਦੀ ਮੁੱਖ-ਮੰਤਰੀ ਦੇ ਟਵੀਟ 'ਤੇ ਬਹੁਤਾ ਭਰੋਸਾ ਨਹੀਂ ਕਰਦੀ ਅਤੇ ਸਮਝਦੀ ਹੈ ਕਿ ਕਿਸਾਨਾਂ ਲਈ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ।
Read More
ਕੀ ਅਸੀਂ ਕਦੇ ਜੂਨ 84 ਦੀਆਂ ਘਟਨਾਵਾਂ ਦਾ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਨ ਦੇ ਸਮਰੱਥ ਹੋਵਾਂਗੇ? -ਹਰਚਰਨ ਸਿੰਘ ਪ੍ਰਹਾਰ
Posted on:- 02-06-2020
ਜੂਨ 3-6, 1984 ਨੂੰ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜੋ ਕਾਰਵਾਈ ਕੀਤੀ ਗਈ, ਉਸਨੂੰ ਉਨ੍ਹਾਂ ਵਲੋਂ 'ਉਪਰੇਸ਼ਨ ਬਲੂ ਸਟਾਰ' ਦਾ ਨਾਮ ਦਿੱਤਾ ਗਿਆ।ਸਿੱਖ ਇਤਿਹਾਸ ਵਿੱਚ 18ਵੀਂ ਸਦੀ ਵਿੱਚ ਮੁਗਲ ਤੇ ਪਠਾਣ ਵਿਦੇਸ਼ੀ ਹਮਲਾਵਰਾਂ ਦੀਆਂ ਸਿੱਖਾਂ ਖਿਲਾਫ ਕਾਰਵਾਈਆਂ ਤੋਂ ਤਕਰੀਬਨ 2 ਸੌ ਸਾਲ ਬਾਅਦ ਇਹ ਇੱਕ ਅਜਿਹੀ ਘਟਨਾ ਵਾਪਰੀ ਸੀ, ਜਿਸ ਬਾਰੇ ਨਾ ਤੇ ਸਰਕਾਰ ਨੇ ਸਿੱਖਾਂ ਵਲੋਂ ਕੀਤੇ ਗਏ ਪ੍ਰਤੀਕਰਮ ਬਾਰੇ ਅੰਦਾਜਾ ਲਗਾਇਆ ਗਿਆ ਸੀ ਤੇ ਨਾ ਹੀ ਸਿੱਖਾਂ ਵਲੋਂ ਕਦੇ ਇਹ ਆਸ ਕੀਤੀ ਗਈ ਸੀ ਕਿ ਭਾਰਤ ਸਰਕਾਰ ਵਲੋਂ ਟੈਂਕਾਂ ਤੋਪਾਂ ਨਾਲ ਫੌਜ ਰਾਹੀਂ ਅਜਿਹੀ ਕਾਰਵਾਈ ਦਰਬਾਰ ਸਾਹਿਬ ਵਿੱਚ ਕੀਤੀ ਜਾਵੇਗੀ।
ਇਹ ਇੱਕ ਅਜਿਹੀ ਘਟਨਾ ਸੀ, ਜਿਸਨੇ ਸਿੱਖਾਂ ਦੇ ਮਨਾਂ ਵਿੱਚ ਭਾਰਤੀ ਸਟੇਟ, ਭਾਰਤੀ ਫੌਜ, ਬਹੁ ਗਿਣਤੀ ਹਿੰਦੂ ਭਾਈਚਾਰੇ ਤੇ ਭਾਰਤੀ ਸਟੇਟ ਨਾਲ ਕੰਮ ਕਰਦੀਆਂ ਰਾਜਨੀਤਕ ਧਿਰਾਂ ਬਾਰੇ ਸੋਚ ਹੀ ਬਦਲ ਦਿੱਤੀ ਸੀ।ਇਸੇ ਤਰ੍ਹਾਂ 1984 ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਸਿੱਖਾਂ ਵਲੋਂ ਦਿਖਾਏ ਪ੍ਰਤੀਕਰਮ ਤੋਂ ਬਾਅਦ ਭਾਰਤੀ ਸਟੇਟ ਤੇ ਏਜੰਸੀਆਂ ਦਾ ਰਵੱਈਆ ਵੀ ਸਿੱਖਾਂ ਪ੍ਰਤੀ ਹੋਰ ਹਮਲਾਵਰ ਰੁੱਖ ਅਖਤਿਆਰ ਕਰ ਗਿਆ।ਇਸ ਘਟਨਾ ਤੋਂ ਸਿੱਖ ਅਜੇ ਸੰਭਲੇ ਵੀ ਨਹੀਂ ਸਨ ਕਿ ਨਵੰਬਰ 84 ਵਿੱਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦੋ ਸਿੱਖ ਬਾਡੀਗਾਰਡਾਂ ਵਲੋਂ ਕਤਲ ਕੀਤੇ ਜਾਣ ਤੋਂ ਬਾਅਦ, ਜਿਸ ਤਰ੍ਹਾਂ ਕਾਂਗਰਸੀ ਸਰਕਾਰ ਵਲੋਂ ਯੋਜਨਬੱਧ ਢੰਗ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਸਨੇ ਬਲਦੀ ਤੇ ਤੇਲ ਵਾਲਾ ਕੰਮ ਕੀਤਾ।
Read More
ਸ਼ੌਂਕੀ, ਸਕੀਮੀ ਤੇ ਮਜ਼ਾਕੀਆ ਤਾਇਆ ਕੋਰਾ -ਗੁਰਬਾਜ ਸਿੰਘ ਹੁਸਨਰ
Posted on:- 02-06-2020
ਨਾਮ ਕੋਅਰ ਸਿੰਘ,ਘਰਦਿਆਂ ਵੱਲੋਂ ਲਾਡ ਦਾ ਨਾਮ ਕੋਰਾ ! ਸੁਭਾਅ ਦਾ ਵੀ ਕੋਰਾ ! ਜੋ ਗੱਲ ਮੂੰਹ ’ਤੇ ਆਈ ਕਹਿ ਹੀ ਦੇਣੀ ਆ! ਪਿੰਡ ਦੇ ਨੰਬਰਦਾਰ ਓਤਾਰ ਸਿੰਘ ਦਾ ਲੜਕਾ ਸੀ ਉਹ !ਮੇਰੇ ਦਾਦਾ ਜੀ ਨੇ ਆਪਣੀ ਸਾਲੀ ਦਾ ਰਿਸ਼ਤਾ ਕਰਾਇਆ ਸੀ ਉਸ ਨੂੰ !ਚਾਚਾ ਭਤੀਜਾ ਦੋਨੋਂ ਸਾਢੂ ਬਣ ਗਏ ਸਨ! ਬੱਚਿਆਂ ਨਾਲ ਬੱਚਾ , ਸਿਆਣਿਆਂ ਨਾਲ ਸਿਆਣਾ ਸੀ ਉਹ !ਉਸ ਦੀਆਂ ਗੱਲਾਂ ਹੀ ਅਜਿਹੀਆਂ ਸਨ ਕਿ ਹਰ ਕੋਈ ਚਸਕੇ ਨਾਲ ਸੁਨਣੀਆਂ ਚਾਹੁੰਦਾ ਸੀ !ਗੱਲ ਫੁਰਦੀ ਸੀ ਉਸ ਨੂੰ ! ਹਾਜ਼ਰ ਜਵਾਬ ਸੀ ਉਹ !ਉਸ ਦਾ ਇੱਕੋ ਇਕ ਪੁੱਤਰ ਭਰ ਜਵਾਨੀ ਵਿੱਚ ਸ਼ਰਾਬ ਜ਼ਿਆਦਾ ਪੀਣ ਕਾਰਣ ਉਸ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ !ਚਾਰ ਧੀਆਂ ਅਤੇ ਦੋ ਛੋਟੇ-ਛੋਟੇ ਪੋਤਿਆਂ ਦੀ ਜ਼ੁੰਮੇਵਾਰੀ ਉਸ ਦੇ ਸਿਰ ਤੇ ਆ ਪਈ ਸੀ! ਉਹ ਰੱਬ ਦੀ ਮਾਰ ਤੋਂ ਘਬਰਾਇਆ ਨਹੀਂ ! “ਜੋ ਤੁਧ ਭਾਵੇਂ ਸੋਇ ਭਲੀ ਕਾਰ “ ਕਹਿ ਕੇ ਉਸ ਨੇ ਘਰੇਲੂ ਹਾਲਾਤਾਂ ਦਾ ਸਾਹਮਣਾ ਕੀਤਾ !
ਧੀਆਂ ਉਸ ਨੇ ਵਿਆਹ ਕੇ ਸਹੁਰੇ ਘਰ ਤੋਰ ਦਿੱਤੀਆਂ ! ਉਹਨਾਂ ਦੀ ਹਰ ਖ਼ੁਸ਼ੀ ਗ਼ਮੀ ਅਤੇ ਤਿੱਥ ਤਿਉਹਾਰ ਤੇ ਦੋਨੋ ਜੀਅ ਹਾਜ਼ਰ ਹੁੰਦੇ ਸਨ ! ਪੋਤੇ ਪਾਲ-ਪੋਸ ਕੇ ਵੱਡੇ ਕੀਤੇ ਅਤੇ ਉਹਨਾਂ ਦੇ ਵਿਆਹ ਕਰ ਦਿੱਤੇ ! ਪੋਤਿਆਂ ਨੇ ਖੇਤੀ ਦਾ ਕੰਮ ਸਬਾਲਿਆ ! ਕਿਉਂਕਿ ਸੱਠ ਕਿੱਲਿਆਂ ਦਾ ਮਾਲਕ ਸੀ ਤਾਇਆ ਕੋਰਾ !ਟਰੈਕਟਰ ਲੈ ਕੇ ਪੋਤੇ ਜਦੋਂ ਖੋਤੋ ਆਉਂਦੇ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਲੱਗੇ ਲੋਹੇ ਦੇ ਗੇਟ ਨੂੰ ਟਰੈਕਟਰ ਤੋਂ ਹੀ ਅਗਲੇ ਟਾਇਰ ਨਾਲ ਖੁਲਵ੍ਹਾਉਂਦੇ !
Read More
ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਅਪੀਲ
Posted on:- 02-06-2020
ਭੀਮਾ-ਕੋਰੇਗਾਓਂ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ 11 ਲੋਕਪੱਖੀ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਦੀ ਰਿਹਾਈ ਲਈ ਸੀਏਏ ਵਿਰੁੱਧ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਜੇਐੱਨਯੂ, ਜਾਮੀਆ ਮਿਲੀਆ ਇਸਲਾਮੀਆ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਕਾਰਕੁੰਨਾਂ ਅਤੇ ਹੋਰ ਕਾਰਕੁੰਨਾਂ ਦੀ ਰਿਹਾਈ ਲਈ ਲੌਕਡਾਊਨ ਨਾਲ ਜੁੜੇ ਮੁੱਖ ਮਸਲਿਆਂ ਨੂੰ ਹੱਲ ਕਰਾਉਣ ਲਈ ਪੰਜਾਬ ਪੱਧਰ 'ਤੇ ਮੁਹਿੰਮ ਲਾਮਬੰਦ ਕੀਤੀ ਜਾ ਰਹੀ ਹੈ।
ਜਿਸ ਤਹਿਤ 4 ਅਤੇ 5 ਜੂਨ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਜ਼ਿਲ੍ਹਾ/ਤਹਿਸੀਲ ਅਧਿਕਾਰੀਆਂ ਰਾਹੀਂ ਰਾਸ਼ਟਰਪਤੀ, ਭਾਰਤ ਨੂੰ ਮੰਗ-ਪੱਤਰ ਭੇਜੇ ਜਾਣਗੇ। ਇਸ ਸੰਬੰਧ ਵਿਚ ਮੰਗ-ਪੱਤਰ ਸਮੂਹ ਲੋਕਪੱਖੀ ਜਥੇਬੰਦੀਆਂ ਦੇ ਆਗੂਆਂ ਨੂੰ ਭੇਜ ਦਿੱਤਾ ਜਾਵੇਗਾ।
ਪੰਜਾਬ ਦੀਆਂ ਸਮੂਹ ਲੋਕਹਿਤੈਸ਼ੀ, ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਇਸ ਮੁਹਿੰਮ ਵਿਚ ਵੱਧ-ਚੜ੍ਹ ਸ਼ਾਮਲ ਹੋ ਕੇ ਇਸ ਨੂੰ ਕਾਮਯਾਬ ਬਣਾਉਣ ਦੀ ਪੁਰਜ਼ੋਰ ਅਪੀਲ ਹੈ।
-ਪ੍ਰੋਫੈਸਰ ਏਕੇ ਮਲੇਰੀ ਸੂਬਾ ਪ੍ਰਧਾਨ, ਪ੍ਰੋਫੈਸਰ ਜਗਮੋਹਣ ਸਿੰਘ ਜਨਰਲ ਸਕੱਤਰ
Read More
ਆਉਣ ਵਾਲੀ ਦੁਨੀਆਂ ਕਿਹੋ ਜਿਹੀ ਹੋਵੇਗੀ...- ਖੁਸ਼ਪਾਲ
Posted on:- 29-05-2020
ਆਫਤਾਂ ਦੁਨੀਆਂ ਅੰਦਰ ਬਹੁਤ ਕੁਝ ਨਵਾਂ ਕਰ ਦਿੰਦੀਆ ਹਨ, ਕਈ ਵਾਰ ਮਨੁੱਖ ਕੁਝ ਖਾਸ ਹਾਲਤਾਂ ਵਿੱਚ ਜੀਵਨ ਬਤੀਤ ਕਰਨ ਨੂੰ ਗੁਲਾਮੀ ਸਮਝਦਾ ਹੈ ਪਰ ਕਿਸੇ ਘਟਨਾ ਤੋਂ ਬਾਅਦ ਜਾਂ ਕਿਸੇ ਸੰਕਟ ਤੋਂ ਬਾਅਦ ਨਾ ਚਾਹੁੰਦਿਆਂ ਹੋਇਆਂ ਵੀ ਓਸ ਖਾਸ ਤਰ੍ਹਾਂ ਦੇ ਜੀਵਨ ਨੂੰ ਅਪਣਾਉਣਾ ਪੈਂਦਾ ਹੈ। ਅਜੋਕਾ ਸਮਾਂ ਸਾਨੂੰ ਕੁਝ ਇਸੇ ਕਿਸਮ ਦੀ ਗੁਲਾਮੀ ਵੱਲ ਧੱਕ ਰਿਹਾ ਹੈ। ਸਰਮਾਏਦਾਰ ਢਾਂਚਾ ਇਹ ਸਾਰੀਆ ਅਣਹੋਣੀਆਂ ਨੂੰ ਕਰੋਨਾ ਵਾਇਰਸ ਦੇ ਸਿਰ ਮੜ੍ਹਨਾ ਚਾਹੁੰਦਾ ਹੈ। ਪਰ ਅਸਲ ਵਿੱਚ ਇਹ ਬਿਮਾਰੀ ਨੇ ਗਰੀਬੀ ਅਮੀਰੀ ਦੇ ਪਾੜੇ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ।
ਮਹਾਂਮਾਰੀ ਤੋਂ ਪਹਿਲਾਂ ਇਹ ਪਾੜਾ ਸਿਰਫ ਪੂੰਜੀ ਦਾ ਹੀ ਸੀ, ਪਰ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਪੂਰੀ ਦੁਨੀਆਂ ਵਿੱਚ ਸਾਰੇ ਦੇਸ਼ਾਂ ਨੇ ਜਿਵੇਂ ਪਹਿਲਾਂ ਹੀ ਸਮਾਜਿਕ ਦੂਰੀ (Social Distancing) ਨੂੰ ਪ੍ਰਚਾਰਿਆ ਹੈ ਅਤੇ ਲੋਕਾਂ ਵਿਚਲਾ ਸਨੇਹ ਤੇ ਪਿਆਰ ਦਾਅ ਉਪਰ ਲਗਾ ਛੱਡਿਆ। ਲਾਕਡਾਊਨ ਤੋਂ ਬਾਅਦ ਸਰੀਰਕ ਦੂਰੀ (Physical Distancing) ਸਲੋਗਨ ਵਰਤਿਆ ਜਾ ਰਿਹਾ ਜਦਕਿ ਇਹ ਪਹਿਲਾਂ ਵੀ ਵਰਤਿਆ ਜਾ ਸਕਦਾ ਸੀ। Social Distancing ਨੇ ਇਸ ਮਹਾਂਮਾਰੀ ਨੂੰ ਨੁਕਸਾਨ ਪਹੁੰਚਾਇਆ ਚਾਹੇ ਨਹੀਂ, ਪਰ ਲੋਕਾਂ ਨੂੰ ਕਿਤੇ ਨਾ ਕਿਤੇ ਇਕ-ਦੂਜੇ ਨਾਲ ਜਰੂਰ ਤੋੜਿਆ ਹੈ। ਇਹਦੇ ਨਤੀਜੇ ਇਸ ਪ੍ਰਕਾਰ ਨਿੱਕਲੇ ਹਨ ਕਿ ਲੋਕ ਇਕ-ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ, ਜੋ ਅੱਗੇ ਨਫਰਤ ਨੂੰ ਜਨਮ ਦਿੰਦੀ ਹੈ। ਹੱਥ ਮਿਲਾਉਣਾ, ਗਲੇ ਮਿਲਣਾ, ਚੁੰਮਣਾ (cheek Kiss) ਜਾਂ ਹੋਰ ਬਹੁਤ ਸਾਰੇ ਤਰੀਕੇ ਜੋ ਪਿਆਰ ਦਾ, ਨਿੱਘ ਦਾ ਅਤੇ ਮਿਲਵਰਤਨ ਦਾ ਪ੍ਰਤੀਕ ਸਨ, ਹੁਣ ਉਹ ਸਾਰਾ ਕੁਝ ਬੀਤੇ ਸਮੇਂ ਵਾਂਗ ਪਿੱਛੇ ਰਹਿ ਗਿਆ। ਇਹ ਨਵੀਂ ਹਾਲਤ ਆਉਣ ਵਾਲੇ ਸਮੇਂ ਵਿਚ ਨੁਕਸਾਨ ਇਕੱਲੇ ਰਿਸ਼ਤੇ ਨਾਤਿਆਂ ਨੂੰ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਦੇਵੇਗਾ।
Read More