By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੋੜ ਹੈ ਅੰਤਰ ਝਾਤ ਮਾਰਨ ਦੀ -ਭੁਪਿੰਦਰ ਸਿੰਘ ਬੋਪਾਰਾਏ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਲੋੜ ਹੈ ਅੰਤਰ ਝਾਤ ਮਾਰਨ ਦੀ -ਭੁਪਿੰਦਰ ਸਿੰਘ ਬੋਪਾਰਾਏ
ਨਜ਼ਰੀਆ view

ਲੋੜ ਹੈ ਅੰਤਰ ਝਾਤ ਮਾਰਨ ਦੀ -ਭੁਪਿੰਦਰ ਸਿੰਘ ਬੋਪਾਰਾਏ

Suhi Saver
Last updated: May 7, 2026 6:01 am
Suhi Saver
Published: July 25, 2020
Share
SHARE
ਲਿਖਤ ਨੂੰ ਇੱਥੇ ਸੁਣੋ

ਜਦੋਂ ਦੀ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਧਰਮੀਂ ਕੁੜੱਤਣ ਪੈਦਾ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਸਰਕਾਰ ਵਿਚ ਕੁੱਝ ਕੱਟੜਪੰਥੀ ਵਿਚਾਰਧਾਰਾ ਵਾਲੇ ਲੋਕ ਨਿਰੰਤਰ ਆਪਣੀ ਪਕੜ ਮਜਬੂਤ ਕਰੀ ਜਾ ਰਹੇ ਹਨ, ਭਾਜਪਾ ਦੇ ਮੁੱਖ ਆਗੁ ਮੂਕ-ਦਰਸਕ ਬਣੇ ਬੈਠੇ ਉਹਨਾਂ ਦੀ ਵਿਰੋਧਤਾ ਕਰਨ ਦੀ ਹਿਮਾਕਤ ਨਹੀਂ ਕਰ ਰਹੇ ( ਭਾਜਪਾ ਨੇ ਧਰਮ ਦੇ ਨਾਂ ਤੇ ਵੋਟਾਂ ਹਾਸਿਲ ਕਰਕੇ ਹੀ ਤਾਂ ਸਰਕਾਰ ਬਣਾਈ ਹੈ ਇਸ ਕਰਕੇ ਚੁੱਪ ਰਹਿਣਾ ਇਹਨਾ ਦੀ ਮਜਬੂਰੀ ਵੀ ਹੈ ਪਰ ਇਸਦੀ ਵੀ ਇੱਕ ਸੀਮਾ ਹੋਣੀ ਚਾਹੀਦੀ ਹੈ )  ਇਸੇ ਲਈ ਧਾਰਮਿਕਤਾ,  ਰਾਜਨੀਤੀ ਤੇ ਭਾਰੂ ਪੈਂਦੀ ਜਾ ਰਹੀ ਹੈ ਹੌਲੀ- ਹੌਲੀ ਦੇਸ ਦੀ ਵਿਕਾਸ ਦਰ ਮਨਫ਼ੀ ਹੁੰਦੀ ਜਾ ਰਹੀ ਹੈ ਅਤੇ ਧਰਮਵਾਦ ਵਧਦਾ ਜਾ ਰਿਹਾ ਹੈ ਕਈ ਵਾਰ ਤੇ ਇੰਝ ਵੀ ਲੱਗਣ ਲਗ ਪੈਂਦਾ ਹੈ ਕਿ ਦੇਸ ਦੀ ਸਿਰਮੋਰ ਤਾਕਤ ਸੰਸਦ ਭਵਨ ਦਾ ਜਿਵੇਂ ਭਗਵਾਂਕਰਨ ਹੋ ਗਿਆ ਹੈ ।

ਅੱਛੇ ਦਿਨਾ ਦਾ ਨਾਅਰਾ,  ਸਵੱਛ ਭਾਰਤ ਦੀ ਕਾਮਨਾ ਤੇ ਮੇਕ ਇਨ ਇੰਡੀਆ ਦਾ ਸੁਪਨਾ ਹੁਣ ਧੁੰਧਲਾ ਪੈਂਦਾ ਜਾ ਰਿਹਾ ਹੈ ਸਰਕਾਰ ਦੀ ਹੋ ਰਹੀ ਢਿੱਲੀ  ਪਕੜ ਕਰਕੇ ਹੀ ਭਿਰ੍ਸਟਾਚਾਰੀ,  ਰਿਸਵਤਖੋਰੀ ਤੇ ਘਪਲੇ ਆਦਿ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੀ ਸਰਕਾਰ ਵਾਂਗ ਫਿਰ ਬੇ- ਨਿਅਮੀਆਂ,  ਕਾਂਡ – ਘੁਟਾਲੇ ਮੁੜ ਸ਼ੁਰੂ ਹੋਣੇ ਕਈ ਗਲਤ ਸੰਕੇਤ ਦੇ ਰਹੇ ਹਨ।

 

 

ਵਿਦੇਸਾਂ ਵਿੱਚ ਪਿਆ ਕਾਲਾ ਧਨ ਵਾਪਿਸ ਦੇਸ ਵਿਚ ਨਾ ਆਉਣ ਕਰਕੋ ਲੋਕ ਆਪਣੋ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।  ਮਹਿੰਗਾਈ ਪਹਿਲਾਂ ਵਾਂਗ ਹੀ ਸਤਵੇਂ ਅਸਮਾਨ ਨੂੰ ਛੁਹ ਰਹੀ ਹੈ। ਇਸ ਨੂੰ ਘਟਾਉਣ ਦੇ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ। ਝੂਠ ਬੋਲਕੇ ਤੇ ਸਬਜ਼ਬਾਗ ਦਿਖਾਕੋ ਵੋਟ ਹਥਿਆਉਣ ਦੇ ਇਲਜ਼ਾਮ ਮੌਜੂਦਾ ਸਰਕਾਰ ਤੇ ਲਗਣੇ ਸ਼ੁਰੂ ਹੋ ਗਏ ਹਨ, ਗੱਲ ਕੀ ਹਰ ਫਰੰਟ ਤੇ ਸਰਕਾਰ ਨਾਕਾਮ ਹੋਈ ਨਜ਼ਰ ਆ ਰਹੀ ਹੈ ।

ਪਰ ਇਹ ਸਭ ਇਸ ਕਰਕੇ ਹੋ ਰਿਹਾ ਹੈ ਕਿ ਸਰਕਾਰ ਵਿਚ ਜੋ ਚੰਗੀ ਤੇ ਉਸਾਰੂ ਸੋਚ ਵਾਲੀ ਲੀਡਰਸ਼ਿਪ ਸੀ  ਉਸ ਕਿਸੇ ਸਾਜ਼ਿਸ਼ ਤਹਿਤ ਪਾਸੇ ਕਰ ਦਿੱਤੀ ਗਈ ਕਰ ਹੈ ਤੇ ਧਾਰਮਿਕ ਕੱਟੜਵਾਦ ਦੇ ਹੱਥ ਤਾਕਤ ਦੇ ਦਿੱਤੀ ਗਈ ਹੈ। ਇਸੇ ਲਈ ਬਹੁ ਧਰਮਾਂ ਵਾਲੇ ਭਾਰਤ  ਨੂੰ ਇੱਕ ਧਰਮ ਦਾ ਦੇਸ ਬਣਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  ਘੱਟ ਗਿਣਤੀ ਧਰਮਾਂ ਵਾਲਿਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੇ । ਸਿੱਧੇ ਅਸਿੱਧੇ ਤੌਰ ਤੇ ਡਰਾਇਆ ਧਮਕਾਇਆ ਜਾ ਰਿਹਾ ਹੈ।  ਹੁਣ ਤੇ ਇਹ ਹੱਦ ਹੀ ਹੁੰਦੀ ਜਾ ਰਹੀ ਹੈ ਕਿ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜੇ ਅਤੇ ਅਪਰਾਧਿਕ ਪਿੱਛੋਕੜ ਵਾਲੇ ਸਾਧਾਂ ਨੂੰ ਹੋਰਾਂ ਨਾਲੋਂ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਸਮਝ ਨਹੀਂ ਆ ਰਹੀ ਕਿਉਂ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਕਿ ਸਿਆਸਤ ਤੋਂ ਕੋਰੇ ਇਹ ਸਾਧ ਦੇਸ ਨੂੰ ਹਰ ਪਲ ਕਮਜ਼ੋਰ ਕਰਨ ਦਾ ਅਪਰਾਧ ਕਰ ਰਹੇ ਹਨ ।
ਜੇ ਸੰਸਾਰ ਦੇ ਨਕਸ਼ੇ ਤੇ ਝਾਤ ਮਾਰੀਏ ਤਾਂ ਇਹ ਗੱਲ ਸਮਝਣ ਵਿਚ ਇੱਕ ਪਲ ਵੀ ਨਹੀਂ ਲਗਦਾ ਕਿ ਜਿਹੜੇ- ਜਿਹੜੇ ਦੇਸ ਧਾਰਮਿਕ ਕੱਟੜ ਆਗੂਆਂ  ਦੇ ਇਲਾਰਿਆਂ ਤੇ ਚਲਦੇ ਹਨ ਉੱਥੇ ਹਮੇਸ਼ਾਂ ਬਦ ਅਮਨੀ, ਬੇ ਚੈਨੀ, ਸਹਿਮ -ਡਰ ਤੇ ਆਂਤਕਵਾਦ ਰਹਿੰਦਾ ਹੈ। ਬਦ ਇਖਲਾਖਤਾ ਉੱਥੋਂ ਦੀ ਕਿਸਮਤ ਬਣ ਜਾਂਦੀ ਹੈ ਹਰ ਪਲ ਉਹ ਦੇਸ ਨਿਗਾਰ ਵੱਲ ਜਾਣ ਲਗ ਜਾਂਦੇ ਹਨ ਨੇੜਤਾ ਰੱਖਣ ਵਾਲੇ ਦੇਸ ਉਹਨਾਂ ਤੋਂ ਪਾਸਾ ਵੱਟਣਾਂ ਸ਼ੁਰੂ ਕਰ ਦਿੰਦੇ ਹਨ। ਤਰੱਕੀ ਕਰਨ ਦਾ ਰਾਹ ਉਹਨਾਂ ਲਈ ਭਟਕਣਾ ਦਾ ਜੰਗਲ ਬਣ ਜਾਂਦਾ ਹੈ।  ਫਿਰ ਉੱਥੋਂ ਦੇ ਲੋਕ ਖਾਨਾਂ- ਜੰਗੀ ਦੇ ਆਦੀ ਹੋ ਜਾਂਦੇ ਹਨ। ਬੁਰਾਈਆਂ ਦੇ ਰਾਹ ਉਹਨਾਂ ਨੂੰ ਅਜੇਹੀ ਦਲ-ਦਲ ਵਿਚ ਲੈ ਜਾਂਦੇ ਹਨ, ਜਿੱਥੋਂ ਬਾਹਰ ਨਿਕਲਣਾ ਜਾਂ ਬਚ ਪਾਉਣਾ ਨਾ- ਮੁਮਕਿਨ ਹੋ ਜਾਂਦਾ ਹੈ ਉਹਨਾਂ ਦਾ ਵਿਹਾਰ ਮਨੁੱਖ ਹੁੰਦੇ ਹੋਏ ਵੀ ਪਸ਼ੂ ਬਿਰਤੀ ਤੋਂ ਵੀ ਹੇਠਲੇ ਪੱਧਰ ਦਾ ਹੋ ਜਾਂਦਾ ਹੈ। ਉਹਨਾਂ ਦੀ ਆਪਣੀ ਅੰਦਰਲੀ ਇੱਕਲਤਾ ਸਮਾਜ ਲਈ ਸੰਸਾਰ ਲਈ ਬੜੀ ਨੁਕਸਾਨ ਵਾਲੀ ਸਾਬਿਤ ਹੁੰਦੀ ਹੈ,  ਜਿੱਥੇ ਉਹ ਲੋਕ ਆਪ ਹਮੇਸਾਂ ਦੁਖੀ ਰਹਿੰਦੇ ਹਨ ਉੱਥੇ ਹੀ ਉਹ ਦੂਜਿਆਂ ਨੂੰ ਦੁਖੀ ਕਰਨ ਦੀਆਂ ਵਿਉਂਤਾਂ ਘੜਦੇ ਰਹਿੰਦੇ ਹਨ ਕਿਉਂਕਿ ਉਹਨਾਂ ਦੇ ਦਿਲੋਂ ਦਿਮਾਗ ਵਿਚ ਅਪਰਾਧ ਦਾ ਵਾਸ ਹੋ ਗਿਆ ਹੁੰਦਾ ਹੈ । 

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕਿਤੇ ਸਾਡਾ ਦੇਸ ਵੀ ਉਹਨਾਂ ਦੇਸਾ ਵਿਚ ਹੀ ਸ਼ੁਮਾਰ ਹੋਣ ਤੇ ਨਹੀਂ ਜਾ ਰਿਹਾ ਜਿਹੜੇ ਦੇਸ ਧਾਰਮਿਕ ਕੱਟੜਵਾਦ ਦੇ ਸ਼ਿਕਾਰ ਹੋਏ ਹੋਏ ਹਨ । ਜੇਕਰ ਵਾਕਈ ਇਸ ਤਰਾਂ ਹੋ ਰਿਹਾ ਹੈ ਤਾਂ ਦੇਸ ਦਾ ਭਵਿੱਖ ਬੜੇ ਖਤਰਨਾਕ ਪਾਸੇ ਵੱਲ ਜਾ ਰਿਹਾ ਹੈ। ਫਿਰ ਇਹ ਤੇ ਜਾਗਦੇ ਤੇ ਜਾਣਦੇ ਹੋਏ ਦੇਸ ਦੇ ਬੇੜੇ ਨੂੰ ਡੋਬਣ ਵਾਲੀ ਗੱਲ ਹੋਵੇਗੀ  ।

ਧਰਮ ਦੀ ‘ਕਹੀ‘ ਨਾਲ ਪੁੱਟੇ ਹੋਏ ਹੋਰਾਂ ਲਈ ‘ਟੋਏ‘ ਬਹੁਤੀ ਵਾਰ ਆਪਣੇ ਲਈ ਹੀ ‘ਖਾਈ ‘ ਬਣ ਜਾਂਦੇ ਹਨ ਇਹ ਵੀ ਗੱਲ ਕਦੀ ਵਿਸਾਰਨੀ ਨਹੀਂ ਚਾਹੀਦੀ । ਤਾਕਤ ਦੇ ਨਸ਼ੇ ਵਿਚ ਮਦਹੋਸ਼ ਹੋਕੇ  ਆਪਣੇ ਅੰਦਰ ਝਾਤ ਮਾਰਨੀ ਛੱਡ ਦੇਣਾ ਕੋਈ ਸਿਆਣਪ ਨਹੀਂ ਹੋਇਆ ਕਰਦੀ ਵਕਤ ਕਿਸੇ ਦੀ ਮਿੱਤ ਨਹੀਂ ਇਹ ਕਦੋਂ ਪਲਟ ਜਾਵੇ ਕੋਈ ਪਤਾ ਨਹੀਂ ਚਲਦਾ …

ਸੰਪਰਕ: +91 98550 91442

ਸਿਵਿਆਂ ਦੀ ਅੱਗ ਨਾਲ ਸਿਕਦੇ ਹੱਥ –ਨੀਲ
ਬ੍ਰਿਟੇਨ ਦੇ ਗਲੇ ਦੀ ਹੱਡੀ ਬਣਿਆ ਬ੍ਰਿਕਜ਼ਿਟ –ਮਨਦੀਪ
ਜੰਮੂ ਕਸ਼ਮੀਰ ਅਤੇ ਝਾਰਖੰਡ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜੇ – ਮੁਖਤਿਆਰ ਪੂਹਲਾ
ਸਮਾਜਿਕ ਅਵਸਥਾ ਨੂੰ ਕੇਵਲ ਲੋਕ ਬਦਲਦੇ ਹਨ – ਹਰਜਿੰਦਰ ਸਿੰਘ ਗੁਲਪੁਰ
ਡਾਲਰ ਦੇ ਸ਼ਿਕੰਜੇ ਵਿਰੁੱਧ ਪੂਤਿਨ ਦਾ ਕਦਮ -ਪ੍ਰਭਾਤ ਪਟਨਾਇਕ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪਾਕਿਸਤਾਨ ਆਪਣੀ ਸੁਰੱਖਿਆ ਰਣਨੀਤੀ ਬਦਲੇ –ਸਤਨਾਮ ਸਿੰਘ ਮਾਣਕ

ckitadmin
ckitadmin
July 25, 2012
ਮੇਰੇ ਦੋਸਤ ਤਾਰਿਕ ਫਤਿਹ ਨੂੰ ਇੱਕ ਖੁੱਲੀ ਚਿੱਠੀ
ਕਈ ਪਿੰਡਾਂ ’ਚ ਡਿੱਪੂਆਂ ’ਤੇ ਪੁੱਜੀ ਗਰੀਬਾਂ ਲਈ ਨਾ-ਖਾਣਯੋਗ ਕਣਕ
ਸੱਸੀ –ਬਿੰਦਰ ਜਾਨ-ਏ-ਸਾਹਿਤ
ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਉੱਤੇ ਸੁਕੀਰਤ ਦੇ ਲੇਖ ਨਾਲ ਸ਼ੁਰੂ ਹੋਈ ਬਹਿਸ ਨੂੰ ਅਸੀਂ ਇਸ ਲਈ ਰੋਕ ਦਿੱਤਾ ਸੀ ਕਿ ਇਸ ਬਹਿਸ ’ਚ ਸੰਜੀਦਗੀ ਵਾਲਾ ਕੁਝ ਨਹੀਂ ਸੀ (ਖ਼ਾਸ ਕਰ ਸਾਡੇ ਤੱਤੇ ਵੀਰਾਂ ਵੱਲੋਂ ਜੋ ਬਿਆਨਬਾਜ਼ੀ ਹੋ ਰਹੀ ਸੀ ਜਾਂ ਲਿਖਿਆ ਜਾ ਰਿਹਾ ਸੀ)। ਇਸ ਸਭ ਹਾਲਤ ਬਾਰੇ ਕਰਮ ਬਰਸਟ ਹੁਰਾਂ ਇੱਕ ਲੇਖ ਭੇਜਿਆ ਹੈ, ਜਿਸ ਨੂੰ ਇੱਥੇ ਛਾਪ ਰਹੇ ਹਾਂ ਤੇ ਇਹ ਆਸ ਵੀ ਕਰਦੇ ਹਾਂ ਕਿ ਇਸ ਲੇਖ ਤੋਂ ਸਾਡੇ ਜਨੂਨੀ ਵੀਰ ਸੇਧ ਲੈ ਕੇ ਸੰਵਾਦ ਦਾ ਲੜ੍ਹ ਜ਼ਰੂਰ ਫੜਨਗੇ। (ਸੰਪਾ.) ਸੁਕੀਰਤ ਨੇ ਮਨੁੱਖੀ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਬਾਬਤ ਕੁਝ ਬੁਨਿਆਦੀ ਸਵਾਲ ਉਠਾਏ ਹਨ। ਇਨ੍ਹਾਂ ਸਵਾਲਾਂ ਬਾਬਤ ਠਰ੍ਹਮੇ ਨਾਲ ਚਰਚਾ ਕਰਨ ਦੀ ਥਾਂ ਕੁਝ ਦੇਸੀਂ ਜਾਂ ਬਦੇਸ਼ੀਂ ਬੈਠੇ ਤੱਤੇ ਭਰਾਵਾਂ ਨੇ ਕਾਮ-ਰੇਟ ਵਰਗੇ ਪੁਰਾਣੇ ਲਕਬ ਵਰਤ ਕੇ ਗੱਲ ਨੂੰ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਹੈ। ਅਸੀਂ ਅਨੇਕਾਂ ਸਾਲਾਂ ਤੋਂ ਕਮਿਊਨਿਸਟਾਂ ਲਈ ”ਕੌਮਨਸ਼ਟ” ਜਿਹੇ ਵਿਸ਼ੇਸ਼ਣ ਸੁਣਦੇ ਆ ਰਹੇ ਹਾਂ। ਇਹ ਕਿਸੇ ਲਿਖਤ ‘ਤੇ ਸੰਵਾਦ ਕਰਨ ਦਾ ਨਹੀਂ, ਬਲਕਿ ਵਿਵਾਦ ਕਰਨ ਦਾ ਤਰੀਕਾ ਹੈ। ਇਸੇ ਲਈ ਅੱਜ ਤੱਕ ਸਿੱਖਾਂ ਸਮੇਤ ਦੁਨੀਆਂ ਦੇ ਕਿਸੇ ਵੀ ਧਰਮ ਦਾ ਆਮ ਸ਼ਰਧਾਲੂ ਤਾਂ ਦੂਰ ਦੀ ਗੱਲ ਹੈ, ਕੋਈ ਵੱਡੇ ਤੋਂ ਵੱਡਾ ਧਰਮ-ਗੁਰੂ ਵੀ ਕਮਿਊਨਿਸਟਾਂ ਨਾਲ ਚੱਜ ਨਾਲ ਸੰਵਾਦ ਨਹੀਂ ਰਚਾ ਸਕਿਆ। ਇਹ ਕੋਈ ਅਨਹੋਣੀ ਗੱਲ ਨਹੀਂ, ਸ਼ਾਇਦ ਬਹੁਤੇ ਵੀਰਾਂ ਨੂੰ ਪਤਾ ਹੀ ਨਾ ਹੋਵੇ, ਕਿ ਖਾਲਿਸਤਾਨੀ ਲਹਿਰ ਨੇ ਆਪਣੇ ਮੁੱਢ ਵਿੱ ਚ ਹੀ ਕਮਿਊਨਿਸਟਾਂ ਨੂੰ ਆਪਣੇ ਸਭ ਤੋਂ ਵੱਡੇ ਚਾਰ ਦੁਸ਼ਮਣਾਂ ‘ਚੋਂ ਇਕ ਮਿੱਥ ਲਿਆ ਸੀ। ਇਸੇ ਨੀਤੀ ਵਿੱਚੋਂ ਹੀ ‘ਚੰਗਿਆੜੀ’ ਦੇ ਸੰਪਾਦਕ ਸੁਖਰਾਜ ਖੱਦਰ ਅਤੇ ‘ਪ੍ਰੀਤਲੜੀ’ ਦੇ ਸੰਪਾਦਕ ਸੁਮੀਤ ਸਿੰਘ ਨੂੰ ”ਬਾਬਿਆਂ” ਨੇ ਪਹਿਲੇ ਹੱਲੇ ਵਿੱਚ ਹੀ ਸੋਧਾ ਲਾ ਦਿੱਤਾ ਸੀ। ਇਹ ਉਹ ਦੌਰ ਸੀ, ਜਦੋਂ ਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਆਸੀ ਦ੍ਰਿਸ਼ ਉੱਪਰ ਮਸ਼ਹੂਰ ਹੋਏ ਸਨ, ਨਾ ਬਦਨਾਮ ”ਸਾਕਾ ਨੀਲਾ ਤਾਰਾ” ਅਤੇ ਨਾ ਹੀ ਦਿੱਲੀ ਜਾਂ ਹੋਰਨਾਂ ਥਾਵਾਂ ‘ਤੇ ਅਤਿ ਦੇ ਵਹਿਸ਼ੀ ਸਿੱਖ ਵਿਰੋਧੀ ਨਸਲਕੁਸ਼ੀ ਵਰਗੇ ਵਰਤਾਰੇ ਹੋਂਦ ਵਿਚ ਆਏ ਸਨ। ਇਨ੍ਹਾਂ ਸਾਰੀਆਂ ਸਿੱਖ ਖਾਸ਼ ਕਰਕੇ ਮਨੁੱਖਤਾ ਵਿਰੋਧੀ ਕਰਤੂਤਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਕਮਿਊਨਿਸਟਾਂ ਵਿਸ਼ੇਸ਼ ਕਰਕੇ ਉਨ੍ਹਾਂ ਬਜ਼ੁਰਗ ਦੇਸ਼ ਭਗਤਾਂ ਦੇ ਕਤਲ ਹੋਣੇ ਸ਼ੁਰੂ ਹੋ ਚੁੱਕੇ ਸਨ, ਜਿਨ੍ਹਾਂ ਨੇ ਗਦਰ ਲਹਿਰ ਤੋਂ ਲੈਕੇ ਪੰਜਾਬ ਵਿਚ ਚੱਲੀ ਹਰੇਕ ਖਾੜਕੂ ਲਹਿਰ ਦੌਰਾਨ ਕੇਂਦਰੀ ਅਤੇ ਸੂਬਾਈ ਹਕੂਮਤ ਦੇ ਕਹਿਰ ਨੂੰ ਆਪਣੇ ਪਿੰਡਿਆਂ ‘ਤੇ ਝੱਲਿਆ ਸੀ। ਭਾਈ ਰਾਜੋਆਣਾ ਦੇ ਸਮਰਥਕਾਂ ਨੂੰ ਇਹ ਵੀ ਚੇਤੇ ਨਾ ਹੋਵੇ ਕਿ ਪੰਜਾਬ ਵਿੱਚ ਆਰੀਆ ਸਮਾਜੀ ਗ੍ਰੋਹ ਦੇ ਸਭ ਤੋਂ ਵੱਡੇ ਥੰਮ ਲਾਲਾ ਜਗਤ ਨਰਾਇਣ ਦਾ ਕਤਲ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰਾਈਂ (ਮਰਹੂਮ) ਭਾਈ ਨਛੱਤਰ ਸਿੰਘ ਰੋਡੇ ਨੇ ਹੀ ਕੀਤਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਖ਼ੁਦ ਆਪ ਜਾਂ ਆਪਣੇ ਕਿਸੇ ਨਿਕਟਵਰਤੀ ਨੂੰ ਇਸ ਝਮੇਲੇ ਵਿੱਚ ਫਸਿਆ ਦੇਖਣਾ ਨਹੀਂ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਆਪਣੇ ਪਿੰਡ ਦੇ ਸਭ ਤੋਂ ਪਤਿਤ ਲੇਕਿਨ ਹੱਦ ਦਰਜੇ ਦੇ ਈਮਾਨਦਾਰ, ਲੜਾਕੂ ਅਤੇ ‘ਲਾਈਲੱਗ’ ਵੀਰ ਨੂੰ ”ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ” ਦੀ ਕਹਾਵਤ ਮੁਤਾਬਕ ਵੰਝ ‘ਤੇ ਚੜ੍ਹਾ ਦਿੱਤਾ ਅਤੇ ਆਪ ਪਹਿਲਾਂ ਹੀ ਧਰਮ ਪ੍ਰਚਾਰ ਕਰਨ ਹਿੱਤ ਬੰਬਈ ਵੱਲ ਨਿਕਲ ਗਏ ਸਨ। ਇਹ ਉਨ੍ਹਾਂ ਦੀ ਸੋਚੀ ਸਮਝੀ ਰਣਨੀਤੀ ਸੀ ਜਾਂ ਕੁਝ ਹੋਰ, ਇਹ ਨਿਰੀ ਤੁੱਕੇਬਾਜ਼ੀ ਹੋਵੇਗੀ। ਇਨ੍ਹਾਂ ਵੀਰਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਨੂੰ ਦਾਦਰ ਦੇ ਗੁਰਦਵਾਰੇ ‘ਚੋਂ ਰਾਤੋ ਰਾਤ ਮਹਿਤਾ ਚੌਕ ਪਹੁੰਚਾਣ ਵਾਲਿਆਂ ਵਿਚ ਗਿਆਨੀ ਜ਼ੈਲ ਸਿੰਘ ਅਤੇ ਬੀਬੀ ਇੰਦਰਾ ਦੀਆਂ ਖੂਫ਼ੀਆ ਏਜੰਸੀਆਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਸਿੱਖਾਂ ਦੇ ਇਕ ਹੋਰ ਵੱਡੇ ਦੁਸ਼ਮਣ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ (ਮਰਹੂਮ) ਭਜਨ ਲਾਲ ਨੇ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਵਿਚ ਪੂਰੀ ਵਾਹ ਲਗਾ ਦਿੱਤੀ ਸੀ। ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਬੱਸ ਦੰਦ ਪੀਹਣ ਜੋਗਾ ਰਹਿ ਗਿਆ ਸੀ। ਪੰਜਾਬ ਪੁਲੀਸ ਨੇ ਇਸੇ ਬੁਖਲਾਹਟ ਵਿਚ ਚੰਦੋਕਲਾਂ ਵਾਲਾ ਕੁਕਰਮ ਕਰ ਦਿਖਾਇਆ ਸੀ। ਮੇਰੀ ਸੁਕੀਰਤ ਨਾਲ ਜਾਣ ਪਛਾਣ ਨਹੀਂ ਅਤੇ ਜੇ ਹੁੰਦੀ ਵੀ ਤਦ ਵੀ ਮੈਂ ਉਸ ਨਾਲ ਬਹੁਤ ਸਾਰੀਆ ਗੱਲਾਂ ‘ਤੇ ਸਹਿਮਤ ਨਹੀਂ ਹਾਂ। ਪਹਿਲੀ ਗੱਲ ਮੈਂ ਫਾਂਸੀ ਦੇਣ ਵਰਗੀ ਕਰਤੂਤ ਨੂੰ ਸੱਭਿਅਕ ਸਮਾਜ ਦੇ ਮੱਥੇ ‘ਤੇ ਕਲੰਕ ਸਮਝਦਾ ਹਾਂ। ਦੁਨੀਆਂ ਭਰ ਦੇ 57 ਦੇਸ਼ਾਂ ਵਿੱਚੋਂ ਇਹ ਲਾਹਨਤ ਖ਼ਤਮ ਕੀਤੀ ਜਾ ਚੁੱਕੀ ਹੈ। ਦੂਜੀ ਗੱਲ ਭਾਈ ਰਾਜੋਆਣਾ ਦੇ ਸੰਬੰਧ ਵਿੱਚ ਭਾਵੇਂ ਅਕਾਲੀ ਸਰਕਾਰ ਦੀ ਸਰਪਰਸਤੀ ਅਧੀਨ ਹੀ ਪੰਜਾਬੀਆਂ ਨੇ ਉਸ ਦੀ ਫ਼ਾਂਸੀ ਦੀ ਸ਼ਜ਼ਾ ਮੁਆਫ਼ ਕਰਵਾਉਣ ਲਈ ਜਿਸ ਏਕੇ ਦਾ ਸਬੂਤ ਦਿੱਤਾ ਹੈ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਤੀਜੀ ਗੱਲ ਜੇਕਰ ਕੋਈ ਧਰਮ ਅਸਥਾਨ ਜਾਂ ਧਰਮ ਗੁਰੂ ਕਿਸੇ ਵਿਅਕਤੀ ਨੂੰ ”ਜ਼ਿੰਦਾ ਸ਼ਹੀਦ” ਦਾ ਰੁਤਬਾ ਦਿੰਦਾ ਹੈ, ਭਾਵੇਂ ਉਹ ਕੋਈ ਰਾਜੋਆਣਾ ਹੋਵੇ, ਦਾਰਾ ਸਿੰਘ ਹੋਵੇ ਜਾਂ ਅਫ਼ਜ਼ਲ ਕਸਾਬ ਹੋਵੇ, ਇਹ ਸਬੰਧਤ ਮਜ਼੍ਹਹਬ ਦੇ ਧਰਮ ਗੁਰੂਆਂ ਅਤੇ ਸੰਗਤਾਂ ਉੱਪਰ ਛੱਡ ਦੇਣਾ ਚਾਹੀਦਾ ਹੈ। ਜੇ ਕਿਸੇ ਲਈ ਇੰਦਰਾ ਜਾਂ ਬੇਅੰਤ ਸਿੰਘ ਵਰਗੇ ਕਸਾਈ ”ਸ਼ਹੀਦ” ਹੋ ਸਕਦੇ ਹਨ ਤਾਂ ਘੱਟ ਗਿਣਤੀਆਂ ਨੂੰ ਵੀ ਉਨਾ ਹੀ ਹੱਕ ਹੈ, ਕਿ ਉਹ ਆਪਣੇ ਕਿਸੇ ਮੈਂਬਰ ਨੂੰ ਸ਼ਹੀਦ ਮੰਨਣ ਜਾਂ ਨਾ ਮੰਨਣ। ਇਹੀ ਹੱਕ ਕਮਿਊਨਿਸਟਾਂ ਦੇ ਹਿੱਸੇ ਵੀ ਆਉਂਦਾ ਹੈ, ਕਿ ਉਨ੍ਹਾਂ ਨੇ ਕਿਸ ਵਿਅਕਤੀ ਨੂੰ ਸ਼ਹੀਦ ਮੰਨਣਾ ਹੈ ਜਾਂ ਨਹੀਂ। ਕਿਸੇ ਅਨਭੋਲ ਵਿਅਕਤੀ ਦੀ ਵਿਧਵਾ ਦੀ ਫਰਿਆਦ ‘ਤੇ ਗੌਰ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਸ ਦੀ ਮਰਜ਼ੀ ਅੱਗੇ ਸਿਰ ਨਹੀਂ ਝੁਕਾਇਆ ਜਾ ਸਕਦਾ। ਉਸ ਦਾ ਦੁਖ ਵੰਡਾਉਣ ਦੇ ਹੋਰ ਬੜੇ ਤਰੀਕੇ ਹਨ। ਕੋਈ ”ਦੁਸ਼ਮਣ” ਵਾਰ ਵਾਰ ਅੜਿੱਕੇ ਨਹੀਂ ਆਉਂਦਾ ਹੁੰਦਾ। ਕੁਝ ਅਨਭੋਲ ਰੂਹਾਂ ਦੀ ਬਲੀ ਦੀ ਵੀ ਅਣਸਰਦੀ ਲੋੜ ਪੈ ਜਾਂਦੀ ਹੈ। ਅਸਲ ਵਿੱਚ ਗੱਲ ਤਾਂ ਗੁਰਬਾਣੀ ਦੀਆਂ ਪ੍ਰੰਪਰਾਵਾਂ ਨੂੰ ਮੁੜ ਤੋਂ ਬੁਲੰਦ ਕਰਨ ਦੀ ਲੋੜ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਤੋਂ ਬਾਅਦ ਗੁਰਬਾਣੀ ਦੀ ਚੌਥੀ ਵੱਡੀ ਮਹਾਨ ਪ੍ਰੰਪਰਾ ”ਗੋਸਟਿ” ਭਾਵ ਸੰਵਾਦ ਦੀ ਹੈ। ਇਸ ਵੇਲੇ ਮੇਰੇ ਦਿਮਾਗ ਵਿੱਚ ਉਹ ਸਾਖੀ ਆ ਰਹੀ ਹੈ, ਜਦੋਂ ਗੁਰੂ ਨਾਨਕ ਸਾਹਿਬ ਮੱਕੇ ਵਿਚ ਬੈਠੇ ਮੁਲਾਣਿਆਂ ਨਾਲ ਗੋਸਟਿ ਕਰ ਰਹੇ ਹਨ। ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ 33ਵੀਂ ਪਉੜੀ ਵਿੱਚ ਬਹੁਤ ਹੀ ਖੂਬਸੂਰਤ ਸ਼ਬਦੀ-ਚਿੱਤਰ ਪੇਸ਼ ਕੀਤਾ ਹੈ। ਗੋਸਟਿ ਦੌਰਾਨ ਮੁਲਾਣੇ ਪੁੱਛ ਰਹੇ ਸਨ। ਪੁੱਛਨਿ ਫੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦਰਗਹ ਅੰਦਰ ਲਹਨਿ ਨ ਢੋਈ। ਕਰਨ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ। ਇਹ ਉਹ ਸਮਾਂ ਸੀ, ਜਦੋਂ ਬਾਬਾ ਜੀ ਹਾਲੇ ਸਿਰਫ਼ ਸਿੱਖ ਧਰਮ ਦੀ ਨੀਂਹ ਰੱਖ ਰਹੇ ਸਨ ਅਤੇ ਮੱਕੇ ਵਿਚ ਮੁਲਾਣਿਆਂ ਦੇ ਸਥਾਪਤ ਸੰਸਾਰ ਵਿੱਚ ਉਨ੍ਹਾਂ ਨਾਲ ਹੀ ਤਿੱਖੇ ਸੰਵਾਦੀ ਖਹਿਭੇੜ ਵਿਚ ਪਏ ਹੋਏ ਤਰਕ-ਰੱਤੇ ਗਿਆਨ ਨਾਲ ਲਲਕਾਰ ਰਹੇ ਸਨ। ਹੁਣ ਸੁਕੀਰਤ ਦੇ ਲੇਖ ‘ਤੇ ਜਿਹੋ ਜਿਹੇ ਪ੍ਰਤੀਕਰਮ ਕੁਝ ਗਰਮ ਖਿਆਲੀ ਵੀਰਾਂ ਨੇ ਕੀਤੇ ਹਨ, ਅਤੇ 1977 ਤੋਂ ਲੈਕੇ ਬੇਅੰਤ ਸਿੰਘ ਦੇ ਕਤਲ ਤੱਕ ਪੰਜਾਬ ਵਿੱਚ ”ਸਿੱਖੀ ਭੇਖ ਵਿਚਲੇ ਮੌਲਾਣਿਆਂ” ਨੇ ਜਿਹੜਾ ਖਰੂਦ ਪਾਇਆ ਹੈ, ਤਾਂ ਮੈਨੂੰ ਸ਼ੱਕ ਹੀ ਨਹੀਂ, ਸਗੋਂ ਪੱਕਾ ਯਕੀਨ ਹੈ, ਕਿ ਮੱਕੇ ਵਿੱਚ ਆਪਣੇ ਬਾਬਾ ਜੀ ਦੀ ਮ੍ਰਿਤਕ ਦੇਹ ਵੀ ਕਿਸੇ ਨੇ ਨਹੀਂ ਸਾਂਭਣੀ ਸੀ। ਇਸ ਲਈ ਵੀਰਨੋ, ਅਜੇ ਵੀ ਡੁੱਲੇ ਬੇਰ ਬੇਸ਼ਕ ਚੋਖੇ ਖ਼ਰਾਬ ਹੋ ਚੁੱਕੇ ਹਨ, ਲੇਕਿਨ ਜੇਕਰ ਚੰਗੀ ਤਰ੍ਹਾਂ ਝਾੜਪੂੰਝ ਕੇ ਝੋਲੀ ਵਿੱਚ ਪਾ ਲਈਏ ਅਤੇ ਗੁਰਬਾਣੀ ਦੀ ਗੋਸਟਿ ਪ੍ਰੰਪਰਾ ਉੱਪਰ ਦ੍ਰਿੜਤਾ ਨਾਲ ਪਹਿਰਾ ਦੇਈਏ, ਤਾਂ ਅਸੀਂ ਬਾਕੀ ਧਰਮਾਂ ਦੇ ਕੁਰਾਹੇ ਪਏ ਮਨਮਤੀਆਂ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਹਾਂ। ਈ-ਮੇਲ: karambarsat@gmail.com
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?