By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਆ ਸਿਤਮਗਰ ਮਿਲ ਕੇ ਆਜ਼ਮਾਏਂ… – ਐਸ ਸੁਰਿੰਦਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਆ ਸਿਤਮਗਰ ਮਿਲ ਕੇ ਆਜ਼ਮਾਏਂ… – ਐਸ ਸੁਰਿੰਦਰ
ਨਜ਼ਰੀਆ view

ਆ ਸਿਤਮਗਰ ਮਿਲ ਕੇ ਆਜ਼ਮਾਏਂ… – ਐਸ ਸੁਰਿੰਦਰ

ckitadmin
Last updated: July 23, 2025 8:04 am
ckitadmin
Published: April 8, 2016
Share
SHARE
ਲਿਖਤ ਨੂੰ ਇੱਥੇ ਸੁਣੋ

ਆ ਸਿਤਮਗਰ ਮਿਲ ਕੇ ਆਜ਼ਮਾਏਂ ਜੌਹਰ ਅਪਨਾ
ਤੂੰ ਖੰਜ਼ਰ ਆਜ਼ਮਾ ਲੇ, ਆਜ਼ਮਾ ਲੂੰਗਾ ਮੈਂ ਜਿਗਰ ਅਪਨਾ

ਪੰਡਤ ਜਵਾਹਰ ਲਾਲ ਨਹਿਰੂ ਨੇ ਪ੍ਰਧਾਨ ਮੰਤਰੀ ਬਣਦੇ ਸਾਰ ਹੀ ਆਪਣੇ ਤੇਵਰ ਬਦਲ ਲਏ , ਜਦੋਂ ਪੰਡਤ ਜੀ ਨੂੰ ਦੇਸ਼ ਆਜ਼ਾਦ ਹੋਣ ਤੋਂ ਪਹਿਲਾ ਕਾਂਗਰਸੀ ਲੀਡਰਾਂ ਵੱਲੋਂ ਸਮੇਂ -ਸਮੇਂ ਤੇ ਸਿੱਖ ਕੌਮ ਨਾਲ ਕੀਤੇ ਵਾਅਦੇ ਯਾਦ ਕਰਵਾਏ ਗਏ ਤਾਂ , ਪੰਡਤ ਜੀ ਨੇ ਬੜੀ ਬੇਪਰਵਾਹੀ ਨਾਲ ਕਿਹਾ , ਅਬ ਸਮਾਂ ਬਦਲ ਗਿਆ ਹੈ । ਓਹ ਅਕਸਰ ਕਹਿੰਦੇ ਸਨ , ਜਬ ਭੀ ਕੋਈ ਸਿੱਖੋਂ ਕੀ ਬਾਤ ਕਰਤਾ ਹੈ , ਮੈਂ ਅਪਨੇ ਕਾਨ ਬੰਦ ਕਰ ਲੇਤਾ ਹੂੰ ।
ਰਾਜਗੱਦੀ ਸਦਾ ਨਹੀਂ ਰਹਿੰਦੀ , ਪਰ ਮੌਕੇ ਤੇ ਜ਼ੁਰੱਅਤ ਦਿਖਾਣ ਵਾਲਾ ਇਤਿਹਾਸ ਵਿੱਚ ਆਪਣਾ ਨਾਂ ਕਰ ਜਾਂਦਾ ਹੈ । ਇਤਿਹਾਸ ਗੈ਼ਰਤਮੰਦਾਂ , ਗੱਦਾਰਾਂ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ ।

ਅਗਰ ਸਿੱਖ ਪਾਕਿਸਤਾਨ ਨਾਲ ਟਕਰਾਉਣ ਤਾਂ ਓਹ ਦੇਸ਼ ਭਗਤ ਹਨ । ਅਗਰ ਭਾਰਤ ਕੋਲੋਂ ਆਪਣੇ ਬੁਨਿਆਦੀ ਹੱਕ ਮੰਗਣ ਤਾਂ ਓਹ ਅੱਤਵਾਦੀ ਗਰਦਾਨੇ ਜਾਂਦੇ ਹਨ । ਦਿੱਲੀ ਦੇ ਤਖ਼ਤ ਤੇ ਬੈਠੀ ਮਨੂਵਾਦੀ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ , ਜਿੱਥੇ ਡਾਂਗ ਨਾਲ ਕੰਮ ਸੂਤ ਨਹੀਂ ਆਉਂਦਾ ਉੱਥੇ ਮਸਾਲੇਦਾਰ ਸ਼ਬਦਾਂ ਦੀ ਵਰਤੋਂ ਕਰ ਕੇ ਕੰਮ ਸਿੱਧਾ ਕਰੋ ।

 

 

ਅੱਖਾਂ ਮੀਟਣ ਨਾਲ ਕਬੂਤਰ ਨੇ ਬਿੱਲੀ ਕੋਲੋਂ ਬੱਚ ਨਹੀਂ ਜਾਣਾ । ਗੁਰੂ ਕਲਗੀਧਰ ਨੇ ਕਿਹਾ ਸੀ ਸਿੰਘਾਂ ਨੇ ਸਾਸ਼ਤਰ ਅਭਿਆਸ ਦੇ ਨਾਲ ਰਾਜਨੀਤੀ ਵੀ ਸਿੱਖਣੀ ਹੈ । ਰਣਤੱਤੇ ਵਿੱਚ ਸਿੰਘਾਂ ਦੇ ਹੱਥ ਕਿੱਦਾਂ ਦੇ ਹਨ , ਸਾਰਾ ਜੱਗ ਜਾਣਦਾ ਹੈ । ਅਫ਼ਸੋਸ ਅਸੀਂ ਟੇਬਲ ਦੀ ਜੰਗ ਸਦਾ ਹਾਰਦੇ ਰਹੇ ਹਾਂ । ਕੁਝ ਆਪਣੀਆਂ ਨਲਾਇਕੀਆਂ ਕਰਕੇ ਕੁਝ ਗੱਦਾਰਾਂ ਨੂੰ ਆਪਣੇ ਕੌਮੀ ਆਗੂ ਬਣਾ ਕੇ ।

ਦੁਸ਼ਮਣ ਕੋਲ ਸਾਡੀ ਘੇਰਾਬੰਦੀ ਕਰਨ ਦੇ ਬੜੇ ਤਰੀਕੇ ਹਨ । ਬੋਧਿਕ ਤੌਰ ਤੇ ਸਾਡਾ ਗਿਆਨ ਰਾਈ ਦੇ ਦਾਣੇ ਜਿਤਨਾ ਹੈ । ਬੋਧਿਕ ਤੌਰ ਤੇ ਗਿਆਨਵਾਨ ਕੌਮ ਗੁਲਾਮੀ ਦੇ ਸੰਗਲ ਤੋੜ ਦਿੰਦੀ ਹੈ । ਅੱਜ ਸਾਨੂੰ ਨਾ ਇਤਿਹਾਸ ਪੜ੍ਹਨ ਦਾ ਸ਼ੋਕ ਹੈ , ਨਾ ਵਿਰਾਸਤ ਨਾਲ ਜੁੜਨ ਦਾ । ਸਾਡੀ ਇਸ ਕਮਜ਼ੋਰੀ ਦਾ ਦੁਸ਼ਮਣ ਲਾਹਾ ਲੈ ਰਿਹਾ ਹੈ । ਅੱਜ ਸਾਨੂੰ ਦੁਸ਼ਮਣ ਪਿੱਛੇ ਨਹੀਂ ਧੱਕ ਰਿਹਾ ਅਸੀਂ ਖ਼ੁਦ ਪਿੱਛੇ ਜਾ ਰਹੇ ਹਾਂ ।

ਸਾਡੇ ਕੋਲ ਵਿਦਵਾਨਾਂ ਦੀ ਕਮੀ ਨਹੀਂ ਹੈ , ਲੇਕਿਨ ਸਾਡਾ ਹਰ ਅਦਾਰਾ ਸਿਆਸਤ , ਮੌਕਾਪ੍ਰਸਤ ਲੋਕਾਂ ਦੀ ਜਕੜ ਵਿੱਚ ਹੈ । ਇੱਕ ਪਾਸੇ ਅਸੀਂ ਵਿਚਾਰ ਤੇ ਤਰਕ ਦਾ ਪੱਲਾ ਛੱਡ ਦਿੱਤਾ ਹੈ । ਦੂਜੇ ਪਾਸੇ ਅਸੀਂ ਸਮੱਸਿਆ ਤੇ ਚਿੰਤਨ ਕਰਨਾ ਛੱਡ ਦਿੱਤਾ ਹੈ । ਅਸੀਂ ਘਟਨਾ ਵਾਪਰ ਜਾਣ ਤੋਂ ਬਾਅਦ ਦੋ – ਦਿਨ ਦਾ ਮਾਤਮ ਕਰਕੇ ਇਵੇਂ ਸਭ ਭੁੱਲ – ਭੁੱਲਾ ਜਾਂਦੇ ਹਾਂ , ਜਿਵੇਂ ਕੁਝ ਵਾਪਰਿਆ ਹੀ ਨਹੀਂ ਸੀ । ਇਹ ਸਾਡੇ ਬੌਧਿਕ ਨਿਘਾਰ ਦੀ ਨਿਸ਼ਾਨੀ ਹੈ ।

ਚਾਪਲੂਸੀਆਂ ਦੇ ਸਹਾਰੇ ਡੋਗਰੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਅੰਦਰ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੋ ਗਏ ਸਨ । ਇਹ ਲੂਣ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਖਾਂਦੇ ਸੀ , ਲੇਕਿਨ ਤਾਬਿਆਦਾਰ ਅੰਗਰੇਜ਼ਾਂ ਦੇ ਸਨ । ਇਹ ਡੋਗਰੇ ਸਾਡੀਆਂ ਹੋਰ ਕਮਜ਼ੋਰੀਆਂ ਵਾਂਗ ਸਿੱਖ ਰਾਜ ਦੇ ਡੁੱਬਣ ਦਾ ਇੱਕ ਵੱਡਾ ਕਾਰਨ ਬਣੇ । ਬੜੀ ਹੈਰਾਨੀ ਹੁੰਦੀ ਹੈ ਡੋਗਰੇ ਸਿੱਖ ਰਾਜ ਦੀਆਂ ਅੰਦਰੋਂ – ਅੰਦਰੀਂ ਜੜ੍ਹਾਂ ਵੱਡ ਰਹੇ ਸਨ , ਖਾਲਸਾ ਰਾਜ ਦੇ ਸੂਹੀਆਂ ਨੂੰ ਭਿਣਕ ਤੱਕ ਨਾ ਲੱਗੀ । ਅੱਜ ਡੋਗਰਿਆਂ ਦੀ ਔਲਾਦ ਭਰ ਜਵਾਨ ਹੋ ਚੁੱਕੀ ਹੈ । ਅਫ਼ਸੋਸ ਕੌਮ ਦੀ ਸੋਚ ਵਿੱਚ ਬਹੁਤ ਵੱਡਾ ਨਿਘਾਰ ਆ ਚੁੱਕਾ ਹੈ । ਅਸੀਂ ਤਾਰੀਖ਼ ਕੋਲੋਂ ਕੋਈ ਸਬਕ ਨਹੀਂ ਸਿੱਖਿਆ ।

ਅੱਜ ਵੀ ਚੰਗੇ ਵਿਦਵਾਨਾਂ ਦੀ ਯੋਗ ਰਾਏ ਨਾ ਲੈਣ ਕਰਕੇ ਕੁਰਬਾਨੀ ਕਰਨ ਵਾਲਿਆਂ ਨੂੰ ਪਿੱਛੇ ਸੁੱਟ ਕੇ ਅਸੀਂ ਆਪਣੀ ਹੋਣੀ ਆਪ ਸਿਰਜ ਰਹੇ ਹਾਂ । ਅਜਿਹਾ 1947 ਵਿੱਚ ਵਾਪਰ ਚੁੱਕਾ ਹੈ । ਜੇਕਰ ਸਿੱਖ ਲੀਡਰਸ਼ਿੱਪ ਦੀ ਕਮਾਨ ਉਸ ਵੇਲੇ ਸਿਰਦਾਰ ਕਪੂਰ ਸਿੰਘ ਵਰਗੇ ਦੂਰ – ਅੰਦੇਸ਼ ਦਰਵੇਸ਼ ਕੋਲ ਹੁੰਦੀ ਤਾਂ ਸਿੱਖਾਂ ਦੀ ਤਕਦੀਰ ਤੇ ਤਸਵੀਰ ਹੋਰ ਹੋਣੀ ਸੀ । ਭਾਰਤ ਪਾਕਿਸਤਾਨ ਵਿਚਕਾਰ ਬਣਨ ਵਾਲਾ ਤੀਜਾ ਦੇਸ਼ ਸੰਸਾਰ ਦਾ ਫੌਜੀ , ਆਰਥਿਕ ਤੌਰ ਤੇ ਇੱਕ ਮਜ਼ਬੂਤ ਦੇਸ਼ ਹੁੰਦਾ । ਬਿਨ੍ਹਾਂ ਸ਼ੱਕ ਸਿੱਖ ਕੌਮ ਗੱਦਾਰ , ਮੌਕਾਪ੍ਰਸਤ ਆਗੂਆਂ ਦੀ ਗੱਦਾਰੀ ਦਾ ਦੁਖਾਂਤ ਭੋਗ ਰਹੀ ਹੈ । ਅੱਖਾਂ ਮੀਟ ਕੇ ਦੁਸ਼ਮਣ ਤੇ ਯਕੀਨ ਕਰੀਂ ਜਾਣਾ ਕਿੱਥੋਂ ਦੀ ਅਕਲਮੰਦੀ ਹੈ । ਅਸੀਂ ਅੱਜ ਤੱਕ ਐਹੋ ਹੀ ਕੀਤਾ ਹੈ । ਸਾਡੀ ਸੂਝ ਦੀ ਅੱਖ ਅਜੇ ਤਕ ਨਹੀਂ ਖੁੱਲ੍ਹੀ ।

1947 ਦੀ ਵੰਡ ਵੇਲੇ ਸਿੱਖ ਲੀਡਰਸ਼ਿੱਪ ਨੇ ਡੋਗਰਿਆਂ ਦਾ ਇਤਿਹਾਸ ਮੁੜ ਕੇ ਦੁਹਰਾ ਦਿੱਤਾ । ਉਹ ਰਵਾਇਤ ਅਜੇ ਤੱਕ ਖਤਮ ਨਹੀਂ ਹੋਈ । ਹਾਕਮ ਤਾਂ ਐਹੋ ਚਾਉਂਦਾ ਹੈ । ਸਿੱਖ ਗੁਰਦੁਆਰਿਆਂ ਵਿੱਚ ਅਖੰਡ ਪਾਠ ਕਰਨ , ਕੀਰਤਨ ਕਰਨ ਲੇਕਿਨ ਆਜ਼ਾਦ ਰਿਆਸਤ ਦੀ ਗੱਲ ਨਾ ਕਰਨ ।

ਅੱਜ ਜਿਹੜੇ ਲੋਕ ਘੱਟ ਗਿਣਤੀ (ਦੇਸ਼ ਦੀਆਂ ਹੋਰ ਘੱਟ ਗਿਣਤੀ ਕੌਮਾਂ ਵੀ ਨਾਲ਼ ) ਸਿੱਖਾਂ ਨੂੰ ਭਾਰਤ ਮਾਤਾ ਦੀ ਜੈ , ਬੰਦੇ ਮਾਤਰਮ , ਜੈ ਬਜਰੰਗੀ ਦਾ ਨਾਅਰਾ ਲਾਉਂਣ ਲਈ ਆਖਦੇ ਹਨ । ਸ਼ਾਇਦ ਓਹ ਭੁੱਲ ਗਏ ਹਨ , ਖਾਲਸੇ ਦਾ ਪਿਤਾ ਗੁਰੂ ਗੋਬਿੰਦ ਸਿੰਘ , ਮਾਤਾ ਸਾਹਿਬ ਕੌਰ ਹੈ । ਸਿੱਖਾਂ ਨੇ 1947 ਤੋਂ ਬਾਅਦ ਭਾਰਤ ਮਾਤਾ ਦੀ ਰਾਖੀ ਲਈ ਦੇਸ਼ ਦੀਆਂ ਸਰਹੱਦਾਂ ਤੇ ਪਾਣੀ ਵਾਂਗੂੰ ਖ਼ੂਨ ਡੋਲਿਆ ਹੈ । ਅਸੀਂ ਡੋਗਰੇ ਨਹੀਂ ਹਾਂ ਜੋ ਖਾਂਦੇ ਰਣਜੀਤ ਸਿੰਘ ਦਾ ਸੀ , ਯਾਰੀ ਅੰਗਰੇਜ਼ਾਂ ਨਾਲ ਲਾਈ ਬੈਠੇ ਸੀ । ਲੋਕਾਂ ਨੂੰ ਭਾਰਤ ਮਾਤਾ ਦੀ ਜੈ ਕਹਿਣ ਵਾਲਿਆਂ ਦਾ 1947 ਤੋਂ ਬਾਅਦ ਦਾ ਇਤਿਹਾਸ ਭ੍ਰਿਸ਼ਟਾਚਾਰ , ਦਲ ਬਦਲੂਆਂ ਦਾ ਇਤਿਹਾਸ ਹੈ । ਬੀਤੇ ਤੇ ਝਾਤੀ ਮਾਰ ਲਵੋ । ਅੱਖਾਂ ਦੇ ਨਾਲ ਦਿਮਾਗ ਵੀ ਖੁੱਲ੍ਹ ਜਾਵੇਗਾ ।

ਆਪਣਾ ਨਿਆਰਾਪਨ ਗੁਆ ਕੇ ਅਸੀਂ ਸਦਾ ਲਈ ਮਨੂਵਾਦੀ ਸਮੁੰਦਰ ਵਿੱਚ ਗਰਕ ਹੋ ਜਾਵਾਂਗੇ । ਆਪਣੀ ਵਿਲੱਖਣਤਾ ਗੁਆ ਕੇ ਸਿੱਖੀ ਦੀ ਹੌਂਦ ਹੀ ਖਤਮ ਹੋ ਜਾਂਦੀ ਹੈ । ਗੁਰੂ ਸਾਹਿਬ ਨੇ ਸਾਨੂੰ ਗ਼ੈਰਤ ਨਾਲ ਜੀਣਾ ਦੱਸਿਆ ਹੈ । ਬੇਗ਼ੈਰਤ ਰੋਜ਼ ਮਰਦਾ ਹੈ । ਗ਼ੈਰਤਮੰਦ ਇੱਕੋਂ ਵਾਰ ਮਰਦਾ ਹੈ । ਸਿੱਖ ਕੌਮ ਸ਼ਹੀਦਾਂ ਦੀ ਨਰਸਰੀ ਹੈ ।

ਗੁਰੂ ਕਲਗੀਧਰ ਨੇ ਕਿਹਾ ਸੀ , ਨਾਂ ਕਿਸੇ ਦਾ ਹੱਕ ਰੱਖੋ , ਨਾ ਆਪਣਾ ਹੱਕ ਛੱਡੋ । ਫੈ਼ਸਲਾ ਅਸੀਂ ਕਰਨਾ ਹੈ ਕਿ ਭੇਡ ਵਾਂਗੂੰ ਆਪਣੀ ਖੱਲ ਲਹਾਉਂਣੀ , ਹੈ ਜਾਂ ਫਿਰ ਸ਼ੇਰ ਵਾਂਗ ਦਹਾੜਨਾ ਹੈ ?

ਦੂਸਰਿਆਂ ਨੂੰ ਭਾਰਤ ਮਾਤਾ ਦੀ ਜੈ ਕਹਿਣ ਵਾਲੇ ਇਹ ਗੱਲ ਬੜੀ ਛੇਤੀ ਭੁੱਲ ਜਾਂਦੇ ਹਨ , ਜਦੋਂ ਵੀ ਨਾਦਰ , ਬਾਬਰ ਚੜ੍ਹਕੇ ਆਉਂਦਾ ਹੈ । ਇਹ ਦੁੱਧ ਪੀਣੇ ਮਜਨੂੰ ਸੌਂ ਜਾਂਦੇ ਹਨ । ਉਦੋਂ ਇਨ੍ਹਾਂ ਨੂੰ ਦਸ਼ਮੇਸ਼ ਪਿਤਾ ਦਾ ਖਾਲਸਾ ਯਾਦ ਆਉਂਦਾ ਹੈ ।

ਜਦੋਂ ਗਜ਼ਨੀ ਤੇ ਤੈਮੂਰ ਸ਼ਾਹ ਭਾਰਤ ਮਾਤਾ ਦੀ ਬੋਟੀ – ਬੋਟੀ ਕਰ ਰਹੇ ਸਨ , ਤ੍ਰਿਸ਼ੂਲ ਕਿਤੇ ਲੁਕ ਗਿਆ ਸੀ । ਭਾਰਤ ਮਾਤਾ ਉਦੋਂ ਕੁਰਲਾ ਰਹੀ ਸੀ , ਪਰ ਭਾਰਤ ਮਾਤਾ ਦੇ ਇਹ ਕਪੁੱਤਰ ਉਦੋਂ ਗੁਪਤਵਾਸ ਹੋ ਗਏ ਸਨ ।

ਅਬਦਾਲੀਆਂ , ਗਜ਼ਨੀਆਂ ਦੇ ਨਾਲ ਗੁਰੂ ਕਾ ਖਾਲਸਾ ਹੀ ਮੱਥਾ ਲਾਉਂਦਾ ਆਇਆ ਹੈ । ਭਾਰਤ – ਪਾਕਿ , ਚੀਨ ਨਾਲ ਹੋਈਆਂ ਜੰਗਾਂ ਇਸ ਗੱਲ ਦੀ ਮਿਸਾਲ ਹੈ । ਬਹੁਤਾ ਦੂਰ ਜਾਣ ਦੀ ਲੋੜ ਨਹੀਂ ਸਾਰਾਗੜ੍ਹੀ ਦਾ ਇਤਿਹਾਸ ਪੜ੍ਹ ਲੈਣਾ । ਸਾਡੇ ਕਰਾਰੇ ਹੱਥਾਂ ਦਾ ਪਤਾ ਲੱਗ ਜਾਵੇਗਾ ।

ਭਾਰਤ ਮਾਤਾ ਦੀ ਜੈ ਕਹਿਣ ਵਾਲੇ ਸ਼ਾਇਦ ਜਿਹਲਮ ਦੇ ਰਾਜੇ ਅੰਬੀ ਨੂੰ ਭੁੱਲ ਗਏ ਹਨ । ਜਿਸ ਨੇ ਵਿਦੇਸ਼ੀ ਧਾੜਵੀ ਨੂੰ ਭਾਰਤ ਮਾਤਾ ਤੇ ਹਮਲਾ ਕਰਨ ਦਾ ਸੱਦਾ ਦਿੱਤਾ ਸੀ । ਸ਼ਾਇਦ ਉਹ ਸਰਦਾਰ ਹਰੀ ਸਿੰਘ ਨਲੂਆ ਨੂੰ ਭੁੱਲ ਗਏ , ਜਿਸ ਨੇ ਦੱਰਾ ਖ਼ੈਬਰ ਬੰਦ ਕਰਕੇ ਵਿਦੇਸ਼ੀ ਧਾੜਵੀਆਂ ਦਾ ਰਸਤਾ ਸਦਾ ਲਈ ਬੰਦ ਕਰ ਦਿੱਤਾ ।

ਭਾਰਤ ਦੀ ਸਰਜ਼ਮੀਨ ਤੇ ਜੇਕਰ ਕਲਗੀਆਂ ਵਾਲੇ ਦਾ ਖਾਲਸਾ ਪੈਂਦਾ ਨਾਂ ਹੋਇਆ ਹੁੰਦਾ , ਬਿਨ੍ਹਾਂ ਸ਼ੱਕ ਭਾਰਤ ਇੱਕ ਇਸਲਾਮੀ ਰਿਆਸਤ ਹੁੰਦਾ । ਲਾਲ ਕਿਲ੍ਹੇ ਤੇ ਤਿਰੰਗੇ ਦੀ ਥਾਂ ਹੈਦਰੀ ਝੰਡਾ ਲਹਿਰਾਉਂਦਾ ਹੁੰਦਾ ।

ਦੁਨੀਆਂ ਦੀਆਂ ਦੂਜੀਆਂ ਕੌਮਾਂ ਦੇ ਇਤਿਹਾਸ ਸਿਆਹੀ ਨਾਲ ਲਿਖੇ ਗਏ ਹਨ । ਸਿੱਖ ਕੌਮ ਦਾ ਇਤਿਹਾਸ ਖ਼ੂਨ ਨਾਲ ਲਿਖਿਆ ਗਿਆ ਹੈ । ਤਾਰੀਖ਼ ਝੂਠ ਨਹੀਂ ਬੋਲਦੀ । ਪੜ੍ਹ ਕੇ ਵੇਖ ਲਵੋ । ਸਿੱਖਾਂ ਦੇ ਸਿਰਾਂ ਦੇ ਮੁੱਲ ਸਮੇਂ ਦੇ ਜਾਬਰ ਹਾਕਮ ਪਾਉਂਦੇ ਰਹੇ ਹਨ । ਸਿੱਖ ਨਹੀਂ ਮੁੱਕੇ , ਸਿੱਖਾਂ ਨੂੰ ਮੁਕਾਣ ਵਾਲੇ ਮੁੱਕ ਗਏ ।

ਆਪਣੀ ਜਾਨ ਪ੍ਰਤੀ ਐਨੀ ਅਣਗਹਿਲੀ ਕਿਉਂ? – ਗੋਬਿੰਦਰ ਸਿੰਘ ਢੀਂਡਸਾ
ਪੰਜਾਬ ਨੂੰ ਬਚਾਉਣ ਦੀ ਬੂ-ਦੁਹਾਈ ਮੁਕਾਬਲੇ – ਪਾਵੇਲ
ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਜੋਕੇ ਸੰਦਰਭ ਵਿੱਚ – ਹਰਚਰਨ ਸਿੰਘ ਪਰਹਾਰ
ਵਿਦਿਆਰਥੀਆਂ ਵਿੱਚ ਭਾਂਜਵਾਦੀ ਰੁਝਾਨ : ਕਾਰਨ ਤੇ ਹੱਲ – ਅਮਰਿੰਦਰ ਸਿੰਘ
ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਅਤੇ ਹਾਕਮਾਂ ਦਾ ਦੰਭ – ਮੁਖ਼ਤਿਆਰ ਪੂਹਲਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਗ਼ਜ਼ਲ –ਪਰਮਿੰਦਰ ਸਿੰਘ

ckitadmin
ckitadmin
July 19, 2014
ਪ੍ਰਤੀਬੱਧ ਅਤੇ ਸੰਘਰਸ਼ਸ਼ੀਲ ਸ਼ਖ਼ਸੀਅਤ ਘਣਸ਼ਾਮ ਜੋਸ਼ੀ
ਭਾਜਪਾ ਆਗੂ ’ਤੇ 20 ਹਜ਼ਾਰ ਰੁਪਏ ਲੈ ਕੇ +2 ਮੈਡੀਕਲ ਦੇ ਜਾਅਲੀ ਸਰਟੀਫਿਕੇਟ ਦੇਣ ਦਾ ਦੋਸ਼
ਅਮਨ ਬਹਾਲੀ,ਭਾਰਤ-ਪਾਕਿ ਦੀ ਪਹਿਲੀ ਤਰਜੀਹ ਹੋਵੇ!- ਹਰਜਿੰਦਰ ਸਿੰਘ ਗੁਲਪੁਰ
ਹੜ੍ਹ ਤੇ ਜ਼ਿੰਦਗੀ ਦੇ ਗੋਤੇ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?