By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਿਰਨਜੀਤ ਕੌਰ ਮਹਿਲ ਕਲਾਂ ਸੰਘਰਸ਼ ਨਾਮਵਰ ਬੁੱਧੀਜੀਵੀਆਂ ਦੀ ਨਜ਼ਰ ਵਿੱਚ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਕਿਰਨਜੀਤ ਕੌਰ ਮਹਿਲ ਕਲਾਂ ਸੰਘਰਸ਼ ਨਾਮਵਰ ਬੁੱਧੀਜੀਵੀਆਂ ਦੀ ਨਜ਼ਰ ਵਿੱਚ
ਨਜ਼ਰੀਆ view

ਕਿਰਨਜੀਤ ਕੌਰ ਮਹਿਲ ਕਲਾਂ ਸੰਘਰਸ਼ ਨਾਮਵਰ ਬੁੱਧੀਜੀਵੀਆਂ ਦੀ ਨਜ਼ਰ ਵਿੱਚ

ckitadmin
Last updated: July 22, 2025 9:22 am
ckitadmin
Published: August 14, 2016
Share
SHARE
ਲਿਖਤ ਨੂੰ ਇੱਥੇ ਸੁਣੋ

ਕਿਰਨਜੀਤ ਕੌਰ ਕਤਲ ਕਾਂਡ ਪੰਜਾਬ ਦੀ ਗੌਰਵਮਈ ਸਭਿਅਚਾਰਕ ਵਿਰਾਸਤ ਦੇ ਜੁੱਸੇ ਤੇ ਨਾ-ਮਿਟਣ ਵਾਲਾ ਦਾਗ ਹੈ। ਪੰਜਾਬ ‘ਗਊ-ਗਰੀਬ”, ਕਿਰਤੀਆਂ, ਔਰਤਾਂ ਅਤੇ ਬਾਹਰੋਂ ਆਏ ਮੁਸਾਫਿਰਾਂ ਦਾ ਸਨਮਾਨ ਕਰਨ ਵਾਲੀ ਧਰਤੀ ਹੈ।
       
ਇਸ ਖਿੱਤੇ ਨੇ ਵੇਦਾਂ ਵਰਗੇ ਮਹਾਨ ਰਚਨਾਵਾਂ ਦੀ ਸਿਰਜਣਾ ਕੀਤੀ ਅਤੇ ਮਨੁੱਖੀ ਸਭਿਅਤਾ ਨੂੰ ਵਿਕਾਸ ਦੇ ਸਿਖਰਲੇ ਪੜਾਅ ਤੱਕ ਪਹੁੰਚਾਉਣ ਲਈ ਭਗਤੀ, ਸੂਫੀ ਅਤੇ ਸਿੱਖ ਲਹਿਰ ਵਰਗੀਆਂ ਮਹਾਨ ਲਹਿਰਾਂ ਨੂੰ ਜਨਮ ਦਿੱਤਾ।
       
ਭਗਤਾਂ, ਸੂਫੀਆਂ ਅਤੇ ਸਿੱਖ ਗੁਰੂ ਸਹਿਬਾਨ ਨੇ ਸਾਨੂੰ ਸ਼ਾਂਤੀ, ਭਰਾਤਰੀ ਭਾਵ ਅਤੇ ਨਿਆਂ ਦਾ ਆਦਰਸ਼ ਦਿੱਤਾ।
       
ਗੁਰੂ ਸਹਿਬਾਨ ਨੇ ਜਿੱਥੇ ਸ਼ਬਦ ਨੂੰ ਬ੍ਰਹਮ ਦਾ ਦਰਜਾ ਦੇ ਕੇ ਗਿਆਨ ਦਾ ਮਾਰਗ ਦਿੱਤਾ, ਉਥੇ ਕਿਰਤੀਆਂ, ਔਰਤਾਂ ਦਾ ਸਨਮਾਨ ਕਰਨ ਦੀ ਜੀਵਨ ਜਾਚ ਸਿਖਾਈ।
       
ਕਿਰਨਜੀਤ ਕੌਰ ਦਾ ਕਤਲ ਕੇਵਲ ਇੱਕ ਮਾਸੂਮ ਬੱਚੀ ਦਾ ਕਤਲ ਹੀ ਨਹੀਂ, ਸਗੋਂ ਸਾਡੀ ਉਸ ਅਮੀਰ ਧਰੋਹਰ ਦਾ ਅਪਮਾਨ ਹੈ, ਜਿਸਦਾ ਇੱਕ ਸਿਰਾ ਵੈਦਿਕ ਸਾਹਿਤ ਨਾਲ ਜੁੜਿਆ ਹੈ, ਦੂਸਰਾ ਗੁਰਮਤਿ, ਸੂਫੀ ਅਤੇ ਭਗਤੀ ਲਹਿਰਾਂ ਦੇ ਸ਼ਾਨਮੱਤੇ ਇਤਿਹਾਸ ਨਾਲ।

                    – ਡਾ: ਸੁਖਦੇਵ ਸਿਰਸਾ
                           ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

 

***

         ਬੇਟੀ ਕਿਰਨਜੀਤ ਕੌਰ ਦੀ ਸ਼ਹਾਦਤ ਸਿਰਫ ਜਬਰ-ਜੁਲਮ ਖਿਲਾਫ ਜਾਂ ਆਪਣੇ ਮਾਨ-ਸਨਮਾਨ ਨੂੰ ਬਚਾਉਣ ਦੀ ਹੀ ਪ੍ਰਤੀਕ ਨਹੀਂ, ਉਸਦੀ ਸ਼ਹਾਦਤ ਸਮੁੱਚੀ ਔਰਤ ਜਾਤੀ ਲਈ ਰਾਹ-ਦਸੇਰਾ ਹੈ। ਕਿਰਨਜੀਤ ਸਿਰਫ ਮਹਿਲਕਲਾਂ ਦੀ ਨਾ ਹੋ ਕੇ, ਪੂਰੇ ਪੰਜਾਬ ਦੀ ਧੀ ਹੈ।

ਕਿਰਨਜੀਤ ਜ਼ਬਰ-ਜੁਲਮ ਵਿਰੁੱਧ ਆਹਮੋ-ਸਾਹਮਣੇ ਟੱਕਰ ਲੈਣ ਵਾਲੀ ਪਹਿਲੀ ਧੀ ਹੈ।

        ਐਕਸ਼ਨ ਕਮੇਟੀ ਅਤੇ ਜਨਤਕ ਜਥੇਬੰਦੀਆਂ ਦੇ ਸੰਘਰਸ਼ ਨੇ ਸਿਆਸੀ ਲੋਕਾਂ ਦਾ ਪਰਦਾਫਾਸ਼ ਕੀਤਾ ਹੈ, ਜਿਹਨਾਂ ਨੇ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਝੂਠੇ ਕੇਸਾਂ ‘ਚ ਫਸਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਰਚੀਆਂ।

        ਹੁਣ ਵੀ ਸਾਡੇ ਸਾਹਮਣੇ ਸਾਥੀ ਮਨਜੀਤ ਦੀ ਉਮਰ ਕੈਦ ਦੀ ਸਜਾ ਰੱਦ ਕਰਵਾਉਣ ਦੀ ਚੁਣੌਤੀ ਹੈ। ਜਿਹੜੀ ਲੋਕਾਂ ਦੇ ਸੰਘਰਸ਼ ਰਾਹੀਂ ਹੀ ਹੋਣੀ ਹੈ। ਕਿਰਨਜੀਤ ਦੀ ਬਰਸੀ ਔਰਤਾਂ ਉਪਰ ਹੁੰਦੇ ਜਬਰ ਵਿਰੋਧੀ ਦਿਨ ਦੀ ਪ੍ਰਤੀਕ ਹੈ।
        ਆਓ, ਨੈਤਿਕ ਪੱਖੋਂ ਗਿਰਾਵਟ ਵੱਲ ਜਾ ਰਹੇ ਸਮਾਜ ਨੂੰ ਬਚਾਉਣ ਲਈ ਹੋਰ ਤਕੜੇ ਸੰਘਰਸ਼ ਵਿੱਢੀਏ, ਇਹੋ ਬੇਟੀ ਕਿਰਨਜੀਤ ਨੂੰ ਸੱਚੀ ਸਰਧਾਂਜਲੀ ਹੋਏਗੀ।

                               – ਡਾ: ਰਘਵੀਰ ਕੌਰ,
                    ਸਕੱਤਰ, ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ
***

           ਪੰਜਾਬ/ਭਾਰਤ ਵਿੱਚ ਕਾਮੁਕ ਹਿੰਸਾ ਅਤੇ ਜਬਰ ਦਾ ਸ਼ਿਕਾਰ ਵੱਡੀ ਗਿਣਤੀ ਵਿੱਚ ਔਰਤਾਂ ਹੋ ਰਹੀਆਂ ਹਨ। ਸਮਾਜ ਵਿਰੋਧੀ ਅਨਸਰਾਂ ਨੇ ਕਿਰਨਜੀਤ ਕੌਰ ਨੂੰ ਵੀ ਇਸੇ ਹਿੰਸਾ ਦਾ ਸ਼ਿਕਾਰ ਬਣਾਇਆ ਸੀ ਪਰ ਉਹ ਬਹਾਦਰ ਲੜਕੀ ਮੌਤ ਦੇ ਮੂੰਹ ਪੈਣ ਤੱਕ ਲੜਦੀ ਰਹੀ। ਔਰਤਾਂ ਦੀ ਇੱਜ਼ਤ ਅਤੇ ਸਵੈ-ਮਾਣ ਲਈ ਲੜਨ ਵਾਲੀ ਇਹ ਲੜਕੀ ਅਣਖ ਦਾ ਪ੍ਰਤੀਕ ਬਣ ਚੁੱਕੀ ਹੈ। ਪੰਜਾਬ ਅੰਦਰ ਹਰ ਰੋਜ਼ ਕੁੜੀਆਂ ਵਿਰੋਧ ਵੀ ਕਰਦੀਆਂ ਹਨ ਤੇ ਮਰਦੀਆਂ ਵੀ ਹਨ। ਪਰ ਸ਼ਹੀਦ ਕਿਰਨਜੀਤ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਪਿਛਲੇ 19 ਸਾਲਾਂ ਤੋਂ ਜਿੰਨੀ ਜੁਅੱਰਤ, ਅਣਖ-ਗੈਰਤ ਅਤੇ ਇਨਕਲਾਬੀ ਢੰਗ ਨਾਲ ਇਸ ਕਤਲ ਦੇ ਵਿਰੋਧ ਵਜੋਂ ਸਰਗਰਮੀ ਕੀਤੀ ਹੈ, ਉਹ ਇਤਿਹਾਸਕ ਕੰਮ ਹੋ ਨਿਬੜਿਆ ਹੈ। ਕਮੇਟੀ ਨੇ ਪੰਜਾਬ ਦੇ ਲਤਾੜੇ ਤੇ ਡਿੱਗੇ ਹੋਏ ਲੋਕਾਂ ਨੂੰ ਖੜ੍ਹੇ ਕੀਤਾ ਹੈ। ਉਨ੍ਹਾਂ ਨੂੰ ਸੰਘਰਸ਼ਾਂ ਦੇ ਰਾਹ ਪਾਇਆ ਹੈ। ਔਰਤ ਦੀ ਇੱਜ਼ਤ, ਅਣਖ, ਆਜ਼ਾਦੀ ਤੇ ਬਰਾਬਰੀ ਲਈ ਲੜਨ ਵਾਲੀ ਕਮੇਟੀ ਦੇ ਯੋਧਿਆਂ ਨੂੰ ਸਲਾਮ।

                                 -ਅਜਮੇਰ ਸਿੱਧੂ
***

        ਪੁਰਸ਼ ਪ੍ਰਧਾਨ ਸਮਾਜ ਵਿੱਚ ਇਸਤਰੀ ਸਦੀਆਂ ਤੋਂ ਬੇਇਨਸਾਫੀ ਅਤੇ ਜੁਲਮ ਦਾ ਸ਼ਿਕਾਰ ਰਹੀ ਹੈ। ਅੱਜ ਦੇ ਵਿਕਸਿਤ ਜਮਾਨੇ ‘ਚ ਵੀ ਅਨੇਕ ਪੁਰਸ਼ ਆਪਣੀ ਸੋਚ ਬਦਲਣ ਤੋਂ ਇਨਕਾਰੀ ਹਨ। ਦੂਸੇ ਪਾਸੇ ਵਰਤਮਾਨ ਯੁੱਗ ਦੀ ਜਾਗ੍ਰਿਤ ਇਸਤਰੀ ਸਮਾਜ ਵਿੱਚ ਆਪਣੇ ਜਾਇਜ ਸਥਾਨ ਦੀ ਪ੍ਰਾਪਤੀ ਲਈ ਸੰਗਰਾਮ ਵਾਸਤੇ ਨਿੱਤਰ ਪਈ ਹੈ।

       ਬੀਬੀ ਕਿਰਨਜੀਤ ਕੌਰ ਇਸ ਸੰਗਰਾਮ ਦੀ ਇੱਕ ਜਾਗਦੀ ਜੋਤ ਹੈ, ਜਿਸਨੂੰ ਕੋਈ ਜਬਰ ਜੁਲਮ ਬੁਝਾ ਨਹੀਂ ਸਕਦਾ।

      ਕਿਰਨ ਦੀ ਕੁਰਬਾਨੀ ਦੇ ਨੂਰ ਦੀਆ ਕਿਰਨਾਂ, ਇਸਤਰੀ ਜਾਤੀ ਦੇ ਹਨੇਰੇ ਰਾਹਾਂ ਨੂੰ ਦੂਰ ਭਵਿੱਖ ਤੱਕ ਰੁਸ਼ਨਾਉਂਦੀਆਂ ਰਹਿਣਗੀਆਂ।

                             -ਗੁਰਬਚਨ ਸਿੰਘ ਭੁੱਲਰ
                      ਸਾਬਕਾ ਸੰਪਾਦਕ, ਪੰਜਾਬੀ ਟ੍ਰਿਬਿਊਨ
***

         ਬਹੁਤ ਸਾਰੇ ਲੋਕ ਦੀਆਂ ਬਰਸੀਆਂ ਅਤੇ ਵਰ੍ਹੇ ਮਨਾਏ ਜਾਂਦੇ ਹਨ ਪਰ ਬੇਟੀ, ਕਿਰਨਜੀਤ ਦੀ ਬਰਸੀ ਸਾਰਿਆਂ ਤੋਂ ਵੱਖਰੀ ਹੈ।

        ਧੀਆਂ ਨਾਲ ਜ਼ਿਆਦਤੀ ਤਾਂ ਮੁਗਲਾਂ ਵੇਲੇ ਦੀ ਹੁੰਦੀ ਸੀ, ਪਰ ਆਪਣੇ ਹੀ ਪਿੰਡ ਦੇ ਜੋਰਾਵਰਾਂ ਵੱਲੋਂ ਚਿੱਟੇ ਦਿਨ ਖੇਤਾਂ ‘ਚ ਲਿਜਾ ਕੇ ਉਸ ਨਾਲ ਬਲਾਤਕਾਰ ਕਰਨਾ, ਕਤਲ ਕਰਕੇ ਖੇਤਾਂ ‘ਚ ਦੱਬ ਦੇਣਾ, ਇਹੋ ਜਿਹੇ ਕੁਲਹਿਣਾ ਕੰਮ ਨਾਲ ਪੂਰਾ ਪੰਜਾਬ ਉਬਲ ਉੱਠਿਆ।

       ਪੰਜਾਬ ਦੀ ਇਸ ਧੀ ਦੇ ਅੰਤਿਮ ਅਰਦਾਸ ਮੌਕੇ 1 ਲੱਖ ਲੋਕਾਂ ਦਾ ਇਕੱਠ ਦੱਸਦਾ ਸੀ ਕਿ ਸਰਕਾਰ ਦਾ ਇੱਕ ਇੱਕ ਵਿਅਕਤੀ ਅਜਿਹੇ ਕਾਂਡ ਲਈ ਜਿੰਮੇਵਾਰ ਹੈ।

ਅਫਸੋਸ ਉਸ ਬੱਚੀ ਨੂੰ ਮੌਤ ਬਾਅਦ ਵੀ ਇਨਸਾਫ ਨਾ ਮਿਲਿਆ ਪਰ ਜਦੋਂ ਵੀ ਉਸਦੇ ਨਾਂਅ ਦੀ ਚਰਚਾ ਹੋਵੇਗੀ ,ਪੰਜਾਬ ‘ਚੋਂ ਨਿਆਂ ਦੀ ਹੂਕ ਉਸੇ ਤਰ੍ਹਾਂ ਉਠਦੀ ਰਹੇਗੀ, ਜਿਸ ਤਰ੍ਹਾਂ ਉਸਦੀ ਅੰਤਿਮ ਅਰਦਾਸ ਮੌਕੇ ਉੱਠੀ ਸੀ।

-ਜਤਿੰਦਰ ਪਨੂੰ
ਸੰਪਾਦਕ ਨਵਾਂ ਜ਼ਮਾਨਾ
***

ਸ਼ਹੀਦ ਬੀਬੀ ਕਿਰਨਜੀਤ ਕੌਰ ਅੱਜ ਪੰਜਾਬ ਦੋ ਲੋਕ ਸੰਘਰਸ਼ਾਂ ਦੀ ਅਜਿਹੀ ਪ੍ਰਤੀ ਬਣ ਗਈ ਹੈ,ਜਿਸ ਨੇ ਭਵਿੱਖੀ ਲੋਕ ਸੰਘਰਸ਼ਾਂ ਦੇ ਪਿੜ ਨੂੰ ਮਘਾਈ ਰੱਖਣਾ ਹੈ।ਜਬਰ-ਜੁਲਮ ਦੇ ਮੌਜੁਦਾ ਦੌਰ ਵਿੱਚ ਇਸਤਰੀ ਮੁਕਤੀ ਦੀ ਲੜਾਈ ਲਈ ‘ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸਨ ਕਮੇਟੀ’ ਵੱਲੋਂ ਹੁਣ ਤੱਕ ਲੜਿਆ ਸੰਘਰਸ਼ ਨਾਂ ਸਿਰਫ ਮਿਸਾਲੀ ਹੈ,ਸਗੋਂ ਭਵਿੱਖੀ ਸੰਘਰਸ਼ਾਂ ਲਈ ਰਾਹ ਦਸੇਰਾ ਵੀ ਹੈ।ਪਿਛਲੇ ਦਿਨੀਂ ਜਿਸ ਸਾਜਿਸ਼ੀ ਤਰੀਕੇ ਨਾਲ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਨਾਂ ਅੱਗਿਉਂ ਸ਼ਹੀਦ ਕਿਰਨਜੀਤ ਕੌਰ ਸ਼ਬਦ ਹਟਾਏ ਗਏ ਸਨ,ਇਸ ਸਾਜਿਸ਼ ਵਿਰੱਧ ਲੜਾਈ ਵਿੱਚ ਅਦਾਰਾ ‘ਹੁਣ’ ਹਮਾਇਤ ਕਰਦਾ ਹੋਇਆ ਸ਼ਰੀਕ ਹੁੰਦਾ ਹੈ।

‘ਜਾਣ ਦੇ ਹਾਂ ‘ਸ਼ੀਲ’ ਇੱਕ ਦਿਨ ਜਮਾਨਾ ਉਹ ਆਏਗਾ
ਤਿਤਲੀਆਂ ਦੇ ਕਾਤਲਾਂ ਨੂੰ ਵਕਤ ਫਾਂਸੀ ਲਾਏਗਾ।

 

 

-ਸੁਸ਼ੀਲ ਦੁਸਾਂਝ
ਸੰਪਾਦਕ ‘ਹੁਣ’
‘ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ’ -ਸੁਕੀਰਤ
ਕਿਸਾਨੀ ਮੋਰਚਾ ਬਨਾਮ ਭਾਈਚਾਰਕ ਸਾਂਝ!
ਸਮਾਜ ਵਿੱਚ ਦਲਿਤਾਂ ਦੀ ਸਥਿਤੀ ਅਜੇ ਵੀ ਚਿੰਤਾਜਨਕ – ਗੁਰਤੇਜ ਸਿੱਧੂ
ਇਨਕਲਾਬੀ ਲਹਿਰ ਦੀ ਖੜੋਤ ਤੇ ਜ਼ਮੀਨੀ ਸੰਘਰਸ਼ –ਗੁਰਮੁਖ ਮਾਨ
ਕਿਰਨਜੀਤ ਕੌਰ ਮਹਿਲਕਲਾਂ ਦੀ ਸ਼ਹਾਦਤ ਜਬਰ ਖਿਲਾਫ ਟੱਕਰ ਦੀ ਪ੍ਰਤੀਕ – ਮਨਦੀਪ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸੰਪਾਦਕਾ ਤੇਰੇ ਪੱਤਰਕਾਰ – ਮਨਦੀਪ ਸੁੱਜੋਂ

ckitadmin
ckitadmin
May 2, 2013
ਇਟਲੀ ਵਿੱਚ ਨੌਜਵਾਨਾਂ ਦੀਆਂ ਹੋ ਰਹੀਆਂ ਬਹੁਤੀਆਂ ਮੌਤਾਂ ਦਾ ਕਾਰਨ ਖੁਦਕੁਸ਼ੀ -ਬਲਵਿੰਦਰ ਸਿੰਘ ਢਿੱਲੋ
ਇੱਕ ਸਵਾਲ ਸੁਹਿਰਦ ਨਾਂਵਾਂ ਅਤੇ ਸੰਸਥਾਂਵਾਂ ਵਾਸਤੇ -ਸੁਕੀਰਤ
ਸੋਚਣ ਅਤੇ ਪੜ੍ਹਨ ਦੀ ਆਜ਼ਾਦੀ ਨੂੰ ਕੈਦ ਕੀਤੇ ਜਾਣ ਦੇ ਖਿਲਾਫ਼ ਸਾਡੇ ਸਮੇਂ ਦਾ ਇੱਕ ਵਿਦਿਆਰਥੀ ਅੰਦੋਲਨ: ਆਕਿਊਪਾਈ ਯੂ.ਜੀ.ਸੀ.
ਅੱਡਾ-ਖੱਡਾ The game of life ਬਾਰੇ – ਪਰਮਜੀਤ ਕੱਟੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?