By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਚੋਣ ਜ਼ਾਬਤੇ ਦੀਆਂ ਧੱਜੀਆਂ ਉਧੇੜਦੇ ਚੋਣ ਵਾਅਦੇ – ਗੁਰਚਰਨ ਪੱਖੋਕਲਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਚੋਣ ਜ਼ਾਬਤੇ ਦੀਆਂ ਧੱਜੀਆਂ ਉਧੇੜਦੇ ਚੋਣ ਵਾਅਦੇ – ਗੁਰਚਰਨ ਪੱਖੋਕਲਾਂ
ਨਜ਼ਰੀਆ view

ਚੋਣ ਜ਼ਾਬਤੇ ਦੀਆਂ ਧੱਜੀਆਂ ਉਧੇੜਦੇ ਚੋਣ ਵਾਅਦੇ – ਗੁਰਚਰਨ ਪੱਖੋਕਲਾਂ

Suhi Saver
Last updated: May 7, 2026 6:02 am
Suhi Saver
Published: February 18, 2015
Share
SHARE
ਲਿਖਤ ਨੂੰ ਇੱਥੇ ਸੁਣੋ

ਭਾਰਤ ਦੇਸ਼ ਦੇ ਕਾਨੂੰਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਾੜੇ ਦੇ ਗਲ ਪੈ ਜਾਂਦਾ ਹੈ ਅਤੇ ਤਕੜੇ ਦੇ ਪੈਰਾਂ ਵਿੱਚ ਬੈਠ ਜਾਂਦਾ ਹੈ। ਭਾਰਤ ਦੇਸ ਦੀਆਂ ਰਾਜਨੀਤਕ ਪਾਰਟੀਆਂ ਦੇ ਚੋਣ ਵਾਅਦੇ ਇਸਦੀ ਮਿਸਾਲ ਹਨ ਜੋ ਕਿ ਕਦੇ ਵੀ ਪੂਰੇ ਨਹੀਂ ਕੀਤੇ ਜਾਂਦੇ । ਇਹ ਝੂਠ ਦਾ ਵਪਾਰ ਭਾਰਤੀ ਚੋਣ ਕਮਿਸਨ ਦੀ ਨੱਕ ਥੱਲੇ ਹੁੰਦਾ ਹੈ। ਇੱਕ ਪਾਸੇ ਤਾਂ ਭਾਰਤੀ ਚੋਣ ਕਮਿਸਨ ਚੋਣਾਂ ਸਮੇਂ ਦੇਸ ਦੀ ਸਮੁੱਚੀ ਕਾਰਜਪਾਲਿਕਾ ਨੂੰ ਚੋਣਾਂ ਨੂੰ ਪਰਭਾਵਤ ਕਰਨ ਤੋਂ ਰੋਕਣ ਦੇ ਨਾਂ ਥੱਲੇ ਜਾਮ ਕਰ ਦਿੰਦਾ ਹੈ ਪਰ ਦੂਸਰੇ ਪਾਸੇ ਸਾਰੇ ਰਾਜਨੀਤਕ ਆਗੂ ਤੇ ਪਾਰਟੀਆਂ ਜੋ ਮਰਜ਼ੀ ਵਾਅਦੇ ਕਰੀ ਜਾਣ ਜਿਸ ਨਾਲ ਗੁੰਮਰਾਹ ਹੁੰਦੇ ਭਾਰਤੀ ਵੋਟਰ ਚੋਣ ਕਮਿਸ਼ਨ ਨੂੰ ਕਦੇ ਦਿਖਾਈ ਨਹੀਂ ਦਿੰਦੇ ।

 

 

ਪਿਛਲੇ 67 ਸਾਲਾਂ ਤੋਂ ਸਾਰੇ ਲੀਡਰ ਗਰੀਬੀ ਹਟਾਉਣ ਦੇ ਵਾਅਦੇ ਕਰਕੇ ਚੋਣ ਜਿੱਤਣ ਦੇ ਹੀਲੇ ਕਰਦੇ ਰਹੇ ਹਨ ਪਰ ਅੱਜ ਤੱਕ ਕਿਸੇ ਨੇ ਇਸਨੂੰ ਪੂਰਾ ਨਹੀਂ ਕੀਤਾ। ਕੀ ਭਾਰਤੀ ਚੋਣ ਕਮਿਸ਼ਨ ਜਾਂ ਅਦਾਲਤਾਂ ਨੇ ਇਹ ਝੂਠਾ ਵਾਅਦਾ ਕਰਨ ਵਾਲਿਆਂ ਨੂੰ ਕਦੇ ਸਜਾ ਦਿੱਤੀ। ਇਸ ਤਰਾਂ ਹੀ ਚੋਣਾਂ ਜਿੱਤਣ ਲਈ ਦੇਸ ਦੀ ਆਰਥਿਕਤਾ ਨੂੰ ਤਬਾਹ ਕਰ ਦੇਣ ਵਾਲੇ ਸਬਸਿਡੀਆਂ ਦੇ ਵਾਅਦੇ ਜੋ ਕੀਤੇ ਜਾਂਦੇ ਹਨ, ਜਿਸ ਨਾਲ ਦੇਸ ਦਾ ਵਿਕਾਸ ਰੁਕ ਜਾਂਦਾ ਹੈ ਜੋ ਕਿ ਸਰੇਆਮ ਰਾਜਨੀਤਕਾਂ ਦੁਆਰਾ ਕੀਤਾ ਜਾ ਰਿਹਾ ਹੈ ਕੀ ਰੋਕਿਆ ਨਹੀਂ ਜਾਣਾ ਚਾਹੀਦਾ?

ਵਰਤਮਾਨ ਦਿੱਲੀ ਦੀਆਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਬਹੁਤ ਸਾਰੀਆਂ ਚੀਜਾਂ ਦੇ ਰੇਟ ਘੱਟ ਕਰਨ ਦੇ ਵਾਅਦਿਆਂ ਨਾਲ ਵੋਟਰਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਪਰ ਚੋਣ ਕਮਿਸਨ ਉਹਨਾਂ ਤੋਂ ਕਿਉਂ ਨਹੀਂ ਪੁੱਛਦਾ ਕਿ ਪਿਛਲੀ ਵਾਰ ਕੀਤੇ ਵਾਅਦੇ ਕੀ ਤੁਸੀਂ ਪੂਰੇ ਕੀਤੇ ਸਨ । ਇਸ ਤਰਾਂ ਕਰਨ ਵਾਲਿਆਂ ਰਾਜਨੀਤਕਾਂ ਨੂੰ ਚੋਣ ਕਮਿਸ਼ਨ ਅਤੇ ਅਦਾਲਤਾਂ ਨੇ ਕਹਿਣਾ ਤਾਂ ਕੀ ਹੈ ਪੁੱਛਣ ਦੀ ਵੀ ਹਿੰਮਤ ਨਹੀਂ ਕਰ ਰਹੀਆਂ।
                    
ਸਾਰੇ ਰਾਜਨੀਤਕ ਦਲ  ਜਿਅਦਾਤਟਰ ਝੂਠੇ ਵਾਅਦੇ ਕਰਕੇ ਸਮੇਂ ਸਮੇਂ ਤੇ ਸਰਕਾਰਾਂ ਤੇ ਕਬਜਾ ਕਰਨ ਵਿੱਚ ਸਫਲ ਹੋਏ ਹਨ ਪਰ ਅੱਜ ਤੱਕ ਕਿਸੇ ਨੇ ਵੀ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ, ਜੇ ਕਿਸੇ ਨੇ ਕੋਈ ਵਾਅਦਾ ਪੂਰਾ ਕਰਨ ਦਾ ਡਰਾਮਾ ਕੀਤਾ ਵੀ ਹੈ ਤਦ ਉਸ ਵਾਅਦੇ ਨੂੰ ਪੂਰਾ ਕਰਨ ਲਈ ਦੇਸ ਵਿੱਚ ਕੋਈ ਤਰੱਕੀ ਹੋਈ ਜਾਂ ਗਰੀਬੀ ਵੱਧੀ ਦੇ ਅੰਕੜੇ ਕਦ ਪੇਸ਼ ਨਹੀਂ ਕੀਤੇ। ਦਿੱਲੀ ਦੀਆਂ ਵਰਤਮਾਨ ਚੋਣਾਂ ਵਿੱਚ ਜਿਸ ਤਰਾਂ ਬਿਜਲੀ ਸਸਤੀ ਕਰਨ ਦੇ ਵਾਅਦੇ ਤਿੰਨਾਂ ਮੁੱਖ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹਨ ਕੀ ਇਸ ਤਰਾਂ ਦੀਆਂ ਸਬਸਿਡੀਆਂ ਜਾਇਜ ਵੀ ਹਨ ਜਦੋਂਕਿ ਦਿੱਲੀ ਦੇ ਵਿੱਚ ਬਹੁਤ ਹੀ ਘੱਟ ਰੇਟ ਹਨ ਪੰਜਾਬ ਵਿੱਚ ਜੋ ਬਿਜਲੀ ਦਾ ਯੂਨਿਟ ਰੇਟ ਚਾਰ ਰੁਪਏ ਹੈ ਦਿੱਲੀ ਵਿੱਚ ਇਹੀ ਰੇਟ ਢਾਈ ਰੁਪਏ ਤੋਂ ਸ਼ੁਰੂ ਹੁੰਦਾ ਹੈ।

ਦਿੱਲੀ ਦੇ ਲੋਕ ਸਾਰੇ ਦੇਸ ਨਾਲੋਂ ਵੱਧ ਕਮਾਈ ਕਰਨ ਵਾਲੇ ਲੋਕ ਹਨ। ਦਿੱਲੀ ਵਪਾਰਕ ਕੇਂਦਰ ਹੈ ਸਾਰੇ ਉੱਤਰ ਭਾਰਤ ਦਾ ਜਿੱਥੇ ਸਾਰੇ ਦੇਸ ਨੂੰ ਹਰ ਵਸਤੂ ਮੁਨਾਫੇ ਤੇ ਭੇਜੀ ਜਾਂਦੀ ਹੈ। ਦਿੱਲੀ ਵਿੱਚ ਕੰਮ ਕਰਨ ਵਾਲਿਆਂ ਨੂੰ ਰੋਜਗਾਰ ਲਈ ਕੰਮ ਦੀ ਕੋਈ ਘਾਟ ਨਹੀਂ ਅਤੇ ਇਸ ਤਰਾਂ ਦੇ ਸਫਲ ਲੋਕਾਂ ਨੂੰ ਵੀ ਸਬਸਿਡੀਆਂ ਦੇਕੇ ਨਿਕੰਮੇ ਕਰਨ ਦੀਆਂ ਚਾਲਾਂ ਨਾਲ ਦੂਜੇ ਰਾਜਾਂ ਨੂੰ ਭੇਜੇ ਜਾਣ ਵਾਲੇ ਸਮਾਨ ਤੇ ਜਿਆਦਾ ਟੈਕਸ ਲਾਉਣੇ ਪੈਂਦੇ ਹਨ ਜਿਸ ਨਾਲ ਦੇਸ ਵਿੱਚ ਮਹਿੰਗਾਈ ਹੋਰ ਵੱਧ ਜਾਂਦੀ ਹੈ।  

ਵਰਤਮਾਨ ਸਮੇਂ ਹੁਣ ਦਿੱਲੀ ਵਿੱਚ ਬਣਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਸੈਂਟਰ ਸਰਕਾਰ ਅੱਗੇ ਮਿੰਨਤਾਂ ਕਰਨ ਲਈ ਮਜਬੂਰ ਹੋਵੇਗੀ। ਇਸ ਤਰਾਂ ਹੀ ਪੰਜਾਬ ਸਮੇਤ ਦੇਸ ਦੇ ਅਨੇਕਾਂ ਸੂਬਿਆਂ ਦੀਆਂ ਸਰਕਾਰਾਂ ਆਪਣੇ ਰਾਜਾਂ ਦੀਆਂ ਆਰਥਿਕਤਾ ਤਬਾਹ ਕਰ ਚੁਕੀਆਂ ਹਨ। ਇਸ ਤਰਾਂ ਦੇ ਚੋਣ ਵਾਅਦਿਆਂ ਦੇ ਕਾਰਨ ਦੇਸ਼ ਦੀ ਆਰਥਿਕਤਾ ਨੂੰ ਢਾਹ ਲੱਗਦੀ ਹੈ ਜਿਸਦੀ ਸਜ਼ਾ ਆਮ ਲੋਕਾਂ ਨੂੰ ਹੁੰਦੀ ਹੈ, ਕਿਉਂਕਿ ਜਿਸ ਕਾਰਨ ਆਮ ਲੋਕਾਂ ਤੇ ਟੈਕਸ਼ਾਂ ਦਾ ਬੋਝ ਲਗਾਤਾਰ ਵੱਧਦਾ ਜਾਂਦਾ ਹੈ। ਆਮ ਲੋਕ ਭਾਵੇਂ ਇਸ ਨੂੰ ਰੋਕ ਨਹੀਂ ਸਕਦੇ ਇਸ ਨੂੰ ਰੋਕਣ ਲਈ ਵੀ ਰਾਜਨੀਤਕਾਂ ਅਤੇ ਸੰਵਿਧਾਨਕ ਸੰਸਥਾਵਾਂ ਅਤੇ ਅਦਾਲਤਾਂ ਵੱਲ ਹੀ ਝਾਕਣਾ ਪੈਂਦਾ ਹੈ। ਦੇਸ ਦੇ ਰਾਜਨੀਤਕ ਲੋਕ ਕਦੇ ਇਸ ਗੱਲ ਨੂੰ ਸਮਝਣਗੇ ਇਸਦੀ ਆਸ ਵਿੱਚ ਸਿਰਫ ਕਾਮਨਾਂ ਹੀ ਕੀਤੀ ਜਾ ਸਕਦੀ ਹੈ।

ਸੰਪਰਕ: +91 94177 27245
ਪੂਤਿਨ ਦੀ ਚਿਤਾਵਨੀ ਨੂੰ ਗੰਭੀਰਤਾ ਨਾਲ ਲਵੇ ਪੱਛਮ -ਡਾ. ਸਵਰਾਜ ਸਿੰਘ
ਤਾਲਿਬਾਨ ਦੇ ਅਫਗਾਨਿਸਤਾਨ ਵਿੱਚ ਕਬਜ਼ੇ ਦੇ ਕੀ ਮਾਅਨੇ ਹਨ? – ਹਰਚਰਨ ਸਿੰਘ ਪਰਹਾਰ
ਇਸਲਾਮਿਕ ਸਟੇਟ, ਸਾਮਰਾਜ ਦੀ ਇਕ ਨਵੀਂ ਦੇਣ -ਪੁਸ਼ਪਿੰਦਰ ਸਿੰਘ
ਪੰਜਾਬ ’ਚ ਅਧਿਕਾਰੀਆਂ ਅਤੇ ਵਿਧਾਇਕਾਂ ਦੇ ਟਕਰਾਓ ’ਤੇ ਸਿਆਸਤ ਦੀ ਖੇਡ -ਉਜਾਗਰ ਸਿੰਘ
ਕੀ ਵੱਧ ਰਹੀ ਅਬਾਦੀ ਇਸ ਧਰਤੀ ਲਈ ਖ਼ਤਰਾ ਹੈ? – ਜੋਗਿੰਦਰ ਬਾਠ ਹੌਲੈਂਡ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਕਿਆਸ ਤੋਂ ਬਾਹਰ ਹੈ ਸੁੰਨੀ ਦਹਿਸ਼ਤਗਰਦਾਂ ਦਾ ਜ਼ੁਲਮ! ‘ਸੈਕਸ ਜਿਹਾਦ’ –ਬਲਰਾਜ ਦਿਉਲ

ckitadmin
ckitadmin
July 15, 2014
ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ
ਕੀ ਆਮ ਆਦਮੀ ਪਾਰਟੀ ਲੋਕ ਪੱਖੀ ਪਾਰਟੀ ਹੈ ? -ਡਾ.ਗੁਰਤੇਜ ਸਿੰਘ ਖੀਵਾ
ਸਾਥੀ ਸਤਨਾਮ ਦੀ ਖ਼ੁਦਕੁਸ਼ੀ ’ਚੋਂ ਉਠਦੇ ਸਵਾਲ -ਬੂਟਾ ਸਿੰਘ
ਕਿਰਨਜੀਤ ਕੌਰ ਮਹਿਲਕਲਾਂ: ਇਤਿਹਾਸਕ ਲੋਕ-ਘੋਲ (ਭਾਗ-ਪਹਿਲਾ) – ਸਾਹਿਬ ਸਿੰਘ ਬਡਬਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?