ਆਪਣਾ ਆਪ ਹੀ ਜਾਨਣਾ
ਦੂਜਾ ਨਾਂ ਪਹਿਚਾਨਣਾ। ਆਪਣਾ ਮਤਲਬ ਕਢਣਾ
ਦੂਜੇ ਨੂੰ ਇਕੱਲਾ ਛੱਡਣਾ । ਥੋਪਨਾਂ ਆਪਣੀ ਗੱਲ ਨੂੰ
ਛੱਡ ਕੇ ਹਰ ਹੱਲ ਨੂੰ।
ਦੂਜਾ ਨਾਂ ਪਹਿਚਾਨਣਾ। ਆਪਣਾ ਮਤਲਬ ਕਢਣਾ
ਦੂਜੇ ਨੂੰ ਇਕੱਲਾ ਛੱਡਣਾ । ਥੋਪਨਾਂ ਆਪਣੀ ਗੱਲ ਨੂੰ
ਛੱਡ ਕੇ ਹਰ ਹੱਲ ਨੂੰ।
ਰੱਬ ਰੱਖਣਾ ਵਿੱਚ ਵਿਚਾਰ ਦੇ
ਸ਼ੈਤਾਨ ਵਸਦਾ ਵਿੱਚ ਵਿਹਾਰ ਦੇ।
ਗੱਲ ਕਰਦੀ ਕਾਦਰ ਯਾਰ ਦੀ
ਪਰ ਦੁਸ਼ਮਨ ਹੈ ਇਹ ਪਿਆਰ ਦੀ।
ਇਹਨੂੰ ਆਪਣਾ ਆਪ ਹੈ ਲੱਭਦਾ
ਦੂਜਾ ਨਾ ਇਸਨੂੰ ਫੱਬਦਾ । ਕਰਵਾਉਣਾ ਚਾਹੁੰਦੀ ਹੈ ਗੁਲਾਮੀ
ਨੀਅਤ ਰੱਖਦੀ ਹੈ ਕਰਨੀ ਬਦਨਾਮੀ । ਇਹ ਦੂਜਾ ਪੱਖ ਨਾ ਵੇਖਦੀ
ਹੈ ਤਪਸ਼ ਨਫਰਤ ਦੀ ਸੇਕਦੀ।
ਦੂਜਾ ਨਾ ਇਸਨੂੰ ਫੱਬਦਾ । ਕਰਵਾਉਣਾ ਚਾਹੁੰਦੀ ਹੈ ਗੁਲਾਮੀ
ਨੀਅਤ ਰੱਖਦੀ ਹੈ ਕਰਨੀ ਬਦਨਾਮੀ । ਇਹ ਦੂਜਾ ਪੱਖ ਨਾ ਵੇਖਦੀ
ਹੈ ਤਪਸ਼ ਨਫਰਤ ਦੀ ਸੇਕਦੀ।
ਖੁਦ ਤਾਂ ਰਹਿੰਦੀ ਹੈ ਨਿਰਾਸ਼
ਦੇਂਦੀ ਦੂਜੇ ਨੂੰ ਵੀ ਨਿਰਾਸ਼ਾ ।
ਕਹੇ ਸੁਨੀਲ ਬਟਾਲੇ ਵਾਲਾ
ਇਹੀ ਈਰਖਾ ਦੀ ਪਰਿਭਾਸ਼ਾ ।
ਸੰਪਰਕ: +91 9814843555