ਸੂਰਤ ਬਾਹਰੋਂ ਹੀ ਦੇਖ ਸੋਹਣੀ ਮੰਨਦਾ ਏ
ਦਿਲ ਅੰਦਰੋਂ ਦੀ ਲਈ ਨਾ ਨੇੜੇ ਸਾਰ ਹੋ ਕੇ
ਦੇਖ ਐਵੇਂ ਹੀ ਮਗਰ ਪਿਆ ਭੱਜਦਾ ਏਂ
ਖੜ੍ਹ ਜਾਂਦਾ ਬੇ ਗੱਲੋਂ ਵਿਚਕਾਰ ਹੋ ਕੇ
ਦਿਲ ਅੰਦਰੋਂ ਦੀ ਲਈ ਨਾ ਨੇੜੇ ਸਾਰ ਹੋ ਕੇ
ਦੇਖ ਐਵੇਂ ਹੀ ਮਗਰ ਪਿਆ ਭੱਜਦਾ ਏਂ
ਖੜ੍ਹ ਜਾਂਦਾ ਬੇ ਗੱਲੋਂ ਵਿਚਕਾਰ ਹੋ ਕੇ
ਤੂੰ ਵੀ ਲਾ ਤਨਹਾਈਆਂ ਨਾ ਦਿੱਸਦਾ ਵੇ
ਪੱਲੇ ਸਿੱਟਣੇ ਪੈ ਗਏ ਬੇਕਾਰ ਹ੍ਹੋਕੇ
ਰੱਬ ਕਦੇ ਤਾਂ ਬੋਲ ਕੰਨ ਵਿੱਚ ਜਾਏ
ਕਾਹਤੋਂ ਝਗੜਾ ਹੀ ਪਾਈਏ ਫੇਰ ਦੂਰ ਹੋ ਕੇ
ਕਿਤੇ ਹੋ ਵੇ ਨਾ ਐਸਾ ਜੋ ਨਹੀਂ ਚਾਹੁੰਦੇ

ਸੁਫ਼ਨਾ ਟੁੱਟੇ ਨਾ ਚੰਨਾਂ ਬੇ ਚੂਰ ਹੋ ਕੇ
ਸੱਟ ਦਿਲ ’ਤੇ ਵੱਜੀ ਨਾ ਸਾਥੋਂ ਸਹੀ ਜਾਵੇ
ਵਾਸਦੇਵ ਵਸ ਲੈ ਦਿਲ ਮਹਿਬੂਬ ਹੋ ਕੇ
ਫਿਰ ਚਾਹੁੰਦੇ ਨਹੀਂ ਰੱਬ ਤੋਂ ਕੁਝ ਹੋਰ ਮੰਗਣਾ
ਮੈਂ ਵੀ ਰਹਿ ਜਾਊਂਗੀ ਤੇਰੀ ਫਿਰ ਹੂਰ ਹੋ ਕੇ
ਸੰਪਰਕ: 0039-3334187704
ਈ ਮੇਲ: email.vasdev37@gmail.com
ਈ ਮੇਲ: email.vasdev37@gmail.com

