By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅਸਹਿਮਤੀ-ਸਹਿਮਤੀ ਦੇ ਦਾਇਰੇ ‘ਚ – ਰਾਜਵਿੰਦਰ ਮੀਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਅਸਹਿਮਤੀ-ਸਹਿਮਤੀ ਦੇ ਦਾਇਰੇ ‘ਚ – ਰਾਜਵਿੰਦਰ ਮੀਰ
ਨਜ਼ਰੀਆ view

ਅਸਹਿਮਤੀ-ਸਹਿਮਤੀ ਦੇ ਦਾਇਰੇ ‘ਚ – ਰਾਜਵਿੰਦਰ ਮੀਰ

Suhi Saver
Last updated: May 7, 2026 6:02 am
Suhi Saver
Published: October 20, 2015
Share
SHARE
ਲਿਖਤ ਨੂੰ ਇੱਥੇ ਸੁਣੋ

ਇਤਿਹਾਸ ਦੇ ਵਿਕਾਸ ਦਾ ਕਿੱਸਾ ਵੀ ਦਿਲਚਸਪ ਹੈ! ਕਦੇ ਅੱਗੇ ਕਦੇ ਪਿੱਛੇ । ਕਦੇ ਵਿਕਾਸ ਕਦੇ ਵਿਨਾਸ਼। ਵਿਕਾਸ ਵਿਨਾਸ਼ ਨੂੰ ਕਲਾਵੇ ਵਿੱਚ ਲੈਂਦਾ ਸਮਾਜ ਨੂੰ ਉੱਨਤ ਕਰਦਾ ਹੈ। ਇਹ ਖੁਦ ਨੂੰ ਦੁਹਰਾਉਂਦਾ ਹੈ ,ਪਰ ਹੂ-ਬ-ਹੂ ਨਹੀਂ । 1933 ‘ਚ ਜਰਮਨੀ ਦੀ ਪਾਰਲੀਮੈਂਟ ‘ਤੇ ਹਮਲਾ ਹੋਇਆ ਤਾਂ ਹਿਟਲਰ ਦੀ ਫਾਸ਼ਿਸਟ ਸੱਤਾ ਕਾਇਮ ਹੋ ਗਈ। 2001 ਈ: ਵਿੱਚ ਭਾਰਤ ਦੀ ਪਾਰਲੀਮੈਂਟ ‘ਤੇ ਹਮਲਾ ਹੋਇਆ। ਗ੍ਰਹਿ ਮੰਤਰੀ ਨੇ ਮਰੇ ਹੋਏ ਦਹਿਸ਼ਤਗਰਦਾਂ ਦੀਆਂ ਤਸਵੀਰਾਂ ਵੇਖ ਕੇ ਕਿਹਾ ,’ਉਹ ਸਾਰੇ ਪਾਕਿਸਤਾਨੀ ਲਗਦੇ ਸਨ।” ਗ੍ਰਹਿ ਮੰਤਰੀ ਵਜੋਂ ਜਿਨ੍ਹਾਂ ਸੁਆਲਾਂ ਦੇ ਜੁਆਬ ਅਡਵਾਨੀ ਨੂੰ  ਦੇਣੇ ਚਾਹੀਦੇ ਸਨ, ਉਹ ਉਸ ਨੇ ਕਦੇ ਨਾ ਦਿੱਤੇ ।ਪਰ ਸਿਆਣਿਆਂ ਨੇ ਉਦੋਂ ਬੁਝ ਲਿਆ ਸੀ ਕਿ ਹਿੰਦੂ ਫਾਸ਼ੀਵਾਦ ਲਈ ਸ਼ਾਹਰਾਹ ਤਿਆਰ ਹੋ ਚੁੱਕਾ ਹੈ । ਇਸ ਰਾਹ ‘ਤੇ ਅਡਵਾਨੀ ਦਾ ਢੀਂਚਕ ਢੀਂਚਕ ਕਰਦਾ ਰੱਥ ਨਹੀਂ ਦੋੜਨਾ ਸੀ। ਗੋਧਰਾ ਦੀ ਸਾੜ ਦਿੱਤੀ ਰੇਲ ਗੱਡੀ ਦੋੜਨੀ ਸੀ। ਨਮੋ ਨਮੋ ਮੋਦੀ ਦੀ ਗੂੰਜ ਨੇ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਤੇ ਜਮਹੂਰੀ ਅਧਿਕਾਰਵਾਦੀਆਂ ਦੇ ਹਿਰਦੇ ਨੂੰ ਕੰਬਾਉਣਾ ਸੀ।
                               
ਤੇ ਫਿਰ ਸ਼ੁਰੂ ਹੋਇਆ ਇਤਿਹਾਸ ਦੇ ਚੱਕੇ ‘ਤੇ ਸਵਾਰ ਹੋ ਕੇ ਉਸ ਨੂੰ ਪੁੱਠਾ ਗੇੜਾ ਦੇਣ ਦਾ ਦੌਰ ।ਮੋਹਰੀ ਬਣਿਆ ਆਈ ਸੀ ਬੀ ਦਾ ਸਾਬਕਾ ਬਦਮਾਸ਼ ਮੁਖੀ ਅਜੀਤ ਢੋਵਾਲ ।ਅਰੁਣ ਫਰੇਰਾ, ਸੀਮਾ ਅਜ਼ਾਦ ਤੋਂ ਲੈ ਕੇ ਵਿਦਿਆਰਥੀ ਕਾਰਕੁੰਨ ਹੇਮ ਮਿਸ਼ਰਾ ਜਿਹੇ ਅਨੇਕਾਂ ਦੇ ਨਾਗਪੁਰ ਜੇਲ੍ਹ ਵਿਚਲੇ ਬਦਨਾਮ ਅੰਡਾ ਸੈੱਲ ਦੇ  ਯਾਤਨਾ ਸਫ਼ਰ ।

 

 

ਸੱਤਾ ਇਤਿਹਾਸ ਸੱਭਿਆਚਾਰ ਬਾਰੇ ‘ਦੂਸਰੀ ਰਾਏ “ਰੱਖਣ ਵਾਲਿਆ ਨੂੰ ਦੇਸ਼ ਦੇ ਸਾਬਕਾ ਮੁਖੀ ਕਈ ਸਾਲ ਪਹਿਲਾਂ ਹੀ ਸਭ ਤੋਂ ਖਤਰਨਾਕ ਕਹਿ ਚੁੱਕੇ ਸੀ । ਉਹਨਾਂ ਨੂੰ ਡਰਾਉਣ ਧਮਕਾਉਣ ਤੇ ਮਾਰ ਦੇਣ ਦੀਆਂ ਘਟਨਾਵਾਂ ਵੀ ਹੋਈਆਂ। ਵਿਧੀਬੱਧ ਢੰਗ ਨਾਲ ਇਹ ਕੰਮ ਓਦੋਂ ਸ਼ੁਰੂ ਹੋਇਆ ਜਦੋਂ ਏਕਨਾਥ ਰੈਨਾਡੇ ਵੱਲੋਂ ਸਥਾਪਿਤ “ਵਿਵੇਕਾਨੰਦ ਕੇਂਦਰ” ਦਾ ਵਿੰਗ ਵਿਵੇਕਾਨੰਦਕ ਫਾਊਂਡੇਸ਼ਨ ਦਿੱਲੀ ਵਿਖੇ ਖੁੱਲ੍ਹਿਆ ।ਇਸ ਫਾਊਂਡੇਸ਼ਨ ਦਾ ਸੰਸਥਾਪਕ ਬਣਿਆ ਉਹੀ ਸਾਬਕਾ ਆਈ ਬੀ ਮੁਖੀ ਅਜੀਤ ਢੋਵਾਲ ਜੋ ਹੁਣ “ਰਾਸ਼ਟਰੀ ਸੁਰੱਖਿਆ  ਸਲਾਹਕਾਰ’ ਬਣ ਚੁੱਕਾ ਹੈ। ਇਸ ਸੰਸਥਾ ਲਈ ਜ਼ਮੀਨ ਪਹਿਲਾਂ ਤੋਂ ਨਰਸਿਮਹਾ ਰਾਓ ਸਰਕਾਰ  ਨੇ ਦੇ ਰੱਖੀ ਸੀ ।ਤਾਂ ਕੀ ਭਾਜਪਾ ਅਤੇ ਕਾਂਗਰਸ ਦੀ ਕੋਈ ਅਦਰੂੰਨੀ ਸਾਂਝ ਵੀ ਹੈ ?  ਇਹ ਭਾਰਤੀ ਸੱਤਾ ਸਰਮਾਏਦਾਰੀ ਦੇ ਦੋ ਚਿਹਰੇ ਹਨ। ਦੋ ਰਾਖੇ। ਦੋ ਫਾਸ਼ਿਸਟ ਕੁੱਤੇ। ਇਕ ਦਾ ਕੰਮ ਭੌਂਕ ਕੇ ਸ਼ਿਕਾਰ ਨੂੰ ਪਹਿਲਾਂ ਸਾਹ-ਸੱਤਹੀਣ ਕਰ ਦੇਣਾ ਹੈ ਤੇ ਕਦੇ ਕਦੇ ਵੱਢ ਲੈਣਾ । ਦੂਜੇ ਦਾ ਕੰਮ ਵੱਢਣਾ ਹੀ ਵੱਢਣਾ ਹੈ। ਨੋਚਣਾ।ਫਾਊਂਡੇਸ਼ਨ ਦੇ ਪਰਚੇ “ਵਿਵੇਕ’ ਦਾ ਸੰਪਾਦਕ ਕੇ ਜੀ ਸੁਰੇਸ਼ ਕਹਿੰਦਾ ਹੈ ,”ਅਸੀਂ ਪੰਜ ਜਿਲ੍ਹਦਾਂ ‘ਚ ਪ੍ਰਚੀਨ ਭਾਰਤ ਦਾ ਇਤਿਹਾਸ ਛਾਪਿਆ ਹੈ। ਇਤਿਹਾਸ ਦਾ ਰਾਸ਼ਟੀਕਰਨ ਕਰਨਾ ਹੀ ਪਵੇਗਾ ।ਖੱਬੇ ਪੱਖੀਏ ਰਾਜਨੀਤਿਕ ਰੂਪ ‘ਚ ਹਾਸ਼ੀਏ ‘ਤੇ ਜਾ ਖੜ੍ਹੇ ਹਨ।ਹੁਣ ਇਹੀ ਹਾਲ ਉਹਨਾਂ ਨਾਲ ਬੌਧਿਕ ਖੇਤਰ ‘ਚ ਵੀ ਹੋਣਾ ਹੈ। ਹੁਣ ਤੱਕ ਅਸੀ ਹਾਸ਼ੀਏ ਤੇ ਸਾਂ ਹੁਣ ਉਹਨਾਂ ਦੀ ਵਾਰੀ ਹੈ।”
                
ਏਸ ਸਿਲਸਿਲੇ ‘ਚ ਜੋ ਬਚੀ ਖੁਚੀ ਸਪੇਸ ਭਾਰਤ ਵਿੱਚ ਹੈ ਸੀ। ਅਗਾਂਹ ਲਈ ਉਸ ਦੀਆਂ ਸੰਭਾਵਨਾਵਾਂ ਖਤਮ ਹਨ। ਜਮੂਹਰੀਅਤ ਹੈ ਵੀ ਕੀ ?ਤੇ ਉਹ ਵੀ ਭਾਰਤ ਦੀ ।ਅੰਗਰੇਜ਼ ਸਾਮਰਾਜ ਖਿਲਾਫ਼ ਭਾਰਤ ਦੀ ਸਰਮਾਏਦਾਰੀ ਦੀ ਅਤੇ ਉਸ ਦੀ ਅਗਵਾਈ ‘ਚ ਸਾਧਨਾਂ ‘ਤੇ ਕਬਜ਼ੇ ਦੀ ਜੰਗ ਦੌਰਾਨ ਪੈਦਾ ਹੋਈ ਚੇਤਨਾ। ਇਹ ਕੰਮ ਭਾਰਤ ਦੀ ਵਿਸ਼ਾਲ ਕਿਸਾਨ,  ਮਜ਼ਦੂਰ ,ਨੌਜੂਆਨ ਅਬਾਦੀ ਨੂੰ ਨਾਲ ਲਏ ਬਿਨ੍ਹਾਂ ਸੰਭਵ ਨਹੀਂ ਸੀ ।ਹੁਣ ਭਾਰਤ ਦੀ ਸਰਮਾਏਦਾਰੀ ਅਤੇ ਵਿਸ਼ਵ ਦੀ ਸਰਮਾਏਦਾਰੀ ਇਕੋ ਹਮਾਮ ‘ਚ ਨੰਗੇ ਹਨ।ਭਾਰਤ ਦੇ ਸਾਧਨਾਂ ਨੂੰ ਖੁਦ ਲੁੱਟਣ ਅਤੇ ਵਿਦੇਸ਼ੀ ਕੰਪਨੀਆਂ ਨੂੰ ਵੀ ਲੁੱਟਣ ਦੀ ਖੁੱਲ ਦੇ ਦਿੱਤੀ ਗਈ ਹੈ ।ਅਜਿਹੀ ਸੂਰਤ ‘ਚ ਜੋ ਜਮੂਹਰੀ ਸਪੇਸ ਹਾਸਲ ਹੋਈ ਸੀ, ਉਸ ਦੀ ਉਮਰ ਕਿੰਨੀ ਕੁ ਲੰਮੀ ਹੋ ਸਕਦੀ ਹੈ? ਭਾਰਤ ਦੇ ਬੁੱਧੀਜੀਵੀਆਂ ਨੇ ਅੰਗਰੇਜ਼ਾਂ ਖਿਲਾਫ਼ ਲੜਦਿਆਂ ਜਿੰਨਾ ਕੁ ਲਿਖਣਾ ਬੋਲਣਾ ਸਿੱਖਿਆ ਸੀ ,ਹੁਣ ਉਸ ਦੀ ਸੇਧ ਕਿਸੇ ਵੇਲੇ ਦੇ ਸਾਥੀ ਰਹੇ ਭਾਰਤੀ ਸਰਮਾਏਦਾਰੀ ਦੇ ਪ੍ਰਬੰਧ ਖਿਲਾਫ਼ ਬਣ ਗਈ ਹੈ । ਸਰਮਾਏਦਾਰੀ ਢਾਂਚੇ ਨੂੰ ਹੁਣ ਇਸ ਪੁਰਾਣੇ ਜਮਹੂਰੀ ਅਤੇ ਇਨਸਾਫ ‘ਚ ਯਕੀਨ  ਰੱਖਣ ਵਾਲੇ ਬੁੱਧੀਜੀਵੀ ਦੀ ਲੋੜ ਨਹੀਂ ,ਲੋੜ ਹੈ ਤਾਂ ਉਸ ਬੁੱਧੀਜੀਵੀ ਦੀ ਜੋ ਸਰਮਾਏਦਾਰੀ ਪ੍ਰਬੰਧ ਅਤੇ ਫਾਸ਼ਿਸਟ ਸੱਤਾ ਦੇ ਹੱਕ ਵਿੱਚ ਰਾਏ ਨਿਰਮਾਣ ਕਰ ਸਕਦਾ ਹੋਵੇ ।ਜਮਹੂਰੀ ਤੇ ਇਨਸਾਫ ਪਸੰਦ ਬੌਧਿਕ ਸਰਗਰਮੀ ਨੁੰ ਹੁਣ ਇਹ ਢਾਂਚਾ ਬਰਦਾਸ਼ਤ ਨਹੀਂ ਕਰੇਗਾ।
                       
ਇਨਾਮ ਸਨਮਾਨ ਵਾਪਸ ਕਰਨ ਦੀ ਸਰਗਰਮੀ ਜੇ ਸਿਰਫ ਜਮੂਹਰੀ ਸਪੇਸ ਕਾਇਮ ਰੱਖਣ ਲਈ ਹੈ ,ਤਾਂ ਇਹ ਓਸ ਜ਼ਮੀਨ ਤੇ ਖੜ੍ਹ ਕੇ ਲੜ੍ਹਨ ਵਾਂਗ ਹੋਵੇਗੀ ,ਜੋ ਪਹਿਲਾਂ ਹੀ ਧਸ ਚੁੱਕੀ ਹੈ। ਜਿਨ੍ਹਾਂ ਲੋਕਾਂ ਨੇ ਏਸ ਜਮੂਹਰੀਅਤ ਦੇ ਅੰਤਰ ਵਿਰੋਧਾਂ ਦਾ ਫਾਇਦਾ ਉਠਾਉਂਦਿਆਂ ਜ਼ੁਰੱਅਤ ਕੀਤੀ ਹੈ ,ਉਹਨਾਂ ਦੀ ਪਛਾਣ ਵਿਰੋਧ ਕਰਨ ਵਾਲਿਆਂ ਵਜੋਂ ਦਰਜ ਹੋਈ ਹੈ।ਪਰ ਅੱਗੇ ਕੀ ਹੋਇਆ?

ਪੰਜਾਬੀ ਜਗਤ ਦੀ ਕਹਾਣੀ ਦਿਲਚਸਪ ਹੈ ।ਪੰਜਾਬੀ ਦੇ ਜਿੰਨੇ ਲੇਖਕਾਂ ਨੇ ਮਾਣ ਸਨਮਾਨ ਵਾਪਸ ਕੀਤੇ ਉਹਨਾਂ ਦੇ ਵਿਰੋਧ ਉੱਤੇ ਸੁਰਜੀਤ ਪਾਤਰ ਦੀ ਇੱਕ ‘ਬੈਂਲਸ ਸਟੇਟਮੈਂਨਟ ‘ ਨੇ ਪਾਣੀ ਫੇਰ ਦਿੱਤਾ ।ਪੰਜਾਬੀ ਟ੍ਰਬਿਊਨ ਵਿੱਚ ਛਪੀ ਉਸ ਦੀ ਲਿਖਤ ਵਿੱਚ ਕੁਰਲਾਹਟ ਦੀਆਂ ਧੁਨੀਆਂ ਅੰਤ ਤੱਕ ਹੋਰ ਉੱਚੀਆਂ ਹੋਰ ਉੱਚੀਆਂ ਹੁੰਦੀਆਂ ਜਾਂਦੀਆ ਹਨ। ਲਿਖਤ ਦਾ ਸਾਰਾ ਜ਼ੋਰ ਏਸ ਗੱਲ ਤੇ ਲੱਗਾ ਹੋਇਆ ਹੈ ਕਿ ਸਾਹਿਤ ਅਕਾਦਮੀ ਜਿਹੀ  ‘ਮਹਾਨ ਲੋਕਰਾਜੀ ਤੇ ਸਾਰਥਕ ਸੰਸਥਾ ‘ਚੋਂ ਕਿਤੇ ਪੰਜਾਬੀ ਬੁੱਧੀਜੀਵ ਦਾ ਵਿਸ਼ਵਾਸ ਨਾ ਖਤਮ ਹੋ ਜਾਵੇ । ਇਨਾਮ ਮੋੜਦਿਆਂ ਪਾਤਰ ਦੀ ਰੀਂਝ ਇਸ ਸਾਰਥਕ ਸੰਸਥਾ ਨੂੰ ਹੋਰ ਪ੍ਰਭਾਵਸ਼ਾਲੀ ,ਹੋਰ ਕਰਮਸ਼ੀਲ ਬਣਾਉਣ ਦੀ ਹੈ ।ਮੱਧਕਾਲੀ ਰਾਗਾਤਮਕਤਾ ਜਦੋਂ ਇਕ  ਫਾਸ਼ਿਸਟ ਦੌਰ ‘ਚ ਉਚਾਰੀ ਜਾਵੇਗੀ ਤਾਂ ਉਹ  ਰਾਗਦਰਬਾਰੀ ਬਣੇਗੀ ।ਪਾਤਰ ਦੀ ਲਿਖਤ ਇਸ ਦੀ ਸ਼ਾਨਦਾਰ ਮਿਸਾਲ ਹੈ ।
                              
ਪਤਨਸ਼ੀਲ ਜਮੂਹਰੀਅਤ ਦੇ ਆਪਣੇ ਅੰਤਰ ਵਿਰੋਧ ਵੀ ਹਨ ।ਲੇਖਕਾਂ ਨੇ ਐਵਾਰਡ ਵਾਪਸ ਕਰ ਕੇ ਉਹਨਾਂ ਨੂੰ ਨੰਗਾ ਕੀਤਾ ਹੈ।ਪਰ ਕਿਉਂ ਜ਼ਰੂਰਤ ਹੈ ਗੈਰ ਰਾਜਨੀਤਕ ਬਣੇ ਰਹਿਣ ਦੀ ਕੋਸ਼ਿਸ਼ ਕਰਦੀ ਕਿਸੇ  ਅਮੂਰਤ ਜਿਹੀ ਲਿਖਤ ਦੀ ? ਇਹ  ਅਸਹਿਮਤੀ ਸਹਿਮਤੀ  ਦੇ ਦਾਇਰੇ ਤੋ ਬਾਹਰ ਨਹੀਂ।
                                    
ਰੈਨਾਡੇ ਵਲੋਂ ਸਥਾਪਿਤ ਵਿਵੇਕਾਨੰਦ ਕੇਂਦਰ ਦੇ ਪੋਸ਼ਿਤ ਬੁੱਧੀਜੀਵੀ ਯੂਨੀਵਰਸਿਟੀ ਅਨੁਦਾਨ ਕੇਂਦਰ , ਯੂਨੀਵਰਸਿਟੀਆਂ, ਇਤਿਹਾਸ ਖੋਜ ਕੇਂਦਰਾਂ , ਅਕਾਦਮੀਆਂ ਵਿੱਚ ਭਰ ਦਿੱਤੇ ਗਏ ਹਨ । ਹੁਣ ਛੇਤੀ ਹੀ ਏਥੇ ਉਲੂ ਬੋਲਣ ਲੱਗਣਗੇ ।ਹਰ ਜੀਵ ਨੂੰ ਆਪਣੀ ਨਸਲ ਜੋ ਪਿਆਰੀ ਹੁੰਦੀ ਹੈ । ਇਸ ਨੂੰ ਚਿਤ ਕਰਨ ਲਈ ਉਸ ਕਾਲੇ ਸੈਲਾਬ ਨਾਲ ਸਾਂਝ ਪਾਉਣੀ ਬੇਹੱਦ ਜ਼ਰੂਰੀ ਹੈ ਜੋ ਲੁਧਿਆਣੇ ਦੇ ਸ਼ੇਰਪੁਰ ,ਲਾਦੋਵਾਲ ਤੋਂ ਸਮਰਾਲੇ ਚੌਂਕ ਤੱਕ ਫੈਲਿਆ ਹੋਇਆ ਹੈ। ਜੋ ਗੁੜਗਾਓਂ ਤੋਂ ਬੰਗਲੌਰ,ਮਿਸ਼ੀਗਨ ਰਿਆਨ ਤੱਕ ਫੈਲਿਆ ਹੋਇਆ ਹੈ । ਜਿਸ ਕੋਲ ਅੱਜ ਵੀ ਇਸ ਦਾ ਸਿਰ ਭੰਨਣ ਲਈ ਫੋਲਾਦ ਦਾ ਹਥੌੜਾ ਚੁੱਕਿਆ ਹੋਇਆ ਹੈ।
                    

                      ਸੰਪਰਕ: +91 94645 95662
ਭਾਰਤੀ ਸ਼ਹਿਰ ਕਦੇ ਵੀ ‘ਸਮਾਰਟ’ ਕਿਉਂ ਨਹੀਂ ਬਣ ਸਕਦੇ? – ਸਚਿੰਦਰ ਪਾਲ ਪਾਲੀ
ਪੰਜਾਬ ਦੀ ਖਾਲਿਸਤਾਨੀ ਲਹਿਰ – ਤਨਵੀਰ ਸਿੰਘ ਕੰਗ
ਮੋਦੀ ਵਲੋਂ ਸਿਰਜਿਆ ਤਲਿਸਮ ਟੁੱਟ ਰਿਹਾ ਹੈ ! – ਹਰਜਿੰਦਰ ਸਿੰਘ ਗੁਲਪੁਰ
ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਉੱਤੇ ਸੁਕੀਰਤ ਦੇ ਲੇਖ ਨਾਲ ਸ਼ੁਰੂ ਹੋਈ ਬਹਿਸ ਨੂੰ ਅਸੀਂ ਇਸ ਲਈ ਰੋਕ ਦਿੱਤਾ ਸੀ ਕਿ ਇਸ ਬਹਿਸ ’ਚ ਸੰਜੀਦਗੀ ਵਾਲਾ ਕੁਝ ਨਹੀਂ ਸੀ (ਖ਼ਾਸ ਕਰ ਸਾਡੇ ਤੱਤੇ ਵੀਰਾਂ ਵੱਲੋਂ ਜੋ ਬਿਆਨਬਾਜ਼ੀ ਹੋ ਰਹੀ ਸੀ ਜਾਂ ਲਿਖਿਆ ਜਾ ਰਿਹਾ ਸੀ)। ਇਸ ਸਭ ਹਾਲਤ ਬਾਰੇ ਕਰਮ ਬਰਸਟ ਹੁਰਾਂ ਇੱਕ ਲੇਖ ਭੇਜਿਆ ਹੈ, ਜਿਸ ਨੂੰ ਇੱਥੇ ਛਾਪ ਰਹੇ ਹਾਂ ਤੇ ਇਹ ਆਸ ਵੀ ਕਰਦੇ ਹਾਂ ਕਿ ਇਸ ਲੇਖ ਤੋਂ ਸਾਡੇ ਜਨੂਨੀ ਵੀਰ ਸੇਧ ਲੈ ਕੇ ਸੰਵਾਦ ਦਾ ਲੜ੍ਹ ਜ਼ਰੂਰ ਫੜਨਗੇ। (ਸੰਪਾ.) ਸੁਕੀਰਤ ਨੇ ਮਨੁੱਖੀ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਬਾਬਤ ਕੁਝ ਬੁਨਿਆਦੀ ਸਵਾਲ ਉਠਾਏ ਹਨ। ਇਨ੍ਹਾਂ ਸਵਾਲਾਂ ਬਾਬਤ ਠਰ੍ਹਮੇ ਨਾਲ ਚਰਚਾ ਕਰਨ ਦੀ ਥਾਂ ਕੁਝ ਦੇਸੀਂ ਜਾਂ ਬਦੇਸ਼ੀਂ ਬੈਠੇ ਤੱਤੇ ਭਰਾਵਾਂ ਨੇ ਕਾਮ-ਰੇਟ ਵਰਗੇ ਪੁਰਾਣੇ ਲਕਬ ਵਰਤ ਕੇ ਗੱਲ ਨੂੰ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਹੈ। ਅਸੀਂ ਅਨੇਕਾਂ ਸਾਲਾਂ ਤੋਂ ਕਮਿਊਨਿਸਟਾਂ ਲਈ ”ਕੌਮਨਸ਼ਟ” ਜਿਹੇ ਵਿਸ਼ੇਸ਼ਣ ਸੁਣਦੇ ਆ ਰਹੇ ਹਾਂ। ਇਹ ਕਿਸੇ ਲਿਖਤ ‘ਤੇ ਸੰਵਾਦ ਕਰਨ ਦਾ ਨਹੀਂ, ਬਲਕਿ ਵਿਵਾਦ ਕਰਨ ਦਾ ਤਰੀਕਾ ਹੈ। ਇਸੇ ਲਈ ਅੱਜ ਤੱਕ ਸਿੱਖਾਂ ਸਮੇਤ ਦੁਨੀਆਂ ਦੇ ਕਿਸੇ ਵੀ ਧਰਮ ਦਾ ਆਮ ਸ਼ਰਧਾਲੂ ਤਾਂ ਦੂਰ ਦੀ ਗੱਲ ਹੈ, ਕੋਈ ਵੱਡੇ ਤੋਂ ਵੱਡਾ ਧਰਮ-ਗੁਰੂ ਵੀ ਕਮਿਊਨਿਸਟਾਂ ਨਾਲ ਚੱਜ ਨਾਲ ਸੰਵਾਦ ਨਹੀਂ ਰਚਾ ਸਕਿਆ। ਇਹ ਕੋਈ ਅਨਹੋਣੀ ਗੱਲ ਨਹੀਂ, ਸ਼ਾਇਦ ਬਹੁਤੇ ਵੀਰਾਂ ਨੂੰ ਪਤਾ ਹੀ ਨਾ ਹੋਵੇ, ਕਿ ਖਾਲਿਸਤਾਨੀ ਲਹਿਰ ਨੇ ਆਪਣੇ ਮੁੱਢ ਵਿੱ ਚ ਹੀ ਕਮਿਊਨਿਸਟਾਂ ਨੂੰ ਆਪਣੇ ਸਭ ਤੋਂ ਵੱਡੇ ਚਾਰ ਦੁਸ਼ਮਣਾਂ ‘ਚੋਂ ਇਕ ਮਿੱਥ ਲਿਆ ਸੀ। ਇਸੇ ਨੀਤੀ ਵਿੱਚੋਂ ਹੀ ‘ਚੰਗਿਆੜੀ’ ਦੇ ਸੰਪਾਦਕ ਸੁਖਰਾਜ ਖੱਦਰ ਅਤੇ ‘ਪ੍ਰੀਤਲੜੀ’ ਦੇ ਸੰਪਾਦਕ ਸੁਮੀਤ ਸਿੰਘ ਨੂੰ ”ਬਾਬਿਆਂ” ਨੇ ਪਹਿਲੇ ਹੱਲੇ ਵਿੱਚ ਹੀ ਸੋਧਾ ਲਾ ਦਿੱਤਾ ਸੀ। ਇਹ ਉਹ ਦੌਰ ਸੀ, ਜਦੋਂ ਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਆਸੀ ਦ੍ਰਿਸ਼ ਉੱਪਰ ਮਸ਼ਹੂਰ ਹੋਏ ਸਨ, ਨਾ ਬਦਨਾਮ ”ਸਾਕਾ ਨੀਲਾ ਤਾਰਾ” ਅਤੇ ਨਾ ਹੀ ਦਿੱਲੀ ਜਾਂ ਹੋਰਨਾਂ ਥਾਵਾਂ ‘ਤੇ ਅਤਿ ਦੇ ਵਹਿਸ਼ੀ ਸਿੱਖ ਵਿਰੋਧੀ ਨਸਲਕੁਸ਼ੀ ਵਰਗੇ ਵਰਤਾਰੇ ਹੋਂਦ ਵਿਚ ਆਏ ਸਨ। ਇਨ੍ਹਾਂ ਸਾਰੀਆਂ ਸਿੱਖ ਖਾਸ਼ ਕਰਕੇ ਮਨੁੱਖਤਾ ਵਿਰੋਧੀ ਕਰਤੂਤਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਕਮਿਊਨਿਸਟਾਂ ਵਿਸ਼ੇਸ਼ ਕਰਕੇ ਉਨ੍ਹਾਂ ਬਜ਼ੁਰਗ ਦੇਸ਼ ਭਗਤਾਂ ਦੇ ਕਤਲ ਹੋਣੇ ਸ਼ੁਰੂ ਹੋ ਚੁੱਕੇ ਸਨ, ਜਿਨ੍ਹਾਂ ਨੇ ਗਦਰ ਲਹਿਰ ਤੋਂ ਲੈਕੇ ਪੰਜਾਬ ਵਿਚ ਚੱਲੀ ਹਰੇਕ ਖਾੜਕੂ ਲਹਿਰ ਦੌਰਾਨ ਕੇਂਦਰੀ ਅਤੇ ਸੂਬਾਈ ਹਕੂਮਤ ਦੇ ਕਹਿਰ ਨੂੰ ਆਪਣੇ ਪਿੰਡਿਆਂ ‘ਤੇ ਝੱਲਿਆ ਸੀ। ਭਾਈ ਰਾਜੋਆਣਾ ਦੇ ਸਮਰਥਕਾਂ ਨੂੰ ਇਹ ਵੀ ਚੇਤੇ ਨਾ ਹੋਵੇ ਕਿ ਪੰਜਾਬ ਵਿੱਚ ਆਰੀਆ ਸਮਾਜੀ ਗ੍ਰੋਹ ਦੇ ਸਭ ਤੋਂ ਵੱਡੇ ਥੰਮ ਲਾਲਾ ਜਗਤ ਨਰਾਇਣ ਦਾ ਕਤਲ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰਾਈਂ (ਮਰਹੂਮ) ਭਾਈ ਨਛੱਤਰ ਸਿੰਘ ਰੋਡੇ ਨੇ ਹੀ ਕੀਤਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਖ਼ੁਦ ਆਪ ਜਾਂ ਆਪਣੇ ਕਿਸੇ ਨਿਕਟਵਰਤੀ ਨੂੰ ਇਸ ਝਮੇਲੇ ਵਿੱਚ ਫਸਿਆ ਦੇਖਣਾ ਨਹੀਂ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਆਪਣੇ ਪਿੰਡ ਦੇ ਸਭ ਤੋਂ ਪਤਿਤ ਲੇਕਿਨ ਹੱਦ ਦਰਜੇ ਦੇ ਈਮਾਨਦਾਰ, ਲੜਾਕੂ ਅਤੇ ‘ਲਾਈਲੱਗ’ ਵੀਰ ਨੂੰ ”ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ” ਦੀ ਕਹਾਵਤ ਮੁਤਾਬਕ ਵੰਝ ‘ਤੇ ਚੜ੍ਹਾ ਦਿੱਤਾ ਅਤੇ ਆਪ ਪਹਿਲਾਂ ਹੀ ਧਰਮ ਪ੍ਰਚਾਰ ਕਰਨ ਹਿੱਤ ਬੰਬਈ ਵੱਲ ਨਿਕਲ ਗਏ ਸਨ। ਇਹ ਉਨ੍ਹਾਂ ਦੀ ਸੋਚੀ ਸਮਝੀ ਰਣਨੀਤੀ ਸੀ ਜਾਂ ਕੁਝ ਹੋਰ, ਇਹ ਨਿਰੀ ਤੁੱਕੇਬਾਜ਼ੀ ਹੋਵੇਗੀ। ਇਨ੍ਹਾਂ ਵੀਰਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਨੂੰ ਦਾਦਰ ਦੇ ਗੁਰਦਵਾਰੇ ‘ਚੋਂ ਰਾਤੋ ਰਾਤ ਮਹਿਤਾ ਚੌਕ ਪਹੁੰਚਾਣ ਵਾਲਿਆਂ ਵਿਚ ਗਿਆਨੀ ਜ਼ੈਲ ਸਿੰਘ ਅਤੇ ਬੀਬੀ ਇੰਦਰਾ ਦੀਆਂ ਖੂਫ਼ੀਆ ਏਜੰਸੀਆਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਸਿੱਖਾਂ ਦੇ ਇਕ ਹੋਰ ਵੱਡੇ ਦੁਸ਼ਮਣ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ (ਮਰਹੂਮ) ਭਜਨ ਲਾਲ ਨੇ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਵਿਚ ਪੂਰੀ ਵਾਹ ਲਗਾ ਦਿੱਤੀ ਸੀ। ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਬੱਸ ਦੰਦ ਪੀਹਣ ਜੋਗਾ ਰਹਿ ਗਿਆ ਸੀ। ਪੰਜਾਬ ਪੁਲੀਸ ਨੇ ਇਸੇ ਬੁਖਲਾਹਟ ਵਿਚ ਚੰਦੋਕਲਾਂ ਵਾਲਾ ਕੁਕਰਮ ਕਰ ਦਿਖਾਇਆ ਸੀ। ਮੇਰੀ ਸੁਕੀਰਤ ਨਾਲ ਜਾਣ ਪਛਾਣ ਨਹੀਂ ਅਤੇ ਜੇ ਹੁੰਦੀ ਵੀ ਤਦ ਵੀ ਮੈਂ ਉਸ ਨਾਲ ਬਹੁਤ ਸਾਰੀਆ ਗੱਲਾਂ ‘ਤੇ ਸਹਿਮਤ ਨਹੀਂ ਹਾਂ। ਪਹਿਲੀ ਗੱਲ ਮੈਂ ਫਾਂਸੀ ਦੇਣ ਵਰਗੀ ਕਰਤੂਤ ਨੂੰ ਸੱਭਿਅਕ ਸਮਾਜ ਦੇ ਮੱਥੇ ‘ਤੇ ਕਲੰਕ ਸਮਝਦਾ ਹਾਂ। ਦੁਨੀਆਂ ਭਰ ਦੇ 57 ਦੇਸ਼ਾਂ ਵਿੱਚੋਂ ਇਹ ਲਾਹਨਤ ਖ਼ਤਮ ਕੀਤੀ ਜਾ ਚੁੱਕੀ ਹੈ। ਦੂਜੀ ਗੱਲ ਭਾਈ ਰਾਜੋਆਣਾ ਦੇ ਸੰਬੰਧ ਵਿੱਚ ਭਾਵੇਂ ਅਕਾਲੀ ਸਰਕਾਰ ਦੀ ਸਰਪਰਸਤੀ ਅਧੀਨ ਹੀ ਪੰਜਾਬੀਆਂ ਨੇ ਉਸ ਦੀ ਫ਼ਾਂਸੀ ਦੀ ਸ਼ਜ਼ਾ ਮੁਆਫ਼ ਕਰਵਾਉਣ ਲਈ ਜਿਸ ਏਕੇ ਦਾ ਸਬੂਤ ਦਿੱਤਾ ਹੈ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਤੀਜੀ ਗੱਲ ਜੇਕਰ ਕੋਈ ਧਰਮ ਅਸਥਾਨ ਜਾਂ ਧਰਮ ਗੁਰੂ ਕਿਸੇ ਵਿਅਕਤੀ ਨੂੰ ”ਜ਼ਿੰਦਾ ਸ਼ਹੀਦ” ਦਾ ਰੁਤਬਾ ਦਿੰਦਾ ਹੈ, ਭਾਵੇਂ ਉਹ ਕੋਈ ਰਾਜੋਆਣਾ ਹੋਵੇ, ਦਾਰਾ ਸਿੰਘ ਹੋਵੇ ਜਾਂ ਅਫ਼ਜ਼ਲ ਕਸਾਬ ਹੋਵੇ, ਇਹ ਸਬੰਧਤ ਮਜ਼੍ਹਹਬ ਦੇ ਧਰਮ ਗੁਰੂਆਂ ਅਤੇ ਸੰਗਤਾਂ ਉੱਪਰ ਛੱਡ ਦੇਣਾ ਚਾਹੀਦਾ ਹੈ। ਜੇ ਕਿਸੇ ਲਈ ਇੰਦਰਾ ਜਾਂ ਬੇਅੰਤ ਸਿੰਘ ਵਰਗੇ ਕਸਾਈ ”ਸ਼ਹੀਦ” ਹੋ ਸਕਦੇ ਹਨ ਤਾਂ ਘੱਟ ਗਿਣਤੀਆਂ ਨੂੰ ਵੀ ਉਨਾ ਹੀ ਹੱਕ ਹੈ, ਕਿ ਉਹ ਆਪਣੇ ਕਿਸੇ ਮੈਂਬਰ ਨੂੰ ਸ਼ਹੀਦ ਮੰਨਣ ਜਾਂ ਨਾ ਮੰਨਣ। ਇਹੀ ਹੱਕ ਕਮਿਊਨਿਸਟਾਂ ਦੇ ਹਿੱਸੇ ਵੀ ਆਉਂਦਾ ਹੈ, ਕਿ ਉਨ੍ਹਾਂ ਨੇ ਕਿਸ ਵਿਅਕਤੀ ਨੂੰ ਸ਼ਹੀਦ ਮੰਨਣਾ ਹੈ ਜਾਂ ਨਹੀਂ। ਕਿਸੇ ਅਨਭੋਲ ਵਿਅਕਤੀ ਦੀ ਵਿਧਵਾ ਦੀ ਫਰਿਆਦ ‘ਤੇ ਗੌਰ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਸ ਦੀ ਮਰਜ਼ੀ ਅੱਗੇ ਸਿਰ ਨਹੀਂ ਝੁਕਾਇਆ ਜਾ ਸਕਦਾ। ਉਸ ਦਾ ਦੁਖ ਵੰਡਾਉਣ ਦੇ ਹੋਰ ਬੜੇ ਤਰੀਕੇ ਹਨ। ਕੋਈ ”ਦੁਸ਼ਮਣ” ਵਾਰ ਵਾਰ ਅੜਿੱਕੇ ਨਹੀਂ ਆਉਂਦਾ ਹੁੰਦਾ। ਕੁਝ ਅਨਭੋਲ ਰੂਹਾਂ ਦੀ ਬਲੀ ਦੀ ਵੀ ਅਣਸਰਦੀ ਲੋੜ ਪੈ ਜਾਂਦੀ ਹੈ। ਅਸਲ ਵਿੱਚ ਗੱਲ ਤਾਂ ਗੁਰਬਾਣੀ ਦੀਆਂ ਪ੍ਰੰਪਰਾਵਾਂ ਨੂੰ ਮੁੜ ਤੋਂ ਬੁਲੰਦ ਕਰਨ ਦੀ ਲੋੜ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਤੋਂ ਬਾਅਦ ਗੁਰਬਾਣੀ ਦੀ ਚੌਥੀ ਵੱਡੀ ਮਹਾਨ ਪ੍ਰੰਪਰਾ ”ਗੋਸਟਿ” ਭਾਵ ਸੰਵਾਦ ਦੀ ਹੈ। ਇਸ ਵੇਲੇ ਮੇਰੇ ਦਿਮਾਗ ਵਿੱਚ ਉਹ ਸਾਖੀ ਆ ਰਹੀ ਹੈ, ਜਦੋਂ ਗੁਰੂ ਨਾਨਕ ਸਾਹਿਬ ਮੱਕੇ ਵਿਚ ਬੈਠੇ ਮੁਲਾਣਿਆਂ ਨਾਲ ਗੋਸਟਿ ਕਰ ਰਹੇ ਹਨ। ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ 33ਵੀਂ ਪਉੜੀ ਵਿੱਚ ਬਹੁਤ ਹੀ ਖੂਬਸੂਰਤ ਸ਼ਬਦੀ-ਚਿੱਤਰ ਪੇਸ਼ ਕੀਤਾ ਹੈ। ਗੋਸਟਿ ਦੌਰਾਨ ਮੁਲਾਣੇ ਪੁੱਛ ਰਹੇ ਸਨ। ਪੁੱਛਨਿ ਫੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦਰਗਹ ਅੰਦਰ ਲਹਨਿ ਨ ਢੋਈ। ਕਰਨ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ। ਇਹ ਉਹ ਸਮਾਂ ਸੀ, ਜਦੋਂ ਬਾਬਾ ਜੀ ਹਾਲੇ ਸਿਰਫ਼ ਸਿੱਖ ਧਰਮ ਦੀ ਨੀਂਹ ਰੱਖ ਰਹੇ ਸਨ ਅਤੇ ਮੱਕੇ ਵਿਚ ਮੁਲਾਣਿਆਂ ਦੇ ਸਥਾਪਤ ਸੰਸਾਰ ਵਿੱਚ ਉਨ੍ਹਾਂ ਨਾਲ ਹੀ ਤਿੱਖੇ ਸੰਵਾਦੀ ਖਹਿਭੇੜ ਵਿਚ ਪਏ ਹੋਏ ਤਰਕ-ਰੱਤੇ ਗਿਆਨ ਨਾਲ ਲਲਕਾਰ ਰਹੇ ਸਨ। ਹੁਣ ਸੁਕੀਰਤ ਦੇ ਲੇਖ ‘ਤੇ ਜਿਹੋ ਜਿਹੇ ਪ੍ਰਤੀਕਰਮ ਕੁਝ ਗਰਮ ਖਿਆਲੀ ਵੀਰਾਂ ਨੇ ਕੀਤੇ ਹਨ, ਅਤੇ 1977 ਤੋਂ ਲੈਕੇ ਬੇਅੰਤ ਸਿੰਘ ਦੇ ਕਤਲ ਤੱਕ ਪੰਜਾਬ ਵਿੱਚ ”ਸਿੱਖੀ ਭੇਖ ਵਿਚਲੇ ਮੌਲਾਣਿਆਂ” ਨੇ ਜਿਹੜਾ ਖਰੂਦ ਪਾਇਆ ਹੈ, ਤਾਂ ਮੈਨੂੰ ਸ਼ੱਕ ਹੀ ਨਹੀਂ, ਸਗੋਂ ਪੱਕਾ ਯਕੀਨ ਹੈ, ਕਿ ਮੱਕੇ ਵਿੱਚ ਆਪਣੇ ਬਾਬਾ ਜੀ ਦੀ ਮ੍ਰਿਤਕ ਦੇਹ ਵੀ ਕਿਸੇ ਨੇ ਨਹੀਂ ਸਾਂਭਣੀ ਸੀ। ਇਸ ਲਈ ਵੀਰਨੋ, ਅਜੇ ਵੀ ਡੁੱਲੇ ਬੇਰ ਬੇਸ਼ਕ ਚੋਖੇ ਖ਼ਰਾਬ ਹੋ ਚੁੱਕੇ ਹਨ, ਲੇਕਿਨ ਜੇਕਰ ਚੰਗੀ ਤਰ੍ਹਾਂ ਝਾੜਪੂੰਝ ਕੇ ਝੋਲੀ ਵਿੱਚ ਪਾ ਲਈਏ ਅਤੇ ਗੁਰਬਾਣੀ ਦੀ ਗੋਸਟਿ ਪ੍ਰੰਪਰਾ ਉੱਪਰ ਦ੍ਰਿੜਤਾ ਨਾਲ ਪਹਿਰਾ ਦੇਈਏ, ਤਾਂ ਅਸੀਂ ਬਾਕੀ ਧਰਮਾਂ ਦੇ ਕੁਰਾਹੇ ਪਏ ਮਨਮਤੀਆਂ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਹਾਂ। ਈ-ਮੇਲ: karambarsat@gmail.com
ਵੰਡੀਆਂ ਪਾਉਣ ਦੀ ਥਾਂ ਮੁਲਕ ਨੂੰ ਇਕ ਸੂਤਰ ’ਚ ਬੰਨ੍ਹਿਆ ਜਾਵੇ -ਤਨਵੀਰ ਜਾਫ਼ਰੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਧਾਰਮਿਕ ਮੂਲਵਾਦ ਨੂੰ ਉਕਸਾ ਰਹੇ ਨੇ ਪੱਛਮੀ ਦੇਸ਼ -ਡਾ. ਸਵਰਾਜ ਸਿੰਘ

ckitadmin
ckitadmin
July 21, 2013
ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਲੇਖਾ ਜੋਖਾ – ਹਰਜਿੰਦਰ ਸਿੰਘ ਗੁਲਪੁਰ
ਮਨਫ਼ੀ ਹੋਂਦ – ਅਮਰਜੀਤ ਸਿੰਘ ਮਾਨ
ਅਜੋਕੀ ਗਾਇਕੀ ਸੱਭਿਆਚਾਰ ਜਾਂ ਨਿਘਾਰ – ਪਰਮਿੰਦਰ ਕੌਰ ਸਵੈਚ
ਰੈਗਿੰਗ ਰੋਕੂ ਕਨੂੰਨ ਦੀ ਸਖਤੀ ਕਿੰਨੀ ਕੁ ਸਾਰਥਿਕ? – ਗੁਰਤੇਜ ਸਿੱਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?