By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਉਸ ਦੇ ਜਾਣ ਤੋਂ ਬਾਅਦ -ਡਾ. ਅਮਰਜੀਤ ਟਾਂਡਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਉਸ ਦੇ ਜਾਣ ਤੋਂ ਬਾਅਦ -ਡਾ. ਅਮਰਜੀਤ ਟਾਂਡਾ
ਕਾਵਿ-ਸ਼ਾਰ

ਉਸ ਦੇ ਜਾਣ ਤੋਂ ਬਾਅਦ -ਡਾ. ਅਮਰਜੀਤ ਟਾਂਡਾ

ckitadmin
Last updated: September 4, 2025 9:09 am
ckitadmin
Published: May 26, 2016
Share
SHARE
ਲਿਖਤ ਨੂੰ ਇੱਥੇ ਸੁਣੋ

ਉਸ ਦੇ ਜਾਣ ਤੋਂ ਬਾਅਦ
ਇੰਝ ਹੋਇਆ
ਕਿ ਧਰਤ ਨਹੀਂ ਸੀ ਪੈਰਾਂ ਹੇਠ
ਅਸਮਾਨ ਦੀ ਚਾਦਰ ਪਾਟ ਗਈ ਹੋਵੇ
ਜਿਵੇਂ ਕੁਝ ਅੰਦਰੋਂ ਟੁੱਟ ਗਿਆ ਹੋਵੇ
ਸਾਹ ਕੋਈ ਲੈ ਗਿਆ ਹੋਵੇ-ਚੁਰਾ ਕੇਰੁੱਖ ਦੀ ਡਾਲੀ
ਜਿਵੇਂ ‘ਕੱਲੀ ਕੰਬਦੀ ਰਹਿ ਜਾਂਦੀ ਹੈ-
ਕਿਸੇ ਪੰਛੀ ਦੇ ਉੱਡ ਜਾਣ ਬਾਅਦ
ਫੁੱਲ ਝੜ੍ਹ ਜਾਣ ਡੋਡੀਆਂ ਕਿਰ ਜਾਣ ਮਹਿਕਦੀਆਂ
ਪੱਤਿਆਂ ਨੂੰ ਨਜ਼ਰ ਲੱਗ ਜਾਵੇ ਕਿਸੇ ਪੱਤਝੜ੍ਹ ਦੀ-

ਰਾਤਾਂ ਹੋ ਜਾਣ ਸੁੰਨ੍ਹੀਆਂ
ਮਹਿਫ਼ਲਾਂ ਉੱਜੜ ਜਾਣ ਸਦਾ ਲਈ
ਬੁਝ ਜਾਣ ਸਾਰੇ ਝਨ੍ਹਾਂ ਦੇ ਦੀਵੇ
ਖੁਰ ਜਾਣ ਜਿਵੇਂ ਦਰਿਆਵਾਂ ‘ਚ ਘੜੇ
ਡੁੱਬ ਜਾਣ ਜਿਵੇਂ ਤਰਦੀਆਂ ਇਸ਼ਕ ਕਹਾਣੀਆਂ

 

 

ਤੇਰੇ ਜਾਣ ਤੋਂ ਬਾਅਦ ਹੋਇਆ ਇਹ ਸਭ ਕੁਝ

ਚੰਨ ਨਾ ਆਇਆ
ਚਾਨਣੀ ਨਾਲ ਖੇਡਣ ਓਸ ਰਾਤ
ਤਾਰੇ ਬੁਝ ਗਏ ਅਸਮਾਨ ਤੋਂ ਸਾਰੇ

ਓਸ ਦਿਨ ਤੋਂ ਬਾਅਦ
ਸੂਰਜ ਨਹੀਂ ਸੀ ਵੜ੍ਹਿਆ ਸਾਡੇ ਬੂਹੇ
ਪਿੰਡ ਦੀਆਂ ਜੂਹਾਂ ਵਿਲਕਦੀਆਂ ਰਹੀਆਂ

ਅਜੇ ਤਾਂ ਦਰਾਂ ਨੂੰ
ਚੜੇ ਚਾਅ ਵੀ ਨਹੀਂ ਸਨ ਲੱਥੇ
ਵੰਗਾਂ ਵੀ ਨਹੀਂ ਸਨ ਛਣਕੀਆਂ

ਓਦਣ ਏਦਾਂ ਹੋਇਆ
ਤੇਰੇ ਜਾਣ ਤੋਂ ਬਾਅਦ
ਸਰੀਂਹ ਦੇ ਪੱਤੇ ਕਿਰ ਗਏ ਬੰਨ੍ਹੇ
ਉਦਰੇਵੇਂ ‘ਚ ਗਲੀਆਂ ਮੁੜ ਗਈਆਂ ਬੂਹੇ ਤੋਂ

ਮੁਕਲਾਵੇ ਵਰਗੀਆਂ ਰੀਝਾਂ
ਜਿਵੇਂ ਭੁਰ ਗਈਆਂ ਹੋਣ
ਮਹਿੰਦੀ ਵਰਗੇ ਦਿਨ
ਜਿਵੇਂ ਰੁੜ੍ਹ ਗਏ ਹੋਣ-
ਵਟਣੇ ਮਲੀਆਂ ਬਾਹਾਂ ਜਿਵੇਂ ਭੱਜ ਗਈਆਂ ਹੋਣ-

ਤੂੰ ਚਲੀ ਗਈ ਤਾਂ ਇਹ ਹੋਇਆ-

ਖਿੜ੍ਹੇ ਅਨਾਰ ਦੀਆਂ ਟਹਿਣੀਆਂ ਟੁੱਟ ਗਈਆਂ
ਆਲ੍ਹਣਿਆਂ ‘ਚੋਂ ਬੋਟ ਡਿਗ ਕੇ ਮਰ ਗਏ
ਖਿੜ੍ਹੀਆਂ ਅਮਲਤਾਸਾਂ ਮੁਰਝਾ ਗਈਆਂ
ਨੀਲੀਆਂ ਗੁਲਮੋਰਾਂ ਤੇ ਫੁੱਲ ਨਹੀਂ ਸਨ ਖਿੜ੍ਹੇ
ਤੇਰੇ ਜਾਣ ਤੋਂ ਬਾਅਦ-

ਗਲੀਆਂ ਚ ਮਾਤਮ ਛਾ ਗਿਆ ਸੀ ਓਦਣ
ਘਰਾਂ ਚ ਦੀਵੇ ਨਹੀਂ ਸਨ ਬਲੇ
ਕਿਸੇ ਨੇ ਟੁੱਕ ਨਹੀਂ ਸੀ ਲਾਇਆ ਮੂੰਹ ਨੂੰ
ਮੇਲਿਆਂ ਚੋਂ ਰੌਣਕਾਂ ਮਰ ਗਈਆਂ ਸਨ
ਰਾਹ ਸੁੰਨ੍ਹੇ ਹੋ ਗਏ ਸਨ ਓਸ ਦਿਨ

ਓਦਣ ਦੇ ਓਦਰੇ ਦਿਨ ਚੜ੍ਹਦੇ ਹਨ
ਧੁੱਪ ਜੇ ਆਵੇ ਤਾਂ ਹੱਸਦੀ ਨਹੀਂ ਆਉਂਦੀ
ਕਲੀਆਂ ਚੋਂ ਖੁਸ਼ਬੂ ਮਰ ਗਈ ਹੈ
ਗੁਲਾਬਾਂ ਦੇ ਰੰਗ ਫਿੱਕੇ ਪੈ ਗਏ ਹਨ
ਕੋਇਲਾਂ ਨੂੰ ਗੀਤ ਭੁੱਲ ਗਏ ਹਨ-
ਮੋਰਾਂ ਨੂੰ ਪੈਲਾਂ ਨਹੀਂ ਆਉਂਦੀਆਂ ਪਾਉਣੀਆਂ
ਉਦਾਸ ਹੋ ਗਏ ਹਨ ਮੇਰੇ ਘੁੱਗੀਆਂ ਕਬੂਤਰ

ਚਿੜ੍ਹੀਆਂ ਚੋਗਾ ਚੁਗਣ ਨਹੀਂ ਗਈਆਂ
ਤਰਿੰਝਣਾਂ ਚ ਓਦਣ ਦਾ ਕੋਈ ਨਹੀਂ ਵੜ੍ਹਿਆ
ਚਰਖਿਆਂ ‘ਚ ਘੂਕਰ ਨਹੀਂ ਰਹੀ-

ਤੂੰ ਜੇ ਨਾ ਜਾਂਦੀ ਤਾਂ
ਬੰਸਰੀ ਦੇ ਸੁਰ ਨਹੀਂ ਸਨ ਮਰਨੇ
ਕਿਸੇ ਅੱਖ ਨੇ ਹੰਝੂ ਨਹੀਂ ਸਨ ਚੋਣੇ
ਕਿੱਲੀਆਂ ਤੇ ਵੈਰਾਗ ਨਹੀਂ ਸਨ ਟੰਗੇ ਦਿਸਣੇ
ਫ਼ਰੇਮਾਂ ਚ ਹੱਸਦੀਆਂ ਰਹਿਣਾ ਸੀ ਤਸਵੀਰਾਂ ਨੇ
ਤੇ ਉਹਨਾਂ ਦੀਆਂ ਲੰਬੀਆਂ ਤਕਦੀਰਾਂ ਨੇ-

ਕਿੰਨਾ ਕੁ ਚਿਰ
ਮੈਂ ਸਮੇਂ ਨੂੰ ਦਿੰਦਾ ਰਹਾਂ ਤਸੱਲੀਆਂ
ਕਿੰਨਾ ਕੁ ਚਿਰ ਫ਼ੜ ਕੇ ਰੱਖ ਲਾਂ
ਫ਼ਰ ਫ਼ਰਾਂਦੇ ਬੋਟਾਂ ਨੂੰ
ਡੁੱਬਦੇ ਸੂਰਜਾਂ ਨੂੰ
ਟੁੱਟਦੇ ਤਾਰਿਆਂ ਨੂੰ-

ਓਦਣ ਦੀ ਬੂਹੇ ਬਾਰੀਆਂ ਨੂੰ ਨੀਂਦ ਨਹੀਂ ਆਈ
ਛੱਤਾਂ ਚੋਂਦੀਆਂ ਨੇ ਰੋਂਦੀਆਂ
ਫੁੱਲ ਪੱਤੀਆਂ ਪਲ ਭਰ ਵੀ ਨਾ ਹੱਸ ਕੇ ਮਹਿਕੀਆਂ-

ਇਹ ਸਭ ਕੁਝ ਹੋਇਆ ਤੇਰੇ ਜਾਣ ਤੋਂ ਬਾਅਦ

ਗੱਲ ਸੁਣ ਲੈ ਧੀਏ ਮੇਰੀਏ –ਮਲਕੀਅਤ ਸਿੰਘ ਸੰਧੂ
ਅੰਤਿਮ ਅਰਦਾਸ -ਰੁਪਿੰਦਰ ਸੰਧੂ
ਜਸਪ੍ਰੀਤ ਕੌਰ ਦੀਆਂ ਚਾਰ ਰਚਨਾਵਾਂ
ਗ਼ਜ਼ਲ -ਐੱਸ ਸੁਰਿੰਦਰ
ਕੀ ਮੈਂ ਇਹ ਤੇਰਾ ਪਿੰਡ -ਅਮਰਜੀਤ ਟਾਂਡਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਭੂਮੀ ਗ੍ਰਹਿਣ ਬਿੱਲ ’ਤੇ ਮੋਦੀ ਸਰਕਾਰ ਦਾ ਪਿੱਛਲ-ਮੋੜਾ – ਮੋਹਣ ਸਿੰਘ

ckitadmin
ckitadmin
September 4, 2015
ਗੁਰਦੁਆਰਿਆਂ ਦਾ ਪ੍ਰਬੰਧ ਤੇ ਸਿਆਸਤ -ਗੁਰਦਰਸ਼ਨ ਸਿੰਘ ਢਿੱਲੋਂ
‘ਸੋਨੇ ਦੀ ਨਿੱਬ’ – ਹਰਜਿੰਦਰ ਗੁਲਪੁਰ
ਆਖ਼ਰ ਕਿਵੇਂ ਬਚੇ ਜਵਾਨੀ ਤੰਬਾਕੂ ਦੇ ਕੈਂਸਰ ਤੋਂ – ਰਵਿੰਦਰ ਸ਼ਰਮਾ
ਪੁਸਤਕ: ਜੀਵਨੀ ਸ਼ਹੀਦ ਭਗਤ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?