By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਵਿਤਾ ਤੋਂ ਪਰੇ ‘ਇੱਕ ਪਾਸ਼ ਇਹ ਵੀ’ -ਤਰਨਦੀਪ ਦਿਉਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਕਵਿਤਾ ਤੋਂ ਪਰੇ ‘ਇੱਕ ਪਾਸ਼ ਇਹ ਵੀ’ -ਤਰਨਦੀਪ ਦਿਉਲ
ਸਾਹਿਤ ਸਰੋਦ ਤੇ ਸੰਵੇਦਨਾ

ਕਵਿਤਾ ਤੋਂ ਪਰੇ ‘ਇੱਕ ਪਾਸ਼ ਇਹ ਵੀ’ -ਤਰਨਦੀਪ ਦਿਉਲ

ckitadmin
Last updated: July 14, 2025 10:49 am
ckitadmin
Published: March 26, 2012
Share
SHARE
ਲਿਖਤ ਨੂੰ ਇੱਥੇ ਸੁਣੋ

ਪਾਸ਼ ਬਾਰੇ ਲਿਖਣਾ ਜਾਂ ਗੱਲ ਤੋਰਨੀ ਆਪਣੇ ਆਪ ਵਿਚ ਬਹੁੱਤ ਵੱਡੀ ਗੱਲ ਹੈ। ਜਿਹਨਾਂ ਦਿਨਾਂ ਵਿਚ ਮੈਂ ਪੈਦਾ ਹੋਇਆ ਉਹ ਉਹਨੀਂ ਦਿਨੀਂ ਜਿਸਮਾਨੀ ਤੌਰ ’’ਤੇ ਜਹਾਨੋਂ ਰੁਖ਼ਸਤ ਹੋ ਚੁੱਕਿਆ ਸੀ। ਪਰ ਫਿਰ ਵੀ ਇਹ ਪਾਸ਼ ਹੀ ਸੀ ਜੋ ਅੱਜ ਸਾਡੇ ਮਨਾਂ ਵਿੱਚ ਹੈ ਦਾ ਸੰਕਲਪ ਧਾਰੀ ਬੈਠਾ ਹੈ। ਪੰਜਾਬੀ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਮੈਂ ਪਾਸ਼ ਬਾਰੇ ਸਿਰਫ਼ ਸੁਣਿਆ ਹੀ ਸੀ ਜਾਂ ਕਹਿ ਲਵੋ ਕੁਝ ਕਵਿਤਾਵਾਂ ਆਪਣੇ ਕਾਮਰੇਡ ਆੜੀਆਂ ਦੀ ਸੰਗਤ ਵਿਚ ਪੜੀਆਂ ਵੀ ਹੋਣ। ਪਰ ਉਦੋਂ ਪਾਸ਼ ਮੇਰੇ ਲਈ ਇੱਕ ਸਾਧਾਰਨ ਕਵੀ ਹੀ ਸੀ।

ਇਸ ਲਈ ਮੈਂ ਕਈ ਵਾਰ ਸੋਚਦਾ ਹੁੰਦਾ। ਉਦੋਂ ਮੈਂ ਉਸਦੇ ਉਬਾਲਿਆ ਨੂੰ ਦੇਖਿਆ ਹੀ ਸੀ ਪਰ ਸੂਖਮਤਾਂ ਦੀਆਂ ਪਰਤਾਂ ਅੱਜ ਮੇਰੇ ਸਾਹਮਣੇ ਹਨ। ਜੋ ਪਰਤ-ਦਰ-ਪਰਤ ਖੁੱਲ ਰਹੀਆਂ ਹਨ।

ਯੂਨਿਵਰਸਿਟੀ ’ਚ ਬੱਲ ਬਾਬਾ (ਗੁਰਦਿਆਲ ਬੱਲ) ਦੀ ਬੈਠਕ ਵਿੱਚ ਪਾਸ਼ ਉੱਭਰਿਆ। ਜਦੋਂ ਉਸਨੇ ਗਾਲ੍ਹ ਕੱਢ ਕੇ (ਆਮ ਤੌਰ ’’ਤੇ ਬੱਲ ਬਾਬਾ ਜਿਹਨਾਂ ਨੂੰ ਪਿਆਰ ਕਰਦਾ ਉਹਨਾਂ ਨੂੰ ਹੀ ਗਾਲ੍ਹਾਂ ਕੱਢਦੈ) ਕਹਿੰਦਾ ਪਾਸ਼ ਕੁੜੀ…ਚੋ… ਬੰਦਾ ਥੋੜੀ ਸੀ। ਟੇਡਾ, ਬਿਗੜਿਆ, ਅੜਬ, ਉਂਝ ਮੋਮ ਵਰਗਾ ਦੁਆਬੀਆ ਜੱਟ ਸੀ। ਉਹ ਜੋ ਧਾਰਦਾ ਕਰਦਾ। ਜ਼ਿੰਦਗੀ ਦੇ ਅਰਥ ਲੱਭਣ ਤੁਰਿਆ ਹੋਇਆ ਬੰਦਾ ਸੀ। ਫਿਰ ਜਗਿਆਸਾ ਆਪਣੇ ਸਿਖ਼ਰ ’’ਤੇ ਪਹੁੰਚੀ ਤੇ ਪਾਸ਼ ਨੇ ਪੜ੍ਹਨਾ ਸ਼ੁਰੂ ਕੀਤਾ। ਉਸਦੀ ਕਵਿਤਾ ਪੜੀ ਪਰ ਕਾਮਰੇਡਾ ਵਾਂਗ ਰੱਟਾ ਨਹੀਂ ਮਾਰਿਆ। ਚਿੱਠੀਆਂ ਪੜੀਆਂ ਤੇ ਸੁਆਲ ਖੜੇ ਹੋਏ।

ਮੈਨੂੰ ਪਾਸ਼ ਦੀ ਕਵਿਤਾ ਨਾਲੋਂ ਉਸਦੀ ਜ਼ਿੰਦਗੀ ਅਤੇ ਸੋਚਣ ਦੇ ਤਰੀਕੇ ਅਤੇ ਜਿਊਣ ਦੇ ਸਲੀਕੇ ਨੇ ਜ਼ਿਆਦਾ ਪ੍ਰਭਾਵਿਤ ਕੀਤਾ। ਹਾਲਾਂਕਿ ਰਜਿੰਦਰ ਰਾਹੀ ਦੀ ਕਿਤਾਬ ‘ਜਿੱਥੇ ਪਾਸ਼ ਰਹਿੰਦਾ ਹੈ’’’ ਨੂੰ ਉਸਦੀ ਵਿਚਾਰਧਾਰਾ ਦੇ ਉਲਟ ਗਰਦਾਨਿਆਂ ਗਿਆ ਹੈ। ਪਰ ਰਾਜਿੰਦਰ ਰਾਹੀ ਨੇ ਵੀ ਉਸਦੀ ਸੂਖਮਤਾਂ ਨੂੰ ਪ੍ਰਤੱਖ ਕੀਤਾ। ਮੈਨੂੰ ਲੱਗਦਾ ਇਹ ਪੰਜਾਬੀਆਂ ਦੀ ਤ੍ਰਾਸਦੀ ਰਹੀ ਜਿੱਥੇ ਸੂਖਮਤਾਂ ਨੂੰ ਮਨਫੀ ਕਰਕੇ ਦੇਖਿਆ ਜਾਂਦਾ ਰਿਹਾ ਹੈ। ਪਾਸ਼ ਕੋਲ ਪੰਜਾਬੀ ਸੁਭਾਅ ਦੀ ਅਣਖ ਤੋਂ ਇਲਾਵਾ ਸੂਖਮਤਾਂ ਵੀ ਸੀ। ਜ਼ਿੰਦਗੀ ਨਾਲ ਮੁਹੱਬਤ ਤੇ ਪ੍ਰਕਿਰਤੀ ਨਾਲ ਅਥਾਹ ਸਾਂਝ ਵੀ ਝਲਕਦੀ ਸੀ।

 

 

 

ਸਮਸ਼ੇਰ ਸੰਧੂ ਦੀ ਪਿਛਲੇ ਦਿਨੀਂ ਛਪੀ ਕਿਤਾਬ ‘‘’ਇੱਕ ਪਾਸ਼ ਇਹ ਵੀ’’’ ਮੇਰੇ ਹਥਲੇ ਲੇਖ ਦੇ ਲਿਖਣ ਦਾ ਇੱਕ ਕਾਰਨ ਹੈ। ‘‘’ਇੱਕ ਪਾਸ਼ ਇਹ ਵੀ’’’ ਪਾਸ਼ ਦੇ ਸਿਰਫ ਇੱਕ ਕਵੀ ਤੇ ਉਹ ਵੀ ਮਾਰਕਸੀ ਝੁਕਾਅ ਵਾਲੇ ਦੇ ਬਿੰਬ ਨੂੰ ਤੋੜਦੀ ਹੈ।

ਪਾਸ਼ ਇਸ ਕਿਤਾਬ ਰਾਹੀਂ ਮੈਨੂੰ ਲੱਗਦਾ ਇਸ ਰੂਪ ਵਿਚ ਸਾਡੇ ਸਾਹਮਣੇ ਪ੍ਰਤੱਖ ਹੋਇਆ ਕਿ ਉਹ ਸਭ ਤੋਂ ਪਹਿਲਾਂ ਇੱਕ ਅਜਿਹਾ ਵਿਕਾਸਸ਼ੀਲ ਇਨਸਾਨ ਸੀ, ਜੋ ਇੱਕ ਥਾਂ ਖੜ ਨਹੀਂ ਸਕਦਾ ਸੀ। ਉਹ ਇੱਕ ਚਿੰਤਕ ਹੈ ਦੇ ਰੂਪ ਵਿਚ ਸਾਡੇ ਸਾਹਮਣੇ ਦਿ੍ਰਸ਼ਵਾਨ ਹੁੰਦਾ ਹੈ।
ਉਸਦੀਆਂ ਚਿੱਠੀਆਂ ਦੀ ਭਾਸ਼ਾ,ਗੱਲ ਕਰਨ ਦਾ ਢੰਗ ਉਸਦੇ ਸੋਚਣ ਦੇ ਬ੍ਰਹਿਮੰਡੀ ਵਰਤਾਰੇ ਨੂੰ ਸਾਡੇ ਸਾਹਮਣੇ ਰੱਖਦੀ ਹੈ। ਜਿਸ ’ਤੇ ਮੈਨੂੰ ਲੱਗਦਾ ਕੋਈ ਵੀ ਕਿੰਤੂ ਨਹੀਂ ਕਰਦਾ ਹੋਵੇਗਾ।

ਇਹ ਪਾਸ਼ ਹੀ ਸੀ ਜਿਸਨੇ ਬੌਧਿਕਤਾ ਦਾ ਪੰਜਾਬੀ ਵਿਚ ਸ਼ਿਖ਼ਰ ਛੂਹਿਆ ਤੇ ਕਦੇ ਵੀ ਉਸਦਾ ਨਾਟਕੀ ਮੰਚਨ ਨਹੀਂ ਕੀਤਾ। ਜੋ ਕਿ ਇਸ ਸਦੀ ਦੇ ਪੰਜਾਬੀ ਅਦਬ ਦਾ ਸਭ ਤੋਂ ਵੱਡਾ ਦੁਖਾਂਤ ਹੈ। ਉਸਦੇ ਮਿੱਤਰ ਮੰਡਲ ਵਿਚ ਬੱਕਰੀਆਂ ਵਾਲੇ ਕਾਮੇ, ਸਮਗਲਰ, ਅਮਲੀ ਅਤੇ ਇੱਥੋਂ ਤੱਕ ਉੱਘੇ ਮਾਰਕਸੀ ਚਿੰਤਕ ਭਗਵਾਨ ਸਿੰਘ ਜੋਸ਼ ਹੁਰੀਂ ਵੀ ਸ਼ਾਮਿਲ ਸਨ।

‘‘ਇੱਕ ਪਾਸ਼ ਇਹ ਵੀ’’ ਕਿਤਾਬ ਦੇ ‘‘ਸੰਨਾਟਾ ਛਾ ਗਿਆ ਪਾਸ਼ ਦੀ ਕਵਿਤਾ ਨਾਲ’’ ਲੇਖ ਵਿਚ ਮੌਜੂਦਾ ਪ੍ਰਬੰਧਕੀ ਸਾਹਿਤ ਦੇ ਝੰਡਾ ਬਰਦਾਰਾ ਨੂੰ ਤਿੱਖੀ ਚੋਭ ਲਾਈ ਹੈ। ਜਿਸਦਾ ਜੁਆਬ ਉਹਨਾਂ ਕੋਲ ਨਹੀਂ ਹੁੰਦਾ ਅਤੇ ਇਸਤੋਂ ਇਲਾਵਾ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਉਹ ਪ੍ਰਬੰਧਕੀ ਸਾਹਿਤਕਾਰਾਂ (ਜਿਹਨਾਂ ਨੂੰ ਫ਼ਿਲਹਾਲ ਵਾਲਾ ਗੁਰਬਚਨ ਸਾਹਿਤ ਦੇ ਜਥੇਦਾਰ ਕਹਿ ਕੇ ਮੁਖਾਤਿਬ ਹੁੰਦਾ ਹੈ) ਤੋਂ ਨਿਖੇੜਦਾ ਹੈ।

ਪਾਸ਼ ਦੀ ਜੇਲ ਵਿਚ ਦੀਵਾਲੀ ’ਤੇ ਕੀਤੀ ਠੂਹ-ਠਾਹ ਉਸਦੀ ਮਾਨਸਿਕ ਪ੍ਰੋੜਤਾ ਦੇ ਸਿਖਰ ਨੂੰ ਛੂੰਹਦੀ ਹੈ। ਉੱਥੇ ਉਸਦੀ ਇਸ ਵਾਰੇ ਘਰਦਿਆਂ ਨੂੰ ਲਿਖੀ ਚਿੱਠੀ ਕਿਸੇ ਵੀ ਬੰਦੇ ਨੂੰ ਰਵਾਉਣ ਦੀ ਸਮਰੱਥਾ ਰੱਖਦੀ ਹੈ।

ਇਹ ਪਾਸ਼ ਹੀ ਹੈ ਜੋ ਇਕੋ ਸਮੇਂ ਕਈ ਪ੍ਰਸਥਿਤੀਆਂ ਦੇ ਸਨਮੁੱਖ ਹੋ ਕੇ ਵਿਚਾਰਦਾ ਹੈ। ਜਿੱਥੇ ਉਹ ਖੁੱਲ ਕੇ ਆਪਣੇ ਇਸ਼ਕਾਂ ਦੀ ਗੱਲ ਕਰਦਾ ਹੈ। ਉੱਤੇ ਆਪਣੇ ਮਿੱਤਰਾਂ ਨਾਲ ਲੜਦਾ, ਬਹਿਸਦਾ ਕਈ ਵਾਰ ਅੱਤ ਭਾਵੁਕ ਹੋ ਕੇ ਕੋਟੇ (ਰਿਵਾਲਵਰ) ਨਾਲ ਫਾਇਰ ਵੀ ਕਰ ਦਿੰਦਾ ਹੈ। ਆਰਥਿਕ ਕਾਰਨਾਂ ਕਰਕੇ ਮਿਲਖਾ ਸਿੰਘ ਦੀ ਜੀਵਨੀ ਲਿਖਦਾ ਹੈ। ਉੱਥੇ ਜਸਵੰਤ ਕੰਵਲ ਦੇ ਰੇਖਾ-ਚਿੱਤਰ ਰਾਹੀਂ ਵਾਰਤਕ ਦੇ ਸਿਖਰ ਤੇ ਬਲਵੰਤ ਗਾਰਗੀ ਹੁਰਾਂ ਤੋਂ ਵੀ ਅੱਗੇ ਨਿਕਲ ਕੇ ਆਉਦਾ ਹੈ।

ਪਰ ਸਭ ਤੋਂ ਵੱਡੀ ਗੱਲ ਜੋ ਕਿ ਇਸ ਪੁਸਤਕ ਦੀ ਵਾਰ-ਵਾਰ ਅੱਗੇ ਨਿਕਲ ਕੇ ਆਉਦੀ ਹੈ। ਉਹ ਪਾਸ਼ ਦਾ ਲਿਖਿਆ ਲੇਖ ‘‘ਹੁਸਨ…ਖੂਬਸੂਰਤੀ…ਸੁੰਦਰ ਹੈ! ਜਿਸਨੂੰ ਮੈਂ ਵਾਰ-ਵਾਰ ਪੜਿਆ ਤੇ ਸਾਰੀ ਰਾਤ ਜਾਗਦਾ ਰਿਹਾ ਤੇ ਸੋਚਦਾ ਰਿਹਾ ਕਿ ਪਾਸ਼ ਸਾਡਾ ਹੈ..

ਸਾਡੇ ਸਮਿਆਂ ਦਾ ਪਾਸ਼ ਜਿਸਨੂੰ ਮਨੁੱਖ ਦੇ ਆਦਿ ਤੋਂ ਬਾਅਦ ਦੀ ਸਮੁੱਚੀ ਬੌਧਿਕਤਾ ਦਾ ਲੇਪ ਚੜ ਚੁੱਕਿਆ ਹੈ। ਜਿਸ ਕੋਲ ਮਨੁੱਖ ਲਈ ਛੱਡਣ ਲਈ ਸਵਾਲ ਹੀ ਨਹੀਂ ਸਨ। ਬਲਕਿ ਅਣਸੁਲਝੇ ਸਵਾਲਾਂ ਦੇ ਜਵਾਬ ਵੀ ਪਾਸ਼ ਰੱਖਦਾ ਸੀ। ਫਿਰ ਵੀ ਪਾਸ਼ ਅੱਜ ਵੀ ਇੱਕ ਇਨਕਲਾਬੀ ਕਵੀ ਹੈ। ਸਿਰਫ ਗਰਮ ਖੱਬੇਪੱਖੀਆਂ ਦੀ ਧਰੋਹਰ। ਮੈਨੂੰ ਲੱਗਦਾ ਪਾਸ਼ ਇਸਤੋਂ ਬਹੁਤ ਵੱਡਾ ਹੈ। ਅਕਾਸ਼ ਦੀ ਤਰਾਂ ਹਿਸਾਬ ਦੇ ਇਨਫਾਂਇਟ ਦੀ ਤਰਾਂ ਜਿਸਦਾ ਹਿਸਾਬ ਹੋ ਹੀ ਨਹੀਂ ਸਕਦਾ। ਅੱਜ ਮੈਨੂੰ ਲੱਗਦਾ ਪਾਸ਼ ਨੂੰ ਉਸਦੀ ਕਵਿਤਾ ਤੋਂ ਅੱਗੇ ਹੋ ਕੇ ਵੇਖਣਾ ਬਣਦਾ ਹੈ। ਉਸਦੀਆਂ ਹੋਰ ਰਚਨਾਵਾਂ ਰਾਹੀਂ, ਜਿਸ ਲਈ ਸਮਸ਼ੇਰ ਸੰਧੂ ਵਧਾਈ ਦਾ ਪਾਤਰ ਹੈ। ਜਿਸਨੇ ਪਾਸ਼ ਦੀ ਬ੍ਰਹਿਮੰਡੀ ਸ਼ਖਸ਼ੀਅਤ ਨੂੰ ਸਾਡੇ ਰੂਬਰੂ ਕੀਤਾ।

ਇਹ ਕਿਤਾਬ ਮੈਨੂੰ ਲੱਗਦਾ ਸਿਰਫ ਪੰਜਾਬੀ ਦੇ ਪਾਠਕਾਂ ਲਈ ਹੀ ਨਹੀਂ ਹੈ। ਇਹ ਬਾਬੇ ਨਾਨਕ ਦੇ ਉੱਜੜ ਜਾਓ ਦੇ ਸੰਕਲਪ ਨੂੰ ਧਾਰਦੀ ਕਿਤਾਬ ਹੈ। ਖ਼ਾਸ ਤੌਰ ’ਤੇ ਪਾਸ਼ ਦਾ ਲਿਖਿਆ ‘‘ਹੁਸਨ…ਖੂਬਸੂਰਤੀ…ਸੁੰਦਰਤਾ’’ ਲੇਖ ਜੋ ਪੰਜਾਬੀ ਅਦਬ ਦਾ ਸਿਖ਼ਰ ਹੈ ਅਤੇ ਯੂਨਿਵਰਸਿਟੀਆਂ ਵਿਚ ਪੰਜਾਬੀ ਸਾਹਿਤ ਦੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਇਕ ਜੁਆਬ।

ਜਰਮਨ ਫਿਲਾਸਫੀ ਨੂੰ ਰਟਣਾ ਅਤੇ ਬੌਧਿਕਤਾ ਨੂੰ ਪ੍ਰਮਣਿਤ ਕਰਨਾ ਬੋਧਿਕਤਾ ਨਹੀਂ ਹੁੰਦੀ। ਬਲਕਿ ਬੌਧਿਕਤਾ ਹਰ ਸਾਹਿਤ ਦੀ ਰੂਹ ਵਿਚ ਹੁੰਦੀ ਹੈ। ਜਿਨਾਂ ਚਿਰ ਸਾਡੇ ਕੋਲ ਪਾਸ਼ ਅਤੇ ਉਸ ਵਰਗੀਆਂ ਹੋਰ ਲਿਖਤਾਂ ਹਨ। ਉਨਾਂ ਚਿਰ ਪੱਛਮੀ ਚਿੰਤਨ ਬਾਅਦ ਦੀ ਗੱਲ ਹੈ। ਕਿਉਕਿ ਜਿਸ ਧਰਤੀ ’ਤੇ ਤੁਸੀਂ ਸਾਹ ਲੈਂਦੇ ਹੋ ਉਸਦੀ ਮਿੱਟੀ ਵਿੱਚੋ ਉਪਜਿਆ ਇਕ ਸੱਚਾ ਸ਼ਬਦ ਵਿਆਪਕ ਅਰਥ ਦਿੰਦਾ ਹੈ। ਫਿਰ ਪਾਸ਼ ਦੀ ਲਿਖਤ ਉਸਨੂੰ ਹੋਰ ਵੀ ਵਿਆਪਕ ਕਰ ਦਿੰਦੀ ਹੈ। ਜੋ ਸਮਾਜਿਕ, ਰਾਜਨਿਤਕ ਦੇ ਨਾਲ ਅਤਿਅੰਤ ਸੂਖ਼ਮ ਵੀ ਹੈ। ਜਿਸਦੀਆਂ ਪਰਤਾਂ ਨੂੰ ਫਰੋਲਣਾ ਅਤੇ ਹੋਰ ਵਿਆਪਕ ਬਣਾਉਣਾ ਸਾਡੀ ਪੀੜੀ ਦਾ ਕੰਮ ਹੈ। ਜਿਸਦੇ ਲਈ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਜੁਆਬਦੇਹ ਵੀ ਹੋਵਾਂਗੇ।

ਪੰਜਾਬੀਆਂ ਦਾ ਤਰੱਕੀ-ਪਸੰਦ ਉਰਦੂ ਅਦਬ ਵਿੱਚ ਯੋਗਦਾਨ -ਪ੍ਰੋ. ਨਰਿੰਜਨ ਤਸਨੀਮ
Time-of-Day-Gurcharan-Rampu
ਗੋਰਾ ਰੰਗ ਨਾ ਕਿਸੇ ਦਾ ਹੋਵੇ, ਸਾਰਾ ਪਿੰਡ ਵੈਰ ਪੈ ਗਿਆ. . . -ਸੁਰਜੀਤ ਮਾਨ
ਅਵਤਾਰ ਸਿੰਘ ਪਾਸ਼: ਉਸਦਾ ਯੁੱਗ, ਕਵਿਤਾ ਅਤੇ ਸਿਆਸਤ
ਲਾਹੌਰ ਲਿਟਰੇਰੀ ਫ਼ੈਸਟੀਵਲ: ਚੰਦ ਤਾਸੁਰਾਤ – ਮੁਹੰਮਦ ਸ਼ੋਇਬ ਆਦਿਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਦੋਂ ਸੁਲਝੇਗਾ ਡਾ. ਦਭੋਲਕਰ ਹੱਤਿਆ ਕਾਂਡ ? – ਹਰਜਿੰਦਰ ਸਿੰਘ ਗੁਲਪੁਰ

ckitadmin
ckitadmin
July 25, 2016
ਏਜ਼ਾਜ਼ ਦੀਆਂ ਕੁਝ ਕਵਿਤਾਵਾਂ
ਨੋਟਬੰਦੀ ਬਨਾਮ ਕਾਲਾ ਧਨ: ਅਣਗੌਲੇ ਪੱਖ – ਸੰਦੀਪ ਕੁਮਾਰ
ਵਿਸ਼ਵੀਕਰਨ ਦੀ ਮੱਕੜੀ – ਗਗਨਦੀਪ ਅਬਲੋਵਾਲ
ਜਬ ਖ਼ਬਰੇਂ ਨਾਕਾਬਿਲ ਹੋਂ ਤੋ ‘ਸਟਿੰਗ’ ਨਿਕਾਲੋ! -ਵਿਕਰਮ ਸਿੰਘ ਸੰਗਰੂਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?