By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵੇਲਾ ਰੋਣ ਦਾ ਨਹੀਂ ਸਥਿਤੀ ਨੂੰ ਸਹੀ ਸੇਧ ਦੇਣ ਦਾ ਹੈ ਭਾਰਤ ਵਾਸੀਓ -ਸੁੱਚਾ ਸਿੰਘ ਨਰ (ਜਰਮਨੀ)
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਵੇਲਾ ਰੋਣ ਦਾ ਨਹੀਂ ਸਥਿਤੀ ਨੂੰ ਸਹੀ ਸੇਧ ਦੇਣ ਦਾ ਹੈ ਭਾਰਤ ਵਾਸੀਓ -ਸੁੱਚਾ ਸਿੰਘ ਨਰ (ਜਰਮਨੀ)
ਨਜ਼ਰੀਆ view

ਵੇਲਾ ਰੋਣ ਦਾ ਨਹੀਂ ਸਥਿਤੀ ਨੂੰ ਸਹੀ ਸੇਧ ਦੇਣ ਦਾ ਹੈ ਭਾਰਤ ਵਾਸੀਓ -ਸੁੱਚਾ ਸਿੰਘ ਨਰ (ਜਰਮਨੀ)

ckitadmin
Last updated: October 25, 2025 4:36 am
ckitadmin
Published: January 25, 2013
Share
SHARE
ਲਿਖਤ ਨੂੰ ਇੱਥੇ ਸੁਣੋ

ਦਿੱਲੀ ਵਾਲੀ ਲੜਕੀ ਨਾਲ ਬਲਾਤਕਾਰ ਦੀ ਮੰਦਭਾਗੀ ਦੁਰਘਟਨਾ ਨੇ ਜਿੱਥੇ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਭਾਰਤੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ  ਹੈ, ਉੱਥੇ ਅੰਤਰ ਰਾਸ਼ਟਰੀ ਪੱਧਰ `ਤੇ ਵੀ ਭਾਰਤ ਨੂੰ ਇੱਕ ਔਰਤ ਵਾਸਤੇ ਨਾ ਮਹਿਫੂਜ਼ ਦੇਸ਼ ਗਰਦਾਨ ਦਿੱਤਾ ਹੈ। ਕਿਸੇ ਦੇਸ਼ ਦਾ ਟੀ ਵੀ ਜਾਂ ਰੇਡੀਓ ਸਟੇਸ਼ਨ ਲਾ ਲਓ ਬੱਸ ਪਹਿਲੀ ਖ਼ਬਰ ਉਸ ਮੰਦਭਾਗੀ ਲੜਕੀ ਦੀ ਹੀ ਅੱਜ ਤੱਕ ਹੁੰਦੀ ਆਈ ਹੈ ।

ਇਹ ਸਾਰੀ ਘਟਨਾ `ਤੇ ਜੇ ਸਰਸਰੀ ਜਿਹਾ ਧਿਆਨ ਮਾਰਿਆ ਜਾਵੇ ਤਾਂ ਸੱਭ ਤੋਂ ਮੁੱਖ ਦੋਸ਼ੀ ਬੱਸ ਦਾ ਡਰਾਇਵਰ ਅਤੇ ਉਸਦਾ ਭਰਾ ਹੈ, ਜਿਨ੍ਹਾਂ ਨੇ ਬਾਕੀ ਚਾਰ ਜਣਿਆਂ ਦਾ ਸਾਥ ਦਿੱਤਾ। ਇਹ ਕਾਰਾ ਕਰਨ ਤੋਂ ਪਹਿਲਾਂ ਉਹਨੀਂ ਕਿਸੇ ਗਰੀਬ ਰੇੜ੍ਹੀ ਵਾਲੇ ਨੂੰ ਵੀ ਕੁੱਟ ਮਾਰ ਕਰਕੇ ਲੁੱਟਿਆ। ਫਿਰ ਸ਼ਰਾਬ ਵਗੈਰਾ ਪੀ ਕੇ ਜਾਂ ਹੋਰ ਕੋਈ ਨਸ਼ਾ ਕਰਕੇ ਬਾਕੀ ਦੋਸ਼ੀਆਂ ਨਾਲ ਰਲਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜੇ ਬੱਸਾਂ ਗੱਡੀਆਂ ਵਾਲੇ ਹੀ ਬੇਈਮਾਨ ਹੋ ਜਾਣ ਤਾਂ ਫੇਰ ਲੋਕਾਂ ਨੂੰ ਭਰੋਸਾ ਹੋਰ ਕਿਸ ਸਵਾਰੀ ਵਾਲੇ `ਤੇ ਹੋ ਸਕਦਾ ਹੈ ?

ਸਜ਼ਾ ਕਿਹੋ ਜਿਹੀ ਹੋਵੇ: ਹੁਣ ਰਹੀ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ, ਉਹ ਕਈ ਤਰ੍ਹਾਂ ਦੇ ਸੁਜਾਅ ਲੋਕ ਦੇ ਰਹੇ ਹਨ ਆਪੋ ਆਪਣੀ ਬੁੱਧੀ ਅਨੁਸਾਰ। ਪੀੜਿਤ ਲੜਕੀ ਦਾਮਿਨੀ ( ਕਲਪਿਤ ਨਾਂ ) ਦੀ ਮੌਤ ਤੋਂ ਬਾਦ ਦੋਸ਼ੀਆਂ `ਤੇ ਕਨੂੰਨ ਦੀ ਧਾਰਾ ਵੀ ਬਦਲ ਦਿੱਤੀ ਗਈ ਹੈ, ਜਿਸ ਵਿੱਚ ਹੁਣ ਬਲਾਤਕਾਰ ਦੇ ਨਾਲ ਕਤਲ ਵੀ ਜੋੜ ਦਿੱਤਾ ਗਿਆ ਹੈ। ਕੋਈ ਇਨ੍ਹਾਂ ਨੂੰ ਨਿਪੁੰਸਕ ਕਰਨ ਨੂੰ ਕਹਿੰਦਾ ਹੈ, ਕੋਈ ਤੀਹ ਸਾਲ ਦੀ ਲੰਬੀ ਸਜ਼ਾ ਜੇਲ੍ਹ ਵਿੱਚ ਰੱਖਣ ਲਈ ਕਹਿ ਰਿਹਾ ਹੈ ਅਤੇ ਬਹੁੱਤੇ ਲੋਕ ਇਨ੍ਹਾਂ ਦੇ ਗਲ਼ ਵਿੱਚ ਫੰਦਾ ਪਾਉਣ ਨੂੰ ਕਹਿ ਰਹੇ ਹਨ ।

ਹੁਣ ਪਹਿਲੀ ਸਜ਼ਾ ਨਿਪੁੰਸਕ ਵਾਲੀ ਇਨ੍ਹਾਂ `ਤੇ ਲਾਗੂ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਦੋਸ਼ੀਆਂ ਨੇ ਉਸ ਲੜਕੀ ਨਾਲ ਇਕੱਲਾ ਬਲਾਤਕਾਰ ਹੀ ਨਹੀਂ ਕੀਤਾ ਸਗੋਂ ਅੱਤ ਦਰਜੇ ਦੇ ਤਸੀਹੇ ਦੇ ਕੇ ਉਸ ਨੂੰ ਅਤੇ ਉਸਦੇ ਦੋਸਤ ਲੜਕੇ ਨੂੰ ਅੱਧੀ ਰਾਤ ਨੂੰ ਨਗਨ ਅਵਸਥਾ ਵਿੱਚ ਮਰਿਆ ਸਮਝਕੇ ਜਾਂ ਮਰਨ ਲਈ ਇੰਨੀ ਜਿ਼ਆਦਾ ਸਰਦੀ ਵਿੱਚ ਉੱਚੇ ਪੁੱਲ ਦੇ ਉੱਤੋਂ ਬੱਸ ਵਿੱਚੋਂ ਭੁੰਜੇ ਵਗਾ ਮਾਰਿਆ। ਜੋ ਘੱਟੋ-ਘੱਟ ਇੱਕ ਘੰਟੇ ਦੇ ਕਰੀਬ ਜਿ਼ੰਦਗੀ ਮੌਤ ਨਾਲ ਇੰਨੀ ਠੰਡ ਵਿੱਚ ਤੜਫਦੇ ਰਹੇ।

 

 

ਦੂਜੀ ਤੀਹ ਸਾਲ ਵਾਲੀ ਲੰਬੀ ਸਜ਼ਾ ਵੀ ਇਨ੍ਹਾਂ ਦੇ ਕਾਲ਼ੇ ਕਾਰਨਾਮੇ ਲਈ ਥੋੜ੍ਹੀ ਹੈ। ਨਾਲੇ ਉਸ ਸਜ਼ਾ ਵਿੱਚ ਕਿਤੇ ਨਾ ਕਿਤੇ ਚਾਣਸ ਜੇਹਲੋਂ ਛੁੱਟ ਜਾਣ ਦਾ ਹੁੰਦਾ ਹੈ। ਇਹੋ ਜਿਹੇ ਸੰਗੀਨ ਜੁਰਮਾਂ ਦੇ ਕਰਿੰਦੇ ਫਿਰ ਉਹੀ ਕਾਰੇ ਕਰਨ `ਤੇ ਉੱਤਰ ਆਉਂਦੇ ਹਨ, ਜਿਹੋ ਜਿਹੇ ਉਹ ਪਹਿਲਾਂ ਕਰਕੇ ਜੇਲ੍ਹ ਵਿੱਚ ਗਏ ਹੁੰਦੇ ਹਨ। ਇਸ ਦੀ ਇੱਕ ਉਦਾਹਰਣ ਇਥੇ ਜਰਮਨੀ ਦੇ ਸ਼ਿਹਰ ਕਲੋਨ ਵਿਖੇ ਇੱਕ ਅਪਰਾਧੀ ਆਦਮੀ; ਇੱਕ ਔਰਤ ਨਾਲ ਰੇਪ ਕਰਨ ਤੋਂ ਬਾਦ ਉਸ ਨੂੰ ਕਤਲ ਕਰਕੇ ਜੇਲ੍ਹ ਵਿੱਚ ਲੰਬੀ ਸਜਾ ਵਾਸਤੇ ਚਲਾ ਗਿਆ। ਪਰ ਥੋਹੜੇ ਜਿਹੇ ਸਾਲਾਂ ਬਾਦ ਆਪਣੀ ਮਾਨਸਿਕ ਬੀਮਾਰੀ ਸਿੱਧ ਕਰਕੇ ਪੰਜ ਕੁ ਸਾਲ ਬਾਦ ਹੀ ਜੇਹਲੋਂ ਛੁੱਟ ਗਿਆ। ਬਾਹਰ ਆ ਕੇ ਉਸਨੇ ਮਹੀਨਾ ਵੀ ਪੂਰਾ ਨਹੀਂ ਹੋਣ ਦਿੱਤਾ ਜਦ ਉਹੀ ਕਾਰਾ ਫੇਰ ਕਰ ਦਿੱਤਾ ਭਾਵ ਬਲਾਤਕਾਰ ਕਰਨ ਦੇ ਬਾਦ ਉਸ ਔਰਤ ਦਾ ਕਤਲ । ਇਹ ਘਟਨਾ ਬਹੁੱਤ ਪੁਰਾਣੀ ਨਹੀ ਪੰਜਾਂ-ਸੱਤਾਂ ਸਾਲਾਂ ਦੀ ਹੀ ਹੈ।

ਇਸ ਕਰਕੇ ਇਨ੍ਹਾਂ ਸਾਰੇ ਅਪਰਾਧੀਆਂ ਨੂੰ ਸਜ਼ਾ-ਏ-ਮੌਤ ਲਾਜ਼ਮੀ ਮਿਲਣੀ ਚਾਹੀਦੀ ਹੈ। ਉਹ ਵੀ ਸ਼ਰੇਆਮ ਦਿਨ ਨੂੰ ਚੁਰਾਹੇ ਦੇ ਵਿੱਚ ਕਿਸੇ ਉੱਚੀ ਚੀਜ਼ ਨਾਲ ਟੰਗ ਕੇ ਜਿਵੇਂ ਕਰੇਨ ਵਗੈਰਾ ਨਾਲ (ਜਿਵੇਂ ਏਸ਼ੀਆ ਦਾ ਇੱਕ ਦੇਸ਼ ਕਰਦਾ ਹੈ ਇੱਥੇ ਨਾਂ ਲਿਖਣਾ ਜ਼ਰੂਰੀ ਨਹੀਂ ) ਇਸ ਤਰਾਂ ਟੰਗ ਕੇ ਮਾਰਨ ਤੋਂ ਬਾਦ ਉਹਨਾਂ ਦੀਆਂ ਲਾਸ਼ਾਂ ਘੱਟੋ-ਘੱਟ ਸੱਤ ਦਿਨ ਲਮਕਦੀਆਂ ਰਹਿਣ ਦੇਣੀਆਂ ਚਾਹੀਦੀਆਂ ਹਨ। ਨਾਲੇ ਦੇਸ਼ ਦੇ ਸਾਰੇ ਟੀ-ਵੀ ਚੈਨਲਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਤੁਸੀਂ ਸੱਤੇ ਦਿਨ ਸਿਰਫ ਇਹੋ ਹੀ ਮੁੱਖ ਖ਼ਬਰ ਪਹਿਲਾਂ ਦਿਖਾਲਣੀ ਹੈ। ਖ਼ਾਸ ਕਰਕੇ ਉਨ੍ਹਾਂ ਚੈਨਲਾਂ `ਤੇ ਇੱਕ ਦਿਨ ਜ਼ਿਆਦਾ ਦਿਖਾਉਣ ਦੀ ਹਦਾਇਤ ਕਰਨੀ ਚਾਹੀਦੀ ਹੈ। ਜੋ ਸਾਰਾ ਦਿੱਨ ਸਿਰਫ ਬਲਾਤਾਕਾਰ `ਤੇ ਕਤਲਾਂ ਵਾਲੀਆਂ ਫਿਲਮਾਂ ਦਿਖਾਉਂਦੇ ਰਹਿੰਦੇ ਹਨ।

ਜੇ ਕਰ ਇਨ੍ਹਾਂ ਦੋਸ਼ੀਆਂ ਲਈ ਇਸ ਤਰਾਂ ਸ਼ਰੇਆਮ ਫਾਂਸੀ ਟੰਗਣ ਲਈ ਕੋਈ ਜੱਲਾਦ ਨਾ ਮੰਨੇ ਤਾਂ ਜੇ ਕੋਈ  ਨਵੰਬਰ 1984 ਵਿੱਚ ਕੀਤੇ ਗਏ ਨਿਰਦੋਸ਼ ਸਿੱਖਾਂ ਦੇ ਕਾਤਲ ਲੱਭ ਪਏ ਹੋਣ ਤਾਂ ਇਹ ਸੇਵਾਵਾਂ ਉਨ੍ਹਾਂ ਤੋਂ ਲਈਆਂ ਜਾਣ। ਜਿਸ ਦੇ ਇਵਜ਼ ਬਦਲੇ ਉਹਨਾਂ ਦੇ ਉੱਨੇ ਕਤਲ ਕੇਸ ਮਾਫ ਕਰ ਦਿੱਤੇ ਜਾਣ ਜਿੰਨੇ ਦੋਸ਼ੀਆਂ ਨੂੰ ਉਹ ਇਸ ਚੁਰਾਹੇ ਵਿੱਚ ਲੱਗੀ ਫਾਂਸੀ `ਤੇ ਲਟਕਾਉਣਗੇ (ਇਹ ਮੇਰਾ ਸੁਝਾਅ ਹੈ ਹੋ ਸਕਦਾ ਹੈ ਕੋਈ ਇਸ ਤੋਂ ਵਧੀਆ ਸੁਝਾਅ ਵੀ ਦੇ ਦੇਵੇ ਉਸ ਅਗਲੇ ਦੇ ਦਿੱਤੇ ਸੁਝਾਅ `ਤੇ ਵੀ ਅਮਲ ਕੀਤਾ ਜਾ ਸਕਦਾ ਹੈ।)

ਕਿਉਂ ਹੁੰਦੇ ਹਨ ਇਹੋ ਜਿਹੇ ਅਪਰਾਧ: ਅੱਜ ਦੇਸ਼ ਦਾ ਸਾਰਾ ਢਾਂਚਾ ਭਰਿਸ਼ਟ ਹੋ ਚੁੱਕਾ ਹੈ। ਜਦੋਂ ਚੋਣਾਂ ਹੁੰਦੀਆਂ ਹਨ ਤਾਂ ਅਪਰਾਧੀ ਕਿਸਮ ਦੇ ਲੋਕ ਪੈਸੇ ਦੇ ਬਲਬੂਤੇ ਅਪਣੀਆਂ ਪਾਰਟੀਆਂ ਤੋਂ ਟਿਕਟਾਂ ਖਰੀਦਦੇ ਹਨ, ਜਿਨ੍ਹਾਂ `ਤੇ ਕਤਲ, ਬਲੈਕ ਅਤੇ ਧੋਖਾਧੜੀ ਦੇ ਕੇਸ ਚੱਲਦੇ ਹੁੰਦੇ ਹਨ। ਕਨੂੰਨ, ਅਦਾਲਤਾਂ ਅਤੇ ਪਾਰਟੀਆਂ ਇਹ ਕਹਿੰਦੀਆਂ ਹਨ ਕਿ “ ਹਾਲੇ ਕਿਹੜਾ ਇਹ ਕੇਸ ਇਨ੍ਹਾਂ ਉੱਤੇ ਸਿੱਧ ਹੋਏ ਹਨ ਜਦੋਂ ਸਿੱਧ ਹੋ ਗਏ ਉਦੋਂ ਇਨ੍ਹਾਂ ਨੂੰ  ਵਾਪਸ ਬੁਲਾ ਲਵਾਂਗੇ“। ਇੱਥੋਂ ਹੀ ਚੋਰ ਮੋਰੀਆਂ ਸ਼ੁਰੂ ਹੁੰਦੀਆਂ ਹਨ । ਜਦੋਂ ਫਿਰ ਇਹੋ ਜਿਹੇ ਕੇਸ ਜਾਂ ਵਾਕਿਆ ਹੁੰਦੇ ਹਨ ਤਾਂ ਉਹੀ ਘੜੰਮ ਚੌਧਰੀ ਪੁਲਿਸ ਵਾਲਿਆਂ ਦੇ ਹੱਥ ਬੰਨ ਲੈਂਦੇ ਹਨ। ਅੱਬਲ ਤਾਂ ਵਾਰਦਾਤ ਦੇ ਬਾਦ ਰਪਟ (ਐਫ-ਆਈ-ਆਰ) ਪੁਲਸ ਵਾਲੇ ਦਰਜ ਹੀ ਨਹੀ ਕਰਦੇ ਜੇ ਕਰ ਵੀ ਲੈਣ ਤਾਂ ਉਹ ਓਹੋ ਜਿਹੀਆਂ ਚੋਰ ਮੋਰੀਆਂ ਕੇਸ ਵਿੱਚ ਰੱਖਦੇ ਹਨ ਜਿਹੋ ਜਿਹੀਆਂ ਉਨ੍ਹਾਂ ਦੇ ਆਕਾ ਕਹਿੰਦੇ ਹਨ।

ਮਾਪਿਆਂ ਵੱਲੋਂ ਸਿੱਖਿਆ ਦੀ ਘਾਟ: ਅੱਜ ਦਾ ਯੁੱਗ ਖ਼ਬਤ ਦਾ ਯੁੱਗ ਹੈ ਇਸ ਕਰਕੇ ਬਹੁਤ ਸਾਰਿਆਂ ਨੂੰ ਇਹ ਹੀ ਫਿਕਰ ਲੱਗਾ ਰਹਿੰਦਾ ਹੈ ਕਿ ਕਿਵੇਂ ਵੱਧ ਤੋਂ ਵੱਧ ਗਲਤ ਢੰਗ ਨਾਲ ਪੈਸੇ ਜਾਂ ਮੁਨਾਫਾ ਕਮਾਇਆ ਜਾਵੇ। ਇਸ ਕਰਕੇ ਉਨ੍ਹਾਂ ਲੋਕਾਂ ਨੂੰ ਵਿਹਲ ਹੀ ਨਹੀਂ ਮਿਲਦੀ ਆਪਣੇ ਬੱਚਿਆਂ ਨੂੰ ਚੰਗੀ ਮਿਆਰੀ ਸਿੱਖਿਆ ਦੇਣ ਦੀ। ਨਾਲੇ ਬੱਚੇ ਉਹੀ ਕੁਝ ਸਿੱਖਦੇ ਹਨ ਜੋ ਉਨ੍ਹਾਂ ਦੇ ਮਾਂ ਬਾਪ ਉਨ੍ਹਾਂ ਬੱਚਿਆ ਦੇ ਸਾਹਮਣੇ ਕਰਦੇ ਹਨ। ਬੱਚੇ ਸਗੋਂ ਆਪਣੇ ਮਾਪਿਆਂ ਤੋਂ ਵੀ ਦੋ ਕਦਮ ਅੱਗੇ ਨਿਕਲ ਜਾਂਦੇ ਹਨ। ਇਹੋ ਜਿਹੇ ਮਾਪਿਆਂ ਨੂੰ ਬਹੁਤ ਵਾਰ ਇਹ ਵੀ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਬੱਚੇ ਬਾਹਰ ਕੀ ਕਰਦੇ ਹਨ ਜਾਂ ਕਿਸ ਮਾੜੀ ਜਾਂ ਚੰਗੀ ਸੰਗਤ ਵਿੱਚ ਬੈਠਦੇ ਹਨ। ਉਨ੍ਹਾਂ ਨੂੰ ਤਾਂ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਨ੍ਹਾਂ ਦੇ ਉਹ ਲਾਡਲੇ ਕੋਈ ਮਾੜਾ ਕੁਕਰਮ ਕਰ ਬੈਠਦੇ ਹਨ `ਤੇ ਪੁਲੀਸ ਵਰੰਟ ਲੈ ਕੇ ਉਨ੍ਹਾਂ ਮਾਪਿਆਂ ਦੀਆਂ ਬਰੂਹਾਂ ਉੱਤੇ ਆ ਪਹੁੰਚਦੀ ਹੈ ਜਿਨ੍ਹਾਂ ਦੇ ਲਾਡਲਿਆਂ ਨੇ ਇਹ “ਕਾਰਾ“ ਕੀਤਾ ਹੁੰਦਾ ਹੈ। ਇਸ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਨਾਲੇ ਚੰਗੀ ਤੇ ਮਿਆਰੀ ਉੱਚੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਦੇਸ਼ ਦੇ ਚੰਗੇ ਸ਼ਹਿਰੀ ਬਣਨ ਅਤੇ ਦੇਸ਼ ਦੀ ਉਸਾਰੀ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾ ਸਕਣ ।

ਸਕੂਲਾਂ ਵਿੱਚ ਮਿਆਰੀ ਸਿੱਖਿਆ ਦੀ ਘਾਟ : ਸਾਰੇ ਸਕੂਲਾਂ ਵਿੱਚ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਉਚਿੱਤ ਸਿੱਖਿਆ ਦੇਣ ਕਿੳਂਕਿ ਬੱਚਿਆਂ ਨੇ ਆਪਣੇ ਮਾਪਿਆਂ ਤੋਂ ਬਾਦ ਉਹੀ ਕੁਝ ਗਰਿਹਣ ਕਰਨਾ ਹੁੰਦਾ ਹੈ ਜੋ ਉਨ੍ਹਾਂ ਨੇ ਵਿੱਦਿਆ ਦੇ ਮੰਦਰਾਂ `ਚੋਂ ਸਿੱਖਣਾ ਹੁੰਦਾ ਹੈ। ਬਹੁਤ ਵਾਰੀ ਇਹੋ ਜਿਹੀਆਂ ਖ਼ਬਰਾਂ ਪੜ੍ਹਨ/ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਵਿੱਚ ਸਕੂਲ ਦੇ ਕਿਸੇ ਅਧਿਆਪਕ ਵਲੋਂ ਆਪਣੇ ਸਕੂਲ ਵਿੱਚ ਪੜ੍ਹਦੀ ਕਿਸੇ ਬੱਚੀ ਨਾਲ ਮੂੰਹ ਕਾਲਾ ਕੀਤਾ ਹੁੰਦਾ ਹੈ। `ਤੇ ਜੇ ਸਕੂਲ ਪ੍ਰਾਈਵੇਟ ਹੋਵੇ ਤਾਂ ਸਕੂਲ ਕਮੇਟੀ ਵੱਲੋਂ ਮਾਪਿਆਂ `ਤੇ ਹੀ ਰਾਜ਼ੀਨਾਮਾ ਕਰਨ ਲਈ ਜੋ਼ਰ ਪਾਇਆ ਜਾਂਦਾ ਹੈ। ਇਹੋ ਜਿਹੇ ਕਾਲੇ ਕਾਰਨਾਮੇ ਜਦੋਂ ਸਕੂਲ ਦੇ ਵਿਦਿਆਰਥੀ ਦੇਖਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਦੀ ਕੋਰੀ ਸਲੇਟ ਉੱਤੇ ਇਹੋ ਜਿਹੀ ਘਟਨਾ ਉੱਕਰ ਕੇ ਉਨ੍ਹਾਂ ਦੇ ਅਚੇਤ ਮਨ ਵਿੱਚ ਉਸ ਵੇਲੇ ਤਾਂ ਚਲੇ ਜਾਂਦੀ ਹੈ ਪਰ ਉਹ ਬੀਜ ਦੀ ਤਰਾਂ ਸਮਾਂ ਪਾ ਕੇ ਕਿਸੇ ਦੱਬੇ ਹੋਏ ਰੋਗ ਵਾਂਗ ਕਦੇ ਨਾ ਕਦੇ ਫੁੱਟ ਪੈਂਦੀ ਹੈ ਜਿਸ ਦੇ ਫ਼ਲਸਰੂਪ ਇਹੋ ਜਿਹੀਆਂ ਦੁੱਖਦਾਇਕ ਘਟਨਾਵਾਂ ਵਾਪਰਦੀਆਂ ਹਨ। ਇਸ ਕਰਕੇ ਅਧਿਆਪਕਾਂ ਨੂੰ ਇੱਕ ਚੰਗਾ ਚਰਿੱਤਰ ਪੇਸ਼ ਕਰਨਾ ਚਾਹੀਦਾ ਹੈ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਸਾਹਮਣੇ।

ਪੁਲਿਸ ਅਤੇ ਫੌਜ਼ ਦਾ ਸਹੀ ਕਿਰਦਾਰ: ਪੁਲਿਸ ਅਤੇ ਫੌਜ਼ ਦਾ ਉੱਚਾ ਚਰਿੱਤਰ ਹੋਣਾ ਚਾਹੀਦਾ ਹੈ। ਤਾਂ ਕਿ ਲੋਕਾਂ ਨੂੰ ਇਨ੍ਹਾਂ `ਤੇ ਯਕੀਨ ਹੀ ਨਾ ਹੋਵੇ ਬਲਕਿ ਪੱਕਾ ਵਿਸ਼ਵਾਸ ਹੋਵੇ ਕਿ ਇਹ ਲੋਕ ਸਾਡੀ ਸੁਰੱਖਿਆ ਵਾਸਤੇ ਹਨ ਇਹ ਸਾਡੇ ਹੀ ਭੈਣ/ਭਰਾ ਹਨ। ਫਿਰ ਹੀ ਸਮਾਜ ਵਿੱਚ ਇਹੋ ਜਿਹੀਆਂ ਨਾ ਪੱਖੀ ਘਟਨਾਵਾਂ ਨੂੰ ਠੱਲ ਪਾਈ ਜਾ ਸਕਦੀ ਹੈ। ਪਰ ਕਈ ਵਾਰ ਦੇਖਣ/ਸੁਣਨ ਵਿੱਚ ਅਇਆ ਹੈ ਕਿ ਇਹ ਦੋਵੇਂ ਸੁਰੱਖਿਆ ਕਰਮੀ ਆਪ ਇੰਨੇ ਇਖ਼ਲਾਕੀ ਤੌਰ `ਤੇ ਗਿਰ ਜਾਂਦੇ ਹਨ ਛੋਟੇ ਤੋਂ ਵੱਡੇ ਅਫਸਰ ਤੱਕ ਕਿ, ਨਾ ਸਿਰਫ ਆਪ ਇਹ ਕਿਸੇ ਨਿਰਦੋਸ਼ ਅੱਬਲਾ ਨਾਲ ਬਲਾਤਕਾਰ ਹੀ ਕਰਦੇ ਹਨ ਸਗੋਂ ਉਸ ਨਿਮਾਣੀ ਅਬਲਾ ਦੇ “ਪੇਟ“ ਵਿੱਚ ਪੱਥਰ ਵੀ ਘਸੋੜ ਦਿੰਦੇ ਹਨ ਤਾਂ ਕਿ ਇਹੋ ਜਿਹਾ ਦਿੱਲ ਹਲੂਣਾ ਮੰਜ਼ਰ ਦੇਖ/ਸੁਣਕੇ ਹੋਰ ਜੋ ਆਪਣੇ ਹੱਕਾਂ ਲਈ ਅਬਲਾਵਾਂ ਸੰਘਰਸ਼ ਕਰ ਰਹੀਆਂ ਹਨ ਉਹ ਬੰਦ ਕਰ ਦੇਣ ਜਾਂ ਫਿਰ ਆਪਣੇ ਸੰਘਰਸ਼ ਨੂੰ ਕਿਸੇ ਗਾਂਧੀਵਾਧੀ ਰਸਤੇ ਵੱਲ ਮੋੜ ਲੈਣ ਤਾਂ ਜੋ ਉਨ੍ਹਾਂ ਦੀ ਸਿਰ ਦਰਦੀ ਹੀ ਜਾਂਦੀ ਲੱਗੇ। ਉਪਰੋਂ ਸਿਤਮ ਇਹ ਹੈ ਕਿ ਇਹੋ ਜਿਹੇ ਗੰਦੇ ਅਫਸਰਾਂ ਨੂੰ ਕਈ ਵਾਰ ਸਰਕਾਰਾਂ ਚੰਗੇ ਚਰਿੱਤਰ ਦਾ ਸਰਟੀਫਿਕੇਟ ਦੇ ਕੇ ਤਰੱਕੀਆਂ ਵੀ ਬਖ਼ਸ਼ ਦਿੰਦੀਆਂ ਹਨ।

ਕਈ ਵਾਰ ਪੁਲਿਸ ਵਾਲੇ ਕਿਸੇ ਬਲਾਤਕਾਰ ਦੀ ਪੀੜਿਤ ਅੱਬਲਾ ਜੋ ਆਪਣੇ ਨਾਲ ਇਸ ਹੋਏ ਕੁਕਰਮ ਦੀ ਐਫ-ਆਈ-ਆਰ ਪੁਲਿਸ ਸਟੇਸ਼ਨ (ਥਾਣੇ) ਵਿੱਚ ਲਿਖਵਾਉਣ ਜਾਂਦੀ ਹੈ; ਉਸ ਨਾਲ ਪਹਿਲਾਂ ਆਪ ਦੱਬਕੇ ਮੂੰਹ ਕਾਲਾ ਕਰਦੇ ਹਨ ਫਿਰ ਵਿਰੋਧੀ ਧਿਰ ਵਲੋਂ ਮਾਇਆ ਦੇ ‘ਖੁੱਲ੍ਹੇ ਗੱਫੇ` ਲਇਓ ਹੋਣ ਕਾਰਣ ਉਸ ਅੱਬਲਾ ਅਤੇ ਉਹਦੇ ਸਕੇ-ਸਬੰਧੀਆਂ ਉੱਤੇ ਰਾਜ਼ੀਨਾਮਾ ਕਰਨ ਨੂੰ ਦਬਾਅ ਪਾਉਂਦੇ ਹਨ। ਕਈ ਵਾਰ ਕਿਸੇ ਪਾਸੇ ਸੁਣਵਾਈ ਨਾ ਹੁੰਦੀ ਦੇਖ ਇਸ ਤਰਾਂ ਦੇ ਮਾਮਲਿਆਂ ਵਿੱਚ ਉਨ੍ਹਾਂ ਅਬਲਾਵਾਂ ਵੱਲੋਂ ਆਤਮ ਹੱਤਿਆਵਾਂ ਵੀ ਕਰ ਲਈਆਂ ਜਾਂਦੀਆਂ ਹਨ। ਉਹੀ ਪੁਲਿਸ ਵਾਲੇ ਜੋ ਉਨ੍ਹਾਂ ਲੋਕਾਂ ਦਿਆਂ ਕੱਟੇ ਹੋਏ ਟੈਕਸਾਂ ਵਿੱਚੋਂ ਤਨਖਾਹਾਂ ਲੈਂਦੇ ਹਨ ਉਨ੍ਹਾਂ ਹੀ ਲੋਕਾਂ ਦੀਆਂ ਇੱਜਤਾਂ ਨਾਲ ਖਿਲਵਾੜ੍ਹ ਕਰਦੇ ਹਨ। ਇੱਥੇ ਗੱਲ ਸਿਰਫ ਗੰਦੇ ਆਚਰਣ ਅਤੇ ਮਾੜੇ ਕਿਰਦਾਰ ਦੀ ਹੀ ਹੈ। ਜਿਸ ਦਾ ਭਾਂਡਾ ਫਿਰ ਉਨ੍ਹਾਂ ਦੇ ਮਾਂ ਪਿਉ ਸਿਰ ਹੀ ਭੱਜਦਾ ਹੈ। ਇਹੋ ਜਿਹੇ ਮਾਮਲਿਆਂ ਵਿੱਚ ਕਈ ਵਾਰ ਹਾਲੇ ਕੇਸ ਥਾਣੇ ਦਾਖਲ ਨਹੀਂ ਹੋਇਆ ਹੁੰਦਾ ਉਸ ਇਲਾਕੇ ਦੇ ਨੇਤਾਵਾਂ ਦੇ ਫੋਨ ਪਹਿਲਾਂ ਖੜਕਣ ਲੱਗ ਪੈਂਦੇ ਹਨ ਕਿ “ਇਹ ਕੇਸ ਝੂਠਾ ਹੈ, ਇਸ ਕਰਕੇ ਤੁਸੀਂ ਰਪਟ ਨਹੀਂ ਲਿਖਣੀ“ ਅੱਗਿਓਂ ਜੇ ਕਰ ਰਪਟ ਲਿਖਣ ਵਾਲਾ ਨਾਂਹ ਕਰ ਦੇਵੇ (ਭਾਵੇਂ ਉਹ ਵੱਡਾ ਥਾਣੇਦਾਰ ਹੀ ਕਿਉਂ ਨਾ ਹੋਵੇ) ਤਾਂ ਫੋਨ ਕਰਨ ਵਾਲਾ ( ਅੜਾ ਐਮ ਐਲ ਏ ਜਾਂ ਮੜਾ ਮਨਿਸਟਰ ) ਫਿਰ ਕਹਿੰਦਾ ਹੈ ਕਿ “ਤੇਰੀ ਪੇਟੀ ਲੁਹਾਉਣ ਦੀ ਸਲਾਹ ਲੱਗਦੀ ਐ ਆ ਟਲ਼ ਜਾਹ।“

ਚੋਣਾਂ ਵੇਲੇ ਸਹੀ ਨੁਮਾਇੰਦਿਆਂ ਦੀ ਚੋਣ: ਕਹਿੰਦੇ ਹਨ ਕਿ ਲੋਕ ਸਭਾ ਜਾਂ ਵਿਧਾਨ ਸਭਾਵਾਂ ਦੇ ਮੈਂਬਰ ਉਸ ਦੇਸ਼ ਜਾਂ ਸਟੇਟ ਦੇ ‘ਸਿਰ` ਹੁੰਦੇ ਹਨ ਪਰ ਜੇ ਇਨ੍ਹਾਂ ਦੀ ਚੋਣ ਹੀ ਗਲ਼ਤ ਢੰਗ ਨਾਲ ਹੋਈ ਹੋਵੇ ਤਾਂ ਫਿਰ ਇਹ ‘ਨੇਤਾਗਣ`ਉੱਥੇ ਜਾ ਕੇ ਜੋ ਕੜੀ ਘੋਲ ਦੇ ਹਨ। ਇਹੋ ਜਿਹਾ  ਘਟੀਆ ਦਰਿਸ਼ ਦੇਖ ਕੇ ਕਈ ਵਾਰ ਉੱਲਟੀ ਆਉਣ ਨੂੰ ਦਿੱਲ ਕਰਦਾ ਹੈ, ਜਿਸ ਦ੍ਰਿਸ਼ ਵਿੱਚ ਇਹ ਇੱਕ ਦੂਜੇ ਦੇ ਕੁਰਸੀਆਂ ਚੁੱਕ-ਚੁੱਕ ਕੇ ਮਾਰਦੇ ਹੋਣ, ਮਾਂਵਾਂ ਭੈਣਾਂ ਦੀਆਂ ਗੰਦੀਆਂ ਗਾਹਲਾਂ ਕੱਢਦੇ ਹੋਣ ਜਾਂ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਹੋਣ।

ਇਹ ਨੇਤਾ ਸਿਰਫ ਪੈਸੇ ਦੇ ਬਲਬੂਤੇ `ਤੇ ਇਹਨਾਂ ਪਵਿੱਤਰ ਸਥਾਨਾਂ ਵਿੱਚ ਗਏ ਹੁੰਦੇ ਹਨ। ( ਲੈਨਿਨ ਨੇ ਸ਼ਾਇਦ ਇਸ ਤਰਾਂ ਦੇ ਕਿਸੇ ਗੰਦੇ ਦ੍ਰਿਸ਼ ਨੂੰ ਦੇਖ ਕੇ ਹੀ ਪਾਰਲੀਮੈਂਟ ਨੂੰ ਸੂਰਾਂ ਦਾ ਵਾੜਾ ਕਿਹਾ ਹੋਵੇ ) ਚੋਣਾਂ ਵੇਲੇ ਇਹ ਰੱਜ ਕੇ ਧਰਮ ਨੂੰ, ਜਾਤੀਵਾਦ ਨੂੰ, ਨਸਿ਼ਆਂ ਨੂੰ ਅਤੇ ਭਾਈ-ਭਤੀਜਾ ਵਾਦ ਨੂੰ ਵਰਤਦੇ ਹਨ । ਕਿਸ ਤਰਾਂ ਲੋਕਾਂ ਦਿਆਂ ਜਜ਼ਬਾਤਾਂ ਨਾਲ ਖਿਲਵਾੜ ਕਰਦੇ ਹਨ ਇਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ। ਪਿਛਲੇਰੀਆਂ ਚੋਣਾਂ ਵਿੱਚ ਦੂਰ-ਦਰਸ਼ਨ `ਤੇ ਇੱਕ ਥਾਂ ਤੋਂ ਖਬ਼ਰ ਆ ਰਹੀ ਸੀ ਕਿ, ਕੁੱਝ ਬੰਦੇ ਇੱਕੋ ਥਾਂ ਸ਼ਰਾਬ ਕੱਢ ਰਹੇ ਸਨ ਵੱਡੇ ਪੱਧਰ `ਤੇ, ਪਰ ਉਹਨੀ ਸ਼ਰਾਬ ਵਾਲੀਆਂ ਦੋ ਭੱਠੀਆਂ ਚਾਲੂ ਕੀਤੀਆਂ ਹੋਈਆਂ ਸਨ। ਇੱਕ ਭੱਠੀ ਵਿੱਚੋਂ ਚਿੱਟੀ ਸ਼ਰਾਬ ਕੱਢਦੇ ਸੀ ਜੋ ਉਨ੍ਹਾਂ ਮੂਜ਼ਬ ਚਿੱਟੀ ਪਾਰਟੀ ਵਾਸਤੇ ਭਾਵ ਚਿੱਟਿਆਂ ਲਈ, ਦੂਜੀ ਭੱਠੀ `ਚੋਂ ਸੰਗਤਰੀ ਸ਼ਰਾਬ ਨਿਕਲਦੀ ਸੀ ਜੋ ਸੰਗਤਰੀ ਰੰਗਿਆਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਲਈ ਸੀ। ਸ਼ਰਾਬ ਕੱਢਣ ਵਾਲੇ ਸਾਫ਼ ਦੱਸਦੇ ਸੀ ਕਿ ਸਾਨੂੰ ਦੋਹਾਂ ਪਾਰਟੀਆਂ ਨੇ ਠੇਕਾ ਦਿੱਤਾ ਹੋਇਆ ਹੈ ਉਨ੍ਹਾਂ ਦੇ ਮੂੰਹ ਢਕੇ  ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਮਿੰਨੀ ਮੁਸ਼ਕਾਣ ਸਾਫ਼ ਦਿਸਦੀ ਸੀ ਕਿਉਂਕਿ ਉਹਨਾਂ ਦੇ ਵੀ ਦੋਹੀਂ ਹੱਥੀਂ ਲੱਡੂ ਸਨ ਭਾਵ ਕੋਈ ਵੀ ਪਾਰਟੀ ਜਿੱਤੇ ਉਨ੍ਹਾਂ ਦੀਆਂ ਪੌਂ-ਬਾਰਾਂ। ਸੋ ਇਹ ਉਮੀਦਵਾਰ ਪੈਸੇ ਦੀ ਅੰਨੀ ਦੁਰਵਰਤੋਂ ਕਰਦੇ ਹਨ ਸ਼ਰੇਆਮ ਗਰੀਬ ਵੋਟਰਾਂ ਨੂੰ ਪੈਸੇ ਦੇ ਕੇ ਵੋਟਾਂ ਖਰੀਦਦੇ ਹਨ। ਇਨ੍ਹਾਂ ਸੱਤਰਾਂ ਦੇ ਲੇਖਕ ਨੂੰ ਇੱਕ ਬੜੀ ਪਾਰਟੀ ਦੇ ਚੋਣ ਪ੍ਰਚਾਰਿਕ ਨੇ ਪਿੱਛੇ ਜਿਹੇ ਦੱਸਿਆ ਸੀ ਕਿ, “ਇੱਕ ਥਾਂ ਅਸੀਂ ਵੋਟਾਂ ਲਈ ਇਕ ਘਰ ਕਹਿਣ ਗਏ ਤਾਂ ਅੱਗਿਓਂ ਘਰ ਇੱਕ ਇਕੱਲੀ ਔਰਤ ਹੀ ਸੀ ਸਾਨੂੰ ਕਹਿਣ ਲੱਗੀ ਕਿ,‘ਆਹ ਬਿਜਲੀ ਦਾ ਬਿੱਲ ਟੁੱਟ ਪੈਣਿਆਂ ਨੇ ਢਾਈ ਹਜ਼ਾਰ ਰੁਪੱਈਆ ਭੇਜਿਆ ਪਿਆ ਹੈ ਮੈਨੂੰ ਕੱਲੀ ਨੂੰ, ਮੇਰੀ ਇੱਕ ਵੋਟ ਹੈ ਕਮਾਉਣ ਵਾਲਾ ਹੋਰ ਕੋਈ ਹੈ ਨਹੀਂ ਜੇ ਬਿੱਲ ਤਾਰ ਦਿਉਂਗੇ ਤਾ ਵੋਟ ਤੁਹਾਡੀ ਖ਼ਰੀ।` ਤਾਂ ਅਸੀਂ ਕਿਹਾ ਆਹ ਚੁੱਕ ਮਾਈ ਢਾਈ ਹਜ਼ਾਰ ਰੁਪੱਈਆ ਬਿੱਲ ਤੂੰ ਆਪੇ ਤਾਰ ਲਵੀਂ ਕੋਈ ਹੋਰ ਸੇਵਾ ਹੈ ਤਾਂ ਦੱਸ?“ ਸੋ ਜਦ ਤੱਕ ਵੋਟਰ ਸੂਝਵਾਨ ਨਹੀਂ ਬਣਦੇ, ਆਪਣੀ ਸੋਚ ਨੂੰ ਸਮੇਂ ਦੇ ਹਾਣ ਦੀ ਨਹੀਂ ਬਣਾਉਂਦੇ ਉਦੋਂ ਤੱਕ ਸਮਾਜ ਵਿੱਚ ਇਹ ਗੰਧਲਾਪਣ ਜਾਰੀ ਰਹੇਗਾ।

ਉਸਾਰੂ ਸੱਭਿਆਚਾਰ ਦੀ ਉਸਾਰੀ: ਇਸ ਵੇਲੇ ਸਾਡੇ ਸਮਾਜ ਨੂੰ ਇੱਕ ਉਸਾਰੂ ਸੱਭਿਆਚਾਰ ਦੀ ਬਹੁਤ ਸਖ਼ਤ ਲੋੜ ਹੈ, ਜੇ ਕਰ ਇਸ ਦੀ ਉਸਾਰੀ ਚੰਗੇ ਢੰਗ ਨਾਲ ਨਹੀਂ ਹੁੰਦੀ ਤਾਂ ਉਦੋਂ ਤੱਕ ਸਾਡਾ ਸਮਾਜ ਢਾਹੂ ਕਦਰਾਂ/ਕੀਮਤਾਂ ਵੱਲ ਹੀ ਜਾਂਦਾ ਰਹੇਗਾ। ਜਿਸ ਤਰਾਂ ਦੀ ਉਪੱਰੋਕਤ ਦਿੱਲ ਹਿਲਾਉਣ ਵਾਲੀ ਘਟਨਾ ਹੋਈ ਹੈ ਜੇ ਕਿਤੇ ਅੱਜ ਸ: (ਭਾਅ ਜੀ) ਗੁਰਸ਼ਰਨ ਸਿੰਘ ਜੀ ਜਿਊਂਦੇ ਹੁੰਦੇ ਤਾਂ ਉਹਨਾਂ ਨੇ ਉੱਥੇ ਦਿੱਲ੍ਹੀ ਹੀ ਤੱਟ-ਫੱਟ ਨਾਟਕ ਲਿਖ ਕੇ ਖੇਡਣ ਵਾਸਤੇ ਚਲਾ ਜਾਣਾ ਸੀ ਆਪਣੀ ਨਾਟਕ ਟੀਮ ਲੈ ਕੇ। ਸੋ ਇਸ ਤਰਾਂ ਦੇ ਕਲਾਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਨਾ ਕਿ ਮਗਰਮੱਛੀ ਹੰਝੂ ਵਹਾਉਣ ਵਾਲਿਆਂ ਨੂੰ।

ਅੱਜ ਜਿਸ ਤਰਾਂ ਕੰਜਰ ਕਲਮਾਂ ਵੱਲੋਂ ਆਪਣੀ ਮਾਂ ਬੋਲੀ ਦੀ ਸੇਵਾ ਦੇ ਨਾਂ `ਤੇ ਗੰਦ ( ਆਪਣੀ ਮਾਂ ਨੂੰ ਬੋਲੀ `ਤੇ ਲਾ ਕੇ ਆਪਣੇ ਗਲ਼ ਵਿੱਚ ਪੌਣਾਂ-ਪੌਣਾਂ ਕਿਲੋ ਦੀ ਸੰਗਲੀ ਪਾਈ ਦੱਸਦੇ ਹਨ ਸਟੇਜਾਂ `ਤੇ ਆਪਣਾ ਸੰਗ ਪਾੜ-ਪਾੜ ਕੇ ਆਪਣੇ ਗੀਤਾ ਰਾਹੀਂ) ਪਾਇਆ ਜਾ ਰਿਹਾ ਹੈ, ਜਾਤ-ਪਾਤ ਦੀ ਗੰਦੀ ਸੋਚ ਨੂੰ ੳਭਾਰਿਆ ਜਾ ਰਿਹਾ ਹੈ। ਗੰਡਾਸਿਆਂ ਨਾਲ ਕੋਰਟਾਂ-ਕਚਿਹਰੀਆਂ ਵਿੱਚ ਰੌਣਕਾਂ ਲਾਈਆਂ ਦੱਸਦੇ ਹਨ, ਹਰ ਵੇਲੇ ਗਲ਼ `ਚ ਦੁਨਾਲੀ ਬਾਰਾਂ ਬੋਰ ਦੀ ਦਾ ਆਪਣੇ ਕੱਟੇ ਦੇ ਅੜਿੰਗਣ  ਵਰਗੀ ਅਵਾਜ਼ ਨਾਲ ( ਪਿਉ ਨੇ ਭਾਵੇਂ ਕੁੱਤੇ ਦੇ ਸੋਟਾ ਨਾ ਮਾਰਿਆ ਹੋਵੇ) ਲੋਕਾਂ ਦੇ ਮਨਾਂ ਵਿੱਚ ਪ੍ਰਦੂਸ਼ਣ ਭਰਿਆ ਜਾ ਰਿਹਾ ਹੈ। ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਕਿਸਾਨ `ਤੇ ਮਜ਼ਦੂਰ ਵਿਚਾਰਾ ਤਾਂ ਗਲ਼ ਵਿੱਚ ਕਰਜ਼ੇ ਹੱਥੋਂ ਤੰਗ ਆ ਕੇ ਫਾਹੇ ਪਾ ਰਿਹਾ ਹੈ ਤਹਾਨੂੰ ਅਕਲ ਦਿਆਂ ਅੰਨਿਆਂ ਨੂੰ ਉਹ ਨਹੀ ਦਿਸਦਾ। ਫਿਰ ਤੁਸੀਂ ਕਿਸ ਕਿਸਾਨ (ਜੱਟ) ਦੀ ਗੱਲ ਕਰਦੇ ਹੋ ? ਉਸ ਹੈਂਕੜਬਾਜ ਜੱਟ ਦੀ ਜਿਹੜਾ ਬਲੈਕੀਆ ਹੈ। ਜਾਂ ਕਿਸੇ ਹੋਰ ਗਲ਼ਤ ਢੰਗ ਨਾਲ ਪੈਸੇ ਕਮਾ ਕੇ ਆਪਣੇ ਗਲ਼ਾਂ ਵਿੱਚ ਦੁਨਾਲੀਆਂ ਪਾਈ ਫਿਰਦਾ ਹੈ? ਅੱਜ ਇਨ੍ਹਾਂ ਲੋਕਾਂ ਨੂੰ ਭਾਂਜ ਦੇਣ ਦੀ ਲੋੜ ਹੈ ਜਿਹੜੇ ਕੁੜੀਆਂ ਦੇ ਲੱਕ `ਤੇ ਹਰ ਵੇਲੇ ਆਪਣੀ ਗੰਦੀ ਨਜ਼ਰ ਰੱਖ ਕੇ ਉਸ ਦਾ ਭਾਰ ਤੋਲਦੇ-ਤੋਲਦੇ ਬੰਦੇ `ਕੱਠੇ ਕਰਕੇ ਉਨ੍ਹਾਂ ਗਰੀਬਾਂ ਦੀਆਂ ਜੇਬਾਂ ਮੁੱਛਦੇ ਹਨ ਵਿਦੇਸਾਂ ਦਾ ਮਿਊਜ਼ਕ ਚੋਰੀ ਕਰਕੇ। ਇਸ ਗੰਦੇ ਉੱਸਰ ਰਹੇ ਅਸੱਭਿਆਚਾਰ ਨੂੰ ਠੱਲ੍ਹ ਪਾਉਣ ਲਈ ਅਗਾਂਹਵਧੂ ਸ਼ਕਤੀਆਂ ਨੂੰ ਸਾਬਤ ਕਦਮੀਂ ਅੱਗੇ ਆੳਣਾ ਪਵੇਗਾ ਜੇ ਅੱਜ ਢਹਿੰਦੀ ਕਲਾ ਵੱਲ ਜਾ ਰਹੇ ਸਮਾਜ ਨੂੰ ਬਚਾਉਣਾ ਹੈ ਤਾਂ ਪਿਆਰੇ ਭਾਰਤ ਵਾਸੀਓ !!!

ਉੱਪਰ ਹੋਈ ਅੱਤ ਨਿੰਦਣਯੋਗ ਦੁਰਘਟਨਾ ਵਰਗੀਆਂ ਹੋਰ ਘਟਨਾਵਾਂ ਹੋਣ ਤੋਂ ਰੋਕਣ ਲਈ ਸਾਬਤ ਕਦਮੀਂ ਇਕੱਠੇ ਹੋ ਕੇ ਟਾਕਰਾ ਕਰਨ ਲਈ ਅੱਜ ਮੈਦਾਨ ਵਿੱਚ ਨਿੱਤਰੋ। ਕਿਤੇ ਇਹ ਨਾ ਹੋਵੇ ਜਰਮਨ ਦੇ ਕਿਸੇ ਪ੍ਰਸਿੱਧ ਸ਼ਾਇਰ ਦੀ ਕਵਿਤਾ ਵਾਂਗੂੰ ਕਿ , “ਜਿਸ ਦਿਨ ਉਹ ਕਿਸੇ ਲਈ ਆਏ ਤਾਂ ਮੈਂ ਚੁੱਪ ਰਿਹਾ। ਫਿਰ ਦੂਜੀ ਵਾਰ ਉਹ ਹੋਰ ਕਿਸੇ ਲਈ ਆਏ ਤਾਂ ਵੀ ਮੈਂ ਚੁੱਪ ਰਿਹਾ। ਜਦ ਤੀਸਰੀ ਵਾਰ ਉਹ ਮੇਰੇ ਲਈ ਆਏ ਤਾਂ ਮੈਂ ਇਕੱਲਾ ਹੀ ਸੀ।“ ਸੋ ਅੱਜ ਵੇਲਾ ਏਕੇ ਨਾਲ ਨਿੱਤਰਨ ਦਾ ਹੈ ਨਹੀਂ ਤਾਂ ਖੁੰਝਿਆ ਵਕ਼ਤ ਹੱਥ ਨਹੀਂ ਆਉਣਾ ।

ਮਹਿਲਕਲਾਂ ਲੋਕ-ਘੋਲ ਦੇ ਸੰਗਰਾਮੀ ਇਤਿਹਾਸ ਦੇ ਕੀਮਤੀ ਸਬਕਾਂ ਨੂੰ ਗ੍ਰਹਿਣ ਕਰੋ
ਮੋਦੀ ਵੱਲੋਂ ਸਿਰਜਿਆ ਤਲਿਸਮ ਟੁੱਟ ਰਿਹਾ ਹੈ ! – ਹਰਜਿੰਦਰ ਸਿੰਘਗੁਲਪੁਰ
ਆਓ ਜਾਣੀਏ ਬਾਰਡਰ ਦੇ ਪਿੰਡਾਂ ਦਾ ਹਾਲ -ਜਸਪ੍ਰੀਤ ਸਿੰਘ
‘ਪਾੜੋ ਅਤੇ ਰਾਜ ਕਰੋ’ ਅਤੇ ‘ਪਾਟਿਆਂ ਉੱਤੇ ਰਾਜ ਕਰੋ’ ਨੂੰ ਨਕਾਰਨ ਦੀ ਲੋੜ ਹੈ -ਵਰਗਿਸ ਸਲਾਮਤ
ਲੋਕੋ ਜਾਗੋ ਤੁਹਾਡੇ ਕੋਲੋਂ ਵੋਟਾਂ ਮੰਗਣ ਲਈ ਚੁਸਤ ਚਲਾਕ ਨੇਤਾ ਪੁੱਜ ਰਹੇ ਹਨ – ਸ਼ਿਵ ਕੁਮਾਰ ਬਾਵਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਇੱਕ ਸਵਾਲ ਸੁਹਿਰਦ ਨਾਂਵਾਂ ਅਤੇ ਸੰਸਥਾਂਵਾਂ ਵਾਸਤੇ -ਸੁਕੀਰਤ

ckitadmin
ckitadmin
May 19, 2016
ਆਸਟ੍ਰੇਲੀਆ `ਚ ਪੰਜਾਬੀ ਵਿਦਿਆਰਥੀਆਂ ਦਾ ਹੁਣ ਤੱਕ ਦਾ ਸਫ਼ਰ -ਕਰਨ ਬਰਾੜ
ਅਮਨਪ੍ਰੀਤ ਪਨੂੰ ਦੀਆਂ ਦੋ ਕਵਿਤਾਵਾਂ
ਹੁਣ ਇਹ ਉਹ ਜ਼ੀਰਵੀ ਨਹੀਂ -ਜੋਗਿੰਦਰ ਬਾਠ ਹੌਲੈਂਡ
ਸ਼੍ਰੀਮਾਨ ਮੋਦੀ ਜੀ, ਤੁਹਾਨੁੰ ਜੋ ਦੁੱਖ ਦਾ ਅਫਸੋਸ ਹੈ, ਪਰ ਤੁਹਾਨੂੰ ਦਿਆਲੂ ਹੋਣ ਦੀ ਵੀ ਲੋੜ ਹੈ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?