ਜ਼ੁਬਾਨ ਦੇ ਪੱਖ ਤੋਂ ਵੇਖਿਆ ਜਾਵੇ ਤੇ ਅਜੇ ਤੀਕਰ ਕਿਸੇ ਸਰਾਇਕੀ ਲੀਡਰ ਬਿਮਾ ਗਿਲਾਨੀ ਨੇ ਇਹ ਨਹੀਂ ਕਹਿਆ ਜੋ ਸਰਾਇਕੀ ਸੂਬੇ ਦੀ ਸਰਕਾਰੀ ਜ਼ਬਾਨ ਸਰਾਇਕੀ ਹੋਵੇਗੀ। ਜੇ ਉਹ ਬੰਗਾਲੀਆਂ ਵਾਂਗ ਆਪਣੇ ਆਪ ਨੂੰ ਨੌਂ ਵੱਖਰੀ ਕੌਮੀਅਤ ਸਮਝਦੇ ਹਨ ਤੇ ਫਿਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਜੋ ਬੰਗਾਲੀਆਂ ਤੇ ਉਨੀ ਸੌ ਅਠਤਾਲੀ ਵਿਚ ਹੀ ਉਰਦੂ ਨੂੰ ਰੱਦ ਕਰਦਿੱਤਾ ਸੀ ਤੇ ਵਖ ਹੋਕੇ ਆਪਣੇ ਮੁਲਕ ਦੀ ਜ਼ਬਾਨ ਬੰਗਾਲੀ ਬਣਾਈ ਹੈ। ਸਰਾਇਕੀ ਜ਼ਬਾਨ ਨੂੰ ਮੁੱਢ ਬਣਾਕੇ ਇਹ ਕਿਹੋ ਜਹਿਆ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਸਰਾਇਕੀ ਦੀ ਥਾਂ ਉਹੋ ਚਾਲੂ ਉਰਦੂ ਤੇ ਅੰਗਰੇਜ਼ੀ ਹੋਵੇਗੀ ਤੇ ਸਰਾਇਕੀ ਇੰਜ ਹੀ ਕੁੱਝ ਕਾਲਜਾਂ ਯੋਨੀਵਰਸਟਾਂ ਵਿਚ ਪੜ੍ਹਾਈ ਜਾਵੇਗੀ ਜਿਵੇਂ ਹੁਣ ਹੋ ਰਿਹਾ ਹੈ। ਇਸ ਲਈ ਉਹਨਾਂਸੋਝਵਾਨਾਂ ਨੂੰ ਜਿਹੜੇ ਬੰਗਾਲੀ ਤੇ ਸਰਾਇਕੀ ਦੇ ਮਸਅਲੇ ਨੂੰ ਇਕੋ ਜਿਹੀਆ ਸਮਝਦੇ ਹਨ ਫਿਰ ਤੋਂ ਇਸ ਤੇ ਝਾਤ ਮਾਰ ਲੈਣੀ ਚਾਹੀਦੀ ਹੈ।
ਜ਼ਬਾਨ ਦੇ ਪੱਖ ਤੋਂ ਵੇਖਿਆ ਜਾਵੇ ਤੇ ਪੰਜਾਬ ਦੇ ਵਖ ਵਖ ਇਲਾਕਿਆਂ ਵਿਚ ਕਈ ਲਹਿਜੇ ਹਨ ਜਿਵੇਂ ਮਿਸਰ ਤੇ ਇਰਾਕ ਦੀ ਅਰਬੀ ਏਨੀ ਵਖ ਹੈ ਜੋ ਇਕਦੂਜੇ ਨੂੰ ਸਮਝ ਵੀ ਨਹੀਂ ਆਉਂਦੀ। ਫਿਰ ਪੰਜਾਬ ਦਾ ਜਟਕੀ ਲਹਿਜਾ ਸਰਾਇਕੀ ਦੇ ਬਹੁਤ ਨੇੜੇ ਹੈ ਤੇ ਜੇ ਇਸ ਤੇ ਸੂਬਾ ਬਣਨਾ ਹੈ ਤੇ ਫਿਰ ਤੇ ਫ਼ੈਸਲ ਆਬਾਦ ਤੇ ਸ਼ੀਖ਼ੋਪੋਰ ਵੀ ਸਰਾਇਕੀ ਸੂਬੇ ਵਿਚ ਹੋਣੇ ਚਾਹੀਦੇ ਹਨ ਕਿਉਂ ਉਥੇ ਵੀ ਵੱਡੀ ਆਬਾਦੀ ਜਟਕੀ ਬੋਲਦੀ ਹੈ। ਜੇ ਲਹਿਜਿਆਂ ਦੀ ਪੱਧਰ ਤੇ ਸੂਬੇ ਬੰਨੇ ਹਨ ਤੇ ਫਿਰ ਅਨਦਰੁਨ ਸ਼ਹਿਰ ਵੱਖਰਾ ਸੂਬਾ ਹੋਣਾ ਚਾਹੀਦਾ ਕਿਉਂ ਜੋ ਉਸ ਦਾ ਲਹਿਜਾ ਕਸੂਰ ਨਾਲੋਂ ਵਖ ਹੈ।ਇਸ ਦੇ ਨਾਲ ਇਹ ਵੀ ਗੱਲ ਹੈ ਜੋ ਲਹਿੰਦੇ ਪੰਜਾਬ ਵਿੱਚ ਚੜ੍ਹਦੇ ਪੰਜਾਬ ਦੇ ਲਹਿਜੇ ਦੇ ਬੋਲਣ ਵਾਲੇ (ਜਿਨ੍ਹਾਂ ਨੂੰ ਆਬਾਦਕਾਰ ਕਹਿਆ ਜਾਂਦਾ ਹੇ) ਕੀਆਂ ਜ਼ਿਲਿਆਂ ਵਿਚ ਅਕਸਰੀਅਤ ਨਹੀਂ ਤੇ ਕੋਈ ਬਹੁਤੀ ਨਿੱਕੀ ਅਕਲੀਤ ਵੀ ਨਹੀਂ। ਮੁੱਕਦੀ ਗਲ ਜੋ ਸਰਾਇਕੀ ਸੂਬੇ ਦੇ ਬਣਨ ਦੀ ਕੋਈ ਮੁਨਤਕ ਕੋਈ ਦਲੀਲ ਨਹੀਂ ਹੈ।
ਪਰ ਲਹਿੰਦੇ ਪੰਜਾਬ ਦੇ ਤੇ ਸਿੰਧ ਦੇ ਜਾਗੀਰਦਾਰਾਂ ਦੇ ਇਕ ਹਿੱਸੇ ਨੂੰ ਇਸ ਵਿਚ ਜੋ ਮੁਨਤਕ ਨਜ਼ਰ ਆਉਂਦੀ ਹੈ ਉਹ ਇਹ ਹੇ ਜੋ ਵਿਚਲੇ ਪੰਜਾਬ ਦੇ ਸਮਾਜ ਵਿਚ ਬੰਦੇ ਆਜ਼ਾਦ ਮੁਹਾਰੇ ਹਨ ਤੇ ਉਨ੍ਹਾਂ ਉਤੇ ਜਾਗੀਰਦਾਰੀ ਸਿਆਸਤ ਨਹੀਂ ਚੱਲ ਸਕਦੀ। ਇਸੇ ਲਈ ਇਹ ਇਲਾਕਾ ਮੁਆਸ਼ੀ ਪੱਖ ਵਿੱਚ ਵੀ ਅਗੋਨਹਾ ਹੈ। ਹੁਣ ਵਿਚਲੇ ਪੰਜਾਬ ਦੇ ਚੁਣੇ ਮੈਂਬਰਾਂ ਦਾ ਅਸਰ ਰਸੂਖ਼ ਵੀ ਵਧੇਰਾ ਹੋ ਗਿਆ ਹੈ ਤੇ ਪਿਛਲੀਆਂ ਕੁੱਝ ਦਹਾਕਿਆਂ ਤੋਂ ਪੰਜਾਬ ਦੇ ਚੀਫ਼ ਮਨਸਟੜ (ਸ਼ਰੀਫ਼ ਤੇ ਚੌਧਰੀ ਬਰਾਦਰਾਨ) ਵੀ ਇਸ ਇਲਾਕੇ ਤੋਂ ਹੀ ਆਉਂਦੇ ਨੇਂ। ਹੁਣ ਲਹਿੰਦੇ ਪੰਜਾਬ ਦੇ ਜਾਗੀਰਦਾਰਾਂ ਦੀ ਅਵਾਜ਼ ਦੱਬ ਗਈ ਹੈ ਤੇ ਉਹ ਅਪਣੀ ਮਨ ਮਾਨੀ ਨਹੀਂ ਕਰ ਸਕਦੇ। ਇਸੇ ਲਈ ਉਹ ਅਪਣੀ ਵੱਖਰੀ ਰਾਜਧਾਨੀ ਬਨਵਾਨਾ ਚਾਹੁੰਦੇ ਹਨ ਜਿੱਥੇ ਉਹ ਅਨਦਰੁਨ ਸਿੰਧ ਵਾਂਗ ਚਮ ਦੀਆਂ ਚਲਾਉਣ ਤੇ ਵਿਚਲਾ ਪੰਜਾਬ ਉਨ੍ਹਾਂ ਦੇ ਅਵਾਮ ਦੁਸ਼ਮਣ ਮਾਮਲਿਆਂ ਵਿੱਚ ਦਖ਼ਲ ਨਾ ਦੇਵੇ। ਪੀਪਲਜ਼ ਪਾਰਟੀ ਆਪਣੇ ਕਰਤੂਤਾਂ ਪਾਰੋਂ ਵਿਚਲੇ ਪੰਜਾਬ ਵਿੱਚ ਮੁੱਕ ਚੱਕੀ ਹੈ ਤੇ ਹੁਣ ਉਹ ਲਹਿੰਦੇ ਪੰਜਾਬ ਦੇ ਵਡੇਰਿਆਂ ਨਾਲ ਗਿੱਠ ਜੋੜ ਕਰ ਰਹੀ ਹੈ।ਨਾਈਜਰੀਆ ਵਿਚ ਵੀ ਹਕੂਮਤ ਨੇ ਹਰ ਮਸਲੇ ਦੇ ਜਵਾਬ ਵਿੱਚ ਸੂਬਾ ਬਣਾ ਯਾ। ਹੁਣ ਉਥੇ ਹਾਲ ਪਹਿਲਾਂ ਨੂੰ ਕਈ ਸੌ ਗੁਣਾ ਖ਼ਰਾਬ ਹਨ।
ਸਰਾਇਕੀ ਸੂਬਾ ਬਣਾਉਣ ਦੀ ਸੱਭ ਤੋਂ ਵੱਧ ਹਮਾਇਤ ਐਮ ਕਿਵ ਐਮ ਕਰ ਰਹੀ ਹੈ। ਉਹ ਤੇ ਝੱਟ ਕਰਕੇ ਹਜ਼ਾਰਾ ਸੂਬਾ ਵੀ ਬਣਾਉਣਾ ਚਾਹੁੰਦੀ ਹੈ। ਐਮ ਕਿਵ ਐਮ ਦੇ ਟਚੇ ਸਾਫ਼ ਦੱਸ ਰਹੇ ਹਨ। ਮਤਲਬ ਜੇ ਬੇ ਤੱਕੀ ਦਲੀਲ ਤੇ ਸਰਾਇਕੀ ਸੂਬਾ ਬਣ ਸਕਦਾ ਹੈ ਤੇ ਫਿਰ ਮਹਾਜਰ ਸੂਬਾ ਕਿਉਂ ਨਹੀਂ ਜਿੱਥੇ ਨਸਲ ਤੇ ਜ਼ਬਾਨ ਪੱਖੋਂ ਸੰਧੀਆਂ ਨਾਲੋਂ ਵੱਖਰੇ ਲੋਕਾਂ ਦੀ ਗਿਣਤੀ ਵਧ ਹੈ? ਪਰ ਕੀਹ ਸਿੰਧੀ ਕਰਾਚੀ ਤੇ ਹੈਦਰਾਬਾਦ (ਜਿਹੜੇ ਉਨ੍ਹਾਂ ਦੇ ਤਾਰੀਖ਼ੀ ਸ਼ਹਿਰ ਹਨ) ਦਾਨ ਵਿੱਚ ਦੇ ਦੀਵਨਗੇ? ਕਦੀ ਵੀ ਨਹੀਂ। ਹੁਣ ਸਿੰਧ ਕੌਮ ਪ੍ਰਸਤਾਂ ਨੂੰ ਅਪਣੀ ਸੋਨਘੜੀ ਹੋਈ ਸੋਚ ਤੇ ਮਾਤਮ ਕਰਨਾ ਚਾਹੀਦਾ ਹੈ ਜਿਹੜੇ ਕੁੱਝ ਚਿਰ ਪਹਿਲਾਂ ਸਰਾਇਕੀ ਦਾ ਝੰਡਾ ਚੱਕੀ ਫਿਰਦੇ ਸਨ।
ਜੇ ਸਰਾਇਕੀ ਸੂਬਾ ਬਣ ਵੀ ਗਿਆ ਤੇ ਇਹ ਇਕ ਪਛੜਿਆ ਸੂਬਾ ਹੋਵੇ ਗਾ ਜਿਸ ਤੇ ਜਾਗੀਰਦਾਰਾਂ ਦਾ ਪੂਰਾ ਸ਼ਿਕੰਜਾ ਹੋਵੇ ਗਾ। ਮੁਕਾਮੀ ਜਾਗੀਰਦਾਰਾਂ ਦੀਆਂ ਮਨ ਆਈਆਂ ਵੱਧ ਜਾਵਣ ਗਿਆਂ ਤੇ ਉਨ੍ਹਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੋਵੇ ਗਾ। ਉਸ ਦੀ ਮਿਸਾਲ ਜ਼ਿਲ੍ਹਾ ਸਾਹੀਵਾਲ ਦਾ ਤਿੰਨ ਜ਼ਿਲਿਆਂ, ਸਾਹੀਵਾਲ, ਉਕਾੜਾ ਤੇ ਪਾਕਪਤਨ ਵਿਚ ਵੰਡਿਆ ਜਾਣਾ ਹੈ। ਇਸ ਨਾਲ ਖ਼ਰਚਾ ਤਿੰਨ ਗੁਣਾ ਵੱਧ ਗਿਆ ਹੈ ਪਰ ਕੁੱਝ ਜ਼ਿਲਿਆਂ ਵਿਚ ਪ੍ਰਬੰਧ ਪਹਿਲਾਂ ਨਾਲੋਂ ਵੀ ਭੈੜੇ ਹਨ। ਜ਼ਿਲ੍ਹਾ ਸਾਹੀਵਾਲ ਨੂੰ ਤੇ ਕੋਈ ਖ਼ਾਸ ਫ਼ਰਕ ਨਹੀਂ ਪਿਆ ਪਰ ਪਾਕਪਤਨ ਪਛੜਿਆ ਹੋਇਆ ਜ਼ਿਮੀਂਦਾਰਾਂ ਦੀ ਰਾਜਧਾਨੀ ਬਣ ਗਿਆ ਹੇ। ਸਰਾਇਕੀ ਸੂਬਾ ਬਣਨ ਨਾਲ ਵੀ ਇਹੋ ਹੋਵੇ ਗਾ: ਸ਼ਾਇਦ ਪੰਜਾਬ ਨੂੰ ਬਹੁਤਾ ਫ਼ਰਕ ਨਾ ਪਵੇ ਪਰ ਸਰਾਇਕੀ ਲੋਕਾਂ ਦਾ ਮਿੱਝ ਨਿਕਲ ਜਾਵੇ ਗਾ। ਮੁੱਕਦੀ ਗਲ ਇਹ ਜੋ ਸਰਾਇਕੀ ਸੂਬੇ ਦੇ ਪਿੱਛੇ ਜਾਗੀਰਦਾਰਾਨਾ ਮੌਕਾ ਪ੍ਰਸਤ ਸਿਆਸਤ ਤੋਂ ਵਖ ਹੋਰ ਕੁੱਝ ਵੀ ਨਹੀਂ।
(`ਵਿਚਾਰ` `ਚੋਂ ਹੂ -ਬ -ਹੂ ਉਤਾਰਾ)

