By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਆ ਕਰੀਏ ਕੁਝ ਮਸਲੇ ‘ਤੇ ਗੱਲ -ਡਾ. ਨਿਸ਼ਾਨ ਸਿੰਘ ਰਾਠੌਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਆ ਕਰੀਏ ਕੁਝ ਮਸਲੇ ‘ਤੇ ਗੱਲ -ਡਾ. ਨਿਸ਼ਾਨ ਸਿੰਘ ਰਾਠੌਰ
ਨਜ਼ਰੀਆ view

ਆ ਕਰੀਏ ਕੁਝ ਮਸਲੇ ‘ਤੇ ਗੱਲ -ਡਾ. ਨਿਸ਼ਾਨ ਸਿੰਘ ਰਾਠੌਰ

Suhi Saver
Last updated: May 7, 2026 6:01 am
Suhi Saver
Published: March 31, 2020
Share
SHARE
ਲਿਖਤ ਨੂੰ ਇੱਥੇ ਸੁਣੋ

ਕੋਰੋਨਾ ਵਾਇਰਸ ਦਾ ਕਹਿਰ ਸਮੁੱਚੀ ਦੁਨੀਆ ਉੱਪਰ ਛਾਇਆ ਹੋਇਆ ਹੈ। ਹਰ ਮੁਲਕ ਦੀ ਹਕੂਮਤ ਆਪਣੇ ਬਸ਼ਿੰਦਿਆਂ ਦੇ ਜਾਨ- ਮਾਲ ਦੀ ਰਾਖ਼ੀ ਲਈ ਉੱਪਰਾਲੇ ਕਰ ਰਹੀ ਹੈ/ ਯਤਨ ਕਰ ਰਹੀ ਹੈ। ਕੁਝ ਮੁਲਕਾਂ ਵਿਚ ਆਮ ਲੋਕਾਂ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਕਿ ਇਸ ਕੋਰੋਨਾ ਵਾਇਰਸ ਨੂੰ ਮਹਾਮਾਰੀ ਬਣਨ ਤੋਂ ਰੋਕਿਆ ਜਾ ਸਕੇ। ਇਹ ਬਹੁਤ ਸ਼ਲਾਘਾਯੋਗ ਕਦਮ ਹਨ। ਇਹਨਾਂ ਕਦਮਾਂ ਸਦਕਾ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਹੈ।

ਪਰ! ਭਾਰਤ ਅੰਦਰ ਇਹ ਕਦਮ (ਪਾਬੰਦੀਆਂ) ਆਮ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ ਬਣ ਗਏ ਹਨ। ਹਕੂਮਤਾਂ ਨੇ ਪਾਬੰਦੀਆਂ ਲਗਾ ਕੇ ਜਿਹੜੇ ਯਤਨ ਕਰਨੇ ਸਨ ਉਹ ਨਹੀਂ ਕੀਤੇ। ਲੋਕਾਂ ਨੂੰ ਮੁੱਢਲੀਆਂ ਸਲੂਹਤਾਂ (ਦੁੱਧ, ਰਾਸ਼ਨ, ਦਵਾਈਆਂ ਅਤੇ ਸ਼ਬਜੀਆਂ) ਲਈ ਪੁਲਿਸ ਦੀਆਂ ਡਾਂਗਾਂ ਖਾਣੀਆਂ ਪੈ ਰਹੀਆਂ ਹਨ। ਸਿਹਤ ਸਲੂਹਤਾਂ ਦਾ ਮੰਦਾ ਹਾਲ ਹੈ ਉੱਤੋਂ ਸਥਾਨਕ ਪ੍ਰਸ਼ਾਸ਼ਨ ਲੋਕਾਂ ਨੂੰ ਪਰੇਸ਼ਾਨ ਕਰਨ ਵਿਚ ਰਤਾ ਭਰ ਵੀ ਢਿੱਲ ਨਹੀਂ ਵਰਤ ਰਿਹਾ।

ਸੋਸ਼ਲ- ਮੀਡੀਆ ਉੱਪਰ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹਨ ਜਿਹਨਾਂ ਵਿਚ ਲੋਕਾਂ ਨੂੰ ਬਿਨਾਂ ਕਾਰਨ ਦੇ ਕੁੱਟਿਆ ਜਾ ਰਿਹਾ ਹੈ/ ਮਾਰਿਆ ਜਾ ਰਿਹਾ ਹੈ। ਹੈਰਾਨੀ ਹੋ ਰਹੀ ਹੈ ਕਿ ਕਾਨੂੰਨ ਦੇ ਰੱਖਵਾਲੇ ਹੀ ਕਾਨੂੰਨ ਦਾ ਦੀਵਾਲਾ ਕੱਢ ਰਹੇ ਹਨ। ਉੱਪਰੋਂ ਅਜਿਹੀਆਂ ਗ਼ੈਰ ਕਾਨੂੰਨੀ ਹਰਕਤਾਂ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ- ਮੀਡੀਆ ਉੱਪਰ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਹ ਬਹੁਤ ਹੀ ਮੰਦਭਾਗਾ ਕਾਰਜ ਹੈ। ਪੁਲਿਸ, ਪ੍ਰਸ਼ਾਸ਼ਨ ਅਤੇ ਨੋਕਰਸ਼ਾਹ; ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਨ/ ਜ਼ੁਲਮ ਕਰਨ ਲਈ ਨਹੀਂ।

 

 

ਇੱਥੇ ਸਾਫ਼ ਕਰ ਦੇਣਾ ਲਾਜ਼ਮੀ ਹੈ ਕਿ ਹਰ ਪੁਲਿਸ ਕਰਮੀ ਅਜਿਹੀਆਂ ਕਾਰਵਾਈਆਂ ਵਿਚ ਸ਼ਾਮਿਲ ਨਹੀਂ ਹੈ। ਪਰ! ਬਹੁਤੇ ਪੁਲਿਸ ਕਰਮੀਆਂ ਨੇ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਆਪਣੀ ਇੱਜ਼ਤ ਨੂੰ ਖ਼ੋਰਾ ਹੀ ਲਗਵਾਇਆ ਹੈ, ਹੋਰ ਕੁਝ ਨਹੀਂ। ਅਸੀਂ ਹਰ ਕੰਮ ਵਿਚ ਬਾਹਰਲੇ ਮੁਲਕਾਂ ਦੀ ਨਕਲ ਕਰਨਾ ਚਾਹੁੰਦੇ ਹਾਂ ਫਿਰ ਵਿਵਸਥਾ ਨੂੰ ਦਰੁੱਸਤ ਕਰਨ ਵਿਚ ਉਹਨਾਂ ਮੁਲਕਾਂ ਤੋਂ ਸੇਧ ਕਿਉਂ ਨਹੀਂ ਲੈਂਦੇ? ਇਹ ਗੱਲ ਪੱਥਰ ‘ਤੇ ਲਕੀਰ ਵਾਂਗ ਪੱਕੀ ਹੈ ਕਿ ਕੋਈ ਵੀ ਬੰਦਾ ਮਰਨਾ ਨਹੀਂ ਚਾਹੁੰਦਾ। ਫੇਰ ਘਰੋਂ ਬਾਹਰ ਨਿਕਲਿਆ ਬੰਦਾ ਵੀ ਸਾਡੇ ਸਮਾਜ ਦਾ ਅੰਗ ਹੈ/ ਹਿੱਸਾ ਹੈ; ਉਸ ਉੱਪਰ ਅਜਿਹਾ ਜ਼ੁਲਮ ਕਿਉਂ? ਕੀ ਸਾਡੀਆਂ ਸਰਕਾਰਾਂ ਇਹ ਵਰਤਾਰਾ ਨਹੀਂ ਵੇਖ ਰਹੀਆਂ? ਖ਼ਬਰੇ! ਆਮ ਲੋਕਾਂ ਨੂੰ ਬਿਮਾਰੀ ਤੋਂ ਬਚਾਇਆ ਜਾ ਰਿਹਾ ਹੈ ਜਾਂ ਮਾਰਿਆ ਜਾ ਰਿਹਾ ਹੈ। ਇਹ ਰੁਝਾਨ ਸਿਸਟਮ ਅਤੇ ਆਮ ਲੋਕਾਂ ਲਈ ਸਹੀ ਨਹੀਂ ਹੈ।

ਇਸ ਮਹਾਮਾਰੀ ਦੌਰਾਨ ਜਿੱਥੇ ਸਮੁੱਚੇ ਸੰਸਾਰ ਦੇ ਡਾਕਟਰਾਂ ਨੇ ਵਾਹ- ਵਾਹੀ ਖੱਟੀ ਹੈ ਉੱਥੇ ਧਾਰਮਿਕ ਆਗੂਆਂ ਅਤੇ ਪੁਲਿਸ ਕਰਮਚਾਰੀਆਂ ਦਾ ਅਕਸ ਖ਼ਰਾਬ ਹੀ ਹੋਇਆ ਹੈ। ਸਮਾਜ ਵਿਚ ਪਹਿਲਾਂ ਹੀ ਪੁਲਿਸ ਵਿਵਸਥਾ ਉੱਪਰ ਯਕੀਨ ਦੀ ਘਾਟ ਰੜਕਦੀ ਰਹੀ ਹੈ। ਇਹਨਾਂ ਕਾਰਜਾਂ ਕਰਕੇ ਆਮ ਲੋਕਾਂ ਦਾ ਯਕੀਨ ਹੋਰ ਟੁੱਟਣ ਕਿਨਾਰਾ ਹੋ ਗਿਆ ਹੈ। ਇਸ ਗੱਲ ਵਿਚ ਰਤਾ ਭਰ ਵੀ ਸ਼ੱਕ ਕਰਨਾ ਮੂਰਖ਼ਤਾ ਹੋਵੇਗੀ।

ਹਾਂ! ਕੁਝ ਕਰਮੀ ਚੰਗੀਆਂ ਸੇਵਾਵਾਂ ਬਦਲੇ ਲੋਕਾਂ ਦੀਆਂ ਅਸੀਸਾਂ ਦੇ ਪਾਤਰ ਵੀ ਬਣ ਰਹੇ ਹਨ। ਪਰ! ਬਹੁਤੇ ਇਹਨਾਂ ਅਸੀਸਾਂ ਤੋਂ ਵਾਂਝੇ ਹਨ। ਇੱਕ ਗੱਲ ਚੇਤੇ ਰੱਖਣੀ ਲਾਜ਼ਮੀ ਹੈ ਇਸ ਇਹ ਵਕਤ ਵੀ ਲੰਘ ਜਾਣਾ ਹੈ ਪਰ! ਇਸ ਵਕਤ ਵਿਚ ਲੋਕਾਂ ਦੀਆਂ ਅਸੀਸਾਂ ਜਾਂ ਬਦਅਸੀਸਾਂ ਤਾਉਮਰ ਨਾਲ ਰਹਿਣੀਆਂ ਹਨ। ਚੰਗੇ ਲੋਕਾਂ ਦਾ ਅਕਸ ਆਮ ਲੋਕਾਂ ਵਿਚ ਸਦਾ ਚਮਕਦਾ ਰਿਹਾ ਹੈ ਅਤੇ ਰਹੇਗਾ। ਪਰ! ਮੰਦੇ ਲੋਕ ਕੁਝ ਦਿਨਾਂ ਦੀ ਟੌਹਰ ਬਦਲੇ ਪੂਰੀ ਜ਼ਿੰਦਗੀ ਆਪਣੀਆਂ ਹੀ ਨਜ਼ਰਾਂ ਵਿਚ ਡਿੱਗੇ ਰਹਿੰਦੇ ਹਨ।

ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ- ਆਪਣੇ ਸੂਬਿਆਂ ਵਿਚ ਆਪਣੀਆਂ ਹਕੂਮਤਾਂ ਨੂੰ ਸਹਿਯੋਗ ਕਰਨ। ਇਹ ਸਾਰੇ ਕਾਰਜ ਤੁਹਾਡੀਆਂ ਸਿਹਤਯਾਬੀਆਂ ਲਈ ਕੀਤੇ ਜਾ ਰਹੇ ਹਨ। ਉਸ ਵਕਤ ਤੱਕ ਆਪਣੇ ਘਰੋਂ ਬਾਹਰ ਨਾ ਨਿਕਲੋ ਜਦੋਂ ਤੱਕ ਅਤਿ ਜ਼ਰੂਰੀ ਕਾਰਜ ਨਾ ਹੋਵੇ। ਪੁਲਿਸ ਅਤੇ ਹੋਰ ਕਰਮੀਆਂ ਨੂੰ ਵੀ ਚਾਹੀਦਾ ਹੈ ਕਿ ਪਹਿਲਾਂ ਘਰੋਂ ਬਾਹਰ ਨਿਕਲੇ ਬੰਦੇ ਦੀ ਗੱਲ ਸੁਣ ਕੇ ਅਸਲ ਕਾਰਨ ਜਾਣਿਆ ਜਾਵੇ। ਸੰਤੋਸ਼ਜਨਕ ਕਾਰਨ ਨਾ ਹੋਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਵੇਂ ਗ਼ੈਰ ਕਾਨੂੰਨੀ ਢੰਗ ਨਾਲ ਮਾਰਿਆ- ਕੁੱਟਿਆ ਨਾ ਜਾਵੇ। ਜੇਕਰ ਕਿਸੇ ਉੱਪਰ ਸਖ਼ਤੀ ਵਰਤੀ ਜਾਣੀ ਹੈ ਤਾਂ ਵੀਡੀਓ ਬਣਾ ਕੇ ਸੋਸ਼ਲ- ਮੀਡੀਆ ਉੱਪਰ ਨਾ ਵਾਇਰਲ ਕੀਤੀ ਜਾਵੇ। ਇਹੀ ਸਾਡੇ ਅਤੇ ਸਾਡੇ ਸਮਾਜ ਲਈ ਸਹੀ ਅਤੇ ਲਾਹੇਵੰਦ ਕਾਰਜ ਹੋਵੇਗਾ।

ਸੰਪਰਕ: +91 75892- 33437
ਰੇਲਵੇ ਨੂੰ ਨਵਉਦਾਰਵਾਦੀ ਰਾਹ ’ਤੇ ਤੋਰਨ ਦੀ ਤਿਆਰੀ -ਰਘੂ
ਕਸ਼ਮੀਰ ਦੀ ਤਬਾਹੀ ਭਾਰਤ ਦੀ ਜਮਹੂਰੀਅਤ ਉੱਪਰ ਘਾਤਕ ਹਮਲਾ
ਹਾਕਮਾਂ ਦੀ ਇਨਸਾਫ਼ ਸਮੇਤ ਲੋਕ ਮਸਲਿਆਂ ਦੇ ਨਿਪਟਾਰੇ ਲਈ ਫ਼ੌਜਾਂ ਉੱਪਰ ਟੇਕ – ਪਿ੍ਰਤਪਾਲ ਮੰਡੀ ਕਲਾਂ
ਹਿੰਦੂਵਾਦੀਆਂ ਦੇ ਵਿਰਲਾਪ ਦੇ ਬਾਵਜੂਦ ਨੇਪਾਲ ‘ਹਿੰਦੂ ਰਾਸ਼ਟਰ’ ਨਹੀਂ ਬਣ ਸਕਿਆ -ਆਨੰਦ ਸਵਰੂਪ ਵਰਮਾ
ਚਿੱਲੀ ਦਾ ਵਿਸ਼ਾਲ ਵਿਦਿਆਰਥੀ ਅੰਦੋਲਨ -ਮਨਦੀਪ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਗ਼ਜ਼ਲ -ਮਨਦੀਪ ਗਿੱਲ ਧੜਾਕ

Suhi Saver
Suhi Saver
April 8, 2016
ਜਾਟ ਰਾਖਵੇਂਕਰਨ ਦਾ ਰਾਜਨੀਤੀਕ ਅਰਥ ਸ਼ਾਸਤਰ -ਅਜੈ ਕੁਮਾਰ
ਹਾਸ਼ੀਏ ’ਤੇ ਪੁੱਜੀ ਕਿਰਸਾਨੀ -ਗੁਰਤੇਜ ਸਿੱਧੂ
ਧੀਆਂ ਭੈਣਾਂ – ਵਰਿੰਦਰ ਕੌਰ ਰੰਧਾਵਾ
ਕੀ ਪੰਜਾਬ ਲਈ ਵਾਕਿਆ ਹੀ ਖ਼ਤਰਨਾਕ ਹੈ ਪ੍ਰਵਾਸੀ ਮਜ਼ਦੂਰਾਂ ਦੀ ਆਮਦ? – ਸ਼ਿਵ ਇੰਦਰ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?