ਮੈਂ ,ਤੂੰ ਤੇ ਓਹ
ਮੈ …
ਤੂੰ ..
ਤੇ ਓਹ …
ਤਿਨੋਂ ਬੱਝੇ ਹੋਏ ਹਾਂ..
ਜਿਵੇਂ ਰੱਬ…
ਮਨੁੱਖ ..
ਤੇ ਕੁਦਰਤ ..

ਓਹ ਕੁਦਰਤ ਤੋਂ ਵੱਧ ਸੋਹਣੀ..
ਤੂੰ ਰੱਬ ਤੋਂ ਵੱਧ ਜ਼ਾਲਿਮ …
ਮੈਂ ਮਨੁੱਖ ਤੋਂ ਵੱਧ ਮਜਬੂਰ …
ਉਹਨੂੰ ਸੋਚਦੀ ਹਾਂ …
ਤੂੰ ਦਿਸ ਪੈਂਦਾ ਹੈਂ ..
ਤੈਨੂੰ ਸੋਚਦੀ ਹਾਂ …
ਮੈਂ ਲੱਭ ਪੈਂਦੀ ਹਾਂ ..
ਕੁਦਰਤ ..ਮਨੁੱਖ ..ਤੇ ਰੱਬ …
ਮਿਲ ਜਾਂਦੇ ਨੇ ..
ਤੇਰੇ
ਮੇਰੇ
ਤੇ ਉਹਦੇ ਵਿੱਚ …
ਆਪਾਂ ਤਿੰਨੋਂ ਅਮਰ ਹਾਂ …
ਇੱਕ ਦੂਸਰੇ ਕਰਕੇ …
***
ਸਾਂਝ
ਆਕਾਸ਼
ਪਾਤਾਲ
ਨਰ
ਨਾਰੀ
ਦੇਵ
ਦਾਨਵ
ਸਬ ਇੱਕੋ ਥਾਲੀ ਦੇ ਚੱਟੇ ਬੱਟੇ
ਤੇਰੀ ਮੇਰੀ ਤਰ੍ਹਾਂ
***
ਠੱਗੀ
ਮੈ
ਬ੍ਰਹਮਾ
ਵਿਸ਼੍ਣੁ
ਮਹੇਸ਼
ਤਿੰਨਾਂ ਨੂੰ
ਠੱਗ ਲਿਆ
ਬਸ ਇੱਕ
ਤੇਰੇ ਨਾਲ ਪਿਆਰ ਕਰਕੇ
***
ਚੁੱਪ
ਤੇਰੇ ਬੋਲ
ਗੂੰਗੇ
ਸ਼ਬਦ
ਬਹਿਰੇ
ਤੇ
ਅਰਥ
ਅੰਨੇ ਹੋ ਗਏ
ਲੈ
ਹੁਣ ਦਿਖਾ
ਬੋਲ ਕੇ
***
ਲੇਖਕ
ਤੂੰ ਡਰਿਆ ਨਾ ਕਰ …
ਮੇਰੇ ਤੋਂ …
ਭੋਲਾ ਭਾਲਾ ਲੇਖਕ ਹਾਂ..
ਚੁਸਤ ਚਲਾਕੀਆਂ …
ਮੇਰੇ ਤੋਂ ..
ਪਰੇ ਪਰੇ …
ਓਨਾ ਕੁ ਝੂਠ ਬੋਲਦਾ ਹਾਂ …
ਜਿੰਨਾ ਜ਼ਰੂਰੀ …
ਕੀ ਕਰਾਂ..
ਝੂਠ ਬਿਨਾਂ ਜ਼ਿੰਦਗੀ ਬੇਰੰਗ ਹੁੰਦੀ …
***
6
ਪਲਾਂ ਦੇ ਵਿੱਚ ਹੀ
ਅਕਸਰ
ਬੀਤ ਜਾਂਦਾ ਹੈ
ਤੇਰਾ ਮੇਰਾ
ਸਭ ਕੁਝ …
ਹਾਲੇ ਨਹੀਂ ਪਹੁੰਚੀ
ਮੈਂ
ਵਰ੍ਹਿਆਂ
ਸਦੀਆਂ …
ਤੇ ਯੁਗਾਂ ਤੱਕ
***
ਸਵਾਲ ਜਵਾਬ
ਹਰ ਵਾਰ
ਓਹੀ ਸਵਾਲ …
ਓਹੀ ਜਵਾਬ…
ਸਵਾਲ ਜਵਾਬ…
ਤੇ ਵਿੱਚ
ਮੈਂ ਤੇ ਜ਼ਿੰਦਗੀ …
ਦੋਵੇਂ …
ਇੱਕ ਦੂਸਰੇ ਤੋਂ
ਹੈਰਾਨ…
***
ਨਾਨਕ
ਨਾਨਕ ਕਦੀਂ ਨਹੀਂ ਮੁੜਿਆ
ਮੇਰੇ ਵਾਂਗ
ਕੀ ਕਰੀਏ
ਪਿਆਰ ਦੇ ਰਾਹ
ਪਿਆਰ ਦੇ ਵਾਹ
ਹੁੰਦੇ ਅਲਬੇਲੇ
***
ਲੁਕਣਮੀਟੀ
ਮੈਂ
ਤੇਰੀ ਸਮਾਧੀ ’ਚ ਲੀਨ
ਤੂੰ ਮੇਰੇ ’ਚ ਅੰਤਰਧਿਆਨ
ਹਵਾ
ਪਾਣੀ
ਬਿਰਖ
ਪਹਾੜ
ਦੋਹਾਂ ਨੂੰ ਲੱਭਦੇ
ਕਮਲੇ ਹੋਏ
ਆਪਾਂ ਦੋਵੇਂ
ਲੁਕਣਮੀਟੀ ਖੇਡਦੇ
ਸਾਰੀ ਕਾਇਨਾਤ ਨਾਲ

