ਮਾਂ, ਮੈਂ ਤੇਰੀ ਆਵਾਜ਼ ਹਾਂ,
ਤੇਰੇ ਪੰਖ ਹਾਂ,
ਮੈਂ ਤੇਰੀ ਪਰਵਾਜ਼ ਹਾਂ ।ਮਾਂ, ਤੂੰ ਉਸਾਰਿਆ ਮੇਰਾ ਢਾਂਚਾ,
ਹਥ ਫੜਕੇ ਮਿਲਵਾਇਆ ਜ਼ਮਾਨੇ ਨਾਲ,
ਮੈਂ ਤੇਰਾ ਸਿਰਜਿਆ ਸਮਾਜ ਹਾਂ ।
ਤੇਰੇ ਪੰਖ ਹਾਂ,
ਮੈਂ ਤੇਰੀ ਪਰਵਾਜ਼ ਹਾਂ ।ਮਾਂ, ਤੂੰ ਉਸਾਰਿਆ ਮੇਰਾ ਢਾਂਚਾ,
ਹਥ ਫੜਕੇ ਮਿਲਵਾਇਆ ਜ਼ਮਾਨੇ ਨਾਲ,
ਮੈਂ ਤੇਰਾ ਸਿਰਜਿਆ ਸਮਾਜ ਹਾਂ ।
ਕੀ ਹੋਇਆ ਜੇ ਹੁਣ ਆਪਣਾ ਘਰ ਪੱਛਮ ਵੱਲ਼ ਹੈ,
ਤੇਰੀ ਬੋਲੀ ਹੋ ਗਈ ਤੋਤਲੀ,
ਹੁਣ ਮੈਂ ਤੇਰੀ ਆਵਾਜ਼ ਹਾਂ ।
ਕਿੰਨੀਆਂ ਅਣ- ਜੰਮੀਆਂ ਦੁਨੀਆਂ ਖਾ ਗਈ,
ਤੂੰ ਕਿੰਨੇ ਮਾਣ ਨਾਲ ਵੰਡੀ ਮੇਰੀ ਲੋਹੜੀ,
ਮੈਂ ਤੇਰਾ ਚਲਾਇਆ ਰਿਵਾਜ ਹਾਂ ।
ਉਦੋਂ ਤੂੰ ਮੈਨੂੰ ਦਿਖਾਉਂਦੀ ਸੀ ਰਾਹਾਂ,
ਹੁਣ ਤੇਰੀਆਂ ਅਖਾਂ ਧੁੰਦਲਾ ਦੇਖਦੀਆਂ,
ਹੁਣ ਮੈਂ ਤੇਰੀ ਨਜ਼ਰ ਤੇ ਨਾਜ਼ ਹਾਂ
ਤੇਰੇ ਬੋਲ਼ੇ ਕੰਨਾ ਨੂੰ ਸੁਣਦਾ ਨਹੀਂ ਅੱਜ,
ਮੇਰੀ ਲੋਰੀ ਨਾਲ ਵਜਾਇਆ ਜੋ,
ਮਾਂ, ਮੈਂ ਉਹੀ ਸਾਜ਼ ਹਾਂ।ਮਾਂ ਦੇਖ, ਮੈਂ ਤੇਰੀ ਆਵਾਜ਼ ਹਾਂ,
ਮਾਂ . . .
ਮੇਰੀ ਲੋਰੀ ਨਾਲ ਵਜਾਇਆ ਜੋ,
ਮਾਂ, ਮੈਂ ਉਹੀ ਸਾਜ਼ ਹਾਂ।ਮਾਂ ਦੇਖ, ਮੈਂ ਤੇਰੀ ਆਵਾਜ਼ ਹਾਂ,
ਮਾਂ . . .


