By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅਧਿਆਪਕਾਂ ਤੋਂ ਸੱਖਣੇ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ਨੂੰ ਮਾਪਿਆਂ ਮਾਰਿਆ ‘ਜਿੰਦਰਾ’
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਅਧਿਆਪਕਾਂ ਤੋਂ ਸੱਖਣੇ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ਨੂੰ ਮਾਪਿਆਂ ਮਾਰਿਆ ‘ਜਿੰਦਰਾ’
ਖ਼ਬਰਸਾਰ

ਅਧਿਆਪਕਾਂ ਤੋਂ ਸੱਖਣੇ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ਨੂੰ ਮਾਪਿਆਂ ਮਾਰਿਆ ‘ਜਿੰਦਰਾ’

ckitadmin
Last updated: August 26, 2025 10:27 am
ckitadmin
Published: August 31, 2015
Share
SHARE
ਲਿਖਤ ਨੂੰ ਇੱਥੇ ਸੁਣੋ

– ਜਸਪਾਲ ਸਿੰਘ ਜੱਸੀ
ਸਕੂਲ ਚ ਅਧਿਆਪਕਾਂ ਦੀ ਕਮੀ ਜਦਲੀ ਹੋਵੇਗੀ ਪੂਰੀ
: ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾ.)

ਬੋਹਾ: ਅਧਿਆਪਕਾਂ ਤੋ ਸੱਖਣੇ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ’ਚ ਬੱਚਿਆਂ ਦੇ ਮਾਪਿਆਂ ਨੇ ਅੱਜ ਸਕੂਲ ਚ ਅਧਿਆਪਕ ਨਾ ਹੋਣ ਦੇ ਰੋਸ ਵਜੋਂ ਜਿੱਥੇ ਸਕੂਲ ਨੂੰ ਜਿੰਦਰਾ ਮਾਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ, ਉਥੇ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਆਉਂਦੇ ਕੁਝ ਦਿਨਾਂ ’ਚ ਸਕੂਲ ਵਿਖੇ ਲੋੜੀਂਦੀ ਮਾਤਰਾ ਅਨੁਸਾਰ ਅਧਿਆਪਕ ਨਾ ‘ਭੇਜੇ’ ਤਾਂ ਉਹ ਪੰਜਾਬ ਸਰਕਾਰ ਦੇ ਸਾਰੇ ਸਮਾਗਮਾਂ ਦਾ ਮੁਕੰਮਲ ਬਾਈਕਾਟ ਕਰਨਗੇ ਅਤੇ ‘ਮੰਤਰੀਆਂ-ਸੰਤਰੀਆਂ’ ਨੂੰ ਪਿੰਡ ਚ ਦਾਖਲ ਹੋਣ ਤੋ ਵਰਜਣ ਦੇ ਨੋਟਿਸ ਬੋਰਡ ਲਗਾਉਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਨੰਬਰਦਾਰ, ਕਮੇਟੀ ਮੈਂਬਰ ਪ੍ਰਿਤਪਾਲ ਸਿੰਘ, ਨਛੱਤਰ ਸਿੰਘ, ਪਾਲਾ ਸਿੰਘ, ਬੀਰਪਾਲ ਕੌਰ, ਬੇਅੰਤ ਕੌਰ, ਕੀਰਾਂ ਕੌਰ, ਜਸਵੀਰ ਕੌਰ, ਰਾਜ ਕੌਰ, ਅਦਿ ਨੇ ਦੱਸਿਆ ਕਿ ਸਕੂਲ ਚ ਪੜ੍ਹਦੇ ਬੱਚਿਆਂ ਚੋ 96 ਫੀਸਦੀ ਬੱਚੇ ਅਨੁਸੂਚਿਤ ਜਾਤੀ ਦੇ ਹਨ ਪਰ ਸਕੂਲ ਕੇਵਲ ’ਤੇ ਕੇਵਲ ਇੱਕ ਅਧਿਆਪਕ ਦੇ ਆਸਰੇ ਚੱਲ ਰਿਹਾ ਹੈ।

 

 

ਉਨ੍ਹਾਂ ਤਰਕਸੰਗਤ ਹੁੰਦਿਆਂ ਕਿਹਾ ਕਿ ਇੱਕ ਅਧਿਆਪਕ ਪੰਜ ਜਮਾਤਾਂ ਨੂੰ ਪੜ੍ਹਾਵੇਗਾ ਜਾਂ ਕੇਵਲ ਅਨੁਸ਼ਾਸਨ ’ਚ ਬਿਠਾਵੇਗਾ,ਮਿਡ-ਡੇ-ਮੀਲ ਦਾ ਕੰਮ ਕਰੇਗਾ ਜਾਂ ਸਕੂਲ ਦੀਆਂ ਡਾਕਾਂ ਤਿਆਰ ਕਰੇਗਾ,ਬੱਚਿਆਂ ਦੇ ਬੈਕ ਖਾਤੇ ਖੁਲਾਵੇ ਜਾਂ ਪ੍ਰਵੇਸ਼ ਦਾ ਸਲੇਬਸ..! ਸਕੂਲ ਮਨੇਜਮੈਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਨੰਬਰਦਾਰ ਨੇ ਕਿਹਾ ਕਿ ਉਹ ਆਪਣੀ ਇਸ ਸਮੱਸਿਆ ਪ੍ਰਤੀ ਜ਼ਿਲ੍ਹਾ ਸਿੱਖਿਆ ਅਫਸਰ(ਪ੍ਰਾ:)ਸ੍ਰ.ਜਸਪ੍ਰੀਤ ਸਿੰਘ ਨੂੰ ਲਗਾਤਾਰ ਕਈ ਵਾਰ ਮਿਲ ਚੁੱਕੇ ਹਨ ਪਰ ‘ਪਰਨਾਲਾ ਉੱਥੇ ਦਾ ਉੱਥੇ’ ਹੀ ਹੈ।

ਉਨ੍ਹਾਂ ਕਿਹਾ ਕਿ ਅੱਜ ਸਕੂਲ ਨੂੰ ਜਿੰਦਰਾ ਮਾਰਕੇ ‘ਕੇਵਲ’ ਸਰਕਾਰ ਅਤੇ ਸਿੱਖਿਆ ਵਿਭਾਗ ਪ੍ਰਤੀ ਪਿੰਡ ਵਾਸੀਆਂ ਚ ਪਾਏ ਜਾ ਰਹੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜੇਕਰ ਸਕੂਲ ਚ ਜਲਦੀ ਕੋਈ ਅਧਿਆਪਕ ਨਾ ਭੇਜਿਆ ਗਿਆ ਤਾਂ ਉਹ ਸਰਕਾਰ ਦਾ ਮੁਕੰਮਲ ਬਾਈਕਾਟ ਕਰਨਗੇ। ਮਾਪਿਆਂ ਨੇ ਇਹ ਵੀ ਕਿਹਾ ਕਿ ਅਜਿਹਾ ਕਰਕੇ ਸਰਕਾਰ ਗਰੀਬ ਵਰਗਾਂ ਦੇ ਬੱਚਿਆਂ ਨੂੰ ਵਿੱਦਿਆ ਤੋਂ ਵਾਂਝੇ ਕਰਨ ਦੇ ਕੋਝੇ ਯਤਨ ਕਰ ਰਹੀ ਹੈ। ਜਿਸ ਨਾਲ ਸਰਕਾਰ ਦਾ ਗਰੀਬ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਉਨ੍ਹਾਂ ਦੇ ਬੱਚਿਆਂ ਤੋ ਪੜ੍ਹਨ ਦਾ ਹੱਕ ਖੋਹ ਰਹੀ ਹੈ ਅਜਿਹੀ ਸਰਕਾਰ ਦੇ ਮੰਤਰੀਆਂ-ਸੰਤਰੀਆਂ ਦਾ ਉਹ ਮੁਕੰਮਲ ਬਾਈਕਾਟ ਕਰਨਗੇ ਅਤੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਨੁਮਾਇਦਿਆਂ ਨੂੰ ਪਿੰਡ ਚ ਦਾਖਲ ਹੋਣ ਤੋ ਵਰਜਣ ਲਈ ਪਿੰਡ ਦੀਆਂ ਹੱਦਾਂ ਉਪਰ ਨੋਟਿਸ ਬੋਰਡ ਲਗਾਉਣਗੇ।ਇਸ ਮੌਕੇ ਹੋਰਨਾਂ ਤੋ ਇਲਾਵਾ ਵਿਸਾਖਾ ਸਿੰਘ,ਸੱਚਦੇਵ ਸਿੰਘ,ਗੁਰਪ੍ਰੀਤ ਸਿੰਘ,ਹਰਜੀਤ ਸਿੰਘ,ਸੁਖਚੈਨ ਸਿੰਘ,ਮਹਿੰਦਰ ਸਿੰਘ,ਸੁਖਦੇਵ ਸਿੰਘ,ਸਾਹਿਬ ਸਿੰਘ ਸਮੇਤ ਵੱਡੀ ਗਿਣਤੀ ਮਾਪੇ ਹਾਜਰ ਸਨ।ਇਸ ਸਬੰਧੀ ਜਦ ਜਿਲਾ ਸਿੱਖਿਆ ਅਫਸਰ (ਪ੍ਰਾ.)ਮਾਨਸਾ ਸ੍ਰ.ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ ਵਿਖੇ ਅਧਿਆਪਕਾਂ ਦੀ ਕਮੀ ਜਲਦੀ ਪੂਰੀ ਕਰਨਗੇ।

ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. . . – ਜਸਪ੍ਰੀਤ ਸਿੰਘ
ਸੱਤ ਸਾਲਾ ਹੋਣਹਾਰ ਬੱਚੀ ਦੇ ਭਵਿੱਖ ਨੂੰ ਬਲੱਡ ਕੈਂਸਰ ਦੀ ਬਿਮਾਰੀ ਨੇ ਲਾਇਆ ਪ੍ਰਸ਼ਨ ਚਿੰਨ੍ਹ
ਕੇਂਦਰ ਦੀਆਂ ਮੁਸ਼ਕਿਲ ਸ਼ਰਤਾਂ ਤੇ ਕਰੋਨਾ ਦੇ ਕਹਿਰ ਨੇ ਪੰਜਾਬ ਦੀ ਆਰਥਿਕਤਾ ਕੀਤੀ ਡਾਵਾਂਡੋਲ
ਸਰੀਰਕ ਸ਼ੋਸ਼ਣ ਸਬੰਧੀ ਕਾਨੂੰਨ ਵਿੱਚ ਤਬਦੀਲੀ -ਦੀਪਤੀ ਧਰਮਾਨੀ
ਐੱਸ.ਐੱਸ.ਡੀ ਕਾਲਜ ਬਰਨਾਲਾ ਵਿਚ ਐੱਸ.ਸੀ.ਵਿਦਿਆਰਥੀਆਂ ਦੀਆਂ ਫੀਸਾਂ ਦਾ ਮਸਲਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਜਦੋਂ ਲਾਲ ਹਨੇਰੀ ਝੁੱਲੀ – ਰਣਜੀਤ ਲਹਿਰਾ

ckitadmin
ckitadmin
April 1, 2016
ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਨੂੰ ਬੰਧੂਆ ਬਣਾਉਣ ਦੇ ਕੇਂਦਰ ਵੱਲੋਂ ਲਗਾਏ ਦੋਸ਼ਾਂ ਵਿਚ ਕਿੰਨੀ ਕੁ ਸਚਾਈ ?
ਸਭ ਰਲ਼ੇ ਕਬੂਤਰ ਨੇ – ਤਨਵੀਰ ਸਿੰਘ ਕੰਗ
ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਬਾਰੇ ਸਰਕਾਰੀ ਬੇਰੁਖੀ ਕਿਉਂ? – ਮੋਹਨ ਸਿੰਘ (ਡਾ:)
ਸਰਹੱਦੀ ਤਣਾਓ ਦੀ ਰਾਜਨੀਤੀ ਤੇ ਸ਼ਾਂਤੀ ਪੁਰਸਕਾਰ -ਪ੍ਰੋ. ਰਾਕੇਸ਼ ਰਮਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?