By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਟੈਟ ਲਈ ਗੁੰਮਰਾਹਕੁੰਨ ਕੋਚਿੰਗ ਸੈਂਟਰਾਂ ਵਿੱਚ ਬੇਰੁਜ਼ਗਾਰਾਂ ਦੀ ਅੰਨ੍ਹੀ ਲੁੱਟ; ਪ੍ਰਸ਼ਾਸਨ ਚੁੱਪ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਟੈਟ ਲਈ ਗੁੰਮਰਾਹਕੁੰਨ ਕੋਚਿੰਗ ਸੈਂਟਰਾਂ ਵਿੱਚ ਬੇਰੁਜ਼ਗਾਰਾਂ ਦੀ ਅੰਨ੍ਹੀ ਲੁੱਟ; ਪ੍ਰਸ਼ਾਸਨ ਚੁੱਪ
ਖ਼ਬਰਸਾਰ

ਟੈਟ ਲਈ ਗੁੰਮਰਾਹਕੁੰਨ ਕੋਚਿੰਗ ਸੈਂਟਰਾਂ ਵਿੱਚ ਬੇਰੁਜ਼ਗਾਰਾਂ ਦੀ ਅੰਨ੍ਹੀ ਲੁੱਟ; ਪ੍ਰਸ਼ਾਸਨ ਚੁੱਪ

Suhi Saver
Last updated: May 7, 2026 6:02 am
Suhi Saver
Published: November 21, 2015
Share
SHARE
ਲਿਖਤ ਨੂੰ ਇੱਥੇ ਸੁਣੋ

– ਜਸਪਾਲ ਸਿੰਘ ਜੱਸੀ


ਬੋਹਾ: ਪੰਜਾਬ ਸਰਕਾਰ ਦੁਆਰਾ 13 ਦਸੰਬਰ ਨੂੰ ਲਏ ਜਾਣ ਵਾਲੇ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ) ਦੇ ਐਲਾਣ ਤੋਂ ਬਾਅਦ ਜਿੱਥੇ ਅਧਿਆਪਨ ਦੇ ਕਿੱਤੇ ਨਾਲ ਜੁੜਨ ਦੇ ਇੱਛੁਕ ਈ.ਟੀ.ਟੀ ਅਤੇ ਬੀ.ਐਡ ਪਾਸ ਨੌਜਵਾਨ ਇਸ ਵਾਰ ਟੈਸਟ ਪਾਸ ਕਰਨ ਲਈ ਕਠਿਨ ਮਿਹਨਤ ਕਰਨ ਲਈ ਜੁਟ ਗਏ ਹਨ ਉਥੇ ਸਾਲ 2014 ਚ ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਟੈਸਟ ਦੀ ‘ਤਰਜ’ ’ਤੇ ‘ਮਿਲੀਭੁਗਤ’ ਨਾਲ ਇਹ ਟੈਸਟ ਪਾਸ ਕਰਾਉਣ ਦੀ ਗਰੰਟੀ ਦੇਣ ਵਾਲੇ ਲੋਕ ਵੀ ਸਰਗਰਮ ਹੋ ਚੁੱਕੇ ਹਨ।ਇਥੇ ਹੀ ਬਸ ਨਹੀਂ ਟੈਟ (ਟੀ.ਈ.ਟੀ) ਪਾਸ ਕਰਨ ਲਈ ‘ਗਰੰਟੀ ਨਾਲ ਗੁਰ’ ਦੱਸਣ ਦੇ ਨਾਮ ਹੇਠ ‘ਧੜਾਧੜ’ ਕੋਚਿੰਗ ਸੈਟਰ ਵੀ ਖੋਲ੍ਹੇ ਜਾ ਰਹੇ ਹਨ ਜਿੱਥੇ ਪ੍ਰਤੀ ਵਿਦਿਆਰਥੀ 4 ਤੋਂ 5 ਹਜ਼ਾਰ ਰੁਪਏ ਬਟੋਰੇ ਜਾ ਰਹੇ ਹਨ।

 

 

ਇਸ ਦੌਰ ’ਚ ਕੁਝ ਸ਼ਾਤਰ ਦਿਮਾਗ ਲੋਕਾਂ ਨੇ ਵੀ ਕੋਚਿੰਗ ਸੈਟਰ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦੇ ਸੰਚਾਲਕ ਪੈਪਲੈਟਾਂ, ਇਸ਼ਤਿਹਾਰਾਂ, ਫਲੈਕਸਾਂ ਸਮੇਤ ਹੋਰ ਪ੍ਰਚਾਰ ਦੇ ਸਾਧਨਾਂ ਰਾਹੀਂ ਵਿਦਿਆਰਥੀਆਂ ਅੰਦਰ ਇਹ ਗੁਮਰਾਹਕੁੰਨ ਵਿਚਾਰ ਥੋਪ ਰਹੇ ਹਨ ਕਿ ‘ਉਨ੍ਹਾਂ’ ਦੇ ਸੈਂਟਰ ‘ਚ ਕੋਚਿੰਗ ਹਾਸਲ ਕਰਕੇ ਦਰਜਨਾਂ ਨੌਜਵਾਨ ਸਰਕਾਰੀ ਅਧਿਆਪਕ ਦੀ ਪਦਵੀ ਪ੍ਰਾਪਤ ਕਰ ਚੁੱਕੇ ਹਨ।ਅਜਿਹੇ ਸ਼ਾਤਰ ਦਿਮਾਗ ਲੋਕ ਜਿੱਥੇ ਆਪਣੇ ਪ੍ਰਚਾਰ ਰਾਹੀ ਖੁਦ ਨੂੰ ਵੈਲਕੁਆਲੀਫਾਈ ਦੱਸ ਰਹੇ ਹਨ ਉਥੇ ਇਨ੍ਹਾਂ ਨੇ ਆਪਣੀ ਇਸ਼ਤਿਹਾਰਬਾਜ਼ੀ ਚ ਅਜਿਹੇ ਨੌਜਵਾਨਾਂ ਦੇ ਟੈਟ ਪਾਸ ਕਰਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੀ ਦਾਸਤਾਂ ਨੂੰ ਵੀ ਆਪਣੇ ਸੈਂਟਰ ਨਾਲ ਜੋੜਨ ਦਾ ਕੋਝਾ ਯਤਨ ਕਰਦਿਆਂ ਆਪਣੇ ਇਸ਼ਤਿਹਾਰਾਂ ਚ ਉਨ੍ਹਾਂ ਹੋਣਹਾਰ ਨੌਜਵਾਨਾਂ ਦੀਆਂ ਤਸਵੀਰਾਂ ਵੀ ਚਿਪਕਾ ਦਿੱਤੀਆਂ ਹਨ, ਜਿਨ੍ਹਾਂ ਨੌਜਵਾਨਾਂ ਦਾ ਉਕਤ ਸੈਂਟਰਾਂ ਨਾਲ ਕਦੀ ਦੂਰ-ਨੇੜੇ ਦਾ ਸਬੰਧ ਵੀ ਨਹੀਂ ਰਿਹਾ।

ਅਜਿਹੇ ਸੈਂਟਰ ਸੰਚਾਲਕਾਂ ਨੇ ਡੀ.ਐਸ.ਪੀ (ਸੀ.ਆਰ.ਪੀ.ਐਫ) ਅਤੇ ਡੀ.ਐਸ.ਪੀ. (ਬੀ.ਐਸ.ਐਫ) ਰੈਕ ਦੇ ਦੋ ਨੌਜਵਾਨਾਂ ਦੀਆਂ ਤਸਵੀਰਾਂ ਆਪਣੇ ਇਸ਼ਤਿਹਾਰਾਂ ਚ ਚਿਪਕਾ ਰੱਖੀਆਂ ਹਨ ਤਾਂ ਜੋ ਇੰਡੀਆਨ ਆਰਮੀ ਚ ਭਰਤੀ ਹੋਣ ਦੇ ਇੱਛੁਕ ਨੌਜਵਾਨਾਂ ਦੀ ‘ਕੋਚਿੰਗ’ ਦੇ ਨਾਮ ਹੇਠ ਆਰਥਿਕ ਲੁੱਟ ਕਰ ਸਕਣ।ਅਜਿਹੇ ਭਰਮ ਭਰਪੂਰ ਪ੍ਰਚਾਰ ਅੱਗੇ ‘ਬੌਣੇ’ ਪੇਡੂ ਖੇਤਰ ਦੇ ਨੌਜਵਾਨ ਕਾਹਲੀ ਨਾਲ ਇਨਾਂ ਸ਼ਾਤਰ ਦਿਮਾਗ ਲੋਕਾਂ ਦੀ ਲਪੇਟ ਚ ਆਕੇ ਬੇਚਿੰਤ ਆਰਥਿਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸ਼ਨ ਇਨ੍ਹਾਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਠੱਗੀ ਦੇ ਜਾਲ ‘ਕੋਚਿੰਗ ਸੈਂਟਰ’ ਚਲਾਉਣ ਵਾਲੇ ਸੰਚਾਲਕਾਂ ਦੀਆਂ ਸ਼ਾਤਰ ਚਾਲਾਂ ਅੱਗੇ ਚੁੱਪ ਹੈ ਅਤੇ ਪ੍ਰਸ਼ਾਸਨ ਦੀ ਇਹ ‘ਚੁੱਪ’ ਆਪਣੇ-ਆਪ ਚ ਕਈ ਪ੍ਰਕਾਰ ਦੇ ਛੰਕੇ ਖੜ੍ਹੇ ਕਰਦੀ ਹੈ।ਇਸ ਸਬੰਧੀ ਜਦ ਐਸ.ਡੀ.ਐਮ ਬੁਢਲਾਡਾ ਸ੍ਰੀ ਕਾਲਾ ਰਾਮ ਕਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ਚ ਨਹੀਂ ਸੀ ਤੇ ਹੁਣ ਉਹ ਇਨ੍ਹਾਂ ਦੀ ਜਾਂਚ ਲਈ ਆਦੇਸ਼ ਦੇਣਗੇ।

ਸਟੱਡੀ ਵੀਜ਼ੇ ਲਈ ਮਾਪੇ ਕਰਜ਼ੇ ਚੁੱਕਣ ਨੂੰ ਮਜਬੂਰ
ਮਹਿੰਗੀਆਂ ਲਗਜ਼ਰੀ ਕਾਰਾਂ ਦੇ ਸਬਜ਼ਬਾਗ ਦਿਖਾ ਕੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰਦੀਆਂ ਹਵਾਲਾ ਕੰਪਨੀਆਂ
ਇੱਥੇ ਪੈਲ਼ੀਆਂ ‘ਚ ਫੂਕਣੇ ਪੈਂਦੇ ਨੇ ਮੁਰਦੇ…
ਦੋਆਬੇ ਵਿੱਚ ਨਸ਼ੱਈਆਂ ਦੀ ਤੜਪ ਤਰਸਯੋਗ ਬਣੀ – ਸ਼ਿਵ ਕੁਮਾਰ ਬਾਵਾ
ਦੋ ਦਹਾਕਿਆਂ ਤੋਂ ਲਟ ਲਟ ਕਰਕੇ ਬਲ ਰਹੀ ਸੰਘਰਸ਼ ਦੀ ਗਾਥਾ ਕਿਰਨਜੀਤ ਕੌਰ ਕਾਂਡ ਮਹਿਲਕਲਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਜੰਮੂ ਕਸ਼ਮੀਰ ਅਤੇ ਝਾਰਖੰਡ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜੇ – ਮੁਖਤਿਆਰ ਪੂਹਲਾ

Suhi Saver
Suhi Saver
January 11, 2015
ਔਖੀਆਂ ਜਿੱਤਾਂ ਹੀ ਹੁੰਦੀਆਂ ਹਨ ਕਦਰ ਦੀਆਂ ਹੱਕਦਾਰ – ਗੁਰਚਰਨ ਸਿੰਘ ਪੱਖੋਕਲਾਂ
ਬੀ. ਸੀ. ਵਿੱਚ ਵੋਟਿੰਗ ਸਿਸਟਮ ਬਦਲਣ ਲਈ ਰਾਏਸ਼ੁਮਾਰੀ ਤੀਜੀ ਵਾਰ ਅਸਫਲ ! -ਹਰਚਰਨ ਸਿੰਘ ਪਰਹਾਰ
ਅਫ਼ਸਰਸ਼ਾਹੀ ਦੇ ਨਾਲ ਰਾਜਨੇਤਾਵਾਂ ਦੁਆਰਾ ਗ਼ੈਰ ਕਾਨੂੰਨੀ ਵਤੀਰਾ ਕਿਉਂ ? – ਗੁਰਚਰਨ ਪੱਖੋਕਲਾਂ
ਖੇਤੀ ਬਿੱਲਾਂ ਦੇ ਵਿਰੋਧ `ਚ ਪੰਜਾਬ ਵਿਚ ਅੰਦੋਲਨ ਹੋਇਆ ਤੇਜ਼ -ਸ਼ਿਵ ਇੰਦਰ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?