By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀ ਕਲਚਰ ਵਿੱਚ ਨਵਾਂ ਮੋੜ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀ ਕਲਚਰ ਵਿੱਚ ਨਵਾਂ ਮੋੜ
ਨਜ਼ਰੀਆ view

ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀ ਕਲਚਰ ਵਿੱਚ ਨਵਾਂ ਮੋੜ

ckitadmin
Last updated: July 22, 2025 8:24 am
ckitadmin
Published: September 14, 2016
Share
SHARE
ਲਿਖਤ ਨੂੰ ਇੱਥੇ ਸੁਣੋ

-ਕਰਮਜੀਤ ਸਿੰਘ


ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਖੱਬੇਪੱਖੀ ਰਾਜਨੀਤੀ ਇੱਕ ਨਵੇਂ ਤੇ ਨਿਵੇਕਲੇ ਅੰਦਾਜ਼ ਵਿੱਚ ਪ੍ਰਗਟ ਹੋਈ ਹੈ, ਹਾਲਾਂਕਿ ਵਿਦਿਆਰਥੀ ਆਗੂ ਇਸ ਨਵੇਂ ਰੁਝਾਨ ਨੂੰ ‘ਪੀਪਲਜ਼ ਰਾਜਨੀਤੀ‘ ਜਾਂ ‘ਲੋਕਪੱਖੀ ਰਾਜਨੀਤੀ‘ ਦਾ ਨਾਂ ਦਿੰਦੇ ਹਨ। ਵਿਦਿਆਰਥੀ ਸਰਗਰਮੀਆਂ ਵਿੱਚ ਆਇਆ ਇਹ ਨਵਾਂ ਭੁਚਾਲ 7 ਸਤੰਬਰ ਨੂੰ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਪਿਛੋਂ ਵੇਖਣ ਵਿੱਚ ਆਇਆ ਜਦੋਂ ਇੱਕ ਛੋਟੀ ਜਿਹੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫ਼ਾਰ ਸੁਸਾਇਟੀ (ਐਸਐਫਐਸ) ਨੇ ਇੱਕ ਸਖ਼ਤ ਮੁਕਾਬਲੇ ਵਿੱਚ 2494 ਵੋਟਾਂ ਹਾਸਲ ਕਰਕੇ ਨਾ ਸਿਰਫ਼ ਵਿਰੋਧੀ ਜਥੇਬੰਦੀਆਂ ਨੂੰ ਸਗੋਂ ਯੂਨੀਵਰਸਿਟੀ ਅਧਿਆਪਕਾਂ ਤੇ ਅਧਿਕਾਰੀਆਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ।

ਇਹ ਜਥੇਬੰਦੀ ਸ. ਸੁਖਬੀਰ ਸਿੰਘ ਬਾਦਲ ਨਾਲ ਸਬੰਧਤ ਵਿਦਿਆਰਥੀ ਵਿੰਗ ‘ਸੋਈ‘ ਨਾਲੋਂ ਸਿਰਫ਼ 9 ਵੋਟਾਂ ਪਿਛੇ ਸੀ। ਜਦਕਿ ਜੇਤੂ ਉਮੀਦਵਾਰ 349 ਵੋਟਾਂ ਨਾਲ ਐਸਐਫਐਸ ਤੋਂ ਅੱਗੇ ਸੀ।

 

 

ਅੰਮ੍ਰਿਤਪਾਲ ਸਿੰਘ, ਜਿਸ ਨੇ ਪ੍ਰਧਾਨਗੀ ਪਦ ਲਈ ਚੋਣ ਲੜੀ ਦਿਲਚਸਪ ਹਕੀਕਤ ਇਹ ਹੈ ਕਿ ਇਸ ਚੋਣ ਵਿੱਚ ਐਸਐਫਐਸ ਦਾ ਉਮੀਦਵਾਰ ਅੰਮ੍ਰਿਤਪਾਲ ਸਿੰਘ ਭਾਵੇਂ ਮੁਕਾਬਲੇ ਵਿੱਚ ਤੀਜੇ ਨੰਬਰ ਤੇ ਰਹਿ ਕੇ ਹਾਰ ਗਿਆ ਸੀ ਪਰ ਜਿਵੇਂ ਉਸ ਨੇ ਹਾਈ–ਫਾਈ ਮਾਹੌਲ ਵਾਲੇ ਕੈਂਪਸ ਵਿੱਚ ਸਾਰਿਆਂ ਦੀ ਉਮੀਦ ਤੋਂ ਕਿਤੇ ਵੱਧ ਵੋਟਾਂ ਹਾਸਲ ਕੀਤੀਆਂ, ਉਸ ਤੋਂ ਉਹ ਆਮ ਤੇ ਖ਼ਾਸ ਵਿਦਿਆਰਥੀਆਂ ਦੀਆਂ ਨਜ਼ਰਾਂ ਵਿੱਚ ਹਾਰ ਕੇ ਵੀ ਜਿੱਤਿਆ ਵਿਦਿਆਰਥੀ ਆਗੂ ਸਮਝਿਆ ਜਾ ਰਿਹਾ ਹੈ। ਨਵੀਂ ਉਭਰੀ ਜਥੇਬੰਦੀ ਜਿਥੇ ਅਗਾਂਹਵਧੂ ਵਿਚਾਰਾਂ ਵਾਲੇ ਬੁੱਧੀਜੀਵੀਆਂ ਲਈ ਵਿਸ਼ੇਸ਼ ਰਾਹਤ ਦਾ ਕੇਂਦਰ ਬਣੀ ਹੋਈ ਹੈ, ਉਥੇ ਪੱਤਰਕਾਰ ਬਰਾਦਰੀ ਵੀ ਵਿਦਿਆਰਥੀ–ਕਲਚਰ ਵਿੱਚ ਆਏ ਨਵੇਂ ਮੋੜ ਦੇ ਕਾਰਨ ਜਾਣਨ ਲਈ ਵਿਸ਼ੇਸ਼ ਦਿਲਚਸਪੀ ਲੈ ਰਹੀ ਹੈ।

ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਚ ਵਿਦਿਆਰਥੀ ਆਗੂ ਅੰਮ੍ਰਿਤਪਾਲ ਸਿੰਘ ਅਤੇ ਸੋਨਾ ਸਿੰਘ ਨਾਲ ਦੋ ਘੰਟੇ ਦੀ ਲੰਮੀ ਮੁਲਾਕਾਤ ਵਿੱਚ ਇਸ ਲੇਖਕ ਨੇ ਵੇਖਿਆ ਕਿ ਵਿਦਿਆਰਥੀ ਅਤੇ ਅਧਿਆਪਕ ਇਸ ਜਥੇਬੰਦੀ ਦੀ ਹੈਰਾਨ ਕਰਨ ਵਾਲੀ ਕਾਰਗੁਜ਼ਾਰੀ ਲਈ ਲੰਘਦੇ ਜਾਂਦੇ ਅੰਮ੍ਰਿਤਪਾਲ ਸਿੰਘ ਨੂੰ ਵਧਾਈਆਂ ਦੇ ਰਹੇ ਸਨ। ਪੰਜਾਬ ਦੇ ਖੱਬੇਪੱਖੀ ਸੋਚ ਵਾਲੇ ਮੁਲਾਜ਼ਮ, ਵਿਦਿਆਰਥੀ ਅਤੇ ਸਿਆਸਤਦਾਨ ਇਸ ਨਵੇਂ ਰੁਝਾਨ ਉਤੇ ਨਜ਼ਰ ਰੱਖ ਰਹੇ ਹਨ। ਹੋ ਸਕਦੈ ਕਿ ਪੰਜਾਬ ਵਿੱਚ ਪੀਐਸਯੂ ਅਤੇ ਹੋਰ ਵਿਦਿਆਰਥੀ ਜਥੇਬੰਦੀਆਂ ਰਲ ਕੇ ਪਿਛਲੇ ਦੋ ਦਹਾਕਿਆਂ ਤੋਂ ਚੋਣਾਂ ਉੱਤੇ ਲਾਈਆਂ ਪਾਬੰਦੀਆਂ ਖ਼ਤਮ ਕਰਾਉਣ ਲਈ ਜੱਦੋ-ਜਹਿਦ ਆਰੰਭ ਕਰਨ।

ਇੱਕ ਅਜਿਹਾ ਕੈਂਪਸ ਜਿਥੇ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਵਲ ਖਿੱਚਣ ਲਈ ਕੀ ਕੁਝ ਨਹੀਂ ਕੀਤਾ ਜਾਂਦਾ, ਜਿਥੇ ਅਸੈਂਬਲੀ ਚੋਣਾਂ ਵਰਗਾ ਤਣਾਅਪੂਰਨ ਮਾਹੌਲ ਹੋ ਜਾਂਦਾ ਹੈ, ਜਿਥੇ ਚੰਡੀਗੜ੍ਹ ਸ਼ਹਿਰ ਅਤੇ ਨਾਲ ਲਗਦੇ ਮੋਹਾਲੀ ਅਤੇ ਪੰਚਕੂਲਾ ਵਿੱਚ ਪ੍ਰਚਾਰ ਦੌਰਾਨ ਉਮੀਦਵਾਰਾਂ ਦੀਆਂ  ਕਾਰਾਂ ਦੇ ਕਾਫ਼ਲੇ ਦਿਨ–ਰਾਤ ਦੌੜਦੇ ਰਹਿੰਦੇ ਹਨ, ਜਿਥੇ ਰਾਜਸੀ ਪਾਰਟੀਆਂ ਵੀ ਅਸਿਧੇ ਰੂਪ ਵਿੱਚ ਖੁਲ੍ਹੇਆਮ ਪੈਸਾ ਪਾਣੀ ਵਾਂਗ ਵਹਾਉਂਦੀਆਂ ਹਨ, ਜਿਥੇ ਸ਼ਾਨਦਾਰ ਖਾਣੇ ਪਰੋਸਣ ਲਈ ਹੋਟਲ ਅਗਾਂਊ ਹੀ ਬੁੱਕ ਹੋ ਜਾਂਦੇ ਹਨ, ਉਥੇ ਇੱਕ ਛੋਟੀ ਜਹੀ ਨਾਮਾਲੂਮ ਅਤੇ ਚੁਪਚਪੀਤੇ ਕੰਮ ਕਰ ਰਹੀ ਜਥੇਬੰਦੀ ਜਿਸ ਕੋਲ ਪ੍ਰਚਾਰ ਦੇ ਵੱਡੇ ਵਸੀਲੇ ਵੀ ਨਾ ਹੋਣ, ਜਿਸ ਦੇ ਮੈਂਬਰ ਸਾਧਾਰਣ ਪ੍ਰਵਾਰਾਂ ਵਿੱਚੋਂ ਆਉਂਦੇ ਹੋਣ, ਜਿਥੇ ਵਿਦਿਆਰਥੀ ਹੱਥਾਂ ਨਾਲ ਲਿਖ ਕੇ ਪ੍ਰਚਾਰ ਲਈ ਖ਼ੁਦ ਪੋਸਟਰ ਤਿਆਰ ਕਰਦੇ ਹੋਣ, ਜਿਨ੍ਹਾਂ ਦੇ ਪਹਿਰਾਵੇ ਵੀ ਸਾਧਾਰਣ ਤੇ ਜੀਵਨ ਸ਼ੈਲੀ ਵੀ ਸਧਾਰਣ ਹੋਵੇ, ਜਿਥੇ ਬਰਾਂਡਿਡ ਕਪੜੇ, ਕਾਰਾਂ ਤੇ ਮਹਿੰਗੇ ਮੋਬਾਇਲ ਕਲਚਰ ਦਾ ਮਾਹੌਲ ਹੋਵੇ, ਉਥੇ ਇਹੋ ਜਿਹੇ ਇੰਦਰਜਾਲ ਸਭਿਆਚਾਰ ਵਿਚ ਵਿਦਿਆਰਥੀਆਂ ਦੇ ਦਿਲਾਂ ਵਿਚ ਥਾਂ ਬਣਾ ਲੈਣੀ ਯੂਨੀਵਰਸਿਟੀ ਕੈਂਪਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੇਖਣ ਵਿੱਚ ਆਇਆ ਹੈ।

ਅੰਮ੍ਰਿਤਪਾਲ ਸਿੰਘ ਦਾ ਦਾਅਵਾ ਹੈ ਕਿ ਇਸ ਚੋਣ ਵਿੱਚ ਪ੍ਰਚਾਰ ਲਈ ਉਨ੍ਹਾਂ ਨੇ ਕਰੀਬ 1000/- ਰੁਪਏ ਖ਼ਰਚੇ ਹਨ। 2014 ਦੀ ਚੋਣ ਵਿੱਚ ਯੂਨੀਵਰਸਿਟੀ ਦੇ ਡੀਨ ਵਲੋਂ ਪੇਸ਼ ਕੀਤੇ ਖ਼ਰਚਿਆਂ ਮੁਤਾਬਕ ਉਨ੍ਹਾਂ ਦਾ ਖ਼ਰਚਾ 700 ਰੁਪਏ ਦੇ ਕਰੀਬ ਸੀ।

ਕੀ ਨਵੀਂ ਉਭਰੀ ਜਥੇਬੰਦੀ ਅਚਾਨਕ ਪੈਦਾ ਹੋਇਆ ਵਰਤਾਰਾ ਹੈ? ਇਤਿਹਾਸ ਦੇ ਵਿਸ਼ੇ ਵਿਚ ਪੀਐਚਡੀ ਕਰ ਰਹੇ ਰਿਸਰਚ ਸਕਾਲਰ ਅੰਮ੍ਰਿਤਪਾਲ ਸਿੰਘ ਤੇ ਸੋਨਾ ਸਿੰਘ ਇਸ ਦਾ ਜਵਾਬ ਨਾਂਹ ਵਿਚ ਦਿੰਦੇ ਹੋਏ ਤੁਹਾਨੂੰ 2010 ਵਿੱਚ ਲੈ ਜਾਂਦੇ ਹਨ, ਜਦੋਂ ਵਿਦਿਆਰਥੀਆਂ ਦਾ ਇਕ ਗਰੁੱਪ ਲੰਮੇ ਵਿਚਾਰ–ਵਟਾਂਦਰੇ ਤੋਂ ਪਿਛੋਂ ਇਸ ਸਿੱਟੇ ਉਤੇ ਪਹੁੰਚਿਆ ਕਿ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਸਮਾਜ ਨਾਲ ਅਟੁੱਟ ਤੇ ਪਿਆਰਾ ਰਿਸ਼ਤਾ ਹੁੰਦਾ ਹੈ, ਪਰ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਹੈ ਜਾਂ ਬਣਾ ਦਿਤਾ ਗਿਆ ਹੈ ਕਿ ਵਿਦਿਆਰਥੀ ਇਸ ਬੁਨਿਆਦੀ ਜਿਹੇ ਰਿਸ਼ਤੇ ਦੀ ਮਹਾਨਤਾ ਤੋਂ ਜਾਂ ਤਾਂ ਅਣਜਾਣ ਹਨ ਜਾਂ ਕੋਰੇ ਰਹਿੰਦੇ ਹਨ।

ਦਮਨਪ੍ਰੀਤ ਸਿੰਘ ਜੋ ਐਸਐਫਐਸ ਦੇ ਪ੍ਰਧਾਨ ਹਨ, ਇਸ ਅਟੁੱਟ ਰਿਸ਼ਤੇ ਨੂੰ ਮੁੜ ਬਹਾਲ ਕਰਨ ਲਈ ‘ਵਿਦਿਆਰਥੀ ਸਮਾਜ ਲਈ’ (ਐਸਐਸਐਫ) ਜਥੇਬੰਦੀ ਦਾ ਉਦਘਾਟਨ ਹੋਇਆ। ਸ਼ੁਰੂ ਵਿੱਚ ਜਿਵੇਂ ਕਿ ਹੁੰਦਾ ਹੀ ਹੈ, ਇਸ ਜਥੇਬੰਦੀ ਨੂੰ ਅਜਨਬੀ, ਅਗਿਆਤ ਅਤੇ ਅਣਜਾਣ ਹੀ ਸਮਝਿਆ ਗਿਆ ਪਰ 2014 ਵਿੱਚ ਅੰਗਰੇਜ਼ੀ ਵਿਭਾਗ ਦੀ ਇੱਕ ਰਿਸਰਚ ਸਕਾਲਰ ਅਮਨਦੀਪ ਕੌਰ ਨੂੰ ਸਟੂਡੈਂਟ ਕੌਂਸਲ ਦੀ ਚੋਣ ਵਿੱਚ ਪ੍ਰਧਾਨਗੀ ਦੇ ਪਦ ਲਈ ਉਤਾਰਿਆ ਗਿਆ ਤਾਂ ਉਸ ਨੇ 1334 ਵੋਟਾਂ ਹਾਸਲ ਕੀਤੀਆਂ ਅਤੇ ਇੰਜ ਇਹ ਜਥੇਬੰਦੀ ਵਿਦਿਆਰਥੀਆਂ ਦੇ ਦਿਲਾਂ ਵਿਚ ਘਰ ਬਣਾਉਣ ਲੱਗੀ। ਜਥੇਬੰਦੀ ਵਲੋਂ ਵਿਦਿਆਰਥੀਆਂ ਦੇ ਫੀਸਾਂ ਦੇ ਮਸਲੇ ਅਤੇ ਹੋਰ ਮਸਲਿਆਂ ਬਾਰੇ ਜੱਦੋ–ਜਹਿਦ ਵੀ ਕੀਤੀ ਗਈ। ਕਈ ਵਿਦਿਆਰਥੀਆਂ ਉਤੇ ਮੁਕੱਦਮੇ ਵੀ ਚਲੇ, ਕੁਝ ਜ਼ਮਾਨਤਾਂ ‘ਤੇ ਵੀ ਆਏ ਹੋਏ ਹਨ। ਪਰ ਅੰਮ੍ਰਿਤਪਾਲ ਸਿੰਘ ਮੁਤਾਬਕ ਉਹ ਕੰਢਿਆਂ ਵਿਚ ਆਪਣੇ ਰਾਹ ਬਣਾਉਂਦੇ ਰਹੇ ਅਤੇ ਹੁਣ ਉਨ੍ਹਾਂ ਨੂੰ ਯਕੀਨ ਹੋ ਗਿਆ ਹੈ ਕਿ ਭਵਿਖ ਉਨ੍ਹਾਂ ਦਾ ਹੋਵੇਗਾ।

ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਤੇ ਉਸਦਾ ਸੰਗਰਾਮੀ ਪੈਗ਼ਾਮ -ਰਣਜੀਤ ਲਹਿਰਾ
ਹਨੇਰੇ ਦਿਨਾਂ ਦੀ ਆਹਟ- ਰੋਮਿਲਾ ਥਾਪਰ
ਰੱਖਿਆ ਖੇਤਰ ’ਚ ਸਿੱਧੇ ਪੂੰਜੀ ਨਿਵੇਸ਼ ਲਈ ਜਲਦਬਾਜ਼ੀ ਤੋਂ ਬਚਣਾ ਜ਼ਰੂਰੀ -ਡਾ. ਅਸ਼ਵਨੀ ਮਹਾਜਨ
ਵਲਾਦੀਮੀਰ ਪੁਤਿਨ ਅਤੇ ਬਰਾਕ ਉਬਾਮਾ ਦੀ ਭਾਰਤ ਫੇਰੀ – ਮਨਦੀਪ
ਸਭ ਤੋਂ ਵੱਡੇ ਬੀਫ ਨਿਰਯਾਤਕ ਦਾ ਸ਼ਾਕਾਹਾਰ – ਕ੍ਰਿਸ਼ਣਕਾਂਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

550 ਸਰਕਾਰੀ ਸਕੂਲਾਂ ’ਚ ਪੰਜਾਬੀ ਅਧਿਆਪਕਾਂ ਸਮੇਤ ਹੋਰ ਵਿਸ਼ਿਆਂ ਦੀਆਂ ਸੈਂਕੜੇ ਅਸਮਾਮੀਆਂ ਖਾਲੀ

ckitadmin
ckitadmin
March 10, 2016
ਮਨੁੱਖ ਦੀ ਮਾਨਸਿਕ ਬਣਤਰ ਤੇ ਬੌਧਿਕ ਲੁੱਟ – ਡਾ. ਵਿਨੋਦ ਮਿੱਤਲ
ਅਕਾਲੀ-ਕਾਂਗਰਸੀ ਹਾਕਮੀ ਕੁੱਤਾ-ਭੇੜ ਦੀ ਭੇਂਟ ਚੜਿਆ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ
ਦਲਿਤ ਵਿਦਿਆਰਥੀਆਂ ਦੀ ਸਥਿਤੀ ਤੇ ਮੁਫ਼ਤ ਸਿੱਖਿਆ ਦਾ ਸਵਾਲ -ਰਜਿੰਦਰ ਸਿੰਘ
ਕਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ -ਸਾਧੂ ਬਿਨਿੰਗ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?