By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੀ ‘ਬਲੈਕ ਲਾਈਵਜ਼ ਮੈਟਰ’ ਮੂਵਮੈਂਟ ਦੁਨੀਆਂ ਵਿੱਚ ਰੰਗ, ਨਸਲ, ਜਾਤ, ਧਰਮ, ਲਿੰਗ ਅਧਾਰਿਤ ਵਿਤਕਰੇ ਖਤਮ ਕਰ ਸਕੇਗੀ?
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਕੀ ‘ਬਲੈਕ ਲਾਈਵਜ਼ ਮੈਟਰ’ ਮੂਵਮੈਂਟ ਦੁਨੀਆਂ ਵਿੱਚ ਰੰਗ, ਨਸਲ, ਜਾਤ, ਧਰਮ, ਲਿੰਗ ਅਧਾਰਿਤ ਵਿਤਕਰੇ ਖਤਮ ਕਰ ਸਕੇਗੀ?
ਨਜ਼ਰੀਆ view

ਕੀ ‘ਬਲੈਕ ਲਾਈਵਜ਼ ਮੈਟਰ’ ਮੂਵਮੈਂਟ ਦੁਨੀਆਂ ਵਿੱਚ ਰੰਗ, ਨਸਲ, ਜਾਤ, ਧਰਮ, ਲਿੰਗ ਅਧਾਰਿਤ ਵਿਤਕਰੇ ਖਤਮ ਕਰ ਸਕੇਗੀ?

ckitadmin
Last updated: July 15, 2025 10:47 am
ckitadmin
Published: June 30, 2020
Share
SHARE
ਲਿਖਤ ਨੂੰ ਇੱਥੇ ਸੁਣੋ

-ਹਰਚਰਨ ਸਿੰਘ ਪਰਹਾਰ*

25 ਮਈ, 2020 ਨੂੰ ਅਮਰੀਕਾ ਦੀ ਸਟੇਟ ਮਿਨੀਸੋਟਾ ਦੇ ਸ਼ਹਿਰ ਮਿਨੀਐਪਲਸ ਵਿੱਚ ਇੱਕ ਕਾਲੇ ਮੂਲ ਦੇ ਨਿਹੱਥੇ ਵਿਅਕਤੀ ਜਾਰਜ਼ ਫਲਾਇਡ ਨੂੰ ਪੁਲਿਸ ਨੇ ਇੱਕ ਜ਼ਾਅਲੀ ਬਿੱਲ ਦੇ ਦੋਸ਼ ਵਿੱਚ ਗ੍ਰਿਫਤਾਰੀ ਦੌਰਾਨ ਅਣਗਹਿਲੀ ਕਰਕੇ ਬੇਰਹਿਮੀ ਨਾਲ ਮਾਰ ਦਿੱਤਾ ਸੀ।ਅਮਰੀਕਾ ਵਿੱਚ ਇਹ ਕੋਈ ਨਾ ਪਹਿਲੀ ਘਟਨਾ ਸੀ ਤੇ ਨਾ ਹੀ ਸ਼ਾਇਦ ਨਿਕਟ ਭਵਿੱਖ ਵਿੱਚ ਆਖਰੀ ਘਟਨਾ ਹੋਵੇ? ਪਰ ਕਈ ਵਾਰ ਕੁਝ ਛੋਟੀਆਂ ਘਟਨਾਵਾਂ ਵੀ ਇਤਿਹਾਸ ਬਦਲਣ ਲਈ ਕਾਫੀ ਹੁੰਦੀਆਂ ਹਨ।ਜਿਸ ਤਰ੍ਹਾਂ 1 ਦਸੰਬਰ, 1955 ਨੂੰ 42 ਸਾਲਾ ਰੋਜ਼ਾ ਪਾਰਕ ਨਾਮ ਦੀ ਇੱਕ ਕਾਲੀ ਔਰਤ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਉਸਨੇ ਮੌਂਟਗੁੰਮਰੀ (ਅਲਾਬਾਮਾ) ਵਿੱਚ ਬੱਸ ਸਫਰ ਦੌਰਾਨ ਇੱਕ ਗੋਰੇ ਵਿਅਕਤੀ ਲਈ ਸੀਟ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ।

ਬੇਸ਼ਕ ਕਨੂੰਨੀ ਤੌਰ ਤੇ ਅਮਰੀਕਾ ਅੰਦਰ 1865 ਵਿੱਚ ਕਾਲਿਆਂ ਦੀ ਗੁਲਾਮੀ ਖਤਮ ਕਰ ਦਿੱਤੀ ਗਈ ਸੀ, ਪਰ ਸਮਾਜਿਕ ਜਾਂ ਰਾਜਸੀ ਤੌਰ ਤੇ ਰੰਗ ਅਧਾਰਿਤ ਨਸਲਵਾਦੀ ਵਿਤਕਰਾ ਉਵੇਂ ਹੀ ਜਾਰੀ ਸੀ।ਜਿਹੜਾ ਕਿ ਵੱਖ-ਵੱਖ ਕਨੂੰਨੀ ਸੋਧਾਂ ਕਰਕੇ 1970 ਤੱਕ ਖਤਮ ਕੀਤਾ ਗਿਆ।ਕਾਲਿਆਂ ਨੂੰ ਬਰਾਬਰਤਾ ਦੇਣ ਦੀ ਕੋਸ਼ਿਸ਼ ਕਰਨ ਵਾਲੇ ਦੂਜੇ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੂੰ 100 ਕੁ ਸਾਲ ਬਾਅਦ 1963 ਵਿੱਚ ਨਸਲਵਾਦੀ ਗੋਰਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਇਸ ਤੋਂ ਪਹਿਲਾਂ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੂੰ 1865 ਵਿੱਚ ਕਾਲਿਆਂ ਦੀ ਗੁਲਾਮੀ ਖਤਮ ਕਰਨ ਕਰਕੇ ਕਤਲ ਕਰ ਦਿੱਤਾ ਗਿਆ ਸੀ।1970 ਤੱਕ ਅਮਰੀਕਾ ਵਿੱਚ ਨਾ ਸਿਰਫ ਬੱਸਾਂ-ਟਰੇਨਾਂ ਵਿੱਚ ਕਾਲਿਆਂ ਦੇ ਬੈਠਣ ਲਈ ਪਿਛੇ ਸੀਟਾਂ ਹੁੰਦੀਆਂ ਸਨ, ਬਲਕਿ ਕਾਲਿਆਂ ਦੇ ਵੱਖਰੇ ਚਰਚ, ਵੱਖਰੇ ਸਕੂਲ, ਵੱਖਰੀਆਂ ਕਲੋਨੀਆਂ, ਵੱਖਰੀਆਂ ਅਪਾਰਟਮੈਂਟਾਂ, ਵੱਖਰੇ ਰੈਸਟੋਰੇਂਟ ਆਦਿ ਸਨ।

 

 

ਇਸੇ ਤਰ੍ਹਾਂ ਮਿ. ਫਲਾਇਡ ਦੀ ਮੌਤ ਮੌਕੇ ਕਿਸੇ ਵਲੋਂ ਬਣਾਈ ਵੀਡੀਉ ਦੇ ਵਾੲਰਿਲ ਹੋਣ ਤੋਂ ਬਾਅਦ ਜਿਥੇ ਪਹਿਲਾਂ ਅਮਰੀਕਾ ਭਰ ਵਿੱਚ ਗੁੱਸੇ ਨਾਲ ਭਰੀਆਂ ਭੀੜਾਂ ਹਿੰਸਕ ਹੋ ਗਈਆਂ ਸਨ, ਪਰ ਜਲਦੀ ਹੀ ਵਿਰੋਧ ਦਾ ਘਟਨਾਕਰਮ ਅਮਰੀਕਾ ਤੋਂ ਵਧਦਾ ਸਾਰੀ ਦੁਨੀਆਂ ਵਿੱਚ ‘ਬਲੈਕ ਲਾਈਵਜ਼ ਮੈਟਰ’ ਨਾਮ ਦੀ ਸ਼ਾਂਤੀਪੂਰਨ ਮਾਸ ਮੂਵਮੈਂਟ ਵਿੱਚ ਬਦਲ ਗਿਆ।ਪਿਛਲੇ ਮਹੀਨੇ ਪੱਛਮ ਦੇ ਤਕਰੀਬਨ ਸਾਰੇ ਦੇਸ਼ਾਂ ਵਿੱਚ ਆਮ ਲੋਕਾਂ ਦੇ ਵੱਡੇ-ਵੱਡੇ ਇਕੱਠ ਹੋਏ ਤੇ ਫਿਰ ਇਹ ਮੂਵਮੈਂਟ ਨਸਲੀਵਾਦੀ ਸੋਚ ਅਧੀਨ ਬਣੀਆਂ ਯਾਦਗਾਰੀ ਇਮਾਰਤਾਂ ਤੇ ਬੁੱਤਾਂ ਦੀ ਤੋੜ-ਭੰਨ ਵੱਲ ਨੂੰ ਹੋ ਗਈ।ਜਿਸ ਅਧੀਨ ਮੁਜ਼ਾਹਰਕਾਰੀਆਂ ਵਲੋਂ ਨਸਲਵਾਦ ਦਾ ਪ੍ਰਤੀਕ ਅਨੇਕਾਂ ਪ੍ਰਸਿੱਧ ਵਿਅਕਤੀਆਂ ਦੇ ਬੁੱਤ ਤੋੜੇ ਗਏ, ਜਿਨ੍ਹਾਂ ਸਲੇਵ ਟਰੇਡਰ ਐਡਵਰਡ ਕੌਲਸਟਨ, ਕਰਸਿਟਫਰ ਕੋਲੰਬਸ, ਮਹਾਤਮਾ ਗਾਂਧੀ, ਮਰਚੈਂਟ ਸਲੇਵ ਟਰੇਡਰ ਰੌਬਰਟ ਮਿਲੀਗਨ, ਨਸਲਵਾਦੀ ਸਾਬਕਾ ਫੌਜੀ ਤੇ ਹਿਟਲਰ ਹਮਾਇਤੀ ਰੌਬਰਟ ਬੇਡਨ ਪੌਵਲ ਸ਼ਾਮਿਲ ਸਨ।ਮੁਜ਼ਾਹਰਾਕਾਰੀਆਂ ਵਲੋਂ ਇਸੇ ਤਰ੍ਹਾਂ ਦੇ ਨਸਲਵਾਦ ਦਾ ਪ੍ਰਤੀਕ ਅਮਰੀਕਾ, ਕਨੇਡਾ, ਇੰਗਲੈਂਡ, ਜਰਮਨੀ ਤੇ ਹੋਰ ਪੱਛਮੀ ਦੇਸ਼ਾਂ ਵਿੱਚ ਲੱਗੇ ਹੋਏ ਬੁੱਤਾਂ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।ਇਥੇ ਇਹ ਵਰਨਣਯੋਗ ਹੈ ਕਿ ‘ਬਲੈਕ ਲਾਈਵਜ਼ ਮੈਟਰ’ ਮੂਵਮੈਂਟ 2013 ਵਿੱਚ ਅਮਰੀਕਾ ਤੋਂ ਉਸ ਵੇਲੇ ਸ਼ੁਰੂ ਹੋਈ ਸੀ, ਜਦੋਂ 2012 ਵਿੱਚ ਇੱਕ 17 ਸਾਲਾ ਕਾਲੇ ਨੌਜਵਾਨ ਟਰੇਵੌਨ ਮਾਰਟਿਨ ਨੂੰ ਫਲੋਰਿਡਾ ਵਿੱਚ ਗੋਲੀ ਮਾਰ ਕੇ ਮਾਰਨ ਵਾਲੇ ਗੋਰੇ ਜੌਰਜ਼ ਜ਼ਿਮਰਮੈਨ ਨੂੰ ਅਦਾਲਤ ਨੇ ਸਾਫ ਬਰੀ ਕਰ ਦਿੱਤਾ ਸੀ।ਇਸ ਤੋਂ ਬਾਅਦ ਇਸ ਮੂਵਮੈਂਟ ਨੇ ਉਸ ਵਕਤ ਹੋਰ ਜ਼ੋਰ ਫੜਿਆ ਸੀ, ਜਦੋਂ 2014 ਵਿੱਚ ਦੋ ਹੋਰ ਕਾਲੇ ਨੌਜਵਾਨ ਪੁਲਿਸ ਗੋਲੀ ਨਾਲ ਮਾਰੇ ਗਏ ਸਨ।ਬੇਸ਼ਕ ਇਹ ਮੂਵਮੈਂਟ ਪਿਛਲ਼ੇ ਮਹੀਨੇ ਤੱਕ ਅਮਰੀਕਾ ਤੱਕ ਸੀਮਤ ਸੀ, ਪਰ ਜਾਰਜ਼ ਫਲਾਇਡ ਦੀ ਮੌਤ ਤੋਂ ਬਾਅਦ ਇਹ ਮੂਵਮੈਂਟ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ।ਕਾਲਿਆਂ ਨਾਲ ਅਮਰੀਕਾ ਵਿੱਚ ਅਣਮਨੁੱਖੀ ਨਸਲਵਾਦੀ ਵਤੀਰਾ 300 ਸਾਲ ਤੋਂ ਵੀ ਪੁਰਾਣਾ ਹੈ।

ਜਦੋਂ ਬਰਤਾਨਵੀ ਬਸਤੀਵਾਦੀ ਗੋਰੇ ਹਾਕਮਾਂ ਨੇ ਅਫਰੀਕਾ ਤੋਂ ਆਪਣੇ ਘਰੇਲੂ ਤੇ ਖੇਤੀਬਾੜੀ ਦੇ ਕੰਮਾਂ ਲਈ ਕਾਲੇ ਕਾਮੇ ਖਰੀਦ ਕੇ ਲਿਆਉਣੇ ਸ਼ੁਰੂ ਕੀਤੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਵੱਖ-ਵੱਖ ਢੰਗਾਂ ਨਾਲ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ।ਅਮਰੀਕਨ ਇਤਿਹਾਸਕਾਰਾਂ ਅਨੁਸਾਰ 30 ਲੱਖ ਕਾਲਿਆਂ ਨੂੰ ਅਫਰੀਕਾ ਵਿੱਚੋਂ ਖਰੀਦ ਕੇ ਜਬਰਦਸਤੀ ਬੰਦੀ ਬਣਾ ਕੇ ਅਮਰੀਕਾ ਲਿਆਂਦਾ ਗਿਆ ਸੀ।ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਾਲੇ ਰਸਤਿਆਂ ਵਿੱਚ ਹੀ ਬੀਮਾਰੀ ਜਾਂ ਭੁੱਖ ਨਾਲ ਮਰ ਜਾਂਦੇ ਸਨ, ਜਿਨ੍ਹਾਂ ਨੂੰ ਸਮੁੰਦਰ ਵਿੱਚ ਮੱਛੀਆਂ ਦੇ ਖਾਣ ਲਈ ਸੁੱਟ ਦਿੱਤਾ ਜਾਂਦਾ ਸੀ।ਬੇਸ਼ਕ ਅਮਰੀਕਾ ਬਸਤੀਵਾਦੀ ਅੰਗਰਜਾਂ ਤੋਂ 19 ਅਪਰੈਲ, 1775 ਨੂੰ ਅਜ਼ਾਦ ਹੋ ਗਿਆ ਸੀ, ਪਰ ਅਜਾਦੀ ਤੋਂ ਬਾਅਦ ਵੀ ਅਮਰੀਕਨ ਗੋਰਿਆਂ ਨੇ ਕਾਲਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਜਾਰੀ ਰੱਖਿਆ।ਅਮਰੀਕਾ ਵਿੱਚ 1860 ਤੋਂ ਪਹਿਲਾਂ ਕਾਲਿਆਂ ਨੂੰ ਇੱਕ ਮਨੁੱਖ ਵਜੋਂ ਨਹੀਂ, ਸਗੋਂ ਗੋਰੇ ਮਾਲਕਾਂ ਵਲੋਂ ਆਪਣੀ ਜਾਇਦਾਦ ਦੇ ਤੌਰ ਤੇ ਰੱਖਿਆ ਜਾਂਦਾ ਸੀ, ਜਿਸ ਤਰ੍ਹਾਂ ਪਸ਼ੂ ਉਨ੍ਹਾਂ ਦੇ ਕੰਮ ਆਉਂਦੇ ਸਨ, ਇਸੇ ਤਰ੍ਹਾਂ ਕਾਲਿਆਂ ਨੂੰ ਵੀ ਰੱਖਿਆ ਜਾਂਦਾ ਸੀ।ਇਤਿਹਾਸਕ ਤੌਰ ਤੇ ਗੋਰੇ ਪਸ਼ੂਆਂ ਨਾਲ ਘੱਟ ਜ਼ੁਲਮ ਕਰਦੇ ਸਨ, ਪਰ ਅਫਰੀਕਨ ਕਾਲਿਆਂ ਨਾਲ ਵੱਧ ਜ਼ੁਲਮ ਹੁੰਦਾ ਸੀ।ਪਹਿਲੀ ਵਾਰ 1860 ਵਿੱਚ ਅਬਰਾਹਿਮ ਲਿੰਕਨ ਦੇ ਅਮਰੀਕਨ ਪ੍ਰਧਾਨ ਬਣਨ ਤੋਂ ਬਾਅਦ, ਜਦੋਂ ਉਸਨੇ ਕਾਲਿਆਂ ਦੀ ਗੁਲਾਮੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਕਰੀਬਨ 10 ਸਟੇਟਾਂ ਨੇ ਬਗਾਵਤ ਕਰ ਦਿੱਤੀ, ਜਿਸਦੇ ਨਤੀਜੇ ਵਜੋਂ 1861 ਤੋਂ 1865 ਤੱਕ ਅਮਰੀਕਾ ਵਿੱਚ ਹੋਈ ਖੂਨੀ ਸਿਵਿਲ ਵਾਰ (ਘਰੇਲੂ ਜੰਗ), ਜਿਸ ਵਿੱਚ 15 ਲੱਖ ਦੇ ਕਰੀਬ ਲੋਕ ਮਾਰੇ ਗਏ ਸਨ, ਤੋਂ ਬਾਅਦ ਬੇਸ਼ਕ 18 ਦਸੰਬਰ, 1865 ਵਿੱਚ ਕਨੂੰਨੀ ਤੌਰ ਅਮਰੀਕਾ ਵਿਚੋਂ ਕਾਲਿਆਂ ਦੀ ਸਲੇਵਰੀ (ਖਰੀਦਣ-ਵੇਚਣ) ਖਤਮ ਕਰ ਦਿੱਤੀ ਗਈ ਸੀ, ਪਰ ਕਾਲਿਆਂ ਨੂੰ ਕਨੂੰਨੀ ਤੌਰ ਤੇ ਸਾਰੇ ਕਨੂੰਨੀ ਤੇ ਮਨੁੱਖੀ ਹੱਕ ਅਜੇ ਤੱਕ ਨਹੀਂ ਮਿਲੇ।ਕਾਲੇ ਅਮਰੀਕਨ ਆਦਮੀਆਂ ਨੂੰ 1870 ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ, ਪਰ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ। ਪਹਿਲੀ ਵਾਰ 1920 ਵਿੱਚ ਅਮਰੀਕਨ ਗੋਰੀਆਂ ਨੇ ਤਾਂ ਵੋਟ ਪਾਉਣ ਦਾ ਹੱਕ ਲੈ ਲਿਆ ਸੀ, ਪਰ ਅਮਰੀਕਨ ਕਾਲੀਆਂ, ਏਸ਼ੀਅਨ, ਸਪੈਨਿਸ਼, ਮੂਲ ਨਿਵਾਸੀ ਔਰਤਾਂ ਨੂੰ ਇਹ ਹੱਕ 6 ਅਗਸਤ, 1965 ਵਿੱਚ ਸਿਵਿਲ ਰਾਈਟਸ ਮੂਵਮੈਂਟ ਤੋਂ ਬਾਅਦ ਮਿਲਿਆ ਸੀ।ਇਥੇ ਇਹ ਵੀ ਵਰਨਣਯੋਗ ਹੈ ਕਿ ਲਿੰਕਨ ਨੂੰ 15 ਅਪਰੈਲ, 1865 ਨੂੰ ਕਨੂੰਨੀ ਤੌਰ ਕਾਲਿਆਂ ਦੀ ਗੁਲਾਮੀ ਖਤਮ ਕਰਨ ਤੋਂ ਪਹਿਲਾਂ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।

ਗੁਲਾਮ ਕਾਲਿਆਂ (ਮਰਦ-ਔਰਤਾਂ), ਸਪੈਨਿਸ਼ ਲੋਕਾਂ (ਨਾਰਥ ਤੇ ਸਾਊਥ ਅਮਰੀਕਾ ਦੇ ਲੋਕਾਂ), ਮੂਲ ਨਿਵਾਸੀ ਅਮਰੀਕਨਾਂ, ਏਸ਼ੀਅਨਾਂ ਨਾਲ ਪਹਿਲਾਂ ਬਸਤੀਵਾਦੀ ਗੋਰਿਆਂ ਤੇ ਬਾਅਦ ਵਿੱਚ ਅਮਰੀਕਨ ਗੋਰਿਆਂ ਵਲੋਂ ਜੋ ਜ਼ੁਲਮ-ਤਸ਼ੱਦਦ ਤੇ ਅਣਮਨੁੱਖੀ ਵਰਤਾਰਾ 300 ਸਾਲ ਕੀਤਾ ਗਿਆ ਤੇ ਵੱਖ-ਵੱਖ ਢੰਗਾਂ ਨਾਲ ਅਸਿੱਧੇ ਤੌਰ ਤੇ ਅਜੇ ਵੀ ਜਾਰੀ ਹੈ, ਉਸਨੂੰ ਪੜ੍ਹ ਕੇ ਸਾਨੂੰ ਆਪਣੇ ਮਨੁੱਖ ਹੋਣ ਤੇ ਸ਼ਰਮ ਆਉਣ ਲਗਦੀ ਹੈ ਕਿ ਮਨੁੱਖ ਤੋਂ ਵਹਿਸ਼ੀ ਜਾਨਵਰ ਇਸ ਦੁਨੀਆਂ ਵਿੱਚ ਕੋਈ ਹੋਰ ਨਹੀਂ।ਬਾਕੀ ਤਕੜੇ ਜਾਨਵਰ ਤਾਂ ਸਿਰਫ ਆਪਣੀ ਭੁੱਖ ਦੀ ਪੂਰਤੀ ਜਾਂ ਡਰ ਵਿੱਚ ਹੀ ਕਿਸੇ ਤੇ ਹਮਲਾ ਕਰਦੇ ਹਨ, ਪਰ ਮਨੁੱਖ ਇੱਕ ਅਜਿਹਾ ਵਹਿਸ਼ੀ ਦਰਿੰਦਾ ਹੈ, ਜੋ ਆਪਣੀਆਂ ਇਛਾਵਾਂ ਅਤੇ ਆਪਣੀ ਰੰਗ, ਨਸਲ, ਲਿੰਗ, ਧਰਮ, ਰਾਜਸੀ ਤਾਕਤ ਆਦਿ ਦੇ ਨਸ਼ੇ ਵਿੱਚ ਅਜਿਹਾ ਵਹਿਸ਼ੀਪੁਣਾ ਕਰ ਸਕਦਾ ਹੈ, ਜਿਸ ਨਾਲ ਸਾਰੀ ਦੁਨੀਆਂ ਦਾ ਇਤਿਹਾਸ ਭਰਿਆ ਪਿਆ ਹੈ। ਬੇਸ਼ਕ ਅੱਜ ਮਨੁੱਖ ਨੇ ਵਿਗਿਆਨ ਦੀਆਂ ਕਾਢਾਂ ਨਾਲ ਅਨੇਕਾਂ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਪ੍ਰਾਪਤ ਕਰ ਲਈਆਂ ਹਨ, ਪਰ ਅੰਦਰੋਂ ਉਸਦੀਆਂ ਇਛਾਵਾਂ ਕਦੇ ਨਾ ਖਤਮ ਹੋਣ ਵਾਲੀਆਂ ਹਨ, ਜਿਸ ਅਧੀਨ ਕਾਬਿਜ਼ ਤਾਕਤਵਰ ਜਮਾਤਾਂ ਦੂਜਿਆਂ ਨੂੰ ਗੁਲਾਮ ਬਣਾਉਣ ਲਈ ਨਵੇਂ ਨਵੇਂ ਢੰਗ ਤਰੀਕੇ ਲੱਭਦੀਆਂ ਰਹਿੰਦੀਆਂ ਹਨ।ਅਮਰੀਕਾ ਤੇ ਯੂਰਪ ਵਿੱਚ ਕਾਲੇ ਗੁਲਾਮਾਂ ਨਾਲ ਅਨੇਕਾਂ ਤਰ੍ਹਾਂ ਦੇ ਅਣਮਨੁੱਖੀ ਜ਼ੁਲਮ ਢਾਹੇ ਜਾਂਦੇ ਸਨ, ਉਨ੍ਹਾਂ ਵਿੱਚੋਂ ਇਥੇ ਕੁਝ, ਇਸ ਲਈ ਵਰਨਣ ਕਰਨੇ ਜਰੂਰੀ ਹਨ, ਤਾਂ ਕਿ ਸਾਨੂੰ ਉਨ੍ਹਾਂ ਦੀ ਗੁਲਾਮੀਅਤ ਦਾ ਅਹਿਸਾਸ ਹੋ ਸਕੇ ਤੇ ਜੋ ਲੋਕ ਅਜੇ ਵੀ ਨਵੇਂ ਢੰਗ ਨਾਲ ਲੋਕਾਂ ਨੂੰ ਗੁਲਾਮ ਬਣਾ ਰਹੇ, ਉਨ੍ਹਾਂ ਪ੍ਰਤੀ ਚੇਤੰਨ ਹੋਇਆ ਜਾ ਸਕੇ ਅਤੇ ਜਿਨ੍ਹਾਂ ਨੂੰ ਗੁਲਾਮੀਅਤ ਤੋਂ ਅਜ਼ਾਦੀ ਨਹੀਂ ਮਿਲ ਸਕੀ, ਉਨ੍ਹਾਂ ਦੇ ਹੱਕ ਵਿੱਚ ਖੜ ਸਕਣ ਲਈ ਕੋਈ ਯਤਨ ਕਰ ਸਕੀਏ।ਬਸਤੀਵਾਦੀ ਅੰਗਰੇਜ਼ਾਂ ਤੇ ਬਾਅਦ ਵਿੱਚ ਅਮਰੀਕਨ ਗੋਰਿਆਂ ਵਲੋਂ ਕਾਲੇ ਲੋਕਾਂ ਨੂੰ ਵਸਤੂਆਂ (ਜਾਂ ਪਸ਼ੂਆਂ) ਵਾਂਗ ਖਰੀਦਿਆ ਤੇ ਵੇਚਿਆ ਜਾਂਦਾ ਸੀ, ਉਨ੍ਹਾਂ ਨੂੰ ਪਸ਼ੂਆਂ ਵਾਂਗ (ਜਾਂ ਬਹੁਤ ਵਾਰ ਪਸ਼ੂਆਂ ਤੋਂ ਵੀ ਨੀਵੇਂ ਪੱਧਰ ਤੇ) ਰੱਖਿਆ ਜਾਂ ਵਰਤਿਆ ਜਾਂਦਾ ਸੀ, ਕਾਲੀਆਂ ਔਰਤਾਂ ਨੂੰ ਘਰਾਂ ਦੇ ਕੰਮਾਂ ਜਾਂ ਗੋਰੇ ਬੱਚੇ ਪਾਲਣ ਲਈ ਬੰਧੂਆ ਮਜਦੂਰ ਬਣਾ ਕੇ ਰੱਖਿਆ ਜਾਂਦਾ ਸੀ, ਗੋਰੇ ਮਰਦ ਕਾਲੇ ਖਰੀਦਣ ਦੀ ਥਾਂ ਬਹੁਤ ਵਾਰ, ਜਿਥੇ ਕਾਲੀਆਂ ਔਰਤਾਂ ਨਾਲ ਆਪਣੀ ਸੈਕਸ ਪੂਰਤੀ ਕਰਦੇ ਸਨ, ਉਥੇ ਉਨ੍ਹਾਂ ਰਾਹੀਂ ਪੈਦਾ ਹੋਏ ਬੱਚਿਆਂ ਨੂੰ ਮੁਫਤ ਦੇ ਗੁਲਾਮ (ਸੀਰੀ) ਬਣਾ ਕੇ ਰੱਖਦੇ ਸਨ, ਗੋਰੀਆਂ ਔਰਤਾਂ ਆਪਣੇ ਬੱਚਿਆਂ ਨੂੰ ਆਪ ਦੁੱਧ ਚੁੰਘਾਉਣ ਦੀ ਥਾਂ ਨਵੀਆਂ ਮਾਂ ਬਣੀਆਂ ਕਾਲੀਆਂ ਔਰਤਾਂ ਤੋਂ ਉਨ੍ਹਾਂ ਦੇ ਬੱਚੇ ਖੋਹ ਕੇ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਸਨ ਤੇ ਕਾਲੇ ਬੱਚੇ ਕਈ ਬਿਨਾਂ ਦੁੱਧ ਤੋਂ ਮਰ ਜਾਂਦੇ ਸਨ ਜਾਂ ਹੋਰ ਖੁਰਾਕ ਖਾ ਕੇ ਪਲ਼ਦੇ ਸਨ, ਗੋਰੇ ਮਾਲਕ ਆਪਣੇ ਕਾਲੇ ਗੁਲਾਮਾਂ ਦੇ ਸਰੀਰ ਉਤੇ ਗਰਮ ਰਾਡ ਨਾਲ ਕੋਈ ਨੰਬਰ ਜਾਂ ਨਾਮ ਖੋਦਦੇ ਸਨ (ਅੱਜਕੱਲ ਦੇ ਟੈਟੂ ਵਾਂਗ) ਤਾਂ ਕਿ ਆਪਣੇ ਗੁਲਾਮ ਦੀ ਪਹਿਚਾਣ ਰੱਖੀ ਜਾ ਸਕੇ, ਜੇ ਕੋਈ ਕਾਲਾ ਭੱਜਣ ਦੀ ਕੋਸ਼ਿਸ਼ ਕਰੇ ਤਾਂ ਉਸਨੂੰ ਗੋਲੀ ਮਾਰਨਾ ਕਨੂੰਨੀ ਤੌਰ ਤੇ ਜਾਇਜ ਸੀ, ਜੇ ਕੋਈ ਕਾਲਾ ਗਲਤ ਕੰਮ ਕਰੇ ਜਾਂ ਮਾਲਕ ਦਾ ਹੁਕਮ ਨਾ ਮੰਨੇ ਤਾਂ ਉਸਨੂੰ ਨੰਗਾ ਕਰਕੇ ਹੰਟਰ ਮਾਰਨੇ, ਹੰਟਰ ਉਤੇ ਮੇਖਾਂ ਲਗਾ ਕੇ ਸਖਤ ਸਜ਼ਾ ਦੇਣ ਲਈ ਕੁੱਟਣਾ, ਲੋਹੇ ਦੀਆਂ ਗਰਮ ਰਾਡਾਂ ਨਾਲ ਕੁੱਟਣਾ, ਕਾਲਿਆ ਨੂੰ ਭੱਜਣ ਤੋਂ ਰੋਕਣ ਲਈ ਗਲ਼ਾਂ ਵਿੱਚ ਲੋਹੇ ਦਾ ਪਟਾ ਜਾਂ ਪੈਰਾਂ ਵਿੱਚ ਲੋਹੇ ਦੀਆਂ ਬੇੜੀਆਂ ਪਾ ਕੇ ਰੱਖਣਾ, ਕਾਲੇ ਆਪਣੀਆਂ ਮਾਲਕ ਗੋਰੀਆਂ ਨਾਲ ਸਰੀਰਕ ਸਬੰਧ ਨਾ ਬਣਾ ਸਕਣ, ਇਸ ਲਈ ਉਨ੍ਹਾਂ ਨੂੰ ਖੱਸੀ ਕਰਨਾ (ਨਾਮਰਦ ਬਣਾਉਣਾ) ਆਮ ਪ੍ਰਚਲਤ ਸੀ, ਕਾਲੀਆਂ ਔਰਤਾਂ ਵਲੋਂ ਮਾਲਕਾਂ ਦਾ ਹੁਕਮ ਨਾ ਮੰਨਣ ਤੇ ਭੁੱਖੇ ਰੱਖਣਾ, ਉਨ੍ਹਾਂ ਦੇ ਬੱਚਿਆਂ ਨੂੰ ਆਪਣਾ ਉਧਾਰ ਚੁਕਾਉਣ ਜਾਂ ਡਾਲਰ ਬਣਾਉਣ ਲਈ ਮੰਡੀ ਵਿੱਚ ਵੇਚ ਦੇਣਾ, ਮਾਲਕਾਂ ਵਲੋਂ ਰੇਪ ਕਰਨਾ ਜਾਂ ਸਖਤ ਸਜ਼ਾ ਦੇ ਤੌਰ ਤੇ ਗੈਂਗਰੇਪ ਕਰਨਾ, ਜੇ ਕੋਈ ਕਾਲਾ ਮਰਦ ਆਪਣੇ ਮਾਲਕ ਖਿਲਾਫ ਬਗਾਵਤ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸਦੀ ਪਤਨੀ ਜਾਂ ਧੀ ਨੂੰ ਜ਼ਬਰਦਸਤੀ ਮੰਡੀ ਵਿੱਚ ਵੇਚਣਾ ਤੇ ਨਵੇਂ ਮਾਲਕਾਂ ਵਲੋਂ ਬਜ਼ਾਰ ਵਿੱਚ ਹੀ ਉਸ ਨਾਲ ਰੇਪ ਕਰਨਾ ਸਖਤ ਸਜ਼ਾਵਾਂ ਵਿਚੋਂ ਇੱਕ ਸੀ, ਗੋਰੇ ਮਾਲਕ ਅਗਰ ਕਿਸੇ ਹੋਰ ਅਮੀਰ ਗੋਰੇ ਤੋਂ ਉਧਾਰ ਲੈ ਕੇ ਮੋੜਨ ਦੇ ਸਮਰੱਥ ਨਾ ਹੋਣ ਤਾਂ ਉਹ ਆਪਣੇ ਗੁਲਾਮ ਕਾਲੇ ਬੱਚਿਆਂ ਜਾਂ ਲੜਕੀਆਂ ਨੂੰ ਵੇਚ ਸਕਦੇ ਸਨ, ਕਾਲੇ ਗੁਲਾਮਾਂ ਨੂੰ ਪੜ੍ਹਨ ਦਾ ਕੋਈ ਹੱਕ ਨਹੀਂ ਸੀ, ਜੇ ਕੋਈ ਗੋਰਾ ਟੀਚਰ ਕਿਸੇ ਕਾਲੇ ਬੱਚੇ ਨੂੰ ਚੋਰੀਂ ਪੜ੍ਹਾਏ ਤਾਂ ਉਸਨੂੰ 100-250 ਡਾਲਰ ਤੱਕ ਜ਼ੁਰਮਾਨਾ ਸੀ ਅਤੇ ਕਾਲੇੇ ਬੱਚੇ ਤੇ ਉਸਦੇ ਮਾਪਿਆਂ ਨੂੰ 20-50 ਹੰਟਰਾਂ ਦੀ ਸਜ਼ਾ ਹੁੰਦੀ ਸੀ, ਇਹ ਕਨੂੰਨੀ ਤੌਰ ਤੇ 19ਵੀਂ ਸਦੀ ਤੱਕ ਲਾਗੂ ਰਿਹਾ, ਕਿਸੇ ਵੀ ਦੋਸ਼ ਵਿੱਚ ਗੋਰੇ ਮਾਲਕਾਂ ਵਲੋਂ ਆਪਣੇ ਗੁਲਾਮ ਕਾਲਿਆਂ ਨੂੰ ਮਾਰਨ ਲਈ ਕੋਈ ਸਜ਼ਾ ਨਹੀਂ ਹੁੰਦੀ ਸੀ, ਇਹ ਉਨ੍ਹਾਂ ਦਾ ਅਧਿਕਾਰ ਸੀ ਕਿਉਂਕਿ ਕਾਲਿਆਂ ਕੋਲ ਪਸ਼ੂਆਂ ਤੋਂ ਵੀ ਘੱਟ ਅਧਿਕਾਰ ਸਨ, ਕਾਲੇ ਗੁਲਾਮਾਂ ਨੂੰ 14-16 ਘੰਟੇ ਸੱਤੇ ਦਿਨ ਆਪਣੇ ਮਾਲਕਾਂ ਲਈ ਕੰਮ ਕਰਨਾ ਪੈਂਦਾ ਸੀ, ਜਿਸ ਲਈ ਉਨ੍ਹਾਂ ਨੂੰ ਸਿਰਫ ਰਹਿਣ ਤੇ ਖਾਣ ਦਾ ਹੀ ਮਾਮੂਲੀ ਖਰਚਾ ਦਿੱਤਾ ਜਾਂਦਾ ਸੀ, ਉਨ੍ਹਾਂ ਕੋਲ ਕੋਈ ਵੀ ਜਾਇਦਾਦ ਰੱਖਣ ਦਾ ਹੱਕ ਨਹੀਂ ਸੀ, ਕੋਈ ਕਾਲਾ ਕਿਸੇ ਗੋਰੀ ਨਾਲ ਵਿਆਹ ਨਹੀਂ ਕਰਾ ਸਕਦਾ ਸੀ, ਸ਼ੁਰੂ ਵਿੱਚ ਉਨ੍ਹਾਂ ਕੋਲ ਧਰਮ ਨੂੰ ਮੰਨਣ ਦਾ ਹੱਕ ਨਹੀਂ ਸੀ, ਪਰ ਬਾਅਦ ਵਿੱਚ ਇਸਾਈਆਂ ਦੀ ਗਿਣਤੀ ਵਧਾਉਣ ਦੇ ਮਨਸ਼ੇ ਨਾਲ ਕਾਲਿਆਂ ਨੂੰ ਇਸਾਈ ਬਣਾਇਆ ਗਿਆ, ਪਰ ਫਿਰ ਵੀ ਉਨ੍ਹਾਂ ਦੇ ਚਰਚ ਵੱਖਰੇ ਸਨ, ਕਾਲਿਆਂ ਨੂੰ ਆਮ ਜਨ-ਜੀਵਨ ਵਿੱਚ ਪਬਲਕਿ ਵਿੱਚ ਜਾਣ ਦੀ ਮਨਾਹੀ ਸੀ।

ਗੋਰੀ ਨਸਲ ਦੇ ਲੋਕਾਂ ਵਿੱਚ ਇਹ ਭਰਮ ਸਦੀਆਂ ਪੁਰਾਣਾ ਹੈ ਕਿ ਬਾਕੀ ਸਾਰੀਆਂ ਨਸਲਾਂ ਤੋਂ ਉਹ ਉਤਮ ਹਨ ਤੇ ਗਾਡ ਨੇ ਉਨ੍ਹਾਂ ਨੂੰ ਬਾਕੀ ਸਾਰੀਆਂ ਨਸਲਾਂ ਤੇ ਰਾਜ ਕਰਨ ਲਈ ਭੇਜਿਆ ਹੈ।ਜਿਸ ਤਰ੍ਹਾਂ ਹੁਣ ਇਹ ਬਾਕੀ ਦੁਨੀਆਂ ਨੂੰ ਲੋਕਤੰਤਰ ਦਾ ਸਬਕ ਸਿਖਾਉਂਦੇ ਹਨ।ਬਾਕੀ ਕੌਮਾਂ, ਨਸਲਾਂ, ਰੰਗਾਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ।ਦੁਸਰਾ ਉਨ੍ਹਾਂ ਦਾ ਸ਼ੁਰੂ ਤੋਂ ਇਹ ਮੰਨਣਾ ਹੈ ਕਿ ਔਰਤ ਭਾਵੇਂ ਕਿਸੇ ਵੀ ਨਸਲ ਜਾਂ ਰੰਗ ਦੀ ਹੋਵੇ, ਉਹ ਵੀ ਗਾਡ ਵਲੋਂ ਮਰਦ ਦੀ ਸੇਵਾ, ਸੈਕਸ ਪੂਰਤੀ, ਨਸਲ ਪੂਰਤੀ ਜਾਂ ਗੁਲਾਮੀ ਕਰਨ ਲਈ ਹੀ ਪੈਦਾ ਕੀਤੀ ਗਈ ਹੈ।ਇਸੇ ਸੋਚ ਅਧੀਨ ਦੁਨੀਆਂ ਭਰ ਵਿੱਚ ਵੱਖ-ਵੱਖ ਕੌਮਾਂ, ਧਰਮਾਂ, ਰੰਗਾਂ, ਨਸਲਾਂ, ਔਰਤਾਂ ਦੀ ਗੁਲਾਮੀ ਦਾ ਮੁੱਢ ਗੋਰੀ ਨਸਲ ਦੇ ਲੋਕਾਂ ਨੇ ਹੀ ਬੰਨ੍ਹਿਆ ਸੀ।ਬੇਸ਼ਕ ਬਦਲੇ ਹਾਲਤਾਂ ਵਿੱਚ ਪਿਛਲੇ 60-70 ਸਾਲਾਂ ਤੋਂ ਰਾਜਨੀਤਕ ਜਾਂ ਸਮਾਜਿਕ ਤੌਰ ਤੇ ਗੋਰਿਆਂ ਨੇ ਸਿੱਧੀ ਗੁਲਾਮੀ ਵਾਲਾ ਪੈਂਤੜਾ ਬਦਲ ਲਿਆ ਹੈ, ਪਰ ਉਹ ਦੂਜਿਆਂ ਨੂੰ ਘਟੀਆ ਸਮਝ ਕੇ ਅੱਜ ਵੀ ਨਵੇਂ ਨਵੇਂ ਤਜ਼ੁਰਬੇ ਕਰ ਰਹੇ ਹਨ।ਵੱਖ-ਵੱਖ ਢੰਗਾਂ ਨਾਲ ਦੇਸ਼ਾਂ ਤੇ ਹਮਲੇ ਕਰਦੇ ਹਨ ਜਾਂ ਆਪਣੀਆਂ ਕਾਰਪੋਰੇਸ਼ਨਾਂ ਰਾਹੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ।ਭਾਰਤੀ ਖਿੱਤੇ ਵਿੱਚ ਵੀ ਜਾਤ ਦੇ ਨਾਮ ਤੇ ਪਿਛਲੇ 3 ਹਜ਼ਾਰ ਸਾਲਾਂ ਤੋਂ ਚੱਲ ਰਿਹਾ ਨਸਲਵਾਦ ਵੀ ਸੈਂਟਰਲ ਏਸ਼ੀਆ ਜਾਂ ਸੈਂਟਰਲ ਯੂਰਪ ਤੋਂ ਗਏ ਗੋਰੀ ਨਸਲ ਦੇ ਆਰੀਅਨ ਲੋਕਾਂ ਨੇ ਹੀ ਉਥੇ ਦੇ ਮੂਲ ਨਿਵਾਸੀ ਦਰਾਵੜਾਂ ਨੂੰ ਹਰਾ ਕੇ ਸ਼ੁਰੂ ਕੀਤਾ ਸੀ, ਜੋ ਅਜੇ ਵੀ ਬਦਸਤੁਰ ਜਾਰੀ ਹੈ।ਜਦੋਂ ਅਸੀਂ ਅਮਰੀਕਾ ਜਾਂ ਯੂਰਪ ਵਿੱਚ ਕਾਲੇ ਗੁਲਾਮਾਂ ਦਾ ਹਸ਼ਰ ਪੜ੍ਹਦੇ ਹਾਂ ਤਾਂ ਭਾਰਤੀ ਖਿੱਤੇ ਵਿਚਲੇ ਦਲਿਤਾਂ ਜਾਂ ਅਛੂਤਾਂ ਦਾ ਹਾਲ ਕਾਲਿਆਂ ਤੋਂ ਵੀ ਭੈੜਾ ਸੀ (ਕਾਫੀ ਹੱਦ ਤੱਕ ਹੁਣ ਵੀ ਹੈ)।ਜਥੇਬੰਦਕ ਧਰਮ ਹਮੇਸ਼ਾਂ ਹਾਕਮ ਜਾਤਾਂ ਦੇ ਪੂਰਕ ਬਣ ਕੇ ਵਿਚਰਦੇ ਹਨ, ਇਸ ਲਈ ਨਸਲਵਾਦ ਫੈਲਾਉਣ ਵਿੱਚ ਧਰਮਾਂ ਨੇ ਵੀ ਵੱਡਾ ਰੋਲ ਅਦਾ ਕੀਤਾ ਹੈ।ਧਾਰਮਿਕ ਪੁਜਾਰੀਆਂ ਨੇ ਰਾਜਨੀਤਕ ਤਾਕਤ ਨਾਲ ਆਪਣੇ ਫਿਰਕੇ ਨੂੰ ਵੱਡਾ ਕਰਨ ਲਈ ਹਾਕਮ ਜਮਾਤਾਂ ਦੇ ਮਨੁੱਖਤਾ ਵਿਰੋਧੀ ਨਿਜ਼ਾਮ ਦਾ ਹਮੇਸ਼ਾਂ ਸਾਥ ਦਿੱਤਾ ਹੈ।ਜਿਸ ਕਰਕੇ ਲੋਕ ਸਦੀਆਂ ਤੋਂ ਵੱਖ-ਵੱਖ ਤਰ੍ਹਾਂ ਦੇ ਨਸਲਵਾਦ ਦਾ ਸ਼ਿਕਾਰ ਹਨ।ਜਾਰਜ਼ ਫਲਾਇਡ ਦੇ ਕਤਲ ਤੋਂ ਬਾਅਦ ‘ਬਲੈਕ ਲਾਈਵਜ਼ ਮੈਟਰ’ ਵਰਗਾ ਉਠਿਆ ਲੋਕ ਉਭਾਰ ਅਕਸਰ ਵਕਤੀ ਤੇ ਜਜ਼ਜ਼ਬਾਤੀ ਹੋ ਨਿਭੜਦਾ ਹੈ, ਜੇ ਲਹਿਰ ਦੇ ਆਗੂ ਅਜਿਹੇ ਉਭਾਰਾਂ ਨੂੰ ਲੋਕ ਪੱਖੀ ਪੈਂਤੜੇ ਤੋਂ ਲਹਿਰ ਦਾ ਰੂਪ ਨਾ ਦੇ ਸਕਣ।ਬੇਸ਼ਕ ਇਹ ਮੂਵਮੈਂਟ ਕਾਲਿਆਂ ਦੀ ਬਰਾਬਰਤਾ ਨੂੰ ਲੈ ਕੇ ਉਠੀ ਹੈ, ਪਰ ਬਾਕੀ ਦੇਸ਼ਾਂ, ਕੌਮਾਂ, ਨਸਲਾਂ, ਰੰਗਾਂ, ਲਿੰਗਾਂ ਆਦਿ ਦੇ ਲੋਕਾਂ ਨੂੰ ਇਸਨੂੰ ਆਪਣੇ ਪੈਂਤੜੇ ਤੋਂ ਨਸਲਵਾਦ ਵਿਰੁੱਧ ਲਹਿਰ ਬਣਾਉਣ ਦੀ ਲੋੜ ਹੈ, ਜੋ ਜਥੇਬੰਦਕ ਹੋਵੇ ਤੇ ਮਨੁੱਖਤਾ ਦੇ ਭਲੇ ਵਾਲੀ ਹੋਵੇ ਤਾਂ ਹੀ ਸਾਰਥਿਕ ਸਿੱਟੇ ਨਿੱਕਲ ਸਕਦੇ ਹਨ।

(*ਐਡੀਟਰ-ਸਿੱਖ ਵਿਰਸਾ, ਮਾਸਿਕ ਰਸਲਾ)
 
Tel.: 403-681-8689
Email: hp8689@gmail.com
ਮੁਸਲਿਮ ਆਬਾਦੀ ਦੇ ਵਾਧੇ ਸੰਬੰਧੀ ਗੁੰਮਰਾਹਕੁੰਨ ਪਰਚਾਰ – ਹਰਜਿੰਦਰ ਸਿੰਘ ਗੁਲਪੁਰ
ਕੀ ਵੱਧ ਰਹੀ ਅਬਾਦੀ ਇਸ ਧਰਤੀ ਲਈ ਖ਼ਤਰਾ ਹੈ? – ਜੋਗਿੰਦਰ ਬਾਠ ਹੌਲੈਂਡ
ਲੋੜ ਹੈ ਅੰਤਰ ਝਾਤ ਮਾਰਨ ਦੀ -ਭੁਪਿੰਦਰ ਸਿੰਘ ਬੋਪਾਰਾਏ
ਮਜ਼ਦੂਰ ਜਮਾਤ ਦਾ ਸੱਭਿਆਚਾਰ
ਭਾਰਤ ਨੂੰ ਕੱਟੜ ਹਿੰਦੂ ਰਾਸ਼ਟਰ ਤੇ ਅਮਰੀਕਾ ਹੇਠ ਲਾਉਣਾ ਭਾਜਪਾ-ਆਰ.ਐਸ.ਐਸ ਦਾ ਏਜੰਡਾ -ਸੀਤਾਰਾਮ ਯੇਚੁਰੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਦੇਸ਼ ਕੀ ਬੇਟੀ ‘ਗੀਤਾ’ – ਮਿੰਟੂ ਬਰਾੜ

ckitadmin
ckitadmin
November 1, 2015
ਅੰਮੀਏ ਨੀ -ਅਮਰਜੀਤ ਟਾਂਡਾ
ਸੰਸਾਰੀਕਰਨ ਦੇ ਦੌਰ ਵਿੱਚ ਔਰਤਾਂ ਦੇ ਸਿਹਤ-ਮੁੱਦੇ – ਕੁਲਦੀਪ ਕੌਰ
ਵਿੱਦਿਆ ਤੇ ਵਿਦਿਅਕ ਪ੍ਰਬੰਧ ਪ੍ਰਤੀ ਫਿਕਰਮੰਦ ਹਰ ਸ਼ਖ਼ਸ ਦੇ ਪੜ੍ਹਣਯੋਗ ਦਸਤਾਵੇਜ਼ -ਗੁਰਮੀਤ ਸੁਖਪੁਰਾ
ਹਨੇਰਿਆਂ ਵਿਚ – ਹਰਜਿੰਦਰ ਸਿੰਘ ਗੁਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?