By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ੲੈਸਾ ਬਾਪ ਨਾ ਦੂਜਾ ਹੋਇਆ -ਰਮਨ ਪ੍ਰੀਤ ਕੌਰ ਬੇਦੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ੲੈਸਾ ਬਾਪ ਨਾ ਦੂਜਾ ਹੋਇਆ -ਰਮਨ ਪ੍ਰੀਤ ਕੌਰ ਬੇਦੀ
ਕਾਵਿ-ਸ਼ਾਰ

ੲੈਸਾ ਬਾਪ ਨਾ ਦੂਜਾ ਹੋਇਆ -ਰਮਨ ਪ੍ਰੀਤ ਕੌਰ ਬੇਦੀ

Suhi Saver
Last updated: May 7, 2026 6:02 am
Suhi Saver
Published: January 20, 2015
Share
SHARE
ਲਿਖਤ ਨੂੰ ਇੱਥੇ ਸੁਣੋ

ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ ,
ਸਾਕਾ ਸਰਹੰਦ ਸੁਣ ਕੇ ,
ਦਿਲ ਹਉਕੇ ਭਰ-ਭਰ ਰੋਏ ,
ੲੈਸਾ ਬਾਪ ਨਾ  ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !

ਚਾਰਾਂ ਨੇ ਹੱਸ-ਹੱਸ ਕੇ ਚੁੰਮ ਕੇ,
ਮੌਤ ਸੀ ਗਲ੍ਹ ਨਾਲ ਲਾਈ,
ਦੋ ਨੀਹਾਂ ਵਿੱਚ, ਤੇ ਦੋ ਨੇ ,
ਜੰਗ ਵਿੱਚ ਸ਼ਹੀਦੀ ਪਾਈ !

ਸੁਣ ਕੇ ਸ਼ਹੀਦੀ ਮਾਂ – ਪੁੱਤਾਂ ਦੀ ,
ਗੁਰੂ ਗੋਬਿੰਦ ਸਿੰਘ ਨਾ ਰੋਏ ,
ੲੈਸਾ ਬਾਪ ਨਾ  ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !

 

 

ਗਾਥਾ ਸੁਣਾਵੇ ਸ਼ਹੀਦਾਂ ਦੀ,
ਠੰਡੇ ਬੁਰਜ ’ਚ ਬੈਠੀ ਮਾਤਾ ,
ਦੱਸੇ ਕਿੰਝ ਬੀਤਿਆਂ ਸੀ ,
ਉਹ ਸ਼ਹੀਦੀ ਵਾਲੀਆਂ ਰਾਤਾਂ ,
ਕਿੰਝ ਕਸ਼ਮੀਰੀ ਪੰਡਤਾਂ ਖਾਤਿਰ ,
ਨੌਵੇਂ ਗੁਰੂ ਸ਼ਹੀਦ ਨੇ ਹੋਏ ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !

ਠੰਡਾ ਬੁਰਜ ਤੇ ਕਹਿਰ ਦੀ ਸਰਦੀ,
ੳੱਤੋਂ ਕੋਹਰਾ ਵਰਦਾ,
ਇਹ ਗੁਰੂ ਦੇ ਮਾਤਾ – ਪੁੱਤਰ,
ਡਰ ਨਾ ਭੋਰਾ ਲੱਗਦਾ,
ਸਾਰੀ ਰਾਤ ਜਾਗ ਕੇ ਦਾਦੀ,
ਇੱਕ ਪੱਲ ਵੀ ਨਾ ਸੋਏ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !  

ਦਾਦੀ ਸੁਣਾਵੇ ਇਹੀ ਸਿੱਖਿਆ,
ਕੋਈ ਧਰਮ ਨੂੰ ਦਾਗ ਨਾ ਲਾਵੇ,
ਜਿੰਦ ਜਾਵੇ ਤਾਂ ਜਾਵੇ,
ਪਰ ਸਿੱਖੀ ਸਿਦਕ ਨਾ ਜਾਵੇ,
ਹੀਰਿਆਂ ਵਰਗੇ ਪੋਤੇ ਦਾਦੀ ਨੇ,
ਸਿੱਖ ਮਾਲਾ ਚ ਪਿਰੋਏ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !  

ਜਦੋਂ ਸੀ ਦੋ ਦਿਨ ਕਚਹਿਰੀ ਲੱਗੀ,
ਕੁਝ ਵੀ ਪਿਆ ਨਾ ਪੱਲੇ,
ਫਿਰ ਸੂਬੇ ਹੁੱਕਮ ਸੁਣਾਇਆ,
ਦਿਓ ਦੋਵੇਂ  ਨੀਹਾਂ ਥੱਲੇ,
ਸਜ਼ਾ ਮੌਤ ਦੀ ਸੁਣ ਕੇ ,
ਦਾਦੀ – ਪੋਤੇ ਗੱਦ – ਗੱਦ ਹੋਏ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !  

ਇਹੀ ਸੋਚ ਸੋਚ ਕੇ ਦੋਵੇਂ,
ਸਾਰੀ ਰਾਤ ਨਾ ਸੋਏ,
ਮਿਲਾਂਗੇ ਪਹਿਲੀ ਵਾਰ ਦਾਦੇ ਨੂੰ,
ਹੁਣ ਅਸੀਂ ਵੀ ਦੋਏੇ,
ਨੀਹਾਂ ਵੱਲ ਨੂੰ ਜਾਂਦੇ ਪੋਤੇ,
ਇੱਕ ਹੰਝੂ ਨਾ ਰੋਏ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !  

ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ ,
ਸਾਕਾ ਸਰਹੰਦ ਸੁਣ ਕੇ ,
ਦਿਲ ਹੋੳਂਕੇ ਭਰ – ਭਰ ਰੋਏ ,
ੲੈਸਾ ਬਾਪ ਨਾ ਦੂਜਾ ਹੋਇਆ ,
ਨਾ ੲੈਸੇ ਪੁੱਤਰ ਹੋਏ !

ਲੋਕਤੰਤਰ – ਗੁਰਮੇਲ ਬੀਰੋਕੇ
ਬੇਦੀ ਅਤੇ ਮੋਦੀ – ਹਰਜਿੰਦਰ ਸਿੰਘ ਗੁਲਪੁਰ
ਕੌੜੀਆਂ ਲਹਿਰਾਂ – ਗੁਰਮੇਲ ਬੀਰੋਕੇ
ਗ਼ਜ਼ਲ -ਗੁਰਭਜਨ ਗਿੱਲ
ਇੱਕ ਕੁੰਡਲ ਧਾਰੀ ਜੋਗੜਾ – ਨਿਵੇਦਿਤਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪੁਲਿਸ ਪ੍ਰਬੰਧ ਨੂੰ ਲੋਕਾਂ ਪ੍ਰਤੀ ਜੁਆਬਦੇਹ ਕਿਵੇਂ ਬਣਾਇਆ ਜਾਵੇ? -ਨਿਰੰਜਣ ਬੋਹਾ

ckitadmin
ckitadmin
December 25, 2012
ਅਫ਼ਸਰਸ਼ਾਹੀ ਦੇ ਨਾਲ ਰਾਜਨੇਤਾਵਾਂ ਦੁਆਰਾ ਗ਼ੈਰ ਕਾਨੂੰਨੀ ਵਤੀਰਾ ਕਿਉਂ ? – ਗੁਰਚਰਨ ਪੱਖੋਕਲਾਂ
ਭਾਰਤ ਨੂੰ ਰੂਸ ਦੇ ਤਜ਼ਰਬੇ ਤੋਂ ਸਿੱਖਣ ਦੀ ਲੋੜ -ਡਾ. ਸਵਰਾਜ ਸਿੰਘ
ਦੇਸ਼ ਦੀ ਰਾਜਧਾਨੀ ਦਿੱਲੀ ਭੂਚਾਲ ਦੇ ਪਰਛਾਵੇਂ ਹੇਠ, ਹਾਕਮ ਬੇਖਬਰ – ਹਰਜਿੰਦਰ ਸਿੰਘ ਗੁਲਪੁਰ
ਗ਼ਜ਼ਲ -ਗੁਰਭਜਨ ਗਿੱਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?