By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੰਮੇਰੀ ਵਾਟ ਬਾਕੀ ਹੈ… ਸੁਖਪਾਲ ਕੌਰ ‘ਸੁੱਖੀ’
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਲੰਮੇਰੀ ਵਾਟ ਬਾਕੀ ਹੈ… ਸੁਖਪਾਲ ਕੌਰ ‘ਸੁੱਖੀ’
ਨਿਬੰਧ essay

ਲੰਮੇਰੀ ਵਾਟ ਬਾਕੀ ਹੈ… ਸੁਖਪਾਲ ਕੌਰ ‘ਸੁੱਖੀ’

ckitadmin
Last updated: October 23, 2025 5:08 am
ckitadmin
Published: May 23, 2021
Share
SHARE
ਲਿਖਤ ਨੂੰ ਇੱਥੇ ਸੁਣੋ

ਜ਼ਿੰਦਗੀ ਵਿੱਚ ਕਈ ਵਾਰ ਹਾਲਾਤ ਇੰਵੇਂ ਬਣ ਜਾਂਦੇ ਨੇ ਕਿ ਲਗਦਾ ਕਿ ਇਹਨਾਂ ਹਾਲਾਤਾਂ ਦਾ ਬੀਜ ਕੀ ਹੈ, ਹੱਲ ਕੀ ਹੈ ਤੇ ਕੀ ਇਹਨਾਂ ਹਾਲਾਤਾਂ ਤੋਂ ਭੱਜਿਆ ਜਾ ਸਕਦਾ? ਇਹੋ ਸੋਚਦੀ ਮੈਂ ਦਫਤਰ ਵਿੱਚੋਂ ਬਾਹਰ ਆਪਣੇ-ਆਪ ਨਾਲ ਗੱਲਾਂ ਕਰਨ ਲਈ ਕੋਈ ਥਾਂ ਲੱਭਣ ਲਈ ਚੱਲ ਪਈ। ਨਿਰਾਸ਼ਤਾ ਦਾ ਆਲਮ ਇੰਝ ਮੇਰੇ ਤੇ ਹਾਵੀ ਹੋ ਚੁੱਕਿਆ ਸੀ ਕਿ ਮੈਨੂੰ ਆਪਣੇ ਆਪ ਤੇ ਹਾਸਾ ਤੇ ਰੋਣਾ ਇਕੱਠਾ ਹੀ ਆ ਰਿਹਾ ਸੀ। ਇਹ ਇਕ ਵਕਤ ਹੁੰਦਾ ਜਦੋਂ ਇਨਸਾਨ ਨੂੰ ਕਿਸੇ ਵੀ ਗਲਤ ਰਾਸਤੇ ਤੇ ਲਿਜਾ ਕੇ ਖੜਾ ਸਕਦੈ। ਪਰ ਇਸ ਵਿੱਚ ਕਿਸੇ ਜਾਣ-ਅਣਜਾਣ ਦੇ ਬੋਲਾਂ ਦੀ ਢਾਰਸ ਦਵਾਈ ਦਾ ਕੰਮ ਕਰਦੀ ਹੈ। ਮੇਰੇ ਕਦਮ ਆਪਣੇ-ਆਪ ਹਸਪਤਾਲ ਦੇ ਦਫਤਰ ਵਿਚਲੇ ਪਾਰਕ ਵੱਲ ਹੋ ਤੁਰੇ, ਜਿੱਥੇ ਬੈਠ ਮੈਂ ਬਹੁਤ ਵਾਰ ਆਪਣੇ-ਆਪ ਨੂੰ ਟਟੋਲਿਆ ਤੇ ਲੱਭਿਆ ਸੀ।

ਮੈਂ ਪਾਰਕ ਦੇ ਵਿੱਚ ਇੱਕ ਨਜਰ ਘੁੰਮਾ ਕੇ ਦੇਖਿਆ ਤਾਂ ਕੋਈ ਵੀ ਬੈਂਚ ਖਾਲੀ ਨਹੀਂ ਸੀ। ਮੇਰੀ ਨਿਰਸ਼ਤਾ ਹੋਰ ਵਧ ਗਈ। ਮੈਂ ਮੁੜਨ ਹੀ ਲੱਗੀ ਸੀ ਕਿ ਮੇਰੀ ਨਜਰ ਪਾਰਕ ਦੇ ਇੱਕ ਕੋਨੇ ਤੇ ਪਏ ਬੈਂਚ ਤੇ ਬੈਠੇ ਇੱਕ ਬਜੁਰਗ ਜੋੜੇ ਤੇ ਚਲੀ ਗਈ। ਮੈਂ ਚੁੱਪ-ਚਾਪ ਉਹਨਾਂ ਕੋਲ ਰੁਕ ਗਈ । ਮੈਂ ਹਲੀਮੀ ਤੇ ਆਪਣੇ ਭਰੇ ਹੋਏ ਗਲੇ ਨਾਲ ਬੇਬੇ ਕੋਲੋਂ ਪੱਛਿਆ,”ਬੀਜੀ ਕੀ ਮੈਂ ਇੱਥੇ ਬੈਠ ਜਾਵਾਂ?” ਉਹਨਾਂ ਕਿਹਾ ਕੁੱਝ ਨਹੀਂ ਪਰ ਦੋਵੇਂ ਹਲਕੇ ਜੇ ਸਰਕ ਕੇ ਬੈਠ ਗਏ। ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਚੁੱਪ-ਚਾਪ ਬੈਠ ਗਈ ।

 

 

ਮੈਂ ਫੋਨ ਨੂੰ ਬੰਦ ਕਰ ਲਿਆ । ਮੈਂ ਆਪਣੇ ਆਪ ਨੂੰ ਟੋਟਲਣਾ ਸੁਰੂ ਹੀ ਕੀਤਾ ਸੀ ਕਿ ਬਾਬਾ ਜੀ ਦੇ ਫੋਨ ਦੀ ਬੜੀ ਜਾਣੀ –ਪਹਿਚਾਣੀ ਰਿੰਗ ਟੋਨ ਨੇ ਮੇਰਾ ਪੂਰਾ ਧਿਆਨ ਆਪਣੇ ਵੱਲ ਖਿੱਚ ਲਿਆ। ਉਹਨਾਂ ਮੂੰਹ ਤੇ ਬੰਨ੍ਹਿਆ ਪਰਨਾ ਖੋਲ ਕੇ ਆਪਣੇ ਚਿੱਟੇ ਕੁੜਤੇ ਦੇ ਗੀਝੇ(ਖੀਸੇ) ਵਿੱਚੋਂ ਨੋਕੀਆ ਦਾ ਬੜਾ ਪੁਰਾਣਾ ਫੋਨ ਕੱਢਿਆ । ਜਿਵੇਂ ਹੀ ਉਹਨਾਂ ਦਾ ਚਿਹਰਾ ਦੇਖਿਆ ਮੈਨੂੰ ਇਕ ਦਮ ਹੀ ਹੈਰਾਨੀ ਹੋਈ ਮੈਨੂੰ ਇੱਕ ਪਲ ਲਈ ਮੇਰੇ ਬਾਪੂ ਜੀ (ਦਾਦਾ ਜੀ ਜਿਨ੍ਹਾਂ ਨੂੰ ਪਿਆਰ ਨਾਲ ਹਮੇਸਾਂ ਬਾਪੂ ਜੀ ਆਖਿਆ ਸੀ) ਹੀ ਲੱਗੇ , ਜੋ ਪੰਜ ਸਾਲ ਪਹਿਲਾਂ ਆਪਣੀ ਜੀਵਨ ਯਾਤਰਾ ਪੂਰੀ ਕਰ ਦੁਨੀਆ ਤੋਂ ਅਲਵਿਦਾ ਲੈ ਗਏ।ਮੈਂ ਦਾਦਾ ਨੂੰ ਆਪਣੀ ਜਿੰਦਗੀ ਲੱਭਣ ਵਿੱਚ ਖੋ ਗਈ। ਮੈਂ ਆਪਣੇ ਦਾਦਕਾ ਪਰਿਵਾਰ ਵਿੱਚ ਕੁੜੀ ਹੋਣ ਕਰਕੇ ਇੱਕ ਅਣ-ਚਾਹਿਆ ਬੱਚਾ ਸੀ। ਪਰ ਮੇਰੇ ਦਾਦਾ ਜੀ ਤੇ ਮੇਰੀ ਮਾਤਾ ਦੀ ਬੜੀ ਲਾਡਲੀ ਸੀ। ਪਰ ਕੁੜੀ ਦੇ ਰੂਪ ਵਿੱਚ ਮੇਰੇ ਲਈ ਨੌਂ ਪਰਿਵਾਰ ਦੇ ਜੀਆਂ ਵਿੱਚ ਆਪਣੀ ਜਗ੍ਹਾ ਬਣਾਉਣਾ ਸੌਖਾ ਨਹੀਂ ਸੀ। ਪਰ ਦਾਦਾ ਜੀ ਦੇ ਮੈਨੂੰ ਗੁਰਬਾਣੀ ਨਾਲ ਜੋੜਨ ਤੇ ਮੇਰੇ ਮਾਤਾ ਜੀ ਦੇ ਮੇਰੀ ਪੜਾਈ ਲਈ ਸਖਤ ਹੋਣ ਨੇ ਮੈਨੂੰ ਮਿਹਨਤੀ ਬਣਾ ਦਿੱਤਾ ਸੀ।

ਮੇਰੇ ਲਈ ਮੇਰੇ ਦਾਦੀ ਜੀ ਤੇ ਪਿਤਾ ਸਮੇਤ ਬਾਕੀ ਪਰਿਵਾਰ ਦੀ ਬੇਰੁਖੀ ਤੇ ਬੇਲੋੜੀ ਸਖਤੀ ਨੇ ਮੈਨੂੰ ਹੌਲੀ-ਹੌਲੀ ਬਗਾਵਤੀ ਬਣਾ ਦਿੱਤਾ। ਮੇਰੇ ਦਾਦੀ ਜੀ ਮੇਰੀ ਪੜਾਈ ਦੇ ਖਿਲਾਫ ਨਹੀਂ ਸੀ ਪਰ ਪੱਖ ਵਿੱਚ ਨਹੀਂ ਸੀ ਹਾਲਾਂਕਿ ਮੇਰੇ ਤੋਂ  ਸੱਤ ਕੁ ਸਾਲ ਵੱਡੇ ਮੇਰੇ ਭੂਆ ਜੀ ਜੋ ਸਭ ਦੇ ਲਾਡਲੇ ਸੀ ਸਾਡੇ ਨਾਲ ਦੇ ਹਾਈ ਸਕੂਲ ਵਿੱਚ 10ਵੀਂ ਕਲਾਸ ਵਿੱਚ ਸੀ। ਪਰ ਮੇਰੇ ਲਈ ਕੁੜੀ –ਮੁੰਡੇ ਵਾਲਾ ਪੱਖਪਾਤ ਕਾਫੀ ਗੰਭੀਰ ਸੀ। ਮੇਰੇ ਪਿਤਾ ਜੀ ਦਾ ਡਰ ਇੰਨਾ ਸੀ ਕਿ ਉਹਨਾਂ ਨੂੰ ਕੁੱਝ  ਕਹਿਣਾ ਮੇਰੇ ਲਈ ਕੀ ਮੇਰੇ ਮਾਤਾ ਜੀ ਲਈ ਵੀ ਬਹੁਤ ਔਖਾ ਸੀ। ਹਾਲਾਂਕਿ ਮੇਰੇ ਪਿਤਾ ਜੀ ਆਪ ਸਕੂਲ ਅਧਿਆਪਕ ਸੀ। ਉਹ ਮੇਰੇ ਦਾਦੀ ਜੀ ਦੀ ਗੱਲ ਨੂੰ ਕਦੀ ਨਹੀ ਮੋੜਦੇ ਸੀ। ਉਹਨਾਂ ਦਾ ਘਰ ਤੇ ਰੋਅਬ ਹੀ ਇੰਨਾ ਸੀ ਤੇ ਮੇਰੇ ਦਾਦੀ ਜੀ ਦੇ ਹੁਕਮ ਨੂੰ ਟਾਲਣਾ ਉਹਨਾਂ ਲਈ ਸੰਭਵ ਹੀ ਨਹੀਂ ਸੀ।ਮੇਰੇ ਦਾਦਾ ਜੀ ਮੈਨੂੰ ਤੇ ਮੇਰੇ ਵੱਡੇ ਵੀਰ ਨੂੰ ਸਕੂਲ ਵਿੱਚ ਆਪ ਛੱਡ ਕੇ ਆਉਂਦੇ ਤੇ ਰਾਹ ਜਾਂਦੇ ਉਹ ਸਾਨੂੰ ਨਿੱਕੀਆਂ-ਨਿੱਕੀਆਂ ਸਾਖੀਆਂ ਸਣਾਉਂਦੇ ਜਾਂਦੇ। ਪੰਜਵੀਂ ਕਲਾਸ ਤੱਕ ਉਹਨਾਂ ਮੈਨੂੰ ਸਕੂਲ ਛੱਡਣਾ ਤੇ ਲੈ ਕੇ ਆਉਣਾ। ਸੰਨ 1995 ਵਿੱਚ ਪੰਜਵੀਂ ਕਲਾਸ ਦਾ ਬੋਰਡ ਹੁੰਦਾ ਸੀ। ਮੇਰੇ ਪੰਜਵੀਂ ਕਲਾਸ ਦੇ ਇਮਤਿਹਾਨ ਲਈ ਬੋਰਡ ਸਾਡੇ ਪਿੰਡ ਦੇ ਲਾਗਲੇ ਪਿੰਡ ਦੇ ਸਕੂਲ ਹੀ ਬਣਦਾ ਸੀ। ਸੋ ਸਵਾਲ ਸੀ ਕਿ ਮੈਨੂੰ ਇਮਤਿਹਾਨ ਲਈ ਕੋਣ ਲੈ ਕੇ ਜਾਵੇ। ਮੇਰੇ ਕਲਾਸ ਦੀਆਂ ਸਾਥਣਾਂ ਨੇ ਸਭ ਨੇ ਆਪੋ-ਆਪਣਾ ਦੱਸਿਆ ਕਿ ਉਹਨਾਂ ਨੂੰ ਕੋਣ ਤੇ ਕਿਵੇਂ ਲੈ ਕੇ ਜਾਵੇਗਾ ਪਰ ਮੈਂ ਨਿਰਾਸ਼ ਸੀ ਕੀ ਮੇਰੇ ਪੇਪਰ ਹੋਣਗੇ ਵੀ ਜਾਂ ਨਹੀਂ ?

ਅਖੀਰ ਘਰ ਕਾਫੀ ਵਿਵਾਦ ਤੋਂ ਬਾਦ ਬਾਪੂ ਜੀ ਨੇ ਆਪਣਾ ਫੈਸਲਾ ਸੁਣਾਇਆ ਕਿ ਉਹ ਮੈਨੂੰ ਲੈ ਕੇ ਜਾਣਗੇ। ਸੋ ਮੈਨੂੰ ਪੇਪਰ ਦਿਵਾਉਣ ਦਾਦਾ ਜੀ ਸਾਈਕਲ ਤੇ ਲੈ ਕੇ ਜਾਂਦੇ ਤੇ ਪੇਪਰ ਹੋਣ ਤੱਕ ਉੱਥੇ ਹੀ ਖੜੇ ਰਹਿੰਦੇ। ਘਰ ਆ ਕੇ ਮੈਂ ਮਾਤਾ ਜੀ ਨੂੰ ਸਾਰੇ ਸਵਾਲ ਦੱਸਣੇ । ਪੂਰੇ ਦੋ ਮਹੀਨੇ ਬਾਦ ਮੇਰਾ ਨਤੀਜਾ ਆਇਆ ਤਾਂ ਮੈਂ ਪਹਿਲੀ ਪੁਜੀਸ਼ਨ ਹਾਸਲ ਕੀਤੀ। ਉਸ ਸਮੇਂ ਪਹਿਲੀ ਪੁਜੀਸਨ ਹਾਸਲ ਕਰਨਾ ਬਹੁਤ ਵੱਡੀ ਗੱਲ ਸੀ। ਮੇਰਾ ਨਤੀਜਾ ਦੇਖ ਕੇ ਪਹਿਲੀ ਵਾਰ ਮੇਰੇ ਪਿਤਾ ਜੀ ਨੇ ਮੈਨੂੰ ਸ਼ਾਬਸ਼ੀ ਦਿੱਤੀ ਸੀ। ਉਸ ਦਿਨ ਤੋਂ ਮੇਰੇ ਪਿਤਾ ਜੀ  ਮੇਰੀ ਪੜਾਈ ਵਿੱਚ ਦਿਲਚਸਪੀ ਲੈਣ ਲੱਗ ਗਏ ਸੀ। ਸੋ ਮੈਨੂੰ ਛੇਵੀਂ ਕਲਾਸ ਵਿੱਚ ਦਾਖਲ ਕਰਵਾਇਆ ਗਿਆ ਪਰ ਮੇਰੇ ਦਾਦੀ ਜੀ ਤੇ ਪਿਤਾ ਜੀ ਦੇ ਮੇਰੇ ਤੇ ਅਨੁਸਾਸਨ ਹੋਰ ਵੀ ਸਖਤ ਹੋ ਗਿਆ ਸੀ। ਹੁਣ ਹਫਤੇ ਦੇ ਛੇ ਦਿਨ ਸਕੂਲ ਦੀ ਵਰਦੀ ਤੇ ਵਰਦੀ ਨਾਲ ਚੁੰਨੀ ਦੀ ਤਾਕੀਦ ਹੋ ਗਈ ਸੀ। ਮੇਰੇ ਲਈ ਇਹ ਖੁਸੀ ਦੀ ਗੱਲ ਸੀ ਕਿ ਮੈਨੂੰ ਘਰ ਵਿੱਚ ਮੇਰੀ ਜਗ੍ਹਾ ਬਣਾਉਣ ਦਾ ਰਾਹ ਲੱਭ ਗਿਆ ਸੀ। ਮੈਂ ਸਭ ਸਰਤਾਂ ਦੇ ਨਾਲ-ਨਾਲ ਹੁਣ ਹੋਰ ਵੀ ਮਿਹਨਤ ਕਰਨੀ ਸੁਰੂ ਕਰ ਦਿੱਤੀ। ਹੁਣ ਮੈਂ ਤੇ ਵੀਰਾ ਇਕੱਲੇ ਇਕੱਠੇ ਸਕੂਲ ਜਾਂਦੇ । ਦਾਦਾ ਜੀ ਰਾਤ ਨੂੰ ਰੋਟੀ ਤੋਂ ਬਾਦ ਆਪਣੀਆਂ ਲੱਤਾਂ ਘਟਾਉਂਦੇ ਤੇ ਨਾਲੇ ਸਾਖੀਆਂ ਸਣਾਉਦੇਂ। ਵੀਰ ਜੀ ਮੇਰੇ ਤੋਂ ਇੱਕ ਕਲਾਸ ਅੱਗੇ ਸੀ ਤੇ ਛੇਵੀਂ ਕਲਾਸ ਵਿੱਚੋਂ ਉਹ ਫਸਟ ਆਏ ਸੀ। ਸੋ ਮੇਰਾ ਹੁਣ ਇੱਕੋ- ਇੱਕ ਉਦੇਸ਼ ਬਣ ਗਿਆ ਸੀ ਕਿ ਇਸ ਕਲਾਸ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਕੇ ਘਰ ਵਿੱਚ ਆਪਣੇ ਕੁੜੀ ਹੋਣ ਦੀ ਸੋਚ ਨੂੰ ਹਰਾਉਣਾ ਸੀ। ਪਰ ਇਹ ਸਭ ਇੰਨਾ ਸੌਖਾ ਨਹੀਂ ਸੀ। ਮੈਂ ਬਹੁਤ ਸਖਤ ਮਿਹਨਤ ਕੀਤੀ ਤੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਪਰ ਮੇਰੇ ਨੰਬਰ ਵੀਰ ਜੀ ਦੇ ਨੰਬਰ ਤੋਂ ਘੱਟ ਸੀ।

ਮੇਰੇ ਲਈ ਪੜਾਈ ਦੇ ਇਮਤਿਹਾਨ ਦੇ ਨਾਲ-ਨਾਲ ਹਾਲਾਤ ਤੇ ਸਮਾਜ ਵਿੱਚ ਕੁੜੀ ਬਣ ਕੇ ਪੈਦਾ ਹੋਣ ਦੇ ਇਮਤਿਹਾਨ ਵੀ ਸੁਰੂ ਹੋ ਚੁੱਕੇ ਸੀ। ਜਿਵੇਂ –ਜਿਵੇਂ ਮੇਰੇ ਕਿਸ਼ੋਰ ਅਵਸਥਾ ਵੱਲ ਮੇਰੇ ਕਦਮ ਵਧ ਰਹੇ ਸੀ, ਮੇਰੇ ਲਈ ਨਿਯਮ ਹੋਰ ਵੀ ਕਰੜੇ ਹੋ ਗਏ ਸੀ। ਇਹਨਾਂ ਨਿਯਮਾਂ ਦੇ ਵਿਰੁੱਧ ਮੇਰਾ ਪਹਿਲਾ ਬਗਾਵਤੀ ਫੈਸਲਾ ਸੀ ਖੋ-ਖੋ ਦੀ ਟੀਮ ਵਿੱਚ ਹਿੱਸਾ ਲੈਣਾ। ਇਸ ਵਿੱਚ ਮੇਰਾ ਸਾਥ ਮੇਰੀ ਮਾਤਾ ਜੀ,  ਮੇਰੀ ਸਕੂਲ ਪੀ.ਟੀ. ਮੈਡਮ ਪਰਮਜੀਤ ਕੌਰ ਤੇ ਹਿੰਦੀ ਅਧਿਆਪਕ ਸ੍ਰੀ ਕ੍ਰਿਸ਼ਨ ਚੰਦ ਜੀ ਨੇ ਬਹੁਤ ਦਿੱਤਾ। ਜਦੋਂ ਖੋ-ਖੋ ਦੀ ਟੀਮ ਦੀ ਸਲੈਕਸ਼ਨ ਹੋ ਰਹੀ ਸੀ।

ਮੇਰੇ ਪਿਤਾ ਜੀ ਦੀ ਡਿਊਟੀ ਮੇਰੇ ਸਕੂਲ ਵਿੱਚ ਸਕੂਲ ਦੇ ਖੇਡ ਟੂਰਨਾਮੈਂਟ ਵਿੱਚ ਸੀ। ਮੈਡਮ ਪਰਮਜੀਤ ਤੇ ਸ੍ਰੀ ਕ੍ਰਿਸ਼ਨ ਚੰਦ ਸਰ ਜੀ ਨੇ ਪਿਤਾ ਜੀ ਨੂੰ ਮੈਨੂੰ ਖੋ-ਖੋ ਦੀ ਖੇਡ ਵਿੱਚ ਹਿੱਸਾ ਦਿਵਾਉਣ ਲਈ ਮਨਾ ਲਿਆ ਸੀ। ਮੇਰਾ ਕੱਦ ਸਭ ਤੋਂ ਛੋਟਾ ਹੋਣ ਕਾਰਨ ਮੈਂਨੂੰ ਖੋ-ਖੋ ਵਿੱਚ ਪਕੜਨਾ ਅਸ਼ਾਨ ਨਹੀਂ ਸੀ। ਸੋ ਮੈਨੂੰ ਸਲੈਕਟ ਕਰ ਲਿਆ ਤੇ ਸਾਡਾ ਪਹਿਲਾ ਮੁਕਾਬਲਾ ਜੋਨ ਲੈਬਲ ਤੇ ਦਾਨਗੜ ਸਕੂਲ ਵਿੱਚ ਸੀ। ਜੋਨ ਦਾ ਮੁਕਾਬਲਾ ਬਹੁਤ ਸ਼ਾਨਦਾਰ ਰਿਹਾ ਸੀ। ਸਾਡੀ ਟੀਮ ਜਿੱਤ ਗਈ ਸੀ। ਪਰ ਸਾਡੇ ਦੇਸ਼ ਵਿੱਚ ਬੇਈਮਾਨੀ ਇਨਸਾਨ ਦੇ ਜਮੀਰ ਨੂੰ ਜਿੰਦਾ ਹੀ ਨਿਗਲ ਜਾਂਦੀ ਹੈ। ਜਿੱਤਣ ਤੋਂ ਬਾਦ ਦੂਸਰੇ ਦਿਨ ਸਕੂਲ ਦੀ ਸਵੇਰ ਦੀ ਸਭਾ ਵਿੱਚ ਸਾਡੀ ਪੂਰੀ ਟੀਮ ਨੂੰ ਸਟੇਜ ਤੇ ਖੜਾ ਕਰ ਲਿਆ ਤੇ ਸਭ ਨੂੰ ਇੱਕ ਸਨਮਾਨ ਚਿੰਨ ਤੇ ਜੋਨ ਦਾ ਸਰਟੀਫਿਕੇਟ ਦੇਣਾ ਸੀ।

ਮੇਰੇ ਨਾਲ ਟੀਮ ਵਿੱਚ ਇੱਕ ਕੁੜੀ ਸੀ ਜਿਸਦਾ ਨਾਮ ਸੀ ਗੁਰਪ੍ਰੀਤ ਜੋ ਸਭ ਤੋਂ ਵੱਧ ਕਾਬਿਲ ਖਿਡਾਰਨ ਸੀ ਤੇ ਜਿਸ ਦੀ ਬਦੌਲਤ ਸਾਡੀ ਟੀਮ ਇੰਨੀ ਵਧੀਆ ਖੇਡ ਸਕੀ ਸੀ। ਜਦੋਂ ਉਸ ਦਾ ਨਾਮ ਬੋਲਿਆ ਗਿਆ ਤਾਂ ਉਸ ਦੀ ਜਗ੍ਹਾ ਦੂਜੀ ਗੁਰਪ੍ਰੀਤ ਨੂੰ ਸਰਟੀਫਿਕੇਟ ਦਿੱਤਾ ਗਿਆ, ਜੋ ਕਿ ਪਿੰਡ ਦੇ ਸਰਪੰਚ ਦੀ ਪੋਤੀ ਤੇ ਪੀ.ਟੀ. ਮੈਡਮ ਦੀ ਰਿਸ਼ਤੇਦਾਰ ਸੀ। ਅਸੀਂ ਸਭ ਹੈਰਾਨ ਸੀ। ਮੈਂ ਗੁਰਪ੍ਰੀਤ ਦਾ ਉਤਰਿਆ ਚਿਹਰਾ ਤੇ ਭਰੀਆਂ ਅੱਖਾਂ ਦੇਖੀਆਂ। ਮੈਂ ਬਾਦ ਵਿੱਚ ਉਸ ਤੋਂ ਪੁੱਛਿਆ ਕਿ ,”ਪ੍ਰੀਤ ਤੇਰਾ ਸਰਟੀਫਿਕਟ ਉਸਨੂੰ ਕਿਉਂ ਦਿੱਤਾ? ਤੂੰ ਘਰ ਦੱਸ ।” ਤਾਂ ਉਸ ਨੇ ਕਿਹਾ ਕਿ,” ਸੁੱਖੀ ਮੈਡਮ ਨੇ ਮੈਨੂੰ ਪੇਪਰਾਂ ਵਿੱਚ ਪਾਸ ਕਰਨ ਦਾ ਵਾਅਦਾ ਕੀਤਾ ਤੇ ਤੈਨੂੰ ਪਤਾ ਮੇਰਾ ਇਸ ਵਾਰ ਪਾਸ ਹੋਣਾ ਬਹੁਤ ਜਰੂਰੀ ਹੈ। ਇਸ ਵਾਰ ਮੇਰਾ ਅੱਠਵੀਂ ਦਾ ਬੋਰਡ ਦਾ ਪੇਪਰ ਹੈ। ਜੇ ਮੈਂ ਪਾਸ ਨਾ ਹੋਈ ਤਾਂ ਮੈਨੂੰ ਘਰਦੇ ਸਕੂਲ ਵਿੱਚੋਂ ਹਟਾ ਲੈਣਗੇ। ਉਸਦੇ ਇਸ ਜਵਾਬ ਨੇ ਮੈਨੂੰ ਬਹੁਤ ਬੇਬਸ ਤੇ ਉਦਾਸ ਕਰ ਦਿੱਤਾ। ਮੈਂ ਖੋ-ਖੋ ਵਿੱਚੋਂ ਆਪਣਾ ਨਾਮ ਵਾਪਸ ਲੈ ਲਿਆ। ਮੈਂ ਫੇਰ ਤੋਂ ਪੜਾਈ ਵਿੱਚ ਜੁਟ ਗਈ। ਇਸੇ ਦੌਰਾਨ ਮੇਰੇ ਦਾਦੀ ਜੀ ਦੇ ਕਹਿਣ ਤੇ ਮੇਰੇ ਪਾਪਾ ਜੀ ਨੇ ਮੇਰੇ ਹੀ ਸਕੂਲ ਵਿੱਚ ਬਦਲੀ ਕਰਵਾ ਲਈ ਤੇ ਮੇਰੀ ਰਹੀ ਸਹੀ ਆਜਾਦੀ ਵੀ ਪਾਪਾ ਜੀ ਦੇ ਮੇਰੇ ਲਈ ਬਣਾਏ ਅਸੂਲਾਂ ਤੇ ਨਿਯਮਾਂ ਦੀ ਭੇਟ ਹੋ ਗਈ।  ਮੈਂ ਹਰ ਸਾਲ ਕਲਾਸ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨੀ ਇਸ ਉਮੀਦ ਨਾਲ ਕਿ ਮੇਰੀ ਘਰ ਵਿੱਚ ਇੱਕ ਪਹਿਚਾਣ ਬਣ ਸਕੇ ਤੇ ਪਾਪਾ ਮੇਰੇ ਤੇ ਮਾਣ ਕਰ ਸਕਣ। ਮੇਰਾ ਛੇ ਦਿਨ ਯੂਨੀਫਾਰਮ ਵਿੱਚ ਰਹਿਣਾ ਤੇ ਸਿਰ ਤੇ ਚੁੰਨੀ ਰੱਖਣਾ ਪੂਰੀ ਕਲਾਸ ਲਈ ਮੇਰਾ ਮਜਾਕ ਬਣਾਉਣ ਲਈ ਕਾਫੀ ਸੀ।

ਮੈਂ ਦਸਵੀਂ ਕਲਾਸ ਵਿੱਚ ਦਾਖਲ ਹੋਈ ਤਾਂ ਮੇਰੀ ਚਿੰਤਾ ਹੋਰ ਵਧ ਗਈ ਸੀ ਕਿ ਕੀ ਪਾਪਾ ਮੈਨੂੰ ਅੱਗੇ ਦਾਖਲ ਕਰਵਾਉਣਗੇ? ਇੱਕ ਦਿਨ ਮੇਰੀ ਲੜਾਈ ਮੇਰੇ ਨਾਲ ਪੜਦੀ ਸਰਪੰਚ ਦੀ ਪੋਤੀ ਨਾਲ ਹੋ ਗਈ । ਮੇਰਾ ਮਜਾਕ ਉਡਾਉਦੇਂ ਹੋਏ ਕਿਹਾ,” ਉਏ ਪੜਾਕੂ ਤੂੰ ਇੰਨਾ ਪੜ ਕੇ ਕੀ ਕਰਨਾ ਤੇਰੇ ਘਰਦਿਆਂ ਤੈਨੂੰ ਘਰ ਤੋਂ ਬਾਹਰ ਤਾਂ ਕੱਢਣਾ ਨਹੀਂ । ਦੇਖੀਂ ਤੇਰਾ ਵਿਆਹ ਕਰ ਦੇਣਾ।” ਇੰਨਾ ਕਹਿ ਉਸਨੇ ਮੇਰੀ ਨੋਟ ਬੁੱਕ ਮੇਰੇ ਹੱਥੋਂ ਖੋ ਲਈ। ਮੈਨੂੰ ਗੁੱਸਾ ਤਾਂ ਸੀ ਪਰ ਮੈਂ ਬਗਾਵਤੀ ਵੀ ਸਿਰੇ ਦੀ ਬਣ ਗਈ ਸੀ। ਮੈਂ ਉਸ ਦੇ ਥੱਪੜ ਜੜ੍ਹ ਦਿੱਤੇ । ਇਸ ਗੱਲ ਨੇ ਘਰ ਮੇਰੇ ਲਈ ਨਿਯਮ ਹੋਰ ਵੀ ਸਖਤ ਕਰ ਦਿੱਤੇ । ਬਾਪੂ ਜੀ ਮੇਰੀ ਇਸ ਹਰਕਤ ਤੋਂ ਨਰਾਜ ਹੋ ਗਏ ਤੇ ਮਾਤਾ ਜੀ ਨੇ ਮੇਰੀ ਗੱਲ੍ਹ ਤੇ ਸਖਤ ਥੱਪੜ ਦਾ ਇਨਾਮ ਛਾਪ ਦਿੱਤਾ ਸੀ।ਦਾਦੀ ਜੀ ਤੇ ਭੂਆ ਜੀ ਨੂੰ ਮੇਰੇ ਖਿਲਾਫ ਪਾਪਾ ਜੀ ਦੇ ਕੰਨ ਭਰਨ ਦਾ ਮੌਕਾ ਮਿਲ ਗਿਆ। ਪਾਪਾ ਜੀ ਨੇ ਸਭ ਨੂੰ ਫੈਸਲਾ ਸੁਣਾ ਦਿੱਤਾ ਕਿ ਸੁਖਪਾਲ ਦਸਵੀਂ ਤੋਂ ਬਾਦ ਘਰ ਹੀ ਪ੍ਰਾਈਵੇਟ ਪੜੇਗੀ। ਇਸ ਗੱਲ ਨੇ ਮੇਰਾ ਦਿਲ ਤੋੜ ਕੇ ਰੱਖ ਦਿੱਤਾ। ਮੇਰੀ ਇਕਲੌਤੀ ਸਹੇਲੀ ਪ੍ਰਦੀਪ ਨੇ ਮੈਨੂੰ ਬਹੁਤ ਹੌਂਸਲਾ ਦਿੱਤਾ । ਪਰ ਉਸਦਾ ਵੀ ਘਰਦਿਆਂ ਨੇ ਦਸਵੀਂ ਤੋਂ ਬਾਅਦ ਵਿਆਹ ਕਰ ਦਿੱਤਾ ਤੇ ਮੈਨੂੰ ਉਹ ਮੁੜ ਕਦੀ ਨਹੀਂ ਮਿਲੀ। ਪਰ ਮੈਂ ਵੀ ਬਗਾਵਤੀ ਸੀ ਸੋ ਮੈਂ ਬਹੁਤ ਸਖਤ ਮਿਹਨਤ ਕਰਨੀ ਸੁਰੂ ਕੀਤੀ ਕਿ ਇਸ ਉਮੀਦ ਤੇ ਕਿ ਜੇ ਮੇਰਾ ਨਾਮ ਮੈਰਿਟ ਵਿੱਚ ਆ ਗਿਆ ਤਾਂ ਮੈਨੂੰ ਅੱਗੇ ਪੜਾਇਆ ਜਾਵੇਗਾ। ਇਸ ਦੌਰਾਨ ਹੀ ਮੇਰੇ ਚਾਚਾ ਜੀ ਦਾ ਵਿਆਹ ਹੋ ਗਿਆ ਤੇ ਮੇਰੇ ਚਾਚੀ ਜੀ ਐਮ.ਏ. ਬੀ.ਐਡ. ਸੀ । ਇਸ ਗੱਲ ਦਾ ਮੈਨੂੰ ਬਹੁਤ ਲਾਭ ਮਿਲਿਆ। ਮੇਰੀ ਮਿਹਨਤ ਸਦਕਾ ਮੈਂ ਜਿਲ੍ਹੇ ਵਿੱਚ ਤਾਂ ਨਹੀਂ ਪਰ ਕਲੱਸਟਰ ਵਿੱਚੋਂ ਟਾਪ ਕਰ ਲਿਆ ਸੀ, ਉਸ ਸਮੇਂ ਦੇ ਐਮ.ਐਲ.ਏ. ਨੇ ਮੈਨੂੰ ਟਰਾਫੀ ਨਾਲ ਸਮਾਨਤ ਕੀਤਾ ਤੇ ਇਸ ਗੱਲ ਦਾ ਪਾਪਾ ਜੀ ਤੇ ਬੜਾ ਚਮਤਕਾਰੀ ਅਸਰ ਪਿਆ। ਮੇਰੇ ਲਈ ਸੰਗਰੂਰ ਅਕਾਦਮੀ ਤੇ ਨੇੜੇ ਦੇ ਵਧੀਆ ਸਕੂਲਾਂ ਵਿੱਚੋਂ ਪੱਤਰ ਆਏ। ਪਾਪਾ ਜੀ ਨੇ ਮੇਰਾ ਦਾਖਲਾ ਕਾਫੀ ਵਿਵਾਦ ਤੋਂ ਬਾਦ ਨੇੜੇ ਦੇ ਧਨੌਲਾ ਦੇ ਕੁੜੀਆਂ ਦੇ ਸਕੂਲ ਵਿੱਚ ਕਰਵਾ ਦਿੱਤਾ। ਮੈਂ ਇੱਥੋਂ ਆਪਣੀ ਜਿੰਦਗੀ ਦਾ ਨਵਾਂ ਤੇ ਬਗਾਵਤੀ ਸਫਰ ਸੁਰੂ ਕੀਤਾ ਤੇ ਬਾਪੂ ਜੀ ਦੇ ਕਮਰੇ ਦੀ ਕੰਨਸ ਤੇ ਪਈਆਂ ਸਾਹਿਤਕ ਕਿਤਾਬਾਂ ਨੂੰ ਸਮਝਣਾ ਸੁਰੂ ਕੀਤਾ। ਉਹ ਅਕਸਰ ਕਹਿੰਦੇ ਸੀ,” ਪੁੱਤ ਤੇਰੀ ਲੰਮੇਰੀ ਵਾਟ ਬਾਕੀ ਹੈ।”  
        
ਮੇਰੇ ਖਿਆਲਾਂ ਦੀ ਲ਼ੜੀ ਉਦੋਂ ਟੁੱਟੀ ਜਦੋਂ ਉਹਨਾਂ ਦੇ ਜਿਵੇਂ ਹੀ ਉਸ ਬਜੁਰਗ ਜੋੜੇ ਦੇ ਫੋਨ ਦੁਬਾਰਾ ਖੜਕਿਆ। ਮੈਂ ਬਾਪੂ ਜੀ ਵੱਲ ਬੜੇ ਗਹੁ ਤੇ ਅਪਣੱਤ ਨਾਲ ਤੱਕਿਆ ਤਾਂ ਉਹ ਮੁਸਕਰਾ ਪਏ। ਮੈਂ ਅੱਖਾਂ ਭਰ ਲਈਆਂ ਤੇ ਨੀਵੀਂ ਪਾ ਲਈ। ਬਾਪੂ ਬੜੇ ਪਿਆਰ ਨਾਲ ਬੋਲਿਆ,” ਕੀ ਗੱਲ ਪੁੱਤ ਕੁੱਝ ਦੁੱਖਦਾ, ਦਵਾਈ ਲੈਣ ਆਈ ਹੈਂ ? ਨਾਲ ਨਹੀਂ ਕੋਈ ਆਇਆ?” ਮੇਰਾ ਰੋਣਾ ਨਿੱਕਲ ਪਿਆ । ਮੈਂ ਹੰਝੂ ਸਾਫ ਕਰਦਿਆਂ ਕਿਹਾ,”ਤੁਹਾਨੂੰ ਦੇਖ ਮੈਨੂੰ ਮੇਰੇ ਬਾਪੂ (ਦਾਦਾ ) ਜੀ ਯਾਦ ਆ ਗਏ। ਉਹਨਾਂ ਬੜੇ ਪਿਆਰ ਨਾਲ ਮੇਰਾ ਸਿਰ ਪਲੋਸਿਆ ਤੇ ਕਿਹਾ,” ਚਲੇ ਗਿਆਂ ਦੀ ਵਾਟ ਤਾਂ ਕੱਟ ਗਈ ਸੀ। ਪਰ ਤੇਰੀ ਤਾਂ ਬੜੀ ਲੰਮੇਰੀ ਹੈ। ਤੂੰ ਤਾਂ ਹਾਲੇ ਤੁਰਨਾ। “ਇੰਨਾ ਕਹਿ ਉਹ ਬਜੁਰਗ ਜੋੜਾ ਚਲਾ ਗਿਆ ਸੀ। ਮੈਨੂੰ ਸੱਚ-ਮੁੱਚ ਸਬਦਾਂ ਦੀ ਢਾਰਸ ਮਿਲ ਗਈ ਸੀ। ਆਪ ਮੁਹਾਰੇ ਮੇਰੇ ਕੋਲੋਂ ਲਿਖਿਆ ਗਿਆ ਕਿ:   

ਅਜੇ ਤਾਂ ਤੁਰਨਾ ਬਾਕੀ ਏ,
ਅਜੇ ਲੰਮੇਰੀ ਵਾਟ ਬਾਕੀ ਏ,
ਜਿੰਦਗੀ ਦੀ ਨੋਕ ਤਿੱਖੀ ਏ,
ਪਰ ਕਦਮਾਂ ‘ਚ ਜਾਨ ਬਾਕੀ ਏ…

                                                                ਸੰਪਰਕ: 887294750

ਬੇਕਲ ਉਤਸ਼ਾਹੀ : ਦਿਲਾਂ ਦੀ ਸੰਸਦ ‘ਚ ਵੱਸਣ ਵਾਲਾ ਸ਼ਾਇਰ – ਗੁਰਪ੍ਰੀਤ ਸਿੰਘ ਖੋਖਰ
ਮੰਮੀ ਪੀਂਘ ਕਿਹਨੂੰ ਕਹਿੰਦੇ ਨੇ? – ਸਤਗੁਰ ਸਿੰਘ ਬਹਾਦਰਪੁਰ
ਵਿਰਾਸਤ ਅਤੇ ਸਭਿਆਚਾਰ ਦਾ ਫਰਕ -ਗੁਰਚਰਨ ਪੱਖੋਕਲਾਂ
ਲੰਬੀ ਉਮਰ ਲਈ ਪਹਿਲਾਂ ਹਾਸੇ ਮਾਣੋ -ਅਮਰਜੀਤ ਟਾਂਡਾ
ਪਿੱਠਵਰਤੀ ਗਾਇਕੀ ਦਾ ਧਰੂ ਤਾਰਾ ਮੁਕੇਸ਼ – ਗੁਰਤੇਜ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਲਿਖਦਾ ਰਿਹਾ ਕਰ ਦੋਸਤਾ -ਜਸਵੀਰ ਸਿੱਧੂ

ckitadmin
ckitadmin
November 20, 2014
ਨਸ਼ਿਆਂ ਤੋਂ ਆਪ ਨੂੰ ਬਚਾਓ ਦੋਸਤੋ – ਬਲਜਿੰਦਰ ਮਾਨ
ਮਸਲਾ ਪੰਜਾਬੀ ਨੂੰ ਦੇਵਨਾਗਰੀ ਵਿੱਚ ਲਿਖਣ ਅਤੇ ਛਾਪਣ ਦਾ -ਹਰਭਜਨ ਸਿੰਘ ਕੋਮਲ
ਪਰਮਿੰਦਰ ਕੌਰ ਸਵੈਚ ਦੀਆਂ ਦੋ ਕਵਿਤਾਵਾਂ
ਮੈਂ ਭਾਰਤੀ ਕਸ਼ਮੀਰਨ ਹਾਂ… – ਵਰਗਿਸ ਸਲਾਮਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?