By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੰਬੀ ਉਮਰ ਲਈ ਪਹਿਲਾਂ ਹਾਸੇ ਮਾਣੋ -ਅਮਰਜੀਤ ਟਾਂਡਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਲੰਬੀ ਉਮਰ ਲਈ ਪਹਿਲਾਂ ਹਾਸੇ ਮਾਣੋ -ਅਮਰਜੀਤ ਟਾਂਡਾ
ਨਿਬੰਧ essay

ਲੰਬੀ ਉਮਰ ਲਈ ਪਹਿਲਾਂ ਹਾਸੇ ਮਾਣੋ -ਅਮਰਜੀਤ ਟਾਂਡਾ

Suhi Saver
Last updated: May 7, 2026 6:02 am
Suhi Saver
Published: October 24, 2015
Share
SHARE
ਲਿਖਤ ਨੂੰ ਇੱਥੇ ਸੁਣੋ

ਲੰਬੀ ਉਮਰ ਮਾਨਣ ਲਈ ਪਹਿਲਾਂ ਹਾਸੇ ਨੂੰ ਹੀ ਲਈਏ। ਇਹ ਤਾਂ ਕਿਉਂਕਿ ਹੱਸਣਾ ਕਈ ਦੁੱਖ ਦੂਰ ਕਰਦਾ ਹੈ-ਇਹ ਮਨੁੱਖ ਦੇ ਪ੍ਰਮੁੱਖ ਗੁਣਾਂ ’ਚੋਂ ਇਕ ਵਧੀਆ ਗੁਣ ਹੈ। ਘੁੱਗੀ ਭਗਵੰਤ ਭੱਲੇ ਦੇ ਸ਼ੋਅ ਨੂੰ ਸਾਰੇ ਦੌੜਦੇ ਹਨ ਕਿਉਂ? ਓਥੇ ਰੋਂਦਾ ਵੀ ਹੱਸ ਪੈਂਦਾ ਹੈ। ਮਿਹਰ ਮਿੱਤਲ ਵਗੈਰ ਫਿਲਮ ਨਹੀਂ ਸੀ ਵਿਕਦੀ।ਮੇਰੇ ਨਿੱਕੇ ਭਰਾ ਬਲਵੀਰ ਟਾਂਡਾ ਦਾ ਉਹ ਦੋਸਤ ਵੀ ਹੈ। ਮੇਰਾ ਕਾਲਮ ਵੀ ਉਲੱਟਾ ਪੁਲਟਾ ਸੀ, ਹੁਣ ਹੁੰਦਾ ਹੈ-ਦੋ ਤੇਰੀਆਂ ਦੋ ਮੇਰੀਆਂ -ਗੱਲਾਂ ਗੱਲਾ ’ਚ ਹੀ ਹਾਸਾ ਹੁੰਦਾ ਹੈ, ਸਾਰੇ ਮੇਰਾ ਕਾਲਮ ਪੜ੍ਹਦੇ ਨੇ-ਖਾਸ ਕਰ ਔਰਤਾਂ। ਹਾਸਾ ਸਹਿਜੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਸਹਿਜ ਹੀ ਇਸ ਨੂੰ ਛੱਡਿਆ ਨਹੀਂ ਜਾ ਸਕਦਾ । ਹਰ ਕੋਈ ਹੱਸਮੁੱਖ ਕੋਲ ਬੈਠੇਗਾ, ਰੋਂਦੂ ਕੋਲ ਕੋਈ ਨਹੀਂ ਬੈਠ ਕੇ ਰਾਜ਼ੀ। ਸਗੋਂ ਲੋਕ ਬੁਰਾ ਬੋਲਦੇ ਨੇ ਉਸਨੂੰ।

ਹਾਸਾ ਦਾਰੂ ਵਰਗਾ ਸਰੂਰ ਹੈ, ਜ਼ਿੰਦਗੀ ਨੂੰ ਮਾਨਣ ਦਾ ਸੁਪਨਾ। ਗ਼ਮ ਮਾਰਦਾ ਹੈ, ਖਾਰਦਾ ਹੈ। ਹਾਸਾ ਬੇਪਰਵਾਹ ਕਰਦਾ ਹੈ। ਅੰਤਰ-ਮਨ ਤੋਂ ਚਿਹਰੇ ‘ਤੇ ਮੁਸਕਾਨ ਦੀ ਲਕੀਰ ਸਿਰਫ ਹਾਸੇ ਨਾਲ ਹੀ ਕਿੱਚੀ ਜਾ ਸਕਦੀ ਹੈ। ਚਿਹਰੇ ‘ਤੇ ਗੰਭੀਰਤਾ ਅਤੇ ਤਣਾਅ ਦੇ ਕਾਰਨ ਵਟ ਦਿਖਾਈ ਦੇਣ ਲਗਦੇ ਹਨ,ਪਰ ਹੱਸਣ ਨਾਲ ਚਿਹਰਾ ਖਿੜ੍ਹਦਾ ਹੈ-ਝੁਰੜੀਆਂ ਖਤਮ।

 

 

ਹਾਸਾ ਲੰਗਰ ਵਾਂਗ ਮੁਫਤ ਹੈ-ਫਿਰ ਮਾਣੋ। ਮੈਂ ਆਪਣੇ ਮੋਟੇ ਗਾਹਕ ਦੋਸਤ ਨੂੰ ਜਾਂਦਾ ਹੀ ਕਹਿ ਦਿੰਦਾ ਹਾਂ ਹੌਲੀ ਜੇਹੀ ਕਿ ਯਾਰ ਇਹ ਭਾਰ ਕਿਵੇਂ ਘਟਾਇਆ-ਮੈਨੂੰ ਵੀ ਦੱਸ-ਤਾਂ ਉਹ ਇੰਜਣ ਵਾਂਗ ਹੱਸਦਾ ਹੱਸਦਾ ਹਿੱਲਣ ਲੱਗ ਜਾਂਦਾ ਹੈ। ਆਮ ਲੋਕ ਘਰ ’ਚ ਸਫ਼ਾਈ ਰੱਖਦੇ ਹੀ ਨਹੀਂ-ਤਾਂ ਹਾਸੇ ਨਾਲ ਕਹਿਣਾ ਪੈ ਜਾਂਦਾ ਕਿ ਏਨੀ ਸਫ਼ਾਈ ਰੱਖਣ ਨਾਲ ਫਿਰ ਕਿਵੇਂ ਤੇਰੇ ਘਰ ਕੀੜੇ ਮਕੌੜੇ ਆ ਗਏ। ਉਹ ਮੁਸਕਰਾ ਕੇ ਰਹਿ ਜਾਂਦਾ ਹੈ। ਆਪਣੇ ਘਰਾਂ ਚ ਲੋਕ ਪਲਾਸਟਕ ਦੇ ਲਫਾਫੇ ਏਨੇ ਜਮਾਂ ਕਰ ਲੈਂਦੇ ਹਨ ਕਿ ਕਾਕਰੋਚ ਲੁਕ ਛੁਪ ਵਧ ਜਾਂਦੇ ਹਨ-ਮੈਂ ਪੁੱਛਦਾ ਹਾਂ ਕਿ ਕੀ ਸਾਰੇ ਸਟੋਰ ਬੰਦ ਹੋ ਰਹੇ ਹਨ ਕਿ ਲਫਾਫੇ ਏਨੇ ਜਮਾਂ ਕਰ ਕੇ ਰੱਖ ਲਏ ਨੇ। ਉਹ ਹੱਸਣਗੇ-ਤੇ ਕਹਿਣਗੇ ਨਹੀਂ ਭਾ ਜੀ-ਇਹ ਗੱਲ ਨਹੀਂ ਹੈ। ਓਦਾਂ ਹੀ ਰੱਖ ਲਈਦੇ ਨੇ-। ਏਦਾਂ ਹੀ ਲੋਕ ਕਿਸੇ ਦੇ ਘਰ ਜਾ ਕੇ ਲੋਹੜੇ ਦੇ ਟਿਸ਼ੂ ਖਿੱਚਣਗੇ, ਦੋ ਵਾਰ ਫਲੱਸ਼ ਚਲਾਣਗੇ-30 ਲਿਟਰ ਪਾਣੀ ਖਤਮ-ਅਗਲੇ ਦਾ ਬਿੱਲ ਵਧਾਉਣ ਲਈ। ਘੱਟ ਪੜ੍ਹੀਆਂ ਅੰਗਰੇਜ਼ੀ ਬਹੁਤ ਬੋਲਦੀਆਂ ਨੇ-ਬੁੱਢੀਆਂ ਵੀ-ਤੇ ਉਹ ਵੀ ਲੰਗਰ ਹਾਲ ‘ਚ।

ਹੱਸਣ ਨਾਲ ਚਿੰਤਾਮੁਕਤੀ, ਮੁਸ਼ਕਿਲ ਹਾਲਤ ਚੋਂ ਸਹਿਜਤਾ ਨਾਲ ਤਰਨਾ ਹੁੰਦਾ ਹੈ । ਮੁਸਕਾਨ ਵਾਂਗ। ਹਾਸਾ ਪੂਰੇ ਘਰ ਵਿਚ ਮਾਹੌਲ ਨੂੰ ਤਣਾਅ ਮੁਕਤ ਕਰ ਦਿੰਦਾ ਹੈ । ਅਜਿਹੀ ਕਲਾ ਹੈ, ਜੋ ਦਿਲ ਨੂੰ ਦਿਲ ਦੇ ਨਾਲ ਬਿਨਾਂ ਕਿਸੇ ਤਾਰ ਦੇ ਜੋੜਦੀ ਹੈ । ਹਾਸਾ ਰੰਗ, ਧਰਮ, ਜਾਤ ਵਿਚ ਸੀਮਤ ਨਹੀਂ ਕਰ ਸਕਿਆ ।

ਪੰਜਾਬੀਆਂ ਦਾ ਹਾਸਾ ਨਫਰਤ ਈਰਖਾ ਡੀਕ ਗਈ ਹੈ। ਮਜ਼ਦੂਰੀ ਕਰਦਿਆਂ ਸਾਰਾ ਦਿਨ ਦੀ ਥਕਾਵਟ ਦੇ ਬਾਵਜੂਦ ਵੀ ਹਾਸਾ ਛਣਕਦਾ ਹੈ, ਢੋਲਕੀ ਵੱਜਦੀ ਗੀਤ ਗਾਏ ਜਾਂਦੇ ਹਨ ਤੇ ਭਜਨ ਦੀਆਂ ਲੰਮੀਆਂ ਹੇਕਾਂ ਦੀ ਆਵਾਜ਼ ‘ਚੋਂ ਵਿਆਹ ਵਰਗੀ ਖੁਸ਼ਬੂ ਆਉਂਦੀ ਹੈ। ਗੁੱਸਾ ਕਰਦੇ ਹਾਂ ਤਾਂ ਸਾਡੇ ਚਿਹਰੇ ‘ਤੇ ਲਗਭਗ 34 ਮਾਸਪੇਸ਼ੀਆਂ ਨੂੰ ਕੰਮ ਕਰਨਾ ਪੈਂਦਾ ਹੈ, ਪਰ ਮੁਸਕਰਾਉਣ ਵੇਲੇ ਸਿਰਫ 17 ਮਾਸਪੇਸ਼ੀਆਂ ਹੀ ਕੰਮ ਕਰਦੀਆਂ ਹਨ ।ਜੀਵਨ ਨੂੰ ਤਣਾਅਮੁਕਤ ਰੱਖਣ ਲਈ ਮੁਸਕਰਾਉਣਾ ਅਤੇ ਹੱਸਣਾ ਚਾਹੀਦਾ ਹੈ ਵਿਗਿਆਨ ਦਾ ਵੀ ਇਹ ਮੰਨਣਾ ਹੈ।

ਤੰਦਰੁਸਤੀ ਲਈ ਹੱਸਣਾ ਵੀ ਓਨਾ ਹੀ ਲਾਜ਼ਮੀ ਹੈ ਜੀਵਨ ਲਈ ਭੋਜਨ ਜਿੰਨਾ ਜ਼ਰੂਰੀ ਹੈ। ਹੱਸਣਾ ਗੁੱਸਾ ਕਰਨ ਤੋਂ ਵਧੇਰੇ ਆਸਾਨ ਅਤੇ ਲਾਭਦਾਇਕ ਹੈ । ਇਹ ਬਲੱਡ ਪਰੈਸਰ, ਤਨਾਅ ਹਾਰਮੋਨਜ਼ ਘਟਾਉਂਦਾ ਹੈ। ਦਿਲ ਨੂੰ ਤਾਕਤ ਤੇ ਸਰੀਰ ਚ ਅੱਛੇ ਸੈੱਲ ਬਣਦੇ ਹਨ, ਜੋ ਬੀਮਾਰੀ ਨੂੰ ਰੋਕਦੇ ਨੇ,ਜਿਵੇਂ ਗਰਮ ਖਾਲਸੇ ਸਰਕਾਰ ਬਾਦਲਾਂ ਨੂੰ। ਹੱਸਣ ਨਾਲ ਅੰਦਰ ਇੰਡੌਰਫਿਨ ,ਕੁਦਰਤੀ ਦਰਦ ਕਿੱਲਰ ਹੈ, ਰਿਸਦਾ ਹੈ ਜੋ ਦਰਦ ਨੂੰ ਘਟਾਉਂਦਾ ਹੈ। ਅੰਗਰੇਜ਼ ਹੱਸ ਕੇ ਮਿਲਦੇ ਨੇ ਪਰ ਸਾਡੇ ਮੂੰਹ ਵੱਟ ਕੇ ਲੰਘਦੇ ਨੇ। ਸੋ ਜ਼ਿੰਦਗੀ ਵਿਚ ਆਪਣੇ-ਆਪ ਨੂੰ ਹੱਸਮੁੱਖ ਬਣਾਈ ਰੱਖੋ । ਹੱਸਣ ਖੇਡਣ ਵਾਲੇ ਦੇ ਨੇੜੇ ਬੀਮਾਰੀ ਵੀ ਨਹੀਂ ਫਟਕਦੀ।

ਜੇ ਕਿਤੇ ਔਰਤਾਂ ਬੰਦੇ ਨੂੰ ਵੀ ਕਦੇ ਹੱਸਣ ਦੇਣ ਤਾਂ ਕਈ ਘਰ ਵਸਦੇ ਰਹਿ ਸਕਦੇ ਹਨ। ਇਹ ਘਰ ਘਰ ਜੋ ਠਾਣੇਦਾਰਨੀਆਂ ਨੇ, ਇਹਨਾਂ ਦੀ ਬਦਲੀ ਵੀ ਨਹੀਂ ਕਦੇ ਹੁੰਦੀ ਕਿ ਬੰਦਾ ਜ਼ਰਾ ਖੁੱਲ੍ਹ ਕੇ ਹੱਸ ਤਾਂ ਸਕੇ।

ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
ਬੇਕਲ ਉਤਸ਼ਾਹੀ : ਦਿਲਾਂ ਦੀ ਸੰਸਦ ‘ਚ ਵੱਸਣ ਵਾਲਾ ਸ਼ਾਇਰ – ਗੁਰਪ੍ਰੀਤ ਸਿੰਘ ਖੋਖਰ
ਅਜ਼ਾਦ – ਅਮਨਦੀਪ ਸਿੰਘ
ਪੈਰਾਂ ਦੀ ਥਾਪ ਭਰਵੇਂ ਸਰੀਰ ਦੇ ਨਾਚ–ਪੰਜਾਬਣਾਂ -ਡਾ.ਅਮਰਜੀਤ ਟਾਂਡਾ
ਵਿਸ਼ਵ ਵਿਦਿਆਰਥੀ ਦਿਵਸ -ਗੋਬਿੰਦਰ ਸਿੰਘ ‘ਬਰੜ੍ਹਵਾਲ’
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਚਾਰ ਆਸ਼ਰਮ – ਜਸਵੀਰ ਕਲਸੀ

Suhi Saver
Suhi Saver
March 20, 2016
ਅੱਗ ਨਾਲ ਖੇਡਣਾ ਬੰਦ ਕਰੋ -ਸੁਕੀਰਤ
ਲਾਤੀਨੀ ਅਮਰੀਕੀ ਮਹਾਂਦੀਪ – ਸਪੇਨੀ ਤੇ ਅਮਰੀਕੀ ਸਾਮਰਾਜੀਆਂ ਦੀ ਲੁੱਟ-ਖਸੁੱਟ ਦਾ ਸਾਂਝਾ ਸ਼ਿਕਾਰ-ਮਨਦੀਪ
ਉਂਕਾਰਪ੍ਰੀਤ ਦੀਆਂ ਕੁਝ ਕਾਵਿ-ਰਚਨਾਵਾਂ
ਰੰਗ ਲੱਗ ਜਾਵਣਗੇ – ਸੁੱਚੀ ਕੰਬੋਜ ਫਾਜ਼ਿਲਕਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?