By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੁਸਤਕ: ਭੌਰੇ ਦੀਆਂ ਗੁੱਝੀਆਂ ਰਮਜਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਿਤਾਬਾਂ > ਪੁਸਤਕ: ਭੌਰੇ ਦੀਆਂ ਗੁੱਝੀਆਂ ਰਮਜਾਂ
ਕਿਤਾਬਾਂ

ਪੁਸਤਕ: ਭੌਰੇ ਦੀਆਂ ਗੁੱਝੀਆਂ ਰਮਜਾਂ

Suhi Saver
Last updated: May 7, 2026 6:02 am
Suhi Saver
Published: July 15, 2015
Share
SHARE
ਲਿਖਤ ਨੂੰ ਇੱਥੇ ਸੁਣੋ

ਰੀਵਿਊਕਾਰ: ਬਲਜਿੰਦਰ ਮਾਨ
ਸੰਪਰਕ: +91 98150 18947

ਲੇਖਕ: ਐੱਸ.ਅਸ਼ੋਕ ਭੌਰਾ
ਪ੍ਰਕਾਸ਼ਕ: ਸਾਹਿਬਦੀਪ ਪਬਲੀਕੇਸ਼ਨ ਭੀਖੀ, ਮਾਨਸਾ ,
ਪੰਨੇ:128, ਮੁੱਲ:150 /-

ਐੱਸ ਅਸ਼ੋਕ ਭੌਰਾ ਸਾਹਿਤ ਦਾ ਕਲ ਕਲ ਕਰਕੇ ਵਗਣ ਵਾਲਾ ਚਸ਼ਮਾ ਹੈ।ਇਸ ਚਸ਼ਮੇ ਵਿਚੋਂ ਸੁਰਮਈ ਸੰਗੀਤ ਉਪਜ ਰਿਹਾ ਹੈ।ਜਿਸਦੀ ਚਰਚਾ ਦੁਨੀਆ ਦੇ ਹਰ ਕੋਨੇ ਵਿਚ ਹੋ ਰਹੀ ਹੈ।ਇਕ ਦਰਜਨ ਦੇ ਕਰੀਬ ਵੱਡ ਅਕਾਰੀ ਵਾਰਤਕ ਪੁਸਤਕਾਂ ਦੇ ਸਿਰਜਣਹਾਰੇ ਦੀ ਇਹ ਕਾਵਿ ਪੁਸਤਕ ‘ਭੌਰੇ ਦੀਆਂ ਗੁਝੀਆ ਰਮਜਾਂ’ ਅਸਲ ਵਿਚ ਕਾਵਿ ਵਿਅੰਗ ਹਨ।ਬਾਰਾਂ ਚੌਦਾਂ ਸਤ੍ਹਰਾਂ ਵਿਚ ਹੀ ਉਹ ਆਪਣੀ ਗੱਲ ਨੂੰ ਸਮੇਟਦਾ ਹੋਇਆ ਪਾਠਕ ਦੇ ਮਨ ਨੂੰ ਹਲੂਣਾ ਮਾਰ ਕੇ ਜਗਾ ਜਾਂਦਾ ਹੈ।ਉਸ ਕੋਲ ਸ਼ਬਦਾਂ ਦਾ ਵਿਸ਼ਾਲ ਭੰਡਾਰ ਹੈ।ਆਪਣੀ ਗਲ ਕਹਿਣ ਲਈ ਉਹ ਇਕ ਸੁਨਿਆਰੇ ਵਾਂਗ ਆਪਣੀ ਪਾਰਖੂ ਨਜ਼ਰ ਨਾਲ ਸ਼ਬਦ ਨੂੰ ਜੜਦਾ ਹੈ।ਉਸਦਾ ਜੁੜਿਆ ਸ਼ਬਦ ਕੱਢ ਕੇ ਜਾਂ ਬਦਲ ਕੇ ਕੋਈ ਵੀ ਗੱਲ ਨਹੀਂ ਕਰ ਸਕਦਾ।ਉਹ ਵਾਰਤਕ ਦਾ ਮਾਹਿਰ ਸਿਰਜਕ ਤਾਂ ਹੈ ਹੀ ਪਰ ਇਸ ਪੁਸਤਕ ਨਾਲ ਉਸਨੇ ਕਾਵਿ ਜਗਤ ਵਿਚ ਵੀ ਆਪਣੀ ਨਿਵੇਕਲੀ ਕਾਵਿ ਸ਼ੈਲੀ ਦਾ ਝੰਡਾ ਗੱਡ ਦਿੱਤਾ ਹੈ।

‘ਭੌਰੇ ਦੀਆਂ ਗੁੱਝੀਆਂ ਰਮਜਾਂ’ਇਸ ਪੁਸਤਕ ਦੀ ਹਰ ਰਚਨਾ ਵਿਚ ਸਜੀਆਂ ਪਈਆਂ ਹਨ।ਜਿਵੇਂ ਪਾਠਕ ਹੋਰ ਅੱਗੇ ਪੜ੍ਹ੍ਹਦਾ ਜਾਂਦਾ ਹੈ ਤਾਂ ਉਸਨੂੰ ਕਾਵਿ ਰਸ ਪਿੱਛੇ ਨਹੀਂ ਹਟਣ ਦਿੰਦਾ।ਉਸਦੇ ਦਿਲ ਦਿਮਾਗ ਦੇ ਬੂਹੇ ਬਾਰੀਆਂ ਆਪਣੇ ਆਪ ਹੀ ਖੁੱਲ੍ਹਦੇ ਜਾਂਦੇ ਹਨ।ਇਸ ਪੁਸਤਕ ਵਿਚੋਂ ਭੌਰੇ ਦੇ ਨਿਵੇਕਲੇ ਕਾਵਿ ਅੰਦਾਜ ਦਾ ਗਿਆਨ ਹੁੰਦਾ ਹੈ।ਜੇ ਉਹ ਵਾਰਤਕ ਰਾਹੀਂ ਲੰਬੇ ਲੰਬੇ ਲੇਖ ਲਿਖਦਾ ਹੈ ਤਾਂ ਉਹ ਨਿੱਕੀ ਜਿਹੀ ਕਵਿਤਾ ਰਾਹੀਂ ਵੀ ਆਪਣੀ ਗੱਲ ਨੂੰ ਬਾਖੂਬੀ ਕਹਿਣ ਦੀ ਸਮਰੱਥਾ ਰੱਖਦਾ ਹੈ।

 

 

ਇਹਨਾਂ ਕਵਿਤਾਵਾਂ ਵਿਚੋਂ ਉਸਦੇ ਜੀਵਨ ਦੇ ਤਜ਼ਰਬੇ ਬੋਲਦੇ ਹਨ।ਦੁਨੀਆਂ ਦੇ 50 ਦੇਸ਼ਾਂ ਦੀ ਯਾਤਰਾ ਕਰਨ ਵਾਲਾ ਇਹ ਸ਼ਾਇਰ ਆਪਣੀ ਸ਼ਾਇਰੀ ਦੇ ਸਿਖਰ ਵੱਲ ਨੂੰ ਵਧਦਾ ਪ੍ਰਤੀਤ ਹੁੰਦਾ ਹੈ।ਇਹਨਾਂ ਕਾਵਿ ਵੰਨਗੀਆਂ ਰਾਹੀਂ ਉਹ ਸਮਾਜ ਦੀ ਦੁਖਦੀ ਰਗ ਨੂੰ ਫੜਨ ਵਿਚ ਸਫਲ ਹੋਇਆ ਹੈ।

ਸਮਾਜ ਸਿੱਖਿਆ ਧਰਮ ਰਾਜਨੀਤੀ ਰੁਮਾਂਸ ਜੁਆਨੀ ਨਸ਼ੇ ਛੜੇ ਜਗਤ ਤਮਾਸ਼ਾਂ ਮਾਡਰਨ ਮਾਹੀਆ ਗਿੱਧਾ ਗੱਲ ਕੀ ਜੀਵਨ ਦੇ ਹਰ ਪਹਿਲੂ ਬਾਰੇ ਵਿਅੰਗ ਬਾਣ ਛੱਡਿਆ ਹੈ।ਉਸਦੀ ਕਵਿਤਾ ਦੀ ਹਰ ਤੁਕ ਵਿਚ ਇਕ ਨਰੋਆ ਸੰਦੇਸ਼ ਹੈ।ਸੰਦੇਸ਼ ਵੀ ਇਸ ਤਰੀਕੇ ਨਾਲ ਦਿੱਤਾ ਗਿਆ ਹੈ ਕਿ ਇਸ਼ਾਰਿਆ ਨਾਲ ਹੀ ਸਭ ਗਲ ਸਮਝਾ ਦਿੱਤੀ ਗਈ ਹੈ।ਅਜੋਕੇ ਸਮੇਂ ਵਿਚ ਆ ਰਹੀਆਂ ਤਬਦੀਲੀਆਂ ਦੇ ਦੁੱਖ ਦਰਦ ਵੀ ਬਿਆਨੇ ਗਏ ਹਨ।ਰਿੱਸ਼ਤਿਆਂ ਦੀ ਬੇਕਦਰੀ ਬਾਰੇ ਤਾਂ ਬਾ-ਕਮਾਲ ਕਵਿਤਾਵਾਂ ਲਿਖੀਆਂ ਗਈਆਂ ਹਨ।ਰਾਜਸੀ ਮਸਲਿਆਂ ਦਾ ਵਿਸ਼ਲੇਸ਼ਣ ਵੀ ਆਪਣੇ ਕਲਾਤਮਿਕ ਨਜ਼ਰੀਏ ਨਾਲ ਕੀਤਾ ਹੈ।ਇੰਜ ਇਸ ਪੁਸਤਕ ਰਾਹੀਂ ਸ਼ਾਇਰ ਆਪਣੀ ਕਲਮ ਦੀ ਨੋਕ ਨੂੰ ਹੋਰ ਤਿੱਖ ਕਰਦਾ ਹੋਇਆ ਸ਼ੁਹਰਤ ਦੀ ਟੀਸੀ ਵੱਲ ਵਧਿਆ ਹੈ।ਉਸ ਕੋਲ ਹਰ ਔਖੀ ਤੇ ਪੇਚੀਦਾ ਗੱਲ ਨੂੰ ਸਧਾਰਣ ਸ਼ਬਦਾਂ ਰਾਹੀਂ ਕਹਿਣ ਦੀ ਕਲਾ ਹੈ।ਉਸਦੀ ਗੱਲ ਭਾਵੇਂ ਕਿਸੇ ਦੇ ਗਿੱਟੇ ਲੱਗੇ ਜਾਂ ਗੋਡੇ ਪਰ ਸਭ ਵਡਿਆਈ ਕਰਦੇ ਹਨ।ਇਕ ਕਵਿਤਾ ਦਾ ਜਗਤ ਤਮਾਸ਼ਾ ਦੀਆਂ ਕੁੱਝ ਸਤ੍ਹਰਾਂ ਵੇਖਦੇ ਹਾਂ:

ਸ਼ਰਮ ਹਿਆ ਦਾ ਗੁੱਲ ਹੋ ਗਿਆ ਬੜੇ ਚਿਰਾਂ ਦਾ ਦੀਵਾ
ਪਿੰਡ ਦੇ ਹੁਣ ਪਿੰਡ ਵਿਚ ਆਉਣ ਨੂੰ ਫਿਰਦੇ ਨੇ ਮੁਕਲਾਵੇ।
ਬਾਪ ਦੀਆਂ ਅੱਖਾਂ ਵਿਚ ਧੀ ਦਾ ਜੋਬਨ ਛਲਕਣ ਲੱਗਾ
ਰੱਖੜੀ ਵਾਲੇ ਦਿਨ ਭੈਣ ਦੇ ਫੋਕੇ ਹੋਏ ਦਿਖਾਵੇ।
‘ਤੂੰ ਮੇਰਾ ਤੇ ਮੈਂ ਤੇਰੀ’ ਹੋ ਗਈ ਲੀਰਾਂ ਪ੍ਰੀਤ ਕਹਾਣੀ
ਬੀਵੀ ਹੋਰ ਤੇ ਪਤੀ ਹੋਰ ਦੇ ਮੂੰਹ ਵਿਚ ਬੁਰਕੀਆਂ ਪਾਵੇ।
ਵੱਢ ਵੱਢ ਖਾਂਦੇ ਨਰਮ ਗਧੇਲੇ ਚੇਤੇ ਆਵੇ ਮੰਜਾ
ਮੂੜ੍ਹੇ ਉਤੇ ਬਹਿ ਕੇ ਕਦ ਕੋਈ ਰੰਗਲਾ ਚਰਖਾ ਡਾਹਵੇ।
ਪੁਸਤਕ: ਜੀਵਨੀ ਸ਼ਹੀਦ ਭਗਤ ਸਿੰਘ
ਮਨੁੱਖਤਾ ਦਾ ਭਲਾ ਮੰਗਦੀ ਅਤੇ ਸਾਂਝਾਂ ਦਾ ਸੁਨੇਹਾ ਦਿੰਦੀ ਪੁਸਤਕ ‘ਆਲ੍ਹਣਾ’
ਪੁਸਤਕ: ਕੰਢੀ ਦੀ ਸੱਭਿਆਚਾਰਕ ਵਿਰਾਸਤ
ਉੱਨੀ ਸੌ ਚੁਰਾਸੀ: ਕਵਿਤਾਵਾਂ ਤੇ ਲੇਖ ਡਾ. ਹਰਿਭਜਨ ਸਿੰਘ
ਪੁਸਤਕ: ਜ਼ਿੰਦਗੀ ਦੇ ਰਾਹਾਂ ’ਤੇ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਮਾਂ ਦੀਆਂ ਸੱਧਰਾਂ – ਕਰਨ ਬਰਾੜ

ckitadmin
ckitadmin
May 19, 2014
ਲੰਮੇਰੀ ਵਾਟ ਬਾਕੀ ਹੈ… ਸੁਖਪਾਲ ਕੌਰ ‘ਸੁੱਖੀ’
ਦੁਨੀਆਂ ਦਾ ਸਭ ਤੋਂ ਵਿਵਾਦਤ ਨਾਵਲ ‘ਦਾ ਵਿੰਚੀ ਕੋਡ’ – ਤਨਵੀਰ ਕੰਗ
ਫ਼ਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ :ਸ਼ਹੀਦ-ਏ-ਆਜ਼ਮ ਭਗਤ ਸਿੰਘ
ਪੜ੍ਹੋ ਪੰਜਾਬ: ਕੀ ਖੱਟਿਆ, ਕੀ ਗੁਆਇਆ – ਅਮੋਲਕ ਡੇਲੂਆਣਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?