By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਬਹਾਨੇ ਨਾਵਲ ਬਾਰੇ ਚਰਚਾ – ਤਨਵੀਰ ਸਿੰਘ ਕੰਗ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਬਹਾਨੇ ਨਾਵਲ ਬਾਰੇ ਚਰਚਾ – ਤਨਵੀਰ ਸਿੰਘ ਕੰਗ
ਨਜ਼ਰੀਆ view

ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਬਹਾਨੇ ਨਾਵਲ ਬਾਰੇ ਚਰਚਾ – ਤਨਵੀਰ ਸਿੰਘ ਕੰਗ

ckitadmin
Last updated: October 25, 2025 3:10 am
ckitadmin
Published: May 25, 2012
Share
SHARE
ਲਿਖਤ ਨੂੰ ਇੱਥੇ ਸੁਣੋ

ਨਾਵਲ ਸਾਹਿਤ ਦੀ ਇੱਕ ਐਸੀ ਵਿਧਾ ਹੈ ਜਿਸ ਵਿੱਚ ਕਿਸੇ ਲੇਖਕ ਦੀ ਵਾਰਤਿਕ ਵਿਚਲੀ ਰੌਚਕਤਾ ਅਤੇ ਵਿਸ਼ੇ ਸਬੰਧੀ ਰਚਨਾਤਿਮਕਤਾ ਦੀ ਅਸਲੀ ਪਰਖ ਹੁੰਦੀ ਹੈ।ਇਹ ਸਮਝਿਆ ਜਾਦਾ ਹੈ ਕਿ ਨਾਵਲ ਸ਼ਬਦ ਮੂਲ ਤੌਰ ’ਤੇ ਇਟਲੀ ਭਾਸ਼ਾ ਦੇ ਸ਼ਬਦ novella  ਤੋਂ ਵਿਕਸਤ ਹੋਇਆ ਹੈ ਜਿਸ ਦਾ ਅਰਥ ਹੈ ਨਿਊ ਜਾਂ ਨਿਊਜ਼ ਜਾਂ ਇਸ ਦੇ ਅਰਥ ‘ਕੁਝ ਨਵੀਂ ਸੰਖੇਪ ਕਹਾਣੀ’ ਵੀ ਦੱਸੇ ਜਾਂਦੇ ਹਨ ।ਨਾਵਲ ਵਰਗੀ ਪਹਿਲੀ ਫਿਕਸ਼ਨਲ ਵਾਰਤਕ ਕਿਹੜੀ ਹੈ ਇਸ ਬਾਰੇ ਕਾਫੀ ਮੱਤਭੇਦ ਹਨ। 7ਵੀਂ ਸਦੀ ਵਿਚਲੀ ‘ਕੰਦਮਬਰੀ’ ਨੂੰ ਅਜਿਹੀ ਪਹਿਲੀ ਲਿਖਤ ਮੰਨਿਆ ਜਾ ਸਕਦਾ ਹੈ।ਜੇ ਨਾਵਲ ਦੇ ਬਿਲਕੁਲ ਕਰੀਬ ਦੀ ਕੋਈ ਲਿਖਤ ਲੱਭਣੀ ਹੋਵੇ ਤਾਂ 11ਵੀਂ ਸਦੀ ਦੀ ਮੁਰਾਸਕੀ ਸ਼ਕੀਬੂ ਦੀ ‘ਟੇਲ ਆਫ ਜਨੇਜੀ’ ਜ਼ਿਆਦਾ ਢੁੱਕਵੀ ਹੋਵੇਗੀ।ਜੇ ਭਾਰਤ ਦੇ ਨਜ਼ਰੀਏ ਤੋਂ ਗੱਲ ਕੀਤੀ ਜਾਵੇ ਤਾਂ ‘ਮਹਾਂਭਾਰਤ’ ਨੂੰ ਵੀ ਇਸ ਵਿਧਾ ਦਾ ਰੂਪ ਮੰਨਿਆ ਜਾ ਸਕਦਾ ਹੈ ਜਿਸ ਦਾ ਸਮਾਂ ਚੌਥੀ ਸਦੀ ਮਿਥਿਆ ਜਾਦਾ ਹੈ।ਹੁਣ ਜੇ ਅੰਗਰੇਜ਼ੀ ਸਾਹਿਤ ਵਿੱਚ ਨਾਵਲ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮੁੱਢਲਾ ਕ੍ਰੈਡਿਟ Daniel defoe ਅਤੇ Samuel Richardson ਨੂੰ ਦਿੱਤਾ ਜਾਣਾ ਚਾਹੀਦਾ ਹੈ। Daniel defoe  ਦੇ ਨਾਵਲ Robison crusoe (1719)  ਅਤੇ  moll flanders (1722)  ਇਨ੍ਹਾਂ ਦੋਹਾਂ ਹੀ ਨਾਵਲਾਂ ਵਿੱਚ ਇੱਕ ਲੰਮੀ ਕਾਹਣੀ ਜੋ ਇੱਕ ਹੀ ਪਾਤਰ ਨਾਲ ਸੰਬਧਤ ਹੈ ਲਗਾਤਾਰ ਕੜੀਆ ਵਿੱਚ ਵਾਪਰਦੀ ਹੈ। Samuel Richardson ਦੇ ਨਾਵਲ Pamela (1741)  ਅਤੇ ਉਸ ਦਾ ਬੇਹਤਰੀਨ ਨਾਵਲ clarissa (1747)   ਅੰਗਰੇਜ਼ੀ ਸਾਹਿਤ ਵਿੱਚ ਨਾਵਲਾਂ ਦਾ ਮੁੱਢ ਬੰਨਦੇ ਹਨ। ਇਨ੍ਹਾਂ ਦੋਹਾਂ ਹੀ ਨਾਵਲਸਿਟਾਂ ਦਾ ਇਹ ਕਮਾਲ ਹੈ ਕਿ ਉਨ੍ਹਾਂ ਆਪਣੇ ਨਾਵਲਾਂ ਦਾ ਵਿਸ਼ਾ ਇਤਿਹਾਸ,ਮਿਥਿਹਾਸ ਜਾਂ ਆਪਣੇ ਪਿਛਲੇਰੇ ਸਾਹਿਤ ਵਿੱਚੋ ਨਾ ਲੱਭ ਕੇ ਇੱਕ ਪਾਤਰ ਦੇ ਆਪਣੇ ਮੂਲ ਅਨੁਭਵਾਂ ਨੂੰ ਬਣਇਆ ਹੈ। ਇਸ ਤੋਂ ਬਿਨਾਂ Henry fielding ਦੇ ਨਾਵਲ “Tom Jones ਅਤੇ  Joseph Andrew ਜੋ 1748-49 ਦੇ ਕਰੀਬ ਲਿਖੇ ਗਏ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।ਇਸ ਲਈ ਮੈ ਪ੍ਰੋਫੈਸਰ ਡਿੰਪਲ ਜੀ ਦੀ ਇਸ ਗੱਲ ਨਾਲ ਉੱਕਾ ਹੀ ਸਹਿਮਤ ਨਹੀਂ ਹਾਂ ਕਿ ਚਾਰਲਸ ਡਿੱਕਨਜ਼ ਨੇ ਅੰਗਰੇਜ਼ੀ ਸਾਹਿਤ ਵਿੱਚ ਨਾਵਲ ਨੁੰ ਉਸ ਸਮੇਂ ਹੱਥ ਪਾਇਆ ਜਦੋਂ ਬਹੁਤੇ ਲੋਕ ਨਾਵਲ ਬਾਰੇ ਜਾਣਦੇ ਵੀ ਨਹੀਂ ਸਨ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਾਰਲਸ ਡਿੱਕਨਜ਼ ਨੇ ਆਪਣੇ ਸਮੇਂ ਵਿੱਚ ਬੇਹਤਰੀਨ ਨਾਵਲ Great expectation, Hard time , David Copperfield  ਅਤੇ ਸਭ ਤੋਂ ਬੇਹਤਰੀਨ ਰਚਨਾ Oliver twist ਜੋ 300 ਪੰਨਿਆਂ ਤੋਂ ਜ਼ਿਆਦਾ ਵਾਲੇ ਨਾਵਲ ਸਨ ।ਵਿਕਟੋਰੀਅਨ ਯੁਗ ਦੇ ਵੀ ਡਿੱਕਨਜ਼ ਤੋਂ ਪਹਿਲੇ ਜਾਂ ਕਰੀਬ ਕਰੀਬ ਸਮਕਾਲੀ ਹੀ ਰਹੇ Ddward 2ulwar  ਨੂੰ ਵੀ ਅਣਗੋਲਿਆ ਨਹੀਂ ਜਾ ਸਕਦਾ।ਅੰਗਰੇਜ਼ੀ ਸਾਹਿਤ ਬਾਰੇ ਮੇਰੀ ਜਾਣਕਾਰੀ ਸੀਮਤ ਹੈ ਇਸ ਲਈ ਗਲਤੀ ਦੀ ਗੁੰਜਾਇਸ਼ ਵੀ ਹੋ ਸਕਦੀ ਹੈ।

ਇਸ ਤੋਂ ਅੱਗੇ ਪ੍ਰੋਫੈਸਰ ਡਿੰਪਲ ਜੀ ਪੰਜਾਬੀ ਨਾਵਲ ਬਾਰੇ ਲਿਖਦੇ ਹੋਏ ਨਾਵਲਿਸਟ ਨਾਨਕ ਸਿੰਘ ਤੋਂ ਸ਼ੁਰੂ ਕਰਕੇ ਕੰਵਲ ਜੀ ਤੱਕ ਪਹੁੰਚਦੇ ਹਨ। ਪਰ ਨਾਨਕ ਸਿੱਘ ਜੀ  ਅਤੇ ਕੰਵਲ ਜੀ ਵਿਚਕਾਰ ਪੰਜਾਬੀ ਦੇ ਕਈ ਨਾਵਲਸਿਟ ਹੋਰ ਵੀ ਹਨ ਜਿਨ੍ਹਾਂ ਦੀ ਚਰਚਾ ਕਰਨੀ ਮੈਂ ਜ਼ਰੂਰੀ ਸਮਝਦਾ ਹਾਂ। ਪੰਜਾਬੀ ਵਿੱਚ ਨਾਵਲ ਦੀ ਸ਼ੁਰੂਆਤ ਭਾਈ ਵੀਰ ਸਿੱਘ ਦੇ ਨਾਵਲ ‘ਸੁੰਦਰੀ’ ਨਾਲ ਹੁੰਦੀ ਹੈ।ਨਾਨਕ ਸਿੰਘ ਜੀ ਨੇ ਨਾਵਲਕਾਰੀ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ, ਉਨ੍ਹਾਂ ਨੇ ਉਸ ਦੌਰ ਵਿੱਚ ਵੀ ਨਾਵਲ ਲਿਖੇ ਜਦੋਂ ਮਾਰਕਸਵਾਦੀ ਆਲੋਚਨਾ ਆਪਣਾ ਇੱਕ ਖਾਸ ਸਥਾਨ ਬਣਾ ਚੁੱਕੀ ਸੀ ਅਤੇ ਇਹ ਭਰਮ ਵੀ ਸੀ ਕਿ ਅਗਾਂਹਵਧੂ ਲੇਖਣੀ ਲਈ ਜ਼ਰੂਰੀ ਹੈ ਕਿ ਉਹ ਮਿਲੀਟੈਟ ਵਰਕਰਾਂ ਬਾਰੇ ਹੋਵੇ।ਇੱਕ ਸਮੇਂ ਨਾਨਕ ਸਿੰਘ ਵੀ ਇਸ ਦਾ ਸ਼ਿਕਾਰ ਰਹੇ ਪਰ ਜਲਦ ਹੀ ਉਨ੍ਹਾਂ ਨੇ ਇਸ ਤੋਂ ਦੂਰੀ ਬਣਾ ਲਈ। ਨਾਨਕ ਸਿੰਘ ਤੋਂ ਪ੍ਰਭਾਵਿਤ ਨਰਿੰਦਰ ਸਿੰਘ ਨੇ ਵੀ ਸਿੱਖ ਇਤਿਹਾਸ ਉੱਪਰ ਅਧਾਰਤ ਕੁਝ ਨਾਵਲ ਲਿਖੇ ‘ਇਤ ਮਾਰਗ ਜਾਣਾ’,’ਇੱਕ ਸਰਕਾਰ ਬਾਝੋ’,’ਤ੍ਰੀਆ ਜਾਲ’, ‘ਸ਼ਕਤੀ’ ਅਤੇ ‘ਅਮਨ ਦਾ ਰੱਬ’। ਨਾਨਕ ਸਿੰਘ ਤੋਂ ਬਆਦ ਪੰਜਾਬੀ ਨਾਵਲਾਂ ਵਿੱਚ ‘ਸੋਸ਼ਲ ਰੀਅਲਇਜ਼ਮ’ ਨੂੰ ਸੁਰਿੰਦਰ ਸਿੰਘ ਨਰੂਲਾ ਦੇ 1946 ਵਿੱਚ ਲਿਖੇ ਨਾਵਲ ‘ਪਿਉ-ਪੁੱਤਰ’ ਨੇ ਰੂਪਮਾਨ ਕੀਤਾ।ਜਿਸ ਦੀ ਕਹਾਣੀ ਅੰਮ੍ਰਿਤਸਰ ਸ਼ਹਿਰ ਵਿੱਚ ਵੀਹਵੀ ਸਦੀ ਦੇ ਪਹਿਲੇ ਦੋ ਦਹਾਕਿਆ ਵਿੱਚ ਹੋਏ ਵਿਕਾਸ ਕਾਰਨ ਫੋਕਸ ਵਿੱਚ ਲਿਆਂਦੀ ਗਈ ਕਾਮਯਾਬ ਧਾਰਮਿਕ ਅਤੇ ਰਾਜਨੀਤਿਕ ਲਹਿਰ ਉੱਪਰ ਅਧਾਰਤ ਸੀ। ਇਸ ਤੋਂ ਇਲਾਵਾ ਨਰੂਲਾ ਨੇ ਇੱਕ ਇਤਿਹਾਸਕ ਨਾਵਲ ‘ਨੀਲੀ ਬਾਰ’ ਵੀ ਲਿਖਿਆ।ਇਸ ਤੋਂ ਬਿਨ੍ਹਾਂ ਸੰਤ ਸਿੰਘ ਸੇਖੋ ਨੇ ਵੀ ਲਹੂ ਮਿਟਚੀ ਨਾ ਦਾ ਨਾਵਲ ਲਿਖਿਆ।

 

 

ਕਰਤਾਰ ਸਿੰਘ ਦੁੱਗਲ ਨੇ ਵੀ 60 ਦੇ ਦਹਾਕੇ ਵਿੱਚ ਤਿੰਨ ਨਾਵਲ ‘ਆਂਦਰਾਂ’, ‘ਨੁਹ ਤੇ ਮਾਸ’ ਅਤੇ ‘ਇਹ ਦਿਲ ਵਿਕਾਊ ਹੈ’ ਲਿਖੇ।ਇਸ ਤੋਂ ਅਰਸਾ ਬਆਦ ਕਰੀਬ ਦਸ ਸਾਲ ਬਆਦ ਦੁੱਗਲ ਨੇ ਇੱਕ ਨਾਵਲ ਹੋਰ ਵੀ ਲਿਖਿਆ। ਇਸ ਤੋਂ ਇਲਾਵਾ ਕਰੀਬ ਕਰੀਬ 60 ਦੇ ਦੌਰ ਵਿੱਚ ਦਲੀਪ ਕੌਰ ਟਿਵਾਣਾ ਦਾ ਮਸ਼ਹੂਰ ਨਾਵਲ ‘ਇਹੁ ਹਮਾਰਾ ਜੀਵਨਾ’ ਵੀ ਕਾਫੀ ਚਰਚਾ ਵਿੱਚ ਰਿਹਾ, ਇਨ੍ਹਾਂ ਦਾ ਨਾਵਲ ‘ਰਿਣ ਪਿੱਤਰਾਂ ਦਾ’ ਵੀ ਕਾਬਲੇ ਤਰੀਫ ਨਾਵਲ ਸੀ। ਜਸਵੰਤ ਕੰਵਲ ਜੀ ਬਾਰੇ ਚਰਚਾ ਕਰਨ ਤੋਂ ਪਹਿਲਾਂ ਇੱਕ ਹੋਰ ਨਾਵਲਸਿਟ ਗੁਰਦਿਆਲ ਸਿੰਘ ਦਾ ਜ਼ਿਕਰ ਕਰਨਾ ਜ਼ਰੂਰੀ ਹੈ।1962 ਵਿੱਚ ਛਪੇ ਉਨ੍ਹਾਂ ਦੇ ਬੇਹਤਰੀਨ ਨਾਵਲ ‘ਮੜ੍ਹੀ ਦਾ ਦੀਵਾ’ ਨੇ ਪੰਜਾਬੀ ਨਾਵਲ ਵਿੱਚ ਮਾਲਵੇ ਖੇਤਰ ਦੇ ਪੇਂਡੂ ਕਲਚਰ ਨੂੰ ਪੇਸ਼ ਕੀਤਾ। ਇੱਕ ਹੋਰ ਨਾਵਲਸਿਟ ਮੋਹਨ ਕਾਹਲੋ ਨੇ ਵੀ ਕੁਝ ਚੰਗੇ ਨਾਵਲ ਰੇਤਾ ਤੇ ਬਰੇਤਾ, ਮਛਲੀ ਇੱਕ ਦਰਿਆ ਦੀ ਅਤੇ ਕਾਲੀ ਮਿੱਟੀ ਲਿਖੇ।

ਮੇਰਾ ਇਨ੍ਹਾਂ ਸਭ ਲੇਖਕਾਂ ਬਾਰੇ ਵੇਰਵਾ ਦੇਣ ਦਾ ਮਕਸਦ ਸਿਰਫ ਇਹ ਸਾਫ ਕਰਨਾ ਸੀ ਕਿ ਪੰਜਾਬੀ ਨਾਵਲ ਜਗਤ ਵਿੱਚ ਕਾਫੀ ਵਧੀਆ ਲੇਖਕ ਕੰਵਲ ਦੇ ਸਮਕਾਲੀ ਜਾ ਕੰਵਲ ਤੋਂ ਪਹਿਲਾ ਮੌਜੂਦ ਸਨ, ਪਰ ਕੰਵਲ ਹੀ ਸੀ ਜੋ ਪੰਜਾਬੀ ਨਾਵਲ ਜਗਤ ਵਿੱਚ ਲੰਮੇ ਅਰਸੇ ਤੱਕ ਛਾਇਆ ਰਿਹਾ।ਕੰਵਲ ਦਾ ਇੱਕ ਪੱਖ ਤਾਂ ਇਹ ਰਿਹਾ ਕਿ ਉਹ ਸਮਾਜਿਕ ਯਥਾਰਥਵਾਦ ਨੁੰ ਬਾਕੀ ਲੇਖਕਾਂ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਕਰਨ ਵਿੱਚ ਸਫਲ ਰਿਹਾ, ਇਸ ਲਈ ਉਸ ਕੋਲ ਕਿਸੇ ਨਾ ਕਿਸੇ ਲਹਿਰ ਦੀ ਹੋਂਦ ਵੀ ਹਰ ਸਮੇਂ ਮੌਜੂਦ ਰਹੀ। ਦੂਸਰੀ ਗੱਲ ਕੰਵਲ ਦੇ ਕਰੀਬ ਕਰੀਬ ਸਾਰੇ ਹੀ ਸਮਕਾਲੀ ਨਾਵਲ ਲਿਖਣ ਵਾਲੇ ਨਾਵਲਸਿਟ ਸਿਰਫ ਨਾਵਲ ਲਿਖਣ ਤੱਕ ਹੀ ਸੀਮਤ ਨਹੀਂ ਸਨ ਬਹੁਤੇ ਲੇਖਕ ਸਾਹਿਤ ਦੀਆ ਦੂਸਰੀਆਂ ਵਿਧਾ ਕਹਾਣੀ ਜਾਂ ਨਿਬੰਧ ਵਿੱਚ ਵੀ ਰੁੱਝੇ ਹੋਏ ਸਨ।ਇਸ ਲਈ ਉਸੇ ਸਮੇਂ ਕੰਵਲ ਹੀ ਮੂਲ ਰੁਪ ਵਿੱਚ ਸਿਰਫ ਨਾਵਲ ਨੂੰ ਸਮਰਪਿਤ ਸੀ ਉਸ ਦੀ ਬਾਈ ਵਾਲੀ ਵਾਰਤਿਕ ਸ਼ੈਲੀ ਵੀ ਨਾਵਲ ਨੂੰ ਸ਼ਿੰਗਾਰ ਦਿੰਦੀ ਸੀ। ਕੰਵਲ ਦੀ ਸਭ ਤੋਂ ਵੱਡੀ ਕਮਜ਼ੋਰੀ ਹੀ ਪੰਜਾਬੀ ਨਾਵਲਕਾਰੀ ਵਿੱਚ ਉਸਦੀ ਤਾਕਤ ਬਣੀ।ਕੰਵਲ ਨਾਲ ਹਮੇਸ਼ਾਂ ਹੀ ਇੱਕ ਸਮੱਸਿਆ ਰਹੀ ਕਿ ਉਸ ਉਪਰ ਕ੍ਰਾਂਤੀ ਦਾ ਰੌਮਾਂਸਵਾਦ ਹਮੇਸ਼ਾਂ ਹੀ ਭਾਰੂ ਰਿਹਾ, ਜਿੱਥੇ ਕਿਤੇ ਵੀ ਉਸ ਨੁੰ ਇਸ ਦਾ ਥੌੜਾ ਬਹੁਤਾ ਵੀ ਝਲਕਾਰਾ ਨਜ਼ਰ ਆਇਆ ਉਹ ਉਸ ਪਾਸੇ ਹੀ ਖਿੱਚਿਆ ਗਿਆ। ਜਦ ਕੰਵਲ ਨੇ ਸੋਸ਼ਲ ਯਥਾਰਥਵਾਦ ਨੂੰ ਹੱਥ ਪਾਇਆ ਉਸ ਸਮੇਂ ਨਕਸਲਵਾਦੀ ਲਹਿਰ ਪੰਜਾਬ ਵਿੱਚ ਛਾਈ ਹੋਈ ਸੀ, ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਕੰਵਲ ਦਾ ਪੰਜਾਬ ਦੀ ਬਦਲਾਵ ਪੱਖੀ ਹਰ ਲਹਿਰ ਨਾਲ ਮੁੱਢਲਾ ਰਿਸ਼ਤਾ ਭਾਵਨਾਤਿਮਕ ਹੀ ਰਿਹਾ, ਉਹ ਲਹਿਰ ਦੇ ਸਿਧਾਤਾਂ ਨਾਲੋ ਉਸ ਦੇ ਨਿਯਮਾਂ ਨਾਲ ਜ਼ਿਆਦਾ ਬੱਝਾ ਰਿਹਾ। ਇਸੇ ਦੌਰ ਵਿੱਚ ਕੰਵਲ ਨੇ ਆਪਣੇ ਜੀਵਨ ਦੇ ਬੇਹਤਰੀਨ ਨਾਵਲਾਂ ਨੂੰ ਪੂਰਾ ਕੀਤਾ ਇਨ੍ਹਾਂ ਨਾਵਲਾਂ ਵਿੱਚ ਉਹ ਜੈਕ ਗਿਫ੍ਰਿਥ ਲੰਡਨ ਦੇ ਨਾਵਲ ‘ਆਈਰਨ ਹੀਲ’  ਵਰਗੀ ਸਮਾਜਿਕ ਯਥਾਰਥਵਾਦ ਲਈ ਸ਼ੰਘਰਸ਼ ਦੀ ਤਸਵੀਰ ਖਿੱਚਣ ਵਿੱਚ ਕਮਯਾਬ ਰਿਹਾ।ਪਰ ਜਦ ਤੱਕ ਉਹ ਲਹਿਰ ਦੇ ਸਿਧਾਤਕ ਪੱਖ ਤੱਕ ਆਇਆ ਜਾਂ ਇਸ ਦੀ ਆਲੋਚਨਾ ਵੱਲ ਵੱਧਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਤਦ ਤੱਕ ਲਹਿਰ ਅਲੋਪ ਹੋ ਚੁੱਕੀ ਸੀ।ਇਸ ਤੋਂ ਬਆਦ ਉਹ ਸਿੱਖ ਲਹਿਰ ਵੱਲ ਨੂੰ ਮੋੜ ਕੱਟ ਗਿਆ ਅਤੇ ਉਸ ਨੇ ਨਾਵਲ ‘ਖੂਨ ਕੇ ਸੋਹਲੇ,ਗਾਵੀਅਹਿ ਨਾਨਕ ਲਿਖ ਕੇ ਇੱਕ ਵਾਰ ਫਿਰ ‘ਲਹੂ ਦੀ ਲੋਅ’ ਵਰਗੀ ਪ੍ਰਸਿੱਧੀ ਹਾਸਲ ਕਰ ਲਈ,ਪਰ ਇਹ ਤਬਦੀਲੀ ਅਚਾਨਕ ਹੀ ਨਹੀਂ ਸੀ ਉਸ ਨੇ ‘ਐਨਿਆਂ ਵਿੱਚੋਂ ਉਠੋ ਸੂਰਮਾ’ ਵਿੱਚ ਵੀ ਆਪਣਾ ਸਿੱਖ ਲਹਿਰ ਵੱਲ ਉਲਾਰ ਨੂੰ ਸਪਸ਼ਟ ਕਰ ਦਿੱਤਾ ਸੀ।ਇਸ ਲਹਿਰ ਵੱਲ ਉਲਰਨ ਵਾਲਾ ਉਹ ਇੱਕਲਾ ਨਵਾਲਕਾਰ ਨਹੀਂ ਸੀ, ਉਸ ਸਮੇ ਤਾਂ ਬੂਟਾ ਸਿੰਘ ਸ਼ਾਦ ਵਰਗੇ ਨਿਰੋਲ ਰੋਮਾਂਸਵਾਦੀ ਨੇ ਵੀ ‘ਲਾਲੀ’ ਵਰਗਾ ਨਾਵਲ ਲਿਖ ਮਾਰਿਆ।ਪਰ ਇਸ ਲਹਿਰ ਦੇ ਅਲੋਪ ਹੋਣ ਤੋ ਬਆਦ ਕੰਵਲ ਨੇ ਇਸ ਲਹਿਰ ਦੀਆ ਕਮੀਆ ਪ੍ਰਤੀ ਵੀ ਕੁਝ ਸਮੇ ਲਈ ਚੱਪ ਵੱਟ ਲਈ।ਇਹ ਗੱਲ ਕੰਵਲ ਨੇ ਖੁਦ ਵੀ ਸਵੀਕਾਰ ਕੀਤੀ ਜਦੋਂ  ‘ਤੇ ਦੀਵਾ ਜਗਦਾ ਰਹੇਗਾ’ ਨਾਵਲ ਦੇ ਲੇਖਕ ਅਮਰਦੀਪ ਸਿੰਘ ਅਮਰ ਨੇ ਕੰਵਲ ਨੂੰ ਪੁੱਛਿਆ ਕਿ ਤੁਸੀਂ ‘ਖੂਨ ਕੇ ਸੋਹਲੇ,ਗਾਵੀਅਹਿ ਨਾਨਕ’ ਨੂੰ ਬਲੈਕ ਥੰਡਰ  ਪਰ ਹੀ ਕਿਉਂ ਬੰਦ ਕਰ ਦਿੱਤਾ ਅੱਗੇ ਕਿਉਂ ਨਾ ਲਿਖਿਆ ਤਾ ਕੰਵਲ ਦਾ ਜਵਾਬ ਸੀ ਕਿ ਇਸ ਤੋਂ ਅੱਗੇ ਮੁੰਡਿਆ ਕੋਲੋਂ ਗਲਤੀਆਂ ਜ਼ਿਆਦਾ ਹੋ ਗਈਆ ਇਸ ਲਈ ਮੇਰਾ ਅੱਗੇ ਲਿਖਣ ਨੂੰ ਮਨ ਨਹੀਂ ਕੀਤਾ।ਕੰਵਲ ਨੇ ਆਪਣੇ ਨਾਵਲਾ ਵਿੱਚ ਰੋਮਾਂਸਵਾਦ ਦੀ ਸਿਖਰ ਨੂੰ ਵੀ ਛੋਹਿਆ ਜਿਸ ਵਿੱਚੋਂ ‘ਪੂਰਨਮਾਸ਼ੀ’ ਇਸ ਦੀ ਸਿਖਰ ਸੀ।ਕੰਵਲ ਦੀ ਨਾਵਲ ਪ੍ਰਤੀ ਜੋ ਪ੍ਰਤੀਬੱਧਤਾ ਸੀ ਉਹ ਕਦੇ ਵੀ ਸਮਾਜਿਕ ਬਦਲਾਵ ਪ੍ਰਤੀ ਨਹੀਂ ਸੀ ਇਸ ਬਾਰੇ ਉਸ ਵਿੱਚ ਹਮੇਸ਼ਾਂ ਇੱਕ ਕਾਹਲਾਪਨ ਸੀ,ਇਹੀ ਕਾਰਨ ਸੀ ਕਿ ਉਹ ਕਦੇ ਕਮਾਰੇਡਾਂ ਅਤੇ ਕਦੇ ਸਿੱਖ ਧਰਮ ਵਿੱਚ ਉਲਝਿਆ ਰਿਹਾ ਅਤੇ ਕਿਸੇ ਸਮੇਂ ਤਾਂ ਉਸ ਨੇ ਮਨਪ੍ਰੀਤ ਬਾਦਲ ਦੀ ਵੀ ਵਕਾਲਤ ਕਰ ਦਿੱਤੀ ਸੀ।

ਇੱਕ ਗੱਲ ਹੋਰ ਕੰਵਲ ਨੂੰ ਵੱਖਵਾਦੀ ਜਾਂ ਖਾਲਿਸਤਾਨ ਪੱਖੀ ਕਹਿਣਾ ਵੀ ਬਿਲਕੁਲ ਹੀ ਗਲਤ ਹੈ, ਕੰਵਲ ਨੇ ਕਦੇ ਵੀ ਵੱਖਵਾਦੀ ਨਜ਼ਰੀਆ ਨਹੀਂ ਅਪਣਾਇਆ ਉਹ ਹਮੇਸ਼ਾਂ ਹੀ ਅੰਨਦਪੁਰ ਸਾਹਿਬ ਦੇ ਮਤੇ ਤੱਕ ਹੀ ਸੀਮਤ ਰਿਹਾ ਅਤੇ ਅੰਦਰੂਨੀ ਖੁਦ-ਮੁਖਤਿਆਰੀ ਦੀ ਹੀ ਗੱਲ ਕਰਦਾ ਰਿਹਾ। ਹੁਣ ਵੀ ਉਸ ਨੇ ਆਪਣੀ ਵਾਰਤਕ ਸੱਚ ਕੀ ਬੇਲਾ ਵਿੱਚ ਇਸ ਨੂੰ ਸਾਫ ਕੀਤਾ ਹੈ ਕਿ ਦੇਸ਼ ਨਾਲੋਂ ਅੱਲਗ ਹੋਣ ਦੇ ਤੱਤੇ ਨਾਅਰੇ ਬੰਦ ਕਰੋ ਰਾਜਾਂ ਲਈ ਵੱਧ ਅਧਿਕਾਰਾਂ ਲਈ ਸਭ ਸੂਬਿਆਂ ਨੂੰ ਲਾਮਬੰਦ ਕਰੋ। ਚਾਹੇ ਕਿ ਉਸ ਦੀ ਪਿਛਲੇ ਸਮੇ ਵਿੱਚ ਲਿਖੀ ਵਾਰਤਕ ਹਮੇਸ਼ਾ ਹੀ ਵਿਵਾਦਾਂ ਵਿੱਚ ਘਿਰੀ ਰਹੀ ਹੋਵੇ ਪਰ ਉਸ ਨੇ ਪੰਜਾਬੀ ਨਾਵਲ ਜਗਤ ਵਿੱਚ ਇੱਕ ਅਹਿਮ ਯੋਗਦਾਨ ਦਿੱਤਾ ਹੈ ਜਿਸ ਲਈ ਉਹ ਪੰਜਾਬੀ ਸਾਹਿਤ ਵਿੱਚ ਹਮੇਸ਼ਾਂ ਸਤਿਕਾਰਿਆ ਜਾਂਦਾ ਰਹੇਗਾ।

ਕਿਰਨਜੀਤ ਕੌਰ ਮਹਿਲ ਕਲਾਂ ਸੰਘਰਸ਼ ਨਾਮਵਰ ਬੁੱਧੀਜੀਵੀਆਂ ਦੀ ਨਜ਼ਰ ਵਿੱਚ
ਗੁਜਰਾਤ ਫਾਇਲਜ਼– 2
ਇਨਕਲਾਬਾਂ ਨੂੰ ਲੱਗੀਆਂ ਪਛਾੜਾਂ ਦੇ ਸਬਕਾਂ ਬਾਰੇ
ਸੀਮਾ ਅਜ਼ਾਦ ਦਾ ਕੇਂਦਰੀ ਮੰਤਰੀ ਐੱਮ.ਵੈਂਕਈਆ ਨਾਇਡੂ ਦੇ ਨਾਂ ਖ਼ਤ
ਅਮਰੀਕਾ ਵੱਲੋਂ ਵੱਡੀ ਪੱਧਰ ’ਤੇ ਕੀਤੀ ਜਾਸੂਸੀ ਦੇ ਅਰਥ – ਜੇਮਜ਼ ਪੀਟਰਜ਼
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਗ਼ਜ਼ਲ – ਆਰ.ਬੀ. ਸੋਹਲ

ckitadmin
ckitadmin
August 28, 2016
ਬਣੋ ਬਿਹਤਰ ਮਾਪੇ -ਡਾ. ਗੁਰਦੇਵ ਚੌਧਰੀ
ਜ਼ਿੰਦਗੀ ਦੇ ਰਾਹਾਂ ’ਤੇ : ਸੰਘਰਸ਼ ਦਾ ਸਫ਼ਰ
ਪੁਸਤਕ: ਕੰਢੀ ਦੀ ਸੱਭਿਆਚਾਰਕ ਵਿਰਾਸਤ
ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਈ ਮੈਡੀਕਲ ਸਿੱਖਿਆ -ਗੁਰਤੇਜ ਸਿੱਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?