By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਡਿਪਰੈਸ਼ਨ ਤੋਂ ਡਰੋ ਨਹੀਂ -ਡਾ. ਨਵੀਨ ਚਿਤਕਾਰਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਡਿਪਰੈਸ਼ਨ ਤੋਂ ਡਰੋ ਨਹੀਂ -ਡਾ. ਨਵੀਨ ਚਿਤਕਾਰਾ
ਹੈਲਥ ਲਾਈਨ

ਡਿਪਰੈਸ਼ਨ ਤੋਂ ਡਰੋ ਨਹੀਂ -ਡਾ. ਨਵੀਨ ਚਿਤਕਾਰਾ

ckitadmin
Last updated: October 22, 2025 1:01 pm
ckitadmin
Published: November 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਦੇਸ਼ ਤੇ ਦੁਨੀਆਂ ਭਰ ’ਚ ਬਹੁਤ ਸਾਰੇ ਲੋਕ ਜੀਵਨ ਦੀਆਂ ਸਮੱਸਿਆਵਾਂ ਜਾਂ ਉਤਰਾਅ-ਚੜਾਵਾਂ ਨੂੰ ਬਰਦਾਸ਼ਤ ਨਾ ਕਰ ਸਕਣ ਕਰਕੇ ਡਿਪਰੈਸ਼ਨ (ਅਵਸਾਦ) ਦੀ ਸਥਿਤੀ ’ਚ ਆਤਮਘਾਤੀ ਕਦਮ ਤੱਕ ਚੁੱਕ ਲੈਂਦੇ ਹਨ, ਪਰ ਸਕਾਰਾਤਮਕ ਸੋਚ ਨਾਲ ਕੁਝ ਸੁਝਾਵਾਂ ’ਤੇ ਅਮਲ ਕਰਕੇ ਇਸ ਮਨੋਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਹ ਇਕ ਭਰਮ ਹੈ ਕਿ ਇਹ ਰੋਗ ਆਰਥਿਕ ਰੂਪ ਨਾਲ ਖੁਸ਼ਹਾਲ ਲੋਕਾਂ ਨੂੰ ਹੀ ਹੁੰਦਾ ਹੈ। ਪਰ ਅਸਲੀਅਤ ਹੈ ਕਿ ਇਹ ਕਮਜ਼ੋਰ ਆਰਥਿਕ ਹਾਲਤ ਵਾਲੇ ਲੋਕਾਂ ਨੂੰ ਵੀ ਹੋ ਸਕਦਾ ਹੈ। ਇਸ ਰੋਗ ਦੇ ਲੱਛਣ ਹੋਰ ਸਰੀਰਕ ਰੋਗਾਂ ਦੇ ਨਾਲ ਵੀ ਪ੍ਰਗਟ ਹੋ ਸਕਦੇ ਹਨ। ਇਲਾਜ ਦੀ ਘਾਟ ’ਚ ਰੋਗ ਨਿਰੰਤਰ ਬਣਿਆ ਰਹਿੰਦਾ ਹੈ। ਇਸ ਰੋਗ ਨਾਲ ਗ੍ਰਸਤ ਵਿਅਕਤੀ ਆਪਣਾ ਕੰਮ, ਨੌਕਰੀ, ਵਪਾਰ ਤੇ ਸਮਾਜਿਕ ਜੀਵਨ ਤੱਕ ਗਵਾ ਬੈਠਦਾ ਹੈ। ਡਿਪਰੈਸ਼ਨ ਅੰਦਰੂਨੀ ਕਾਰਨਾਂ ਕਰਕੇ ਵੀ ਹੋ ਸਕਦਾ ਹੈ ਅਤੇ ਬਾਹਰੀ ਕਾਰਨਾਂ ਕਰਕੇ ਵੀ। ਦਿਮਾਗ ’ਚ ਰਸੌਲੀ ਜਾਂ ਪਾਣੀ ਦੇ ਦਬਾਅ ਦੀ ਵਜ੍ਹਾ ਨਾਲ ਵੀ ਇਹ ਸਮੱਸਿਆ ਪੈਦਾ ਹੁੰਦੀ ਹੈ। ਬਾਹਰੀ ਕਾਰਨਾਂ ’ਚ ਮਰੀਜ਼ ਦਾ ਵਾਤਾਵਰਣ, ਸਮਾਜਿਕ, ਆਰਥਿਕ, ਧਾਰਮਿਕ, ਪਰਿਵਾਰਿਕ ਕਾਰਨ ਸ਼ਾਮਲ ਹਨ।

ਲੱਛਣ

* ਹਰ ਸਮੇਂ ਤੇ ਹਰ ਜਗ੍ਹਾ ਮਨ ਦਾ ਉਦਾਸ ਜਾਂ ਚਿੜਚਿੜਾ ਰਹਿਣਾ।

* ਰੋਜ਼ਮਰਾ ਦੇ ਕਿਸੇ ਵੀ ਕੰਮ ’ਚ ਮਨ ਨਾ ਲੱਗਣਾ ਅਤੇ ਹਰੇਕ ਕੰਮ ਨੂੰ ਬੋਝ ਸਮਝਣਾ।

* ਅਜਿਹੇ ਰੋਗੀ ਆਪਣੇ ਨਿੱਜੀ ਕੰਮ ਜਿਵੇਂ ਬੁਰਸ਼ ਕਰਨਾ, ਨਹਾਉਣਾ-ਧੋਣਾ, ਦੂਜਿਆਂ ਨਾਲ ਮਿਲਣਾ, ਗੱਲਬਾਤ ਕਰਨਾ ਅਤੇ ਇੱਥੋਂ ਤੱਕ ਕਿ ਮਨੋਰੰਜਨ ਦੇ ਸਾਧਨਾਂ ਨੂੰ ਵੀ ਬੋਝ ਜਾ ਨੀਰਸ ਮਹਿਸੂਸ ਕਰਦੇ ਹਨ।

* ਗੰਭੀਰ ਨਕਾਰਾਤਮਕ ਸੋਚ ਰੱਖਣਾ। ਹਰ ਵਿਸ਼ੇ, ਕੰਮ ਤੇ ਯੋਜਨਾ ਨੂੰ ਲੈ ਕੇ ਨਿਰਾਸ਼ ਮਹਿਸੂਸ ਕਰਨਾ। ਇਹ ਸੋਚਣਾ ਕਿ ਮੇਰੇ ਤੋਂ ਕੁਝ ਵੀ ਸੰਭਵ ਨਹੀਂ ਹੈ।

* ਰਹਿ-ਰਹਿ ਕੇ ਰੋਣਾ, ਨੀਂਦ ਨਾ ਆਉਣੀ, ਭੁੱਖ ਨਾ ਲੱਗਣੀ ਅਤੇ ਯੌਨ ਇੱਛਾ ਸ਼ਕਤੀ ਖਤਮ ਹੋ ਜਾਣੀ।

ਇਲਾਜ

ਡਿਪਰੈਸ਼ਨ ਦੇ ਇਲਾਜ ’ਚ ਕਾਉਸਲਿੰਗ ਦੇ ਨਾਲ-ਨਾਲ ਡਿਪਰੈਸ਼ਨ ਘੱਟ ਕਰਨ ਵਾਲੀਆਂ ਦਵਾਈਆਂ ਦਾ ਪ੍ਰਮੁੱਖ ਸਥਾਨ ਹੈ।

* ਬਾਹਰੀ ਵਾਤਾਵਰਣ ਨੂੰ ਠੀਕ ਕਰਨ ਅਤੇ ਰੀਹੈਬਲੀਟੇਸ਼ਨ ਨਾਲ ਵੀ ਸਮੱਸਿਆ ਨੂੰ ਕਾਬੂ ਕੀਤਾ ਜਾ ਸਕਦਾ ਹੈ।

* ਕਈ ਵਾਰ ਮੁੱਢਲੇ ਇਲਾਜ ਦੇ ਬਾਵਜੂਦ ਡਿਪਰੈਸ਼ਨ ਵਾਰ-ਵਾਰ ਹੁੰਦਾ ਹੈ ਅਤੇ ਸਮੇਂ ਦੇ ਨਾਲ ਰੋਗੀ ਨੂੰ ਗੰਭੀਰ ਰੂਪ ਨਾਲ ਪ੍ਰਭਾਵਤ ਕਰਨ ਲੱਗਦਾ ਹੈ।

ਡਿਪਰੈਸ਼ਨ ਦੇ ਇਲਾਜ ਨਾਲ ਜੁੜੀਆਂ ਹੇਠ ਲਿਖੀਆਂ ਸਥਿਤੀਆਂ ’ਚ ਡਾਕਟਰ ਨਾਲ ਜ਼ਰੂਰ ਮਿਲੋ।

* ਜੇ ਪੀੜਤ ਵਿਅਕਤੀ ਨੀਂਦ ਦੀਆਂ ਗੋਲੀਆਂ ਲੈਣ ਲੱਗੇ ਅਤੇ ਇਸਦੀ ਮਾਤਰਾ ’ਚ ਵਾਧਾ ਕਰੇ।

* ਜੇ ਰੋਗੀ ਸ਼ਰਾਬ ਪੀ ਰਿਹਾ ਹੈ ਅਤੇ ਇਸਦੀ ਮਾਤਰਾ ’ਚ ਵਾਧਾ ਕਰ ਰਿਹਾ ਹੈ।

* ਜੇ ਇਲਾਜ ਦੇ ਦੌਰਾਨ ਜਾਂ ਪਹਿਲਾਂ ਰੋਗੀ ਦੇ ਮਨ ’ਚ ਆਤਮਹੱਤਿਆ ਦੇ ਵਿਚਾਰ ਆਉਦੇ ਹੋਣ ਜਾਂ ਉਸਨੇ ਆਤਮਹੱਤਿਆ ਦਾ ਯਤਨ ਕੀਤਾ ਹੋਵੇ।

ਜਦ ਸਾਲ 40ਵਾਂ ਚੜ੍ਹਦਾ ਹੈ -ਡਾ. ਸੰਦੀਪ ਜੁਨੇਜਾ
ਮਲੇਰੀਆ ਤੋਂ ਬਚਾਓ ਲਈ ਹੋਈਏ ਜਾਗਰੂਕ -ਗੋਬਿੰਦਰ ਸਿੰਘ ‘ਬਰੜ੍ਹਵਾਲ’
ਸਿਹਤ ਵਿਭਾਗ ਦੀ ਨਵੀਂ ਯੋਜਨਾ: ਜਨਮ ਸਾਥੀ ਯੋਜਨਾ
ਦੰਦ ਰਹਿਣ ਚਮਕਦੇ -ਡਾ. ਸਿੰਮੀ ਖਨੇਜਾ
ਔਲਾਦ ਪ੍ਰਾਪਤੀ ਦੇ ਰਾਹ ’ਚ ਅੜਿੱਕਾ -ਡਾ. ਲਖਵਿੰਦਰ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਉਹ ਇਤਿਹਾਸ ਨੂੰ ਮੂਧੇ-ਮੂੰਹ ਮਾਰ ਰਹੇ ਹਨ :ਇਰਫਾਨ ਹਬੀਬ

ckitadmin
ckitadmin
February 18, 2013
ਪਿਆਰ ਤੇ ਕ੍ਰਾਂਤੀ ਦਾ ਕਵੀ : ਪ੍ਰੋ ਮੋਹਨ ਸਿੰਘ
ਹੁਣ ਕਾਲੇ ਕਨੂੰਨ ਲਾਗੂ ਕਰਨ ਲਈ ਗੁਜਰਾਤ ਬਣੇਗਾ ਪ੍ਰਯੋਗਸ਼ਾਲਾ ! – ਹਰਜਿੰਦਰ ਸਿੰਘ ਗੁਲਪੁਰ
ਕੈਂਸਰ ਤੋਂ ਬਚਿਆ ਜਾ ਸਕਦਾ ਹੈ… -ਵਿਕਰਮ ਸਿੰਘ
ਪੰਚਾਇਤਾਂ ਦੇ ਤਾਲਿਬਾਨੀ ਫ਼ਰਮਾਨਾਂ ਵਿਰੁੱਧ ਖੁਦ ਵੀ ਉਠੇ ਔਰਤ – ਨਿਰਮਲ ਰਾਣੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?