By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
ਕਾਵਿ-ਸ਼ਾਰ

ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ

ckitadmin
Last updated: October 19, 2025 9:20 pm
ckitadmin
Published: June 19, 2014
Share
SHARE
ਲਿਖਤ ਨੂੰ ਇੱਥੇ ਸੁਣੋ

ਬੜੇ ਵਾਰ ਹੋਏ ਤੇਰੀ ਤਰਫ਼ੋ,
ਕੁਝ ਤੇਰੇ ਹਰਫ਼ੋ,
ਪਿਆਰ ਦੀ ਸਮਝ ਨਾ ਸਕੀ ਡੂੰਘਾਈ ,
ਕਮੀ ਰਹਿਗੀ ਤੇਰੀ ਪਰਖੋਂ !

ਇਹ ਦਿਲ ਵੀ ਪਿਘਲਿਆ ਬਰਫੋਂ,
ਤੇਰੀ ਏਹ ਝਿੜਕ ਸੁਣ,
ਕਿੱਥੇ ਬੋਲ ਸੀਨੇ ਸੀ ਤੇਰੇ ਠੰਡ ਪਾਉਂਦੇ,
ਅੱਗ ਲਾਗੇ ਓਹੀ ਚਾਰੇ ਤਰਫੋਂ !

ਲੱਗੇ ਤੰਦ ਵੀ ਟੁੱਟ ਗਿਆ ਚਰਖੋਂ,
ਬੋਲੇ ਡੋਰ ਆਸ ਅਧੂਰੀ ਦੀ,
ਓਹਨਾਂ ਉੱਤੇ ਕਾਤੋਂ ਬੁਰੇ ਵਖ਼ਤ ਪਾਉਂਨਾ,
ਲਾਈ ਹੁੰਦੀ ਜਿਹਨਾਂ ਦਿਲ ਫ਼ਕਤੋਂ !

ਵਾਲ ਵਿੰਗਾ ਨੀ ਸੀ ਹੋਣਾ ਤੇਰੀ ਅਣਖੋਂ,
ਜੇ  ਵਾਰਤਾਲਾਪ ਤੂੰ ਕਰ ਜਾਂਦਾ,
ਛੱਡਣਾ ਨੀ ਰਾਹ ਦੀ ਪੈੜ ਬਣੇ ਰਹਿਣਾ,
ਭਾਵੇਂ ਲੈ ਜਾਈਏ ਇੱਜ਼ਤ ਦੇ ਤਖਤੋਂ !

 

 

***
ਅਸੀਂ ਸਿਰਾ ਲਾਉਂਦੇ ਰਹਿਗੇ,
ਓ ਕਿਨਾਰਾ ਕਰਕੇ ਚਲੇ ਗਏ,
ਸਾਡੀ ਕੱਖ ਕੁੱਲੀ ਢਾਹ ਕੇ,
ਮਹਿਲ ਮਨਾਰਾ ਕਰਕੇ ਚਲੇ ਗਏ,
ਜੀਨੂੰ ਆਪਣਾ ਬਣਾਉਦੇ ਰਏ,
ਓਹ ਬੇਗਾਨਾ ਕਰਕੇ ਚਲੇ ਗਏ,
ਅਸੀਂ ਸਹਾਰਾ ਦਿੰਦੇ ਦਿੰਦੇ ਰਹਿਗੇ,
ਤੁਸੀਂ ਬੇਸਹਾਰਾ ਕਰਕੇ ਚਲੇ ਗਏ,
ਮੁਹੱਬਤ ਵੰਡ ਵੰਡ ਥੱਕਗੇ,
ਨਫ਼ਰਤ ਪੈਦਾ ਕਰਕੇ ਚਲੇ ਗਏ,
ਦਰਸ਼ਨ ਧੰਨ ਧੰਨ ਸੀ ਕਰਦੇ,
ਹੁਣ ਗੁੰਮ ਸੁੰਮ ਕਰਕੇ ਚਲੇ ਗਏ,
ਹਾਸਾ ਪਤਾਸਾ ਦੇਖੇ ਚਿਰ ਹੋਗੇ,
ਚੋਰੀ ਮੁਖ ਢੱਕ ਕੇ ਚਲੇ ਗਏ,
ਸਲਾਹੁਦੇ ਸਲਾਹੁਦੇ ਮੂੰਹੋਂ  ਅੱਕ ਗੇ,
ਮੰਦਾ ਮੈਨੂੰ ਬਕ ਕੇ ਚਲੇ ਗਏ,
ਭਾਵੇਂ ਏਹ ਗੱਲ ਬੁਰੀ ਲੱਗੀ ਹੋਵੇ,
ਪਰ ਧੜਕਣ ਬਣਕੇ ਚਲੇ ਗਏ,
ਤੈਨੂੰ ਭੁੱਲ ਵੀ ਨਹੀਓ ਸਕਦੇ,
ਮੰਦਰ ਦਿਲ ਦਾ ਬਣਕੇ ਚਲੇ ਗਏ!

***
ਮੇਰੇ ਵਰਗਾ ਕੋਈ ਨੀ
ਇਹ ਗੱਲ ਆਉਂਦੀ ਜ਼ਰੂਰ,
ਹਰ ਬੰਦੇ ਦੇ ਖਿਆਲ ਵਿੱਚ,
ਚਾਹੇ ਮੈਂ ਸੰਤੋਖੀ ਚਾਹੇ ਲੋਭੀ ਆ,
ਚਾਹੇ ਮੈਂ ਸ਼ਾਤ ਚਾਹੇ ਕਰੋਧੀ ਆ,
ਭਾਵੇਂ ਨਿਮਰ ਭਾਵੇਂ ਹੰਕਾਰੀ ਆ,
ਇਮਾਨਦਾਰੀ ਜਾਂ ਬੇਇਮਾਨੀ ਆ,
ਚਾਹੇ ਸ਼ਰੀਫੀ ਜਾਂ ਸ਼ੈਤਾਨੀ ਆ,
ਦਿਲ ਕਠੋਰੀ ਭਾਵੇਂ ਨਰਮੀ ਆ
ਸ਼ਕਲ ਬਦਸੂਰਤ ਜਾਂ ਸੋਹਣੀ ਆ,
ਭਾਵੇਂ ਗੁਣੀ ਭਾਵੇਂ ਔਗੁਣੀ ਆ,
ਪੰਡ ਮੋਢੇ ਪਾਪਾਂ ਜਾਂ ਪੁੰਨਾਂ ਤੁੰਨੀ ਆ,
ਚਾਹੇ ਸਿਰ ਸਾਈਂ ਚਾਹੇ ਨਗੁਰੀ ਆ,
ਭਾਵੇਂ ਪੂਰੀ ਭਾਵੇਂ ਅਧੂਰੀ ਆ,
ਨਫ਼ਰਤ ਸਿੱਖੀ ਭਾਵੇਂ ਪ੍ਰੇਮਪੁਰੀ ਆ,
ਧੋਖੇ ਮਿਲੇ ਚਾਹੇ ਗਲ ਲਾਈ ਆ,
ਨਹੀਂ ਜਾਂ ਕੀਤੀ ਪ੍ਰੇਮ ਕਮਾਈ ਆ,
ਮੁਹੱਬਤ ਸਮਝੀ ਜਾਂ ਨਾ ਸਮਝੀ ਆ,
ਰੱਬ ਜਾਂ ਸੱਜਣਾ ਹੱਥ ਪਗਡੰਡੀ ਆ,
ਅੱਖ ਮਿਲੀ ਜਾਂ ਓਹਲੇ ਲੁਕਾਈ ਆ,
ਨਹੀਂ ਜਾਂ ਹੈ ਸੱਜਣਾ ਦੀ ਸ਼ਰਮਾਈ ਆ,
ਮੇਰੀ ਆਂਧਰ ਭੁੱਖੀ ਜਾਂ ਤਿਹਾਈ ਆ,
ਤੇਰੀ ਖੁਸ਼ੀ ਜਾਂ ਰੁਸਵਾਈ ਆ,
ਮੰਨਦਾ ਜਾਂ ਨਾ ਪ੍ਰੇਮ ਪਰਾਈ ਆ,
ਮੈਂ ਜਾਂ ਤੇਰੀ ਮਸ਼ੂਕ ਪਰਾਈ ਆ,
ਘੱਟ ਜਾਂ ਬੜੀ ਸੋਚ ਵਿਚਾਰੀ ਆ,
ਫ਼ਕਰ ਜਾਂ ਨਿਕਲੇ ਕਿਲਕਾਰੀ ਆ,
ਤੇਰੀ ਪੂਰੀ ਜਾਂ ਅੱਧ ਵਿਚਕਾਰੀ ਆ,
ਮੇਰੀ ਮੱਤ ਬੜੇ ਦਿਨਾਂ ਦੀ ਮਾਰੀ ਆ,
ਤੈਨੂੰ ਕਹਿਣੀ ਗੱਲ ਏਹ ਠਾਹ ਕਰਕੇ,
ਕਮੀ ਰਹੂ ਤੇਰੀ ਝੋਲੀ ਭਰੀ ਸਾਰੀ ਆ,
ਨਹੀਂ ਮਿਲਣੀ ਮੇਰੇ ਜਿਹੀ ਨਾਰੀ ਆ,
ਭਾਵੇਂ ਘੁੰਮ ਦੁਨੀਆ ਪਈ ਸਾਰੀ ਆ !

***
ਇੱਥੇ ਤਾਂ ਸਾਰੇ ਈ ਸਾਥ ਛੱਡ ਗੇ,
ਬੇਅੰਤ ਬੱਸ ਇੱਕ ਤੂੰ ਹੀ ਆ !
ਜਿਉਂਦੇ ਜੀਆਂ ਨੂੰ ਦਿਲ ਚੋਂ ਕੱਢ ਗੇ,
ਦਿਲ ਚ ਵਸਾਉਣ ਵਾਲਾ ਤੂੰ ਹੀ ਆ !
            
ਕੁਝ ਪਲ ਜੀਵਣ ਦੇ ਸਹਾਰੇ ਬਣਗੇ,
ਦੂਰ ਕਰਤੇ ਸਹਾਰੇ ਜੀਨੇ ਤੂੰ ਹੀ ਆ !
ਖੌਰੇ ਕੀਦੇ ਕੀਦੇ ਮੋਹ’ਚ ਹਾਂ ਫਸਗੇ,
ਆਖਰ ਫਸਾਉਣ ਵਾਲਾ ਤੂੰ ਹੀ ਆ !
            
ਕਿਸੇ ਦੀ ਚਾਹਤ ਐਂਦਾ ਨਈਓ ਬਣਗੇ,
ਮੁਹੱਬਤ ਮੇਰੇ ਅੰਦਰ ਇੱਕ ਤੂੰ ਹੀ ਆ !
ਐਵੇ ਨਹੀਓ ਓਹ ਸਾਥੀ ਮੇਰੇ ਬਣਗੇ,
ਪਾਸ ਲਿਆਉਣ ਵਾਲਾ ਤੂੰ ਹੀ ਆ !
          
ਬਿਨਾਂ ਦੱਸੇ ਜਹਾਨੋਂ ਓਹ ਚਲ ਗੇ,
ਪਾਰ ਲਾਉਣ ਵਾਲਾ ਤੂੰ ਹੀ ਆ !
          
ਜ਼ਿੰਦਗੀ ਚ ਖੱਟੇ ਮਿੱਠੇ ਰਸ ਨੇ ਭਰਗੇ,
ਆਖਰ ਚਖਾਉਣ ਵਾਲਾ ਤੂੰ ਹੀ ਆ !
           
 ਕੱਲ੍ਹ ਕਹਿੰਦੇ ਸੀ ਤੇਰੇ ਨਾਲ ਹੀ ਰਹਾਂਗੇ,
ਅੱਜ ਅਲਵਿਦਾ ਕਹਾਤੀ ਜੀਨੇ ਤੂੰ ਹੀ ਆ !
ਬੀਤੀ ਸੋ ਬੀਤੀ ਕਹਿ ਕੇ ਤੁਰ ਗੇ,
ਯਾਦੀ ਫੇਰੇ ਪਾਉਣ ਵਾਲਾ ਤੂੰ ਹੀ ਆ !

***
ਜਿਉਂਦਾ ਭੂਤ

ਆ ਕੇ ਮੌਂਤ ਬਣਾਉਂਦੀ ਮੁਰਦੇ,
ਪ੍ਰੇਤ ਬਣ ਬਣ ਨੇ ਖੜੋਦੇ,
ਪਰ ਮੇਰੇ ਨੈਣਾਂ, ਖਾਬਾਂ ਦੇ ਚੁਫੇਰੇ,
ਇੱਕ ਤੂੰ ਹੀ ਜਿਉਂਦਾ ਭੂਤ ਆ !

ਡਰਾਵਣੀ ਵਲ਼ਾ ਤੋਂ ਦੂਰ ਨੇ ਨੱਸਦੇ,
ਜਾਨ ਦੀ ਖੈਰ ਮੰਗਦੇ ਮੰਗਦੇ,
ਪਰ ਮੇਰੇ ਲਈ ਡਰ ਦੁੱਖੜੇ ਹਨੇਰੇ,
 ਗੁੰਮਸ਼ੁਦੀ ਚ ਹਾਜ਼ਰ ਈ ਸੂਤ ਆ

 ਏਹ ਖੌਫ਼ ਬੜਿਆ ਨੂੰ ਸਤਾਉਂਦੇ,
 ਉਬੜ ਉਬੜ ਕੇ ਨੀਦੋਂ ਉਠਾਉਂਦੇ,
 ਪਰ ਤੇਰੀ ਝਲਕੋਂ ਬਿਨ ਹਾਂ ਰੋਂਦੇ,
  ਮੇਰੇ ਲਈ ਗਾੜੀ ਛਾਂ ਤੂੰ ਤੂਤ ਆ !

ਮੇਰੀ ਝੋਲੀ ਏਹੀ ਖੈਰ ਪਾਦੇ,
ਹਰ ਪਲ ਆ ਕੇ ਮੈਨੂੰ ਡਰਾਦੇ,
ਜਿੱਧਰ ਦੇਖਾਂ ਤੂੰ ਹੀ ਦਿਸਜੇ,
ਰੋਗ ਹੀ ਲੱਗਜਾ ਜਿਵੇਂ ਛੂਤ ਆ !

ਅਸੀਂ ਵੀ ਮੌਂਤ ਦੇ ਰਾਹ ਪਏ ਤੱਕਦੇ,
ਕਾਸ਼ ਤੇਰੇ ਕੋਲ ਈ ਰਹਿੰਦੇ ਭਟਕਦੇ,
ਤੇਰੀ ਯਾਦ ਜਾਊ ਧੁਰ ਪੱਕੇ ਵਾਦੇ,
ਮੈਨੂੰ ਮੰਨਦਾ ਸੱਜਣ ਚਾਹੇ ਦੂਤ ਆ !

***
ਦੇਹ ਰੋਗ

ਦੇਖ ਕੇ ਹਰ ਆਖੂ ਏਹ ਦੇਹ ਅਰੋਗ ਐ,
ਪੁੱਛੋਂ ਤਾਂ ਸਹੀ ਲੱਗਾ  ਕਿੰਨਾ ਵੱਡਾ ਰੋਗ ਐ,
ਜਿਸ ਦਾ ਕੋਈ ਅੰਤ ਨਹੀਂ,
ਜਿਸ ਵਰਗਾ ਕੋਈ ਬੇਅੰਤ ਨਹੀਂ!

ਜਿਸ ਬਿਨ ਕੋਈ ਸੂਫ਼ੀ ਸੰਤ ਨਹੀਂ,
ਜਿਸ ਬਿਨ ਕੋਈ ਵੀ ਧਨਵੰਤ ਨਹੀਂ,
ਜਿਸ ਬਿਨ ਕੋਈ ਖਰਾ ਕੰਤ ਨਹੀਂ,
ਜਿਸ ਬਿਨ ਖ਼ਲਕ’ਚ ਕੋਈ ਜੰਤ ਨਹੀਂ !

ਜਿਸ ਬਿਨ ਤੇਰਾ ਕੋਈ ਗੁਲਾਮ ਨਹੀਂ,
ਜਿਸ ਬਿਨ ਕਿਸੇ ਨੂੰ ਸਲਾਮ ਨਹੀਂ,
ਜਿਸ ਬਿਨ ਕੋਈ ਪੂਰਾ ਇਮਾਮ ਨਹੀਂ,
ਜਿਸ ਬਿਨ ਬਾਬੇ ਦਾ ਕੋਈ ਕਲਾਮ ਨਹੀਂ !

ਜਿਸ ਬਿਨ ਕੋਈ ਪਵਿੱਤਰ ਤੇ ਪਾਕ ਨਹੀਂ,
ਜਿਸ ਬਿਨ ਕੋਈ ਸੁੱਚਾ ਸਾਕ ਨਹੀਂ,
ਜਿਸ ਬਿਨ ਹਰ ਵਿੱਚ ਇਤਫ਼ਾਕ ਨਹੀਂ,
ਜਿਸ ਬਿਨ ਰੱਬ ਦੀ ਕੋਈ ਖ਼ੁਰਾਕ ਨਹੀਂ !

***
ਮੇਰੇ ਅੰਦਰ ਉਭਰਦੇ ਬੜੇ ਸਵਾਲ ਤੇ ਜਵਾਬ,
ਪੰਨੇ ਭਰਤੇ ਲਿਖ ਲਿਖ ਪਿਆਰ ਭਰੇ ਜਜ਼ਬਾਤ,
ਇੱਕ ਇੱਕ ਅੱਖਰ ਦੇ ਵਿੱਚੋਂ ਮੈਨੂੰ ਤੂੰ ਹੀ ਦਿਸੇ,
ਤੇਰਾ ਦੱਸ ਕੋਰੇ ਕਾਗਜਾਂ ਲਾਈਏ ਕੀ ਹਿਸਾਬ !

ਤੂੰ ਹੀ ਮੇਰੀ ਜਿੰਦ ਤੇ ਤੂੰ ਹੀ ਮੇਰਾ ਖਾਬ,
ਏਹੀ ਤੜਫ ਨੇ ਤੜਫ ਲੈ ਆਉਣਾ ਇਨਕਲਾਬ,  
ਮਿੱਠੀ ਤੇਰੀ ਯਾਦ ਵਿੱਚ ਖਾ ਖਾ ਕੇ ਉਬਾਲੇ,
ਗਵਾ ਦਿੱਤਾ ਹੋਸ਼ ਹਵਾਸ ਤੇ ਮਨ ਵੀ ਖਰਾਬ !

ਕੀ ਕਰੇ ਭਾਰੂ ਹੋਇਆ ਪਿਆ ਏ ਸ਼ਬਾਬ,
ਰਮਜ਼ ਲੱਗੇ ਹਲੇ ਵੀ ਤੇਰਾ ਦਿੱਤਾ ਜਵਾਬ,
ਰੱਖੀ ਬੈਠੀ ਆ ਮੈਂ ਤੈਨੂੰ ਪਲਕਾਂ ਉੱਤੇ,
ਘੱਟਾ ਈ ਪਾ ਗਿਆ ਤੂੰ ਤੇ ਬੈਠ ਕੇ ਨਵਾਬ !

ਕਦੇ ਸੋਕਾ ਪੈਜੇ ਕਦੇ ਭਰਜੇ ਤਲਾਬ,
ਜਦ ਵਰਸਣ ਲੱਗਜੇ ਓਹਲੇ ਨਕ਼ਾਬ,
ਏਹੇ ਤਾਂ ਹੀ ਵਗਦੇ ਦਰਿਆ ਸੁੱਕਦੇ,
ਤਪ ਕੇ ਸੂਰਜ ਚੜਦਾ ਜੇ ਉੱਤੇ ਚਨਾਬ !

***
ਮੇਰੇ ਚਾਅਵਾਂ ਨੂੰ ਕਾਤੋਂ ਓਹਨੇ ਰਾਖ ਕਰਤਾ,
ਏਹੀ ਸੋਚ ਨੇ ਅੱਜ ਦਿਨ ਉਦਾਸ ਕਰਤਾ,
ਮੈਂ ਤਾਂ ਨਾਂ ਸੀ ਓਦੇ ਹਰ ਸੁਆਸ ਕਰਤਾ,
ਜੀਣ ਜੋਗੇ ਨੇ ਮੇਰੇ ਲਈ ਪੱਤਾ ਸਾਫ਼ ਕਰਤਾ !

ਅੱਥਰੂਆਂ ਨੇ ਵੀ ਅੱਜ ਨਦੀਂ ਦਾ ਵਹਾਅ ਕਰਤਾ,
ਲਾਇਆ ਪੱਟ ਦਾ ਸਰਾਣਾ ਵੀ ਸਿੱਲਾ ਠਾਰ ਕਰਤਾ,
ਆਨੇ ਬਹਾਨੇ ਪਰੋਂ ਮੋਤੀਆਂ ਦਾ ਹਾਰ ਕਰਤਾ,
ਦੁੱਖ ਤਰੇੜਾਂ ਨੇ ਹੀ ਮੇਰਾ ਸ਼ਿੰਗਾਰ ਕਰਤਾ !

ਪੇਟ ਨੇ ਵੀ ਤੇਰੇ ਲਈ ਭੁੱਖ ਹੜਤਾਲ ਕਰਤਾ,
ਮਾਹੀਏ ਦੀ ਉਮਰ ਲਈ ਆਪਣੇ ਤੇ ਵਾਰ ਕਰਤਾ,
ਮੇਰਾ ਮਨ ਭਰ ਅੰਦਰੋਂ ਕੰਗਾਲ ਕਰਤਾ,
ਸਿਉਂਕ ਲੱਗੀ ਵਾਗੂੰ ਤਨ ਖੋਖਲਾ ਖ਼ਾਕ ਕਰਤਾ !

ਮੇਰੇ ਜੀਵਨ ਦਾ ਰੱਬ ਨੇ ਤੂੰ ਹੀ ਸਾਰ ਕਰਤਾ,
ਦਿਲ ਵਿੱਚ ਖੁਦ ਖਬੋਂ ਕੇ ਤਲਵਾਰ ਕਰਤਾ,
ਨਿਸ਼ਚੇ ਹੀ ਹੁਣ ਜਿੱਤ ਜਾਂ ਹਾਰ ਕਰਤਾ,
ਮੇਰਾ ਹਰ ਮੈਦਾਨ ਬਾਗੋ ਬਾਗ ਕਰਤਾ !

***
ਜ਼ਿੱਦ

ਅੱਜ ਮੇਰੀ ਜ਼ਿੱਦ ਟੱਪਣ ਨੂੰ ਫਿਰੇ ਹੱਦ,
ਕਹਿ ਦੇਣਾ ਏ ਤੈਨੂੰ ਦਿਲ ਖੋਲ ਮੈਂ ਸਭ,
ਤੂੰ ਹੀ ਮੇਰਾ ਕੱਲ ਸੀ ਤੇ ਤੂੰ ਹੀ ਅੱਜ,
ਤੁਰ ਤੂੰ ਵੀ ਸੰਗ ਮਿਟਾ ਦੇ ਦੂਰੀ ਸਭ !

ਉੱਡ ਆਊਂ ਤੇਰੇ ਲਈ ਮੈਂ ਸੱਤ ਸਰਹੱਦ,
ਲੈ ਲੈਣੇ ਪਰਿੰਦਿਓਂ ਉਧਾਰੇ ਚੋਰੀ ਖੰਭ,
ਦੇਖੀ ਉਤਰੂਗੀ ਖਰੀ ਬੋਲਦੀ ਆ ਅੱਜ,
ਹੁਣ ਨਾ ਪਾਏ ਜੇ ਪੂਰਨੇ ਤਾਂ ਫਿਰ ਕਦ !

ਕਰ ਲਿਆ ਬੰਦ ਦਿਲ ਕਮਰੇ’ਚ ਜਦ,
ਚਾਬੀ ਲੱਗੂਗੀ ਹੱਥ ਦਿਲ ਗਲੀਓ ਲੰਘ,
ਚੜਾਉਣਾ ਗੂੜਾ ਏ ਰੰਗ ਰਲ ਮਿਲ ਅੱਜ,
ਖੇਲੀ ਜੇ ਹੁਣ ਨਾ ਹੋਲੀ ਤਾਂ ਫਿਰ ਕਦ !

ਪਿਆਰ ਕਰਕੇ ਮੈਂ ਤੈਨੂੰ ਪਾ ਲਿਆ ਜੱਭ,
ਨਾ ਉਤਰੇ ਦਿਲੋਂ ਨਾ ਈ ਬੰਨੇ ਪੱਕੀ ਗੰਢ,
ਜਹਾਨੋਂ ਜਾਣਾ ਸੀ ਆਪਾ ਇੱਕ ਦਿਨ ਮਰ,
ਮੇਰੇ ਸੰਗ ਦੀ ਉਡਾਨ ਕਾਤੋਂ ਕਰਤੀ ਰੱਦ !

***
ਕੁੜੀ ਨੇ ਕੀ ਕਰਨਾ ਕਬਜ਼ਾ,
ਤੇਰੇ ਪੈਸੇ ਤੇ ਜ਼ਮੀਨਾਂ ਤੇ,
ਕੋਲ ਇੱਕੋ ਇਕਲੌਤਾ ਦਿਲ ਸੀ,
ਨਾਂ ਕਰਤਾ ਸੱਜਣ ਹਸੀਨਾਂ ਦੇ !
ਮੈਨੂੰ ਤੇਰੀ ਯਾਦ ਹੀ ਕਰਤਾ,
ਪਾਗਲ ਹੱਥੋਂ ਹਕੀਮਾਂ ਦੇ,
ਅੱਖੋਂ ਵਗਦਾ ਪਾਣੀ ਲੱਗੂ,
ਨਜ਼ਾਰੇ ਜੋ ਝਰਨੇ ਝੀਲਾਂ ਤੇ !
ਨਾ ਕਦੇ ਓਹੋ ਸਾਥੋਂ ਵਿਛੜੂ,
ਛੂਹ ਲਾ ਜਿਵੇਂ ਲੇਪ ਕਰੀਮਾਂ ਦੇ,
ਹੁਣ ਕੀ ਗਿਲਾ ਸ਼ਿਕਵਾ,
ਉਮਰ ਰਹਿਗੀ ਏ ਯਕੀਨਾਂ ਤੇ !
ਰੱਬ ਏਹ ਦਿਲ ਦੇ ਅੰਦਰ,
ਕਹੇ ਸੱਚ ਨੇ ਰਾਮ ਰਹੀਮਾਂ ਦੇ,
ਬਿਠਾਤਾ ਤੈਨੂੰ ਇਸ ਦੇ ਅੰਦਰ,
ਕਿਸੇ ਕੀ ਲੈਣਾ ਏਹੇ ਦਲੀਲਾਂ ਤੇ

***

ਜੇ ਪਾਣੀ ਨਾ ਹੁੰਦਾ ਸੰਸਾਰ ਨਾ ਹੁੰਦਾ,
ਨਹਿਰਾਂ ਤੇ ਦਰਿਆਵਾਂ ਦਾ ਸ਼ਿੰਗਾਰ ਨਾ ਹੁੰਦਾ,
ਪਿੰਡ ਤੇ ਪਿੰਡੇ ਹੋਣੇ ਸੀ ਢੇਰ ਗੰਦਗੀ ਦੇ,
ਜੇ ਰੱਬ ਦਿੱਤਾ ਪਾਣੀ ਦਾ ਭੰਡਾਰ ਨਾ ਹੁੰਦਾ !
ਕੋਈ ਸ਼ੁੱਧ ਨਾ ਹੁੰਦਾ ਕੋਈ ਸਾਫ ਨਾ ਹੁੰਦਾ,
ਜੇ ਬਾਬਾ ਏਹੇ ਕਰਾਮਾਤ ਨਾ ਹੁੰਦਾ,
ਫਿਰ ਤਾਂ ਅੰਦਰੋ ਬਾਹਰੋ ਹੋਣਾ ਸੀ ਇੱਕੋ,
ਗੋਰੇ ਕਾਲੇ ਦਿਲ ਦਾ ਗੱਲਬਾਤ ਨਾ ਹੁੰਦਾ !
ਕੋਈ ਸੋਹਣਾ ਨਾ ਹੁੰਦਾ ਕੋਈ ਪਾਕ ਨਾ ਹੁੰਦਾ,
ਚੰਨ ਮੁੱਖੜੇ ਜਿਹਾ ਕਿਸੇ ਦਾ ਸਾਥ ਨਾ ਹੁੰਦਾ,
ਨਾ ਰੌਲਾ ਹੋਣਾ ਸੀ ਕਿ ਦਿਲ ਲੁੱਟੇ ਗਏ,
ਨਾ ਖੂਬਸੂਰਤੀ ਦਾ ਕੋਈ ਕਮਾਲ ਜਿਹਾ ਹੁੰਦਾ !
ਨਾ ਰੋਣਾ ਹੁੰਦਾ ਨਾ ਪਾਣੀ ਅੱਖੋਂ ਚੋਂਦਾ,
ਯਾਦ’ਚ ਸੋਕਾ ਹੀ ਉਦਾਸ ਜਿਹਾ ਹੁੰਦਾ,
ਸੌ ਗਜ਼ ਰੱਸਾ ਸਿਰੇ ਤੇ ਹੀ ਗੰਢ ਲਾਈਏ,
ਕੁਝ ਨਾ ਹੁੰਦਾ ਜੇ ਦਾਤਾ ਮਹਾਦਾਨ ਨਾ ਹੁੰਦਾ !

ਵਿਸਾਖੀ – ਗੁਰਮੇਲ ਬੀਰੋਕੇ
ਆਵਾਮ ਦੀ ਆਵਾਜ਼ ‘ਬਨੇਗਾ’ (BNEGA) – ਸੁਮੀਤ ਸ਼ੰਮੀ
ਗ਼ਜ਼ਲ – ਆਰ.ਬੀ.ਸੋਹਲ
ਆ ਬੇਲੀਆ – ਮਲਕੀਅਤ ‘ਸੁਹਲ’
ਪ੍ਰੀਤੀ ਸ਼ੈਲੀ ਦੀਆਂ ਕੁਝ ਕਾਵਿ-ਰਚਨਾਵਾਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪੰਜਾਬ ਦਾ ਸਾਂਝਾ ਸਭਿਆਚਾਰਕ ਤਿਉਹਾਰ ਲੋਹੜੀ -ਡਾ. ਕਰਮਜੀਤ ਸਿੰਘ

ckitadmin
ckitadmin
May 23, 2020
ਯਾਕੂਬ ਮੈਮਨ ਨੂੰ ਫਾਂਸੀ: ਭਾਰਤੀ ਨਿਆਂ ਪ੍ਰਬੰਧ ਦਾ ਜਨਾਜ਼ਾ
ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ। – ਕਰਨ ਬਰਾੜ ਹਰੀ ਕੇ ਕਲਾਂ
ਵਾਰਿਸ ਸ਼ਾਹ ਦੀ ਬੇਰੀ ਦਾ ਬੇ ਫ਼ੈਜ਼ ਪੁੱਤਰ- ਤਾਰਿਕ ਗੁੱਜਰ
ਕਿੱਥੇ ਗਾਂਧੀ-ਪਟੇਲ ਅਤੇ ਕਿੱਥੇ ਭਾਈ ਨਰਿੰਦਰ ਮੋਦੀ -ਤਨਵੀਰ ਜਾਫ਼ਰੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?